ਮੂਲੀ ਦਾ ਪੌਦਾ ਉਗਾਉਣ ਦਾ ਤਰੀਕਾ

ਆਮ ਜਾਣਕਾਰੀ

ਮੂ਼ਲੀ ਇੱਕ ਖਾਣਯੋਗ ਜੜ੍ਹਾਂ ਵਾਲੀ ਸਬਜ਼ੀ ਹੈ, ਜੋ ਕਿ ਕਰੂਸੀਫੈਰਈ ਪ੍ਰਜਾਤੀ ਨਾਲ ਸੰਬੰਧ ਰੱਖਦੀ ਹੈ। ਇਹ ਊਸ਼ਣ-ਕਟਬੰਧੀ ਅਤੇ ਸੰਯਮੀ ਖੇਤਰਾਂ ਦੀ ਫਸਲ ਹੈ। ਇਹ ਇੱਕ ਜਲਦੀ ਉੱਗਣ ਵਾਲੀ ਸਦਾਬਾਹਾਰ ਫਸਲ ਹੈ। ਇਸ ਦੇ ਖਾਣਯੋਗ ਫਲ ਕਈ ਰੰਗਾਂ, ਜਿਵੇਂ ਕਿ ਚਿੱਟੇ ਤੋਂ ਲਾਲ ਰੰਗ ਦੇ ਹੁੰਦੇ ਹੈ। ਪੱਛਮੀ ਬੰਗਾਲ, ਬਿਹਾਰ, ਉੱਤਰ ਪ੍ਰਦੇਸ਼, ਕਰਨਾਟਕਾ, ਪੰਜਾਬ ਅਤੇ ਆਸਾਮ ਮੂਲੀ ਉਗਾਉਣ ਵਾਲੇ ਮੁੱਖ ਖੇਤਰ ਹਨ। ਮੂਲੀ ਵਿਟਾਮਿਨ ਬੀ 6, ਕੈਲਸ਼ੀਅਮ, ਕਾੱਪਰ, ਮੈਗਨੀਸ਼ੀਅਮ ਅਤੇ ਰਿਬੋਫਲਾਵਿਨ ਦਾ ਮੁੱਖ ਸਰੋਤ ਹੈ। ਇਸ ਵਿੱਚ ਐਸਕਾਰਬਿਕ ਐਸਿਡ, ਫੋਲਿਕ ਐਸਿਡ ਅਤੇ ਪੋਟਾਸ਼ੀਅਮ ਵੀ ਜਿਆਦਾ ਮਾਤਰਾ ਵਿੱਚ ਹੁੰਦਾ ਹੈ।

ਜਲਵਾਯੂ

  • Season

    Temperature

    18-25°C
  • Season

    Rainfall

    100-225cm
  • Season

    Sowing Temperature

    20-25°C
  • Season

    Harvesting Temperature

    18-20°C
  • Season

    Temperature

    18-25°C
  • Season

    Rainfall

    100-225cm
  • Season

    Sowing Temperature

    20-25°C
  • Season

    Harvesting Temperature

    18-20°C
  • Season

    Temperature

    18-25°C
  • Season

    Rainfall

    100-225cm
  • Season

    Sowing Temperature

    20-25°C
  • Season

    Harvesting Temperature

    18-20°C
  • Season

    Temperature

    18-25°C
  • Season

    Rainfall

    100-225cm
  • Season

    Sowing Temperature

    20-25°C
  • Season

    Harvesting Temperature

    18-20°C

ਮਿੱਟੀ

ਇਸ ਫਸਲ ਨੂੰ ਮਿੱਟੀ ਦੀਆਂ ਕਈ ਕਿਸਮਾਂ ਵਿੱਚ ਉਗਾਇਆ ਜਾ ਸਕਦਾ ਹੈ ਪਰ ਇਹ ਭੁਰਭੁਰੀ, ਰੇਤਲੀ ਦੋਮਟ ਮਿੱਟੀ ਵਿੱਚ ਵਧੀਆ ਨਤੀਜਾ ਦਿੰਦੀ ਹੈ। ਭਾਰੀ ਅਤੇ ਠੋਸ ਮਿੱਟੀ ਵਿੱਚ ਖੇਤੀ ਕਰਨ ਤੋਂ ਬਚਾਅ ਕਰੋ, ਇਸ ਦੀਆਂ ਜੜ੍ਹਾਂ(ਫਲ) ਟੇਢੀਆਂ ਹੁੰਦੀਆਂ ਹਨ। ਫਸਲ ਦੇ ਵਧੀਆ ਵਿਕਾਸ ਲਈ ਮਿੱਟੀ ਦਾ pH 5.5-6.8 ਹੋਣਾ ਚਾਹੀਦਾ ਹੈ।

ਪ੍ਰਸਿੱਧ ਕਿਸਮਾਂ ਅਤੇ ਝਾੜ

Japanese white: ਇਹ ਕਿਸਮ ਨਵੰਬਰ-ਦਸੰਬਰ ਮਹੀਨੇ ਵਿੱਚ ਬੀਜਣ ਲਈ ਅਨੁਕੂਲ ਹੈ। ਇਹ ਭਾਰਤ ਵਿੱਚ ਜਾਪਾਨ ਦੁਆਰਾ ਲਿਆਈ ਗਈ ਹੈ। ਉੱਤਰੀ ਮੈਦਾਨਾਂ ਵਿੱਚ ਇਸਦੀ ਪਿਛੇਤੀ ਬਿਜਾਈ ਦੇ ਲਈ ਅਤੇ ਪਹਾੜੀ ਖੇਤਰਾਂ ਵਿੱਚ ਜੁਲਾਈ ਤੋਂ ਸਤੰਬਰ  ਮਹੀਨੇ ਵਿੱਚ ਇਸਦੀ ਖੇਤੀ ਲਈ ਸਿਫਾਰਿਸ਼ ਕੀਤੀ ਗਈ ਹੈ| ਇਸਦੇ ਫਲ ਜੜ੍ਹਾਂ ਬੇਲਨਾਕਾਰ ਅਤੇ ਸਫੇਦ ਰੰਗ ਦੇ ਹੁੰਦੇ ਹਨ| ਇਸਦਾ ਔਸਤਨ ਝਾੜ 160 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ|

Pusa chetki: ਇਹ ਕਿਸਮ ਅਪ੍ਰੈਲ-ਅਗਸਤ ਮਹੀਨੇ ਵਿੱਚ ਬੀਜਣ ਲਈ ਅਨੁਕੂਲ ਹੈ| ਇਹ ਜਲਦੀ ਪੱਕਣ ਵਾਲੀ ਕਿਸਮ ਹੈ, ਅਤੇ ਪੰਜਾਬ ਵਿੱਚ ਖੇਤੀ ਕਰਨ ਲਈ ਅਨੁਕੂਲ ਹੈ| ਇਸਦੇ ਫਲ ਨਰਮ, ਬਰਫ ਵਾਂਗ ਚਿੱਟੇ ਅਤੇ ਦਰਮਿਆਨੇ ਲੰਬੇ ਹੁੰਦੇ ਹਨ| ਇਸਦਾ ਔਸਤਨ ਝਾੜ 105 ਕੁਇੰਟਲ ਪ੍ਰਤੀ ਏਕੜ ਅਤੇ ਬੀਜ ਦੇ ਤੌਰ ਤੇ 4.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ|

Punjab Himani: ਇਹ ਕਿਸਮ ਦੀ ਬਿਜਾਈ ਜਨਵਰੀ-ਫਰਵਰੀ ਮਹੀਨੇ ਵਿੱਚ ਸ਼ਾਮ ਦੇ ਸਮੇਂ ਕਰੋ| ਇਸਦੇ ਫਲ ਚਿੱਟੇ ਅਤੇ ਮੁੱਢ ਤੋਂ ਹਰੇ ਹੁੰਦੇ ਹਨ| ਇਹ ਬਿਜਾਈ ਤੋਂ 60-65 ਦਿਨਾਂ ਬਾਅਦ ਕਟਾਈ ਲਈ ਤਿਆਰ ਹੁੰਦੀ ਹੈ| ਇਸਦਾ ਔਸਤਨ ਝਾੜ 160 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ|

Punjab Pasand: ਇਹ ਕਿਸਮ ਦੀ ਬਿਜਾਈ ਮਾਰਚ ਦੇ ਦੂਜੇ ਪੰਦਰਵਾੜੇ ਵਿੱਚ ਸ਼ਾਮ ਦੇ ਸਮੇਂ ਕਰੋ| ਇਹ ਜਲਦੀ ਪੱਕਣ ਵਾਲੀ ਕਿਸਮ ਹੈ, ਇਹ ਬਿਜਾਈ ਤੋਂ 45 ਦਿਨਾਂ ਬਾਅਦ ਕਟਾਈ ਲਈ ਤਿਆਰ ਹੁੰਦੀ ਹੈ| ਇਸਦੇ ਪਲ ਲੰਬੇ, ਚਿੱਟੇ ਰੰਗ ਦੇ ਅਤੇ ਵਾਲਾਂ ਤੋਂ ਬਿਨਾਂ ਹੁੰਦੇ ਹਨ| ਇਸਦੀ ਬਿਜਾਈ ਮੁੱਖ ਮੌਸਮ ਅਤੇ ਮੌਸਮ ਤੋਂ ਬਿਨ੍ਹਾਂ ਵੀ ਕੀਤੀ ਜਾ ਸਕਦੀ ਹੈ| ਮੁੱਖ ਮੌਸਮ ਵਿੱਚ, ਇਸਦਾ ਔਸਤਨ ਝਾੜ 215 ਕੁਇੰਟਲ ਪ੍ਰਤੀ ਏਕੜ ਅਤੇ ਮੌਸਮ ਤੋਂ ਬਿਨ੍ਹਾਂ 140 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ|

ਦੂਜੇ ਰਾਜਾਂ ਦੀਆਂ ਕਿਸਮਾਂ

Pusa Deshi: ਇਹ ਕਿਸਮ ਉੱਤਰੀ ਮੈਦਾਨਾਂ ਵਿੱਚ ਬੀਜਣ ਲਈ ਅਨੁਕੂਲ ਹੈ| ਇਸ ਦੇ ਫਲ ਚਿੱਟੇ ਰੰਗ ਦੇ ਹੁੰਦੇ ਹਨ| ਇਹ ਬਿਜਾਈ ਤੋਂ 50-55 ਦਿਨਾਂ ਬਾਅਦ ਕਟਾਈ ਲਈ ਤਿਆਰ ਹੁੰਦੀ ਹੈ|

Pusa Reshmi: ਇਹ ਕਿਸਮ ਅਗੇਤੀ ਬਿਜਾਈ ਲਈ ਅਨੁਕੂਲ ਹੈ| ਇਹ ਬਿਜਾਈ ਤੋਂ 50-60 ਦਿਨਾਂ ਬਾਅਦ ਕਟਾਈ ਲਈ ਤਿਆਰ ਹੁੰਦੀ ਹੈ|

Arka Nishant: ਇਹ ਲੰਬੇ ਅਤੇ ਗੁਲਾਬੀ ਫਲਾਂ ਵਾਲੀ ਕਿਸਮ ਹੈ| ਇਹ ਬਿਜਾਈ ਤੋਂ 50-55 ਦਿਨਾਂ ਬਾਅਦ ਕਟਾਈ ਲਈ ਤਿਆਰ ਹੁੰਦੀ ਹੈ|

Rapid Red White Tipped: ਇਹ ਜਲਦੀ ਪੱਕਣ ਵਾਲੀ ਯੂਰੋਪੀਅਨ ਕਿਸਮ ਹੈ| ਇਹ ਬਿਜਾਈ ਤੋਂ 25-30 ਦਿਨਾਂ ਬਾਅਦ ਕਟਾਈ ਲਈ ਤਿਆਰ ਹੁੰਦੀ ਹੈ| ਇਸ ਦੇ ਫਲ ਛੋਟੇ ਅਤੇ ਚਮਕਦਾਰ ਲਾਲ ਰੰਗ ਦੇ ਨਾਲ ਚਿੱਟੇ ਰੰਗ ਦਾ ਗੁੱਦਾ ਹੁੰਦਾ ਹੈ|

ਖੇਤ ਦੀ ਤਿਆਰੀ

ਖੇਤ ਨੂੰ ਹਲ ਨਾਲ ਜੋਤੋ ਅਤੇ ਖੇਤ ਨੂੰ ਨਦੀਨਾਂ ਅਤੇ ਢੇਲਿਆਂ ਤੋਂ ਰਹਿਤ ਕਰੋ| ਹਰ ਵਾਰ ਵਾਹੀ ਤੋਂ ਬਾਅਦ ਸੁਹਾਗਾ ਫੇਰੋ| ਖੇਤ ਦੀ ਤਿਆਰੀ ਦੇ ਸਮੇਂ ਚੰਗੀ ਤਰ੍ਹਾਂ ਸੜ੍ਹੀ ਹੋਈ ਰੂੜੀ ਦੀ ਖਾਦ 5-10 ਟਨ ਪ੍ਰਤੀ ਏਕੜ ਮਿੱਟੀ ਵਿੱਚ ਮਿਲਾਓ| ਚੰਗੀ ਤਰ੍ਹਾਂ ਨਾ ਸੜ੍ਹੀ ਹੋਈ ਰੂੜੀ ਦੀ ਖਾਦ ਨੂੰ ਖੇਤ 'ਚ ਨਾ ਪਾਓ| ਇਸ ਨਾਲ ਜੜ੍ਹਾਂ ਦੋ-ਮੂੰਹੀਆਂ ਹੋ ਜਾਂਦੀਆਂ ਹਨ|

ਬਿਜਾਈ

ਬਿਜਾਈ ਦਾ ਸਮਾਂ
Pusa Himani: ਇਹ ਕਿਸਮ ਦੀ ਬਿਜਾਈ ਜਨਵਰੀ-ਫਰਵਰੀ ਮਹੀਨੇ ਵਿੱਚ ਸ਼ਾਮ ਦੇ ਸਮੇਂ ਕਰੋ।
Punjab Pasand: ਇਹ ਕਿਸਮ ਦੀ ਬਿਜਾਈ ਮਾਰਚ ਦੇ ਪੰਦਰਵਾੜੇ ਪੱਖਵਾੜੇ ਵਿੱਚ ਸ਼ਾਮ ਦੇ ਸਮੇਂ ਕਰੋ| ਜਦਕਿ ਇਹ ਕਿਸਮ ਅਪ੍ਰੈਲ-ਅਗਸਤ ਵਿੱਚ ਬੀਜਣ ਲਈ ਅਨੁਕੂਲ ਹੈ।
Japanese white: ਇਹ ਕਿਸਮ ਨਵੰਬਰ-ਦਸੰਬਰ ਮਹੀਨੇ ਵਿੱਚ ਬੀਜਣ ਲਈ ਅਨੁਕੂਲ ਹੈ।

ਫਾਸਲਾ
ਕਤਾਰਾਂ ਵਿੱਚਲਾ ਫਾਸਲਾ 30-40 ਸੈ.ਮੀ. ਅਤੇ ਪੌਦਿਆਂ ਵਿੱਚ ਫਾਸਲਾ 30-40 ਮੀਟਰ  ਦਾ ਰੱਖੋ।

ਬੀਜ ਦੀ ਡੂੰਘਾਈ
ਚੰਗੇ ਝਾੜ ਲਈ, ਬੀਜਾਂ ਨੂੰ 1.5 ਸੈ.ਮੀ. ਡੂੰਘਾ ਬੀਜੋ।

ਬਿਜਾਈ ਦਾ ਢੰਗ
ਬਿਜਾਈ ਕਤਾਰਾਂ ਵਿੱਚ ਜਾਂ ਛਿੱਟਾ ਦੇ ਕੇ ਕੀਤੀ ਜਾ ਸਕਦੀ ਹੈ।

ਬੀਜ

ਬੀਜ ਦੀ ਮਾਤਰਾ
ਇੱਕ ਏਕੜ ਖੇਤ ਵਿੱਚ 4-5 ਕਿਲੋਗ੍ਰਾਮ ਬੀਜ ਕਾਫੀ ਹੁੰਦੇ ਹਨ| ਜੜ੍ਹਾਂ ਦੇ ਵਧੀਆ ਵਿਕਾਸ ਲਈ ਬਿਜਾਈ ਵੱਟਾਂ 'ਤੇ ਕਰੋ|
 

ਖਾਦਾਂ

ਖਾਦਾਂ(ਕਿਲੋ ਪ੍ਰਤੀ ਏਕੜ)

UREA SSP MURIATE OF POTASH
55 75 #

 

ਤੱਤ (ਕਿਲੋ ਪ੍ਰਤੀ ਏਕੜ)

NITROGEN PHOSPHORUS POTASH
25 12 #

 

ਬਿਜਾਈ ਦੇ ਸਮੇਂ ਸੜ੍ਹੀ ਹੋਈ ਰੂੜੀ ਦੀ ਖਾਦ, ਦੇ ਨਾਲ ਨਾਈਟ੍ਰੋਜਨ 25 ਕਿਲੋ (ਯੂਰੀਆ 55 ਕਿਲੋ), ਫਾਸਫੋਰਸ 12 ਕਿਲੋ(ਸਿੰਗਲ ਸੁਪਰ ਫਾਸਫੇਟ 75 ਕਿਲੋ) ਪ੍ਰਤੀ ਏਕੜ ਵਿੱਚ ਵਰਤੋ|

ਨਦੀਨਾਂ ਦੀ ਰੋਕਥਾਮ

ਨਦੀਨਾਂ ਦੀ ਰੋਕਥਾਮ ਅਤੇ ਮਿੱਟੀ ਨੂੰ ਹਵਾਦਾਰ ਬਣਾਉਣ ਲਈ ਹੱਥਾਂ ਨਾਲ ਅਤੇ ਕਹੀ ਜਾਂ ਕਸੀਏ ਦੀ ਮਦਦ ਨਾਲ ਗੋਡੀ ਕਰੋ| ਪਹਿਲੀ ਗੋਡੀ ਬਿਜਾਈ ਦੇ 2-3 ਹਫਤਿਆਂ ਬਾਅਦ ਕਰੋ| ਗੋਡੀ ਦੇ ਬਾਅਦ ਵੱਟਾਂ ‘ਤੇ ਮਿੱਟੀ ਚੜਾਓ|

ਸਿੰਚਾਈ

ਬਿਜਾਈ ਦੇ ਬਾਅਦ, ਪਹਿਲੀ ਸਿੰਚਾਈ ਕਰੋ| ਗਰਮੀਆਂ ਵਿੱਚ ਮਿੱਟੀ ਦੀ ਕਿਸਮ ਅਤੇ ਜਲਵਾਯੂ ਦੇ ਆਧਾਰ ‘ਤੇ ਬਾਕੀ ਦੀਆਂ ਸਿੰਚਾਈਆਂ 6-7 ਦਿਨਾਂ ਦੇ ਅੰਤਰਾਲ ਅਤੇ ਸਰਦੀਆਂ ਵਿੱਚ 10-12 ਦਿਨਾਂ ਦੇ ਅੰਤਰਾਲ ‘ਤੇ ਕਰੋ| ਜ਼ਿਆਦਾ ਸਿੰਚਾਈਆਂ ਕਰਨ ਤੋਂ ਬਚਾਅ ਕਰੋ, ਇਸ ਨਾਲ ਫਲ ਦਾ ਆਕਾਰ ਵਧੇਗਾ ਅਤੇ ਫਲ ਉੱਤੇ ਬਾਲਾਂ ਦਾ ਵਿਕਾਸ ਬਹੁਤ ਜ਼ਿਆਦਾ ਹੋ ਜਾਂਦਾ ਹੈ| ਗਰਮੀਆਂ ਦੇ ਮੌਸਮ ਵਿੱਚ, ਕਟਾਈ ਤੋਂ ਪਹਿਲਾ ਹਲਕੀ ਸਿੰਚਾਈ ਕਰੋ| ਇਸ ਨਾਲ ਫਲ ਤਾਜ਼ਾ ਰਹਿੰਦੇ ਹੈ ਅਤੇ ਬਦਬੂ ਘਟ ਹੋ ਜਾਂਦੀ ਹੈ|

ਪੌਦੇ ਦੀ ਦੇਖਭਾਲ

ਥਰਿੱਪ
  • ਕੀੜੇ ਮਕੌੜੇ ਅਤੇ ਰੋਕਥਾਮ

ਚੇਪਾ: ਇਹ ਮੂਲੀ ਦਾ ਗੰਭੀਰ ਕੀੜਾ ਹੈ| ਇਸਦਾ ਹਮਲਾ ਨਵੇਂ ਪੌਦਿਆਂ ‘ਤੇ ਜਾਂ ਪੱਕਣ ਵੇਲੇ ਹੁੰਦਾ ਹੈ| ਹਮਲਾ ਦਿਖਣ ‘ਤੇ, ਰੋਕਥਾਮ ਲਈ ਮੈਲਾਥਿਆਨ 50 ਈ ਸੀ 1 ਮੀ.ਲੀ. ਨੂੰ ਪ੍ਰਤੀ ਲੀਟਰ ਪਾਣੀ ਵਿੱਚ ਮਿਲਾ ਕੇ  ਸਪਰੇਅ ਕਰੋ| 10 ਦਿਨਾਂ ਦੇ ਅੰਤਰਾਲ ‘ਤੇ ਦੋਬਾਰਾ ਦੋ-ਤਿੰਨ ਵਾਰ ਸਪਰੇਅ ਕਰੋ|

ਮੁਰਝਾਉਣਾ
  • ਬਿਮਾਰੀਆਂ ਅਤੇ ਉਨ੍ਹਾਂ ਦੀ ਰੋਕਥਾਮ

ਮੁਰਝਾਉਣਾ: ਇਸ ਨਾਲ ਪੱਤਿਆਂ ‘ਤੇ ਪੀਲੇ ਰੰਗ ਦੇ ਧੱਬੇ ਦੇਖੇ ਜਾ ਸਕਦੇ ਹਨ| ਇਨ੍ਹਾਂ ਦਾ ਹਮਲਾ ਜ਼ਿਆਦਾਤਰ ਬਰਸਾਤ ਦੇ ਮੌਸਮ ਵਿੱਚ ਹੁੰਦਾ ਹੈ| ਫਲੀਆਂ ਅਤੇ ਬੀਜਾਂ ਉੱਤੇ ਫੰਗਸ ਲਗ ਜਾਂਦੀ ਹੈ ਅਤੇ ਵਿਕਾਸ ਘੱਟ ਹੋ ਜਾਂਦਾ ਹੈ|
ਇਸਦਾ ਹਮਲਾ ਰੋਕਣ ਲਈ, ਮੈਨਕੋਜ਼ੇਬ 2 ਗ੍ਰਾਮ ਅਤੇ ਕਾਰਬੈਂਡਾਜਿਮ 1 ਗ੍ਰਾਮ ਨੂੰ ਪ੍ਰਤੀ ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ|

ਕਾਲੀ ਭੂੰਡੀ ਅਤੇ ਪੱਤੇ ਦੀ ਸੁੰਡੀ

ਕਾਲੀ ਭੂੰਡੀ ਅਤੇ ਪੱਤੇ ਦੀ ਸੁੰਡੀ: ਜੇਕਰ ਇਸਦਾ ਹਮਲਾ ਖੇਤ ਵਿੱਚ ਦਿਖੇ ਤਾਂ, ਇਸਨੂੰ ਰੋਕਣ ਲਈ ਮੈਲਾਥਿਆਨ 50 ਈ ਸੀ 1 ਮੀ.ਲੀ. ਨੂੰ ਪ੍ਰਤੀ ਲੀਟਰ ਪਾਣੀ ਵਿੱਚ ਮਿਲਾ ਕੇ  ਸਪਰੇਅ ਕਰੋ| 10 ਦਿਨਾਂ ਦੇ ਅੰਤਰਾਲ ‘ਤੇ ਦੁਬਾਰਾ ਦੋ-ਤਿੰਨ ਵਾਰ ਸਪਰੇਅ ਕਰੋ|

ਫਸਲ ਦੀ ਕਟਾਈ

ਇਹ ਫਸਲ ਕਿਸਮ ਦੇ ਅਨੁਸਾਰ, ਬਿਜਾਈ ਤੋਂ 25-60 ਦਿਨਾਂ ਬਾਅਦ ਪੁਟਾਈ ਲਈ ਤਿਆਰ ਹੋ ਜਾਂਦੀ ਹੈ| ਇਸਦੀ ਪੁਟਾਈ ਹੱਥਾਂ ਨਾਲ ਪੌਦੇ ਨੂੰ ਉਖਾੜ ਕੇ ਕੀਤੀ ਜਾਂਦੀ ਹੈ| ਉਖਾੜੇ ਗਏ ਫਲਾਂ ਨੂੰ ਧੋ ਕੇ ਆਕਾਰ ਅਨੁਸਾਰ ਛਾਂਟ ਲਓ|

ਕਟਾਈ ਤੋਂ ਬਾਅਦ

ਪੁਟਾਈ ਦੇ ਬਾਅਦ ਮੂਲੀ ਨੂੰ ਉਹਨਾਂ ਦੇ ਆਕਾਰ ਅਨੁਸਾਰ ਛਾਂਟ ਲਓ| ਮੂਲੀ ਦਾ ਮੰਡੀਕਰਨ ਦੇਰ ਨਾਲ ਕੀਤਾ ਜਾਂਦਾ ਹੈ| ਇਸ ਲਈ ਛਾਂਟਣ ਤੋਂ ਬਾਅਦ ਇਨ੍ਹਾਂ ਨੂੰ ਬੋਰੀਆਂ ਅਤੇ ਟੋਕਰੀਆਂ ਵਿੱਚ ਰੱਖਿਆ ਜਾਂਦਾ ਹੈ|