PHB 2884: ਇਹ ਇੱਕ ਹਾਈਬ੍ਰਿਡ ਕਿਸਮ ਹੈ ਜਿਸਦੀ ਲੰਬਾਈ 230 ਸੈਂਟੀਮੀਟਰ, ਸਿਰ 28 ਸੈਂਟੀਮੀਟਰ ਲੰਬਾ ਅਤੇ ਵਿਆਸ 12 ਸੈਂਟੀਮੀਟਰ ਹੁੰਦਾ ਹੈ। ਇਸ ਦੇ ਦਾਣੇ ਦਰਮਿਆਨੇ ਸੰਘਣੇ ਅਤੇ ਸਲੇਟੀ ਰੰਗ ਦੇ ਹੁੰਦੇ ਹਨ। ਇਹ ਕਿਸਮ ਤਕਰੀਬਨ ਸਾਰੀਆਂ ਬਿਮਾਰੀਆਂ ਨੂੰ ਸਹਿਣ ਕਰ ਸਕਦੀ ਹੈ। ਇਹ ਕਿਸਮ 28 ਦਿਨਾਂ ਵਿੱਚ ਪੱਕਦੀ ਹੈ ਅਤੇ ਔਸਤਨ 13.2 ਕੁਇੰਟਲ / ਏਕੜ ਝਾੜ ਦਿੰਦੀ ਹੈ।
PHB 2168: ਇਹ ਇੱਕ ਹਾਈਬ੍ਰਿਡ ਕਿਸਮ ਹੈ ਜੋ 210 ਸੈਂਟੀਮੀਟਰ ਲੰਬੀ ਹੁੰਦੀ ਹੈ। ਇਹ ਕਿਸਮ 83 ਦਿਨਾਂ ਵਿੱਚ ਪੱਕਦੀ ਹੈ। ਇਸਦਾ ਸਿਰ/ਫੁਟਾਰਾ 26 ਸੈਂਟੀਮੀਟਰ ਲੰਬਾ ਅਤੇ 9 ਸੈਂਟੀਮੀਟਰ ਚੌੜਾ ਹੁੰਦਾ ਹੈ। ਇਸਦੇ ਦਾਣੇ ਦਰਮਿਆਨੇ ਸੰਘਣੇ ਅਤੇ ਸਲੇਟੀ ਰੰਗ ਦੇ ਹੁੰਦੇ ਹਨ। ਇਹ ਕਿਸਮ ਪੱਤਿਆਂ ਦੇ ਹੇਠਲੇ ਪਾਸੇ ਧੱਬਿਆਂ ਦੀ ਬਿਮਾਰੀ ਨੂੰ ਸਹਿਣ ਕਰਨ ਦੇ ਯੋਗ ਹੈ। ਇਹ ਪ੍ਰਤੀ ਏਕੜ ਔਸਤਨ 16.4 ਕੁਇੰਟਲ/ਏਕੜ ਝਾੜ ਦਿੰਦੀ ਹੈ।
PSB 164: ਪੌਦੇ ਦੀ ਔਸਤਨ ਉੱਚਾਈ 207 ਸੈਂਟੀਮੀਟਰ ਹੁੰਦੀ ਹੈ। ਇਸਦਾ ਸਿਰ ਅਨਾਜ ਨਾਲ ਭਰਿਆ ਹੋਇਆ ਹੁੰਦਾ ਹੈ। ਇਸਦਾ ਸਿਰ/ਫੁਟਾਰਾ 27-28 ਸੈਂਟੀਮੀਟਰ ਲੰਬਾ ਅਤੇ 8-10 ਸੈਂਟੀਮੀਟਰ ਚੌੜਾ ਹੁੰਦਾ ਹੈ। ਇਸਦੇ ਦਾਣੇ ਦਰਮਿਆਨੇ ਸੰਘਣੇ ਅਤੇ ਸਲੇਟੀ ਰੰਗ ਦੇ ਹੁੰਦੇ ਹਨ। ਇਹ ਕਿਸਮ ਪੱਤਿਆਂ ਦੇ ਹੇਠਲੇ ਪਾਸੇ ਧੱਬਿਆਂ ਦੀ ਬਿਮਾਰੀ ਲਈ ਪ੍ਰਤੀ ਰੋਧਕ ਹੈ। ਇਹ ਕਿਸਮ 80ਦਿਨਾਂ ਵਿੱਚ ਪੱਕਦੀ ਹੈ ਅਤੇ ਔਸਤਨ 15 ਕੁਇੰਟਲ / ਏਕੜ ਝਾੜ ਦਿੰਦੀ ਹੈ।
PHB 47: ਇਹ ਇੱਕ ਹਾਈਬ੍ਰਿਡ ਕਿਸਮ ਹੈ, ਜਿਸਦੇ ਤਣੇ ਸੰਘਣੇ ਅਤੇ ਪੱਤੇ ਚੌੜੇ ਹੁੰਦੇ ਹਨ, ਜੋ ਅੰਤ ਤੱਕ ਹਰੇ ਰਹਿੰਦੇ ਹਨ। ਇਸਦੀ ਉਚਾਈ ਲਗਭਗ 2 ਮੀਟਰ ਹੁੰਦੀ ਹੈ। ਇਸਦਾ ਸਿਰ 35 ਸੈਂਟੀਮੀਟਰ ਲੰਬਾ ਹੁੰਦਾ ਹੈ ਇਹ ਕਿਸਮ 85 ਦਿਨਾਂ ਵਿੱਚ ਪੱਕਦੀ ਹੈ ਅਤੇ ਇਸ ਦੇ ਦਾਣੇ ਸੰਘਣੇ ਅਤੇ ਗੂੜ੍ਹੇ ਸਲੇਟੀ ਰੰਗ ਦੇ ਹੁੰਦੇ ਹਨ। ਇਹ ਕਿਸਮ ਪੱਤਿਆਂ ਦੇ ਹੇਠਲੇ ਪਾਸੇ ਧੱਬਿਆਂ ਦੀ ਬਿਮਾਰੀ ਲਈ ਪ੍ਰਤੀ ਰੋਧਕ ਹੋਣ ਦੇ ਨਾਲ-ਨਾਲ ਗੂੰਦੀਆ ਰੋਗ ਅਤੇ ਕਾਂਗਿਆਰੀ ਰੋਧਕ ਵੀ ਹੈ।
PHBF 1: ਇਹ ਕਿਸਮ ਸਾਲ 2009 ਵਿੱਚ ਜਾਰੀ ਕੀਤੀ ਗਈ ਸੀ। ਇਹ ਕਿਸਮਾਂ ਬਿਮਾਰੀਆਂ ਪ੍ਰਤੀ ਸਹਿਣਸ਼ੀਲ ਹੈ ਇਸਦੇ ਪੌਦੇ ਦੀ ਉੱਚਾਈ 198 ਸੈਂਟੀਮੀਟਰ ਹੁੰਦੀ ਹੈ ਅਤੇ ਡੰਡੀ ਨਰਮ ਹੁੰਦੀ ਹੈ। ਇਹ ਕਿਸਮ ਔਸਤਨ 256 ਕੁਇੰਟਲ / ਪ੍ਰਤੀ ਏਕੜ ਝਾੜ ਦਿੰਦੀ ਹੈ।
FBC 16: ਇਹ ਕਿਸਮ ਸਾਲ 2003 ਵਿੱਚ ਜਾਰੀ ਕੀਤੀ ਗਈ ਸੀ। ਇਸਦੇ ਪੌਦੇ ਦੀ ਉੱਚਾਈ 235 ਸੈਂਟੀਮੀਟਰ ਹੁੰਦੀ ਹੈ। ਇਹ ਕਿਸਮ ਔਸਤਨ 230 ਕੁਇੰਟਲ / ਪ੍ਰਤੀ ਏਕੜ ਝਾੜ ਦਿੰਦੀ ਹੈ।