ਤਪਾ ਖੇਤਰ ਚ ਝੋਨੇ ਦੀ ਲਵਾਈ ਅਜੇ ਵੀ ਲਗਾਤਾਰ ਜਾਰੀ ਹੈ , ਪਰ ਕਿਸਾਨਾਂ ਨੂੰ ਪਾਣੀ ਦੀ ਘਾਟ ਕਾਰਣ ਭਾਰੀ ਪੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ , ਕਿਉਂਕਿ ਇਸ ਵਾਰ ਬਰਸਾਤ ਦੇ ਨਾ ਹੋਣ ਕਰਕੇ ਕਿਸਾਨਾਂ ਦੀ ਝੋਨੇ ਦੀ ਫ਼ਸਲ ਬਿਨਾ ਪਾਣੀ ਦੇ ਸੁੱਕ ਰਹੀ ਹੈ । ਖੇਤਰ ਦੇ ਕੁੱਝ ਕਿਸਾਨਾਂ ਨੇ ਦੱਸਿਆ ਕਿ ਭਾਵੇਂ ਖੇਤਰ ਚ ਨਾਮਾਤਰ ਹੀ ਕਿਸਾਨ ਝੋਨੇ ਦੀ ਬਿਜਾਈ ਅੱਜ ਵੀ ਕਰ ਰਿਹਾ ਹੈ , ਪਰ ਇਸ ਵਾਰ ਬਰਸਾਤ ਦੇ ਨਾ ਪੈਣ ਕਰਕੇ ਖੇਤਾਂ ਚ ਖੜੀ ਝੋਨੇ ਦੀ ਫ਼ਸਲ ਬਿਨਾ ਪਾਣੀ ਦੇ ਮੱਚ ਰਹੀ ਹੈ , ਝੋਨੇ ਦੇ ਮੱਚਣ ਕਰਕੇ ਕਿਸਾਨਾਂ ਨੂੰ ਹੋਰ ਵਾਧੂ ਖ਼ਰਚਾ ਮਜ਼ਦੂਰਾਂ ਤੇ ਕਰਕੇ ਆਰਥਿਕ ਨੁਕਸਾਨ ਦੀ ਮਾਰ ਵੀ ਝੱਲਣੀ ਪੈ ਸਕਦੀ ਹੈ ,ਪਿੰਡ ਤਾਜੋਕੇ ਦੇ ਕਿਸਾਨਾਂ ਨੇ ਦੱਸਿਆ ਕਿ ਅਗਰ ਕੁੱਝ ਦਿਨ ਬਰਸਾਤ ਨਾ ਹੋਈ ਤਾਂ ਟਰੈਕਟਰ ਜਨਰੇਟਰ ਨਾਲ ਝੋਨੇ ਦੀ ਫ਼ਸਲ ਨੂੰ ਪਾਣੀ ਦੇਣਾ ਪਵੇਗਾ ਅਤੇ ਕਿਸਾਨਾਂ ਤੇ ਵਾਧੂ ਬੋਝ ਪਵੇਗਾ। ਇਹ ਵੀ ਪਤਾ ਲੱਗਾ ਹੈ ਕਿ ਕੁੱਝ ਕਿਸਾਨਾਂ ਨੇ ਫ਼ਸਲ ਚ ਪਾਣੀ ਪੂਰਾ ਕਰਨ ਲਈ ਜਨਰੇਟਰ ਚਾਲੂ ਕਰ ਦਿੱਤੇ ਗਏ ਹਨ ਤਾਂ ਜੋ ਝੋਨੇ ਦੀ ਫ਼ਸਲ ਨੂੰ ਪਾਣੀ ਪੂਰਾ ਮਿਲ ਸਕੇ।
ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।
ਸ੍ਰੋਤ: ਅਜੀਤ