ਸਰਕਾਰ ਨੇ ਗ਼ੈਰ ਯੂਰੀਆ ਖਾਦਾਂ ਦੀਆਂ ਕੀਮਤਾਂ ਚ ਸਥਿਰਤਾ ਲਈ ਸਬਸਿਡੀ ਵਧਾ ਦਿੱਤੀ ਹੈ। ਇਸ ਨਾਲ ਸਰਕਾਰੀ ਖ਼ਜ਼ਾਨੇ ਤੇ ਕੁਲ 22 ਹਜ਼ਾਰ ਕਰੋੜ ਰੁਪਏ ਤੋਂ ਵੱਧ ਦਾ ਭਾਰ ਪਵੇਗਾ। ਪੋਸ਼ਕ ਤੱਤਾਂ ਨਾਲ ਭਰਪੂਰ ਖਾਦ ਦੀ ਉਪਲਬੱਧਤਾ ਰਿਆਇਤੀ ਦਰਾਂ ਤੇ ਯਕੀਨੀ ਬਣਾਉਣ, ਖੇਤੀ ਦੀ ਲਾਗਤ ਘਟਾਉਣ ਅਤੇ ਕਿਸਾਨਾਂ ਦੀ ਆਮਦਨੀ ਵਧਾਉਣ ਦੇ ਮਕਸਦ ਨਾਲ ਸਰਕਾਰ ਨੇ ਇਹ ਕਦਮ ਉਠਾਇਆ ਹੈ।
ਜਾਵੜੇਕਰ ਨੇ ਕਿਹਾ ਕਿ ਨਾਈਟ੍ਰੋਜਨ ਵਾਲੀ ਖਾਦ ਚ ਦਿੱਤੀ ਗਈ ਸਬਸਿਡੀ 18.90 ਰੁਪਏ ਪ੍ਰਤੀ ਕਿਲੋ, ਜਦਕਿ ਫਾਸਫੋਰਸ ਵਾਲੀ ਖਾਦ ਤੇ 15.11 ਰੁਪਏ ਪ੍ਰਤੀ ਕਿਲੋ ਹੋਵੇਗੀ। ਪੋਟਾਸ਼ ਤੇ 11.12 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਸਬਸਿਡੀ ਦਿੱਤੀ ਗਈ ਹੈ। ਸਰਫਰ ਖਾਦ ਤੇ 3.56 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਸਬਸਿਡੀ ਨਿਰਧਾਰਤ ਕੀਤੀ ਗਈ ਹੈ। ਸਰਕਾਰ ਦੇ ਇਸ ਕਦਮ ਨਾਲ ਕਿਸਾਨਾਂ ਨੂੰ ਸੰਤੁਲਿਤ ਖਾਦ ਦੀ ਵਰਤੋਂ ਕਰਨ ਲਈ ਉਤਸ਼ਾਹਤ ਕੀਤਾ ਜਾਵੇਗਾ। ਸਾਲ 2010 ਚ ਸਰਕਾਰ ਨੇ ਪੋਸ਼ਕ ਤੱਤਾਂ ਵਾਲੀ ਖਾਦਾਂ ਤੇ ਸਬਸਿਡੀ ਦੇਣ ਦਾ ਪ੍ਰਰੋਗਰਾਮ ਤਿਆਰ ਕੀਤਾ ਗਿਆ, ਜਿਸ ਦੇ ਲਈ ਨਿਸ਼ਚਿਤ ਰਕਮ ਤੈਅ ਕੀਤੀ ਗਈ ਸੀ। ਇਸ ਵਿਚ ਯੂਰੀਆ ਨੂੰ ਛੱਡ ਕੇ ਬਾਕੀ ਖਾਦਾਂ ਤੇ ਸਬਸਿਡੀ ਦਿੱਤੀ ਗਈ ਸੀ।
ਗ਼ੈਰ ਯੂਰੀਆ ਖਾਦ ਚ ਡਾਈ-ਅਮੋਨੀਅਮ ਫਾਸਪੇਟ (ਡੀਏਪੀ,) ਮਿਊਰੀਏਟ ਆਫ ਪੋਟਾਸ਼ (ਐੱਮਓਪੀ) ਅਤੇ ਨਾਇਟ੍ਰੋਜਨ ਫਾਸਫੋਰਸ ਪੋਟਾਸ਼ (ਐੱਨਪੀਕੇ) ਮੁੱਲ ਕੰਟਰੋਲ ਤੋਂ ਬਾਹਰ ਹਨ। ਇਨ੍ਹਾਂ ਖਾਦਾਂ ਲਈ ਕੇਂਦਰ ਸਰਕਾਰ ਇਕ ਨਿਸ਼ਚਿਤ ਸਬਸਿਡੀ ਦੀ ਵਿਵਸਥਾ ਕਰਦੀ ਹੈ। ਸਰਕਾਰ ਇਸ ਲਈ ਸਾਲ ਚ ਇਕ ਨਿਸ਼ਚਿਤ ਸਬਸਿਡੀ ਰਕਮ ਤੈਅ ਕਰ ਦਿੰਦੀ ਹੈ, ਤਾਂ ਜੋ ਇਨ੍ਹਾਂ ਖਾਦਾਂ ਦੇ ਮੁੱਲ ਚ ਜ਼ਿਆਦਾ ਵਾਧਾ ਨਾ ਹੋਵੇ।
ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।
ਸ੍ਰੋਤ: ਏ.ਬੀ.ਪੀ. ਸਾਂਝਾ