ਲੈਮਨ ਦੀ ਖੇਤੀ

ਆਮ ਜਾਣਕਾਰੀ

ਨਿੰਬੂ ਜਾਤੀ ਦੇ ਫਲਾਂ ਦੀ ਫਸਲ ਇੱਕ ਮਹੱਤਵਪੂਰਨ ਕਿਸਮ ਹੈ। ਇਸ ਜਾਤੀ ਵਿੱਚੋਂ ਲੈਮਨ ਇੱਕ ਮਹੱਤਵਪੂਰਨ ਫਲ ਹੈ। ਇਹ ਪੂਰੇ ਵਿਸ਼ਵ ਵਿੱਚ ਆਪਣੇ ਗੁੱਦੇ ਅਤੇ ਰਸ ਕਾਰਨ ਮੰਨਿਆ ਜਾਂਦਾ ਹੈ। ਵਿਸ਼ਵ ਭਰ ਵਿੱਚ ਇਸਨੂੰ ਭੋਜਨ ਅਤੇ ਜੂਸ ਦੇ ਤੌਰ ਤੇ ਵਰਤਿਆ ਜਾਂਦਾ ਹੈ। ਕੇਂਦਰੀ ਭਾਰਤ ਦੇ ਨਾਗਪੁਰ ਖੇਤਰ ਵਿੱਚ ਸੰਤਰੇ ਦੀ ਖੇਤੀ ਵੱਡੇ ਪੱਧਰ ਕੀਤੀ ਜਾਂਦੀ ਹੈ। ਮੈਂਡਰਿਨ ਦੀ ਪੈਦਾਵਾਰ ਵਾਲੇ ਮੁੱਖ ਖੇਤਰ ਆਸਾਮ, ਦਿਬਰੂਗੜ ਅਤੇ ਬ੍ਰਹਮਪੁੱਤਰ ਘਾਟੀ ਆਦਿ ਹਨ। ਭਾਰਤ ਵਿੱਚ ਨਿੰਬੂ ਜਾਤੀ ਦੇ ਫਲਾਂ ਦੀ ਖੇਤੀ 923 ਹਜ਼ਾਰ ਹੈਕਟੇਅਰ ਦੇ ਖੇਤਰ ਤੇ ਕੀਤੀ ਜਾਂਦੀ ਹੈ ਅਤੇ ਔਸਤਨ ਪੈਦਾਵਾਰ 8608 ਹਜ਼ਾਰ ਮੈਟ੍ਰਿਕ ਟਨ ਹੈ। ਪੰਜਾਬ ਵਿੱਚ ਨਿੰਬੂ ਜਾਤੀ ਦੇ ਫਲਾਂ ਦੀ ਖੇਤੀ 39.20 ਹੈਕਟੇਅਰ ਖੇਤਰ ਵਿੱਚ ਕੀਤੀ ਜਾਂਦੀ ਹੈ।

ਜਲਵਾਯੂ

  • Season

    Temperature

    20°C - 25°C
  • Season

    Rainfall

    75 cm-200 cm
  • Season

    Sowing Temperature

    20°C - 25°C
  • Season

    Harvesting Temperature

    25°C - 30°C
  • Season

    Temperature

    20°C - 25°C
  • Season

    Rainfall

    75 cm-200 cm
  • Season

    Sowing Temperature

    20°C - 25°C
  • Season

    Harvesting Temperature

    25°C - 30°C
  • Season

    Temperature

    20°C - 25°C
  • Season

    Rainfall

    75 cm-200 cm
  • Season

    Sowing Temperature

    20°C - 25°C
  • Season

    Harvesting Temperature

    25°C - 30°C
  • Season

    Temperature

    20°C - 25°C
  • Season

    Rainfall

    75 cm-200 cm
  • Season

    Sowing Temperature

    20°C - 25°C
  • Season

    Harvesting Temperature

    25°C - 30°C

ਮਿੱਟੀ

ਇਸ ਦੀ ਖੇਤੀ ਕਈ ਤਰ੍ਹਾਂ ਦੀ ਮਿੱਟੀ, ਜਿਵੇਂ ਕਿ ਰੇਤਲੀ-ਦੋਮਟ ਤੋਂ ਚੀਕਣੀ-ਦੋਮਟ ਜਾਂ ਗਾੜ੍ਹੀ ਚੀਕਣੀ-ਦੋਮਟ ਜਾਂ ਤੇਜ਼ਾਬੀ ਮਿੱਟੀ ਵਿੱਚ ਕੀਤੀ ਜਾ ਸਕਦੀ ਹੈ, ਜਿਨ੍ਹਾਂ ਦਾ ਨਿਕਾਸ ਚੰਗਾ ਹੋਵੇ। ਇਹ ਫਸਲ ਲੂਣੀ ਅਤੇ ਖਾਰੀ ਮਿੱਟੀ ਵਿੱਚ ਵਿਕਾਸ ਕਰ ਸਕਦੀ ਹੈ। ਇਹ ਪਾਣੀ ਦੀ ਖੜੋਤ ਵਾਲੀ ਮਿੱਟੀ ਨੂੰ ਵੀ ਨਹੀਂ ਸਹਾਰ ਸਕਦੀ। ਫਸਲ ਦੇ ਉਚਿੱਤ ਵਿਕਾਸ ਲਈ ਮਿੱਟੀ ਦਾ pH 5.5-7.5 ਹੋਣਾ ਚਾਹੀਦਾ ਹੈ। ਲੈਮਨ ਦੀ ਖੇਤੀ ਲਈ ਚੰਗੇ ਨਿਕਾਸ ਵਾਲੀ ਹਲਕੀ ਦੋਮਟ ਮਿੱਟੀ ਉਚਿੱਤ ਮੰਨੀ ਜਾਂਦੀ ਹੈ।

ਪ੍ਰਸਿੱਧ ਕਿਸਮਾਂ ਅਤੇ ਝਾੜ

Punjab Baramasi: ਇਸ ਦੀਆਂ ਟਹਿਣੀਆਂ ਲਮਕਵੀਆਂ ਅਤੇ ਜ਼ਮੀਨ ਨੂੰ ਛੂੰਹਦੀਆਂ ਹੁੰਦੀਆਂ ਹਨ। ਇਸਦੇ ਫਲ ਪੀਲੇ ਰੰਗ ਦੇ, ਗੋਲ ਅਤੇ ਸਮਤਲ ਆਕਾਰ ਦੇ ਹੁੰਦੇ ਹਨ। ਇਸਦੇ ਫਲ ਬੀਜ ਤੋਂ ਬਿਨਾਂ ਅਤੇ ਰਸੀਲੇ ਹੁੰਦੇ ਹਨ। ਇਸ ਕਿਸਮ ਦਾ ਔਸਤਨ ਝਾੜ 84 ਕਿਲੋ ਪ੍ਰਤੀ ਰੁੱਖ ਹੁੰਦਾ ਹੈ।

Eureka:
ਇਸ ਕਿਸਮ ਦਾ ਰੁੱਖ ਦਰਮਿਆਨਾ ਮਜ਼ਬੂਤ ਹੁੰਦਾ ਹੈ। ਇਸਦੇ ਫਲ ਦਾ ਛਿਲਕਾ ਪੀਲੇ ਰੰਗ ਦਾ ਹੁੰਦਾ ਹੈ ਅਤੇ ਰਸ ਜ਼ਿਆਦਾ ਖੱਟਾ ਅਤੇ ਸੁਆਦ ਹੁੰਦਾ ਹੈ। ਇਸਦੇ ਫਲ ਅਗਸਤ ਮਹੀਨੇ ਵਿੱਚ ਪੱਕਦੇ ਹਨ।

Punjab Galgal:
ਇਸ ਕਿਸਮ ਦਾ ਪੌਦਾ ਮਜ਼ਬੂਤ ਹੁੰਦਾ ਹੈ, ਜਿਸਦੇ ਪੱਤੇ ਹਰੇ ਰੰਗ ਦੇ ਹੁੰਦੇ ਹਨ। ਇਸਦੇ ਫਲ ਦਰਮਿਆਨੇ ਆਕਾਰ ਦੇ ਅਤੇ ਅੰਡਾਕਾਰ ਹੁੰਦੇ ਹਨ। ਇਸਦਾ ਰਸ ਜ਼ਿਆਦਾ ਖੱਟਾ ਹੁੰਦਾ ਹੈ ਅਤੇ ਹਰ ਫਲ ਦੇ ਵਿੱਚ 8-10 ਬੀਜ ਹੁੰਦੇ ਹਨ। ਇਸਦੇ ਫਲ ਨਵੰਬਰ-ਦਸੰਬਰ ਮਹੀਨੇ ਵਿੱਚ ਪੱਕਦੇ ਹਨ। ਇਸਦਾ ਔਸਤਨ ਝਾੜ 80-100 ਕਿਲੋ ਪ੍ਰਤੀ ਰੁੱਖ ਹੁੰਦੀ ਹੈ।

PAU Baramasi: ਇਸ ਕਿਸਮ ਦੇ ਫਲਾਂ ਦੇ ਪੱਕਣ ਦਾ ਸਹੀ ਸਮਾਂ ਜੁਲਾਈ ਦਾ ਪਹਿਲਾ ਹਫਤਾ ਹੁੰਦਾ ਹੈ। ਇਸ ਵਿੱਚ ਬਹੁਤ ਘੱਟ ਮਾਤਰਾ ਵਿੱਚ ਬੀਜ ਹੁੰਦੇ ਹਨ। ਇਸਦੀ ਔਸਤਨ ਪੈਦਾਵਾਰ 84 ਕਿਲੋ ਪ੍ਰਤੀ ਰੁੱਖ ਹੁੰਦੀ ਹੈ।
 
PAU Baramasi-1: ਇਸ ਕਿਸਮ ਦੇ ਫਲਾਂ ਦੇ ਪੱਕਣ ਦਾ ਸਹੀ ਸਮਾਂ ਨਵੰਬਰ ਦਾ ਆਖਰੀ ਹਫਤਾ ਹੁੰਦਾ ਹੈ। ਇਸਦੇ ਫਲ ਬੀਜ ਰਹਿਤ ਹੁੰਦੇ ਹਨ। ਇਸਦੀ ਔਸਤਨ ਪੈਦਾਵਾਰ 80 ਕਿਲੋ ਪ੍ਰਤੀ ਪੌਦਾ ਹੁੰਦੀ ਹੈ।
 
ਹੋਰ ਰਾਜਾਂ ਦੀਆਂ ਕਿਸਮਾਂ

Rasraj:
ਇਹ ਕਿਸਮ ਆਈ. ਆਈ. ਐੱਚ. ਆਰ. ਦੁਆਰਾ ਤਿਆਰ ਕੀਤੀ ਗਈ ਹੈ। ਇਸਦੇ ਫਲ ਪੀਲੇ ਰੰਗ ਦੇ ਹੁੰਦੇ ਹਨ, ਜਿਨ੍ਹਾਂ ਵਿੱਚ 70% ਰਸ ਅਤੇ 12 ਬੀਜ ਹੁੰਦੇ ਹਨ। ਇਸ ਵਿੱਚ 6% ਖੱਟਾਪਨ ਅਤੇ 8 ਬ੍ਰਿਕਸ ਟੀ.ਐੱਸ.ਐੱਸ. ਹੁੰਦਾ ਹੈ। ਇਹ ਕਿਸਮ ਝੁਲਸ ਰੋਗ ਅਤੇ ਕੋਹੜ ਰੋਗ ਦੀ ਰੋਧਕ ਕਿਸਮ ਹੈ।

Lisbon lemon:
ਇਹ ਕਿਸਮ ਕੋਹਰੇ ਅਤੇ ਤੇਜ਼ ਰਫਤਾਰ ਹਵਾਵਾਂ ਦੀ ਰੋਧਕ ਹੈ। ਇਸਦੇ ਫਲਾਂ ਦਾ ਆਕਾਰ ਦਰਮਿਆਨਾ, ਰੰਗ ਪੀਲਾ ਅਤੇ ਤਲ ਮੁਲਾਇਮ ਹੁੰਦਾ ਹੈ।

Lucknow seedless:
ਇਸਦੇ ਫਲ ਪੀਲੇ ਰੰਗ ਅਤੇ ਦਰਮਿਆਨੇ ਆਕਾਰ ਦੇ ਹੁੰਦੇ ਹਨ।

Pant Lemon:
ਇਹ ਛੋਟੇ ਕੱਦ ਦੀ ਕਿਸਮ ਹੈ, ਜਿਸਦੇ ਫਲ ਦਰਮਿਆਨੇ ਆਕਾਰ ਦੇ ਅਤੇ ਰਸੀਲੇ ਹੁੰਦੇ ਹਨ। ਇਹ ਕਿਸਮ ਧੱਫੜੀ ਰੋਗ, ਕੋਹੜ ਰੋਗ ਅਤੇ ਗੂੰਦੀਆ ਰੋਗ ਦੀ ਰੋਧਕ ਹੈ।

Assam Lemon, Italian Lemon, Eureka lemon, Malta lemon.

ਖੇਤ ਦੀ ਤਿਆਰੀ

ਖੇਤ ਨੂੰ ਪਹਿਲਾਂ ਸਿੱਧਾ ਅਤੇ ਫਿਰ ਤਿਰਛਾ ਵਾਹੋ ਅਤੇ ਫਿਰ ਖੇਤ ਨੂੰ ਸਮਤਲ ਕਰੋ। ਪਹਾੜੀ ਇਲਾਕਿਆਂ ਵਿੱਚ ਢਲਾਨ ਦੀ ਬਜਾਏ ਉੱਚਾਈ ਵਾਲੇ ਸਥਾਨਾਂ 'ਤੇ ਇਸਦੀ ਬਿਜਾਈ ਕੀਤੀ ਜਾਂਦੀ ਹੈ। ਇਸ ਤਰ੍ਹਾ ਦੇ ਇਲਾਕਿਆਂ ਵਿੱਚ ਜ਼ਿਆਦਾ ਘਣਤਾ ਵਿੱਚ ਵੀ ਬਿਜਾਈ ਕੀਤੀ ਜਾ ਸਕਦੀ ਹੈ।

ਬਿਜਾਈ

ਬਿਜਾਈ ਦਾ ਸਮਾਂ
ਇਸਦੀ ਬਿਜਾਈ ਦਾ ਉਚਿੱਤ ਸਮਾਂ ਜੁਲਾਈ-ਅਗਸਤ ਹੁੰਦਾ ਹੈ।
ਅੰਤਰ-ਫਸਲੀ: ਸ਼ੁਰੂਆਤੀ ਦੋ-ਤਿੰਨ ਸਾਲਾਂ ਵਿੱਚ ਰਵਾਂਹ, ਸਬਜ਼ੀਆਂ, ਫਰਾਂਸਬੀਨ ਆਦਿ ਫਸਲਾਂ ਨੂੰ ਅਪਨਾਇਆ ਜਾ ਸਕਦਾ ਹੈ।

ਫਾਸਲਾ
ਪੌਦਿਆਂ ਵਿੱਚਲਾ ਫਾਸਲਾ 4.5×4.5 ਮੀਟਰ ਰੱਖੋ। ਨਵੇਂ ਪੌਦੇ ਬੀਜਣ ਲਈ 60×60×60 ਸੈ.ਮੀ. ਦੇ ਟੋਏ ਪੁੱਟੋ। ਰੂੜੀ ਦੀ ਖਾਦ 10 ਕਿਲੋ ਅਤੇ ਸਿੰਗਲ ਸੁਪਰ ਫਾਸਫੇਟ 500 ਗ੍ਰਾਮ ਬਿਜਾਈ ਸਮੇਂ ਟੋਇਆਂ ਵਿੱਚ ਪਾਓ।

ਬੀਜ ਦੀ ਡੂੰਘਾਈ
ਨਵੇਂ ਪੌਦੇ ਬੀਜਣ ਲਈ 60×60×60 ਸੈ.ਮੀ. ਦੇ ਟੋਏ ਪੁੱਟੋ।

ਬਿਜਾਈ ਦਾ ਢੰਗ
ਪ੍ਰਜਣਨ: ਪੌਦਿਆਂ ਦਾ ਪ੍ਰਜਣਨ ਪਿਉਂਦ ਜਾਂ ਏਅਰ ਲੇਅਰਿੰਗ ਦੁਆਰਾ ਕੀਤਾ ਜਾਂਦਾ ਹੈ।

ਬੀਜ

ਬੀਜ ਦੀ ਮਾਤਰਾ
ਇੱਕ ਏਕੜ ਵਿੱਚ ਪੌਦਿਆਂ ਦੀ ਘਣਤਾ ਘੱਟ ਤੋਂ ਘੱਟ 208 ਹੋਣੀ ਚਾਹੀਦੀ ਹੈ।

ਕਟਾਈ ਅਤੇ ਛੰਗਾਈ

ਪੌਦੇ ਦੇ ਤਣੇ ਦੇ ਵਧੀਆ ਵਿਕਾਸ ਲਈ, ਜ਼ਮੀਨ ਤੋਂ 50-60 ਸੈ.ਮੀ. ਤੱਕ ਦੀਆਂ ਟਹਿਣੀਆਂ ਕੱਟ ਦਿਓ। ਪੌਦੇ ਨੂੰ ਵਿਚਕਾਰ ਤੋਂ ਖੁੱਲਾ ਛੱਡ ਦਿਓ। ਪਾਣੀ ਚੂਸਣ ਵਾਲੀਆਂ ਟਹਿਣੀਆਂ ਨੂੰ ਸ਼ੁਰੂਆਤੀ ਸਮੇਂ 'ਤੇ ਕੱਟ ਦਿਓ।

ਖਾਦਾਂ

ਖਾਦਾਂ

ਪੌਦੇ ਦੀ ਉਮਰ ਗਲੀ-ਸੜੀ ਰੂੜੀ ਦੀ ਖਾਦ(ਕਿਲੋ ਪ੍ਰਤੀ ਰੁੱਖ) ਯੂਰੀਆ(ਗ੍ਰਾਮ ਪ੍ਰਤੀ ਰੁੱਖ)
1-3 ਸਾਲ 5-20 100-300
4-6 ਸਾਲ 25-50 400-500
7-9 ਸਾਲ 60-90 600-800
10 ਸਾਲ ਜਾਂ ਉਸ ਤੋਂ ਵੱਧ 100 800-1600

 

ਤੱਤ

ਪੌਦੇ ਦੀ ਉਮਰ ਗਲੀ-ਸੜੀ ਰੂੜੀ ਦੀ ਖਾਦ(ਕਿਲੋ ਪ੍ਰਤੀ ਰੁੱਖ) ਨਾਈਟ੍ਰੋਜਨ(ਗ੍ਰਾਮ ਪ੍ਰਤੀ ਰੁੱਖ)
1-3 ਸਾਲ 5-20 50-150
4-6 ਸਾਲ 25-50 200-250
7-9 ਸਾਲ 60-90 300-400
10 ਸਾਲ ਜਾਂ ਉਸ ਤੋਂ ਵੱਧ 100 400-800

 

1-3 ਸਾਲ ਦੀ ਫਸਲ ਨੂੰ ਰੂੜੀ ਦੀ ਖਾਦ 5-20 ਕਿਲੋ ਅਤੇ ਯੂਰੀਆ 100-300 ਗ੍ਰਾਮ ਪ੍ਰਤੀ ਰੁੱਖ ਪਾਓ। 4-6 ਸਾਲ ਦੀ ਫਸਲ ਨੂੰ ਰੂੜੀ ਦੀ ਖਾਦ 25-50 ਕਿਲੋ ਅਤੇ ਯੂਰੀਆ 100-300 ਗ੍ਰਾਮ ਪ੍ਰਤੀ ਰੁੱਖ ਪਾਓ। 7-9 ਸਾਲ ਦੀ ਫਸਲ ਨੂੰ ਰੂੜੀ ਦੀ ਖਾਦ 60-90 ਕਿਲੋ ਅਤੇ ਯੂਰੀਆ 600-800 ਗ੍ਰਾਮ ਪ੍ਰਤੀ ਰੁੱਖ ਪਾਓ। ਜਦੋਂ ਫਸਲ 10 ਸਾਲ ਦੀ ਜਾਂ ਉਸ ਤੋਂ ਵੱਧ ਹੋ ਜਾਵੇ ਤਾਂ ਰੂੜੀ ਦੀ ਖਾਦ 100 ਕਿਲੋ ਅਤੇ ਯੂਰੀਆ 800-1600 ਗ੍ਰਾਮ ਪ੍ਰਤੀ ਰੁੱਖ ਪਾਓ।

ਰੂੜੀ ਦੀ ਖਾਦ ਦੀ ਪੂਰੀ ਮਾਤਰਾ ਦਸੰਬਰ ਮਹੀਨੇ ਵਿੱਚ, ਜਦਕਿ ਯੂਰੀਆ ਦੋ ਭਾਗਾਂ ਵਿੱਚ, ਪਹਿਲਾਂ ਫਰਵਰੀ ਅਤੇ ਫਿਰ ਅਪ੍ਰੈਲ-ਮਈ ਮਹੀਨੇ ਵਿੱਚ ਪਾਓ। ਪਹਿਲੀ ਵਾਰ ਯੂਰੀਆ ਪਾਉਂਦੇ ਸਮੇਂ ਸਿੰਗਲ ਸੁਪਰ ਫਾਸਫੇਟ ਦੀ ਪੂਰੀ ਮਾਤਰਾ ਪਾਓ।

ਜੇਕਰ ਫਲ ਝੜਦੇ ਹੋਣ ਤਾਂ ਇਸਨੂੰ ਵੱਧਣ ਤੋਂ ਰੋਕਣ ਲਈ 2,4-ਡੀ 10 ਗ੍ਰਾਮ ਨੂੰ 500 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ। ਪਹਿਲੀ ਸਪਰੇਅ ਮਾਰਚ ਦੇ ਅੰਤ ਵਿੱਚ ਅਤੇ ਫਿਰ ਅਪ੍ਰੈਲ ਦੇ ਅੰਤ ਵਿੱਚ ਕਰੋ। ਅਗਸਤ ਅਤੇ ਸਤੰਬਰ ਦੇ ਅੰਤ ਵਿੱਚ ਦੋਬਾਰਾ ਸਪਰੇਅ ਕਰੋ। ਜੇਕਰ ਖੇਤ ਨੇੜੇ ਨਰਮਾ ਬੀਜਿਆ ਹੋਵੇ ਤਾਂ, 2,4-ਡੀ ਦੀ ਬਜਾਏ ਜੀ ਏ 3 ਦੀ ਸਪਰੇਅ ਕਰੋ।

ਨਦੀਨਾਂ ਦੀ ਰੋਕਥਾਮ

ਨਦੀਨਾਂ ਨੂੰ ਹੱਥ ਨਾਲ ਗੋਡਾਈ ਕਰਕੇ ਜਾਂ ਰਸਾਇਣਾ ਦੁਆਰਾ ਰੋਕਿਆਂ ਜਾ ਸਕਦਾ ਹੈ । ਗਲਾਈਫੋਸੇਟ 1.6 ਲੀਟਰ ਨੂੰ ਪ੍ਰਤੀ 150 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ। ਗਲਾਈਫੋਸੇਟ ਦੀ ਸਪਰੇਅ ਸਿਰਫ ਨਦੀਨਾਂ ਤੇ ਹੀ ਕਰੋ , ਮੁੱਖ ਫਸਲ ਤੇ ਨਾਂ ਕਰੋ।

ਸਿੰਚਾਈ

ਲੈਮਨ ਦੀ ਫਸਲ ਲਈ ਥੋੜੇ-ਥੋੜੇ ਫਾਸਲੇ ਤੇ ਲਗਾਤਾਰ ਸਿੰਚਾਈ ਦੀ ਲੋੜ ਹੁੰਦੀ ਹੈ। ਸਰਦੀਆਂ ਅਤੇ ਗਰਮੀਆਂ ਵਿੱਚ ਜੀਵਨ-ਬਚਾਓ ਸਿੰਚਾਈ ਕਰੋ। ਪੌਦੇ ਦੇ ਉਚਿੱਤ ਵਿਕਾਸ, ਫੁੱਲ ਨਿਕਲਣ ਅਤੇ ਫਲ ਬਣਨ ਲਈ ਸਿੰਚਾਈ ਜ਼ਰੂਰੀ ਹੁੰਦੀ ਹੈ। ਪਰ ਬੇਲੋੜੀ ਸਿੰਚਾਈ ਵੀ ਜੜ੍ਹ ਗਲਣ ਅਤੇ ਤਣਾ ਗਲਣ ਰੋਗ ਦਾ ਕਾਰਨ ਬਣਦੀ ਹੈ। ਸਹੀ ਫਾਸਲੇ ਤੇ ਜ਼ਿਆਦਾ ਮਾਤਰਾ ਵਿੱਚ ਕੀਤੀ ਗਈ ਸਿੰਚਾਈ ਲਾਭਦਾਇਕ ਹੁੰਦੀ ਹੈ। ਨਮਕੀਨ ਪਾਣੀ ਫਸਲ ਲਈ ਨੁਕਸਾਨਦਾਇਕ ਹੁੰਦਾ ਹੈ। ਬਸੰਤ ਰੁੱਤ ਵਿੱਚ ਥੋੜੀ ਮਾਤਰਾ ਵਿੱਚ ਖੁਸ਼ਕ ਮਿੱਟੀ ਪੌਦੇ ਨੂੰ ਪ੍ਰਭਾਵਿਤ ਨਹੀਂ ਕਰਦੀ।

ਪੌਦੇ ਦੀ ਦੇਖਭਾਲ

ਨਿੰਬੂ ਜਾਤੀ ਦੇ ਫਲਾਂ ਦਾ ਸਿੱਲਾ
  • ਕੀੜੇ ਮਕੌੜੇ ਤੇ ਰੋਕਥਾਮ

ਨਿੰਬੂ ਜਾਤੀ ਦੇ ਫਲਾਂ ਦਾ ਸਿੱਲਾ: ਇਹ ਪੱਤਿਆਂ ਅਤੇ ਨਵੀਆਂ ਟਹਿਣੀਆਂ ਦਾ ਰਸ ਚੂਸਦਾ ਹੈ। ਮੁੱਖ ਤੌਰ ਤੇ ਛੋਟੇ ਕੀਟ ਜ਼ਿਆਦਾ ਨੁਕਸਾਨ ਕਰਦੇ ਹਨ। ਇਹ ਪੌਦੇ ਅੰਦਰ ਇੱਕ ਜ਼ਹਿਰੀਲਾ ਤਰਲ ਛੱਡਦਾ ਹੈ, ਜਿਸ ਨਾਲ ਪੱਤੇ ਅਤੇ ਫਲ ਦਾ ਛਿਲਕਾ ਝੁਲਸ ਜਾਂਦਾ ਹੈ। ਇਸ ਨਾਲ ਪੱਤੇ ਮੁੜ ਜਾਂਦੇ ਹਨ ਅਤੇ ਪੱਕਣ ਤੋਂ ਪਹਿਲਾਂ ਝੜ ਜਾਂਦੇ ਹਨ। ਇਸ ਦੀ ਰੋਕਥਾਮ ਪ੍ਰਭਾਵਿਤ ਪੱਤਿਆਂ ਨੂੰ ਕੱਟ ਕੇ ਅਤੇ ਸਾੜ ਕੇ ਕੀਤੀ ਜਾ ਸਕਦੀ ਹੈ। ਮੋਨੋਕਰੋਟੋਫੋਸ 0.025% ਜਾਂ ਕਾਰਬਰਿਲ 0.1% ਦੀ ਸਪਰੇਅ ਵੀ ਇਸ ਦੀ ਰੋਕਥਾਮ ਲਈ ਕੀਤੀ ਜਾ ਸਕਦੀ ਹੈ।

ਪੱਤੇ ਦਾ ਸੁਰੰਗੀ ਕੀੜਾ

ਪੱਤੇ ਦਾ ਸੁਰੰਗੀ ਕੀੜਾ: ਇਸਦਾ ਲਾਰਵਾ ਨਵੇਂ ਪੱਤਿਆਂ ਦੇ ਉੱਪਰ ਜਾਂ ਹੇਠਾਂ ਹਮਲਾ ਕਰਕੇ ਪੱਤਿਆਂ ਨੂੰ ਮਰੋੜ ਦਿੰਦਾ ਹੈ ਅਤੇ ਪੱਤੇ ਖਰਾਬ ਦਿਖਾਈ ਦਿੰਦੇ ਹਨ। ਇਸਦੇ ਹਮਲੇ ਨਾਲ ਪੌਦੇ ਦੇ ਵਿਕਾਸ ਵਿੱਚ ਰੁਕਾਵਟ ਆਉਂਦੀ ਹੈ। ਇਸਦੇ ਪ੍ਰਬੰਧਨ ਦਾ ਸਭ ਤੋਂ ਆਸਾਨ ਤਰੀਕਾ ਹੈ, ਕਿ ਪੌਦੇ ਨੂੰ ਉਸੇ ਹਾਲਤ ਵਿੱਚ ਛੱਡ ਦਿਓ, ਜਿਸ ਨਾਲ ਕੁਦਰਤੀ ਦੁਸ਼ਮਣ ਉਨ੍ਹਾਂ ਨੂੰ ਖਾ ਲੈਣਗੇ ਅਤੇ ਲਾਰਵੇ ਨੂੰ ਨਸ਼ਟ ਕਰ ਦੇਣਗੇ। ਇਸਦੀ ਰੋਕਥਾਮ ਲਈ ਫੋਸਫੋਮਿਡੋਨ 1 ਮਿ.ਲੀ. ਜਾਂ ਮੋਨੋਕਰੋਟੋਫੋਸ 1.5 ਮਿ.ਲੀ. ਦੀਆਂ 3-4 ਸਪਰੇਆਂ 15 ਦਿਨਾਂ ਦੇ ਫਾਸਲੇ ਤੇ ਕਰੋ। ਇਨ੍ਹਾਂ ਦੀ ਜਾਂਚ ਲਈ ਫਿਰੋਮੋਨ ਕਾਰਡ ਵੀ ਵਰਤੇ ਜਾਂਦੇ ਹਨ।

ਸਕੇਲ ਕੀਟ

ਸਕੇਲ ਕੀਟ: ਇਹ ਕੀੜੇ ਛੋਟੇ ਆਕਾਰ ਦੇ ਹੁੰਦੇ ਹਨ, ਜੋ ਪੌਦੇ ਅਤੇ ਫਲਾਂ ਦਾ ਰਸ ਚੂਸਦੇ ਹਨ। ਇਹ ਸ਼ਹਿਦ ਵਰਗਾ ਪਦਾਰਥ ਛੱਡਦੇ ਹਨ, ਜਿਸ ਨਾਲ ਕੀੜੀਆਂ ਲਈ ਭੋਜਨ ਦਾ ਕੰਮ ਕਰਦਾ ਹੈ। ਇਨ੍ਹਾਂ ਦਾ ਮੂੰਹ ਵਾਲਾ ਭਾਗ ਜ਼ਿਆਦਾ ਨਹੀਂ ਹੁੰਦਾ। ਨਰ ਕੀਟ ਦਾ ਜੀਵਨ ਕਾਲ ਘੱਟ ਹੁੰਦਾ ਹੈ। ਸਕੇਲ ਕੀਟ ਮੁੱਖ ਤੌਰ ਤੇ ਦੋ ਤਰ੍ਹਾਂ ਦੇ ਹੁੰਦੇ ਹਨ ਕੰਡਿਆਲੇ ਸਕੇਲ ਕੀਟ ਅਤੇ ਕੋਮਲ ਸਕੇਲ ਕੀਟ। ਕੰਡਿਆਲੇ ਸਕੇਲ ਕੀਟ ਆਪਣਾ ਮੂੰਹ ਪੌਦੇ ਅੰਦਰ ਵਾੜ ਲੈਂਦੇ ਹਨ ਅਤੇ ਫਿਰ ਇਸਨੂੰ ਖਾਂਦੇ ਰਹਿੰਦੇ ਹਨ ਅਤੇ ਨਵੇਂ ਕੀਟ ਤਿਆਰ ਕਰਦੇ ਹਨ। ਕੋਮਲ ਸਕੇਲ ਕੀਟ ਪੱਤਿਆਂ ਤੇ ਇੱਕ ਪਰਤ ਬਣਾ ਦਿੰਦੇ ਹਨ, ਜਿਸ ਨਾਲ ਪ੍ਰਕਾਸ਼-ਸੰਸਲੇਸ਼ਣ ਕਿਰਿਆ ਵਿੱਚ ਰੁਕਾਵਟ ਆਉਂਦੀ ਹੈ। ਇਹ ਕੀਟ ਮਰਨ ਤੋਂ ਬਾਅਦ ਪੌਦੇ ਨਾਲ ਚਿਪਕਦੇ ਨਹੀਂ ਸਗੋਂ ਹੇਠਾਂ ਡਿੱਗ ਜਾਂਦੇ ਹਨ। ਇਨ੍ਹਾਂ ਦੀ ਰੋਕਥਾਮ ਲਈ ਘਰਘੀਣੀ ਭੂੰਡੀ ਨੂੰ ਛੱਡਿਆ ਜਾ ਸਕਦਾ ਹੈ। ਇਨ੍ਹਾਂ ਦੇ ਵਿਰੁੱਧ ਨਿੰਮ ਦਾ ਤੇਲ ਵੀ ਪ੍ਰਭਾਵਸ਼ਾਲੀ ਸਿੱਧ ਹੁੰਦਾ ਹੈ। ਇਨ੍ਹਾਂ ਦੀ ਰੋਕਥਾਮ ਲਈ ਪੈਰਾਥਿਆਨ (0.03%) ਘੋਲ, ਡਾਈਮੈਥੋਏਟ 150 ਮਿ.ਲੀ. ਜਾਂ ਮੈਲਾਥਿਆਨ 0.1% ਦੀ ਸਪਰੇਅ ਪ੍ਰਤੀ ਏਕੜ ਤੇ ਕਰੋ।

ਚੇਪਾ ਅਤੇ ਮਿਲੀ ਬੱਗ

ਚੇਪਾ ਅਤੇ ਮਿਲੀ ਬੱਗ: ਇਹ ਛੋਟੇ ਰਸ ਚੂਸਣ ਵਾਲੇ ਕੀਟ ਹਨ। ਬੱਗ ਪੱਤਿਆਂ ਦੇ ਹੇਠਲੇ ਪਾਸੇ ਮੌਜੂਦ ਹੁੰਦੇ ਹਨ। ਇਨ੍ਹਾਂ ਦੀ ਰੋਕਥਾਮ ਲਈ ਸਿੰਥੈਟਿਕ ਪਾਇਰੀਥਿਰਿਓਡਜ਼ ਜਾਂ ਕੀਟਨਾਸ਼ਕ ਤੇਲ ਦੀ ਵਰਤੋਂ ਕੀਤੀ ਜਾ ਸਕਦੀ ਹੈ।

ਨਿੰਬੂ ਜਾਤੀ ਦੇ ਫਲਾਂ ਦਾ ਕੋਹੜ ਰੋਗ
  • ਬਿਮਾਰੀਆਂ ਅਤੇ ਉਨ੍ਹਾਂ ਦੀ ਰੋਕਥਾਮ

ਨਿੰਬੂ ਜਾਤੀ ਦੇ ਫਲਾਂ ਦਾ ਕੋਹੜ ਰੋਗ: ਇਸ ਬਿਮਾਰੀ ਨਾਲ ਪੌਦੇ ਦੇ ਤਣੇ, ਪੱਤਿਆਂ ਅਤੇ ਫਲਾਂ ਤੇ ਧੱਬੇ ਬਣ ਜਾਂਦੇ ਹਨ ਅਤੇ ਭੂਰੇ ਰੰਗ ਦੀਆਂ ਪਾਣੀ ਵਾਲੀਆਂ ਧਾਰੀਆਂ ਬਣ ਜਾਂਦੀਆਂ ਹਨ। ਇਹ ਬਿਮਾਰੀ ਪੌਦੇ ਦੇ stomata ਦੁਆਰਾ ਪੱਤਿਆਂ ਵਿੱਚ ਚਲਾ ਜਾਂਦਾ ਹੈ। ਨਵੇਂ ਪੱਤਿਆਂ ਤੇ ਇਹ ਬਿਮਾਰੀ ਜ਼ਿਆਦਾ ਹਮਲਾ ਕਰਦੀ ਹੈ। ਇਨ੍ਹਾਂ ਧੱਬਿਆਂ ਵਿੱਚੋਂ ਵਿਸ਼ਾਣੂ ਨਿਕਲਦੇ ਹਨ, ਜੋ ਹਵਾ ਰਾਹੀਂ ਦੂਜੇ ਤੰਦਰੁਸਤ ਪੌਦਿਆਂ ਵਾਲੇ ਇਲਾਕੇ ਵਿੱਚ ਫੈਲਦੇ ਹਨ। ਇਹ ਬਿਮਾਰੀ ਪ੍ਰਭਾਵਿਤ ਸੰਦਾਂ ਦੁਆਰਾ ਵੀ ਫੈਲਦੀ ਹੈ। ਇਸ ਬਿਮਾਰੀ ਦੇ ਵਿਸ਼ਾਣੂ ਕਈ ਮਹੀਨਿਆਂ ਤੱਕ ਧੱਬਿਆਂ ਵਿੱਚ ਰਹਿੰਦੇ ਹਨ। ਇਨ੍ਹਾਂ ਦੀ ਜਾਂਚ ਵਿਕਸਿਤ ਹੋਏ ਧੱਬਿਆਂ ਦੁਆਰਾ ਕੀਤੀ ਜਾ ਸਕਦੀ ਹੈ। ਇਸ ਬਿਮਾਰੀ ਨੂੰ ਰੋਕਣ ਲਈ ਪ੍ਰਭਾਵਿਤ ਟਹਿਣੀਆਂ ਨੂੰ ਹਟਾ ਦਿਓ। ਬੋਰਡਿਓਕਸ ਘੋਲ 1% ਦੀ ਸਪਰੇਅ ਕਰੋ। ਐਕਿਊਅਸ ਘੋਲ 550 ਪੀ ਪੀ ਐੱਮ, ਸਟ੍ਰੈਪਟੋਮਾਈਸਿਨ ਸਲਫੇਟ ਵੀ ਇਸ ਬਿਮਾਰੀ ਦੇ ਹਮਲੇ ਲਈ ਲਾਭਦਾਇਕ ਹੈ।

ਗੂੰਦੀਆ ਰੋਗ

ਗੂੰਦੀਆ ਰੋਗ: ਇਸ ਬਿਮਾਰੀ ਦਾ ਮੁੱਖ ਲੱਛਣ ਸੱਕ ਵਿੱਚੋਂ ਗੂੰਦ ਨਿਕਲਣਾ ਹੈ। ਪ੍ਰਭਾਵਿਤ ਪੌਦੇ ਦੇ ਪੱਤੇ ਪੀਲੇ ਪੈ ਜਾਂਦੇ ਹਨ। ਗੂੰਦ ਪੱਤਿਆਂ ਦੀ ਸਤਹਿ ਅਤੇ ਤਣੇ ਤੇ ਆਮ ਦਿਖਾਈ ਦਿੰਦੀ ਹੈ। ਗੰਭੀਰ ਹਾਲਾਤਾਂ ਵਿੱਚ ਪੌਦੇ ਦਾ ਸੱਕ ਗਲ਼ ਜਾਂਦਾ ਹੈ ਅਤੇ ਪੌਦਾ ਮਰ ਜਾਂਦਾ ਹੈ। ਪੌਦਾ ਫਲ ਪੱਕਣ ਤੋਂ ਪਹਿਲਾਂ ਨਸ਼ਟ ਹੋ ਜਾਂਦਾ ਹੈ। ਇਸ ਬਿਮਾਰੀ ਨੂੰ ਜੜ੍ਹ ਗਲਣ ਵੀ ਕਿਹਾ ਜਾਂਦਾ ਹੈ। ਇਸ ਬਿਮਾਰੀ ਤੋਂ ਬਚਣ ਲਈ ਸਹੀ ਜ਼ਮੀਨ ਚੁਣੋ, ਜਿਸਦਾ ਜਲ ਨਿਕਾਸ ਵਧੀਆ ਹੋਵੇ ਅਤੇ ਇਸ ਬਿਮਾਰੀ ਦੀਆਂ ਰੋਧਕ ਕਿਸਮਾਂ ਦੀ ਵਰਤੋਂ ਕਰੋ। ਪੌਦੇ ਨੂੰ ਸੱਟ ਲੱਗਣ ਤੋਂ ਬਚਾਓ।

ਇਸ ਬਿਮਾਰੀ ਦੀ ਰੋਕਥਾਮ ਲਈ ਮਿੱਟੀ ਵਿੱਚ 0.2% ਮੈਟਾਲੈਕਸਿਲ ਐੱਮ ਜ਼ੈੱਡ-72+0.5% ਟ੍ਰਾਈਕੋਡਰਮਾ ਵਿਰਾਈਡ ਮਿੱਟੀ ਵਿੱਚ ਪਾਓ। ਸਾਲ ਵਿੱਚ ਘੱਟ ਤੋਂ ਘੱਟ ਇੱਕ ਵਾਰ ਪੌਦੇ ਤੇ ਜ਼ਮੀਨ ਤੋਂ 50-75 ਸੈ.ਮੀ. ਉੱਚਾਈ ਤੱਕ ਬੋਰਡਿਓਕਸ ਘੋਲ ਪਾਓ।

ਪੱਤਿਆਂ ਦੇ ਸਫੇਦ ਧੱਬੇ

ਪੱਤਿਆਂ ਦੇ ਸਫੇਦ ਧੱਬੇ: ਇਸ ਬਿਮਾਰੀ ਨਾਲ ਪੱਤਿਆਂ 'ਤੇ ਚਿੱਟੇ ਰੂੰ ਵਰਗਾ ਪਾਊਡਰ ਦਿਖਾਈ ਦਿੰਦਾ ਹੈ। ਪੱਤਿਆਂ 'ਤੇ ਵੱਟ ਪੈ ਜਾਂਦੇ ਹਨ ਅਤੇ ਇਹ ਪੀਲੇ ਰੰਗ ਦੇ ਹੋ ਜਾਂਦੇ ਹਨ। ਇਸ ਵਿੱਚਲੀਆਂ ਧਾਰੀਆਂ ਵੀ ਕਰੂਪ ਹੋ ਜਾਂਦੀਆਂ ਹਨ। ਇਸ ਨਾਲ ਪੱਤਿਆਂ ਦਾ ਉੱਪਰੀ ਹਿੱਸਾ ਜ਼ਿਆਦਾ ਪ੍ਰਭਾਵਿਤ ਹੁੰਦਾ ਹੈ। ਫਲ ਪੱਕਣ ਤੋਂ ਪਹਿਲਾਂ ਹੀ ਝੜ ਜਾਂਦੇ ਹਨ, ਜਿਸ ਕਾਰਨ ਪੈਦਾਵਾਰ ਵਿੱਚ ਗਿਰਾਵਟ ਆਉਂਦੀ ਹੈ। ਇਸਦੀ ਰੋਕਥਾਮ ਲਈ ਪ੍ਰਭਾਵਿਤ ਪੌਦਿਆਂ ਨੂੰ ਪੁੱਟ ਕੇ ਨਸ਼ਟ ਕਰ ਦਿਓ। 20-22 ਦਿਨਾਂ ਦੇ ਫਾਸਲੇ 'ਤੇ ਤਿੰਨ ਵਾਰ ਕਾਰਬੈਂਡਾਜ਼ਿਮ ਦੀ ਸਪਰੇਅ ਕਰੋ।

ਫਲਾਂ ਤੇ ਕਾਲੇ ਧੱਬੇ

ਫਲਾਂ ਤੇ ਕਾਲੇ ਧੱਬੇ: ਇਹ ਇੱਕ ਪੰਗਸ ਵਾਲੀ ਬਿਮਾਰੀ ਹੈ। ਇਸ ਨਾਲ ਫਲਾਂ ਤੇ ਗੋਲ ਅਤੇ ਕਾਲੇ ਰੰਗ ਦੇ ਧੱਬੇ ਬਣ ਜਾਂਦੇ ਹਨ। ਇਸਦੇ ਬਚਾਅ ਲਈ ਬਸੰਤ ਦੇ ਸ਼ੁਰੂਆਤ ਵਿੱਚ ਪੱਤਿਆਂ ਤੇ ਕੋਪਰ ਦੀ ਸਪਰੇਅ ਕਰੋ ਅਤੇ 6 ਮਹੀਨੇ ਬਾਅਦ ਇਹ ਸਪਰੇਅ ਦੋਬਾਰਾ ਕਰੋ।

ਧੱਫੜੀ ਰੋਗ

ਧੱਫੜੀ ਰੋਗ: ਇਹ ਬਿਮਾਰੀ ਮੈਂਡਰਿਨ ਦੀਆਂ ਕੁੱਝ ਕਿਸਮਾਂ ਅਤੇ ਲੈਮਨ ਦੇ ਫਲਾਂ ਤੇ ਹਮਲਾ ਕਰਦੀ ਹੈ। ਇਸ ਨਾਲ ਪੌਦੇ ਦੀਆਂ ਸ਼ਾਖਾਂ, ਫਲਾਂ ਅਤੇ ਪੱਤਿਆਂ ਤੇ ਸਲੇਟੀ ਰੰਗ ਦੇ ਧੱਬੇ ਬਣ ਜਾਂਦੇ ਹਨ ਅਤੇ ਫਲ ਬੇਢੰਗੇ ਹੋ ਜਾਂਦੇ ਹਨ। ਫਲ ਵਿਕਸਿਤ ਹੋਣ ਤੋਂ ਪਹਿਲਾਂ ਝੜਨਾ ਸ਼ੁਰੂ ਹੋ ਜਾਂਦੇ ਹਨ। ਇਹ ਬਿਮਾਰੀ ਫੰਗਸ ਕਾਰਨ ਹੁੰਦੀ ਹੈ। ਇਸ ਬਿਮਾਰੀ ਦੇ ਬਚਾਅ ਲਈ ਕੋਪਰ ਸਪਰੇਅ ਨੂੰ ਸਫੇਦ ਤੇਲ ਨਾਲ ਮਿਲਾ ਕੇ ਸਪਰੇਅ ਕਰੋ। 5 ਲੀਟਰ ਕੋਪਰ ਸਪਰੇਅ ਦੇ ਘੋਲ ਵਿੱਚ 2 ਚਮਚ ਸਫੇਦ ਤੇਲ ਨੂੰ 2 ਲੀਟਰ ਪਾਣੀ ਵਿੱਚ ਘੋਲ ਕੇ ਪਾਓ।

ਗਿੱਚੀ ਗਲਣ

ਤਣਾ ਗਲਣ: ਇਹ ਵੀ ਫੰਗਸ ਕਾਰਨ ਹੋਣ ਵਾਲੀ ਬਿਮਾਰੀ ਹੈ। ਇਹ ਮੁੱਖ ਤੌਰ ਤੇ ਪੌਦੇ ਦੇ ਤਣੇ ਦੇ ਸੱਕ ਨੂੰ ਪ੍ਰਭਾਵਿਤ ਕਰਦੀ ਹੈ। ਇਸ ਨਾਲ ਜ਼ਮੀਨ ਦੇ ਬਿਲਕੁਲ ਨੇੜਲੇ ਤਣੇ ਵਾਲੇ ਭਾਗ ਤੇ ਇੱਕ ਘੇਰਾ ਬਣ ਜਾਂਦਾ ਹੈ ਅਤੇ ਤਣਾ ਗਲਣਾ ਸ਼ੁਰੂ ਹੋ ਜਾਂਦਾ ਹੈ। ਹੌਲੀ ਹੌਲੀ ਇਹ ਘੇਰੇ ਪੂਰੇ ਤਣੇ ਤੇ ਫੈਲ ਜਾਂਦੇ ਹਨ। ਕਈ ਵਾਰ ਇਹ ਇੰਨੀ ਗੰਭੀਰ ਹੁੰਦੀ ਹੈ ਕਿ ਪੌਦਾ ਮਰ ਜਾਂਦਾ ਹੈ। ਇਹ ਬਿਮਾਰੀ ਗਲਤ ਢੰਗ ਨਾਲ ਮਲਚਿੰਗ ਕਰਨ ਜਾਂ ਗੋਡੀ ਸਮੇਂ ਪੌਦੇ ਨੂੰ ਫੱਟ ਲੱਗਣ ਨਾਲ ਹੁੰਦੀ ਹੈ। ਇਸ ਨਾਲ ਪੌਦੇ ਦੀ ਸ਼ਕਤੀ ਖਤਮ ਹੋ ਜਾਂਦੀ ਹੈ। ਤਣਾ ਗਲਣ ਤੋਂ ਬਚਾਅ ਲਈ ਨਰਮ ਅਤੇ ਪ੍ਰਭਾਵਿਤ ਸੱਕ ਨੂੰ ਹਟਾ ਕੇ ਤਣੇ ਨੂੰ ਸਾਫ ਕਰੋ। ਕੋਪਰ ਸਪਰੇਅ ਜਾਂ ਬੋਰਡਿਓਕਸ ਦਾ ਘੋਲ ਨੁਕਸਾਨੇ ਭਾਗਾਂ ਤੇ ਲਾਓ। ਪੌਦੇ ਨੂੰ ਸਹੀ ਹਵਾਦਾਰ ਬਣਾਉਣ ਲਈ ਕਮਜ਼ੋਰ, ਪ੍ਰਭਾਵਿਤ ਅਤੇ ਸੰਘਣੀਆਂ ਟਹਿਣੀਆਂ ਨੂੰ ਹਟਾ ਦਿਓ।

ਜ਼ਿੰਕ ਦੀ ਕਮੀ

ਜ਼ਿੰਕ ਦੀ ਕਮੀ: ਨਿੰਬੂ ਜਾਤੀ ਦੇ ਫਲਾਂ ਵਿੱਚ ਇਹ ਕਮੀ ਆਮ ਪਾਈ ਜਾਂਦੀ ਹੈ। ਇਸ ਨਾਲ ਪੌਦਿਆਂ ਦੀਆਂ ਉੱਪਰੀ ਟਹਿਣੀਆਂ ਅਤੇ ਪੱਤਿਆਂ ਵਿੱਚਲੀਆਂ ਨਾੜੀਆਂ ਦਾ ਰੰਗ ਪੀਲਾ ਹੋ ਜਾਂਦਾ ਹੈ। ਇਸ ਨਾਲ ਨਵੀਆਂ ਟਹਿਣੀਆਂ ਮਰ ਜਾਂਦੀਆਂ ਹਨ ਅਤੇ ਸੰਘਣੀਆਂ ਟਹਿਣੀਆਂ ਦਾ ਵਿਕਾਸ ਰੁੱਕ ਜਾਂਦਾ ਹੈ, ਜਿਸ ਕਾਰਨ ਇਹ ਝਾੜੀਆਂ ਵਾਂਗ ਨਜ਼ਰ ਆਉਂਦੀਆਂ ਹਨ। ਇਸ ਨਾਲ ਫਲ ਪੀਲੇ, ਲੰਬੂਤਰੇ ਅਤੇ ਛੋਟੇ ਆਕਾਰ ਦੇ ਹੋ ਜਾਂਦੇ ਹਨ। ਇਸਦੀ ਕਮੀ ਦੇ ਇਲਾਜ ਲਈ ਸਹੀ ਮਾਤਰਾ ਵਿੱਚ ਖਾਦਾਂ ਪਾਓ। 10 ਲੀਟਰ ਪਾਣੀ ਵਿੱਚ 2 ਚਮਚ ਜ਼ਿੰਕ ਸਲਫੇਟ ਘੋਲ ਕੇ ਪਾਓ। ਇਸ ਘੋਲ ਦੀ ਸਪਰੇਅ ਪੌਦੇ ਦੀਆਂ ਸਾਰੀਆਂ ਟਹਿਣੀਆਂ ਅਤੇ ਪੱਤਿਆਂ ਤੇ ਸਪਰੇਅ ਕਰੋ। ਇਸਦਾ ਇਲਾਜ ਗਾਂ ਜਾਂ ਭੇਡ ਦੇ ਗੋਬਰ ਤੋਂ ਤਿਆਰ ਖਾਦ ਦੁਆਰਾ ਵੀ ਕੀਤਾ ਜਾ ਸਕਦਾ ਹੈ।

ਲੋਹੇ ਦੀ ਕਮੀ

ਲੋਹੇ ਦੀ ਕਮੀ: ਇਸ ਨਾਲ ਪੱਤਿਆਂ ਦਾ ਰੰਗ ਹਰਾ-ਪੀਲਾ ਹੋ ਜਾਂਦਾ ਹੈ। ਪੌਦੇ ਨੂੰ ਆਇਰਨ ਚਿਲੇਟ ਪਾਓ। ਇਸਦਾ ਇਲਾਜ ਗਾਂ ਜਾਂ ਭੇਡ ਦੇ ਗੋਬਰ ਤੋਂ ਤਿਆਰ ਖਾਦ ਦੁਆਰਾ ਵੀ ਕੀਤਾ ਜਾ ਸਕਦਾ ਹੈ। ਲੋਹੇ ਦੀ ਕਮੀ ਜ਼ਿਆਦਾਤਰ ਖਾਰੀ ਮਿੱਟੀ ਵਿੱਚ ਆਉਂਦੀ ਹੈ।

ਫਸਲ ਦੀ ਕਟਾਈ

ਉਚਿੱਤ ਆਕਾਰ ਅਤੇ ਆਕਰਸ਼ਿਕ ਰੰਗ ਲੈਣ 'ਤੇ ਜਦੋਂ ਫਲ ਵਿੱਚ ਟੀ ਐੱਸ ਐੱਸ ਤੋਂ ਤੇਜ਼ਾਬ ਦੀ ਮਾਤਰਾ 12:1 ਅਨੁਪਾਤ ਹੋ ਜਾਵੇ 'ਤੇ ਲੈਮਨ ਤੁੜਾਈ ਲਈ ਤਿਆਰ ਹੋ ਜਾਂਦੇ ਹਨ। ਕਿਸਮ ਅਨੁਸਾਰ ਫਲ ਆਮ ਤੌਰ ਤੇ ਅੱਧ ਜਨਵਰੀ ਤੋਂ ਅੱਧ ਫਰਵਰੀ ਵਿੱਚ ਪੱਕ ਜਾਂਦੇ ਹਨ। ਸਹੀ ਸਮੇਂ 'ਤੇ ਤੁੜਾਈ ਕਰਨਾ ਜ਼ਰੂਰੀ ਹੈ, ਕਿਉਂਕਿ ਸਮੇਂ ਤੋਂ ਪਹਿਲਾਂ ਜਾਂ ਦੇਰੀ ਨਾਲ ਤੁੜਾਈ ਕਰਨ ਨਾਲ ਫਲਾਂ ਦੀ ਕੁਆਲਿਟੀ 'ਤੇ ਬੁਰਾ ਅਸਰ ਪੈਂਦਾ ਹੈ।

ਕਟਾਈ ਤੋਂ ਬਾਅਦ

ਤੁੜਾਈ ਤੋਂ ਬਾਅਦ ਫਲਾਂ ਨੂੰ ਸਾਫ ਪਾਣੀ ਨਾਲ ਧੋਵੋ ਅਤੇ ਫਿਰ 2.5 ਮਿ.ਲੀ. ਕਲੋਰੀਨੇਟਡ ਪਾਣੀ ਨੂੰ ਪ੍ਰਤੀ ਲੀਟਰ ਪਾਣੀ ਵਿੱਚ ਮਿਲਾ ਕੇ ਬਣਾਏ ਘੋਲ ਵਿੱਚ ਫਲਾਂ ਨੂੰ ਡੋਬੋ। ਫਿਰ ਥੋੜਾ-ਥੋੜਾ ਕਰਕੇ ਫਲਾਂ ਨੂੰ ਸੁਕਾਓ। ਫਲਾਂ ਦੀ ਦਿੱਖ ਅਤੇ ਵਧੀਆ ਕੁਆਲਿਟੀ ਨੂੰ ਬਰਕਰਾਰ ਰੱਖਣ ਲਈ ਸਿਟਰਾਸ਼ਾਈਨ ਵੈਕਸ ਨਾਲ ਪੋਲਿਸ਼ ਕਰੋ। ਫਿਰ ਫਲਾਂ ਨੂੰ ਛਾਂ ਵਿੱਚ ਸੁਕਾਓ ਅਤੇ ਫਿਰ ਡੱਬਿਆਂ ਵਿੱਚ ਪੈਕ ਕਰੋ।

ਰੈਫਰੈਂਸ

1.Punjab Agricultural University Ludhiana

2.Department of Agriculture

3.Indian Agricultural Research Instittute, New Delhi

4.Indian Institute of Wheat and Barley Research

5.Ministry of Agriculture & Farmers Welfare