ਆਮ ਜਾਣਕਾਰੀ
ਇਸ ਨੂੰ ਮੁੱਖ ਤੌਰ ਤੇ ਉੱਨ ਦੇ ਮਕਸਦ ਲਈ ਵਰਤਿਆ ਜਾਂਦਾ ਹੈ ਅਤੇ ਇਸ ਦੀ ਸਭ ਤੋਂ ਉੱਤਮ ਗੁਣਵੱਤਾ ਵਾਲੀ ਉੱਨ ਵਜੋਂ ਜਾਣਿਆ ਜਾਂਦਾ ਹੈ। ਇਸ ਦਾ ਮੂਲ ਸਥਾਨ ਤੁਰਕੀ ਪੈਂਦਾ ਅੰਗੋਰਾ ਇਲਾਕਾ ਹੈ। ਉਹ ਉੱਨ ਦੀ ਉੱਚ ਮਾਤਰਾ ਦਾ ਉਤਪਾਦਨ ਕਰਦੇ ਹਨ। ਅੰਗੋਰਾ ਖਰਗੋਸ਼ ਕੱਦ ਵਿੱਚ ਕਾਫੀ ਛੋਟੇ ਅਤੇ ਆਕਾਰ ਵਿੱਚ ਗੋਲ ਹੁੰਦੇ ਹਨ। ਇਸ ਨਸਲ ਦਾ ਔਸਤਨ ਭਾਰ 2-5.5 ਕਿਲੋ ਜਾਂ ਕਈ ਵਾਰ ਇਸ ਤੋਂ ਵੱਧ ਹੁੰਦਾ ਹੈ। ਅੰਗੋਰਾ ਖਰਗੋਸ਼ ਦੀਆਂ ਕਈ ਨਸਲਾਂ ਹਨ ਜਿਵੇਂ ਇੰਗਲਿੰਸ਼ ਅੰਗੋਰਾ, ਫਰੈਂਚ ਅੰਗੋਰਾ, ਸਾਟਿਨ ਅੰਗੋਰਾ, ਜਿਆਂਟ ਅੰਗੋਰਾ ਅਤੇ ਜਰਮਨ ਅੰਗੋਰਾ ਆਦਿ। ਜਿਸ ਵਿੱਚੋਂ ਜਰਮਨ ਅੰਗੋਰਾ ਨਸਲ ਨੂੰ ਸਭ ਤੋਂ ਵੱਧ ਜਾਣਿਆ ਜਾਂਦਾ ਹੈ ਜੋ ਉੱਨ ਦੀ ਔਸਤਨ ਪੈਦਾਵਾਰ 1000-1800 ਕਿਲੋ ਦਿੰਦੀ ਹੈ। ਇੰਗਲਿਸ਼ ਅੰਗੋਰਾ ਦਾ ਔਸਤਨ ਭਾਰ 3.5-4.5 ਕਿਲੋ, ਫਰੈਂਚ ਅੰਗੋਰਾ ਦਾ ਭਾਰ 3.5-4.5 ਕਿਲੋ, ਜਿਆਂਟ ਅੰਗੋਰਾ 5.5 ਕਿਲੋ ਜਾਂ ਇਸ ਤੋਂ ਵੱਧ ਅਤੇ ਸਟਿੰਨ ਅੰਗੋਰਾ ਦਾ ਭਾਰ 3-4.5 ਕਿਲੋ ਹੁੰਦਾ ਹੈ। ਅੰਗੋਰਾ ਖਰਗੋਸ਼ ਘੱਟ ਥਾਂ ਵਾਲੀ ਜਗ੍ਹਾ ਤੇ ਵੀ ਰਹਿ ਸਕਦਾ ਹੈ ਅਤੇ ਇਸ ਨੂੰ ਸ਼ਾਂਤ ਵਾਤਾਵਰਨ ਦੀ ਜ਼ਰੂਰਤ ਹੁੰਦੀ ਹੈ। ਇਨ੍ਹਾਂ ਨੂੰ ਜ਼ਿਆਦਾ ਜ਼ਮੀਨ ਦੀ ਲੋੜ ਨਹੀਂ ਹੁੰਦੀ। ਅੰਗੋਰਾ ਖਰਗੋਸ਼ ਭੇਡ ਦੇ ਸਰੀਰ ਨਾਲੋਂ 6 ਗੁਣਾਂ ਜ਼ਿਆਦਾ ਉੱਨ ਦਾ ਉਤਪਾਦਨ ਕਰ ਸਕਦੇ ਹਨ। ਅੰਗੋਰਾ ਖਰਗੋਸ਼ ਉੱਨ ਦਾ ਉਤਪਾਦਨ ਕਰਦਾ ਹੈ ਜੋ ਵਧੀਆ, ਭਾਰ ਵਿਚ ਹਲਕਾ ਅਤੇ ਗਰਮ ਹੁੰਦਾ ਹੈ। ਉੱਨ ਨੂੰ ਮਹਿੰਗਾ ਵੇਚਿਆ ਜਾਂਦਾ ਹੈ ਅਤੇ ਇਹ ਬਾਹਰ ਭੇਜਣ ਦੇ ਮਕਸਦ ਲਈ ਚੰਗੀ ਹੁੰਦੀ ਹੈ।

.jpg)
.jpg)
.jpg)
.jpg)
.jpg)
.jpg)
.jpg)
.jpeg)

