beets_by_darasp_kran_ss_crop.jpg

ਆਮ ਜਾਣਕਾਰੀ

ਚੁਕੰਦਰ ਨੂੰ “ਗਾਰਡਨ ਬੀਟ” ਵੀ ਕਿਹਾ ਜਾਂਦਾ ਹੈ। ਇਹ ਸੁਆਦ ਵਿਚ ਮਿੱਠਾ ਹੁੰਦਾ ਹੈ। ਇਹ ਸਿਹਤ ਲਈ ਲਾਹੇਵੰਦ ਹੁੰਦਾ ਹੈ ਜਿਸ ਵਿਚ ਐਂਟੀਆਕਸੀਡੈਂਟ ਗੁਣ ਹੁੰਦੇ ਹਨ। ਗੰਨੇ ਤੋਂ ਬਾਅਦ ਦੁਨੀਆ ਵਿੱਚ, ਚੁਕੰਦਰ ਦੀ ਦੂਜੀ ਸਭ ਤੋਂ ਵੱਡੀ ਫਸਲ ਮਿੱਠੀ ਫ਼ਸਲ ਹੈ। ਇਹ ਥੋੜ੍ਹੇ ਸਮੇਂ ਦੀ ਫ਼ਸਲ ਹੈ ਜਿਸ ਦੀ ਕਟਾਈ 6-7 ਮਹੀਨਿਆਂ ਵਿੱਚ ਕੀਤੀ ਜਾ ਸਕਦੀ ਹੈ। ਇਸ ਦੀਆਂ ਚਿਕਿਤਸਕ ਕਦਰਾਂ ਕੀਮਤਾਂ ਬਹੁਤ ਹਨ ਬਲਕਿ ਇਸ ਦੀ ਵਰਤੋਂ ਕੈਂਸਰ ਅਤੇ ਦਿਲ ਦੀਆਂ ਬਿਮਾਰੀਆਂ ਨੂੰ ਦੂਰ ਕਰਨ ਲਈ ਕੀਤੀ ਜਾਂਦੀ ਹੈ। ਇਸ ਨੂੰ ਆਸਾਨੀ ਨਾਲ ਉਗਾਇਆ ਜਾ ਸਕਦਾ ਹੈ ਅਤੇ ਇਹ ਭਾਰਤ ਵਿਚ ਉੱਗਣ ਵਾਲੀਆਂ ਚੋਟੀ ਦੀਆਂ 10 ਸਬਜ਼ੀਆਂ ਵਿੱਚ ਸ਼ਾਮਿਲ ਹੈ।

ਮਿੱਟੀ

ਰੇਤਲੀ ਚੀਕਣੀ ਮਿੱਟੀ ਚੁਕੰਦਰ ਦੀ ਕਾਸ਼ਤ ਲਈ ਉੱਤਮ ਹੈ। ਇਹ ਚੰਗੀ ਤਰ੍ਹਾਂ ਨਿਕਾਸ ਵਾਲੀ ਮਿੱਟੀ, ਚੀਕਣੀ ਮਿੱਟੀ ਅਤੇ ਖਾਰੀ ਮਿੱਟੀ ਵਿੱਚ ਸਫਲਤਾਪੂਰਵਕ ਉਗਾਇਆ ਜਾ ਸਕਦਾ ਹੈ।

ਪ੍ਰਸਿੱਧ ਕਿਸਮਾਂ ਅਤੇ ਝਾੜ

ਉੱਨਤ ਕਿਸਮਾਂ: ਗਰਮ ਦੇਸ਼ਾਂ ਵਿਚ ਚੁਕੰਦਰ ਦੇ ਹਾਈਬ੍ਰਿਡ ਔਸਤਨ 240-320 ਕੁਇੰਟਲ/ ਏਕੜ ਝਾੜ ਦਿੰਦੇ ਹਨ ਅਤੇ ਇਸ ਦੇ ਰਸ ਵਿੱਚ 13-15% ਸੁਕਰੋਜ਼ ਸਮੱਗਰੀ ਹੁੰਦੀ ਹੈ।

 

ਖੇਤ ਦੀ ਤਿਆਰੀ

ਖੇਤ ਨੂੰ 3-4 ਵਾਰ ਹੈਰੋ ਨਾਲ ਵਾਹੋ। ਬੀਜ ਦੀ ਚੰਗੀ ਪੈਦਾਵਾਰ ਲਈ, ਜ਼ਮੀਨ ਨੂੰ ਚੰਗੀ ਤਰ੍ਹਾਂ ਤਿਆਰ ਕਰੋ ਅਤੇ ਉਸ ਵਿੱਚ ਲੋੜੀਂਦੀ ਨਮੀ ਬਣਾਈ ਰੱਖੋ। ਆਖਿਰੀ ਵਾਰ ਵਾਹੁਣ ਤੋਂ ਪਹਿਲਾਂ, ਜ਼ਮੀਨ ਨੂੰ ਕੁਤਰਾ ਸੁੰਡੀ, ਸਿਉਂਕ ਅਤੇ ਹੋਰ ਕੀਟਾਂ ਤੋਂ ਬਚਾਉਣ ਦੇ ਲਈ ਕੁਇਨਲਫਾੱਸ 250 ਮਿ.ਲੀ. ਪ੍ਰਤੀ ਏਕੜ ਨਾਲ ਜ਼ਮੀਨ ਦੀ ਸੋਧ ਕਰੋ।

ਬਿਜਾਈ

ਬਿਜਾਈ ਦਾ ਸਮਾਂ:

ਚੁਕੰਦਰ ਦੀ ਬਿਜਾਈ ਲਈ ਸਰਬੋਤਮ ਸਮਾਂ ਅਕਤੂਬਰ ਤੋਂ ਨਵੰਬਰ ਦੇ ਅੱਧ ਤੱਕ ਹੁੰਦਾ ਹੈ।

ਫਾਸਲਾ:

ਬਿਜਾਈ ਲਈ ਕਤਾਰ ਤੋਂ ਕਤਾਰ ਦੀ ਦੂਰੀ 45-50 ਸੈਂਟੀਮੀਟਰ ਰੱਖੋ। ਪੌਦੇ ਤੋਂ ਪੌਦੇ ਦੀ 15-20 ਸੈਂਟੀਮੀਟਰ ਹੋਣਾ ਚਾਹੀਦਾ ਹੈ।  

ਬਿਜਾਈ ਲਈ ਡੂੰਘਾਈ:

ਬੀਜ ਨੂੰ 2.5 ਸੈਂਟੀਮੀਟਰ ਦੀ ਡੂੰਘਾਈ ਤੇ ਬੀਜੋ।  

ਬਿਜਾਈ ਦਾ ਤਰੀਕਾ:

  • ਬਿਜਾਈ ਲਈ ਟੋਆ ਪੁੱਟ ਕੇ ਅਤੇ ਹੱਥ ਨਾਲ ਛਿੱਟਾ ਦੇਣ ਢੰਗ ਵਰਤੋਂ।

ਬੀਜ

ਬੀਜ ਦੀ ਮਾਤਰਾ:

ਇੱਕ ਏਕੜ ਜ਼ਮੀਨ ਲਈ 40,000 ਪੌਦੇ ਵਰਤੋਂ। ਇੱਕ ਜਗ੍ਹਾਂ ਤੇ ਇੱਕ ਪੌਦਾ ਹੀ ਲਗਾਓ।

ਬੀਜ ਦੀ ਸੋਧ:

ਬੀਜਾਂ ਦਾ ਬਿਜਾਈ ਤੋਂ ਪਹਿਲਾਂ ਕਾਰਬੈਂਡਾਜ਼ਿਮ 50 ਡਬਲਯੂ ਪੀ ਜਾਂ ਥੀਰਮ @ 2 ਗ੍ਰਾਮ / ਕਿੱਲੋ ਦੇ ਨਾਲ ਬੀਜ ਸੋਧ ਕਰੋ।

ਖਾਦਾਂ

 A

ਸਿੰਚਾਈ

ਬਿਜਾਈ ਤੋਂ ਤੁਰੰਤ ਬਾਅਦ ਸਿੰਚਾਈ ਕੀਤੀ ਜਾਣੀ ਚਾਹੀਦੀ ਹੈ ਅਤੇ ਫਿਰ ਬਿਜਾਈ ਤੋਂ ਦੋ ਹਫ਼ਤਿਆਂ ਬਾਅਦ ਦੂਜੀ ਸਿੰਚਾਈ ਕੀਤੀ ਜਾਣੀ ਚਾਹੀਦੀ ਹੈ। ਇਸ ਤੋਂ ਬਾਅਦ ਫਰਵਰੀ ਦੇ ਅੰਤ ਤੱਕ 3-4 ਹਫ਼ਤਿਆਂ ਦੇ ਅੰਤਰਾਲ ਅਤੇ ਮਾਰਚ-ਅਪ੍ਰੈਲ ਮਹੀਨੇ ਦੌਰਾਨ 10-15 ਦਿਨਾਂ ਦੇ ਅੰਤਰਾਲ ਤੇ ਸਿੰਚਾਈ ਦੀ ਜ਼ਰੂਰਤ ਹੁੰਦੀ ਹੈ। ਫ਼ਸਲ ਕੱਟਣ ਤੋਂ 2 ਹਫ਼ਤੇ ਪਹਿਲਾਂ ਸਿੰਚਾਈ ਨਾ ਕਰੋ ।

ਪੌਦੇ ਦੀ ਦੇਖਭਾਲ

beet webworm.png
  • ਕੀੜੇ-ਮਕੌੜੇ ਅਤੇ ਰੋਕਥਾਮ:

ਸੁੰਡੀ: ਜੇਕਰ ਇਸਦਾ ਹਮਲਾ ਦਿਖੇ ਤਾਂ ਇਸਦੇ ਬਚਾਅ ਦੇ ਲਈ ਡਾਈਮੈਥੋਏਟ 30EC@ 200 ਮਿ.ਲੀ. ਨੂੰ ਪ੍ਰਤੀ ਏਕੜ ਵਿੱਚ ਪਾਓ।

weevil.png

ਭੁੰਡੀ: ਜੇਕਰ ਇਸਦਾ ਹਮਲਾ ਦਿਖੇ ਤਾਂ ਬਚਾਅ ਦੇ ਲਈ ਮਿਥਾਈਲ ਪੈਰਾਥਿਆਨ (2 ਪ੍ਰਤੀਸ਼ਤ) 2.5 ਕਿੱਲੋ ਨੂੰ ਪ੍ਰਤੀ ਏਕੜ ਚ ਪਾਓ।

aphids and jassids.png

ਚੇਪਾ ਅਤੇ ਤੇਲਾ: ਜੇਕਰ ਇਸਦਾ ਹਮਲਾ ਦਿਖੇ ਤਾਂ ਬਚਾਅ ਦੇ ਲਈ ਕਲੋਰਪਾਇਰੀਫਾੱਸ 20EC@ 300 ਮਿ.ਲੀ. ਨੂੰ ਪ੍ਰਤੀ ਏਕੜ ਚ ਪਾਓ।

alternaria and cercospora leaf spot.png
  • ਬਿਮਾਰੀਆਂ ਅਤੇ ਰੋਕਥਾਮ:

ਆਲਟਰਨੇਰੀਆ ਅਤੇ ਸਰਕੋਸਪੋਰਾ ਪੱਤਿਆਂ ਦਾ ਧੱਬਾ ਰੋਗ: ਜੇਕਰ ਇਸਦਾ ਹਮਲਾ ਦਿਖੇ ਤਾਂ ਇਸ ਬਿਮਾਰੀ ਨੂੰ ਦੂਰ ਕਰਨ ਲਈ ਮੈਨਕੋਜੇਬ 400 ਗ੍ਰਾਮ ਨੂੰ 100-130 ਲੀਟਰ ਵਿੱਚ ਪਾ ਕੇ ਸਪਰੇਅ ਕਰੋ।

ਫਸਲ ਦੀ ਕਟਾਈ

ਫ਼ਸਲ ਦੀ ਕਟਾਈ ਅੱਧ ਅਪ੍ਰੈਲ ਤੋਂ ਮਈ ਦੇ ਅੰਤ ਤੱਕ ਕੀਤੀ ਜਾਂਦੀ ਹੈ। ਫ਼ਸਲ ਦੀ ਕਟਾਈ ਗੰਨੇ ਦੀ ਸ਼ੁਗਰਬੀਟ ਹਾਰਵੈਸਟਰ / ਪੋਟੈਟੋ ਡਿੱਗਰ / ਕਲਟੀਵੇਟਰ ਅਤੇ ਹੱਥੀਂ ਖੁਦਾਈ ਦੁਆਰਾ ਕੀਤੀ ਜਾਂਦੀ ਹੈ। ਕਟਾਈ ਤੋਂ ਬਾਅਦ 48 ਘੰਟਿਆਂ ਦੇ ਅੰਦਰ ਪ੍ਰੋਸੈਸਿੰਗ ਕੀਤੀ ਜਾਣੀ ਚਾਹੀਦੀ ਹੈ।