ਘੁੰਗਰੂ ਸੂਰ

ਆਮ ਜਾਣਕਾਰੀ

ਇਹ ਨਸਲ ਸਭ ਤੋਂ ਪਹਿਲਾਂ ਉੱਤਰੀ ਬੰਗਾਲ ਵਿੱਚ ਪਾਈ ਗਈ। ਇਹ ਆਪਣੀ ਉੱਚ-ਪ੍ਰਜਣਨ ਕਿਰਿਆ ਲਈ ਜਾਣੀ ਜਾਂਦੀ ਹੈ ਅਤੇ ਇਸ ਨਸਲ ਨੂੰ ਘੱਟ ਖਰਚੇ ਤੇ ਪਾਲਿਆ ਜਾ ਸਕਦਾ ਹੈ। ਇਹ ਵਧੇਰੇ ਸੰਖਿਆ ਵਿੱਚ ਚੰਗੀ ਕੁਆਲਿਟੀ ਦੇ ਬੱਚਿਆਂ ਨੂੰ ਜਨਮ ਦਿੰਦੀ ਹੈ। ਇਸਦੇ ਸਰੀਰ ਦਾ ਰੰਗ ਕਾਲਾ ਹੁੰਦਾ ਹੈ ਅਤੇ ਇਸਦਾ ਚਿਹਰਾ ਬੁੱਲਡਾੱਗ ਵਰਗਾ ਦਿਖਦਾ ਹੈ। ਇਹ ਲਗਭਗ 6-12 ਸੂਰਾਂ ਨੂੰ ਜਨਮ ਦਿੰਦੀ ਹੈ, ਜੋ ਸਮੇਂ ਸਮੇਂ 1-1 ਕਿਲੋ ਦੇ ਹੋ ਸਕਦੇ ਹਨ ਅਤੇ ਦੁੱਧ ਛੁਡਾਉਣ ਦੀ ਉਮਰ ਤੱਕ 7-10 ਕਿਲੋ ਤੱਕ ਹੋ ਜਾਂਦੇ ਹਨ। ਇਸ ਨਸਲ ਦੇ ਨਰ ਅਤੇ ਮਾਦਾ ਸੂਰਾ ਨੂੰ ਸੰਭਾਲਣਾ ਆਸਾਨ ਹੁੰਦਾ ਹੈ ਅਤੇ ਇਹ ਬਹੁਤ ਵਫਾਦਾਰ ਹੁੰਦੇ ਹਨ।

ਖੁਰਾਕ ਪ੍ਰਬੰਧ

ਖੁਰਾਕ ਪ੍ਰਬੰਧਨ: ਸੂਰਾਂ ਨੂੰ ਅਜਿਹੀ ਫੀਡ ਦੀ ਜ਼ਰੂਰਤ ਹੁੰਦੀ ਹੈ, ਜੋ ਪੌਸ਼ਟਿਕ ਅਤੇ ਉਨ੍ਹਾਂ ਦੀ ਭੁੱਖ ਮਿਟਾਉਣ ਵਾਲੀ ਹੋਵੇ। ਸੂਰਾਂ ਨੂੰ ਤਾਜ਼ਾ ਖਾਣਾ ਜ਼ਿਆਦਾ ਪਸੰਦ ਹੁੰਦਾ ਹੈ। ਉਹ ਵੱਖ-ਵੱਖ ਤਰ੍ਹਾਂ ਦੀ ਖੁਰਾਕ ਨੂੰ ਪਸੰਦ ਕਰਦੇ ਹਨ, ਜਿਨ੍ਹਾਂ ਵਿੱਚ ਕਈ ਤਰ੍ਹਾਂ ਦੀਆਂ ਕਿਸਮਾਂ ਅਤੇ ਸੁਆਦ ਹੋਣ। ਉਹ ਵੱਖ-ਵੱਖ ਤਰ੍ਹਾਂ ਦੇ ਭੋਜਨ ਜਿਵੇਂ ਕਿ ਜਲੀ-ਪੌਦੇ, ਫਲ, ਨੱਟਸ, ਮਾਸ, ਝਾੜੀਆਂ ਅਤੇ ਸਭ ਤਰ੍ਹਾਂ ਦੀਆਂ ਸਬਜ਼ੀਆਂ ਅਤੇ ਖਾਸ ਤੌਰ ਤੇ ਬੰਦ ਗੋਭੀ ਖਾਂਦੇ ਹਨ। ਉਨ੍ਹਾਂ ਨੂੰ ਸੁਆਦ ਅਤੇ ਬਣਾਵਟ ਲਈ ਮਿੱਟੀ ਖਾਣਾ ਵੀ ਪਸੰਦ ਹੁੰਦਾ ਹੈ।ਉਹ ਬਚੇ-ਖੁਚੇ ਭੋਜਨ ਅਤੇ ਕੂੜੇ ਨੂੰ ਵੀ ਖੁਸ਼ੀ ਨਾਲ ਖਾਂਦੇ ਹਨ। ਸੂਰ ਹਰ ਰੋਜ਼ ਔਸਤਨ 2-3 ਕਿਲੋ ਭੋਜਨ ਖਾਂਦੇ ਹਨ। ਆਹਾਰ ਸੂਰ ਦੀ ਉਮਰ ਅਤੇ ਭਾਰ ਦੇ ਹਿਸਾਬ ਨਾਲ ਵੱਖ-ਵੱਖ ਹੁੰਦਾ ਹੈ। ਸੂਰਾਂ ਦੇ ਆਹਾਰ ਵਿੱਚ ਅਨਾਜ ਅਤੇ ਪ੍ਰੋਟੀਨ ਹੋਣਾ ਚਾਹੀਦਾ ਹੈ। ਮੁੱਖ ਤੌਰ ਤੇ ਉਨ੍ਹਾਂ ਦੀਆਂ ਲੋੜਾਂ ਦੀ ਪੂਰਤੀ ਲਈ ਆਹਾਰ ਵਿੱਚ ਕਸਾਵਾ, ਜਵਾਰ, ਜਵੀਂ, ਕਣਕ, ਚੌਲ, ਬਿਨੌਲੇ, ਮੱਛੀ ਦਾ ਆਹਾਰ(ਫਿਸ਼ ਮੀਲ), ਮੱਕੀ ਦਾ ਚੌਕਰ, ਪੂਰਵ ਮਿਸ਼ਰਤ ਵਿਟਾਮਿਨ ਅਤੇ ਪਾਣੀ ਸ਼ਾਮਲ ਹੋਣਾ ਚਾਹੀਦਾ ਹੈ। ਸੂਰ ਦੇ ਆਹਾਰ ਵਿੱਚ ਇੱਕ ਪੂਰਕ ਦੇ ਤੌਰ ਤੇ ਵਿਟਾਮਿਨ ਬੀ 12 ਜ਼ਰੂਰੀ ਹੈ। ਚੰਗੇ ਵਿਕਾਸ ਲਈ ਆਹਾਰ ਵਿੱਚ ਖਣਿਜ ਵੀ ਸ਼ਾਮਲ ਕਰੋ।

ਨਰ ਸੂਰਾਂ ਦੀ ਖੁਰਾਕ: ਸੂਰਾਂ ਦੀ ਉਮਰ ਅਤੇ ਉਨ੍ਹਾਂ ਦੀ ਸਿਹਤ ਦੇ ਹਿਸਾਬ ਨਾਲ ਉਨ੍ਹਾਂ ਨੂੰ ਖਾਣਾ ਦੇਣਾ ਚਾਹੀਦਾ ਹੈ। ਇੱਕ ਸੂਰ ਜਿਸਦਾ ਭਾਰ 100 ਕਿਲੋ ਹੋਵੇ, ਉਸਨੂੰ 2-2.5 ਕਿਲੋ ਭੋਜਨ ਦੀ ਲੋੜ ਹੁੰਦੀ ਹੈ। ਜੇਕਰ ਸੂਰਾਂ ਨੂੰ ਘਰ ਵਿੱਚ ਰੱਖਿਆ ਹੋਵੇ, ਤਾਂ ਉਨ੍ਹਾਂ ਨੂੰ ਹਰੀ ਫੀਡ ਵੀ ਦੇਣੀ ਚਾਹੀਦੀ ਹੈ।

ਮਾਦਾ ਸੂਰਾਂ ਦੀ ਖੁਰਾਕ: ਆਹਾਰ ਵਿੱਚ ਵਿਟਾਮਿਨ, ਖਣਿਜ ਅਤੇ ਪ੍ਰੋਟੀਨ ਸਮੱਗਰੀ ਦੇਣੀ ਚਾਹੀਦੀ ਹੈ। ਗਰਭ ਦੌਰਾਨ ਸੰਭੋਗ ਤੋਂ ਪਹਿਲਾਂ 1-2 ਵਾਰ ਫੀਡ ਵਧਾਓ। ਇੱਕ ਮਾਦਾ ਸੂਰ, ਜਿਸਦਾ ਵਜ਼ਨ 100 ਕਿਲੋ ਹੋਵੇ, ਉਸਨੂੰ 2.5-3 ਕਿਲੋ ਖੁਰਾਕ ਦੀ ਲੋੜ ਹੁੰਦੀ ਹੈ।

ਦੁੱਧ ਪੀਂਦੇ ਛੋਟੇ ਸੂਰਾਂ ਦੀ ਖੁਰਾਕ: ਸੂਰਾਂ ਦੇ ਛੋਟੇ ਬੱਚਿਆਂ ਨੂੰ ਪੌਸ਼ਟਿਕ ਭੋਜਨ, ਜਿਸਨੂੰ ਕਰੀਪ ਫੀਡ ਵੀ ਕਿਹਾ ਜਾਂਦਾ ਹੈ, ਦੇਣਾ ਚਾਹੀਦਾ ਹੈ। 8 ਹਫਤਿਆਂ ਦੀ ਉਮਰ ਤੱਕ ਪਹੁੰਚਣ ਤੋਂ ਪਹਿਲਾਂ, ਹਰੇਕ ਸੂਰ ਦੇ ਬੱਚੇ ਨੂੰ 10 ਕਿਲੋ ਕਰੀਪ ਫੀਡ ਦੇਣੀ ਚਾਹੀਦੀ ਹੈ।

ਸਾਂਭ ਸੰਭਾਲ

ਰਹਿਣ ਦੀ ਵਿਵਸਥਾ: ਸੂਰ-ਪਾਲਣ ਲਈ ਉਚਿੱਤ ਭੂਮੀ ਚੁਣੋ, ਜੋ ਸ਼ੋਰ-ਮੁਕਤ ਅਤੇ ਸ਼ਾਂਤ ਹੋਵੇ। ਸੂਰ ਪਾਲਣ ਲਈ ਜੋ ਵੀ ਸੁਵਿਧਾਵਾਂ ਜ਼ਰੂਰੀ ਹੁੰਦੀਆਂ ਹਨ, ਉਹ ਸਭ ਚੁਣੀ ਹੋਈ ਭੂਮੀ 'ਤੇ ਹੋਣੀਆਂ ਚਾਹੀਦੀਆਂ ਹਨ। ਇਹ ਨਿਸ਼ਚਿਤ ਕਰੋ ਕਿ ਉਸ ਸਥਾਨ ਦੇ ਨੇੜੇ ਬਜ਼ਾਰ ਅਤੇ ਪਸ਼ੂ ਚਕਿਤਸਾ ਸੇਵਾ ਮੌਜੂਦ ਹੋਵੇ। ਉਸ ਸਥਾਨ ਨੂੰ ਚੁਣੋ, ਜਿਸ ਵਿੱਚ ਚੰਗਾ ਹਵਾ ਦਾ ਪ੍ਰਵਾਹ, ਅਨੁਕੂਲ ਮੌਸਮ ਅਤੇ ਸਾਰੀਆਂ ਲੋੜੀਂਦੀਆਂ ਸੁਵਿਧਾਵਾਂ ਉਪਲੱਬਧ ਹੋਣ।

ਗਰਭਵਤੀ ਮਾਦਾ ਸੂਰ ਦੀ ਦੇਖ-ਭਾਲ:
ਨਰ ਅਤੇ ਮਾਦਾ ਦੇ 8 ਮਹੀਨੇ ਦਾ ਹੋਣ 'ਤੇ ਹੀ ਮੁੱਖ ਤੌਰ 'ਤੇ ਪ੍ਰਜਣਨ ਕੀਤਾ ਜਾਂਦਾ ਹੈ। ਪ੍ਰਜਣਨ ਤੋਂ ਬਾਅਦ, ਗਰਭ-ਅਵਸਥਾ ਦਾ ਸਮਾਂ 115 ਦਿਨਾਂ ਤੱਕ ਹੁੰਦਾ ਹੈ ਅਤੇ ਉਹ 8-12 ਬੱਚਿਆਂ ਨੂੰ ਜਨਮ ਦਿੰਦੀ ਹੈ। ਗਰਭਵਤੀ ਮਾਦਾ 'ਤੇ ਖਾਸ ਧਿਆਨ ਦੇਣ ਦੀ ਲੋੜ ਹੁੰਦੀ ਹੈ। ਬੱਚਿਆਂ ਦੇ ਜਨਮ ਤੋਂ ਇੱਕ ਹਫਤਾ ਪਹਿਲਾਂ ਗਰਭਵਤੀ ਮਾਦਾ ਨੂੰ ਅੱਲਗ ਜਗ੍ਹਾ, ਭੋਜਨ ਅਤੇ ਪਾਣੀ ਦੇਣਾ ਚਾਹੀਦਾ ਹੈ।

ਨਵੇਂ ਜਨਮੇ ਸੂਰਾਂ ਦੀ ਦੇਖ-ਭਾਲ: ਜਨਮ ਤੋਂ ਬਾਅਦ ਬੱਚਿਆਂ ਨੂੰ ਗਰਮ ਜਗ੍ਹਾ 'ਤੇ ਰੱਖਿਆ ਜਾਂਦਾ ਹੈ। ਹਰੇਕ ਬੱਚੇ ਦੀ ਨਾਲ ਨੂੰ ਨਰਮ ਕੱਪੜੇ ਨਾਲ ਸਾਫ ਕਰੋ। ਸਾਫ ਕਰਨ ਤੋਂ ਬਾਅਦ ਨਾਭੀ ਦੀ ਨਾੜ ਨੂੰ ਕੱਟ ਦਿਓ ਅਤੇ ਸਟੰਪ ਆਇਓਡੀਨ ਨਾਲ ਸਾਫ ਕਰੋ। ਚਾਰ ਜੁੜੇ ਤਿੱਖੇ ਦੰਦਾਂ ਦੀ ਕਟਿੰਗ ਕਰੋ, ਕਿਉਂਕਿ ਇਹ ਥਣ ਨੂੰ ਨੁਕਸਾਨ ਪਹੁੰਚਾਉਣ ਤੋਂ ਬਚਾਉਣ ਲਈ ਜ਼ਰੂਰੀ ਹੈ। ਬੱਚਿਆਂ ਨੂੰ 2-3 ਹਫਤਿਆਂ ਬਾਅਦ ਸੁੱਕੀ ਫੀਡ ਦੇਣੀ ਚਾਹੀਦੀ ਹੈ।

ਸਿਫਾਰਸ਼ ਕੀਤੇ ਗਏ ਟੀਕੇ: ਸੂਰ ਦੀ ਚੰਗੀ ਸਿਹਤ ਲਈ ਉਚਿੱਤ ਸਮੇਂ 'ਤੇ ਸਹੀ ਟੀਕੇ ਲਗਵਾਉਣੇ ਚਾਹੀਦੇ ਹਨ। ਚੰਗੀ ਸਿਹਤ ਲਈ ਲੋੜੀਂਦੇ ਟੀਕਾਕਰਣ ਦੇ ਨਾਲ ਹਰ ਵਾਰ ਜੂੰਆਂ ਕੱਢਣਾ ਵੀ ਜ਼ਰੂਰੀ ਹੈ। ਕੁੱਝ ਟੀਕੇ ਜਿਵੇਂ ਕਿ ਡੀਵਾਰਮਿੰਗ ਸਾਲ ਵਿੱਚ ਇੱਕ ਵਾਰ ਜ਼ਰੂਰੀ ਹੈ। ਕੁੱਝ ਪ੍ਰਮੁੱਖ ਟੀਕੇ ਜਾਂ ਦਵਾਈਆਂ ਜੋ ਸੂਰ ਦੀ ਚੰਗੀ ਸਿਹਤ ਲਈ ਜ਼ਰੂਰੀ ਹਨ, ਇਸ ਪ੍ਰਕਾਰ ਹਨ:
•    ਬੱਚੇ ਦੇ ਜਨਮ ਤੋਂ 3 ਅਤੇ 10 ਦਿਨ ਬਾਅਦ 1 ਮਿ.ਲੀ. ਅਤੇ 2 ਮਿ.ਲੀ. ਆਇਰਨ ਦਾ ਟੀਕਾ ਗਰਦਨ 'ਤੇ ਲਗਵਾਓ।
•    ਜਨਮ ਤੋਂ 24 ਘੰਟੇ ਦੇ ਵਿੱਚ-ਵਿੱਚ ਓਰਲ ਆਇਰਨ ਦਾ ਪੇਸਟ ਬੱਚੇ ਦੇ ਮੂੰਹ ਵਿੱਚ ਰੱਖੋ।
•    ਬੁਖਾਰ ਰੋਕਣ ਲਈ 2-4 ਹਫਤੇ ਦਾ ਹੋਣ 'ਤੇ ਬੱਚੇ ਦੇ ਟੀਕਾ ਲਗਵਾਓ।
•    ਬੱਚਿਆਂ ਨੂੰ ਲੱਕੜੀ ਦੀ ਰਾਖ ਵੀ ਦਿੱਤੀ ਜਾਂਦੀ ਹੈ, ਕਿਉਂਕਿ ਇਹ ਪਸ਼ੂ ਨੂੰ ਮਹੱਤਵਪੂਰਨ ਖਣਿਜ ਦਿੰਦੀ ਹੈ।
•    ਚੰਗੀ ਸਿਹਤ ਲਈ ਚੰਗੀ ਕੁਆਲਿਟੀ ਦੀ ਫੀਡ ਦੇਣੀ ਚਾਹੀਦੀ ਹੈ।
•    ਜੇਕਰ ਕਿਸੇ ਵੀ ਬਿਮਾਰੀ ਨਾਲ ਸੰਬੰਧਿਤ ਕੋਈ ਲੱਛਣ ਦਿਖਾਈ ਦਿੰਦੇ ਹਨ, ਤਾਂ ਤੁਰੰਤ ਚਕਿਤਸਕ ਦੀ ਸਲਾਹ ਲਓ।

ਬਿਮਾਰੀਆਂ ਅਤੇ ਰੋਕਥਾਮ

ਕੋਲੀਬੈਸਿਲੋਸਿਸ: ਇਸ ਵਿੱਚ ਸਭ ਤੋਂ ਪਹਿਲਾਂ ਦਸਤ ਲੱਗਦੇ ਹਨ ਅਤੇ ਫਿਰ ਅਚਾਨਕ ਪਸ਼ੂ ਦੀ ਮੌਤ ਹੋ ਜਾਂਦੀ ਹੈ।
ਇਲਾਜ: ਇਸ ਰੋਗ ਨੂੰ ਠੀਕ ਕਰਨ ਲਈ ਪਸ਼ੂ ਨੂੰ ਤਰਲ ਚਕਿਤਸਾ ਜਾਂ ਐਂਟੀਬਾਇਓਟਿਕ ਦਿੱਤੀ ਜਾਂਦੀ ਹੈ।




ਕੁਕੜੀਆ ਰੋਗ: ਇਸ ਬਿਮਾਰੀ ਵਿੱਚ 10-21 ਦਿਨਾਂ ਦੇ ਬੱਚੇ ਨੂੰ ਦਸਤ ਹੋ ਜਾਂਦੇ ਹਨ।
ਇਲਾਜ: ਇਸ ਬਿਮਾਰੀ ਦੇ ਇਲਾਜ ਲਈ ਫਲੂਇਡ ਥੈਰੇਪੀ ਜਾਂ ਕੌਕਸੀਡਾਇਟਸ ਦਿੱਤਾ ਜਾਂਦਾ ਹੈ। 

 

 


ਭੁੱਖਮਰੀ(ਹਾਈਪੋਗਲਾਈਸੀਮੀਆ): ਇਸ ਬਿਮਾਰੀ ਵਿੱਚ ਸਭ ਤੋਂ ਪਹਿਲਾਂ ਕਮਜ਼ੋਰੀ ਆਉਂਦੀ ਹੈ ਅਤੇ ਫਿਰ ਪਸ਼ੂ ਦੀ ਮੌਤ ਹੋ ਜਾਂਦੀ ਹੈ।
ਇਲਾਜ: ਇਸ ਬਿਮਾਰੀ ਦੇ ਇਲਾਜ ਲਈ ਡੇਕਸਟ੍ਰੋਜ਼ ਜਾਂ ਪੂਰਕ ਆਹਾਰ ਦਿੱਤਾ ਜਾਂਦਾ ਹੈ।

 

 



ਐਕਜ਼ੀਡੇਟਿਵ ਐਪੀਡਰਮਿਟਿਸ: ਇਸ ਬਿਮਾਰੀ ਨਾਲ ਚਮੜੀ 'ਤੇ ਜ਼ਖਮ ਬਣ ਜਾਦੇ ਹਨ ਅਤੇ ਫਿਰ ਪਸ਼ੂ ਦੀ ਮੌਤ ਹੋ ਜਾਂਦੀ ਹੈ।
ਇਲਾਜ: ਵਿਟਾਮਿਨ ਅਤੇ ਚਮੜੀ ਦਾ ਬਚਾਅ ਕਰਨ ਵਾਲੀ ਐਂਟੀਬਾਇਓਟਿਕ ਦਵਾਈਆਂ ਦੀ ਵਰਤੋਂ ਕਰੋ।

 

 


ਰੇਸਪਿਰੇਟਰੀ ਰੋਗ:
ਇਸ ਰੋਗ ਦੇ ਮੁੱਖ ਲੱਛਣ ਜਾਨਵਰ ਦਾ ਛਿੱਕਣਾ, ਖੰਘਣਾ ਅਤੇ ਵਿਕਾਸ ਰੁੱਕ ਜਾਣਾ ਆਦਿ ਹਨ ਅਤੇ ਬਿਮਾਰੀ ਜ਼ਿਆਦਾ ਵੱਧਣ 'ਤੇ ਜਾਨਵਰ ਦੀ ਮੌਤ ਵੀ ਹੋ ਜਾਂਦੀ ਹੈ।
ਇਲਾਜ: ਇਸਦੀ ਰੋਕਥਾਮ ਲਈ ਅਨੁਕੂਲ ਐਂਟੀਬਾਇਓਟਿਕ ਦਵਾਈਆਂ ਦਿਓ ਜਾਂ ਵੈਂਟੀਲੇਸ਼ਨ ਵਿੱਚ ਸੁਧਾਰ ਕਰੋ।

 



ਸਵਾਈਨ ਪੇਚਿਸ਼:
ਇਸ ਬਿਮਾਰੀ ਵਿੱਚ ਖੂਨੀ ਦਸਤ ਜਾਂ ਆਮ ਦਸਤ ਹੋ ਜਾਂਦੇ ਹਨ ਅਤੇ ਪਸ਼ੂ ਦੀ ਵਿਕਾਸ ਦਰ ਘੱਟ ਜਾਂਦੀ ਹੈ ਅਤੇ ਆਖਿਰ ਜਾਨਵਰ ਦੀ ਮੌਤ ਹੋ ਜਾਂਦੀ ਹੈ।
ਇਲਾਜ: ਸੂਰਾਂ ਦੀ ਸੰਖਿਆ ਨੂੰ ਉਚਿੱਤ ਰੱਖ ਕੇ ਇਸ ਬਿਮਾਰੀ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ।

 



ਪ੍ਰੋਲਿਫੇਰੇਟਿਵ ਐਂਟਰਪੈਥੀ:
ਇਸ ਰੋਗ ਵਿੱਚ ਖੂਨ ਜਾਂ ਡਾਇਰੀਆ ਦੇ ਨਾਲ ਦਸਤ ਹੋ ਜਾਂਦੇ ਹਨ, ਜਾਨਵਰ ਦੀ ਵਿਕਾਸ ਦਰ ਘੱਟ ਜਾਂਦੀ ਹੈ ਅਤੇ ਆਖਿਰ ਅਚਾਨਕ ਜਾਨਵਰ ਦੀ ਮੌਤ ਹੋ ਜਾਂਦੀ ਹੈ।
ਇਲਾਜ: ਪ੍ਰੋਲਿਫੇਰੇਟਿਵ ਐਂਟੀਆੱਪਟੈਥੀ ਦਾ ਇਲਾਜ ਕਰਨ ਲਈ ਆਇਰਨ ਜਾਂ ਵਿਟਾਮਿਨ ਦੀ ਖੁਰਾਕ ਦਿਓ।

 



ਸਰਕੋਪਟਿਕ ਮੈਂਜੇ: ਇਸ ਬਿਮਾਰੀ ਦੇ ਲੱਛਣ ਖੁਜਲੀ, ਖਰੋਂਚ, ਰਗੜ ਅਤੇ ਵਿਕਾਸ ਦਰ ਘੱਟ ਜਾਂਦੀ ਹੈ।
ਇਲਾਜ: ਇਸ ਬਿਮਾਰੀ ਦੇ ਇਲਾਜ ਲਈ ਮਿਟੀਸੀਡਲ ਸਪਰੇਅ ਜਾਂ ਇੰਜੈੱਕਸ਼ਨ ਦਿਓ।

 

 

 

 

 

 


ਅੰਤੜੀਆਂ ਦਾ ਮਰੋੜਾ:
ਇਸ ਨਾਲ ਪਸ਼ੂ ਦੀ ਅਚਾਨਕ ਮੌਤ ਹੋ ਜਾਂਦੀ ਹੈ।
ਇਲਾਜ: ਇਸ ਰੋਗ ਤੋਂ ਛੁਟਕਾਰੇ ਲਈ ਪਸ਼ੂ ਨੂੰ ਆਹਾਰ ਬਦਲ-ਬਦਲ ਕੇ ਦਿਓ।

ਅੰਤੜੀਆਂ ਦੇ ਕੀੜੇ: ਇਸ ਰੋਗ ਨਾਲ ਦਸਤ ਹੋ ਜਾਂਦੇ ਹਨ, ਵਿਕਾਸ ਰੁੱਕ ਜਾਂਦਾ ਹੈ ਅਤੇ ਨਿਮੋਨੀਆ ਵੀ ਹੋ ਸਕਦਾ ਹੈ।
ਇਲਾਜ: ਫੀਡ ਜਾਂ ਇੰਜੈੱਕਸ਼ਨ ਦੇ ਮਾਧਿਅਮ ਨਾਲ ਕੀਟਨਾਸ਼ਕ ਦਿਓ।

ਬੱਚਾ ਪੈਦਾ ਕਰਨ 'ਤੇ ਕਮਜ਼ੋਰੀ:
ਇਸ ਬਿਮਾਰੀ ਦੇ ਲੱਛਣ ਦੁੱਧ ਉਤਪਾਦਨ ਵਿੱਚ ਕਮੀ, ਭੁੱਖ ਵਿੱਚ ਹਾਨੀ ਅਤੇ ਸਰੀਰ ਦੇ ਤਾਪਮਾਨ ਵਿੱਚ ਵਾਧਾ ਆਦਿ ਹਨ।
ਇਲਾਜ: ਇਸ ਰੋਗ ਦੇ ਇਲਾਜ ਲਈ ਆੱਕਸੀਟਾੱਕਸਿਨ ਜਾਂ ਸੋਜ ਠੀਕ ਕਰਨ ਵਾਲੀ ਦਵਾਈ ਜਾਨਵਰ ਨੂੰ ਦਿਓ।

ਲੰਗੜਾਪਨ: ਇਸ ਬਿਮਾਰੀ ਵਿੱਚ ਪ੍ਰਜਣਨ ਸਮਰੱਥਾ ਘੱਟ ਜਾਂਦੀ ਹੈ ਅਤੇ ਪਸ਼ੂ ਸਮੇਂ ਤੋਂ ਪਹਿਲਾਂ ਸੂ ਸਕਦਾ ਹੈ।
ਇਲਾਜ: ਇਸਦਾ ਕੋਈ ਪੱਕਾ ਇਲਾਜ ਨਹੀਂ ਹੈ, ਪਰ ਸੱਟਾਂ ਨੂੰ ਰੋਕਣ ਨਾਲ ਇਸਨੂੰ ਰੋਕਿਆ ਜਾ ਸਕਦਾ ਹੈ।

 

 

 

 
ਯੋਨੀ ਡਿਸਚਾਰਜ ਸਿੰਡੋਰਮ:
ਇਹ ਬਿਮਾਰੀ ਮੁੱਖ ਤੌਰ 'ਤੇ ਪ੍ਰਜਣਨ ਵਿੱਚ ਸੰਕਰਮਣ ਦਾ ਕਾਰਨ ਬਣਦਾ ਹੈ।
ਇਲਾਜ: ਇਸ ਰੋਗ ਦੇ ਇਲਾਜ ਲਈ ਮਾਦਾ ਸੂਰ ਦੀ ਯੋਨੀ ਦੇ ਮੂੰਹ 'ਤੇ ਐਂਟੀਬਾਇਓਟਿਕ ਇਲਾਜ ਕਰੋ।

ਬਲੈਡਰ/ਗੁਰਦਾ ਸੰਕਰਮਣ: ਪਿਸ਼ਾਬ ਵਿੱਚ ਖੂਨ ਆਉਣਾ ਇਸ ਰੋਗ ਦਾ ਪਹਿਲਾ ਲੱਛਣ ਹੈ, ਫਿਰ ਅਚਾਨਕ ਪਸ਼ੂ ਦੀ ਮੌਤ ਹੋ ਜਾਂਦੀ ਹੈ।
ਇਲਾਜ: ਇਸ ਰੋਗ ਦੇ ਇਲਾਜ ਲਈ ਸੂਰ ਦੀ ਪਿਸ਼ਾਬ ਨਲੀ ਦਾ ਐਂਟੀਬਾਇਓਟਿਕ ਇਲਾਜ ਕਰੋ।

ਇਰਿਸੀਪੇਲਸ: ਇਸ ਰੋਗ ਨਾਲ ਪਸ਼ੂ ਦੀ ਪ੍ਰਜਣਨ ਕਿਰਿਆ ਵਿੱਚ ਰੁਕਾਵਟ ਆਉਂਦੀ ਹੈ ਜਾਂ ਇਹ ਗਰਭਪਾਤ ਦਾ ਕਾਰਨ ਵੀ ਬਣਦਾ ਹੈ।
ਇਲਾਜ: ਇਸ ਬਿਮਾਰੀ ਦਾ ਇਲਾਜ ਕਰਨ ਲਈ ਪੇਨਿਸਿਲਿਨ ਦਾ ਇੰਜੈੱਕਸ਼ਨ 1 ਮਿ.ਲੀ. ਪ੍ਰਤੀ 10 ਕਿਲੋ ਵਜ਼ਨ ਦੇ ਹਿਸਾਬ ਨਾਲ ਦਿਓ, ਜੋ ਕਿ ਇਰਿਸੀਪੇਲਸ ਨੂੰ ਠੀਕ ਕਰਨ ਵਿੱਚ ਮਦਦ ਕਰਦਾ ਹੈ। ਬਿਮਾਰੀ ਦਾ ਇਲਾਜ ਹੋਣ ਤੱਕ 3-4 ਦਿਨ ਇੰਜੈੱਕਸ਼ਨ ਜਾਰੀ ਰੱਖੋ।

 

ਗੈਸਟ੍ਰਿਕ ਅਲਸਰ: ਇਸ ਬਿਮਾਰੀ ਦੇ ਲੱਛਣ ਉਲਟੀ, ਭੁੱਖ ਨਾ ਲੱਗਣਾ, ਗੋਹੇ ਦੇ ਹੇਠਲੇ ਹਿੱਸੇ 'ਚ ਖੂਨ ਆਦਿ ਹਨ ਅਤੇ ਇਸ ਨਾਲ ਅਚਾਨਕ ਪਸ਼ੂ ਦੀ ਮੌਤ ਹੋ ਜਾਂਦੀ ਹੈ।
ਇਲਾਜ: ਇਸ ਰੋਗ ਦੇ ਇਲਾਜ ਲਈ ਵਿਟਾਮਿਨ ਈ ਨੂੰ ਖੁਰਾਕ ਵਿੱਚ ਮਿਲਾ ਕੇ 2 ਮਹੀਨੇ ਤੱਕ ਦਿਓ।

ਪੀ. ਐੱਸ. ਐੱਸ.(ਪੋਸਰਿਨ ਤਣਾਅ ਸਿੰਡੋਰਮ): ਇਸ ਨੂੰ ਮਲਿਗਨੈਂਟ ਹਾਈਪਰਥ੍ਰਮੀਆ ਦੇ ਤੌਰ 'ਤੇ ਵੀ ਜਾਣਿਆ ਜਾਂਦਾ ਹੈ। ਇਸਦੇ ਲੱਛਣ ਹਨ ਪਸੀਨਾ ਆਉਣਾ, ਅੱਧ-ਮਰਾ ਹੋਣਾ, ਧੜਕਨ ਦਾ ਬਹੁਤ ਤੇਜ਼ ਹੋਣਾ ਜਾਂ ਅਸਧਾਰਨ ਤਰੀਕੇ ਨਾਲ ਚੱਲਣਾ, ਅਤੇ ਬੁਖਾਰ ਹੋਣਾ ਆਦਿ।
ਇਲਾਜ: ਏਨੇਸਥੇਸੀਆ ਦੇ ਤਹਿਤ ਡੈਂਟਰਾਲੇਨ ਸੋਡੀਅਮ ਇਲਾਜ ਇਸ ਰੋਗ ਲਈ ਪ੍ਰਭਾਵਸ਼ਾਲੀ ਹੁੰਦਾ ਹੈ।