ਸੇਂਜੀ ਦੀ ਫਸਲ ਬਾਰੇ ਜਾਣਕਾਰੀ

ਆਮ ਜਾਣਕਾਰੀ

ਸੇਂਜੀ ਜਾਂ ਇੰਡੀਅਨ ਸਵੀਟ ਕਲੋਵਰ ਇੱਕ ਮਹੱਤਵਪੂਰਨ ਚਾਰੇ ਵਾਲੀ ਫਲੀਦਾਰ ਫਸਲ ਹੈ। ਇਹ ਪੀਲੇ ਅਤੇ ਚਿੱਟੇ ਰੰਗ ਦੀ ਕਿਸਮ ਹੈ, ਜੋ ਚਾਰੇ ਲਈ ਵਰਤੀ ਜਾਂਦੀ ਹੈ। ਇਸ ਵਿੱਚ 60% ਪਾਚਕ-ਤੱਤ ਅਤੇ 16.57% ਕੱਚੇ ਪ੍ਰੋਟੀਨ ਦੀ ਮਾਤਰਾ ਹੁੰਦੀ ਹੈ।

ਜਲਵਾਯੂ

  • Season

    Temperature

    25°C - 32°C
  • Season

    Rainfall

    40-50 cm
  • Season

    Sowing Temperature

    28°C - 30°C
  • Season

    Harvesting Temperature

    25°C - 30°C
  • Season

    Temperature

    25°C - 32°C
  • Season

    Rainfall

    40-50 cm
  • Season

    Sowing Temperature

    28°C - 30°C
  • Season

    Harvesting Temperature

    25°C - 30°C
  • Season

    Temperature

    25°C - 32°C
  • Season

    Rainfall

    40-50 cm
  • Season

    Sowing Temperature

    28°C - 30°C
  • Season

    Harvesting Temperature

    25°C - 30°C
  • Season

    Temperature

    25°C - 32°C
  • Season

    Rainfall

    40-50 cm
  • Season

    Sowing Temperature

    28°C - 30°C
  • Season

    Harvesting Temperature

    25°C - 30°C

ਮਿੱਟੀ

ਇਸ ਨੂੰ ਕਈ ਤਰ੍ਹਾਂ ਦੀ ਮਿੱਟੀ ਵਿੱਚ ਉਗਾਇਆ ਜਾ ਸਕਦਾ ਹੈ, ਪਰ ਇਹ ਦੋਮਟ ਤੋਂ ਭਾਰੀ ਮਿੱਟੀ ਵਿੱਚ ਵਧੀਆ ਪੈਦਾਵਾਰ ਦਿੰਦੀ ਹੈ।

ਪ੍ਰਸਿੱਧ ਕਿਸਮਾਂ ਅਤੇ ਝਾੜ

YSL 106: ਇਹ ਛੇਤੀ ਵੱਧਣ ਵਾਲੀ ਕਿਸਮ ਹੈ, ਜਿਸਦੇ ਫੁੱਲ ਪੀਲੇ ਰੰਗ ਦੇ ਹੁੰਦੇ ਹਨ। ਇਸਦੀ ਹਰੇ ਚਾਰੇ ਦੇ ਤੌਰ ਤੇ ਔਸਤਨ ਪੈਦਾਵਾਰ 128 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ।

Senji Safed 76:
ਇਸ ਕਿਸਮ ਦੇ ਫੁੱਲ ਸਫੇਦ ਰੰਗ ਦੇ ਹੁੰਦੇ ਹਨ। ਇਸਦੀ ਹਰੇ ਚਾਰੇ ਦੇ ਤੌਰ ਤੇ ਔਸਤਨ ਪੈਦਾਵਾਰ 128 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ।

ਹੋਰ ਰਾਜਾਂ ਦੀਆਂ ਕਿਸਮਾਂ

FOS 1:
ਇਹ ਦਰਮਿਆਨੇ ਸਮੇਂ ਵਾਲੀ ਕਿਸਮ ਹੈ, ਜੋ ਕਿ ਬਿਮਾਰੀ-ਰਹਿਤ ਹੁੰਦੀ ਹੈ ਅਤੇ ਇਸਦੇ ਫੁੱਲ ਪੀਲੇ ਰੰਗ ਦੇ ਹੁੰਦੇ ਹਨ। ਇਸਦਾ ਔਸਤਨ ਝਾੜ 76 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

HFWS 55:
ਇਹ ਦਰਮਿਆਨੇ ਸਮੇਂ ਵਾਲੀ ਕਿਸਮ ਹੈ, ਜੋ ਕਿ ਬਿਮਾਰੀ-ਰਹਿਤ ਹੁੰਦੀ ਹੈ ਅਤੇ ਇਸਦੇ ਫੁੱਲ ਸਫੇਦ ਰੰਗ ਦੇ ਹੁੰਦੇ ਹਨ। ਇਸਦਾ ਔਸਤਨ ਝਾੜ 112 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

ਖੇਤ ਦੀ ਤਿਆਰੀ

ਸੇਂਜੀ ਦੀ ਖੇਤੀ ਲਈ ਖੇਤ ਦੀ ਇੱਕ ਵਾਰ ਵਹਾਈ ਕਾਫੀ ਹੁੰਦੀ ਹੈ। ਵਾਹੀ ਤੋਂ ਬਾਅਦ ਮਿੱਟੀ ਨੂੰ ਸਮਤਲ ਕਰਨ ਲਈ ਸੁਹਾਗਾ ਫੇਰੋ।

ਬਿਜਾਈ

ਬਿਜਾਈ ਦਾ ਸਮਾਂ
ਵਾਈ ਐੱਸ ਐੱਲ ਕਿਸਮ ਦੀ ਬਿਜਾਈ ਦਾ ਉਚਿੱਤ ਸਮਾਂ ਸਤੰਬਰ ਦੇ ਆਖਰੀ ਹਫਤੇ ਤੋਂ ਅਕਤੂਬਰ ਦੇ ਆਖਰੀ ਹਫਤੇ ਤੱਕ ਹੁੰਦਾ ਹੈ। ਜਦਕਿ ਸੇਂਜੀ ਸਫੇਦ ਕਿਸਮ ਲਈ ਬਿਜਾਈ ਨਵੰਬਰ ਦੇ ਦੂਜੇ ਪੰਦਰਵਾੜੇ ਤੱਕ ਪੂਰੀ ਕਰ ਲਓ।

ਫਾਸਲਾ
ਇਸ ਫਸਲ ਦੀ ਬਿਜਾਈ ਛਿੱਟਾ ਦੇ ਕੇ ਕੀਤੀ ਜਾਂਦੀ ਹੈ।

ਬੀਜ ਦੀ ਡੂੰਘਾਈ

ਇਸ ਫਸਲ ਦੀ ਬਿਜਾਈ ਛਿੱਟਾ ਦੇ ਕੇ ਕੀਤੀ ਜਾਂਦੀ ਹੈ।

ਬਿਜਾਈ ਦਾ ਢੰਗ
ਇਸ ਫਸਲ ਦੀ ਬਿਜਾਈ ਛਿੱਟਾ ਦੇ ਕੇ ਕੀਤੀ ਜਾਂਦੀ ਹੈ।

ਬੀਜ

ਬੀਜ ਦੀ ਮਾਤਰਾ
ਇੱਕ ਏਕੜ ਵਿੱਚ ਬਿਜਾਈ ਲਈ 15 ਕਿਲੋ ਛਿਲਕੇ ਵਾਲੇ ਬੀਜਾਂ ਦੀ ਲੋੜ ਹੁੰਦੀ ਹੈ। ਬਿਜਾਈ ਤੋਂ ਬਾਅਦ ਇੱਕ ਹਲਕੀ ਸਿੰਚਾਈ ਕਰੋ।

ਖਾਦਾਂ

ਖਾਦਾਂ(ਕਿਲੋ ਪ੍ਰਤੀ ਏਕੜ)

UREA SSP MURIATE OF POTASH
- 155 -

 

ਤੱਤ(ਕਿਲੋ ਪ੍ਰਤੀ ਏਕੜ)

NITROGEN PHOSPHORUS POTASH
- 25 -

 

ਬਿਜਾਈ ਸਮੇਂ  ਫਾਸਫੋਰਸ 25 ਕਿਲੋ(ਸਿੰਗਲ ਸੁਪਰ ਫਾਸਫੇਟ 155 ਕਿਲੋ) ਪ੍ਰਤੀ ਏਕੜ ਪਾਓ।

ਸਿੰਚਾਈ

ਵਧੀਆ ਵਿਕਾਸ ਲਈ ਇਸਨੂੰ ਕੁੱਲ 2-3 ਸਿੰਚਾਈਆਂ ਦੀ ਲੋੜ ਹੁੰਦੀ ਹੈ।

ਪੌਦੇ ਦੀ ਦੇਖਭਾਲ

ਕਾਲੀ ਭੂੰਡੀ

ਕੀੜੇ ਮਕੌੜੇ ਤੇ ਰੋਕਥਾਮ
ਭੂੰਡੀ:
ਜੇਕਰ ਇਸਦਾ ਹਮਲਾ ਦਿਖੇ ਤਾਂ, ਮੈਲਾਥਿਆਨ 50 ਈ ਸੀ 400 ਮਿ.ਲੀ. ਨੂੰ ਪ੍ਰਤੀ 100-150 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ।


ਕਾਲਾ ਚੇਪਾ

ਕਾਲਾ ਚੇਪਾ: ਜੇਕਰ ਇਸਦਾ ਹਮਲਾ ਦਿਖੇ ਤਾਂ, ਮੈਲਾਥਿਆਨ 50 ਈ ਸੀ 400 ਮਿ.ਲੀ. ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ।

ਫਸਲ ਦੀ ਕਟਾਈ

ਚਾਰੇ ਦੇ ਮੰਤਵ ਲਈ, ਇਸਦੀ ਕਟਾਈ ਪੂਰੀ ਤਰ੍ਹਾਂ ਫੁੱਲ ਨਿਕਲਣ ਸਮੇਂ ਕਰੋ। ਬੀਜ ਉਤਪਾਦਨ ਦੇ ਮੰਤਵ ਲਈ ਕਟਾਈ ਮਾਰਚ ਮਹੀਨੇ ਵਿੱਚ ਪੱਕਣ 'ਤੇ ਕਰੋ।

ਰੈਫਰੈਂਸ

1.Punjab Agricultural University Ludhiana

2.Department of Agriculture

3.Indian Agricultural Research Instittute, New Delhi

4.Indian Institute of Wheat and Barley Research

5.Ministry of Agriculture & Farmers Welfare