9.jpg

ਆਮ ਜਾਣਕਾਰੀ

ਇਹ ਨਸਲ ਮੱਧਮ ਆਕਾਰ ਦੀ ਹੁੰਦੀ ਹੈ ਜੋ ਕਿ ਚੁਸਤ, ਮਜ਼ਬੂਤ ਅਤੇ ਕੰਮ ਕਰਨ ਵਾਲੇ ਕੁੱਤਿਆਂ ਲਈ ਜਾਣੀ ਜਾਂਦੀ ਹੈ। ਇਹਨਾਂ ਦੇ ਸਿਰ ਦਾ ਆਕਾਰ ਛੋਟਾ, ਅੱਖਾਂ ਦਾ ਆਕਾਰ ਅੰਡੇ ਵਰਗਾ, ਕੰਨ ਤਿਕੋਣੇ ਆਕਾਰ ਦੇ ਅਤੇ ਪੈਰ ਬਰਫ ਤੇ ਚੱਲਣ ਲਈ ਅਨੁਕੂਲ ਹੁੰਦੇ ਹਨ। ਇਹ ਨਸਲ ਕਈ ਰੰਗਾਂ ਵਿੱਚ ਪਾਈ ਜਾਂਦੀ ਹੈ ਜਿਵੇਂ ਕਿ ਸਲੇਟੀ ਅਤੇ ਚਿੱਟੇ, ਕਾਲੇ ਅਤੇ ਚਿੱਟੇ, ਲਾਲ ਅਤੇ ਚਿੱਟੇ, ਬਘਿਆੜ(ਭੇੜੀਏ) ਵਰਗੇ ਸਲੇਟੀ, ਸਿਲਵਰ ਅਤੇ ਭੂਰੇ ਆਦਿ। ਇਸ ਨਸਲ ਦੀਆਂ ਅੱਖਾਂ ਦੋਹਰੇ ਰੰਗ ਦੀਆਂ ਹੁੰਦੀਆਂ ਹਨ ਜਿਸ ਵਿੱਚ ਅੱਧੀ ਅੱਖ ਨੀਲੇ ਰੰਗ ਦੀ ਅਤੇ ਅੱਧੀ ਅੱਖ ਭੂਰੇ ਰੰਗ ਦੀ ਹੁੰਦੀ ਹੈ, ਅਤੇ ਕਈ ਵਾਰ ਦੋਨੋਂ ਅੱਖਾਂ ਅਲੱਗ-ਅਲੱਗ ਰੰਗ ਦੀਆਂ ਹੁੰਦੀਆਂ ਹਨ ਜਿਵੇਂ ਕਿ ਇੱਕ ਨੀਲੇ ਰੰਗ ਦੀ ਅਤੇ ਦੂਜੀ ਭੂਰੇ ਰੰਗ ਦੀ। ਇਹ ਨਸਲ ਸ਼ਾਂਤ, ਖੇਡਣ ਵਾਲੀ, ਕੋਮਲ ਅਤੇ ਪਰਿਵਾਰ ਵਿੱਚ ਰੱਖਣ ਲਈ ਵਧੀਆ ਹੁੰਦੀ ਹੈ। ਇਸ ਨਸਲ ਦੇ ਨਰ ਦਾ ਔਸਤਨ ਕੱਦ 53-60 ਸੈ.ਮੀ.ਅਤੇ ਮਾਦਾ ਦਾ ਔਸਤਨ ਕੱਦ 51-56 ਸੈ.ਮੀ. ਹੁੰਦਾ ਹੈ। ਇਸ ਨਸਲ ਦੇ ਨਰ ਦਾ ਔਸਤਨ ਭਾਰ 20-27 ਕਿਲੋ ਹੁੰਦਾ ਹੈ ਅਤੇ ਮਾਦਾ ਦਾ ਔਸਤਨ ਭਾਰ 16-23 ਕਿਲੋ ਹੁੰਦਾ ਹੈ। ਇਸ ਨਸਲ ਦਾ ਔਸਤਨ ਜੀਵਨ-ਕਾਲ 12-15 ਸਾਲ ਦਾ ਹੁੰਦਾ ਹੈ। ਇਸ ਨਸਲ ਦੀ ਮਾਦਾ ਇੱਕ ਸੂਏ ਵਿੱਚ 4-8 ਕਤੂਰਿਆਂ ਨੂੰ ਜਨਮ ਦਿੰਦੀ ਹੈ।

 

ਖੁਰਾਕ ਪ੍ਰਬੰਧ

ਆਹਾਰ ਦੀ ਮਾਤਰਾ ਅਤੇ ਕਿਸਮ, ਕੁੱਤੇ ਦੀ ਉਮਰ ਅਤੇ ਉਸ ਦੀ ਨਸਲ ਤੇ ਨਿਰਭਰ ਕਰਦੀ ਹੈ। ਛੋਟੀ ਨਸਲਾਂ ਨੂੰ ਵੱਡੀ ਨਸਲ ਦੇ ਮੁਕਾਬਲੇ ਘੱਟ ਮਾਤਰਾ ਵਿੱਚ ਆਹਾਰ ਦੀ ਲੋੜ ਹੁੰਦੀ ਹੈ। ਆਹਾਰ ਉਚਿੱਤ ਮਾਤਰਾ ਵਿੱਚ ਦਿੱਤਾ ਜਾਣਾ ਚਾਹੀਦਾ ਹੈ, ਨਹੀਂ ਤਾਂ ਕੁੱਤੇ ਸੁਸਤ ਅਤੇ ਮੋਟੇ ਹੋ ਜਾਂਦੇ ਹਨ। ਸੰਤੁਲਿਤ ਆਹਾਰ ਜਿਸ ਵਿੱਚ ਕਾਰਬੋਹਾਈਡ੍ਰੇਟਸ, ਫੈਟ, ਪ੍ਰੋਟੀਨ, ਵਿਟਾਮਿਨ ਅਤੇ ਟਰੇਸ ਤੱਤ ਸ਼ਾਮਿਲ ਹੋਣ, ਪਾਲਤੂ ਜਾਨਵਰਾਂ ਨੂੰ ਤੰਦਰੁਸਤ ਅਤੇ ਵਧੀਆ ਆਕਾਰ ਵਿੱਚ ਰੱਖਣ ਦੇ ਲਈ ਜ਼ਰੂਰੀ ਹੁੰਦੇ ਹਨ। ਕੁੱਤੇ ਨੂੰ 6 ਲੋੜੀਂਦੇ ਤੱਤ ਜਿਵੇਂ ਕਿ ਫੈਟ, ਖਣਿਜ, ਵਿਟਾਮਿਨ, ਕਾਰਬੋਹਾਈਡ੍ਰੇਟਸ, ਪਾਣੀ ਅਤੇ ਪ੍ਰੋਟੀਨ ਦੀ ਜ਼ਰੂਰਤ ਹੁੰਦੀ ਹੈ। ਇਸ ਦੇ ਨਾਲ ਹੀ ਇਹਨਾਂ ਨੂੰ ਸਾਫ ਪਾਣੀ ਦੀ ਲੋੜ ਹੁੰਦੀ ਹੈ। ਕਤੂਰਿਆਂ ਨੂੰ 29% ਪ੍ਰੋਟੀਨ ਅਤੇ ਪ੍ਰੋੜ ਕੁੱਤੇ ਨੂੰ ਆਹਾਰ ਵਿੱਚ 18% ਪ੍ਰੋਟੀਨ ਦੀ ਜ਼ਰੂਰਤ ਹੁੰਦੀ ਹੈ।

ਸਾਵਧਾਨੀਆਂ:
ਕੁੱਤਿਆਂ ਨੂੰ ਖਾਣੇ ਵਿੱਚ ਨਾ ਦੇਣ ਯੋਗ ਪਦਾਰਥ:

  • ਕਾੱਫੀ: ਇਹ ਪਾਲਤੂ ਜਾਨਵਰਾਂ ਦੇ ਹਾਨੀਕਾਰਾਕ ਹੁੰਦੀ ਹੈ, ਕਿਉਂਕਿ ਇਸ ਦੇ ਨਾਲ caffeine poisoning ਹੁੰਦੀ ਹੈ। ਇਸ ਬਿਮਾਰੀ ਦੇ ਲੱਛਣ ਹਨ ਤੇਜ਼ ਸਾਹ ਲੈਣਾ, ਬੇਚੈਨੀ, ਮਾਸਪੇਸ਼ੀਆਂ ਵਿੱਚ ਝਟਕੇ ਅਤੇ ਘਬਰਾਹਟ ਹੋਣਾ ਆਦਿ।
  • ਆਈਸ ਕਰੀਮ: ਮਨੁੱਖ ਦੀ ਤਰ੍ਹਾਂ ਹੀ ਕਈ ਕੁੱਤੇ ਵੀ ਲੈਕਟੋਸ ਨੂੰ ਸਹਿਣ ਨਹੀਂ ਕਰ ਸਕਦੇ ਅਤੇ ਨਤੀਜੇ ਵਜੋਂ ਉਹਨਾਂ ਨੂੰ ਡਾਇਬਿਟੀਜ਼ ਹੋ ਜਾਂਦੀ ਹੈ।
  • ਚਾੱਕਲੇਟ: ਚਾੱਕਲੇਟ ਵਿੱਚ ਥਿਓਬਰੋਮਾਈਨ ਵੱਧ ਮਾਤਰਾ ਚ ਹੁੰਦਾ ਹੈ, ਜੋ ਕਿ ਕੁੱਤਿਆਂ ਲਈ ਨੁਕਸਾਨਦਾਇਕ ਪਦਾਰਥ ਹੁੰਦਾ ਹੈ। ਇਸ ਕਾਰਨ ਜਾਨਵਰ ਨੂੰ ਵੱਧ ਪਿਆਸ ਲੱਗਦੀ ਹੈ, ਦੌਰੇ ਪੈਂਦੇ ਹਨ, ਦਿਲ ਦੀ ਧੜਕਣ ਅਨਿਯਮਿਤ ਹੋ ਜਾਂਦੀ ਹੈ ਅਤੇ ਫਿਰ ਅਚਾਨਕ ਮੌਤ ਹੋ ਜਾਂਦੀ ਹੈ।
  • ਸ਼ਰਾਬ: ਇਹ ਕੁੱਤੇ ਦੇ ਮਿਹਦੇ ਅਤੇ ਦਿਮਾਗ ਨੂੰ ਨੁਕਸਾਨ ਪਹੁੰਚਾਉਂਦੀ ਹੈ।ਇਸ ਕਾਰਨ ਸਾਹ ਲੈਣ ਵਿੱਚ ਸਮੱਸਿਆ ਹੁੰਦੀ ਹੈ, ਕੁੱਤੇ ਕੋਮਾ ਚ ਚਲੇ ਜਾਂਦੇ ਹਨ ਅਤੇ ਇੱਥੋਂ ਤੱਕ ਕਿ ਮੌਤ ਵੀ ਹੋ ਜਾਂਦੀ ਹੈ।
  • ਚਿਊਇੰਗਮ: ਜੇਕਰ ਚਿਊਇੰਗਮ ਵਿੱਚ ਜ਼ਾਈਲੀਟਾੱਲ ਪਦਾਰਥ ਹੋਵੇ ਤਾਂ ਇਹ ਪਦਾਰਥ ਕੁੱਤੇ ਦਾ ਮਿਹਦਾ ਫੇਲ ਹੋਣ ਦਾ ਕਾਰਨ ਬਣਦਾ ਹੈ।
  • ਪਿਆਜ: ਪਿਆਜ ਕੁੱਤਿਆਂ ਦੇ ਲਾਲ ਰਕਤਾਣੂਆਂ ਨੂੰ ਨਸ਼ਟ ਕਰਕੇ ਨੁਕਸਾਨ ਪਹੁੰਚਾਉਂਦੇ ਹਨ।
  • ਏਵੋਕਾਡੋ: ਇਸ ਵਿੱਚ ਪਰਸਿਨ ਹੁੰਦਾ ਹੈ, ਜੋ ਕਿ ਕੁੱਤੇ ਦੇ ਪੇਟ ਨੂੰ ਖਰਾਬ ਕਰਦਾ ਹੈ।

 

 

ਸਾਂਭ ਸੰਭਾਲ

ਕਤੂਰੇ ਦੀ ਚੋਣ ਕਰਦੇ ਸਮੇਂ ਸਾਵਧਾਨੀਆਂ: ਕਤੂਰੇ ਦੀ ਚੋਣ ਜ਼ਰੂਰਤ, ਮਕਸਦ, ਉਸ ਦੀ ਖੱਲ਼ ਦੇ ਵਾਲ, ਲਿੰਗ ਅਤੇ ਅਕਾਰ ਅਨੁਸਾਰ ਹੀ ਕਰਨੀ ਚਾਹੀਦੀ ਹੈ। ਕਤੂਰਾ ਉਹ ਖਰੀਦੋ ਜਿਹੜਾ 8-12 ਹਫਤੇ ਦਾ ਹੋਵੇ। ਕਤੂਰਾ ਖਰੀਦਣ ਸਮੇਂ ਉਸ ਦੀਆਂ ਅੱਖਾਂ, ਮਸੂੜੇ, ਪੂਛ ਅਤੇ ਮੂੰਹ ਦੀ ਜਾਂਚ ਜ਼ਰੂਰ ਕਰੋ। ਅੱਖਾਂ ਸਾਫ ਅਤੇ ਚਮਕਦਾਰ ਹੋਣੀਆਂ ਚਾਹੀਦੀਆਂ ਹਨ, ਮਸੂੜੇ ਗੁਲਾਬੀ ਹੋਣੇ ਚਾਹੀਦੇ ਹਨ ਅਤੇ ਪੂਛ ਕੱਟੀ ਹੋਈ ਨਹੀਂ ਹੋਣੀ ਚਾਹੀਦੀ ਅਤੇ ਦਸਤ ਦਾ ਕੋਈ ਸੰਕੇਤ ਨਹੀਂ ਹੋਣਾ ਚਾਹੀਦਾ।


ਆਵਾਸ: ਕੁੱਤੇ ਨੂੰ ਰੱਖਣ ਲਈ ਚੰਗੀ ਤਰ੍ਹਾਂ ਹਵਾਦਾਰ, ਸਾਫ ਅਤੇ ਸੁਰੱਖਿਅਤ ਵਾਤਾਵਰਨ ਪ੍ਰਦਾਨ ਕਰੋ। ਆਵਾਸ ਮੀਂਹ, ਹਵਾ ਅਤੇ ਹਨੇਰੀ ਤੋਂ ਸੁਰੱਖਿਅਤ ਹੋਣਾ ਚਾਹੀਦਾ ਹੈ। ਸਰਦੀਆਂ ਵਿੱਚ ਕੁੱਤਿਆਂ ਨੂੰ ਠੰਡ ਤੋਂ ਬਚਾਉਣ ਲਈ ਕੰਬਲ ਦਿਓ ਅਤੇ ਗਰਮੀਆਂ ਵਿੱਚ ਛਾਂ ਅਤੇ ਠੰਡੀ ਜਗ੍ਹਾ ਦੀ ਲੋੜ ਹੁੰਦੀ ਹੈ।

ਪਾਣੀ: ਕੁੱਤੇ ਲਈ 24 ਘੰਟੇ ਸਾਫ ਪਾਣੀ ਉਪਲੱਬਧ ਹੋਣਾ ਚਾਹੀਦਾ ਹੈ। ਪਾਣੀ ਨੂੰ ਸਾਫ ਰੱਖਣ ਲਈ ਵਰਤੇ ਜਾਣ ਵਾਲੇ ਬਰਤਨ ਨੂੰ ਲੋੜ ਅਨੁਸਾਰ ਦਿਨ ਵਿੱਚ ਘੱਟ ਤੋਂ ਘੱਟ ਦੋ ਵਾਰ ਜਾਂ ਇਸ ਤੋਂ ਘੱਟ ਸਮੇਂ ਵਿੱਚ ਸਾਫ ਕਰਨਾ ਚਾਹੀਦਾ ਹੈ।

ਵਾਲਾਂ ਦੀ ਦੇਖਭਾਲ:
 ਹਫਤੇ ਵਿੱਚ ਵਾਲਾਂ ਦੀ ਦੇਖਭਾਲ ਦੋ ਵਾਰ ਕਰਨੀ ਚਾਹੀਦੀ ਹੈ। ਕੰਘੀ ਕਰਨ ਤੋਂ ਚੰਗਾ ਹੈ ਕਿ ਹਰ ਦਿਨ ਬਰੱਸ਼ਿੰਗ ਕਰੋ। ਛੋਟੇ ਵਾਲਾਂ ਵਾਲੀ ਨਸਲ ਲਈ ਸਿਰਫ ਬ੍ਰਸ਼ਿੰਗ ਦੀ ਹੀ ਜ਼ਰੂਰਤ ਹੁੰਦੀ ਹੈ ਅਤੇ ਲੰਬੇ ਵਾਲਾਂ ਵਾਲੀ ਨਸਲ ਲਈ ਬਰੱਸ਼ਿੰਗ ਤੋਂ ਬਾਅਦ ਕੰਘੀ ਕਰਨੀ ਚਾਹੀਦੀ ਹੈ।

ਨਹਿਲਾਉਣਾ: ਕੁਤਿਆਂ ਨੂੰ 10-15 ਦਿਨਾਂ ਵਿੱਚ ਇੱਕ ਵਾਰ ਨਹਿਲਾਉਣਾ ਚਾਹੀਦਾ ਹੈ। ਨਹਿਲਾਉਣ ਲਈ ਚਕਿਤਸਿਕ ਸ਼ੈਂਪੂ ਦੀ ਸਿਫਾਰਿਸ਼ ਕੀਤੀ ਜਾਂਦੀ ਹੈ।
ਸੂਣ ਵਾਲੀ ਮਾਦਾ ਦੀ ਦੇਖਭਾਲ: ਸਿਹਤਮੰਦ ਕਤੂਰਿਆਂ ਲਈ ਗੱਭਣ ਮਾਦਾ ਦੀ ਉਚਿੱਤ ਦੇਖਭਾਲ ਜ਼ਰੂਰੀ ਹੈ। ਸੂਣ ਦੇ ਸਮੇਂ ਜਾਂ ਪਹਿਲਾਂ ਉਚਿੱਤ ਅੰਤਰਾਲ 'ਤੇ ਟੀਕਾਕਰਨ ਜ਼ਰੂਰ ਕਰਵਾਓ। ਗਰਭ ਕਾਲ ਲਗਭਗ 55-72 ਦਿਨ ਦਾ ਹੁੰਦਾ ਹੈ। ਉਚਿੱਤ ਆਹਾਰ, ਵਧੀਆ ਵਾਤਾਵਰਨ, ਕਸਰਤ ਅਤੇ ਉਚਿੱਤ ਜਾਂਚ ਸੂਣ ਵਾਲੀ ਮਾਦਾ ਲਈ ਜ਼ਰੂਰੀ ਹੁੰਦੀ ਹੈ।

ਨਵੇਂ ਜਨਮੇਂ ਕਤੂਰਿਆਂ ਦੀ ਦੇਖਭਾਲ: ਕਤੂਰਿਆਂ ਨੂੰ ਸ਼ੁਰੂਆਤੀ ਹਫਤਿਆਂ ਲਈ ਉਹਨਾਂ ਦੀਆਂ ਸ਼ੁਰੂਆਤੀ ਗਤੀਵਿਧੀਆਂ ਵਿੱਚ ਚੰਗਾ ਵਾਤਾਵਰਨ, ਆਹਾਰ ਅਤੇ ਚੰਗੀਆਂ ਆਦਤਾਂ ਦਾ ਵਿਕਾਸ ਸ਼ਾਮਲ ਹੈ। ਘੱਟ ਤੋਂ ਘੱਟ 2 ਮਹੀਨੇ ਤੱਕ ਕਤੂਰੇ ਨੂੰ ਮਾਂ ਦਾ ਦੁੱਧ ਦਿਓ ਅਤੇ ਜੇਕਰ ਮਾਂ ਦੀ ਮੌਤ ਹੋ ਗਈ ਹੋਵੇ ਜਾਂ ਕਿਸੇ ਵੀ ਕਾਰਨ ਕਤੂਰਾ ਆਪਣੀ ਮਾਂ ਤੋਂ ਅਲੱਗ ਹੋ ਜਾਵੇ ਤਾਂ ਸ਼ੁਰੂਆਤੀ ਫੀਡ ਜਾਂ ਪਾਊਡਰ ਵਾਲਾ ਦੁੱਧ ਕਤੂਰੇ ਨੂੰ ਦਿੱਤਾ ਜਾਵੇ।

ਡਾਕਟਰੀ ਦੇਖਭਾਲ: ਇਨਸਾਨਾਂ ਦੀ ਤਰ੍ਹਾਂ, ਹਰ 6-12 ਮਹੀਨੇ ਬਾਅਦ ਪਸ਼ੂਆਂ ਦੇ ਡਾਕਟਰ ਕੋਲੋਂ ਕੁੱਤੇ ਦੇ ਦੰਦਾਂ ਦੀ ਜਾਂਚ ਕਰਵਾਉਣੀ ਜ਼ਰੂਰੀ ਹੈ। ਆਪਣੇ ਕੁੱਤੇ ਦੇ ਦੰਦਾਂ ਨੂੰ ਨਰਮ ਬਰੱਸ਼ ਨਾਲ ਸਾਫ ਕਰੋ ਅਤੇ ਇੱਕ ਅਜਿਹੀ ਪੇਸਟ ਚੁਣੋ, ਜੋ ਫਲੋਰਾਈਡ ਮੁਕਤ ਹੋਵੇ, ਕਿਉਂਕਿ ਫਲੋਰਾਈਡ ਕੁੱਤਿਆਂ ਲਈ ਬਹੁਤ ਜ਼ਹਿਰੀਲਾ ਹੁੰਦਾ ਹੈ। 

ਸਿਫਾਰਸ਼ੀ ਟੀਕੇ: ਪਾਲਤੂ ਜਾਨਵਰਾਂ ਨੂੰ ਨਿਯਮਿਤ ਟੀਕਾਕਰਣ ਅਤੇ ਡਿਵਾੱਰਮਿੰਗ ਦੀ ਲੋੜ ਹੁੰਦੀ ਹੈ ਤਾਂ ਜੋ ਉਹਨਾਂ ਨੂੰ ਕੋਈ ਵੀ ਸਿਹਤ ਸਮੱਸਿਆ ਨਾ ਹੋਵੇ ।

  • 6 ਹਫਤੇ ਦੇ ਕੁੱਤੇ ਦੇ canine distemper, canine hepatitis, corona viral enteritis, canine parainfluenza, parvo virus infection, ਲੇਪਟੋਸਪਿਰੋਸਿਸ ਦਾ ਸ਼ੁਰੂਆਤੀ ਟੀਕਾਕਰਣ ਕਰਾਓ ਅਤੇ ਫਿਰ ਦੂਜਾ ਟੀਕਾਕਰਣ 2-3 ਹਫਤੇ ਤੋਂ 16 ਹਫਤੇ ਦੇ ਕੁੱਤੇ ਦੇ ਕਰਵਾਓ ਅਤੇ ਫਿਰ ਸਲਾਨਾ ਟੀਕਾ ਦੇਣਾ ਚਾਹੀਦਾ ਹੈ।
  • ਰੇਬੀਜ਼ ਬਿਮਾਰੀ ਲਈ 3 ਮਹੀਨੇ ਦੀ ਉਮਰ ਦੇ ਕੁੱਤੇ ਦੇ ਸ਼ੁਰੂਆਤੀ ਟੀਕਾਕਰਣ ਕਰਵਾਓ ਅਤੇ ਪਹਿਲੇ ਟੀਕੇ ਤੋਂ 3 ਮਹੀਨੇ ਬਾਅਦ ਦੂਜਾ ਟੀਕਾ ਲਗਵਾਓ।
  • ਹਾਨੀਕਾਰਕ ਪ੍ਰਜੀਵਾਂ ਤੋਂ ਪਾਲਤੂ ਜਾਨਵਰਾਂ ਨੂੰ ਬਚਾਉਣ ਲਈ ਡਿਵਾੱਰਮਿੰਗ ਜ਼ਰੂਰ ਕਰਾਉਣੀ ਚਾਹੀਦੀ ਹੈ। 3 ਮਹੀਨੇ ਅਤੇ ਇਸ ਤੋਂ ਘੱਟ ਉਮਰ ਦੇ ਕੁੱਤਿਆਂ ਦੀ ਹਰ 15 ਦਿਨ ਬਾਅਦ ਡਿਵਾੱਰਮਿੰਗ ਕਰਾਓ ਅਤੇ ਫਿਰ 1 ਸਾਲ ਬਾਅਦ ਜਾਂ ਇਸ ਤੋਂ ਜ਼ਿਆਦਾ ਉਮਰ ਦੇ ਕੁੱਤੇ ਦੀ ਹਰ 3 ਮਹੀਨੇ ਬਾਅਦ ਡਿਵਾੱਰਮਿੰਗ ਕਰਵਾਓ।

ਬਿਮਾਰੀਆਂ ਅਤੇ ਰੋਕਥਾਮ

•    ਕੈਂਸਰ: ਇਸ ਦੇ ਲੱਛਣ ਹਨ ਸਾਹ ਲੈਣ ਵਿੱਚ ਕਠਿਨਾਈ, ਸੁਸਤੀ, ਤੇਜ਼ੀ ਨਾਲ ਭਰ ਘੱਟਣਾ, ਅਚਾਨਕ ਲੰਗੜਾਪਨ, ਭੁੱਖ ਦੀ ਕਮੀ ਅਤੇ ਪਿਸ਼ਾਬ ਵਿੱਚ ਕਠਿਨਾਈ ਹੋਣਾ। ਇਹ ਬਿਮਾਰੀ ਜ਼ਿਆਦਾਤਰ ਵੱਧ ਉਮਰ ਦੇ ਕੁੱਤਿਆਂ ਵਿੱਚ ਪਾਈ ਜਾਂਦੀ ਹੈ। ਮੁੱਖ ਤੌਰ 'ਤੇ ਬੋਸਟਨ ਟੇਰਿਅਨ, ਗੋਲਡਨ ਰਿਟਰੀਵਰ ਅਤੇ ਬੌਕਸਰ ਨਸਲਾਂ ਹਨ, ਜਿਨ੍ਹਾਂ ਵਿੱਚ ਟਰੂਮਰ ਵਿਕਸਿਤ ਹੁੰਦਾ ਹੈ ਅਤੇ ਗ੍ਰੇਟ ਡੇਨ ਅਤੇ ਸੇਂਟ ਬਰਨਾਰਡ ਵਰਗੀਆਂ ਨਸਲਾਂ ਵਿੱਚ ਹੱਡੀਆਂ ਦਾ ਕੈਂਸਰ ਮੁੱਖ ਤੌਰ 'ਤੇ ਪਾਇਆ ਜਾਂਦਾ ਹੈ। 
ਇਲਾਜ: ਕੈਂਸਰ ਦੀ ਕਿਸਮ ਅਤੇ ਅਵਸਥਾ ਦੇ ਅਧਾਰ 'ਤੇ ਇਲਾਜ ਕਰਵਾਉਣਾ ਚਾਹੀਦਾ ਹੈ। ਇਲਾਜ ਵਿੱਚ ਮੁੱਖ ਤੌਰ 'ਤੇ ਕੀਮੋਥੈਰੇਪੀ, ਰੇਡੀਏਸ਼ਨ, ਸਰਜਰੀ ਅਤੇ ਇਮਿਊਨੋਥੈਰੇਪੀ ਸ਼ਾਮਿਲ ਹੁੰਦੀ ਹੈ।

•    ਡਾਇਬਿਟੀਜ਼(ਸ਼ੂਗਰ): ਇਹ ਬਿਮਾਰੀ ਮੁੱਖ ਤੌਰ 'ਤੇ ਇੰਨਸੁਲਿਨ ਹਾਰਮੋਨ ਦੀ ਕਮੀ ਜਾਂ ਇਨਸੁਲਿਨ ਦੀ ਅਢੁੱਕਵੀਂ ਪ੍ਰਤੀਕਿਰਿਆ ਕਾਰਨ ਹੁੰਦੀ ਹੈ। ਇਸ ਦੇ ਲੱਛਣ ਸੁਸਤੀ, ਉਲਟੀਆਂ, ਕਰਾੱਨਿਕ ਚਮੜੀ ਸੰਕ੍ਰਮਣ, ਅੰਨਾ-ਪਨ, ਡੀਹਾਈਡ੍ਰੇਸ਼ਨ, ਭਰ ਘੱਟ ਹੋਣਾ ਅਤੇ ਬਾਰ ਬਾਰ ਪਿਸ਼ਾਬ ਆਉਣਾ ਆਦਿ ਹਨ। ਮੁੱਖ ਤੌਰ 'ਤੇ ਇਹ 6-9 ਸਾਲ ਦੇ ਕੁੱਤਿਆਂ ਵਿੱਚ ਸ਼ੂਗਰ ਕਾਰਨ ਹੁੰਦਾ ਹੈ। ਇਹ ਬਿਮਾਰੀ ਜ਼ਿਆਦਾਤਰ ਪੂਡਲਜ਼, ਕੀਸ਼ੋਂਡਸ, ਡੇਕਸ ਹੰਡਸ, ਸਟੈਂਡਰਡ ਅਤੇ ਮੀਨੀਏਚਰ ਸਕਨਾੱਜ਼ਰਸ, ਸਾਮੋਯੇਡਜ਼ ਅਤੇ ਆਸਟਰੇਲਿਅਨ ਟੈਰੀਅਰਜ਼ ਨਸਲਾਂ ਵਿੱਚ ਪਾਈ ਜਾਂਦੀ ਹੈ।
ਇਲਾਜ: 
ਖੂਨ ਦੇ ਸਹੀ ਪ੍ਰਵਾਹ ਲਈ ਇਨਸੁਲਿਨ ਇੰਜੈੱਕਸ਼ਨ ਜ਼ਰੂਰੀ ਹਨ। 

•    ਹਾਰਟਵਾੱਰਮ: 
ਇਸ ਦੇ ਲੱਛਣ ਸਾਹ ਲੈਣ ਵਿੱਚ ਸਮੱਸਿਆ, ਉਲਟੀਆਂ, ਖੰਘ, ਭਾਰ ਘੱਟਣਾ ਅਤੇ ਥਕਾਵਟ ਆਦਿ ਹਨ। ਇਹ ਬਿਮਾਰੀ ਮੱਛਰਾਂ ਦੁਆਰਾ ਇੱਕ ਜਾਨਵਰ ਤੋਂ ਦੂਜੇ ਜਾਨਵਰ ਤੱਕ ਪਹੁੰਚਦੀ ਹੈ।
ਇਲਾਜ: ਹਾਰਟਵਾੱਰਮ ਬਿਮਾਰੀ ਦੇ ਇਲਾਜ ਲਈ Adulticides ਨਾਮ ਦੀ ਦਵਾਈ ਕੁੱਤਿਆਂ ਦੀ ਮਾਸਪੇਸ਼ੀ ਵਿੱਚ ਦਿੱਤੀ ਜਾਂਦੀ ਹੈ। 

 

 

 

•    ਕੈਨਲ ਕੱਫ: ਇਸ ਦੇ ਲੱਛਣ ਆਵਾਜ਼ ਨਾਲ ਸੁੱਕੀ ਖੰਘ, ਬੁਖਾਰ ਅਤੇ ਨੱਕ ਵਗਣਾ ਆਦਿ ਹਨ।
ਇਲਾਜ: 
ਕੈਨਲਕੱਫ ਤੋਂ ਰਾਹਤ ਲਈ ਰੋਗਾਣੂ ਰੋਧਕ ਜਾਂ ਖੰਘ ਘੱਟ ਕਰਨ ਵਾਲੀ ਦਵਾਈ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। 

•    ਰੇਬੀਜ਼: 
ਰੇਬੀਜ਼ ਦੇ ਲੱਛਣ ਸੰਵੇਦਨਸ਼ੀਲ ਹੋਣਾ, ਬੁਖਾਰ, ਭੁੱਖ ਘੱਟ ਲੱਗਣਾ, ਕਮਜ਼ੋਰੀ, ਜਬੜੇ ਅਤੇ ਗਲ਼ੇ ਦੀਆਂ ਮਾਸਪੇਸ਼ੀਆਂ ਦਾ ਅਧਰੰਗ ਹੋਣਾ, ਅਚਾਨਕ ਮੌਤ ਆਦਿ ਹਨ।
ਇਲਾਜ: ਕੁੱਤੇ ਨੂੰ ਰੇਬੀਜ਼ ਹੋ ਜਾਣ 'ਤੇ ਇਸ ਦਾ ਕੋਈ ਇਲਾਜ ਨਹੀਂ ਹੈ। ਇਸ ਬਿਮਾਰੀ ਦੇ ਨਤੀਜੇ ਵਜੋਂ ਅਚਾਨਕ ਮੌਤ ਹੋ ਜਾਂਦੀ ਹੈ।

 

 

•    ਪਾਰਵੋਵਾਇਰਸ: 
ਇਸ ਦੇ ਲੱਛਣ ਭੁੱਖ ਘੱਟ ਲੱਗਣੀ, ਸੁਸਤੀ, ਜ਼ਿਆਦਾ ਉਲਟੀਆਂ ਹੋਣੀਆਂ, ਖੂਨ ਅਤੇ ਗੰਧ ਵਾਲੇ ਦਸਤ ਆਦਿ ਹਨ।
ਇਲਾਜ: 6-8 ਹਫਤੇ ਦੇ ਕੁੱਤੇ ਨੂੰ ਪਾਰਵੋਵਾਇਰਸ ਦੇ ਟੀਕੇ ਦੀ ਸਲਾਹ ਦਿੱਤੀ ਜਾਂਦੀ ਹੈ ਅਤੇ ਫਿਰ 16-20 ਹਫਤੇ ਤੱਕ ਇਹ ਬੂਸਟਰ ਦੇ ਤੌਰ 'ਤੇ ਦਿੱਤਾ ਜਾਂਦਾ ਹੈ।

 

 

 
•    ਦੱਦਰੀ: ਇਸ ਦੇ ਲੱਛਣ ਕੰਨਾਂ, ਪੰਜਿਆਂ, ਸਿਰ ਅਤੇ ਸਰੀਰ ਦੇ ਅਗਲੇ ਭਾਗਾਂ 'ਤੇ ਦਾਗ ਪੈਣੇ ਹਨ। ਇਹ ਧੱਬੇ ਆਕਾਰ ਵਿੱਚ ਗੋਲ ਅਤੇ ਧੱਬੇਦਾਰ ਹੁੰਦੇ ਹਨ। ਘੱਟ ਉਮਰ ਦੇ ਕੁੱਤਿਆਂ 'ਤੇ ਇਸ ਬਿਮਾਰੀ ਦਾ ਹਮਲਾ ਵਧੇਰੇ ਹੁੰਦਾ ਹੈ।
ਇਲਾਜ: 
ਦੱਦਰੀ ਦੇ ਇਲਾਜ ਲਈ ਚਕਿਤਸਿਕ ਸ਼ੈਂਪੂ ਜਾਂ ਲੇਪ ਦੀ ਸਲਾਹ ਦਿੱਤੀ ਜਾਂਦੀ ਹੈ।

 

 

 
•    ਕੇਨਾਈਨ ਡਿਸਟੈਮਪਰ: 
3-6 ਮਹੀਨੇ ਦੇ ਕੁੱਤੇ ਇਸ ਬਿਮਾਰੀ ਦੇ ਪ੍ਰਤੀ ਵਧੇਰੇ ਸੰਵੇਦਨਸ਼ੀਲ ਹੁੰਦੇ ਹਨ। ਇਸ ਦੇ ਲੱਛਣ ਉਲਟੀ, ਖੰਘ, ਦਸਤ ਅਤੇ ਨਮੂਨੀਆ ਆਦਿ ਹਨ।
ਇਲਾਜ: 
ਐਂਟੀਬਾਇਓਟਿਕ ਜਿਵੇਂ ਕਿ ਕਲੋਰਮਫ਼ੇਨਿਕੋਲ ਜਾਂ ਐਂਪੀਸਿਲਿਨ ਜਾਂ ਜ਼ੈਂਟਾਮਿਸਿਨ 5-7 ਦਿਨਾਂ ਲਈ ਦਿਓ।
ਰੋਕਥਾਮ: 
7-9 ਹਫਤੇ ਦੇ ਕੁੱਤੇ ਨੂੰ ਪਹਿਲਾ ਟੀਕਾ ਲਗਵਾਉਣਾ ਚਾਹੀਦਾ ਹੈ ਅਤੇ ਫਿਰ ਦੂਜਾ ਟੀਕਾ 12-14 ਹਫਤੇ ਦੇ ਕੁੱਤੇ ਨੂੰ ਲਗਵਾਉਣਾ ਚਾਹੀਦਾ ਹੈ।