ਕੌਮੀ ਖੇਤੀ ਅਤੇ ਪੇਂਡੂ ਵਿਕਾਸ ਬੈਂਕ (ਨਾਬਾਰਡ) ਨੇ ਕੋਰੋਨਾ ਮਹਾਂਮਾਰੀ ਸੰਕਟ ਦੇ ਮੱਦੇਨਜ਼ਰ ਪੰਜਾਬ ਦੇ ਕਿਸਾਨਾਂ ਦੇ ਖੇਤੀ ਕਰਜ਼ੇ ਲਈ 1500 ਕਰੋਡ ਰੁਪਏ ਦੀ ਰਾਸ਼ੀ 2020-21 ਸਾਲ ਲਈ ਮਨਜ਼ੂਰ ਕੀਤੀ ਹੈ। ਇਹ ਰਾਸ਼ੀ ਸੰਕਟ ਦੀ ਸਥਿਤੀ ਕਾਰਨ ਕਾਰੋਬਾਰ ਦੇ ਮੰਦੇ ਕਾਰਨ ਸੂਬੇ ਦੇ ਸਹਿਕਾਰੀ ਅਤੇ ਗ੍ਰਾਮੀਣ ਬੈਂਕਾਂ ਨੂੰ ਦਿਤੀ ਜਾਵੇਗੀ। ਇਸ ਬਾਰੇ ਨਾਬਾਰਡ ਪੰਜਾਬ ਖੇਤਰ ਦੇ ਮੁੱਖ ਮਹਾਂਪ੍ਰਬੰਧਕ ਜੇ.ਪੀ.ਐਸ. ਬਿੰਦਰਾ ਨੇ ਦਸਿਆ ਕਿ ਲਿਕੁਡਿਟੀ ਵਜੋਂ ਪੰਜਾਬ ਨੂੰ ਮਨਜ਼ੂਰ ਇਸ ਰਕਮ ਚੋਂ ਸਹਿਕਾਰੀ ਬੈਂਕਾਂ ਲਈ 1000 ਕਰੋੜ ਅਤੇ ਗ੍ਰਾਮੀਣ ਬੈਂਕਾਂ ਲਈ 100 ਕਰੋੜ ਜਾਰੀ ਵੀ ਕਰ ਦਿਤੇ ਗਏ ਹਨ ਤਾਂ ਜੋ ਸੰਕਟ ਸਮੇਂ ਕਿਸਾਨਾਂ ਨੂੰ ਸਾਉਣੀ ਦੀ ਫ਼ਸਲ ਲਈ ਖ਼ਰਚੇ ਦੀ ਕੋਈ ਦਿੱਕਤ ਨਾ ਆਵੇ। ਪੂਰੇ ਦੇਸ਼ ਚ ਨਾਬਾਰਡ ਵਲੋਂ ਵੱਖ ਵੱਖ ਰਾਜਾਂ ਨੂੰ 25000 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ।
ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।
ਸ੍ਰੋਤ: ਰੋਜ਼ਾਨਾ ਸਪੋਕਸਮੈਨ