ਮੁਆਫ਼ ਨਾ ਕਰਨ 'ਤੇ ਕਿਸਾਨਾਂ ਵੱਲੋਂ ਕਰਜ਼ੇ ਬਾਈਕਾਟ ਦਾ ਐਲਾਨ

December 31 2018

ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਦੇ ਚੋਣ ਵਾਅਦੇ ਨਾਲ ਸੱਤਾ ਵਿੱਚ ਆਏ ਕੈਪਟਨ ਅਮਰਿੰਦਰ ਸਿੰਘ ਲਈ ਇਹ ਐਲਾਨ ਨਿੱਤ ਨਵੀਆਂ ਮੁਸੀਬਤਾਂ ਖੜ੍ਹੀਆਂ ਕਰਦਾ ਹੈ। ਤਾਜ਼ਾ ਮਾਮਲਾ ਬਠਿੰਡਾ ਤੋਂ ਹੈ, ਜਿੱਥੇ ਕਿਸਾਨਾਂ ਨੇ ਕਰਜ਼ਾ ਬਾਈਕਾਟ ਦਾ ਐਲਾਨ ਕਰ ਦਿੱਤਾ ਹੈ।

ਕਿਰਤੀ ਕਿਸਾਨ ਯੂਨੀਅਨ ਦੇ ਬਠਿੰਡਾ ਦੇ ਪ੍ਰਧਾਨ ਹਨੀ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਕਰਜ਼ਾ ਮੁਆਫੀ ਦੇ ਵਾਅਦੇ ਤੋਂ ਮੁੱਕਰਨ ਵਿਰੁੱਧ ਉਹ ਸ਼ਹਿਰ ਭਰ ਦੇ ਬਾਜ਼ਾਰਾਂ ਤੇ ਸਰਕਾਰੀ ਦਫਤਰਾਂ ਤੇ ਕਰਜ਼ਾ ਬਾਈਕਾਟ ਦੇ ਪੋਸਟਰ ਚਿਪਕਾ ਰਹੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੇ ਕਿਸਾਨਾਂ ਨਾਲ ਕੀਤਾ ਕਰਜ਼ਾ ਮਾਫ਼ੀ ਦਾ ਵਾਅਦਾ ਹਾਲੇ ਤਕ ਪੂਰਾ ਨਹੀਂ ਹੋਇਆ ਤੇ ਕਿਸਾਨ ਅੱਜ ਵੀ ਖ਼ੁਦਕੁਸ਼ੀਆਂ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਪੰਜਾਬ ਭਰ ਦੇ ਬੈਂਕਾਂ ਵਿੱਚ ਕਿਸਾਨ ਵੱਲ ਕਰਜ਼ਾ ਬਕਾਇਆ ਪਿਆ ਹੈ ਅਤੇ ਕਿਸਾਨਾਂ ਨੂੰ ਆਏ ਦਿਨ ਬੈਂਕ ਮੁਲਾਜ਼ਮ ਤੰਗ ਪ੍ਰੇਸ਼ਾਨ ਕਰ ਰਹੇ ਹਨ। ਹਨੀ ਨੇ ਕਿਹਾ ਕਿ ਰਿਹਾ ਹੈ ਇਸ ਦੇ ਵਿਰੁੱਧ ਹੀ ਹੁਣ ਕਰਜ਼ਾ ਬਾਈਕਾਟ ਦੀ ਕਰੋ ਤਿਆਰੀ ਦਾ ਐਲਾਨ ਕੀਤਾ ਜਾ ਰਿਹਾ ਹੈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

Source: ABP Sanjha