ਤਰਬੂਜ ਦੀ ਫਸਲ ਬਾਰੇ ਜਾਣਕਾਰੀ

ਆਮ ਜਾਣਕਾਰੀ

ਤਰਬੂਜ ਦਾ ਕੇਦਰ ਦੱਖਣੀ ਅਮਰੀਕਾ ਹੈ ।ਇਹ ਇੱਕ ਫਲ ਦੇ ਤੌ੍ਰ ਤੇ ਵਰਤੀ ਜਾਂਦੀ ਹੈ ਅਤੇ ਇਸ ਵਿੱਚ 92 ਪ੍ਰਤੀਸ਼ਤ ਪਾਣੀ ਦੇ ਨਾਲ- ਨਾਲ ਪ੍ਰੋਟੀਨ , ਖਣਿਜ਼ ਅਤੇ ਕਾਰਬੋਹਾਈਡਰੇਟਸ ਹੁੰਦੇ ਹਨ । ਜਪਾਨ ਵਿੱਚ ਤਰਬੂਜ ਚੌਰਸ ਕੱਚ ਦੇ ਡੱਬਿਆ ਵਿੱਚ ਵੱਡੇ ਹੋਣ ਨਾਲ ਚੌਰਸ ਅਕਾਰ ਦੇ ਹੁੰਦੇ ਹਨ । ਜਿਆਦਾਤਾਰ ਤਰਬੂਜ਼ ਮਹਾਰਾਸ਼ਟਰ,  ਕਰਨਾਟਕਾ, ਤਾਮਿਨਲਾਡੂ,ਪੰਜਾਬ , ਰਾਜਸਥਾਨ ,ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਵਿੱਚ ਲਾਇਆ ਜਾਂਦਾ ਹੈ ।

ਜਲਵਾਯੂ

  • Season

    Temperature

    20-30°C
  • Season

    Rainfall

    50-75mm
  • Season

    Harvesting Temperature

    25-30°C
  • Season

    Sowing Temperature

    20-25°C
  • Season

    Temperature

    20-30°C
  • Season

    Rainfall

    50-75mm
  • Season

    Harvesting Temperature

    25-30°C
  • Season

    Sowing Temperature

    20-25°C
  • Season

    Temperature

    20-30°C
  • Season

    Rainfall

    50-75mm
  • Season

    Harvesting Temperature

    25-30°C
  • Season

    Sowing Temperature

    20-25°C
  • Season

    Temperature

    20-30°C
  • Season

    Rainfall

    50-75mm
  • Season

    Harvesting Temperature

    25-30°C
  • Season

    Sowing Temperature

    20-25°C

ਮਿੱਟੀ

ਤਰਬੂਜ ਉਪਜਾਊ ਅਤੇ ਚੰਗੇ ਨਿਕਾਸ ਵਾਲੀਆ ਜਮੀਨਾ ਵਿੱਚ ਆਉਦਾ ਹੈ । ਇਹ ਲਾਲ ਰੇਤਲੀਆ ਅਤੇ ਦਰਮਿਆਨੀ ਭੂਮੀ ਵਿੱਚ ਵਧੀਆ ਝਾੜ ਦਿੰਦੀਆ ਹਨ । ਮਾੜੇ ਨਿਕਾਸ ਵਾਲੀਆ ਜਮੀਨਾ ਵਿੱਚ ਇਸ ਦੀ ਪੈਦਾਵਾਰ ਨਹੀ ਕੀਤੀ ਜਾਂਦੀ ।ਚੰਗੇ ਝਾੜ ਲਈ ਫਸਲੀ ਚੱਕਰ ਅਪਣਾਉਣਾ ਚਾਹੀਦਾ ਹੈ । pH ਦੀ ਮਾਤਰਾ 6-7 ਵਿੱਚ ਹੋਵੇ।

ਪ੍ਰਸਿੱਧ ਕਿਸਮਾਂ ਅਤੇ ਝਾੜ

Improved Shipper: ਇਹ ਕਿਸਮ ਪੀ ਏ ਯੂ ਲੁਧਿਆਣਾ ਵੱਲੌ ਤਿਆਰ ਕੀਤੀ ਗਈ ਹੈ. ਇਸ ਦੀ ਬਾਹਰਲੀ ਪਰਤ ਹਰੀ ਅਤੇ ਫਲ ਵੱਡੇ ਆਕਾਰ ਦੇ ਹੁੰਦੇ ਹਨ । ਇਸ ਵਿੱਚ ਜਿਆਦਤਾਰ ਮਿਠਾਸ 8-9 ਪ੍ਰਤੀਸ਼ਤ ਹੁੰਦੀ ਹੈ। ਇਸ ਦਾ ਔਸਤਨ ਝਾੜ 70-80 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।
 
Special No.1:  ਇਹ ਕਿਸਮ ਪੀ ਏ ਯੂ ਲੁਧਿਆਣਾ ਵੱਲੌ ਤਿਆਰ ਕੀਤੀ ਗਈ ਹੈ।ਇਸ ਦਾ ਗੁੱਦਾ ਲਾਲ, ਗੋਲ ਅਤੇ ਛੋਟੇ ਆਕਾਰ ਦਾ ਹੁੰਦਾ ਹੈ । ਇਹ ਅਗੇਤੀ ਪੱਕਣ ਵਾਲੀ ਫਸਲ ਹੈ ।ਇਸ ਦੀ ਮਿਠਾਸ Improved Shipper ਕਿਸਮ ਤੋ ਘੱਟ ਹੁੰਦੀ ਹੈ ।
 
ਹੋਰ ਰਾਜਾਂ ਦੀਆਂ ਕਿਸਮਾਂ
 
Varun, Yuvaraj, Aayesha, Madhubala, chetan, NS 295, NS 34, NS 450, Arjun, Sumo, KSP 1081, Lalima and Raja. 
 
Exotic Varieties: China - Watermelon Hybrid Yellow Doll, Water Melon Hybrid Red Doll. USA - Regency, Royal Flush, Royal Majesty, Royal Sweet, Paradise, Ferrari, Sunrise  etc.
 
Asahi Yamato : ਇਹ ਕਿਸਮ ਆਈ ਏ ਆਰ ਆਈ ਨਵੀ ਦਿੱਲੀ ਦੀ ਹੈ । ਇਸ ਕਿਸਮ ਦੇ ਦਰਮਿਆਨੇ ਆਕਾਰ ਦੇ ਫਲ ਹੁੰਦੇ ਹਨ। ਜਿਹਨਾ ਦਾ ਭਾਰ 6-8 ਕਿਲੋ  ਹੁੰਦਾ ਹੈ । ਇਹ ਫਸਲ 95 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦਾ ਗੁੱਦਾ ਗੁਲਾਬੀ ਰੰਗ ਦਾ ਹੁੰਦਾ ਹੈ ਅਤੇ ਮਿਠਾਸ 11-13 %  ਹੁੰਦੀ ਹੈ ।
 
Sugar Baby : ਇਹ ਕਿਸਮ ਆਈ ਏ ਆਰ ਆਈ ਨਵੀ ਦਿੱਲੀ ਦੀ ਹੈ ।ਇਸ ਕਿਸਮ ਦੇ ਤਰਬੂਜ ਛੋਟੇ, ਗੋਲ ਅਤੇ ਦਰਮਿਆਨੇ ਆਕਾਰ ਦੇ ਹੁੰਦੇ ਹਨ । ਇਹਨਾ ਦਾ ਆਮ ਭਾਰ 3-5 ਕਿਲੋ ਹੁੰਦਾ ਹੈ ।ਇਸ ਦੀ ਬਾਹਰਲੀ ਪਰਤ ਨੀਲੀ ਕਾਲੀ ਅਤੇ ਗੁੱਦਾ ਗੂੜਾ ਗੁਲਾਬੀ ਹੁੰਦਾ ਹੈ । ਬੀਜ ਛੋਟੇ ਆਕਾਰ ਦੇ ਹੁੰਦੇ ਹਨ । ਇਸ ਵਿੱਚ ਮਿਠਾਸ 11-13 ਪ੍ਰਤੀਸ਼ਤ ਹੁੰਦੀ ਹੈ ਇਸ ਦਾ ਔਸਤਨ ਝਾੜ 72 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ।

ਖੇਤ ਦੀ ਤਿਆਰੀ

ਡੂੰਘੀ ਵਾਹੀ ਤੋਂ ਬਾਅਦ  ਖੇਤ ਨੂੰ ਸੁਹਾਗੇ ਨਾਲ ਪੱਧਰਾ ਕਰੋ । ਤਰਬੂਜ ਦੀ ਬਿਜਾਈ ਸਿੱਧੀ ਵੀ ਕੀਤੀ ਜਾ ਸਕਦੀ ਹੈ ਅਤੇ ਪਨੀਰੀ ਲਾ ਕੇ ਵੀ ਕੀਤੀ ਜਾ ਸਕਦੀ ਹੈ ।

ਬਿਜਾਈ

ਬਿਜਾਈ ਦਾ ਸਮਾਂ: 
ਉੱਤਰੀ ਭਾਰਤ ਵਿੱਚ ਇਸ ਦੀ ਬਿਜਾਈ ਅੱਧ ਜਨਵਰੀ ਤੋਂ ਮਾਰਚ ਅਤੇ ਨਵੰਬਰ-ਦਸੰਬਰ ਵਿੱਚ ਕੀਤੀ ਜਾਂਦੀ ਹੈ।
 
ਫਾਸਲਾ: 
ਇਸ ਦਾ ਫਾਸਲਾ ਬਿਜਾਈ ਦੇ ਢੰਗ ਤੇ ਨਿਰਭਰ ਕਰਦਾ ਹੈ । ਟੋਆ ਪੁੱਟ ਕੇ ਬੀਜਣ ਲਈ ਕਤਾਰ ਤੋਂ ਕਤਾਰ ਦਾ  ਫਾਸਲਾ 2- 3.5 ਮੀਟਰ ਅਤੇ ਪੌਦੇ ਤੋਂ ਪੌਦੇ ਦਾ ਫਾਸਲਾ 60 ਸੈ:ਮੀ:  ਰੱਖੋ । 
 
ਬੀਜ ਦੀ ਡੂੰਘਾਈ: 
ਪੌਦੇ ਦੇ ਬੀਜ ਦੀ ਡੂੰਘਾਈ 2-3 ਸੈ:ਮੀ: ਹੋਣੀ ਚਾਹੀਦੀ ਹੈ।
 
ਬਿਜਾਈ ਦਾ ਢੰਗ:
ਇਸ ਦੀ ਬਿਜਾਈ ਦੇ ਵੱਖ- ਵੱਖ ਢੰਗ ਹਨ ਜਿਵੇ ਕਿਆਰੀਆ ਤੇ ਲਾਉਣਾ,ਟੋਆ ਪੁੱਟ ਕੇ ਲਾਉਣਾ, ਵੱਟਾ ਵਿੱਚ ਮੌਸਮ ਅਤੇ ਰੁੱਤ ਦੇ ਅਨੁਸਾਰ ਲਗਾਉਣਾ।
 
ਕਿਆਰੀਆ ਵਿੱਚ ਲਗਾਉਣਾ: ਬੀਜ ਨੁੰ ਕਿਆਰੀ ਦੇ ਇੱਕ ਪਾਸੇ ਤੇ ਲਗਾਉ। ਇੱਕ ਸਮੇ ਤੇ 3-4 ਬੀਜ਼ ਬੀਜੋ ਅਤੇ ਜਮ ਤੋ ਬਾਅਦ ਇੱਕ ਸਿਹਤਮੰਦ ਬੂਟਾ ਰੱਖੋ। ਪੌਦਿਆ ਵਿੱਚ ਆਪਸ ਵਿੱਚ ਫਾਸਲਾ 60-90 ਸੈਟੀਮੀਟਰ ਰੱਖੋ।
 
ਟੋਆ ਪੱਟ ਕੇ ਲਾਉਣਾ: ਇੱਕ ਟੋਏ ਵਿੱਚ 4 ਬੀਜ ਬੀਜੋ।ਟੋਆ 60x60x60 ਸੈਟੀਮੀਟਰ ਦਾ ਰੱਖੋ। ਦੋ ਕਤਾਰਾ ਵਿੱਚ ਫਾਸਲਾ 2-3.5 ਮੀਟਰ ਅਤੇ ਪੌਦਿਆ ਵਿੱਚ ਫਾਸਲਾ 0.6-1.2 ਮੀਟਰ ਰੱਖੋ। ਟੋਇਆ ਨੂੰ ਚੰਗੀ ਤਰਾਂ ਰੂੜੀ ਅਤੇ ਮਿੱਟੀ ਨਾਲ ਭਰੋ।ਜਮ ਤੋ ਬਾਅਦ ਇੱਕ ਬੁਟਾ ਇੱਕ ਟੋਏ ਵਿੱਚ  ਰੱਖੋ।
 
ਵੱਟਾ ਤੇ ਲਾਉਣਾ: ਇਹ ਤਰੀਕਾ ਟੋਏ ਪੁੱਟਣ ਵਾਲੇ ਤਰੀਕੇ ਵਰਗਾ ਹੈ । ਇਸ ਵਿੱਚ 30x30x30 ਸੈ:ਮੀ ਦੇ ਟੋਏ 1-1.5 ਮੀਟਰ ਦੇ ਫਾਸਲੇ ਤੇ ਲਾਉ। ਦੋ ਬੀਜ ਇੱਕ ਵੱਟ ਤੇ ਲਾਉ।

ਬੀਜ

ਬੀਜ ਦੀ ਮਾਤਰਾ:  
ਇੱਕ ਏਕੜ ਦੀ ਬਿਜਾਈ ਲਈ 1.5 ਤੋਂ 2 ਕਿਲੋਗ੍ਰਾਮ ਬੀਜ ਦੀ ਜਰੂਰਤ ਹੁੰਦੀ ਹੈ। 
 
ਬੀਜ ਦੀ ਸੋਧ:
ਬੀਜ ਨੂੰ ਬੀਜਣ ਤੋ ਪਹਿਲਾਂ 2 ਗ੍ਰਾਮ ਕਾਰਬੈਂਡਾਜ਼ਿਮ ਪ੍ਰਤੀ ਕਿਲੋ ਨਾਲ ਸੋਧ ਲਉ। ਰਸਾਇਣਿਕ ਸੋਧ ਤੋ ਬਾਅਦ ਬੀਜ਼ ਨੂੰ 4 ਗ੍ਰਾਮ ਵਿਰਾਇਡ ਨਾਲ ਸੋਧੋ । ਬੀਜ ਨੂੰ ਛਾ ਵਿੱਚ ਸੁਕਾਉ ਤੇ ਬੀਜ ਦਿਉ।

ਖਾਦਾਂ

ਖਾਦਾਂ ( ਕਿਲੋ ਪ੍ਰਤੀ ਏਕੜ)

UREA SSP MURIATE OF POTASH
55 100 25

 

ਤੱਤ ( ਕਿਲੋ ਪ੍ਰਤੀ ਏਕੜ)

NITROGEN PHOSPHORUS POTASH
25 16 15

 

10-15 ਟਨ ਰੂੜੀ ਦੀ ਖਾਦ ਖੇਤ ਵਿੱਚ ਪਾਉ।ਖੇਤ ਵਿੱਚ 50 ਕਿਲੋ ਨਾਈਟ੍ਰੋਜਨ, 25 ਕਿਲੋ ਫਾਸਫੋਰਸ ਅਤੇ 25 ਕਿਲੋ ਪੋਟਾਸ਼ ਪ੍ਰਤੀ ਏਕੜ ਪਾਉ। ( 110 ਕਿਲੋ ਯੂਰੀਆ , 155 ਕਿਲੋ ਸਿੰਗਲ ਸੁਪਰ ਫਾਸਫੇਟ ਅਤੇ 40 ਕਿਲੋ ਪੋਟਾਸ਼) ਪੂਰੀ ਫਾਸਫੋਰਸ,ਪੋਟਾਸ਼ ਅਤੇ ਇੱਕ ਤਿਹਾਈ ਨਾਈਟ੍ਰੋਜਨ ਬੀਜ ਬੀਜਣ ਤੋ ਬਾਅਦ ਖੇਤ ਵਿੱਚ ਪਾਉ। ਬਾਕੀ ਦੀ ਨਾਈਟ੍ਰੋਜਨ ਦੀ ਦੂਜੀ ਕਿਸ਼ਤ ਵੇਂਲਾਂ ਦੇ ਆਲੇ ਦੁਆਲੇ ਪਾਉ ਅਤੇ ਮਿੱਟੀ ਵਿੱਚ ਪੂਰੀ ਤਰਾਂ ਮਿਲਾ ਦਿਉ।ਫਸਲ ਦੇ 10-15 ਦਿਨ ਬੀਜ਼ਣ ਤੋ ਬਾਅਦ ਐਨ ਪੀ ਕੇ (19:19:19) + ਲਘੂ ਤੱਤ 2-3 ਗ੍ਰਾਮ ਪ੍ਰਤੀ ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ। ਫੁੱਲਾਂ ਨੂੰ ਡਿੱਗਣ ਤੋ ਬਚਾਉਣ ਲਈ ਅਤੇ ਝਾੜ ਵਧਾਉਣ ਲਈ 10 ਪ੍ਰਤੀਸ਼ਤ 3 ਮਿਲੀਲੀਟਰ ਹਿਊਮਿਕ ਐਸਿਡ + 5 ਗ੍ਰਾਮ ਮੋਨੋ ਅਮੋਨੀਅਮ ਫਾਸਫੇਟ ਪ੍ਰਤੀ ਲੀਟਰ ਦੀ ਫੁੱਲ ਆਉਣ ਤੇ ਵਰਤੋ ਕਰੋ। ਸੈਲੀਸਾਈਕਲਸ ਐਸਿਡ ( ਐਸਪਰਿਨ 350 mg  4-5 ਗੋਲੀਆ) ਪ੍ਰਤੀ 15 ਲੀਟਰ ਫੁੱਲ ਆਉਣ ਤੇ, ਪੱਕਣ ਤੇ 30 ਦਿਨਾਂ ਬਾਅਦ ਸਪਰੇਅ ਕਰੋ । ਫਸਲ ਬੀਜਣ ਦੇ 55 ਦਿਨਾਂ ਬਾਅਦ 100 ਗ੍ਰਾਮ 13:0:45 + 25 ਮਿਲੀਲੀਟਰ ਹੈਕਸਾਕੋਨਾਜੌਲ ਪ੍ਰਤੀ 15 ਲੀਟਰ ਨੂੰ ਫਲਾਂ ਦੇ ਚੰਗੇ ਵਿਕਾਸ ਅਤੇ ਚਿੱਟਾ ਰੋਗ ਤੋ ਬਚਾਉਣ ਸਪਰੇਅ ਕਰੋ । ਫਲ ਦੇ ਚੰਗੇ ਅਕਾਰ ਲਈ ਮਿਠਾਸ ਅਤੇ ਰੰਗ ਲਈ ਬੀਜਣ ਤੋ 65 ਦਿਨਾਂ ਬਾਅਦ 1.5 ਕਿਲੋ 0:0:50  ਪ੍ਰਤੀ ਏਕੜ ਨੂੰ 100 ਗ੍ਰਾਮ ਪ੍ਰਤੀ 15 ਲੀਟਰ ਪਾਣੀ ਵਿੱਚ ਘੋਲ ਕੇ ਸਪਰੇਅ ਕਰੋ।

ਨਦੀਨਾਂ ਦੀ ਰੋਕਥਾਮ

ਸ਼ੁਰੂਆਤ ਵਿੱਚ ਕਿਆਰੀਆਂ ਨੂੰ ਨਦੀਨਾਂ  ਤੋ ਰਹਿਤ  ਰੱਖੋ। ਨਦੀਨਾਂ ਦੀ ਰੋਕਥਾਮ ਤੋ ਬਿਨਾਂ 30 % ਝਾੜ ਘੱਟ ਜਾਂਦਾ ਹੈ। ਬੀਜਣ ਤੋ 15-20 ਦਿਨਾਂ ਬਾਅਦ ਗੋਡੀ ਕਰਨੀ ਚਾਹੀਦੀ ਹੈ । ਨਦੀਨਾਂ ਦੀ ਰੋਕਥਾਮ ਲਈ 2 ਜਾਂ 3 ਗੋਡੀਆ ਦੀ ਜਰੂਰਤ ਪੈਦੀ ਹੈ ।

ਸਿੰਚਾਈ

ਗਰਮੀਆ ਵਿੱਚ ਹਫਤੇ ਬਾਅਦ ਪਾਣੀ ਲਾਉ। ਫਸਲ ਪੱਕਣ ਤੇ ਲੋੜ ਅਨੁਸਾਰ ਪਾਣੀ ਲਾਉ। ਫਸਲ ਵਿੱਚ ਪਾਣੀ ਨਾ ਖੜਨ ਦਿਉ। ਪਾਣੀ ਲਾਉਣ ਸਮੇ ਵੱਲਾਂ ਨੂੰ ਗਿੱਲਾ ਨਾ ਹੋਣ ਦਿੳ ਖਾਸ ਕਰਕੇ ਫੁੱਲਾਂ ਅਤੇ ਫਲਾ ਨੂੰ ਪਾਣੀ ਨਾ ਲੱਗਣ ਦਿਉ । ਭਾਰੀਆ ਜ਼ਮੀਨਾ ਨੂੰ ਲਗਾਤਾਰ ਪਾਣੀ ਨਾ ਲਾਉ। ਜਿਆਦਾ ਮਿਠਾਸ ਅਤੇ ਵਧੀਆ ਸੁਆਦ ਲਈ ਫਸਲ ਕੱਟਣ ਤੋ 3-6 ਦਿਨ ਪਹਿਲਾ ਪਾਣੀ ਨਾ ਲਗਾਉ।

ਪੌਦੇ ਦੀ ਦੇਖਭਾਲ

ਚੇਪਾ ਅਤੇ ਥਰਿੱਪ
  • ਕੀੜੇ- ਮਕੌੜੇ ਅਤੇ ਰੋਕਥਾਮ
ਚੇਪਾ ਅਤੇ ਕੀੜਾ:  ਇੱਹ ਪੱਤੀਆ ਦਾ ਰਸ ਚੂਸ ਕੇ ਪੱਤੇ ਪੀਲੇ ਅਤੇ  ਮੁਰਝਾ ਜਾਂਦੇ ਹਨ । ਥਰਿੱਪ ਨਾਲ ਪੱਤੇ ਉੱਪਰ ਵੱਲ ਮੁੜ ਜਾਂਦੇ ਹਨ ਅਤੇ ਕੱਪ ਦੇ ਅਕਾਰ ਦੇ ਬਣ ਜਾਂਦੇ ਹਨ । ਜੇਕਰ ਖੇਤ ਵਿੱਚ ਨੁਕਸਾਨ ਦਿਖੇ ਤਾਂ 5 ਗ੍ਰਾਮ ਥਾਈਮੈਥੋਜਮ ਪ੍ਰਤੀ 15 ਲੀਟਰ ਪਾਣੀ ਮਿਲਾ ਕੇ ਸਪਰੇਅ ਕਰੋ ।ਜੇਕਰ ਰਸ ਚੂਸਣ ਵਾਲੇ ਕੀੜੇ  ਅਤੇ ਸਫੇਦ ਜੰਗ ਦਾ ਨੁਕਸਾਨ ਦਿਖੇ ਤਾਂ 15 ਦਿਨਾਂ ਦੇ ਫਾਸਲੇ ਤੇ ਥਾਈਮੈਥੋਅਕਸ ਅਤੇ ਡਾਈਮੈਥੋਏਟ 250 ਮਿ:ਲੀ:+ਟਰਾਈਡਮੋਫ 100 ਮਿ:ਲੀ: 200 ਲੀਟਰ ਪਾਣੀ ਵਿੱਚ ਪਾ ਕੇ ਸਪਰੇਅ ਕਰੋ।
 

 

 

ਫਲ ਦੀ ਮੱਖੀ
ਫਲ ਦੀ ਮੱਖੀ: ਇਹ ਇੱਕ ਨੁਕਸਾਨਦਾਇਕ ਕੀੜਾ ਹੈ ।ਮਾਦਾ ਆਪਣੇ ਆਂਡੇ ਫਲ ਵਿੱਚ  ਦਿੰਦੀ ਹੈ । ਸੁੰਡੀਆ ਫਲ ਨੂੰ ਖਾਣ ਲੱਗ ਜਾਂਦੀਆ ਹਨ ਅਤੇ ਫਲ ਗਲ ਜਾਂਦਾ ਹੈ  । ਨੁਕਸਾਨੇ ਫਲਾ ਨੂੰ ਤੋੜੋ ਅਤੇ ਨਸ਼ਟ ਕਰ ਦਿਉ । ਨੁਕਸਾਨ ਦੇ ਲੱਛਣ ਦਿਖਾਈ ਦੇਣ ਤੇ 50 ਗ੍ਰਾਮ ਨਿੰਮ ਦੀਆਂ ਗਟੋਲੀਆਂ ਦਾ ਘੋਲ ਪ੍ਰਤੀ ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ । 3 ਤੋਂ 4 ਵਾਰ 20 ਮਿ:ਲੀ: ਮੈਲਾਥੀਆਨ + 100 ਗ੍ਰਾਮ ਗੁੜ ਪ੍ਰਤੀ 10 ਲੀਟਰ ਵਿੱਚ ਮਿਲਾ ਕੇ 10 ਦਿਨਾਂ ਬਾਅਦ ਸਪਰੇਅ ਕਰੋ ।

 

ਐਂਥਰਾਕਨੋਸ

ਕੋਹੜ ਦਾ ਰੋਗ: ਇਸ ਬਿਮਾਰੀ ਕਾਰਨ ਪੱਤੇ ਗਲ ਜਾਂਦੇ ਹਨ । ਇਸ ਦੀ ਰੋਕਥਾਮ ਲਈ 2 ਗ੍ਰਾਮ ਕਾਰਬੈਡਾਜ਼ਿਮ ਪ੍ਰਤੀ ਕਿਲੋਗ੍ਰਾਮ ਬੀਜ ਦੀ ਸੋਧ ਕਰੋ। ਜੇਕਰ ਖੇਤ ਵਿੱਚ ਨੁਕਸਾਨ ਦਿਖੇ ਤਾਂ ਮੈਨਕੋਜ਼ਿਬ 400 ਗ੍ਰਾਮ ਜਾਂ ਕਾਰਬੈਡਾਜ਼ਿਮ 400 ਗ੍ਰਾਮ ਨੂੰ 200 ਲੀਟਰ ਪਾਣੀ ਵਿੱਚ ਪਾ ਕੇ ਸਪਰੇਅ ਕਰੋ।

ਪੱਤਿਆਂ ਦੇ ਚਿੱਟੇ ਧੱਬੇ
  • ਬਿਮਾਰੀਆਂ ਤੇ ਰੋਕਥਾਮ
ਚਿੱਟਾ ਰੋਗ: ਇਸ ਰੋਗ ਨਾਲ ਨੁਕਸਾਨੇ ਪੌਦੇ ਦੇ ਪੱਤੇ ਉਪਰ ਚਿੱਟੇ ਧੱਬੇ ਹੁੰਦੇ ਹਨ । ਇਹ ਆਪਣਾ ਭੋਜਨ ਪੌਦੇ ਤੋ ਪ੍ਰਾਪਤ ਕਰਦੇ ਹਨ । ਗੰਭੀਰ ਹਾਲਤਾ ਵਿੱਚ ਪੱਤੇ ਝ੍ਹੜ ਜਾਂਦੇ ਹਨ ਅਤੇ ਫਲ ਸਮੇ ਤੌ ਪਹਿਲਾ ਪੱਕ ਜਾਂਦੇ ਹਨ । ਨੁਕਸਾਨ ਹੋਣ ਤੇ 20 ਗ੍ਰਾਮ ਘੁਲਣਸ਼ੀਲ ਸਲਫਰ ਪ੍ਰਤੀ 10 ਲੀਟਰ ਨੂੰ ਪਾਣੀ ਵਿੱਚ ਮਿਲਾ ਕੇ 2-3 ਵਾਰ  10 ਦਿਨਾਂ ਦੇ ਅੰਤਰ ਤੇ ਸਪਰੇਅ ਕਰੋ । 
 


 
ਅਚਾਨਕ ਮੁਰਝਾਉਣਾ

ਅਚਾਨਕ ਮੁਰਝਾਉਣਾ: ਇਹ ਬਿਮਾਰੀ ਫਸਲ ਨੂੰ ਕਿਸੇ ਵੀ ਸਮੇ ਨੁਕਸਾਨ ਕਰ ਸਕਦੀ ਹੈ । ਸ਼ੁਰੂਆਤ ਵਿੱਚ ਪੌਦਾ ਕਮਜੋਰ ਅਤੇ ਪੀਲਾ ਪੈ ਜਾਂਦਾ ਹੈ , ਗੰਭੀਰ ਹਾਲਤਾ ਵਿੱਚ  ਪੌਦਾ ਝੁਲਸ ਜਾਂਦਾ ਹੈ । ਖੇਤ ਵਿੱਚ ਪਾਣੀ ਨਾ ਖੜਨ ਦਿਉ। ਨੁਕਸਾਨੇ ਪੌਦੇ ਨੂੰ ਨਸ਼ਟ ਕਰ ਦਿੳੇ। ਟਰਾਈਕੋਡਰਮਾ ਵਿਰਾਇਡ 1 ਕਿਲੋਗ੍ਰਾਮ ਪ੍ਰਤੀ ਏਕੜ 20 ਕਿਲੋਗ੍ਰਾਮ ਰੂੜੀ ਦੀ ਗਲੀ ਹੋਈ ਖਾਦ ਵਿੱਚ ਮਿਲਾ ਕੇ ਪ੍ਰਤੀ ਏਕੜ ਵਿੱਚ ਪਾਉ। ਜੇਕਰ ਨੁਕਸਾਨ ਜਿਆਦਾ ਦਿਖੇ ਤਾਂ ਮੈਨਕੋਜ਼ਿਬ ਜਾਂ ਕੋਪਰ ਆਕਸੀਕਲੋਰਾਈਡ 400 ਗ੍ਰਾਮ ਨੂੰ ਪ੍ਰਤੀ 200 ਲੀਟਰ ਪਾਣੀ ਵਿੱਚ ਜਾਂ ਕਾਰਬੈਡਾਜ਼ਿਮ ਜਾਂ ਥਾਇਉਫੈਨੇਟ-ਮਿਥਾਈਲ 200 ਗ੍ਰਾਮ ਨੂੰ 200 ਲੀਟਰ ਪਾਣੀ ਵਿੱਚ ਪਾ ਕੇ ਸਪਰੇਅ ਕਰੋ।

ਪੱਤੇ ਦਾ ਸੁਰੰਗੀ ਕੀੜਾ

ਸੁਰੰਗੀ ਕੀੜਾ : ਇਹ ਕੀੜੇ  ਪੱਤੇ ਤੇ ਹਮਲਾ ਕਰਦੇ ਹਨ ਅਤੇ ਸੁਰੰਗਾ ਬਣਾ ਲੈਦੀਆ ਹਨ । ਇਸ ਨਾਲ ਭੋਜਨ ਬਣਾਉਣ ਦੀ ਪ੍ਰਕਿਰਿਆ ਅਤੇ ਫਲ ਬਣਾਉਣ ਤੇ ਅਸਰ ਕਰਦੇ ਹਨ । ਨੁਕਸਾਨ ਹੋਣ ਤੇ 6 ਮਿਲੀ:ਐਬਾਮਿਕਟੀਨ ਪ੍ਰਤੀ 15 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ ।

ਫਸਲ ਦੀ ਕਟਾਈ

ਜਦੋ ਤਣੇ ਦੇ ਨਾਲ ਵਾਲੇ ਰੇਸ਼ੇ ਸੁੱਕ ਜਾਣ ਅਤੇ ਜਮੀਨ ਨਾਲ ਲੱਗਿਆ ਫਲ ਪੀਲਾ ਹੋ ਜਾਣ ਅਤੇ ਫ਼ਲ ਚਿੱਟਾ ਹੋਣ ਲੱਗ ਪਵੇ ਤਾਂ ਫਲ ਤੋੜ ਲਉ । ਫਲ ਨੂੰ ਥੱਪ-ਥਪਾਉਣ ਤੇ ਭੱਦੀ ਜਿਹੀ ਅਵਾਜ਼ ਦੇਣਾ ਇਸ ਦੇ ਪੱਕਣ ਦੀਆ ਨਿਸ਼ਾਨੀਆ ਹਨ । ਫਲ ਪੂਰੇ ਵਾਧੇ ਅਤੇ ਪੱਕਣ ਤੋ ਬਾਅਦ ਹੀ ਤੋੜਨਾ ਚਾਹੀਦਾ ਹੈ । ਅੱਧ ਪੱਕੇ ਫ਼ਲਾ ਵਿੱਚ ਮਿਠਾਸ ਅਤੇ ਰੰਗ ਘੱਟ ਹੁੰਦਾ ਹੈ । ਪੱਕੇ ਫ਼ਲਾਂ ਨੂੰ ਚਾਕੂ ਨਾਲ ਕੱਟ ਲਉ। ਫਲਾਂ ਨੁੰ ਠੰਡੇ ਅਤੇ ਨਮੀ ਵਾਲੇ ਵਾਤਾਵਰਨ ਵਿੱਚ ਰੱਖੋ।

ਕਟਾਈ ਤੋਂ ਬਾਅਦ

ਫਲ ਨੂੰ ਅਕਾਰ ਦੇ ਅਨੁਸਾਰ ਛਾਂਟ ਦਿਉ ਅਤੇ 14 ਦਿਨਾਂ ਲਈ 15° ਸੈਲਸੀਅਸ ਤਾਪਮਾਨ ਤੇ  ਰੱਖੋ। ਤਰਬੂਜ਼ ਨੂੰ ਸੇਬ ਅਤੇ ਕੇਲੇਆ ਦੇ ਨਾਲ ਨਾ ਰੱਖੋ । ਇਸ ਨਾਲ ਇਸਦੀ ਸੁਗੰਧ ਮਰ ਜਾਂਦੀ ਹੈ ਅਤੇ ਫਲ ਪੋਲਾ  ਹੋ ਜਾਂਦਾ  ਹੈ।

ਰੈਫਰੈਂਸ

1.Punjab Agricultural University Ludhiana

2.Department of Agriculture

3.Indian Agricultural Research Instittute, New Delhi

4.Indian Institute of Wheat and Barley Research

5.Ministry of Agriculture & Farmers Welfare