3.36 ਕਰੋੜ ਕਿਸਾਨਾਂ ਨੂੰ ਮਿਲੇ 2-2 ਹਜ਼ਾਰ ਰੁਪਏ, ਤੁਸੀਂ ਵੀ ਲੈ ਸਕਦੇ ਹੋ ਲਾਭ, ਜਾਣੋ ਕਿਵੇਂ

March 12 2020

ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਸਕੀਮ ਦੇ ਦੂਜੇ ਪੜਾਅ ਵਿਚ ਮੋਦੀ ਸਰਕਾਰ ਨੇ ਦੇਸ਼ ਦੇ 3.36 ਕਰੋੜ ਕਿਸਾਨਾਂ ਨੂੰ ਪਹਿਲੀ ਕਿਸ਼ਤ ਦੇ 2-2 ਹਜ਼ਾਰ ਰੁਪਏ ਦੇ ਦਿੱਤੇ ਹਨ। ਜੇਕਰ ਤੁਹਾਨੂੰ ਹੁਣ ਤੱਕ ਇਸ ਯੋਜਨਾ ਦਾ ਪੈਸਾ ਨਹੀਂ ਮਿਲਿਆ ਹੈ, ਤਾਂ ਪਹਿਲਾਂ ਆਪਣੇ ਲੇਖਾਕਾਰ, ਕਾਨੂੰਗੋ ਅਤੇ ਜ਼ਿਲ੍ਹਾ ਖੇਤੀਬਾੜੀ ਅਫਸਰ ਨਾਲ ਸੰਪਰਕ ਕਰੋ।

ਜੇਕਰ ਉਥੋਂ ਗੱਲ ਨਹੀਂ ਬਣਦੀ ਤਾਂ ਕੇਂਦਰੀ ਖੇਤੀਬਾੜੀ ਮੰਤਰਾਲੇ ਦੁਆਰਾ ਜਾਰੀ ਕੀਤੇ ਗਏ ਹੈਲਪਲਾਈਨ (ਪ੍ਰਧਾਨ ਮੰਤਰੀ-ਕਿਸਾਨ ਹੈਲਪਲਾਈਨ 155261 ਜਾਂ 1800115526 (ਟੋਲ ਫ੍ਰੀ) ‘ਤੇ ਸੰਪਰਕ ਕਰੋ। ਜੇ ਉਥੇ ਵੀ ਗੱਲ ਨਹੀਂ ਬਣੀ ਤਾਂ ਮੰਤਰਾਲੇ ਦੇ ਦੂਜੇ ਨੰਬਰ (011-23381092) ‘ਤੇ ਗੱਲ ਕਰੋ।

ਇਸ ਤਰ੍ਹਾਂ ਦੇ ਲਾਭ ਪ੍ਰਾਪਤ ਕਰਨ ਲਈ ਰਜਿਸਟਰ ਕਰੋ –

ਜੇਕਰ ਤੁਹਾਨੂੰ ਹਾਲੇ ਵੀ ਇਸ ਯੋਜਨਾ ਦਾ ਲਾਭ ਨਹੀਂ ਮਿਲਿਆ ਹੈ ਤਾਂ ਤੁਸੀਂ ਪ੍ਰਧਾਨ ਮੰਤਰੀ-ਕਿਸਾਨ ਪੋਰਟਲ ਤੇ ਜਾ ਕੇ ਆਪਣੇ ਆਪ ਨੂੰ ਰਜਿਸਟਰ ਕਰ ਸਕਦੇ ਹੋ। ਇਹ ਸਹੂਲਤ ਸਾਰੇ ਕਿਸਾਨਾਂ ਲਈ ਸ਼ੁਰੂ ਕੀਤੀ ਗਈ ਹੈ। ਇਸ ਦਾ ਉਦੇਸ਼ ਸਾਰੇ ਕਿਸਾਨਾਂ ਨੂੰ ਯੋਜਨਾ ਨਾਲ ਜੋੜਨਾ ਅਤੇ ਰਜਿਸਟਰਡ ਲੋਕਾਂ ਨੂੰ ਸਮੇਂ ਸਿਰ ਲਾਭ ਦੇਣਾ ਹੈ। ਦੂਜੇ ਪੜਾਅ ਵਿਚ ਆਧਾਰ ਵੈਰੀਫੀਕੇਸ਼ਨ ਜ਼ਰੂਰੀ ਹੈ।

ਜੇ ਤੁਸੀਂ ਇਸ ਯੋਜਨਾ ਦਾ ਲਾਭ ਲੈਣ ਲਈ ਅਰਜ਼ੀ ਦਿੱਤੀ ਹੈ ਅਤੇ ਹੁਣ ਤੱਕ ਬੈਂਕ ਖਾਤੇ ਵਿਚ ਪੈਸੇ ਨਹੀਂ ਆਏ ਹਨ, ਤਾਂ ਇਸ ਦਾ ਸਟੇਟਸ ਖੁਦ ਵੀ ਜਾਣ ਸਕਦੇ ਹੋ। ਪ੍ਰਧਾਨ ਮੰਤਰੀ ਕਿਸਾਨ ਪੋਰਟਲ ਤੇ ਜਾ ਕੇ ਕੋਈ ਵੀ ਕਿਸਾਨ ਆਪਣਾ ਆਧਾਰ, ਮੋਬਾਈਲ ਅਤੇ ਬੈਂਕ ਖਾਤਾ ਨੰਬਰ ਦਰਜ ਕਰਕੇ ਆਪਣਾ ਸਟੇਟਸ ਜਾਣ ਸਕਦਾ ਹੈ।

ਇਕ ਦਸੰਬਰ 2019 ਨੂੰ ਹੀ ਇਸ ਸਕੀਮ ਦਾ ਪਹਿਲਾ ਸਾਲ ਪੂਰਾ ਹੋ ਗਿਆ ਸੀ। ਇਸ ਤੋਂ ਬਾਅਦ ਹੀ ਦੂਜੇ ਪੜਾਅ ਦੀ ਪਹਿਲੀ ਕਿਸ਼ਤ ਭੇਜਣ ਦਾ ਕੰਮ ਸ਼ੁਰੂ ਹੋ ਗਿਆ ਹੈ। ਕੇਂਦਰੀ ਖੇਤੀਬਾੜੀ ਮੰਤਰਾਲੇ ਦੇ ਅਧਿਕਾਰੀਆਂ ਮੁਤਾਬਕ ਦੂਜੇ ਪੜਾਅ ਦੀ ਪਹਿਲੀ ਕਿਸ਼ਤ ਵਿਚ ਸਭ ਤੋਂ ਜ਼ਿਆਦਾ 96,19,948 ਲਾਭਪਾਤਰੀ ਯੂਪੀ ਦੇ ਹਨ। ਇਹਨਾਂ ਵਿਚ ਮਹਾਰਾਸ਼ਟਰ ਦੇ 25,07,619 ਲੋਕਾਂ ਨੂੰ 2-2 ਹਜ਼ਾਰ ਰੁਪਏ ਮਿਲੇ ਹਨ।

ਰਾਜਸਥਾਨ ਦੇ 19,19,762 ਕਿਸਾਨਾਂ ਦੇ ਬੈਂਕ ਖਾਤਿਆਂ ਵਿਚ ਪੈਸੇ ਭੇਜੇ ਗਏ ਹਨ। ਆਂਧਰਾ ਪ੍ਰਦੇਸ਼ ਦੇ 31,35,640 ਕਿਸਾਨਾਂ ਨੂੰ ਦੂਜੇ ਪੜਾਅ ਦਾ ਪੈਸਾ ਭੇਜਿਆ ਗਿਆ ਹੈ। ਜਦਕਿ ਤੇਲੰਗਾਨਾ ਦੇ 22,91,1010 ਕਿਸਾਨ ਨੂੰ ਲਾਭ ਹੋਇਆ ਹੈ। ਭਾਜਪਾ ਸ਼ਾਸਤ ਗੁਜਰਾਤ ਵਿਚ 26,26491, ਹਰਿਆਣਾ ਵਿਚ 10,01,515, ਹਿਮਾਚਲ ਵਿਚ 5,41,188 ਅਤੇ ਅਸਮ ਵਿਚ 9,53,609 ਕਿਸਾਨਾਂ ਨੂੰ 2-2 ਹਜ਼ਾਰ ਰੁਪਏ ਮਿਲੇ ਹਨ।

ਦੂਜੇ ਪੜਾਅ ਦੀ ਪਹਿਲੀ ਕਿਸ਼ਤ ਦਾ ਲਾਭ ਲੈਣ ਦੀਆਂ ਸ਼ਰਤਾਂ

  • ਐਮਪੀ, ਐਮਐਲਏ, ਮੰਤਰੀ ਅਤੇ ਮੇਅਰ ਨੂੰ ਵੀ ਲਾਭ ਨਹੀਂ ਦਿੱਤਾ ਜਾਵੇਗਾ, ਚਾਹੇ ਉਹ ਖੇਤੀ ਵੀ ਕਰਦੇ ਹੋਣ।

  • ਕੇਂਦਰ ਜਾਂ ਸੂਬਾ ਸਰਕਾਰ ਵਿਚ ਅਧਿਕਾਰੀ ਅਤੇ 10 ਹਜ਼ਾਰ ਤੋਂ ਜ਼ਿਆਦਾ ਪੈਂਸ਼ਨ ਲੈਣ ਵਾਲੇ ਕਿਸਾਨਾਂ ਨੂੰ ਲਾਭ ਨਹੀਂ ਮਿਲੇਗਾ।

  • ਪੇਸ਼ੇਵਰ, ਡਾਕਟਰ, ਇੰਜੀਨੀਅਰ, ਸੀਏ, ਵਕੀਲ, ਆਰਕੀਟੈਕਟ, ਜੋ ਕਿਤੇ ਵੀ ਖੇਤੀ ਕਰਦੇ ਹੋਣ, ਉਹਨਾਂ ਨੂੰ ਲਾਭ ਨਹੀਂ ਮਿਲੇਗਾ

  • ਪਿਛਲੇ ਵਿੱਤੀ ਵਰ੍ਹੇ ਵਿਚ ਆਮਦਨ ਕਰ ਦਾ ਭੁਗਤਾਨ ਕਰਨ ਵਾਲੇ ਇਹ ਲਾਭ ਨਹੀਂ ਲੈਣਗੇ।


ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਰੋਜ਼ਾਨਾ ਸਪੋਕਸਮੈਨ