ਅਬੋਹਰ ਦੇ ਪਿੰਡ ਪੱਟੀ ਸਦੀਕ ਵਿੱਚ ਗੁਰਪ੍ਰੀਤ ਸਿੰਘ ਨਾਂ ਦੇ ਕਿਸਾਨ ਨੇ ਜੈਵਿਕ ਖੇਤੀ ਦੀ ਅਨੋਖੀ ਪਹਿਲ ਕੀਤੀ ਹੈ। ਗੁਰਪ੍ਰੀਤ ਸਿੰਘ ਨੇ ਜੈਵਿਕ ਕਣਕ, ਜੈਵਿਕ ਕਿੰਨੂ ਦੇ ਬਾਗ ਤੇ ਦੁੱਧ ਦੀ ਸ਼ੁਰੂਆਤ ਕੀਤੀ ਹੈ। ਇਸ ਖੇਤੀ ਨਾਲ ਉਸ ਨੂੰ ਕਾਫ਼ੀ ਮੁਨਾਫ਼ਾ ਹੋ ਰਿਹਾ ਹੈ। ਗੁਰਪ੍ਰੀਤ ਸਿੰਘ ਪਸ਼ੂਆਂ ਦੇ ਮਲ-ਮੂਤਰ ਦੀ ਖਾਧ ਬਣਾ ਕੇ ਜੈਵਿਕ ਫ਼ਸਲਾਂ ਲਈ ਇਸਤੇਮਾਲ ਕਰਦਾ ਹੈ।
ਉਸ ਨੇ ਜੈਵਿਕ ਤੇ ਆਮ ਦੁੱਧ ਬਾਰੇ ਦੱਸਿਆ ਕਿ ਆਮ ਦੁੱਧ ਦੀ ਕੀਮਤ 28 ਤੋਂ 30 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ ਪਰ ਜੈਵਿਕ ਦੁੱਧ 55 ਰੁਪਏ ਪ੍ਰਤੀ ਲੀਟਰ ਵਿਕਦਾ ਹੈ। ਇਸੇ ਤਰ੍ਹਾਂ ਕਣਕ ਦੀ ਗੱਲ ਕਰੀਏ ਤਾਂ ਜੈਵਿਕ ਕਣਕ ਕਰੀਬ 2800 ਰੁਪਏ ਪ੍ਰਤੀ ਕਵੰਟਲ ਦੇ ਹਿਸਾਬ ਨਾਲ ਵਿਕਦੀ ਹੈ ਪਰ ਆਮ ਕਣਕ ਦਾ ਰੇਟ ਕਰੀਬ 1700 ਤੋਂ 1800 ਰੁਪਏ ਹੈ।
ਦੂਜੇ ਪਾਸੇ ਗੁਰਪ੍ਰੀਤ ਸਿੰਘ ਨੇ ਸਰਕਾਰ ਪ੍ਰਤੀ ਨਿਰਾਸ਼ਾ ਵਿਖਾਈ। ਕਿਸਾਨ ਦਾ ਕਹਿਣਾ ਹੈ ਕਿ ਉਹ 4 ਸਾਲਾਂ ਤੋਂ ਜੈਵਿਕ ਫ਼ਸਲਾਂ ਦਾ ਕੰਮ ਕਰ ਰਿਹਾ ਹੈ। ਜੈਵਿਕ ਕਿੰਨੂ ਦਾ ਰੇਟ ਵੀ ਆਮ ਕਿੰਨੂ ਦੇ ਰੇਟ ਬਰਾਬਰ ਮਿਲ ਰਿਹਾ ਹੈ। ਉਸ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਜੈਵਿਕ ਕਿੰਨੂ ਦੇ ਬਾਗ ਦਾ ਵੱਖਰਾ ਮੰਡੀਕਰਨ ਹੋਣਾ ਚਾਹੀਦਾ ਹੈ ਤਾਂਜੋ ਫਸਲ ਦਾ ਪੂਰਾ ਰੇਟ ਮਿਲ ਸਕੇ।
ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।
ਸ੍ਰੋਤ: ਏ.ਬੀ.ਪੀ. ਸਾਂਝਾ