ਮੱਧ ਪ੍ਰਦੇਸ਼ ਅਤੇ ਰਾਜਸਥਾਨ ਦੀ ਕਾਂਗਰਸ ਸਰਕਾਰ ਵੱਲੋਂ ਚੋਣਾਂ ਦੌਰਾਨ ਜਨਤਾ ਨਾਲ ਕੀਤੇ ਗਏ ਵਾਅਦੇ ਮੁਤਾਬਕ ਕਿਸਾਨਾਂ ਦਾ ਕਰਜ ਮਾਫ ਕਰ ਦਿਤਾ ਗਿਆ ਹੈ। ਕਾਂਗਰਸ ਮੁਖੀ ਰਾਹੁਲ ਗਾਂਧੀ ਨੇ ਸੰਸਦ ਭਵਨ ਵਿਖੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਚੋਣਾਂ ਦੌਰਾਨ ਕੀਤੇ ਗਏ ਵਾਅਦੇ ਪੂਰੇ ਹੋਣ ਸ਼ੁਰੂ ਹੋ ਗਏ ਹਨ। ਉਹਨਾਂ ਕਿਹਾ ਕਿ 6 ਘੰਟੇ ਵਿਚ ਹੀ ਅਸੀਂ ਅਪਣਾ ਵਾਅਦਾ ਪੂਰਾ ਕੀਤਾ ਹੈ। ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਦੀ ਤਰ੍ਹਾਂ ਰਾਜਸਥਾਨ ਵਿਚ ਵੀ ਛੇਤੀ ਹੀ ਕਿਸਾਨਾਂ ਦਾ ਕਰਜ ਮਾਫ ਕਰ ਦਿਤਾ ਜਾਵੇਗਾ।
ਕਿਸਾਨ ਹੀ ਦੇਸ਼ ਨੂੰ ਅਨਾਜ ਦਿੰਦੇ ਹਨ। ਅਸੀਂ ਕਿਸਾਨਾਂ ਦੀ ਅਵਾਜ਼ ਨਰਿੰਦਰ ਮੋਦੀ ਤੱਕ ਜਰੂਰ ਪਹੁੰਚਾਵਾਂਗੇ। ਮੋਦੀ ਨੇ ਅਮੀਰਾਂ ਦਾ ਸਾਢੇ ਤਿੰਨ ਲੱਖ ਕਰੋੜ ਦਾ ਕਰਜ ਮਾਫ ਕਰ ਦਿਤਾ ਹੈ। ਅਨਿਲ ਅੰਬਾਨੀ ਦਾ 45 ਕਰੋੜ ਦਾ ਕਰਜ ਮਾਫ ਕਰ ਦਿਤਾ। ਫਿਰ ਮੋਦੀ ਨੇ ਕਿਸਾਨਾਂ ਦਾ ਕਰਜ ਮਾਫ ਕਿਉਂ ਨਹੀਂ ਕੀਤਾ ? ਕਾਂਗਰਸ ਮੁਖੀ ਨੇ ਕਿਹਾ ਕਿ ਜੇਕਰ ਮੋਦੀ ਕਿਸਾਨਾਂ ਦਾ ਕਰਜ ਮਾਫ ਨਹੀਂ ਕਰਦੇ ਤਾਂ ਅਸੀਂ ਕਰਾਂਗੇ।
ਇਹ ਸਵਾਲ ਹੀ ਪੈਦਾ ਨਹੀਂ ਹੁੰਦਾ ਕਿ ਅਸੀਂ ਸੱਤਾ ਵਿਚ ਆਉਣ ਤੋਂ ਬਾਅਦ ਕਿਸਾਨਾਂ ਦਾ ਕਰਜ ਮਾਫ ਨਹੀਂ ਕਰਾਂਗੇ। ਹਿੰਦੂਸਤਾਨ ਦੀ ਜਨਤਾ ਅਤੇ ਇਥੇ ਦੇ ਦੁਕਾਨਦਾਰਾਂ ਨਾਲ ਚੋਰੀ ਕੀਤੀ ਗਈ ਹੈ। ਰਾਹੁਲ ਨੇ ਕਿਹਾ ਕਿ ਨੋਟਬੰਦੀ ਦਨੀਆ ਦਾ ਸੱਭ ਤੋਂ ਵੱਡਾ ਘਪਲਾ ਸੀ। ਇਸ ਦਾ ਮਕਸਦ ਇਹ ਸੀ ਗਰੀਬਾਂ ਤੋਂ ਪੈਸਾ ਖੋਹ ਲਵੋ ਅਤੇ ਅਪਣੇ ਦੋਸਤਾਂ ਵਿਚ ਵੰਡ ਦੇਵੋ।
Source: Rozana Spokesman