This content is currently available only in Punjabi language.
ਤਲਵੰਡੀ ਸਾਬੋ ਬਲਾਕ ਦੇ ਅਧੀਨ ਪੈਂਦੇ ਪਿੰਡ ਗੋਲੇਵਾਲਾ ਦਾ ਕਿਸਾਨ ਨਿਰਮਲ ਸਿੰਘ ਕਣਕ ਦੀ ਕਟਾਈ ਕਰਨ ਤੋਂ ਬਾਅਦ ਸੱਠੀ ਮੂੰਗੀ ਦੀ ਬਿਜਾਈ ਕਰਕੇ ਅਪਣੀ ਆਮਦਨੀ ਵਿਚ ਵਾਧਾ ਕਰ ਰਿਹਾ ਹੈ। ਫ਼ਸਲ ਤੋਂ ਹੋਣ ਵਾਲੇ ਵਧੀਆ ਮੁਨਾਫ਼ੇ ਨੂੰ ਵੇਖਦੇ ਹੋਏ ਇਸ ਸਾਲ ਉਸਨੇ 10 ਏਕੜ ਵਿਚ ਮੂੰਗੀ ਦੀ ਫ਼ਸਲ ਦੀ ਬਿਜਾਈ ਕੀਤੀ ਹੈ। ਨਿਰਮਲ ਸਿੰਘ ਝੋਨਾ ਅਤੇ ਬਾਸਮਤੀ ਨਾਲ ਪਹਿਲਾਂ ਸੱਠੀ ਮੂੰਗੀ ਦੀ ਕਾਸ਼ਤ ਕਰਦਾ ਹੈ, ਇਸ ਨਾਲ ਜਿੱਥੇ ਇੱਕ ਫ਼ਸਲ ਦੇ ਜ਼ਰੀਏ ਜ਼ਿਆਦਾ ਆਮਦਨੀ ਹੁੰਦੀ ਹੈ।
ਉਥੇ ਹੀ ਮੂੰਗੀ ਦੀ ਫ਼ਸਲ ਤੇ ਕੁਦਰਤੀ ਗੁਣ ਦੇ ਕਾਰਨ ਜ਼ਮੀਨ ਵਿਚ ਨਾਇਟ੍ਰੋਜ਼ਨ ਫਿਕਸੇਸ਼ਨ ਦੇ ਜ਼ਰੀਏ ਜ਼ਮੀਨ ਵਿਚ ਨਾਇਟ੍ਰੋਜਨ ਖ਼ਾਦ ਦੀ ਮਾਤਰਾ ਵਧਾਉਂਦੀ ਹੈ। ਇਸ ਨਾਲ ਅਗਲੀ ਫ਼ਸਲ ਨੂੰ ਘੱਟ ਯੂਰੀਆ ਖ਼ਾਦ ਪਾਉਣ ਦੀ ਜ਼ਰੂਰਤ ਪੈਂਦੀ ਹੈ। ਕਣਕ ਵੱਢਣ ਤੋਂ ਬਾਅਦ ਗਰਮੀ ਦੇ ਮੌਸਮ ਦੀ ਮੂੰਗੀ ਬਿਨ੍ਹਾਂ ਵਾਹਨ ਵਾਏ ਹੀ ਬਿਜਾਈ ਕੀਤੀ ਜਾ ਸਕਦੀ ਹੈ। ਜੇਕਰ ਖੇਤ ਵਿਚ ਕਣਕ ਦਾ ਨਾੜ ਨਹੀਂ ਹੈ ਤਾਂ ਮੂੰਗੀ ਜ਼ੀਰੋ ਟਿਲ ਡਰਿੱਲ ਦੇ ਜ਼ਰੀਏ ਬਿਜਾਈ ਕੀਤੀ ਜਾਵੇ। ਉਨ੍ਹਾਂ ਨੇ ਦੱਸਿਆ ਕਿ ਵਿਭਾਗ ਤੋਂ ਕਿਸਾਨਾਂ ਨੂੰ ਸੱਠੀ ਮੂੰਗੀ ਦੇ ਬੀਜ ਫਰੀ ਆਫ਼ ਕਾਸਟ ਮਿੰਨੀ ਕਿੱਟ ਵੰਡੀ ਜਾਂਦੀ ਹੈ।
ਮੂੰਗੀ ਦੀ ਫ਼ਸਲ 20 ਮਾਰਚ ਤੋਂ ਅਪ੍ਰੈਲ ਦੇ ਤੀਸਰੇ ਹਫ਼ਤੇ ਤੱਕ ਬਿਜਾਈ ਕੀਤੀ ਜਾਂਦੀ ਹੈ। ਨਿਰਮਲ ਸਿੰਘ ਨੇ ਦੱਸਿਆ ਕਿ ਫ਼ਸਲੀ ਚੱਕਰ ਦਾ ਹਿੱਸਾ ਬਣਾਉਣ ਨਾਲ ਉਸਦੀ ਜ਼ਮੀਨ ਦੀ ਸਿਹਤ ਵਿਚ ਸੁਧਾਰ ਹੋਇਆ ਹੈ। ਉਨ੍ਹਾਂ ਨੇ ਦੱਸਿਆ ਕਿ ਜਿਸ ਖੇਤ ਵਿਚ ਮੂੰਗੀ ਦੀ ਫ਼ਸਲ ਦੀ ਬਿਜਾਈ ਕੀਤੀ ਜਾਂਦੀ ਹੈ, ਉਸ ਖੇਤ ਵਿਚ ਬਾਸਮਤੀ ਝੋਨਾ ਲੱਗਪਗ 20 ਜੁਲਾਈ ਤੋਂ ਬਾਅਦ ਹੀ ਲਗਾਇਆ ਜਾਂਦਾ ਹੈ। ਇਸ ਨਾਲ ਜਿੱਥੇ ਪਾਣੀ ਦੀ ਬੱਚਤ ਹੁੰਦੀ ਹੈ, ਉਥੇ ਹੀ ਬਿਜਲੀ ਦੀ ਵੀ ਬੱਚਤ ਹੁੰਦੀ ਹੈ।
ਅਤੇ ਇਹ ਝੋਨਾ ਪਰਮਲ ਝੋਨਾ ਜੋ ਕਿ 20 ਨੂੰ ਦੱਸਿਆ ਜਾਂਦਾ ਹੈ ਦੇ ਬਰਾਬਰ ਹੀ ਪੱਕ ਕੇ ਤਿਆਰ ਹੋ ਜਾਂਦਾ ਹੈ। ਇਸ ਕਿਸਮ ਦਾ ਔਸਤਨ ਝਾੜ 4 ਤੋਂ 5 ਕੁਇੰਟਲ ਪ੍ਰਤੀ ਏਕੜ ਹੈ। 5-6 ਕੁਇੰਟਲ ਮੂੰਗੀ ਇਸ ਸਾਲ ਦੇ ਸਮਰਥਨ ਮੁੱਲ (6975) ਦੇ ਹਿਸਾਬ ਨਾਲ ਇਕ ਏਕੜ ਵਿਚੋਂ 30 ਤੋਂ 40 ਹਜ਼ਾਰ ਦੇ ਵਿਚਕਾਰ ਹੋ ਜਾਂਦੀ ਹੈ। ਉਨ੍ਹਾਂ ਨੇ ਦੱਸਿਆ ਕਿ ਸੱਠੀ ਮੂੰਗੀ ਦਾ ਬੀਜ 10 ਕਿੱਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਬੀਜਿਆ ਜਾਂਦਾ ਹੈ।
ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।
ਸ੍ਰੋਤ - Rozana Spokesman