ਮੱਧ ਪ੍ਰਦੇਸ਼ ਦੀ ਕਮਲਨਾਥ ਸਰਕਾਰ ਗਾਂਜੇ ਦੀ ਖੇਤੀ ਨੂੰ ਕਾਨੂੰਨੀ ਕਰਨ ਵਾਲੀ ਹੈ। ਇਸ ਨੂੰ ਵੀ ਅਫੀਮ ਦੀ ਖੇਤੀ ਦੀ ਤਰ੍ਹਾਂ ਹਰ ਸਾਲ ਲਾਈਸੈਂਸ ਦਿੱਤਾ ਜਾਵੇਗਾ। ਇਸ ਲਈ ਵਪਾਰਕ ਟੈਕਸ ਵਿਭਾਗ ਸੂਬੇ ਦੇ ਐਨਡੀਪੀਐਸ ਨਿਯਮ 1985 ‘ਚ ਬਦਲਾਅ ਕਰਨ ਜਾ ਰਿਹਾ ਹੈ। ਸਰਕਾਰ ਦਾ ਦਾਅਵਾ ਹੈ ਕਿ ਇਸ ਦਾ ਇਸਤੇਮਾਲ ਕੈਂਸਰ ਦੀ ਦਵਾਈ ਬਣਾਉਣ ਲਈ ਕੀਤਾ ਜਾਵੇਗਾ।
ਪੀਸੀ ਸ਼ਰਮਾ ਨੇ ਕਿਹਾ ਕਿ ਕੈਂਸਰ ਦੀ ਦਵਾਈ ਬਣਾਉਣ ‘ਚ ਇਸ ਦਾ ਇਸਤੇਮਾਲ ਹੋ ਰਿਹਾ ਹੈ। ਇਸ ਦੇ ਕੱਪੜੇ ਵੀ ਬਣਦੇ ਹਨ। ਇਸ ਦੀ ਫਾਰਮਿੰਗ ਨਾਲ ਨਵੀਂ ਵਿਧਾ ਮੱਧ ਪ੍ਰਦੇਸ਼ ‘ਚ ਆਵੇਗੀ। ਮੰਤਰੀ ਸ਼ਰਮਾ ਨੇ ਕਿਹਾ ਕਿ ਇਸ ਦਾ ਇਸਤੇਮਾਲ ਖਾਣ-ਪੀਣ ਲਈ ਨਹੀਂ ਹੋਵੇਗਾ।
ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।
ਸ੍ਰੋਤ: ਏ.ਬੀ.ਪੀ. ਸਾਂਝਾ