ਗੁਰਦਾਸਪੁਰ : ਗੁਰਦਾਸਪੁਰ ਦੇ ਪਿੰਡ ਗੋਤ ਪੋਕਰ ਵਿਚ ਸ਼ੱਕੀ ਹਾਲਾਤ ਚ ਲੱਗੀ ਅੱਗ ਲੱਗਣ ਕਾਰਨ ਕਣਕ ਦੀ 70 ਏਕੜ ਫਸਲ ਅਤੇ 25 ਏਕੜ ਨਾੜ ਸੜ ਕੇ ਸੁਆਹ ਹੋ ਗਿਆ। ਅੱਗ ਲੱਗਣ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ ਤੇ ਪਹੁੰਚੀ ਫਾਇਰ ਬ੍ਰਿਗੇਡ ਦੀ ਟੀਮ ਨੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਅੱਗ ਕਾਬੂ ਤੇ ਕਾਬੂ ਪਾ ਲਿਆ।
ਪਿੰਡ ਵਾਸੀ ਸੁਖਦੇਵ ਸਿੰਘ ਨੇ ਦੱਸਿਆ ਕਿ ਉਸ ਦੀ ਚਾਰ ਏਕੜ, ਤਾਰਾ ਸਿੰਘ ਦੀ 15 ਏਕੜ ਅਤੇ ਜਾਲਾ ਸਿੰਘ ਦੀ 13 ਏਕੜ, ਸੁਖਦੇਵ ਸਿੰਘ ਦੀ ਇਕ ਏਕੜ, ਮੋਚੀ ਦੀ ਇਕ ਏਕੜ, ਮਹਿੰਗਾ ਸਿੰਘ ਦੀ ਇਕ ਏਕੜ ਅਤੇ ਹੋਰ ਕਿਸਾਨਾਂ ਦੀ ਵੀ ਕੁੱਲ 70 ਏਕੜ ਕਣਕ ਦੀ ਖੜੀ ਫਸਲ ਸੜ ਕੇ ਸੁਆਹ ਹੋ ਗਈ। ਜਦਕਿ 25 ਏਕੜ ਦੇ ਕਰੀਬ ਨਾੜ ਵੀ ਸੜ ਗਿਆ। ਜਿਸ ਨਾਲ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ ਹੈ।
ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।
Source: Jagbani