• ਕੈਂਸਰ: ਇਸ ਦੇ ਲੱਛਣ ਹਨ ਸਾਹ ਲੈਣ ਵਿੱਚ ਕਠਿਨਾਈ, ਸੁਸਤੀ, ਤੇਜ਼ੀ ਨਾਲ ਭਰ ਘੱਟਣਾ, ਅਚਾਨਕ ਲੰਗੜਾਪਨ, ਭੁੱਖ ਦੀ ਕਮੀ ਅਤੇ ਪਿਸ਼ਾਬ ਵਿੱਚ ਕਠਿਨਾਈ ਹੋਣਾ। ਇਹ ਬਿਮਾਰੀ ਜ਼ਿਆਦਾਤਰ ਵੱਧ ਉਮਰ ਦੇ ਕੁੱਤਿਆਂ ਵਿੱਚ ਪਾਈ ਜਾਂਦੀ ਹੈ। ਮੁੱਖ ਤੌਰ 'ਤੇ ਬੋਸਟਨ ਟੇਰਿਅਨ, ਗੋਲਡਨ ਰਿਟਰੀਵਰ ਅਤੇ ਬੌਕਸਰ ਨਸਲਾਂ ਹਨ, ਜਿਨ੍ਹਾਂ ਵਿੱਚ ਟਰੂਮਰ ਵਿਕਸਿਤ ਹੁੰਦਾ ਹੈ ਅਤੇ ਗ੍ਰੇਟ ਡੇਨ ਅਤੇ ਸੇਂਟ ਬਰਨਾਰਡ ਵਰਗੀਆਂ ਨਸਲਾਂ ਵਿੱਚ ਹੱਡੀਆਂ ਦਾ ਕੈਂਸਰ ਮੁੱਖ ਤੌਰ 'ਤੇ ਪਾਇਆ ਜਾਂਦਾ ਹੈ।
ਇਲਾਜ: ਕੈਂਸਰ ਦੀ ਕਿਸਮ ਅਤੇ ਅਵਸਥਾ ਦੇ ਅਧਾਰ 'ਤੇ ਇਲਾਜ ਕਰਵਾਉਣਾ ਚਾਹੀਦਾ ਹੈ। ਇਲਾਜ ਵਿੱਚ ਮੁੱਖ ਤੌਰ 'ਤੇ ਕੀਮੋਥੈਰੇਪੀ, ਰੇਡੀਏਸ਼ਨ, ਸਰਜਰੀ ਅਤੇ ਇਮਿਊਨੋਥੈਰੇਪੀ ਸ਼ਾਮਿਲ ਹੁੰਦੀ ਹੈ।
• ਡਾਇਬਿਟੀਜ਼(ਸ਼ੂਗਰ): ਇਹ ਬਿਮਾਰੀ ਮੁੱਖ ਤੌਰ 'ਤੇ ਇੰਨਸੁਲਿਨ ਹਾਰਮੋਨ ਦੀ ਕਮੀ ਜਾਂ ਇਨਸੁਲਿਨ ਦੀ ਅਢੁੱਕਵੀਂ ਪ੍ਰਤੀਕਿਰਿਆ ਕਾਰਨ ਹੁੰਦੀ ਹੈ। ਇਸ ਦੇ ਲੱਛਣ ਸੁਸਤੀ, ਉਲਟੀਆਂ, ਕਰਾੱਨਿਕ ਚਮੜੀ ਸੰਕ੍ਰਮਣ, ਅੰਨਾ-ਪਨ, ਡੀਹਾਈਡ੍ਰੇਸ਼ਨ, ਭਰ ਘੱਟ ਹੋਣਾ ਅਤੇ ਬਾਰ ਬਾਰ ਪਿਸ਼ਾਬ ਆਉਣਾ ਆਦਿ ਹਨ। ਮੁੱਖ ਤੌਰ 'ਤੇ ਇਹ 6-9 ਸਾਲ ਦੇ ਕੁੱਤਿਆਂ ਵਿੱਚ ਸ਼ੂਗਰ ਕਾਰਨ ਹੁੰਦਾ ਹੈ। ਇਹ ਬਿਮਾਰੀ ਜ਼ਿਆਦਾਤਰ ਪੂਡਲਜ਼, ਕੀਸ਼ੋਂਡਸ, ਡੇਕਸ ਹੰਡਸ, ਸਟੈਂਡਰਡ ਅਤੇ ਮੀਨੀਏਚਰ ਸਕਨਾੱਜ਼ਰਸ, ਸਾਮੋਯੇਡਜ਼ ਅਤੇ ਆਸਟਰੇਲਿਅਨ ਟੈਰੀਅਰਜ਼ ਨਸਲਾਂ ਵਿੱਚ ਪਾਈ ਜਾਂਦੀ ਹੈ।
ਇਲਾਜ: ਖੂਨ ਦੇ ਸਹੀ ਪ੍ਰਵਾਹ ਲਈ ਇਨਸੁਲਿਨ ਇੰਜੈੱਕਸ਼ਨ ਜ਼ਰੂਰੀ ਹਨ।
• ਹਾਰਟਵਾੱਰਮ: ਇਸ ਦੇ ਲੱਛਣ ਸਾਹ ਲੈਣ ਵਿੱਚ ਸਮੱਸਿਆ, ਉਲਟੀਆਂ, ਖੰਘ, ਭਾਰ ਘੱਟਣਾ ਅਤੇ ਥਕਾਵਟ ਆਦਿ ਹਨ। ਇਹ ਬਿਮਾਰੀ ਮੱਛਰਾਂ ਦੁਆਰਾ ਇੱਕ ਜਾਨਵਰ ਤੋਂ ਦੂਜੇ ਜਾਨਵਰ ਤੱਕ ਪਹੁੰਚਦੀ ਹੈ।
ਇਲਾਜ: ਹਾਰਟਵਾੱਰਮ ਬਿਮਾਰੀ ਦੇ ਇਲਾਜ ਲਈ Adulticides ਨਾਮ ਦੀ ਦਵਾਈ ਕੁੱਤਿਆਂ ਦੀ ਮਾਸਪੇਸ਼ੀ ਵਿੱਚ ਦਿੱਤੀ ਜਾਂਦੀ ਹੈ।
• ਕੈਨਲ ਕੱਫ: ਇਸ ਦੇ ਲੱਛਣ ਆਵਾਜ਼ ਨਾਲ ਸੁੱਕੀ ਖੰਘ, ਬੁਖਾਰ ਅਤੇ ਨੱਕ ਵਗਣਾ ਆਦਿ ਹਨ।
ਇਲਾਜ: ਕੈਨਲਕੱਫ ਤੋਂ ਰਾਹਤ ਲਈ ਰੋਗਾਣੂ ਰੋਧਕ ਜਾਂ ਖੰਘ ਘੱਟ ਕਰਨ ਵਾਲੀ ਦਵਾਈ ਦੀ ਸਿਫਾਰਿਸ਼ ਕੀਤੀ ਜਾਂਦੀ ਹੈ।
• ਰੇਬੀਜ਼: ਰੇਬੀਜ਼ ਦੇ ਲੱਛਣ ਸੰਵੇਦਨਸ਼ੀਲ ਹੋਣਾ, ਬੁਖਾਰ, ਭੁੱਖ ਘੱਟ ਲੱਗਣਾ, ਕਮਜ਼ੋਰੀ, ਜਬੜੇ ਅਤੇ ਗਲ਼ੇ ਦੀਆਂ ਮਾਸਪੇਸ਼ੀਆਂ ਦਾ ਅਧਰੰਗ ਹੋਣਾ, ਅਚਾਨਕ ਮੌਤ ਆਦਿ ਹਨ।
ਇਲਾਜ: ਕੁੱਤੇ ਨੂੰ ਰੇਬੀਜ਼ ਹੋ ਜਾਣ 'ਤੇ ਇਸ ਦਾ ਕੋਈ ਇਲਾਜ ਨਹੀਂ ਹੈ। ਇਸ ਬਿਮਾਰੀ ਦੇ ਨਤੀਜੇ ਵਜੋਂ ਅਚਾਨਕ ਮੌਤ ਹੋ ਜਾਂਦੀ ਹੈ।
• ਪਾਰਵੋਵਾਇਰਸ: ਇਸ ਦੇ ਲੱਛਣ ਭੁੱਖ ਘੱਟ ਲੱਗਣੀ, ਸੁਸਤੀ, ਜ਼ਿਆਦਾ ਉਲਟੀਆਂ ਹੋਣੀਆਂ, ਖੂਨ ਅਤੇ ਗੰਧ ਵਾਲੇ ਦਸਤ ਆਦਿ ਹਨ।
ਇਲਾਜ: 6-8 ਹਫਤੇ ਦੇ ਕੁੱਤੇ ਨੂੰ ਪਾਰਵੋਵਾਇਰਸ ਦੇ ਟੀਕੇ ਦੀ ਸਲਾਹ ਦਿੱਤੀ ਜਾਂਦੀ ਹੈ ਅਤੇ ਫਿਰ 16-20 ਹਫਤੇ ਤੱਕ ਇਹ ਬੂਸਟਰ ਦੇ ਤੌਰ 'ਤੇ ਦਿੱਤਾ ਜਾਂਦਾ ਹੈ।
• ਦੱਦਰੀ: ਇਸ ਦੇ ਲੱਛਣ ਕੰਨਾਂ, ਪੰਜਿਆਂ, ਸਿਰ ਅਤੇ ਸਰੀਰ ਦੇ ਅਗਲੇ ਭਾਗਾਂ 'ਤੇ ਦਾਗ ਪੈਣੇ ਹਨ। ਇਹ ਧੱਬੇ ਆਕਾਰ ਵਿੱਚ ਗੋਲ ਅਤੇ ਧੱਬੇਦਾਰ ਹੁੰਦੇ ਹਨ। ਘੱਟ ਉਮਰ ਦੇ ਕੁੱਤਿਆਂ 'ਤੇ ਇਸ ਬਿਮਾਰੀ ਦਾ ਹਮਲਾ ਵਧੇਰੇ ਹੁੰਦਾ ਹੈ।
ਇਲਾਜ: ਦੱਦਰੀ ਦੇ ਇਲਾਜ ਲਈ ਚਕਿਤਸਿਕ ਸ਼ੈਂਪੂ ਜਾਂ ਲੇਪ ਦੀ ਸਲਾਹ ਦਿੱਤੀ ਜਾਂਦੀ ਹੈ।
• ਕੇਨਾਈਨ ਡਿਸਟੈਮਪਰ: 3-6 ਮਹੀਨੇ ਦੇ ਕੁੱਤੇ ਇਸ ਬਿਮਾਰੀ ਦੇ ਪ੍ਰਤੀ ਵਧੇਰੇ ਸੰਵੇਦਨਸ਼ੀਲ ਹੁੰਦੇ ਹਨ। ਇਸ ਦੇ ਲੱਛਣ ਉਲਟੀ, ਖੰਘ, ਦਸਤ ਅਤੇ ਨਮੂਨੀਆ ਆਦਿ ਹਨ।
ਇਲਾਜ: ਐਂਟੀਬਾਇਓਟਿਕ ਜਿਵੇਂ ਕਿ ਕਲੋਰਮਫ਼ੇਨਿਕੋਲ ਜਾਂ ਐਂਪੀਸਿਲਿਨ ਜਾਂ ਜ਼ੈਂਟਾਮਿਸਿਨ 5-7 ਦਿਨਾਂ ਲਈ ਦਿਓ।
ਰੋਕਥਾਮ: 7-9 ਹਫਤੇ ਦੇ ਕੁੱਤੇ ਨੂੰ ਪਹਿਲਾ ਟੀਕਾ ਲਗਵਾਉਣਾ ਚਾਹੀਦਾ ਹੈ ਅਤੇ ਫਿਰ ਦੂਜਾ ਟੀਕਾ 12-14 ਹਫਤੇ ਦੇ ਕੁੱਤੇ ਨੂੰ ਲਗਵਾਉਣਾ ਚਾਹੀਦਾ ਹੈ।
• ਲੇਪਟੋਸਪਿਰੋਸਿਸ: ਇਹ ਇੱਕ ਵਿਸ਼ਾਣੂ ਰੋਗ ਹੈ ਜੋ ਕਿ ਲੇਪਟੋਸਪਿਰਾ ਕੈਨੀਕੋਲਾ ਅਤੇ ਲੇਪਟੋਸਪਿਰਾ ਇਕਟੀਰੋਹੇਮੋਰਹਾਜਿਕਾ ਕਾਰਨ ਹੁੰਦਾ ਹੈ। ਇਸ ਦੇ ਲੱਛਣ ਸਰੀਰ ਦਾ ਤਾਪਮਾਨ ਵੱਧਣਾ, ਉਲਟੀਆਂ ਅਤੇ ਯੂਰੀਮੀਆ ਆਦਿ ਹਨ।