ਮਸਰ ਫਸਲ ਉਤਪਾਦਨ

ਆਮ ਜਾਣਕਾਰੀ

ਇਹ ਇੱਕ ਦਾਲਾਂ ਵਾਲੀ ਮੁੱਖ ਫਸਲ ਹੈ । ਇਹ ਦਾਲ ਤਿੰਨ ਰੰਗਾਂ ਗੂੜੀ,ਲਾਲ ਅਤੇ ਪੀਲੇ ਰੰਗ ਦੀ ਹੁੰਦੀ ਹੈ। ਇਸ ਨੂੰ ਬਹੁਤ ਸਾਰੇ ਪਕਵਾਨਾ ਵਿੱਚ ਵਰਤਿਆ ਜਾਂਦਾ ਹੈ। ਮਸਰ ਤੋਂ ਕਲਫ, ਕੱਪੜਾ ਅਤੇ ਛਾਪਾ ਬਣਾਉਣ ਦਾ ਪਦਾਰਥ ਵੀ ਮਿਲਦਾ ਹੈ।  ਇਸ  ਨੂੰ ਕਣਕ ਦੇ ਆਟੇ ਵਿੱਚ ਮਿਲਾ ਕੇ  ਬਰੈਡ ਅਤੇ ਕੇਕ ਵੀ ਬਣਾਏ ਜਾਂਦੇ ਹਨ । ਭਾਰਤ ਦੁਨੀਆ ਵਿੱਚ ਸਭ ਤੋਂ ਵੱਧ ਮਸਰ ਪੈਦਾ ਕਰਨ ਵਾਲਾ ਦੇਸ਼ ਹੈ।

 

ਜਲਵਾਯੂ

  • Season

    Temperature

    18°C - 20°C
  • Season

    Rainfall

    100 cm
  • Season

    Sowing Temperature

    18°C - 20°C
  • Season

    Harvesting Temperature

    22°C - 24°C
  • Season

    Temperature

    18°C - 20°C
  • Season

    Rainfall

    100 cm
  • Season

    Sowing Temperature

    18°C - 20°C
  • Season

    Harvesting Temperature

    22°C - 24°C
  • Season

    Temperature

    18°C - 20°C
  • Season

    Rainfall

    100 cm
  • Season

    Sowing Temperature

    18°C - 20°C
  • Season

    Harvesting Temperature

    22°C - 24°C
  • Season

    Temperature

    18°C - 20°C
  • Season

    Rainfall

    100 cm
  • Season

    Sowing Temperature

    18°C - 20°C
  • Season

    Harvesting Temperature

    22°C - 24°C

ਮਿੱਟੀ

ਇਹ ਹਰ ਤਰਾਂ ਦੀ ਮਿੱਟੀ ਵਿੱਚ ਉੱਗ ਸਕਦੀ ਹੈ ਪਰ ਕਲਰਾਫੀ ਜਾਂ ਸੇਮ ਵਾਲੀ ਜਮੀਨ ਵਿੱਚ ਨਹੀ ਉੱਗ ਸਕਦੀ । ਮਿੱਟੀ ਨਦੀਨ ਤੇ ਮੁੱਢੀਆਂ ਰਹਿਤ ਹੋਣੀ ਚਾਹੀਦੀ ਹੈ ਤਾਂ ਜੋ ਬੀਜ ਇੱਕੋ ਜਿਹੀ ਡੂੰਘਾਈ ਤੇ ਬੀਜੇ ਜਾ ਸਕਣ।

ਪ੍ਰਸਿੱਧ ਕਿਸਮਾਂ ਅਤੇ ਝਾੜ

LL 699 (2001): ਇਸ ਦੇ ਪੌਦੇ ਛੋਟੇ, ਸਿੱਧੇ ਅਤੇ ਜ਼ਿਆਦਾ ਟਾਹਣੀਆਂ ਵਾਲੇ ਹੁੰਦੇ ਹਨ। ਇਸ ਪੌਦੇ ਗੂੜ੍ਹੇ ਹਰੇ ਰੰਗ ਦੇ ਹੁੰਦੇ ਹਨ, ਜ਼ਿਆਦਾ ਫਲੀਆਂ ਦਿੰਦੇ ਹਨ ਅਤੇ ਜਲਦੀ ਖਿੜਦੇ ਹਨ। ਇਹ ਕਿਸਮ 145 ਦਿਨਾਂ ਵਿੱਚ ਪੱਕਦੀ ਹੈ। ਇਹ ਫਲੀ ਛੇਦਕ ਸੁੰਡੀ ਰੋਗ ਨੁੰ ਸਹਾਰਣਯੋਗ ਹੈ। ਇਸ ਵਿੱਚ ਪੱਕਣ ਦੇ ਚੰਗੇ ਗੁਣ ਮੌਜ਼ੂਦ ਹੁੰਦੇ ਹਨ। ਇਸ ਦਾ ਔਸਤਨ ਝਾੜ 5 ਕੁਇੰਟਲ ਪ੍ਰਤੀ ਏਕੜ ਹੈ।

LL 931 (2009): ਇਸ ਦੇ ਪੌਦੇ ਛੋਟੇ, ਸਿੱਧੇ ਅਤੇ ਬਹੁਤ ਜ਼ਿਆਦਾ ਸ਼ਾਖਾਵਾਂ ਵਾਲੇ ਹੁੰਦੇ ਹਨ, ਇਸ ਲਈ ਜ਼ਿਆਦਾ ਫਲੀਆਂ ਲੱਗਦੀਆਂ ਹਨ। ਇਸ ਦੇ ਪੱਤੇ ਗੂੜ੍ਹੇ ਹਰੇ, ਫੁੱਲ ਗੁਲਾਬੀ, ਰੰਗ ਰਹਿਤ ਹਰੀਆਂ ਫਲੀਆਂ ਅਤੇ ਮੁੱਢਲੇ ਟੈਂਡਰਿਲ ਇਸ ਫ਼ਸਲ ਦੀਆਂ ਵਿਸ਼ੇਸ਼ਤਾਵਾਂ ਹਨ। ਇਹ ਕਿਸਮ 146 ਦਿਨਾਂ ਵਿੱਚ ਪੱਕਦੀ ਹੈ। ਇਹ ਜੰਗ ਰੋਗ ਪ੍ਰਤੀ ਜ਼ਿਆਦਾ ਪ੍ਰਤੀਰੋਧਕ ਹੈ ਅਤੇ ਫਲੀ ਛੇਦਕ ਸੁੰਡੀ ਦਾ ਟਾਕਰਾ ਕਰ ਸਕਦੀ ਹੈ। ਇਸ ਦੇ ਮੱਧਮ ਆਕਾਰ ਦੇ ਬੀਜ ਭੂਰੇ ਰੰਗ ਦੇ ਹੁੰਦੇ ਹਨ ਅਤੇ ਇਸ ਤੇ ਹਲਕੇ ਧੱਬੇ ਹੁੰਦੇ ਹਨ। ਇਸ ਵਿੱਚ ਪੱਕਣ ਦੇ ਚੰਗੇ ਗੁਣ ਮੌਜ਼ੂਦ ਹੁੰਦੇ ਹਨ। ਇਸ ਦਾ ਔਸਤਨ ਝਾੜ 4.8 ਕੁਇੰਟਲ ਪ੍ਰਤੀ ਏਕੜ ਹੈ।

LL1373(2020): ਇਸ ਦੇ ਪੌਦੇ ਛੋਟੇ, ਸਿੱਧੇ ਅਤੇ ਬਹੁਤ ਜ਼ਿਆਦਾ ਸ਼ਾਖਾਵਾਂ ਵਾਲੇ ਹੁੰਦੇ ਹਨ, ਇਸ ਲਈ ਇਸ ਤੇ ਜ਼ਿਆਦਾ ਫਲੀਆਂ ਲੱਗਦੀਆਂ ਹਨ। ਇਸ ਦੇ ਪੱਤੇ ਹਲਕੇ ਹਰੇ ਰੰਗ, ਫੁੱਲ ਗੁਲਾਬੀ, ਗੈਰ-ਰੰਗਦਾਰ ਹਲਕੇ ਹਰੇ ਰੰਗ ਦੀਆਂ ਫਲੀਆਂ ਅਤੇ ਮੁੱਢਲੇ ਟੈਂਡਰਿਲ ਇਸ ਦੀਆਂ ਵਿਸ਼ੇਸ਼ਤਾਵਾਂ ਹਨ। ਇਹ ਕਿਸਮ 140 ਦਿਨਾਂ ਵਿੱਚ ਪੱਕਦੀ ਹੈ। ਇਹ ਜੰਗ ਰੋਗ ਦੇ ਪ੍ਰਤੀ ਰੋਧਕ ਹੈ ਅਤੇ ਫਲੀ ਛੇਦਕ ਸੁੰਡੀ ਰੋਗ ਨੁੰ ਸਹਾਰਣਯੋਗ ਹੈ। ਇਸ ਦੇ ਬੀਜ ਵੱਡੇ, ਵਜ਼ਨ 3.5 ਗ੍ਰਾਮ ਪ੍ਰਤੀ 100 ਬੀਜ ਹੁੰਦਾ ਹੈ। ਇਸ ਵਿੱਚ ਪੱਕਣ ਚੰਗੇ ਗੁਣ ਮੌਜ਼ੂਦ ਹੁੰਦੇ ਹਨ। ਇਸ ਦਾ ਔਸਤਨ ਝਾੜ 5.1 ਕੁਇੰਟਲ ਪ੍ਰਤੀ ਏਕੜ ਹੈ।

ਹੋਰ ਰਾਜਾਂ ਦੀਆਂ ਕਿਸਮਾਂ

Bombay 18: ਇਹ ਕਿਸਮ 130-140 ਦਿਨਾਂ ਵਿੱਚ ਪੱਕ ਕੇ ਕਟਾਈ ਲਈ ਤਿਆਰ ਹੋ ਜਾਂਦੀ ਹੈ । ਇਸ ਦਾ ਔਸਤਨ ਝਾੜ 4-4.8 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

DPL 15: ਇਹ ਕਿਸਮ 130-140 ਦਿਨਾਂ ਵਿੱਚ ਪੱਕ ਕੇ ਕਟਾਈ ਲਈ ਤਿਆਰ ਹੋ ਜਾਂਦੀ ਹੈ । ਇਸ ਦਾ ਔਸਤਨ ਝਾੜ 5.6-6.4 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

DPL 62 : ਇਹ ਕਿਸਮ 130-140 ਦਿਨਾਂ ਵਿੱਚ ਪੱਕ ਕੇ ਕਟਾਈ ਲਈ ਤਿਆਰ ਹੋ ਜਾਂਦੀ ਹੈ । ਇਸ ਦਾ ਔਸਤਨ ਝਾੜ 6.8 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

K 75: ਇਹ ਕਿਸਮ 120-125 ਦਿਨਾਂ ਵਿੱਚ ਪੱਕ ਕੇ ਕਟਾਈ ਲਈ ਤਿਆਰ ਹੋ ਜਾਂਦੀ ਹੈ । ਇਸ ਦਾ ਔਸਤਨ ਝਾੜ 5.5 - 6.4 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

Pusa 4076: ਇਹ ਕਿਸਮ 130-135 ਦਿਨਾਂ ਵਿੱਚ ਪੱਕ ਕੇ ਕਟਾਈ ਲਈ ਤਿਆਰ ਹੋ ਜਾਂਦੀ ਹੈ । ਇਸ ਦਾ ਔਸਤਨ ਝਾੜ 10-11 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

L 4632

ਖੇਤ ਦੀ ਤਿਆਰੀ

ਜੇਕਰ ਜ਼ਮੀਨ ਹਲਕੀ ਹੋਵੇ ਤਾਂ ਇਸ ਵਿੱਚ ਬਹੁਤੀ ਵਹਾਈ ਦੀ ਜਰੂਰਤ ਨਹੀ ਪੈਦੀਭਾਰੀਆਂ ਜ਼ਮੀਨਾਂ ਵਿੱਚ ਡੂੰਘੀ ਵਹਾਈ ਅਤੇ ਉਹਨਾਂ ਨੂੰ 3-4 ਵਾਰ ਵਾਹੁਣਾ ਚਾਹੀਦਾ ਹੈ। ਪਾਣੀ ਦੇ ਵਧੀਆ ਵਹਾਅ ਲਈ ਸੁਹਾਗਾ ਮਾਰਨਾ ਬਹੁਤ ਜਰੂਰੀ ਹੈ । ਫਸਲ ਬੀਜਣ ਸਮੇ ਖੇਤ ਵਿੱਚ ਸਹੀ ਨਮੀ ਹੋਣੀ ਚਾਹੀਦੀ ਹੈ।

ਬਿਜਾਈ

ਬਿਜਾਈ ਦਾ ਸਮਾਂ
ਬੀਜਾਂ ਨੂੰ ਅੱਧ ਅਕਤੂਬਰ ਤੋਂ ਲੈ ਕੇ ਨਵੰਬਰ ਦੇ ਪਹਿਲੇ ਪੰਦਰਵਾੜੇ ਵਿੱਚ ਬੀਜਿਆਂ ਜਾਂਦਾ ਹੈ।

ਫਾਸਲਾ
ਕਤਾਰਾਂ ਵਿੱਚ ਬੀਜ 22 ਸੈ:ਮੀ: ਦੀ ਦੂਰੀ ਤੇ ਬੀਜ਼ਣੇ ਚਾਹੀਦੇ ਹਨ ਅਤੇ ਦੇਰੀ ਨਾਲ ਬਿਜਾਈ ਕਰਨ ਵਾਲੀਆਂ ਹਾਲਤਾਂ ਵਿੱਚ ਕਤਾਰਾਂ ਦੀ ਦੂਰੀ ਘਟਾ ਕੇ 20 ਸੈ:ਮੀ: ਕਰ ਦੇਣੀ ਚਾਹੀਦੀ ਹੈ।  .
 
ਬੀਜ ਦੀ ਡੂੰਘਾਈ
ਬੀਜ ਦੀ ਡੂੰਘਾਈ  3-4 ਸੈ:ਮੀ: ਹੋਣੀ ਚਾਹੀਦੀ ਹੈ।

ਬਿਜਾਈ ਦਾ ਢੰਗ
ਬਿਜਾਈ ਲਈ ਪੋਰਾ ਢੰਗ ਜਾਂ ਖਾਦ ਅਤੇ ਬੀਜ ਵਾਲੀ ਮਸ਼ੀਨ ਦੀ ਵਰਤੋ ਕਰੋ। ਇਸ ਤੋਂ ਇਲਾਵਾ ਇਸ ਦੀ ਬਿਜਾਈ ਹੱਥਾਂ ਨਾਲ ਛਿੱਟਾ ਦੇ ਕੇ  ਕੀਤੀ ਜਾ ਸਕਦੀ ਹੈ।

ਬੀਜ

ਬੀਜ ਦੀ ਮਾਤਰਾ
ਬੀਜ ਦੀ ਮਾਤਰਾ 12-15 ਕਿਲੋਗ੍ਰਾਮ ਪ੍ਰਤੀ ਏਕੜ ਹੋਣੀ ਚਾਹੀਦੀ ਹੈ।

ਬੀਜ ਦੀ ਸੋਧ
ਬਿਜਾਈ ਤੋ ਪਹਿਲਾਂ ਬੀਜਾਂ ਨੂੰ ਕਪਤਾਨ ਜਾਂ ਥੀਰਮ 3 ਗ੍ਰਾਮ ਪ੍ਰਤੀ ਕਿਲੋਗ੍ਰਾਮ ਬੀਜ ਦੇ ਹਿਸਾਬ ਨਾਲ ਸੋਧੋ।

Fungicide name Quantity (Dosage per kg seed)
Captan 3gm
Thiram 3gm

ਖਾਦਾਂ

ਖਾਦਾਂ ( ਕਿਲੋ ਪ੍ਰਤੀ ਏਕੜ)

UREA SSP MURIATE OF POTASH
12 50 -

 

ਤੱਤ ( ਕਿਲੋ ਪ੍ਰਤੀ ਏਕੜ)

NITROGEN PHOSPHORUS POTASH
5 8 -

 

ਨਾਈਟ੍ਰੋਜਨ 5  ਕਿਲੋ (12 ਕਿਲੋ ਯੂਰੀਆ), ਫਾਸਫੋਰਸ 8 ਕਿਲੋ (50 ਕਿਲੋ ਸਿੰਗਲ ਸੁਪਰ ਫਾਸਫੇਟ ) ਦੀ ਮਾਤਰਾ ਪ੍ਰਤੀ ਏਕੜ ਵਿੱਚ ਬਿਜਾਈ ਦੇ ਸਮੇਂ ਪਾਉਣੀ ਚਾਹੀਦੀ ਹੈ । ਬਿਜਾਈ ਤੋਂ ਪਹਿਲਾਂ ਬੀਜਾਂ ਨੂੰ ਰਹਾਈਜ਼ੋਬੀਅਮ ਨਾਲ ਸੋਧ ਲੈਣਾ ਚਾਹੀਦਾ ਹੈ। ਜੇਕਰ ਬਿਜਾਈ ਤੋਂ ਪਹਿਲਾਂ ਬੀਜਾਂ ਨੂੰ ਰਹਾਈਜ਼ੋਬੀਅਮ ਨਾਲ  ਨਹੀਂ ਸੋਧਿਆ ਹੈ ਤਾਂ ਫਾਸਫੋਰਸ ਦੀ ਮਾਤਰਾ ਦੁੱਗਣੀ ਕਰ ਦੇਣੀ ਚਾਹੀਦੀ ਹੈ।

ਨਦੀਨਾਂ ਦੀ ਰੋਕਥਾਮ

ਬਾਥੂ, ਅਣਕਾਰੀ ਅਤੇ ਅਟਰੀ ਮਟਰੀ ਇਸ ਦੇ ਮੁੱਖ ਨਦੀਨ ਹਨ। ਇਹਨਾਂ  ਦੀ ਰੋਕਥਾਮ ਲਈ ਦੋ ਗੋਡੀਆ ਪਹਿਲੀ 30 ਦਿਨ ਅਤੇ ਦੂਸਰੀ 60 ਦਿਨਾਂ ਬਾਅਦ ਕਰੋ। 45-60 ਦਿਨਾਂ ਤੱਕ ਖੇਤ ਨੂੰ ਨਦੀਨ ਮੁਕਤ ਰੱਖੋ ਤਾਂ ਕਿ ਫਸਲ ਵਧੀਆ ਵਾਧਾ ਕਰੇ ਤੇ ਜਿਆਦਾ ਝਾੜ ਦੇਵੇ। ਇਸ ਤੋ ਇਲਾਵਾ ਸਟੰਪ 30 ਈ ਸੀ 550 ਮਿਲੀਲੀਟਰ ਬੀਜਣ ਦੇ ਦੋ ਤੋ ਤਿੰਨ ਦਿਨਾ ਦੇ ਅੰਦਰ ਅੰਦਰ ਛਿੜਕਾਅ ਕਰੋ ਅਤੇ ਇਸ ਦੇ ਨਾਲ ਇੱਕ ਗੋਡੀ 50 ਦਿਨਾਂ ਬਾਅਦ ਕਰੋ ਜੋ ਕਿ ਨਦੀਨਾਂ ਦੀ ਰੋਕਥਾਮ ਲਈ ਢੁੱਕਵੀ ਹੈ ।

 

ਸਿੰਚਾਈ

ਮਸਰ ਨੂੰ ਆਮ ਤੌਰ ਤੇ ਬਰਾਨੀ ਇਲਾਕਿਆ ਵਿੱਚ ਉਗਾਇਆ ਜਾਂਦਾ ਹੈ । ਮੌਸਮ ਦੇ ਹਿਸਾਬ ਨਾਲ ਇਸ ਨੂੰ ਦੋ ਤੋਂ ਤਿੰਨ ਪਾਣੀਆ ਦੀ ਜਰੂ੍ਰਤ ਪੈਦੀ ਹੈ। ਪਹਿਲਾ ਪਾਣੀ ਬੀਜਣ ਤੋ ਚਾਰ ਹਫਤੇ ਬਾਅਦ ਅਤੇ ਦੂਜਾ ਪਾਣੀ ਫੁੱਲ ਪੈਣ ਸਮੇ ਲਗਾਉ।  ਫੁੱਲ ਅਤੇ ਫਲੀਆਂ ਬਣਨ ਵਾਲੇ ਪੜਾਅ ਤੇ ਵੀ ਸਿੰਚਾਈ ਬਹੁਤ ਜਰੂਰੀ ਹੈ।

ਪੌਦੇ ਦੀ ਦੇਖਭਾਲ

ਫਲੀ ਛੇਦਕ ਸੁੰਡੀ
  • ਕੀੜੇ ਮਕੌੜੇ ਤੇ ਰੋਕਥਾਮ:

ਫਲੀ ਛੇਦਕ ਸੁੰਡੀ:- ਇਹ  ਸੁੰਡੀ ਪੱਤੇ, ਡੰਡੀਆ ਅਤੇ ਫੁੱਲਾਂ ਨੂੰ ਖਾਂਦੀ ਹੈ ।  ਇਹ ਮਸਰ ਦੀ ਖਤਰਨਾਕ ਸੁੰਡੀ ਹੈ ਤੇ ਝਾੜ ਦਾ ਬਹੁਤ ਨੁਕਸਾਨ ਕਰਦੀ ਹੈ । ਇਸ ਦੀ ਰੋਕਥਾਮ ਲਈ ਹੈਕਸਾਵਿਨ 900 ਗ੍ਰਾਮ  50 ਡਬਲਿਯੂ ਪੀ ਨੂੰ 90 ਲੀਟਰ ਪਾਣੀ ਪ੍ਰਤੀ ਏਕੜ ਵਿੱਚ ਮਿਲਾ ਕੇ ਫੁੱਲ ਪੈਣ ਸਮੇ ਛਿੜਕਾਅ ਕਰੋ । ਜੇਕਰ ਜਰੂਰਤ ਹੋਵੇ ਤਾਂ ਤੀਜਾ ਛਿੜਕਾਅ 3 ਹਫਤਿਆਂ ਬਾਅਦ ਕਰ ਸਕਦੇ ਹੋ।

 
ਕੁੰਗੀ
  • ਬਿਮਾਰੀਆਂ ਅਤੇ ਉਹਨਾਂ ਦੀ ਰੋਕਥਾਮ:

ਕੁੰਗੀ: ਇਸ ਨਾਲ ਟਾਹਣੀਆਂ, ਪੱਤੇ ਅਤੇ  ਫਲੀਆ ਉੱਤੇ ਹਲਕੇ ਪੀਲੇ ਰੰਗ ਦੇ ਉੱਭਰਵੇ ਧੱਬੇ ਪੈ ਜਾਂਦੇ ਹਨ ।ਇਹ ਧੱਬੇ ਗਰੁੱਪ ਦੇ ਰੂਪ ਵਿੱਚ ਨਜ਼ਰ ਆਉਦੇ ਹਨ । । ਛੋਟੇ ਧੱਬੇ ਹੌਲੀ - ਹੌਲੀ ਵੱਡੇ ਧੱਬਿਆਂ ਵਿੱਚ ਬਦਲ ਜਾਂਦੇ ਹਨ । ਕਈ ਵਾਰ ਨੁਕਸਾਨਿਆਂ ਪੌਦਾ ਪੂਰੀ ਤਰਾਂ ਸੁੱਕ ਜਾਂਦਾ ਹੈ । ਇਸ ਤੋਂ ਬਚਾਅ ਲਈ ਰੋਗ ਦਾ ਟਾਕਰਾ ਕਰਨ ਵਾਲੀਆ ਕਿਸਮਾਂ ਹੀ ਵਰਤੋ ਅਤੇ ਰੋਕਥਾਮ ਲਈ 400 ਗ੍ਰਾਮ M-45 ਨੂੰ 200 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਛਿੜਕਾਅ ਕਰੋ।

ਝੁਲਸ ਰੋਗ

ਝੁਲਸ ਰੋਗ: ਇਸ ਨਾਲ ਟਹਿਣੀਆਂ  ਅਤੇ ਫਲੀਆ ਉੱਤੇ ਗੂੜੇ ਭੂਰੇ ਰੰਗ ਦੇ ਧੱਬੇ ਪੈ ਜਾਂਦੇ ਹਨ ।  ਇਹ ਧੱਬੇ ਹੌਲੀ ਹੌਲੀ ਲੰਬੇ ਅਕਾਰ ਦੇ ਬਣਦੇ ਹਨ । ਕਈ ਵਾਰ ਇਹ ਧੱਬੇ ਗੋਲਾਕਾਰ ਦਾ ਰੂਪ ਲੈ ਲੈਂਦੇ ਹਨ ।   ਬਚਾਅ ਲਈ ਬਿਮਾਰੀ ਰਹਿਤ ਬੀਜ ਵਰਤੋ ਨੁਕਸਾਨੇ ਪੌਦੇ ਨੂੰ  ਨਸ਼ਟ ਕਰ ਦਿਉ । ਇਸ ਦੀ ਰੋਕਥਾਮ ਲਈ 400 ਗ੍ਰਾਮ ਬਵਿਸਟਨ ਨੂੰ 200 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਛਿੜਕਾਅ ਕਰੋ।

ਫਸਲ ਦੀ ਕਟਾਈ

ਕਟਾਈ ਸਹੀ ਸਮੇ ਤੇ ਕਰਨੀ ਚਾਹੀਦੀ ਹੈ । ਜਦੋ ਪੌਦੇ ਦੇ ਪੱਤੇ ਸੁੱਕ ਜਾਣ ਅਤੇ ਫਲੀਆਂ  ਪੱਕ ਜਾਂਦੀਆ ਹਨ ਉਦੋ  ਫਸਲ  ਵਾਢੀ ਲਈ ਤਿਆਰ ਹੋ ਜਾਂਦੀ ਹੈ ।  ਦੇਰੀ ਕਰਨ ਨਾਲ ਫਲੀਆਂ  ਝੜਨੀਆ ਸ਼ੁਰੂ ਹੋ ਜਾਂਦੀਆ ਹਨ। ਇਸ ਦੀ ਵਾਢੀ ਦਾਤੀ ਨਾਲ ਕਰੋ । ਦਾਣਿਆਂ  ਨੂੰ ਸਾਫ ਕਰਕੇ ਧੁੱਪ ਵਿੱਚ ਸੁਕਾ ਕੇ 12% ਨਮੀ ਤੇ ਸਟੋਰ ਕਰ ਲਉ।

ਰੈਫਰੈਂਸ

1.Punjab Agricultural University Ludhiana

2.Department of Agriculture

3.Indian Agricultural Research Instittute, New Delhi

4.Indian Institute of Wheat and Barley Research

5.Ministry of Agriculture & Farmers Welfare