ਖਾਦਾਂ ਦੀ ਸਹੀ ਮਾਤਰਾ ਚ ਵਰਤੋਂ ਸਬੰਧੀ ਕੀਤਾ ਜਾਗਰੂਕ

July 25 2019

ਫ਼ਸਲਾਂ ਤੇ ਹੋ ਰਹੀ ਜ਼ਹਿਰਾਂ ਦੀ ਅੰਨ੍ਹੀ ਵਰਤੋਂ ਤੇ ਇਨ੍ਹਾਂ ਦੀ ਰੋਕਥਾਮ ਲਈ ਪੰਜਾਬ ਰਾਈਸ ਐਸੋਸੀਏਸ਼ਨ, ਫਲਾਇੰਗ ਟਰੇਡ ਇੰਡੀਆ ਤੇ ਸੇਠੀ ਟਰੇਡਰਜ ਰਈਆ ਵਲੋਂ ਖੇਤੀਬਾੜੀ ਵਿਭਾਗ ਦੇ ਸਹਿਯੋਗ ਨਾਲ ਦਾਣਾ ਮੰਡੀ ਰਈਆ ਵਿਖੇ ਜਾਗਰੂਕਤਾ ਕੈਂਪ ਲਾਇਆ ਗਿਆ, ਜਿਸ ਵਿੱਚ ਖੇਤੀਬਾੜੀ ਵਿਭਾਗ ਦੇ ਏ.ਡੀ.ਓ ਸਤਿੰਦਰਬੀਰ ਸਿੰਘ, ਰਾਜੀਵ ਭੰਡਾਰੀ ਪ੍ਰਧਾਨ ਆੜ੍ਹਤੀ ਐਸੋਸੀਏਸ਼ਨ ਰਈਆ, ਡਾ. ਰਜਿੰਦਰ ਸਿੰਘ, ਅਸ਼ੋਕ ਸੇਠੀ, ਗੁਰਚਰਨ ਸਿੰਘ, ਅਭੀਨਵ ਜੋਸ਼ੀ, ਉਪਿੰਦਰ ਕੁਮਾਰ, ਜਸਵਿੰਦਰ ਸਿੰਘ ਢਿੱਲੋਂ, ਮਾਸਟਰ ਅਜੀਤ ਸਿੰਘ, ਅਵਤਾਰ ਸਿੰਘ ਪੱਡੇ, ਗੁਰਮੇਜ ਸਿੰਘ, ਕਰਨ ਤ੍ਰੇਹਨ, ਰਜੇਸ਼ ਟਾਂਗਰੀ, ਰਾਜਨ ਵਰਮਾ ਅਤੇ ਵੱਡੀ ਗਿਣਤੀ ਵਿੱਚ ਕਿਸਾਨ ਭਰਾਵਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਵੱਖ-ਵੱਖ ਮਾਹਿਰਾਂ ਨੇ ਕਿਸਾਨਾਂ ਨੂੰ ਖਾਦਾਂ ਤੇ ਜ਼ਹਿਰ ਵਾਲੀਆਂ ਦਵਾਈਆਂ ਨੂੰ ਛੱਡ ਕੇ ਜ਼ਹਿਰ ਰਹਿਤ ਦਵਾਈਆਂ ਦੀ ਵਰਤੋਂ ਕਰਨ ਅਤੇ ਦੇਸੀ ਨੁਸਖੇ ਵਰਤਣ ਬਾਰੇ ਜਾਣੂ ਕਰਾਇਆ ਗਿਆ। ਕਿਸਾਨਾਂ ਨੂੰ ਆਰਗੈਨਿਕ ਖੇਤੀ ਵੱਲ ਪਰਤਣ ਦੀ ਅਪੀਲ ਕੀਤੀ ਗਈ। ਇਸ ਮੌਕੇ ਖਾਦਾਂ ਅਤੇ ਦਵਾਈਆਂ ਸਬੰਧੀ ਜਾਣਕਾਰੀ ਭਰਪੂਰ ਪੈਂਫਲਟ ਵੰਡੇ ਗਏ। ਇਸ ਮੌਕੇ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਗਿਆ ਤੇ ਕਿਹਾ ਗਿਆ ਕਿ ਕਿਸਾਨਾਂ ਵਲੋਂ ਸੰਪਰਕ ਕਰਨ ਤੇ ਕੰਪਨੀ ਦਾ ਨੁਮਾਇੰਦਾ 24 ਘੰਟੇ ਅੰਦਰ ਪਹੁੰਚ ਕੇ ਫ਼ਸਲ ਦੀ ਬੀਮਾਰੀ ਦੀ ਜਾਂਚ ਕਰੇਗਾ। ਇਸ ਮੌਕੇ ਕਿਸਾਨਾਂ ਨੇ ਤਸੱਲੀ ਦਾ ਪ੍ਰਗਟਾਵਾ ਕਰਦੇ ਹੋਏ ਅਹਿਦ ਕੀਤਾ ਕਿ ਉਹ ਇਨ੍ਹਾਂ ਸੁਝਾਵਾਂ ਤੇ ਅਮਲ ਕਰਨਗੇ। 

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਪੰਜਾਬੀ ਜਾਗਰਣ