ਭਾਰੀ ਬਾਰਸ਼ ਦੀ ਸੰਭਾਵਨਾ, ਮੌਸਮ ਵਿਭਾਗ ਵੱਲੋਂ ਰੈੱਡ ਅਲਰਟ ਜਾਰੀ

July 18 2020

ਭਾਰਤੀ ਮੌਸਮ ਵਿਗਿਆਨ ਵਿਭਾਗ ਨੇ ਉਤਰ ਤੇ ਪੂਰਬ ਉੱਤਰ ਚ ਭਾਰੀ ਬਾਰਸ਼ ਹੋਣ ਦਾ ਅਨੁਮਾਨ ਲਾਇਆ ਹੈ। ਮੌਸਮ ਵਿਭਾਗ ਨੇ ਪੰਜਾਬ, ਦਿੱਲੀ, ਹਰਿਆਣਾ, ਉੱਤਰ ਪ੍ਰਦੇਸ਼ ਤੇ ਬਿਹਾਰ ਲਈ ਆਰੇਂਜ਼ ਅਲਰਟ ਜਾਰੀ ਕੀਤਾ ਹੈ। ਪੱਛਮੀ ਬੰਗਾਲ, ਅਸਮ ਤੇ ਮੇਘਾਲਿਆ ਲਈ 19 ਤੋਂ 21 ਜੁਲਾਈ ਤਕ ਰੈੱਡ ਅਲਰਟ ਜਾਰੀ ਕੀਤਾ ਹੈ। ਅਰੁਣਾਚਲ ਪ੍ਰਦੇਸ਼ ਲਈ 19 ਤੋਂ 20 ਜੁਲਾਈ ਤਕ ਰੈੱਡ ਅਲਰਟ ਤੇ 21 ਜੁਲਾਈ ਲਈ ਆਰੇਂਜ਼ ਅਲਰਟ ਜਾਰੀ ਕੀਤਾ ਹੈ।

ਮੌਸਮ ਵਿਭਾਗ ਮੁਤਾਬਕ ਅਸਮ ਚ ਹੜ੍ਹਾਂ ਦੀ ਸਥਿਤੀ ਹੋਰ ਵਿਗੜ ਸਕਦੀ ਹੈ ਜਿੱਥੇ 33 ਚੋਂ 27 ਜ਼ਿਲ੍ਹਿਆਂ ਚ 39.8 ਲੱਖ ਤੋਂ ਜ਼ਿਆਦਾ ਲੋਕ ਵੀਰਵਾਰ ਨੂੰ ਹੜ੍ਹਾਂ ਨਾਲ ਬੇਹਾਲ ਸਨ। ਇਸ ਸਾਲ ਸੂਬੇ ਚ ਹੜ੍ਹ ਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਚ ਹੁਣ ਤਕ 102 ਲੋਕ ਆਪਣੀ ਜਾਨ ਗਵਾ ਚੁੱਕੇ ਹਨ।

ਆਈਐਮਡੀ ਨੇ ਕਿਹਾ ਮਾਨਸੂਨ 18 ਜੁਲਾਈ ਤੋਂ ਹਿਮਾਲਿਆ ਦੇ ਨੇੜਲੇ ਖੇਤਰਾਂ ਚ ਹੌਲੀ-ਹੌਲੀ ਵਧਣਾ ਸ਼ੁਰੂ ਕਰ ਸਕਦਾ ਹੈ। ਉੱਤਰੀ ਭਾਰਤ ਚ 18 ਤੋਂ 20 ਜੁਲਾਈ ਅਤੇ ਪੂਰਬ ਉੱਤਰ ਚ 18 ਤੋਂ 21 ਜੁਲਾਈ ਤਕ ਭਾਰੀ ਬਾਰਸ਼ ਹੋ ਸਕਦੀ ਹੈ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ABP Live