ਜੌਂ ਦੀ ਖੇਤੀ

ਆਮ ਜਾਣਕਾਰੀ

ਇਸ ਨੂੰ ਆਮ ਤੌਰ ਤੇ "ਜੌਂ" ਕਿਹਾ ਜਾਂਦਾ ਹੈ।  ਇੱਕ ਕਣਕ ਅਤੇ ਝੋਨੇ ਤੋਂ ਬਾਅਦ ਇੱਕ ਮਹੱਤਵਪੂਰਨ ਅਨਾਜ਼ ਵਾਲੀ ਫਸਲ ਹੈ। ਭਾਰਤ ਵਿੱਚ ਇਹ ਫਸਲ ਗਰਮ ਇਲਾਕਿਆ ਵਿੱਚ ਹੁੰਦੀ ਹੈ ਅਤੇ ਠੰਡੇ ਮੌਸਮ ਵਿੱਚ ਇਸਦੀ ਬਿਜਾਈ ਹੁੰਦੀ ਹੈ । ਭਾਰਤ ਵਿੱਚ ਇਹ ਹਾੜੀ ਦੀ ਫਸਲ ਹੈ ।ਜੌਂ ਸਰੌ ਦਾ ਚੰਗਾ ਮੁਕਾਬਲਾ ਕਰ ਲੈਂਦੀ ਹੈ।

ਜਲਵਾਯੂ

  • Season

    Temperature

    12-32°C
  • Season

    Sowing Temperature

    12 - 16°C
  • Season

    Harvesting Temperature

    30°-32°C
  • Season

    Rainfall

    800-1100 mm
  • Season

    Temperature

    12-32°C
  • Season

    Sowing Temperature

    12 - 16°C
  • Season

    Harvesting Temperature

    30°-32°C
  • Season

    Rainfall

    800-1100 mm
  • Season

    Temperature

    12-32°C
  • Season

    Sowing Temperature

    12 - 16°C
  • Season

    Harvesting Temperature

    30°-32°C
  • Season

    Rainfall

    800-1100 mm
  • Season

    Temperature

    12-32°C
  • Season

    Sowing Temperature

    12 - 16°C
  • Season

    Harvesting Temperature

    30°-32°C
  • Season

    Rainfall

    800-1100 mm

ਮਿੱਟੀ

ਇਹ ਫਸਲ ਹਲਕੀਆਂ ਜ਼ਮੀਨਾਂ  ਜਿਵੇ ਕਿ ਰੇਤਲੀਆਂ ਅਤੇ ਕੱਲਰ ਵਾਲੀਆਂ ਜ਼ਮੀਨਾਂ  ਵਿੱਚ ਵੀ ਕਾਮਯਾਬੀ ਨਾਲ ਉਗਾਈ ਜਾ ਸਕਦੀ ਹੈ। ਇਸ ਲਈ ਉਪਜਾਊ ਜ਼ਮੀਨਾਂ ਅਤੇ ਭਾਰੀਆ ਤੋ ਦਰਮਿਆਨੀਆ ਮਿੱਟੀਆਂ ਇਸ ਦੇ ਵਧੀਆ ਝਾੜ ਵਿੱਚ ਸਹਾਇਕ ਹੁੰਦੀਆਂ ਹਨ । ਤੇਜ਼ਾਬੀ ਮਿੱਟੀ ਵਿੱਚ ਇਸਦੀ ਪੈਦਾਵਾਰ ਨਹੀ ਕੀਤੀ ਜਾ ਸਕਦੀ ।

ਪ੍ਰਸਿੱਧ ਕਿਸਮਾਂ ਅਤੇ ਝਾੜ

PL 891: ਇਹ ਬਿਨਾਂ ਛਿਲਕੇ ਵਾਲੀ ਕਿਸਮ ਹੈ, ਜਿਸ ਤੋਂ ਸੱਤੂ, ਫਲੇਕਸ, ਦਲੀਆ, ਆਟਾ ਆਦਿ ਬਣਾਇਆ ਜਾਂਦਾ ਹੈ। ਇਸਦੀ ਔਸਤਨ ਪੈਦਾਵਾਰ 16.8 ਕੁਇੰਟਲ ਪ੍ਰਤੀ ਏਕੜ ਹੈ।
 
DWRB 123: ਇਹ ਬੀਅਰ ਬਣਾਉਣ ਲਈ ਅਨੁਕੂਲ ਕਿਸਮ ਹੈ। ਇਸਦੀ ਔਸਤਨ ਪੈਦਾਵਾਰ 19.4 ਕੁਇੰਟਲ ਪ੍ਰਤੀ ਏਕੜ ਹੈ।
 
PL 419: ਇਹ ਕਿਸਮ ਬਰਾਨੀ ਹਲਾਤਾਂ ਲਈ ਵਧੀਆ ਹੈ । ਇਸ ਦੇ ਪੱਤੇ ਚੌੜੇ ਅਤੇ ਉਪਰ ਨੂੰ ਹੁੰਦੇ ਹਨ । ਬੂਟੇ ਦਾ ਕੱਦ 80 ਸੈਂਟੀਮੀਟਰ ਹੁੰਦਾ ਹੈ। ਇਹ ਪੀਲੀ ਕਾਂਗਿਆਰੀ ਤੇ ਧੱਬੇ ਰੋਧਕ ਹੈ। ਇਸ ਦੀ ਛਿੱਲ ਪਤਲੀ ਤੇ ਬੀਜ ਮੋਟੇ ਹੁੰਦੇ ਹਨ । ਇਹ 130 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦਾ ਔਸਤਨ ਝਾੜ 14 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। 
 
PL 172: ਇਹ ਕਿਸਮ ਸੇਂਜੂ ਅਤੇ ਦਰਮਿਆਨੇ ਉਪਜਾਊ ਖੇਤਰ ਵਿੱਚ ਬੀਜੀ ਜਾਂਦੀ  ਹੈ । ਇਹ ਛੇ ਕਤਾਰ ਕਿਸਮ 80 ਸੈ:ਮੀ: ਕੱਦ ਦੀ ਹੁੰਦੀ ਹੈ । ਇਸ ਦਾ ਤਣੇ ਵਾਲਾ ਪੱਤਾ ਜਾਮਣੀ ਰੰਗ ਦਾ ਹੁੰਦਾ ਹੈ। ਦਾਣੇ ਬਰਾਬਰ ਅਤੇ  ਮੋਟੇ ਅਕਾਰ ਦੇ ਹੁੰਦੇ ਹਨ । ਇਹ 124 ਦਿਨਾਂ ਵਿੱਚ ਪੱਕ ਜਾਂਦੀ ਹੈ।ਇਸ ਦਾ ਔਸਤਨ ਝਾੜ 14 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।
 
PL 807: ਇਸ ਕਿਸਮ ਦੇ ਪੱਤੇ ਦਰਮਿਆਨੇ ਅਕਾਰ ਦੇ ਤੇ ਖੜਵੇ ਹੁੰਦੇ ਹਨ । ਇਸਦੇ ਸਿੱਟੇ ਸੰਘਣੇ ਅਤੇ ਖੜਵੇ ਹੁੰਦੇ ਹਨ ।ਇਸ ਦੇ ਦਾਣੇ ਦਰਮਿਆਨੇ ਮੋਟੇ ਅਤੇ ਹਲਕੇ ਪੀਲੇ ਰੰਗ ਦੇ ਹੁੰਦੇ ਹਨ । ਇਸ ਕਿਸਮ ਨੂੰ ਪੀਲੀ ਅਤੇ ਭੂਰੀ ਕੁੰਗੀ ਅਤੇ ਸਿੱਟਿਆ ਦੀ ਕਾਂਗਿਆਰੀ ਰੋਗ ਘੱਟ ਲੱਗਦੇ ਹਨ । ਇਹ 137 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦਾ ਔਸਤਨ ਝਾੜ 17.2 ਕੁਇੰਟਲ ਪ੍ਰਤੀ ਏਕੜ ਹੈ। 
 
DWRUB52: ਇਸ ਕਿਸਮ ਦੀਆ ਸ਼ਾਖਾਵਾਂ ਭਰਪੂਰ ਫੁੱਟਦੀਆ ਹਨ । ਇਸ ਦਾ ਔਸਤਨ ਕੱਦ  101 ਸੈ:ਮੀ ਹੈ। ਇਸਦੇ ਸਿੱਟੇ ਸੰਘਣੇ,ਖੜਵੇ ਅਤੇ ਤੀਰ ਦੇ ਆਕਾਰ ਵਾਲੇ ਦਰਮਿਆਨੇ ਕਰੀਰਾਂ ਵਾਲੇ ਹੁੰਦੇ ਹਨ । ਇਸ ਕਿਸਮ ਨੂੰ ਪੀਲੀ ਅਤੇ ਭੂਰੀ ਕੁੰਗੀ, ਸਿੱਟਿਆ ਦਾ ਕਾਗਿਆਰੀ, ਬੰਦ ਕਾਂਗਿਆਰੀ ਅਤੇ ਝੁਲਸ ਰੋਗ ਘੱਟ ਲੱਗਦੇ ਹਨ । ਇਸ ਦਾ ਔਸਤਨ ਝਾੜ 17.3 ਕੁਇੰਟਲ ਪ੍ਰਤੀ ਏਕੜ ਹੈ। 
 
VJM 201: ਇਹ ਦੋ ਕਤਾਰਾ ਵਾਲੀ ਕਿਸਮ ਹੈ ਅਤੇ ਪੱਤੇ ਖੜਵੇ ਹੁੰਦੇਹਨ । ਇਸ ਦਾ ਕੱਦ 118 ਸੈ:ਮੀ: ਹੈ। ਇਸਦੇ ਸਿੱਟੇ ਸੰਘਣੇ ਹੁੰਦੇ ਹਨ ।ਇਸਦੇ ਦਾਣੇ ਮੋਟੇ, ਚਿੱਟੇ ਅਤੇ ਪਤਲੀ ਛਿੱਲ ਵਾਲੇ ਹੁੰਦੇ ਹਨ । ਇਹ ਪੀਲੀ ਅਤੇ ਭੂਰੀ ਕੁੰਗੀ, ਸਿੱਟਿਆਂ ਦੀ ਕਾਂਗਿਆਰੀ ਅਤੇ ਧਾਰੀਆਂ ਦਾ ਰੋਗ ਸਹਾਰਨ ਵਾਲੀ ਕਿਸਮ ਹੈ। ਇਹ ਕਿਸਮ 135 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦਾ ਔਸਤਨ ਝਾੜ 14.8 ਕੁਇੰਟਲ ਪ੍ਰਤੀ ਏਕੜ ਹੈ।
 
BH 75: ਇਹ ਦਰਮਿਆਨੇ ਕੱਦ ਦੀ ਜਲਦੀ ਪੱਕਣ ਵਾਲੀ ਕਿਸਮ ਹੈ। ਇਹ ਪੀਲੀ ਕੁੰਗੀ ਰੋਧਕ ਕਿਸਮ ਹੈ। ਇਸਨੂੰ ਨਵੇਂ ਉਤਪਾਦ ਬਣਾਉਣ ਲਈ ਕੱਚੇ ਮਾਲ ਦੇ ਤੌਰ ਤੇ ਵਰਤਿਆ ਜਾਂਦਾ ਹੈ। 
 
BH 393: ਇਹ ਕਿਸਮ ਪੰਜਾਬ ਅਤੇ ਹਰਿਆਣਾ ਰਾਜ ਵਿੱਚ ਉਗਾਉਣਯੋਗ ਹੈ। ਇਹ ਸੇਂਜੂ ਅਤੇ ਸਹੀ ਸਮੇਂ ਤੇ ਬਿਜਾਈ ਵਾਲੇ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ। 
 
PL 426: ਇਹ ਮੱਧਮ ਕੱਦ ਦੀ ਕਿਸਮ ਹੈ, ਜੋ 125 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਹ ਸੇਂਜੂ ਇਲਾਕਿਆਂ ਵਿੱਚ ਉਗਾਉਣਯੋਗ ਕਿਸਮ ਹੈ। ਇਹ ਕਿਸਮ ਤਣੇ ਦੇ ਟੁੱਟਣ, ਪੀਲੀ ਕੁੰਗੀ, ਸਿੱਟੇ ਦੇ ਗਲਣ ਆਦਿ ਦੀ ਰੋਧਕ ਕਿਸਮ ਹੈ। ਇਸਦੇ ਦਾਣੇ ਮੋਟੇ ਹੁੰਦੇ ਹਨ। ਇਸਦਾ ਔਸਤਨ ਝਾੜ 14.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। 
 
ਹੋਰ ਰਾਜਾਂ ਦੀਆਂ ਕਿਸਮਾਂ:
 
RD 2035, BCU 73, DWRUB 64, RD 2503
 
PL 751, NARENDRA BARLEY 2, GETANJALI (K1149)

ਖੇਤ ਦੀ ਤਿਆਰੀ

ਖੇਤ ਨੂੰ 2-3  ਵਾਰ  ਵਾਹੁਣਾ ਚਾਹੀਦਾ ਹੈ ਤਾਂ ਕਿ ਖੇਤ ਵਿੱਚੋ ਨਦੀਨਾਂ ਨੂੰ ਚੰਗੀ ਤਰਾ ਨਸ਼ਟ ਕੀਤਾ ਜਾ ਸਕੇ। 
ਖੇਤ ਦੀ ਤਿਆਰੀ ਲਈ ਤਵੀਆਂ ਵਰਤੋ ਤੇ ਫਿਰ 2-3 ਵਾਰ ਸੁਹਾਗਾ ਮਾਰ ਦਿਉ ਤਾਂ ਕਿ ਫਸਲ ਚੰਗੀ ਤਰਾਂ ਜੰਮ ਜਾਵੇ। ਪਹਿਲਾ ਬੀਜ਼ੀ ਹੋਈ ਫਸਲ ਦੀ ਪਰਾਲੀ ਨੂੰ ਹੱਥ ਨਾਲ ਚੁੱਕ ਕੇ ਨਸ਼ਟ ਕਰ ਦਿਉ ਤਾਂ ਕਿ ਸਿਉਂਕ ਦਾ ਹਮਲਾ ਨਾ ਹੋ ਸਕੇ।

ਬਿਜਾਈ

ਬਿਜਾਈ ਦਾ ਸਮਾਂ
ਵਧੀਆ ਝਾੜ ਲਈ ਬਿਜਾਈ 15 ਅਕਤੂਬਰ ਤੋਂ 15 ਨਵੰਬਰ ਤੱਕ ਕਰ ਦੇਣੀ ਚਾਹੀਦੀ ਹੈ । ਜੇਕਰ ਬਿਜਾਈ ਦੇਰੀ ਨਾਲ ਕੀਤੀ ਜਾਵੇ ਤਾਂ ਪੈਦਾਵਾਰ ਘੱਟ ਸਕਦੀ ਹੈ।
 
ਫਾਸਲਾ
ਬਿਜਾਈ ਲਈ ਕਤਾਰ ਤੋਂ ਕਤਾਰ ਦਾ ਫਾਸਲਾ 22.5 ਸੈ:ਮੀ: ਹੋਣਾ ਚਾਹੀਦਾ ਹੈ । ਜੇਕਰ ਬਿਜਾਈ ਦੇਰੀ ਨਾਲ ਕੀਤੀ ਗਈ ਹੋਵੇ ਤਾਂ 18-20 ਸੈ:ਮੀ: ਫਾਸਲਾ ਰੱਖੋ।
 
ਬੀਜ ਦੀ ਡੂੰਘਾਈ
ਸਿੰਚਾਈ ਵਾਲੇ ਖੇਤਰਾਂ ਵਿੱਚ ਡੁੰਘਾਈ 3-5 ਸੈ:ਮੀ: ਰੱਖੋ ਅਤੇ ਮੀਂਹ ਵਾਲੇ ਖੇਤਰਾਂ ਵਿੱਚ 5-8 ਸੈ:ਮੀ: ਰੱਖੋ।
 
ਬਿਜਾਈ ਦਾ ਢੰਗ 
ਇਸ ਦੀ ਬਿਜਾਈ ਛਿੱਟੇ ਰਾਹੀਂ ਅਤੇ ਮਸ਼ੀਨ ਰਾਹੀ ਕੀਤੀ ਜਾਂਦੀ ਹੈ । 

ਬੀਜ

ਬੀਜ ਦੀ ਦਰ
ਸਿੰਚਾਈ ਵਾਲੇ ਖੇਤਰਾਂ ਵਿੱਚ ਬੀਜ ਦੀ ਮਾਤਰਾ 35 ਕਿਲੋਗ੍ਰਾਮ ਪ੍ਰਤੀ ਏਕੜ ਅਤੇ ਮੀਂਹ ਵਾਲੇ ਖੇਤਰਾਂ ਵਿੱਚ ਬੀਜ ਦੀ ਮਾਤਰਾ 45 ਕਿਲੋਗ੍ਰਾਮ ਪ੍ਰਤੀ ਏਕੜ ਵਰਤੋ।
 
ਬੀਜ ਦੀ ਸੋਧ
ਵੱਧ ਝਾੜ ਪ੍ਰਾਪਤ ਕਰਨ ਲਈ ਬਵਿਸਟਿਨ 2 ਗ੍ਰਾਮ ਨਾਲ ਪ੍ਰਤੀ ਕਿਲੋ ਬੀਜਾਂ ਨੂੰ ਸੋਧੋ। ਇਸ ਨਾਲ ਕਾਂਗਿਆਰੀ ਰੋਗ ਨਹੀ ਲੱਗਦਾ । ਬੰਦ ਕਾਂਗਿਆਰੀ ਦੇ ਰੋਗ ਤੋ ਬਚਾਉਣ ਲਈ ਬੀਜ਼ਣ ਤੋ ਪਹਿਲਾ ਵੀਟਾਵੈਕਸ 2.5 ਗ੍ਰਾਮ ਪ੍ਰਤੀ ਕਿਲੋ ਨਾਲ  ਬੀਜ ਨੂੰ ਸੋਧੋ। ਸਿਉਂਕ ਤੋ ਬਚਾਉਣ ਲਈ ਬੀਜ਼ ਨੂੰ 250 ਮਿ:ਲੀ ਫੋਰਮੇਸ਼ਨ ਨੂੰ 5.3 ਲੀਟਰ ਪਾਣੀ ਵਿੱਚ ਪਾ ਕੇ ਬੀਜ ਨੂੰ  ਸੋਧੋ। 

ਖਾਦਾਂ

ਖਾਦਾਂ ( ਕਿਲੋ ਪ੍ਰਤੀ ਏਕੜ)

UREA SSP MURIATE OF POTASH
55 75 10

 

 ਤੱਤ ( ਕਿਲੋ ਪ੍ਰਤੀ ਏਕੜ)

NITROGEN PHOSPHORUS POTASH
25 12 6

 

ਨਾਈਟ੍ਰੋਜਨ 25 ਕਿਲੋ ( 55 ਕਿਲੋ ਯੂਰੀਆ), ਫਾਸਫੋਰਸ 12 ਕਿਲੋ (75 ਕਿਲੋ ਸਿੰਗਲ ਸੁਪਰ ਫਾਸਫੇਟ ) ਅਤੇ ਪੋਟਾਸ਼ 6 ਕਿਲੋ (10 ਕਿਲੋ ਮਿਊਰੇਟ ਆਫ ਪੋਟਾਸ਼) ਦੀ ਮਾਤਰਾ ਪ੍ਰਤੀ ਏਕੜ ਵਿੱਚ ਵਰਤੋ ।
ਫਾਸਫੋਰਸ ਅਤੇ ਪੋਟਾਸ਼ ਦੀ ਪੂਰੀ ਮਾਤਰਾ ਬਿਜਾਈ ਦੇ ਸਮੇਂ ਅਤੇ ਨਾਈਟ੍ਰੋਜਨ ਦੀ ਮਾਤਰਾ ਪਹਿਲਾ ਪਾਣੀ ਲਾਉਣ ਦੇ ਸਮੇਂ ਪਾਉ।

ਨਦੀਨਾਂ ਦੀ ਰੋਕਥਾਮ

ਚੰਗੇ ਫਸਲ ਅਤੇ ਚੰਗੇ ਝਾੜ ਲਈ ਸ਼ੁਰੂ ਵਿੱਚ ਹੀ ਨਦੀਨਾਂ ਦੀ ਰੋਕਥਾਮ ਬਹੁਤ ਜਰੂਰੀ ਹੈ। ਇਸ ਫਸਲ ਵਿੱਚ ਚੌੜੇ ਅਤੇ ਤੰਗ ਪੱਤਿਆ ਵਾਲੇ ਨਦੀਨ ਆਉਦੇ ਹਨ । ਚੌੜੇ  ਪੱਤਿਆ ਵਾਲੇ ਨਦੀਨਾਂ ਦੀ ਰੋਕਥਾਮ ਲਈ ਖੇਤਾਂ ਵਿੱਚ ਨਦੀਨ ਆਉਣ ਤੋ ਬਾਅਦ 250 ਗ੍ਰਾਮ 2,4-ਡੀ 100 ਲੀਟਰ ਪਾਣੀ ਵਿੱਚ ਮਿਲਾ ਕੇ ਬੀਜ਼ਣ ਦੇ 30-35 ਦਿਨਾਂ ਬਾਅਦ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰੋ। 
ਬਰੀਕ ਪੱਤਿਆਂ ਵਰਗੇ ਨਦੀਨਾਂ  ਦੀ ਰੋਕਥਾਮ ਲਈ ਆਈਸੋਪ੍ਰੋਟਿਊਰੋਨ 75 % ਡਬਲਿਯੂ ਪੀ @ 500 ਗ੍ਰਾਮ ਪ੍ਰਤੀ 100 ਲੀਟਰ ਪਾਣੀ ਜਾਂ ਪੈਂਡੀਮੈਥਾਲਿਨ 30 % ਈ ਸੀ @ 1.4 ਲੀਟਰ ਪ੍ਰਤੀ 100 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ।

ਸਿੰਚਾਈ

ਜੌ ਨੂੰ 2-3 ਪਾਣੀਆਂ ਦੀ ਲੋੜ ਪੈਦੀ ਹੈ। ਪਾਣੀ ਦੀ ਕਮੀ ਹੋਣ ਨਾਲ ਸਿੱਟੇ ਬਣਨ ਵੇਲੇ ਝਾੜ ਉੱਪਰ ਮਾੜਾ ਅਸਰ ਪੈਦਾ ਹੈ। ਚੰਗੇ ਝਾੜ ਲਈ ਮਿੱਟੀ ਵਿੱਚ 50% ਨਮੀ ਹੋਣੀ ਚਾਹੀਦੀ ਹੈ । ਪਹਿਲਾ ਪਾਣੀ ਬਿਜਾਈ ਦੇ 20-25 ਦਿਨਾਂ ਬਾਅਦ ਲਗਾਉ। ਸਿੱਟਾ ਆਉਣ ਤੇ ਦੂਜਾ ਪਾਣੀ ਲਗਾਉ।
 

ਪੌਦੇ ਦੀ ਦੇਖਭਾਲ

ਸੈਨਿਕ ਸੁੰਡੀ
  • ਕੀੜੇ-ਮਕੌੜੇ ਤੇ ਰੋਕਥਾਮ
ਸੈਨਿਕ ਸੁੰਡੀ:  ਇਹ ਸੁੰਡੀ ਫਿੱਕੇ ਹਰੇ ਰੰਗ ਦੀ ਹੁੰਦੀ ਹੈ ਅਤੇ ਬਾਅਦ ਵਿੋੱਚ ਪੀਲੇ ਰੰਗ ਦੀ ਬਣ ਜਾਂਦੀ ਹੈ । ਇਹ ਸੁੰਡੀ ਪੱਤੇ ਨੂੰ ਉੱਪਰਲੇ ਪਾਸਿਉ ਖਾਂਦੀ ਹੈ ਜਾਂ ਸਾਰਾ ਪੱਤਾ ਖਾ ਜਾਂਦੀ ਹੈ।  ਆਂਡੇ ਰੂੰ ਦੇ ਵਾਂਗੂ ਪੱਤੇ ਤੇ ਨਜ਼ਰ ਆਉਦੇ ਹਨ। ਇੱਕ ਰੁੱਤ ਵਿੱਚ 3-4 ਪੀੜੀਆਂ ਨਜ਼ਰ ਆਉਦੀਆ ਹਨ । 
ਰੋਕਥਾਮ- ਕੁਦਰਤੀ ਢੰਗ ਨਾਲ ਹੀ ਹਮਲਾ ਕਰਨ ਵਾਲੇ ਕੀੜਿਆਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ । ਬੈਸੀਲਸ ਥਰੁਜੀਨਸਿਸ ਸਪਰੇਅ ਬਹੁਤ ਲਾਭਦਾਇਕ ਹੈ। 
ਰੋਕਥਾਮ : ਲੱਛਣ ਦਿਖਾਈ ਦੇਣ ਤੇ  ਮੈਲਾਥਿਆਨ 5 % 10 ਕਿਲੋਗ੍ਰਾਮ ਪ੍ਰਤੀ ਏਕੜ ਜਾਂ ਕੁਇਨਲਫੋਸ 1.5 % 250 ਮਿ:ਲੀ: ਦਾ ਪ੍ਰਤੀ ਏਕੜ ਛਿੱਟਾ ਦਿਉ। ਫਸਲ ਕੱਟਣ ਤੋ ਬਾਦ ਨਦੀਨਾਂ ਅਤੇ ਡਲਿਆਂ ਨੂੰ ਨਸ਼ਟ ਕਰ ਦਿਉ।
ਬਦਬੂਦਾਰ ਕੀੜਾ
ਬਦਬੂਦਾਰ ਕੀੜਾ : ਇਹ ਕੀੜਾ ਹਰੇ ਜਾਂ ਭੂਰੇ ਰੰਗ ਦਾ ਹੁੰਦਾ ਹੈ। ਇਸ ਕੀੜਿਆਂ ਦੇ ਮੂੰਹ ਅੰਦਰ ਬਿਮਾਰੀ ਪੈਦਾ ਕਰਨ ਵਾਲੇ ਜੀਵ ਹੁੰਦੇ ਹਨ  ਜੋ ਫਸਲ ਉੱਪਰ ਭਾਰੀ ਨੁਕਸਾਨ ਕਰਦੇ ਹਨ । ਇਸ ਦੇ ਆਂਡੇ ਪੱਤਿਆਂ ਉੱਪਰ ਗੁੱਛਿਆਂ ਵਿੱਚ ਨਜ਼ਰ ਆਉਦੇ ਹਨ । 
ਰੋਕਥਾਮ:  ਇਸ ਦੀ ਰੋਕਥਾਮ ਲਈ ਫਸਲ ਦੇ ਆਲੇ-ਦੁਆਲੇ ਦੇ ਨਦੀਨਾਂ ਨੂੰ ਸਾਫ ਰੱਖੋਂ। ਇਸ ਦੀ ਰੋਕਥਾਮ ਲਈ ਪਰਮੈਥਰਿਨ ਅਤੇ ਬਾਈਫੈਥਰਿਨ  ਦੋ ਕੀਟਨਾਸ਼ਕ ਹਨ ਜੋ ਇਸ ਕੀੜੇ ਨੂੰ ਮਾਰਨ ਵਿੱਚ ਸਮਰੱਥਾ ਰੱਖਦੇ ਹਨ । 
ਚੇਪਾ

ਚੇਪਾ: ਇਹ ਕੀੜਾ ਜਿਆਦਾਤਾਰ ਪਾਰਦਰਸ਼ੀ ਨਰਮ ਸਰੀਰ ਦਾ ਰਸ ਚੂਸਣ ਵਾਲਾ ਕੀੜਾ ਹੈ। ਚੇਪੇ ਦੇ ਹਮਲੇ ਨਾਲ ਪੱਤੇ ਪੀਲੇ ਪੈ ਜਾਂਦੇ ਹਨ ਅਤੇ ਅੱਧ ਪੱਕੇ ਪੱਤੇ ਡਿੱਗ ਜਾਂਦੇ ਹਨ । ਜਿਆਦਾਤਾਰ ਇਹਨਾਂ ਦਾ ਹਮਲਾ ਜਨਵਰੀ ਦੇ ਦੂਜ਼ੇ ਪੰਦਰਵਾੜੇ  ਤੇ ਹੁੰਦਾ ਹੈ। ਇਸਦੀ ਰੋਕਥਾਮ ਲਈ 5-7 ਹਜ਼ਾਰ  ਕਰਾਈਸੋਪਰਲਾ ਪਰੀਡੇਟਰ  ਪ੍ਰਤੀ ਏਕੜ  ਜਾਂ 50 ਗ੍ਰਾਮ  ਨਿੰਮ ਦਾ ਘੋਲ ਪ੍ਰਤੀ ਲੀਟਰ ਦੀ ਵਰਤੋ ਕਰੋ। ਬੱਦਲਵਾਈ ਹੋਣ ਤੇ ਇਸਦਾ ਹਮਲਾ ਜਿਆਦਾ ਹੁੰਦਾ ਹੈ। ਇਸਦੀ ਰੋਕਥਾਮ ਲਈ ਥਾਈਮੈਥੋਕਸਮ ਜਾਂ ਇਮੀਡਾਕਲੋਪਰਿਡ 60 ਮਿ:ਲੀ ਨੂੰ 100 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ  ਏਕੜ ਦੇ ਹਿਸਾਬ ਨਾਲ ਸਪਰੇਅ ਕਰੋ।

ਪਤਲਾ ਕੀੜਾ
ਪਤਲਾ ਕੀੜਾ  :ਇਹ ਸੁੰਡੀਆਂ ਫਿੱਕੇ ਹਰੇ ਰੰਗ ਦੀਆਂ ਹੁੰਦੀਆਂ ਹਨ । ਇਹ ਆਪਣਾ ਜੀਵਨ 1-4 ਸਾਲ ਤੱਕ ਪੂਰਾ ਕਰਦੀਆਂ ਹਨ ਇਹ ਸੁੰਡੀਆਂ ਤਣੇ ਨੂੰ ਮੋੜ ਦਿੰਦੀਆਂ ਹਨ ਤੇ ਤਣੇ ਦਾ ਸਿਖਰ ਸਫੈਦ ਰੰਗ ਦਾ ਹੋ ਜਾਂਦਾ ਹੈ। 

 

ਰੋਕਥਾਮ: ਨੁਕਸਾਨ ਹੋਣ ਤੇ ਇਸਦਾ ਕੋਈ ਹੱਲ ਮੌਜੂਦ ਨਹੀ ਹੈ ਪਰ ਫਸਲ ਬੀਜ਼ਣ ਤੋ ਪਹਿਲਾ ਬੀਜ ਨੂੰ ਥਾਈਮੈਥੋਅਕਸ 325 ਮਿ:ਲੀ: ਪ੍ਰਤੀ 100 ਕਿਲੋਗ੍ਰਾਮ ਬੀਜ ਦੇ ਹਿਸਾਬ ਨਾਲ ਸੋਧੋ । 
ਚਿੱਟੇ ਧੱਬੇ
  • ਬਿਮਾਰੀਆਂ ਅਤੇ ਉਹਨਾਂ ਦੀ ਰੋਕਥਾਮ:
ਚਿੱਟੇ ਧੱਬੇ: ਇਸ ਬਿਮਾਰੀ ਨਾਲ ਪੱਤਿਆ,ਤਣੇ ਅਤੇ ਫੁੱਲਾਂ ਵਾਲੇ ਭਾਗ ਉੱਪਰ ਚਿੱਟੇ ਆਟੇ ਵਰਗੇ ਧੱਬੇ ਪੈ ਜਾਂਦੇ ਹਨ ਇਹ ਧੱਬੇ ਬਾਅਦ ਵਿੱਚ ਸਲੇਟੀ ਜਾਂ ਲਾਲ ਭੂਰੇ ਪੈ ਜਾਂਦੇ ਹਨ ਅਤੇ ਇਸ ਨਾਲ ਪੱਤੇ ਤੇ ਹੋਰ ਭਾਗ ਸੁੱਕ ਜਾਂਦੇ ਹਨ ਇਸ ਬਿਮਾਰੀ ਦਾ ਹਮਲਾ ਠੰਡੇ ਤਾਪਮਾਨ ਅਤੇ ਭਾਰੀ ਨਮੀ ਵਿੱਚ ਬਹੁਤ ਹੁੰਦਾ ਹੈ । ਸੰਘਣੀ ਫਸਲ, ਘੱਟ ਰੌਸ਼ਨੀ ਅਤੇ ਸੁੱਕੇ ਮੌਸਮ ਵਿੱਚ ਇਸ ਬਿਮਾਰੀ ਦਾ ਹਮਲਾ ਵੱਧ ਜਾਂਦਾ ਹੈ। 
ਬਿਮਾਰੀ ਆਉਣ ਤੇ 2 ਗ੍ਰਾਮ ਘੁਲਣਸ਼ੀਲ ਸਲਫਰ ਪ੍ਰਤੀ ਲੀਟਰ ਪਾਣੀ ਵਿੱਚ ਜਾਂ 200 ਗਾਮ ਕਾਰਬੈਂਡਾਜ਼ਿਮ  ਪ੍ਰਤੀ ਏਕੜ ਤੇ ਛਿੜਕਾਅ ਕਰੋ । ਗੰਭੀਰ ਨੁਕਸਾਨ ਹੋਣ ਤੇ 1 ਮਿ:ਲੀ ਪ੍ਰੋਪੀਕੋਨਾਜ਼ੋਲ ਪ੍ਰਤੀ ਲੀਟਰ ਪਾਣੀ  ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰੋ।
ਧਾਰੀਆਂ ਦਾ ਰੋਗ

ਧਾਰੀਆਂ ਦਾ ਰੋਗ: ਇਸ ਬਿਮਾਰੀ ਨੂੰ ਫੈਲਣ ਅਤੇ ਹਮਲਾ ਕਰਨ ਲਈ 8-13° ਸੈਲਸੀਅਸ ਤਾਪਮਾਨ ਚਾਹੀਦਾ ਹੈ ਅਤੇ ਵਿਕਾਸ ਲਈ 12-15° ਸੈਲਸੀਅਸ ਤਾਪਮਾਨ ਚਾਹੀਦਾ ਹੈ ਤੇ ਬਹੁਤਾ ਪਾਣੀ ਚਾਹੀਦਾ ਹੈ । ਇਸ ਬਿਮਾਰੀ ਨਾਲ 5 ਤੋਂ 30 % ਝਾੜ ਘੱਟ ਜਾਂਦਾ ਹੈ ਪੱਤਿਆ ਤੇ ਪੀਲੇ ਧੱਬੇ ਲੰਮੀਆ ਧਾਰੀਆ ਦੇ ਰੂਪ ਵਿੱਚ ਦਿਖਾਈ ਦਿੰਦੇ ਹਨ ।ਜਿੰਨਾ ਤੇ ਪੀਲਾ ਹਲਦੀ ਨੁਮਾ ਧੂੜਾ ਨਜ਼ਰ ਆਉਦਾ ਹੈ ਪੀਲੀ ਕੁੰਗੀ ਤੋ ਬਚਾਅ ਲਈ ਰੋਗ ਰਹਿਤ  ਕਿਸਮਾਂ ਬੀਜ਼ੋ। ਮਿਸ਼ਰਤ ਖੇਤੀ ਅਤੇ ਫਸਲੀ ਚੱਕਰ ਅਪਣਾਉ। ਜਿਆਦਾ ਮਾਤਰਾ ਵਿੱਚ ਨਾਈਟ੍ਰੋਜਨ ਦੀ ਵਰਤੋ ਨਾ ਕਰੋ।  ਲੱਛਣ ਆਉਣ ਤੇ 15-25 ਕਿਲੋ ਸਲਫਰ ਪ੍ਰਤੀ ਏਕੜ ਦਾ ਛਿੱਟਾ ਦਿਉ  ਜਾਂ 2 ਗ੍ਰਾਮ ਮੈਨਕੋਜ਼ਿਬ ਪ੍ਰਤੀ ਲੀਟਰ ਜਾਂ 1 ਮਿ:ਲੀ: ਪ੍ਰੋਪੀਕੋਨਾਜ਼ੋਲ ਪ੍ਰਤੀ ਲੀਟਰ ਨੂੰ ਪਾਣੀ ਵਿੱਚ ਮਿਲਾ ਕੇ ਛਿੜਕਾਅ ਕਰੋ। 

 ਝੰਡਾ ਰੋਗ

 ਝੰਡਾ ਰੋਗ: ਇਹ ਬੀਜ ਤੋ ਪੈਦਾ ਹੋਣ ਵਾਲੀ ਬਿਮਾਰੀ ਹੈ । ਇਹ ਬਿਮਾਰੀ ਹਵਾ ਨਾਲ ਫੈਲਦੀ ਹੈ ਇਹ ਬਿਮਾਰੀ ਠੰਡੇ ਅਤੇ ਨਮੀ ਵਾਲੇ ਮੌਸਮ ਵਿੱਚ ਫੁੱਲ ਆਉਣ ਤੇ ਪੌਦੇ ਤੇ ਹਮਲਾ ਕਰਦੀ ਹੈ । ਬੀਜ ਨੂੰ ਉੱਲੀਨਾਸ਼ਕ ਜਿਵੇ ਕਿ ਕਾਰਬੋਕਸਿਨ  75 ਡਬਲਿਯੂ ਪੀ  2.5 ਗ੍ਰਾਮ ਨਾਲ  ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਸੋਧੋ। ਜਿਆਦਾ ਬਿਮਾਰੀ ਪੈਣ ਤੇ ਕਾਰਬੈਂਡਾਜ਼ਿਮ 2.5 ਗ੍ਰਾਮ ਪ੍ਰਤੀ ਕਿਲੋਗ੍ਰਾਮ ਬੀਜ , ਟੈਬੂਕੋਨਾਜ਼ੋਲ 1.25 ਗ੍ਰਾਮ ਪ੍ਰਤੀ ਕਿਲੋਗ੍ਰਾਮ ਬੀਜ ਲਈ ਵਰਤੋ। ਜੇਕਰ ਨਮੀ ਦੀ ਮਾਤਰਾ ਘੱਟ ਹੋਵੇ ਤਾਂ ਬੀਜਾਂ ਨੂੰ ਟਰਾਈਕੋਡਮਾ ਵਿਰਾਈਡ 4 ਗ੍ਰਾਮ ਪ੍ਰਤੀ ਕਿਲੋਗ੍ਰਾਮ ਦੇ ਹਿਸਾਬ ਨਾਲ ਅਤੇ ਸਿਫਾਰਿਸ਼ ਕੀਤੀ  ਕਾਰਬੋਕਸਿਨ ਦੀ ਮਾਤਰਾ ( ਵੀਟਾਵੈਕਸ 75 ਡਬਲਿਯੂ ਪੀ) 1.25 ਗ੍ਰਾਮ ਪ੍ਰਤੀ ਕਿਲੋਗ੍ਰਾਮ ਬੀਜ ਦੇ ਹਿਸਾਬ ਨਾਲ ਸੋਧੋ ।

ਸਿੱਟੇ ਦਾ ਕੀੜਾ
ਸਿੱਟੇ ਦਾ ਕੀੜਾ: ਇਹ ਕੀੜਾ ਸਿੱਟਾ ਨਿਕਲਣ ਤੇ ਹਮਲਾ ਕਰਕੇ  ਜਾਲਾ ਬਣਾ ਲੈਦਾ ਹੈ।  ਇਸ ਦੇ ਆਂਡੇ ਚਮਕੀਲੇ ਚਿੱਟੇ ਰੰਗ ਦੇ ਹੁੰਦੇ ਹਨ ਅਤੇ ਗੁੱਛਿਆਂ ਵਿੱਚ ਪਾਏ ਜਾਂਦੇ ਹਨ । ਆਂਡਿਆਂ ਉਪਰ ਸੰਤਰੀ ਰੰਗ ਦੇ ਵਾਲ ਹੁੰਦੇ ਹਨ । ਇਸ ਦੀਆਂ ਸੁੰਡੀਆਂ  ਭੂਰੇ ਰੰਗ ਦੀਆਂ ਹੁੰਦੀਆ ਹਨ ਜਿੰਨਾ ਉਪਰ ਪੀਲੇ ਰੰਗ ਦੀ ਧਾਰੀ ਹੁੰਦੀ ਹੈ ਅਤੇ ਥੋੜੇ ਵਾਲ ਹੁੰਦੇ ਹਨ । ਜਵਾਨ ਕੀੜੇ ਦੀਆਂ ਅੱਗੇ ਵਾਲੀਆਂ ਲੱਤਾਂ ਭੂਰੇ ਰੰਗ ਦੀਆਂ ਹੁੰਦੀਆਂ ਹਨ ਅਤੇ ਪਿਛਲੀਆ ਲੱਤਾ ਪੀਲੇ ਰੰਗ ਦੀਆ ਹੁੰਦੀਆ ਹਨ । 
ਰੋਕਥਾਮ: ਬਾਲਗ ਕੀੜਿਆ ਦੀ ਰੋਕਥਾਮ ਲਈ ਦਿਨ ਵੇਲੇ ਰੋਸ਼ਨੀ ਯੰਤਰ ਲਾਉ। ਫੁੱਲ ਤੋ ਸਿੱਟਾ ਬਣਨ ਤੇ 5 ਫੇਰੇਮੋਨ ਟਰੈਪ  ਪ੍ਰਤੀ ਏਕੜ ਤੇ ਲਗਾੳੇ।  ਗੰਭੀਰ ਹਾਲਤ ਵਿੱਚ 1 ਗ੍ਰਾਮ ਮੈਲਾਥਿਆਨ ਜਾਂ ਕਾਰਬਰਿਲ 1 ਗ੍ਰਾਮ ਪ੍ਰਤੀ ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ। 
ਭੂਰੀ ਜੂੰ
ਭੂਰੀ ਜੂੰ : ਇਹ ਅਕਸਰ ਸੁੱਕੇ ਮੌਸਮ ਵਿੱਚ ਨਜ਼ਰ ਆਉਦੇ ਹਨ । ਇਸ ਦੇ ਗੰਭੀਰ ਰੂਪ ਦਾ ਪਤਾ ਕਰਨ ਲਈ 6-8 ਨੀਲੇ ਸਟਿੱਕੀ ਟਰੈਪ ਪ੍ਰਤੀ ਏਕੜ ਲਾਉ। ਇਸ ਦੇ ਹਮਲੇ ਨੂੰ ਘਟਾਉਣ ਲਈ 5 ਗ੍ਰਾਮ  ਵਰਟੀਸਿਲੀਅਮ ਲੈਕਾਨੀ ਪ੍ਰਤੀ ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ।
ਗੰਭੀਰ ਹਾਲਤਾ ਵਿੱਚ ਇਮੀਡਾਕਲੋਪਰਿਡ 17.8 ਐਸ ਐਲ ਜਾਂ ਫਿਪਰੋਨਿਲ 2.5  ਮਿ:ਲੀ: ਪ੍ਰਤੀ ਲੀਟਰ ਪਾਣੀ ਵਿੱਚ ਮਿਲਾ ਕੇ ਜਾਂ 2 ਗ੍ਰਾਮ ਐਸੀਫੇਟ 75 % ਡਬਲਿਯੂ ਪੀ ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰੋ ਜਾਂ 1 ਗ੍ਰਾਮ ਥਾਈਮੈਥੋਅਕਸਮ 25% ਡਬਲਿਯੂ ਜੀ  ਨੂੰ  ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ  ਮਿਲਾ ਕੇ ਖੇਤ ਵਿੱਚ ਪਾਉ। 
 
ਘਾਹ ਦਾ ਟਿੱਡਾ
ਘਾਹ ਦਾ ਟਿੱਡਾ: ਨਾਬਾਲਗ ਅਤੇ ਬਾਲਗ ਟਿੱਡੇ ਪੱਤੇ ਨੂੰ ਖਾਂਦੇ ਹਨ । ਨਾਬਾਲਗ ਹਰੇ ਭੂਰੇ ਰੰਗ ਦੇ ਹੁੰਦੇ ਹਨ ਤੇ ਸਰੀਰ ਤੇ ਧਾਰੀਆਂ ਹੁੰਦੀਆ ਹਨ ।
ਰੋਕਥਾਮ:  ਫਸਲ ਵੱਢਣ ਤੋਂ ਬਾਅਦ ਸਾਰੇ ਪੌਦਿਆਂ ਨੂੰ ਖੇਤ ਵਿਚੋ ਹਟਾ ਦਿਉ ਅਤੇ ਚੰਗੀ ਤਰਾਂ ਸਫਾਈ ਕਰ ਦਿਉ। ਇਸ ਦੇ ਆਂਡਿਆਂ ਨੂੰ ਮਾਰਨ ਲਈ ਗਰਮੀਆ ਵਿੱਚ ਖੇਤ ਨੂੰ ਵਾਹ ਦਿਉ। ਜਿਸ ਕਾਰਨ  ਧੁੱਪ ਕਰਕੇ ਆਂਡੇ ਮਰ ਜਾਦੇ ਹਨ ।ਗੰਭੀਰ ਹਾਲਤਾਂ ਵਿੱਚ 900 ਗ੍ਰਾਮ ਕਾਰਬਰਿਲ 50 ਡਬਲਿਯੂ ਪੀ ਦੀ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰੋ। 

ਫਸਲ ਦੀ ਕਟਾਈ

ਫਸਲ ਕਿਸਮ ਦੇ ਅਨੁਸਾਰ ਮਾਰਚ ਦੇ ਅਖੀਰ ਜਾਂ ਅਪ੍ਰੈਲ ਵਿੱਚ ਪੱਕ ਜਾਂਦੀ ਹੈ । ਫਸਲ ਨੂੰ ਜਿਆਦਾ ਪੱਕਣ ਤੋ ਬਚਾਉਣ ਲਈ ਸਮੇਂ ਅਨੁਸਾਰ ਵਾਢੀ ਕਰੋ। ਫਸਲ ਵਿੱਚ ਨਮੀ 25-30%  ਹੋਣ ਤੇ ਫਸਲ ਦੀ ਵਾਢੀ ਕਰੋ।  ਬੀਜ ਨੂੰ ਛਾਂ ਹੇਠਾ ਰੱਖੋ। 

ਕਟਾਈ ਤੋਂ ਬਾਅਦ

 ਜੌਂ ਸਿਰਕਾ ਅਤੇ ਸ਼ਰਾਬ ਬਣਾਉਣ ਲਈ ਵਰਤਿਆ ਜਾਦਾ ਹੈ।

ਰੈਫਰੈਂਸ

1.Punjab Agricultural University Ludhiana

2.Department of Agriculture

3.Indian Agricultural Research Instittute, New Delhi

4.Indian Institute of Wheat and Barley Research

5.Ministry of Agriculture & Farmers Welfare