Bomby (red color): ਇਹ ਛੇਤੀ ਪੱਕਣ ਵਾਲੀ ਫਸਲ ਹੈ। ਇਸ ਕਿਸਮ ਦੇ ਪੌਦੇ ਲੰਬੇ, ਮਜ਼ਬੂਤ ਅਤੇ ਵਧੇਰੇ ਸ਼ਾਖਾਂ ਵਾਲੇ ਹੁੰਦੇ ਹਨ। ਇਸਦੇ ਫਲ ਦੇ ਵਿਕਾਸ ਲਈ ਅਨੁਕੂਲ ਜਗ੍ਹਾ ਦੀ ਲੋੜ ਹੁੰਦੀ ਹੈ। ਇਸਦੇ ਫਲ ਗੂੜੇ ਹਰੇ ਰੰਗ ਦੇ ਹੁੰਦੇ ਹਨ, ਜੋ ਪੱਕਣ ਤੇ ਲਾਲ ਰੰਗ ਵਿੱਚ ਬਦਲ ਜਾਂਦੇ ਹਨ। ਫਲਾਂ ਦਾ ਔਸਤਨ ਭਾਰ 130-150 ਗ੍ਰਾਮ ਹੁੰਦਾ ਹੈ। ਇਨ੍ਹਾਂ ਨੂੰ ਜ਼ਿਆਦਾ ਦੇਰ ਤੱਕ ਸਟੋਰ ਕਰਕੇ ਰੱਖਿਆ ਜਾ ਸਕਦਾ ਹੈ ਅਤੇ ਇਹ ਦੂਰੀ ਵਾਲੇ ਸਥਾਨਾਂ ਤੇ ਲਿਜਾਣ ਲਈ ਵੀ ਉਚਿੱਤ ਹੁੰਦੇ ਹਨ।
Orobelle (yellow color): ਇਹ ਮੁੱਖ ਤੌਰ ਤੇ ਠੰਡੇ ਜਲਵਾਯੂ ਵਿੱਚ ਉਗਾਈ ਜਾਣ ਵਾਲੀ ਕਿਸਮ ਹੈ। ਇਸਦੇ ਫਲ ਲਗਭਗ ਵਰਗਾਕਾਰ ਹੁੰਦੇ ਹਨ ਅਤੇ ਇਸਦਾ ਛਿਲਕਾ ਦਰਮਿਆਨਾ-ਮੋਟਾ ਹੁੰਦਾ ਹੈ। ਇਸਦੇ ਫਲ ਪੱਕਣ ਤੇ ਪੀਲੇ ਰੰਗ ਦੇ ਹੋ ਜਾਂਦੇ ਹਨ ਅਤੇ ਇਨ੍ਹਾਂ ਦਾ ਔਸਤਨ ਭਾਰ 150 ਗ੍ਰਾਮ ਹੁੰਦਾ ਹੈ। ਇਹ ਬਿਮਾਰੀਆਂ ਦੀ ਰੋਧਕ ਕਿਸਮ ਹੈ ਅਤੇ ਇਸਨੂੰ ਖੁੱਲੇ ਖੇਤ ਅਤੇ ਗ੍ਰੀਨ ਹਾਊਸ ਦੋਨੋਂ ਜਗ੍ਹਾ ਉਗਾਇਆ ਜਾ ਸਕਦਾ ਹੈ।
Indra (green): ਇਹ ਕਿਸਮ ਲੰਬੀ ਅਤੇ ਦਿਖਣ ਵਿੱਚ ਝਾੜੀਆਂ ਵਰਗੀ ਹੁੰਦੀ ਹੈ। ਇਸਦੇ ਪੱਤੇ ਗੂੜੇ ਹਰੇ ਰੰਗ ਦੇ ਅਤੇ ਸੰਘਣੇ ਹੁੰਦੇ ਹਨ। ਇਸਦੇ ਫਲਾਂ ਦਾ ਰੰਗ ਗੂੜਾ ਹਰਾ ਅਤੇ ਔਸਤਨ ਭਾਰ 170 ਗ੍ਰਾਮ ਹੁੰਦਾ ਹੈ। ਇਸਦੇ ਫਲ ਬਿਜਾਈ ਤੋਂ 50-55 ਦਿਨ ਬਾਅਦ ਬਣਨਾ ਸ਼ੁਰੂ ਹੋ ਜਾਂਦੇ ਹਨ। ਇਨ੍ਹਾਂ ਨੂੰ ਜ਼ਿਆਦਾ ਦੇਰ ਤੱਕ ਸਟੋਰ ਕਰਕੇ ਰੱਖਿਆ ਜਾ ਸਕਦਾ ਹੈ ਅਤੇ ਇਹ ਦੂਰੀ ਵਾਲੇ ਸਥਾਨਾਂ ਤੇ ਲਿਜਾਣ ਲਈ ਵੀ ਉਚਿੱਤ ਹੁੰਦੇ ਹਨ।
ਹੋਰ ਰਾਜਾਂ ਦੀਆਂ ਕਿਸਮਾਂ
California Wonder, Chinese Giant, World Beater, Yolo Wonder Bharat, Arka Mohini, Arka Gaurav, Arka Basant, Early Giant. Bullnose, King of North, Ruby King ਆਦਿ ਭਾਰਤ ਵਿੱਚ ਉਗਾਈਆਂ ਜਾਣ ਵਾਲੀਆਂ ਸ਼ਿਮਲਾ ਮਿਰਚ ਦੀਆਂ ਮਹੱਤਵਪੂਰਨ ਕਿਸਮਾਂ ਹਨ।