ਲੁਧਿਆਣਾ: ਕਣਕ ਪੰਜਾਬ ਦੀ ਮੁੱਖ ਫਸਲਾਂ ਵਿੱਚੋਂ ਇੱਕ ਹੈ ਇਸ ਸਮੇਂ ਕਣਕ ਦੇ ਪੀਲੇ ਪੈਣ ਦੇ ਕਈ ਕਾਰਣ ਹੋ ਸਕਦੇ ਹਨ। ਇਸ ਬਾਰੇ ਜਾਣਕਾਰੀ ਵਧਾਉਦਿਆਂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਭੂਮੀ ਵਿਗਿਆਨ ਵਿਭਾਗ ਦੇ ਮੁਖੀ ਡਾ. ਓ ਪੀ ਚੌਧਰੀ ਨੇ ਦੱਸਿਆ ਕਿ ਇਸ ਪੀਲੇਪਣ ਦੇ ਲਈ ਹੇਠ ਲਿਖੇ ਕਾਰਨ ਹੋ ਸਕਦੇ ਹਨ :
ਜ਼ਮੀਨ ਵਿੱਚ ਹਵਾਖੋਰੀ ਦੀ ਕਮੀ: ਭਾਰੀਆਂ ਜ਼ਮੀਨਾਂ ਜਿਹਨਾਂ ਵਿੱਚ ਪਾਣੀ ਜ਼ੀਰਨ ਦੀ ਰਫਤਾਰ ਘੱਟ ਹੁੰਦੀ ਹੈ, ਵਿੱਚ ਵੱਧ ਪਾਣੀ ਜਾਂ ਬਰਸਾਤ ਦੇ ਕਾਰਣ ਪਾਣੀ ਜੜ-ਖੇਤਰ ਵਿੱਚ ਲੰਮੇ ਸਮੇ ਤਕ ਰਹਿੰਦਾ ਹੈ। ਇਸ ਕਾਰਣ ਜੜਾਂ ਹਵਾ ਦੀ ਘਾਟ ਕਾਰਣ ਕੰਮ ਨਹੀ ਕਰਦੀਆਂ ਅਤੇ ਫਸਲ ਪੀਲੀ ਪੈ ਜਾਂਦੀ ਹੈ। ਬੂਟੇ ਦੇ ਸਾਰੇ ਪੱਤੇ ਨੋਕਾਂ ਤੋਂ ਹੇਠਾਂ ਵਲ ਨੂੰ ਪੀਲੇ ਪੈ ਜਾਂਦੇ ਹਨ ਅਤੇ ਫਸਲ ਦਾ ਵਾਧਾ ਰੁਕ ਜਾਂਦਾ ਹੈ। ਇਹਨਾਂ ਹਲਾਤਾਂ ਵਿੱਚ ਖੇਤ ਵਿਚੋਂ ਪਾਣੀ ਕਢਨਾ ਚਾਹੀਦਾ ਹੈ ਅਤੇ ਵੱਤਰ ਆਉਣ ਤੇ ਹਲਕੀ ਮਾਤਰਾ ਵਿੱਚ ਯੂਰੀਅੇ ਦਾ ਛੱਟਾ ਦੇਣਾ ਚਾਹੀਦਾ ਹੈ।
ਮੈਂਗਨੀਜ਼ ਦੀ ਘਾਟ: ਰੇਤਲੀਆਂ ਜਮੀਨਾਂ ਵਿੱਚ ਜਿਥੇ ਪਿਛਲੇ 5-6 ਸਾਲਾਂ ਤੋਂ ਲਗਾਤਾਰ ਝੋਨਾ ਲਾਇਆ ਜਾ ਰਿਹਾ ਹੈ, ਉਥੇ ਹਾੜੀ ਦੀਆਂ ਫ੍ਰਸਲਾਂ ਵਿੱਚ ਮੈਂਗਨੀਜ੍ਰ ਤੱਤ ਦੀ ਘਾਟ ਆ ਸਕਦੀ ਹੈ। ਮਿੱਟੀ ਪਰਖ੍ਰ ਆਧਾਰ ਤੇ ਜੇਕਰ ਜਮੀਨ ਵਿੱਚ ਉਪਲਬਧ ਮੈਂਗਨੀਜ ਤੱਤ 3.5 ਕਿਲੋ ਪ੍ਰਤੀ ਏਕੜ ਤੋਂ ਘੱਟ ਹੋਵੇ ਤਾਂ ਅਜਿਹੀਆਂ ਜਮੀਨਾਂ ਵਿੱਚ ਬੀਜੀ ਕਣਕ ਅਤੇ ਬਰਸੀਮ ਵਿੱਚ ਮੈਂਗਨੀਜ ਦੀ ਘਾਟ ਆਵੇਗੀ। ਕਣਕ ਨੂੰ ਪਹਿਲਾ ਪਾਣੀ ਲਾਉਣ ਤੋਂ ਬਾਅਦ ਫਸਲ ਪੀਲੀ ਪੈ ਜਾਂਦੀ ਹੈ ਅਤੇ ਬੂਟੇ ਦੇ ਵਿਚਕਾਰਲੇ ਪੱਤਿਆਂ ਦੀਆਂ ਨਾੜੀਆਂ ਦੇ ਦਰਮਿਆਨ ਵਾਲੀ ਥਾਂ ਤੇ ਹਲਕੇ ਪੀਲੇ ਸਲੇਟੀ ਰੰਗ ਤੋਂ ਗੁਲਾਬੀ ਭੂਰੇ ਰੰਗ ਦੇ ਚਟਾਖ ਪੈ ਜਾਂਦੇ ਹਨ। ।
ਇਸ ਘਾਟ ਨੂੰ ਪੂਰਾ ਕਰਨ ਲਈ 0.5% ਮੈਂਗਨੀਜ਼ ਸਲਫ੍ਰੇਟ (1 ਕਿਲੋ ਮੈਂਗਨੀਜ੍ਰ ਸਲਫੇਟ 200 ਲੀਟਰ ਪਾਣੀ ਪ੍ਰਤੀ ਏਕੜ) ਦੇ ਘੋਲ ਦੀ ਸਪਰੇਅ ਕਰਨ ਦੀ ਸਿਫਾਰਸ੍ਰ ਕੀਤੀ ਜਾਂਦੀ ਹੈ। ਜਿਨਾਂ ਖੇਤਾਂ ਵਿਚ ਇਹ ਘਾਟ ਆਉਂਦੀ ਹੈ, ਉਥੇ ਕਣਕ ਨੂੰ ਪਹਿਲਾ ਪਾਣੀ ਲਾਉਣ ਤੋਂ 2-3 ਦਿਨ ਪਹਿਲਾਂ ਸਪਰੇਅ ਕਰੋ ਅਤੇ ਬਾਅਦ ਵਿਚ ਪਾਣੀ ਲਾਓ। ਇਸ ਤੋਂ ਬਾਅਦ ਹਫ੍ਰਤੇ-ਹਫ੍ਰਤੇ ਦੀ ਵਿੱਥ ਤੇ 3 ਸਪਰੇਅ ਹੋਰ ਕਰੋ। ਮੈਂਗਨੀਜ਼ ਸਲਫ਼ੇਟ ਦੀ ਸਿਰਫ਼ ਸਪਰੇਅ ਹੀ ਕਰੋ, ਇਸ ਨੂੰ ਜ਼ਮੀਨ ਵਿੱਚ ਨਾ ਪਾਓ।
ਗੰਧਕ ਦੀ ਘਾਟ : ਜੇਕਰ ਕਣਕ ਦੀ ਕਾਸ਼ਤ ਰੇਤਲੀਆਂ ਜ਼ਮੀਨਾਂ ਵਿੱਚ ਕੀਤੀ ਜਾਵੇ ਤਾਂ ਉਸ ਤੇ ਗੰਧਕ ਦੀ ਘਾਟ ਆ ਜਾਦੀ ਹੈ । ਜਦੋਂ ਕਣਕ ਦੇ ਵਾਧੇ ਦੇ ਮੁਢਲੇ ਸਮੇਂ ਸਰਦੀਆਂ ਦੀ ਵਰਖ਼ਾ ਲੰਮੇ ਸਮੇਂ ਤੱਕ ਜਾਰੀ ਰਹੇ ਤਾਂ ਇਹ ਘਾਟ ਹੋਰ ਵੀ ਵੱਧ ਹੁੰਦੀ ਹੈ । ਇਸ ਦੀ ਘਾਟ ਦੀਆਂ ਨਿਸ਼ਾਨੀਆਂ ਵਿੱਚ ਨਵੇਂ ਪੱਤਿਆਂ ਰੰਗ ਪੀਲਾ ਪੈ ਜਾਂਦਾ ਹੈ।
ਬੂਟੇ ਦੀ ਚੋਟੀ ਦੇ ਪੱਤਿਆਂ ਦਾ ਰੰਗ ਨੋਕ ਨੂੰ ਛੱਡ ਕੇ ਹਲਕਾ ਪੀਲਾ ਪੈ ਜਾਂਦਾ ਹੈ ਜਦ ਕਿ ਹੇਠਲੇ ਪੱਤੇ ਲੰਮੇ ਸਮੇਂ ਤੱਕ ਹਰੇ ਹੀ ਰਹਿੰਦੇ ਹਨ । ਗੰਧਕ ਦੀ ਘਾਟ ਜਾਪੇ ਤਾਂ ਖੜੀ ਫ਼ਸਲ ਵਿੱਚ 100 ਕਿਲੋ ਜਿਪਸਮ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉ। ਗੰਧਕ ਦੀ ਘਾਟ ਦੀ ਪੂਰਤੀ ਲਈ ਜਿਪਸਮ ਸਸਤਾ ਅਤੇ ਉਤੱਮ ਸਰੋਤ ਹੈ ।
ਇਹ ਖਿਆਲ ਰਖੋ ਕਿ ਜਿਪਸਮ ਤ੍ਰੇਲ ਉਤਰਣ ਤੋਂ ਬਾਅਦ ਹੀ ਪਾਉਣੀ ਚਾਹੀਦੀ ਹੈ ਕਿਉਂਕਿ ਤ੍ਰੇਲ ਕਾਰਣ ਜਿਪਸਮ ਦੇ ਕਣ ਪੱਤਿਆਂ ਦੇ ਉਪਰ ਚਿੰਬੜ ਜਾਂਦੇ ਹਨ ਅਤੇ ਇਸ ਨਾਲ ਪੱਤੇ ਸੜਨ ਨਾਲ ਫਸਲ ਦਾ ਨੁਕਸਾਨ ਹੋ ਸਕਦਾ ਹੈ।
ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।
Source: ABP Sanjha

                                
                                        
                                        
                                        
                                        
 
                            