muscovy-duck.jpg

ਆਮ ਜਾਣਕਾਰੀ

ਇਹ ਨਸਲ ਮੀਟ ਉਤਪਾਦਨ ਲਈ ਵਰਤੀ ਜਾਂਦੀ ਹੈ। ਹੰਸ ਦੀ ਤਰ੍ਹਾਂ ਇਹ ਨਸਲ ਚਰ ਵੀ ਸਕਦੀ ਹੈ ਅਤੇ ਘਾਹ ਵੀ ਖਾ ਸਕਦੀ ਹੈ। ਇਸ ਨਸਲ ਦੇ ਨਰ ਦੇ ਖੰਭ ਮੁੜੇ ਹੋਏ ਨਹੀਂ ਹੁੰਦੇ ਅਤੇ ਮਾਦਾ ਦੇ 16 ਹਫਤੇ ਦੀ ਉਮਰ ਤੱਕ ਵੀ ਖੰਭ ਪੂਰੇ ਨਹੀਂ ਵਿਕਸਿਤ ਹੁੰਦੇ। ਇਸ ਦੇ ਪੰਜੇ ਤਿੱਖੇ, ਚਮੜੀ ਖੁਰਦਰੀ ਅਤੇ ਮਜ਼ਬੂਤ ਅਤੇ ਤਾਕਤਵਰ ਉਡਾਨ ਹੁੰਦੀ ਹੈ। ਇਸ ਨਸਲ ਦੀਆਂ ਅੱਗੇ ਦੋ ਪ੍ਰਜਾਤੀਆਂ ਹਨ:

  • ਚਿੱਟੀ ਪ੍ਰਜਾਤੀ: ਇਸ ਕਿਸਮ ਦੀਆਂ ਲੱਤਾਂ ਹਲਕੀਆਂ ਪੀਲੀਆਂ ਜਾਂ ਪੀਲੇ ਰੰਗ ਦੀਆਂ, ਖੰਭ ਚਿੱਟੇ ਅਤੇ ਚੁੰਝ ਚਮੜੀ ਵਰਗੀ ਹੁੰਦੀ ਹੈ।
  • ਗੂੜੀ ਪ੍ਰਜਾਤੀ: ਇਸ ਪ੍ਰਜਾਤੀ ਦੇ ਸਰੀਰ ਅਤੇ ਪਿੱਠ ਦਾ ਰੰਗ ਚਮਕਦਾਰ ਨੀਲਾ ਕਾਲਾ ਹੁੰਦਾ ਹੈ।

 

 

ਫੀਡ

ਬੱਤਖ ਦੇ ਚੂਚਿਆਂ ਦਾ ਆਹਾਰ: 3 ਹਫਤੇ ਦੇ ਬੱਚਿਆਂ ਦੇ ਭੋਜਨ ਵਿੱਚ 2700 ਕਿਲੋ ਕੈਲੋਰੀ ਪ੍ਰਤੀ ਕਿਲੋ ਮੈਟਾਬੋਲਾਈਜ਼ੇਬਲ ਊਰਜਾ ਅਤੇ 20% ਪ੍ਰੋਟੀਨ ਸ਼ਾਮਲ ਹੁੰਦਾ ਹੈ। 3 ਹਫਤੇ ਦੀ ਉਮਰ ਤੋਂ ਬਾਅਦ ਪ੍ਰੋਟੀਨ ਦੀ ਮਾਤਰਾ 18% ਹੋਣੀ ਚਾਹੀਦੀ ਹੈ। ਬੱਤਖ ਨੂੰ ਇੱਕ ਸਾਲ ਵਿੱਚ 50-60 ਕਿਲੋ ਭੋਜਨ ਦੀ ਲੋੜ ਹੁੰਦੀ ਹੈ। 1 ਦਰਜਨ ਅੰਡਿਆਂ ਅਤੇ 2 ਕਿਲੋ ਬ੍ਰਾਇਲਰ ਬੱਤਖ ਦੇ ਉਤਪਾਦਨ ਲਈ ਲਗਭਗ 3 ਕਿਲੋ ਖੁਰਾਕ ਦੀ ਲੋੜ ਹੁੰਦੀ ਹੈ।

 

ਬੱਤਖ ਦੀ ਖੁਰਾਕ: ਬੱਤਖ ਜ਼ਿਆਦਾ ਖਾਣੇ ਦੀ ਲਾਲਚੀ ਹੁੰਦੀ ਹੈ ਅਤੇ ਦੇਖਣ ਵਿੱਚ ਆਕਰਸ਼ਿਤ ਹੁੰਦੀ ਹੈ। ਭੋਜਨ ਦੇ ਨਾਲ-ਨਾਲ ਇਹ ਗੰਡੋਏ, ਕੀਟ ਅਤੇ ਪਾਣੀ ਵਿੱਚ ਮੌਜੂਦ ਹਰੀ ਸਮੱਗਰੀ ਵੀ ਖਾਂਦੀ ਹੈ। ਜਦੋਂ ਬੱਤਖਾਂ ਨੂੰ ਸ਼ੈੱਡ ਵਿੱਚ ਪਾਲਿਆ ਜਾਂਦਾ ਹੈ, ਤਾਂ ਉਹਨਾਂ ਨੂੰ ਗਿੱਲਾ ਭੋਜਨ ਦਿੱਤਾ ਜਾਂਦਾ ਹੈ, ਕਿਉਂਕਿ ਉਹਨਾਂ ਦੇ ਲਈ ਸੁੱਕਾ ਭੋਜਨ ਖਾਣਾ ਮੁਸ਼ਕਿਲ ਹੁੰਦਾ ਹੈ। ਭੋਜਨ ਨੂੰ 3 ਮਿ.ਮੀ. ਦੀਆਂ ਗੋਲੀਆਂ ਵਿੱਚ ਬਦਲਿਆ ਜਾਂਦਾ ਹੈ ਜੋ ਕਿ ਬੱਤਖਾਂ ਨੂੰ ਖੁਰਾਕ ਦੇ ਰੂਪ ਵਿੱਚ ਦੇਣਾ ਆਸਾਨ ਹੁੰਦਾ ਹੈ।

 

ਅੰਡੇ ਦੇਣ ਵਾਲੀਆਂ ਬੱਤਖਾਂ ਦਾ ਭੋਜਨ: ਅੰਡੇ ਦੇਣ ਵਾਲੀਆਂ ਬੱਤਖਾਂ ਦੇ ਭੋਜਨ ਵਿੱਚ 16-18% ਪ੍ਰੋਟੀਨ ਦੀ ਲੋੜ ਹੁੰਦੀ ਹੈ। ਮੁੱਖ ਤੌਰ ਤੇ ਇੱਕ ਅੰਡਾ ਦੇਣ ਵਾਲੀ ਬੱਤਖ ਖੁਰਾਕ ਚੋਂ 6-8 ਔਂਸ ਖਾਂਦੀ ਹੈ। ਪਰ ਖੁਰਾਕ ਦੀ ਮਾਤਰਾ ਬੱਤਖ ਦੀ ਨਸਲ ਤੇ ਨਿਰਭਰ ਕਰਦੀ ਹੈ। ਹਰ ਵੇਲੇ ਬੱਤਖ ਨੂੰ ਸਾਫ ਅਤੇ ਤਾਜ਼ਾ ਪਾਣੀ ਮੁਹੱਈਆ ਕਰਵਾਉਣਾ ਚਾਹੀਦਾ ਹੈ। ਵਾਧੂ ਆਹਾਰ ਦੇ ਤੌਰ ਤੇ ਫਲ਼, ਸਬਜੀਆਂ, ਮੱਕੀ ਦੇ ਦਾਣੇ, ਛੋਟੇ ਕੀਟ ਦਿੱਤੇ ਜਾ ਸਕਦੇ ਹਨ। ਹਮੇਸ਼ਾ ਕੋਸ਼ਿਸ਼ ਕਰੋ ਕਿ ਖੁਰਾਕ ਦੇ ਨਾਲ ਬੱਤਖ ਨੂੰ ਪਾਣੀ ਦਿਓ, ਇਹ ਆਸਾਨੀ ਨਾਲ ਖੁਰਾਕ ਖਾਣ ਵਿੱਚ ਮਦਦ ਕਰਦਾ ਹੈ।

 

ਸਾਂਭ ਸੰਭਾਲ

ਸ਼ੈਲਟਰ ਅਤੇ ਦੇਖਭਾਲ: ਇਹਨਾਂ ਨੂੰ ਸ਼ਾਂਤ ਅਤੇ ਇਕਾਂਤ ਵਾਲੇ ਆਵਾਸ ਸਥਾਨ ਦੀ ਲੋੜ ਹੁੰਦੀ ਹੈ। ਇਹ ਚੰਗੀ ਤਰ੍ਹਾਂ ਹਵਾਦਾਰ ਹੋਵੇ ਅਤੇ ਇਸ ਵਿੱਚ ਇੰਨੀ ਕੁ ਜਗ੍ਹਾ ਹੋਵੇ ਬੱਤਖਾਂ ਆਸਾਨੀ ਨਾਲ ਖੰਭ ਫੈਲਾ ਸਕਣ ਅਤੇ ਆਪਣੀ ਸੰਭਾਲ ਆਸਾਨੀ ਨਾਲ ਕਰ ਸਕਣ। ਬੱਤਖ ਦੇ ਚੂਚਿਆਂ ਲਈ ਸਾਫ ਅਤੇ ਤਾਜ਼ਾ ਪਾਣੀ ਹਮੇਸ਼ਾ ਉਪਲੱਬਧ ਹੋਣਾ ਚਾਹੀਦਾ ਹੈ। ਤਾਜ਼ੇ ਪਾਣੀ ਲਈ ਫੁਹਾਰਿਆਂ ਦੀ ਸਿਫਾਰਿਸ਼ ਕੀਤੀ ਜਾਂਦੀ ਹੈ।


ਬੱਤਖ ਦੇ ਚੂਚਿਆਂ ਦੀ ਦੇਖਭਾਲ: ਅੰਡਿਆਂ ਵਿੱਚੋਂ ਚੂਚੇ ਨਿਕਲਣ ਤੋਂ ਬਾਅਦ ਬਰੂਡਰ ਦੀ ਲੋੜ ਹੁੰਦੀ ਹੈ, ਜਿਸ ਵਿੱਚ 90° ਫਾਰਨਹੀਟ ਤਾਪਮਾਨ ਹੋਵੇ। ਫਿਰ ਇਸ ਤਾਪਮਾਨ ਨੂੰ ਹਰ ਰੋਜ਼ 5° ਸੈਲਸੀਅਸ ਘੱਟ ਕੀਤਾ ਜਾਂਦਾ ਹੈ। ਕੁੱਝ ਦਿਨਾਂ ਬਾਅਦ ਜਦੋਂ ਤਾਪਮਾਨ ਕਮਰੇ ਦੇ ਤਾਪਮਾਨ ਦੇ ਬਰਾਬਰ ਹੋ ਜਾਵੇ, ਤਾਂ ਉਸ ਤੋਂ ਬਾਅਦ ਬੱਚਿਆਂ ਨੂੰ ਬਰੂਡਰ 'ਚੋਂ ਬਾਹਰ ਕੱਢਿਆ ਜਾਂਦਾ ਹੈ। ਬੱਚਿਆਂ ਨੂੰ ਸਮੇਂ ਦੇ ਉਚਿੱਤ ਅੰਤਰਾਲ 'ਤੇ ਉਚਿੱਤ ਭੋਜਨ ਦੇਣਾ ਜ਼ਰੂਰੀ ਹੈ ਅਤੇ ਬਰੂਡਰ ਵਿੱਚ ਹਮੇਸ਼ਾ ਸਾਫ ਪਾਣੀ ਉਪਲੱਬਧ ਹੋਣਾ ਚਾਹੀਦਾ ਹੈ।

 

ਅੰਡੇ ਦੇਣ ਵਾਲੀਆਂ ਬੱਤਖਾਂ ਦੀ ਦੇਖਭਾਲ: ਬੱਤਖਾਂ ਦੇ ਚੰਗੇ ਵਾਧੇ ਅਤੇ ਅੰਡਿਆਂ ਦੇ ਚੰਗੇ ਉਤਪਾਦਨ ਲਈ ਬੱਤਖਾਂ ਦੀ ਉਚਿੱਤ ਦੇਖਭਾਲ ਜ਼ਰੂਰੀ ਹੈ। ਉਚਿੱਤ ਸਮੇਂ ਵਿੱਚ ਮੈਸ਼ ਜਾਂ ਪੈਲੇਟ ਖੁਰਾਕ ਵਿੱਚ ਦਿਓ। ਬੱਤਖ ਜਾਂ ਚੂਚਿਆਂ ਨੂੰ ਆਹਾਰ ਵਿੱਚ ਬਰੈੱਡ ਨਾ ਦਿਓ।


ਸਿਫਾਰਿਸ਼ ਕੀਤਾ ਗਿਆ ਟੀਕਾਕਰਣ: ਸਮੇਂ ਦੇ ਉਚਿੱਤ ਅੰਤਰਾਲ 'ਤੇ ਉਚਿੱਤ ਟੀਕਾਕਰਣ ਜ਼ਰੂਰੀ ਹੈ:

  • ਬੱਤਖ ਦੇ ਬੱਚੇ ਜਦੋਂ 3-4 ਹਫਤੇ ਦੇ ਹੋ ਜਾਣ, ਤਾਂ ਉਹਨਾਂ ਨੂੰ ਕੋਲੇਰਾ ਬਿਮਾਰੀ ਤੋਂ ਬਚਾਉਣ ਲਈ ਡੱਕ ਕੋਲੇਰਾ(ਪੈਸਚੁਰੇਲੋਸਿਸ) 1 ਮਿ.ਲੀ. ਦਾ ਟੀਕਾ ਲਗਵਾਓ।
  • ਮਹਾਂਮਾਰੀ(ਪਲੇਗ) ਦੇ ਬਚਾਅ ਲਈ 8-12 ਹਫਤੇ ਦੇ ਬੱਚਿਆਂ ਨੂੰ ਮਹਾਂਮਾਰੀ ਦਾ 1 ਮਿ.ਲੀ. ਦਾ ਟੀਕਾ ਲਗਵਾਓ।

ਬਿਮਾਰੀਆਂ ਅਤੇ ਰੋਕਥਾਮ

Duck virus hepatitis: ਇਹ ਬਹੁਤ ਹੀ ਸੰਕ੍ਰਾਮਕ ਬਿਮਾਰੀ ਹੈ ਜੋ ਕਿ ਹਰਪਸ ਵਿਸ਼ਾਣੂ ਕਾਰਨ ਹੁੰਦੀ ਹੈ। ਇਹ ਮੁੱਖ ਤੌਰ 'ਤੇ 1-28 ਦਿਨ ਦੇ ਚੂਚਿਆਂ ਵਿੱਚ ਹੁੰਦੀ ਹੈ। ਇਸ ਦਾ ਕਾਰਨ ਅੰਦਰੂਨੀ ਬ੍ਰੀਡਿੰਗ, ਗੰਭੀਰ ਦਸਤ ਅਤੇ ਜ਼ਿਆਦਾ ਪ੍ਰਭਾਵਿਤ ਪੰਛੀ ਦੀ ਮੌਤ ਹੋ ਜਾਂਦੀ ਹੈ।

ਇਲਾਜ: ਇਸ ਬਿਮਾਰੀ ਦੇ ਸੰਕ੍ਰਮਿਤ ਹੋਣ 'ਤੇ ਇਸ ਦਾ ਕੋਈ ਇਲਾਜ ਨਹੀਂ ਹੈ। ਇਸ ਤੋਂ ਬਚਾਅ ਲਈ ਪ੍ਰਜਣਕ ਬੱਤਖ ਨੂੰ ਡੱਕ ਹੈਪੇਟਾਈਟਿਸ ਦਾ ਟੀਕਾ ਲਗਵਾਓ।

 

Duck plague (Duck Virus Enteritis): ਇਹ ਇੱਕ ਸੰਕ੍ਰਾਮਕ ਅਤੇ ਬਹੁਤ ਘਾਤਕ ਰੋਗ ਹੈ। ਇਹ ਬਿਮਾਰੀ ਵੱਡੀਆਂ ਅਤੇ ਛੋਟੀਆਂ ਦੋਨਾਂ ਬੱਤਖਾਂ ਵਿੱਚ ਹੁੰਦੀ ਹੈ। ਇਸ ਦੇ ਲੱਛਣ ਹਨ ਆਲਸ, ਹਰੇ ਪੀਲੇ ਰੰਗ ਦੇ ਦਸਤ ਅਤੇ ਖੰਭਾਂ ਦਾ ਝਾਲਰਦਾਰ ਹੋਣਾ ਆਦਿ। ਇਸ ਬਿਮਾਰੀ ਦੇ ਕਾਰਨ ਭੋਜਨ ਨਾਲੀ ਅਤੇ ਅੰਤੜੀਆਂ 'ਤੇ ਧੱਬੇ ਪੈ ਜਾਂਦੇ ਹਨ।

ਇਲਾਜ: ਡੱਕ ਪਲੇਗ ਦਾ ਇਲਾਜ ਕਰਨ ਲਈ attenuated live duck virus enteritis ਦਾ ਟੀਕਾ ਲਗਵਾਓ।

 

Salmonella: ਇਸ ਬਿਮਾਰੀ ਦੇ ਲੱਛਣ ਹਨ ਤਣਾਅ, ਅੱਖਾਂ ਦਾ ਬੰਦ ਹੋਣਾ, ਲੰਗੜਾਪਨ, ਖੰਭਾਂ ਦਾ ਝਾਲਰਦਾਰ ਹੋਣਾ ਆਦਿ।

ਇਲਾਜ: ਸਾਲਮੋਨੇਲਾ ਬਿਮਾਰੀ ਦੇ ਇਲਾਜ ਲਈ ਅਮੋਕਸੀਸਿਲਿਨ ਦਾ ਟੀਕਾ ਲਗਵਾਓ।

 

Aflatoxicosis: ਇਹ ਇੱਕ ਫੰਗਸ ਵਾਲੀ ਬਿਮਾਰੀ ਹੈ। ਇਹ ਮੁੱਖ ਤੌਰ 'ਤੇ ਉੱਚ ਨਮੀਂ ਵਾਲੇ ਦਾਣੇ ਖਾਣ ਨਾਲ ਹੁੰਦੀ ਹੈ, ਜਿਹਨਾਂ ਵਿੱਚ ਅਲਫਾ ਟੋਕਸਿਨ ਦੀ ਮਾਤਰਾ ਹੁੰਦੀ ਹੈ। ਇਸ ਦੇ ਲੱਛਣ ਹਨ ਸੁਸਤੀ, ਵਿਕਾਸ ਘੱਟ ਹੋਣਾ, ਪੀਲਾਪਨ, ਦਿਮਾਗੀ ਸੱਟ ਅਤੇ ਪ੍ਰਜਣਕ ਸ਼ਕਤੀ ਦਾ ਘੱਟ ਹੋਣਾ ਆਦਿ।

ਇਲਾਜ: ਖੁਰਾਕ ਵਿੱਚ ਪ੍ਰੋਟੀਨ, ਵਿਟਾਮਿਨ ਅਤੇ ਖਣਿਜ ਦੀ ਮਾਤਰਾ 1% ਵਧਾ ਦਿਓ। ਅਲਫਾਟੋਕਸਿਕੋਸਿਸ ਬਿਮਾਰੀ ਦੇ ਪ੍ਰਭਾਵ ਨੂੰ ਜੇਂਟਿਅਨ ਵਾਏਲੇਟ ਨਾਲ ਵੀ ਘੱਟ ਕੀਤਾ ਜਾ ਸਕਦਾ ਹੈ।

 

Duck pox: ਇਸ ਦੇ ਲੱਛਣ ਹਨ ਵਿਕਾਸ ਪ੍ਰਭਾਵਿਤ ਹੋਣਾ ਹੈ। ਡੱਕ ਪਾੱਕਸ ਰੋਗ ਦੋ ਪ੍ਰਕਾਰ ਦਾ ਹੁੰਦਾ ਹੈ ਗਿੱਲਾ ਅਤੇ ਸੁੱਕਾ। ਸੁੱਕੇ ਪੋਕਸ ਵਿੱਚ ਚਮੜੀ 'ਤੇ ਮੱਸੇ ਵਰਗੇ ਨਿਸ਼ਾਨ ਬਣ ਜਾਂਦੇ ਹਨ ਅਤੇ ਜੋ ਦੋ ਹਫਤੇ ਵਿੱਚ ਜ਼ਖਮ ਵਿੱਚ ਬਦਲ ਜਾਂਦੇ ਹਨ। ਗਿੱਲੇ ਪਾੱੱਕਸ ਵਿੱਚ ਚੁੰਝ ਦੇ ਕੋਲ ਝੁਲਸੇ ਹੋਏ ਧੱਬੇ ਦਿਖਾਈ ਦਿੰਦੇ ਹਨ।

ਇਲਾਜ: ਇਸ ਬਿਮਾਰੀ ਦੇ ਇਲਾਜ ਲਈ ਉਚਿੱਤ ਟੀਕਾਕਰਣ ਕਰਵਾਓ ਜਾਂ ਮੱਛਰ ਮਾਰਨ ਵਾਲੇ ਕੀਟਨਾਸ਼ਕ ਦੀ ਸਪਰੇਅ ਕਰੋ।

 

Riemerella anatipestifer infection: ਇਹ ਇੱਕ ਜੀਵਾਣੂ ਰੋਗ ਹੈ। ਇਸ ਦੇ ਲੱਛਣ ਹਨ ਭਾਰ ਦਾ ਘੱਟਣਾ, ਦਸਤ ਹੋਣਾ ਜਿਸ ਵਿੱਚ ਕਈ ਵਾਰ ਖੂਨ ਵੀ ਆਉਂਦਾ ਹੈ, ਸਿਰ ਹਿੱਲਣਾ, ਗਰਦਨ ਘੁੱਮਣਾ ਅਤੇ ਮੌਤ ਦਰ ਵੱਧ ਜਾਣਾ।

ਇਲਾਜ: ਇਸ ਬਿਮਾਰੀ ਦੇ ਇਲਾਜ ਲਈ enrofloxacin, Penicillin ਅਤੇ ਸਲਫੋਡਾਇਆਮੈਥੋਕਿਸਿਨ- ਓਰਮੇਟੋਪ੍ਰਿਮ 0.04-0.08% ਦਾ ਟੀਕਾ ਲਗਵਾਓ।

 

Colibacillosis: ਇਹ ਇੱਕ ਆਮ ਸੰਕ੍ਰਮਿਕ ਬਿਮਾਰੀ ਹੈ, ਜੋ E.coli. ਕਾਰਨ ਹੁੰਦੀ ਹੈ। ਇਸ ਦਾ ਮੁੱਖ ਲੱਛਣ ਅੰਡੇ 'ਚੋਂ ਚੂਚੇ ਨਿਕਲਣ ਕਮੀ ਹੋਣਾ ਹੈ।

ਇਲਾਜ: ਕੋਲੀਬੇਸੀਲੋਸਿਸ ਬਿਮਾਰੀ ਦੇ ਇਲਾਜ ਲਈ ਭੋਜਨ ਵਿੱਚ ਕਲੋਰੋਟੇਟਰਾਸਾਈਕਲਿਨ 0.04% ਅਤੇ ਸਲਫੋਡਾਇਆਮੈਥੋਕਿਸਿਨ- ਓਰਮੇਟੋਪ੍ਰਿਮ 0.04-0.08% ਖੁਰਾਕ ਵਿੱਚ ਮਿਕਸ ਕਰਕੇ ਦਿਓ।