ਸਾਗਵਾਨ ਦੇ ਬਾਰੇ ਜਾਣਕਾਰੀ

ਆਮ ਜਾਣਕਾਰੀ

ਸਾਗਵਾਨ(ਟੀਕ) ਊਸ਼ਣੀ ਸਖਤ ਲੱਕੜੀ ਵਾਲੀ ਪ੍ਰਜਾਤੀ ਹੈ, ਜੋ ਲੈਮੀਐਸਿਆਏ ਪ੍ਰਜਾਤੀ ਨਾਲ ਸੰਬੰਧ ਰੱਖਦੀ ਹੈ। ਇਹ ਭਾਰਤ ਦੀ ਸਭ ਤੋਂ ਵੱਧ ਕੀਮਤੀ ਅਤੇ ਉੱਚ-ਮੁੱਲ ਵਾਲੀ ਟਿੰਬਰ ਦੀ ਫਸਲ ਹੈ। ਇਹ ਇੱਕ ਲੰਬਾ ਪਤਝੜੀ ਰੁੱਖ ਹੈ, ਜਿਸ ਦੀਆਂ ਟਹਿਣੀਆਂ ਸਲੇਟੀ-ਭੂਰੇ ਰੰਗ ਦੀਆਂ ਹੁੰਦੀਆਂ ਹਨ। ਭਾਰਤ ਵਿੱਚ ਸਾਗਵਾਨ ਦੀ ਖੇਤੀ 1842 ਵਿੱਚ ਲਿਆਂਦੀ ਗਈ ਅਤੇ ਕੇਰਲਾ ਦੇ ਚਾਟੂ ਮੈਨਨ ਨੂੰ ਭਾਰਤੀ ਟੀਕ ਦੀ ਖੇਤੀ ਦੇ ਪਿਤਾ ਵਜੋਂ ਜਾਣਿਆ ਜਾਂਦਾ ਹੈ। ਇਹ ਬਹੁਤ ਮਹੱਤਵਪੂਰਨ ਸਖਤ ਲੱਕੜੀ ਹੈ ਅਤੇ ਇਸਦੀ ਵਰਤੋਂ ਫਰਨੀਚਰ, ਪਲਾਈਵੂਡ, ਇਮਾਰਤਾਂ ਬਣਾਉਣ ਲਈ ਵਰਤੇ ਜਾਂਦੇ ਵੱਡੇ ਡੰਡੇ, ਸਮੁੰਦਰੀ ਜਹਾਜ਼ ਆਦਿ ਬਣਾਉਣ ਲਈ ਕੀਤੀ ਜਾਂਦੀ ਹੈ।

ਜਲਵਾਯੂ

  • Season

    Temperature

    10-45°C
  • Season

    Rainfall

    1200-2500mm
  • Season

    Sowing Temperature

    30-35°C
  • Season

    Harvesting Temperature

    10-45°C
  • Season

    Temperature

    10-45°C
  • Season

    Rainfall

    1200-2500mm
  • Season

    Sowing Temperature

    30-35°C
  • Season

    Harvesting Temperature

    10-45°C
  • Season

    Temperature

    10-45°C
  • Season

    Rainfall

    1200-2500mm
  • Season

    Sowing Temperature

    30-35°C
  • Season

    Harvesting Temperature

    10-45°C
  • Season

    Temperature

    10-45°C
  • Season

    Rainfall

    1200-2500mm
  • Season

    Sowing Temperature

    30-35°C
  • Season

    Harvesting Temperature

    10-45°C

ਮਿੱਟੀ

ਵਧੀਆ ਵਿਕਾਸ ਲਈ, ਇਸ ਫਸਲ ਨੂੰ ਵਧੀਆ ਨਿਕਾਸ ਵਾਲੀ, ਸੰਘਣੀ ਅਤੇ ਉਪਜਾਊ ਮਿੱਟੀ ਦੀ ਲੋੜ ਹੁੰਦੀ ਹੈ। ਇਸ ਲਈ ਮਿੱਟੀ ਦਾ pH 6.5 ਜਾਂ ਵੱਧ ਹੋਣਾ ਹੋਣਾ ਚਾਹੀਦਾ ਹੈ। ਜੇਕਰ ਮਿੱਟੀ ਦਾ pH 6.5 ਤੋਂ ਘੱਟ ਹੋਵੇ ਤਾਂ ਫਸਲ ਦੇ ਵਕਾਸ 'ਤੇ ਮਾੜਾ ਪ੍ਰਭਾਵ ਪੈਂਦਾ ਹੈ।

ਪ੍ਰਸਿੱਧ ਕਿਸਮਾਂ ਅਤੇ ਝਾੜ

Konni Teak, West African teak, Godhavari Teak, South and Central American Teak, Nilambur or Malabar Teak.

ਖੇਤ ਦੀ ਤਿਆਰੀ

ਮਿੱਟੀ ਨੂੰ ਭੁਰਭੁਰਾ ਬਣਾਉਣ ਲਈ ਖੇਤ ਨੂੰ 2-3 ਵਾਰ ਵਾਹੋ। ਖੇਤ ਵਿੱਚ ਪਾਣੀ ਖੜੋਤ ਨੂੰ ਰੋਕਣ ਲਈ ਮਿੱਟੀ ਨੂੰ ਚੰਗੀ ਤਰ੍ਹਾਂ ਸਮਤਲ ਕਰੋ। ਨਵੇਂ ਪੌਦਿਆਂ ਦੇ ਰੋਪਣ ਲਈ 45x45x45 ਸੈ.ਮੀ. ਦੇ ਫਾਸਲੇ ਤੇ ਟੋਏ ਪੁੱਟੋ। ਹਰੇਕ ਟੋਏ ਵਿੱਚ ਕੀਟਨਾਸ਼ਕ ਦੇ ਨਾਲ-ਨਾਲ ਗਲ਼ੀ-ਸੜੀ ਰੂੜੀ ਦੀ ਖਾਦ ਪਾਓ।
 

ਬਿਜਾਈ

ਬਿਜਾਈ ਦਾ ਸਮਾਂ
ਬੀਜਾਂ ਨੂੰ ਨਰਸਰੀ ਬੈੱਡਾਂ ਤੇ ਬੀਜਿਆ ਜਾਂਦਾ ਹੈ। ਰੋਪਣ ਦੇ ਲਈ 12-15 ਮਹੀਨੇ ਦੇ ਨਵੇਂ ਪੌਦਿਆਂ ਦੀ ਵਰਤੋਂ ਕਰੋ। ਕਲੋਨ ਪ੍ਰਜਣਨ ਗ੍ਰਾਫਟਿੰਗ(ਪੌਦੇ ਦੇ ਭਾਗਾਂ ਦੁਆਰਾ), ਜੜ੍ਹ ਤਣੇ ਕੱਟ ਕੇ ਅਤੇ ਮਾਈਕਰੋ ਪ੍ਰਜਣਨ ਦੁਆਰਾ ਕੀਤਾ ਜਾਂਦਾ ਹੈ। ਬਿਜਾਈ ਲਈ ਪੁੰਗਰੇ ਪੌਦਿਆਂ ਦੀ ਵਰਤੋਂ ਕੀਤੀ ਜਾਂਦੀ ਹੈ। ਸਾਗਵਾਨ ਦੀ ਬਿਜਾਈ ਲਈ ਮਾਨਸੂਨ ਦਾ ਮੌਸਮ ਸਭ ਤੋਂ ਵਧੀਆ ਹੁੰਦਾ ਹੈ।

ਫਾਸਲਾ
ਬਿਜਾਈ ਦੇ ਲਈ 2x2 ਜਾਂ 2.5x2.5 ਜਾਂ 3x3 ਮੀਟਰ ਫਾਸਲਾ ਰੱਖਿਆ ਜਾਂਦਾ ਹੈ। ਜਦੋਂ ਅੰਤਰ-ਫਸਲੀ ਅਪਨਾਈ ਹੋਵੇ ਤਾਂ ਫਾਸਲਾ 4x4 ਜਾਂ 5x5 ਮੀਟਰ ਰੱਖੋ।

ਬੀਜ ਦੀ ਡੂੰਘਾਈ
ਸਾਗਵਾਨ ਦੀ ਬਿਜਾਈ ਲਈ ਪੂਰੀ ਤਰ੍ਹਾਂ ਪੁੰਗਰੇ ਪੌਦਿਆਂ ਦੀ ਵਰਤੋਂ ਕਰੋ ਅਤੇ 45x45x45 ਸੈ.ਮੀ. ਦੇ ਟੋਏ ਪੁੱਟੋ। ਹਰੇਕ ਟੋਏ ਵਿੱਚ ਗਲ਼ੀ-ਸੜੀ ਰੂੜੀ ਦੀ ਖਾਦ ਅਤੇ ਮਿੱਟੀ ਪਾਓ।

ਬਿਜਾਈ ਦਾ ਢੰਗ
ਇਸ ਦੀ ਬਿਜਾਈ ਕਤਾਰਾਂ ਵਿੱਚ, ਛਿੱਟਾ ਦੇ ਕੇ ਜਾਂ ਪਨੀਰੀ ਲਗਾ ਕੇ ਕੀਤੀ ਜਾ ਸਕਦੀ ਹੈ।

ਬੀਜ

ਬੀਜ ਦੀ ਮਾਤਰਾ
ਇੱਕ ਏਕੜ ਖੇਤ ਵਿੱਚ ਬਿਜਾਈ ਲਈ ਲਗਭਗ 1500-1800 ਕਲੋਨਾਂ ਦੀ ਵਰਤੋਂ ਕਰੋ।

ਬੀਜ ਦੀ ਸੋਧ
ਸਾਗਵਾਨ ਰੁੱਖ ਦਾ ਛਿੱਲਕਾ ਮੋਟਾ ਅਤੇ ਸਖਤ ਹੁੰਦਾ ਹੈ, ਇਸ ਲਈ ਨਰਸਰੀ ਵਿੱਚ ਸਾਗਵਾਨ ਦੇ ਬੀਜਾਂ ਦੇ ਪੁੰਗਰਾਅ ਵਿੱਚ ਵਾਧਾ ਕਰਨ ਲਈ ਬਿਜਾਈ ਤੋਂ ਪਹਿਲਾਂ ਬੀਜਾਂ ਸੋਧਿਆ ਜਾਂਦਾ ਹੈ। ਬੀਜਾਂ ਦੀ ਸੋਧ ਲਈ ਵਰਤਿਆ ਜਾਣ ਵਾਲਾ ਢੰਗ ਫਲਾਂ ਨੂੰ ਡੋਬਣਾ ਅਤੇ ਸੁਕਾਉਣਾ ਹੈ। ਇਸ ਵਿਧੀ ਵਿੱਚ ਬੀਜਾਂ ਨੂੰ 12 ਘੰਟੇ ਲਈ ਪਾਣੀ ਵਿੱਚ ਡੋਬਿਆ ਜਾਂਦਾ ਹੈ ਅਤੇ ਫਿਰ 12 ਘੰਟੇ ਲਈ ਧੁੱਪ ਵਿੱਚ ਸੁਕਾਇਆ ਜਾਂਦਾ ਹੈ। ਇਹ ਕਿਰਿਆ 10-14 ਦਿਨਾਂ ਤੱਕ ਵਾਰ-ਵਾਰ ਦੁਹਰਾਈ ਜਾਂਦੀ ਹੈ। ਬੀਜਾਂ ਦੀ ਸੋਧ ਲਈ ਵਰਤੇ ਜਾਣ ਵਾਲੇ ਹੋਰ ਤੇਜ਼ਾਬ ਅਤੇ ਟੋਇਆਂ ਵਾਲੇ ਢੰਗ ਹਨ।

ਖਾਦਾਂ

ਹਰ ਸਾਲ ਦੇ ਅਗਸਤ ਅਤੇ ਸਤੰਬਰ ਮਹੀਨੇ ਵਿੱਚ N:P:K (15:15:15) @50 ਗ੍ਰਾਮ ਪ੍ਰਤੀ ਪੌਦਾ ਪਹਿਲੇ ਤਿੰਨ ਸਾਲ ਪਾਓ।

ਨਦੀਨਾਂ ਦੀ ਰੋਕਥਾਮ

ਪਹਿਲੇ ਤਿੰਨ ਸਾਲਾਂ ਵਿੱਚ ਖੇਤ ਨੂੰ ਨਦੀਨ ਮੁਕਤ ਰੱਖਣ ਲਈ ਚੰਗੀ ਤਰ੍ਹਾਂ ਸਿੰਚਾਈ ਕਰੋ। ਗੋਡੀ ਨਿਯਮਿਤ ਸਮੇਂ 'ਤੇ ਕਰੋ। ਪਹਿਲੇ ਸਾਲ ਵਿੱਚ 3 ਅਤੇ ਦੂਜੇ ਸਾਲ ਵਿੱਚ 2 ਅਤੇ ਤੀਜੇ ਸਾਲ ਵਿੱਚ 1 ਗੋਡੀ ਕਰੋ।

ਸਿੰਚਾਈ

ਮਾਨਸੂਨ ਦੇ ਮੌਸਮ ਵਿੱਚ ਸਿੰਚਾਈ ਦੀ ਲੋੜ ਨਹੀਂ ਹੁੰਦੀ ਹੈ। ਸਿੰਚਾਈ ਗਰਮ ਜਾਂ ਗਰਮੀਆਂ ਦੇ ਮਹੀਨੇ ਵਿੱਚ ਅਤੇ ਲੋੜ ਹੋਣ 'ਤੇ ਕਰੋ। ਲੋੜ ਸਮੇਂ ਸਿੰਚਾਈ ਕਰਨ ਨਾਲ ਕਾਫੀ ਹੱਦ ਤੱਕ ਪੈਦਾਵਾਰ ਵਿੱਚ ਸੁਧਾਰ ਆਉਂਦਾ ਹੈ। ਬੇਲੋੜੀ ਸਿੰਚਾਈ ਦੇ ਨਾਲ ਪਾਣੀ ਦੇ ਛਾਲੇ ਅਤੇ ਫੰਗਸ ਦਾ ਖਤਰਾ ਵੱਧ ਜਾਂਦਾ ਹੈ।

ਪੌਦੇ ਦੀ ਦੇਖਭਾਲ

ਪੱਤਿਆਂ ਦਾ ਪਤੰਗਾ, ਕਾਲੀ ਸੁੰਡੀ
  • ਕੀੜੇ ਮਕੌੜੇ ਤੇ ਰੋਕਥਾਮ

ਪੱਤਿਆਂ ਦਾ ਪਤੰਗਾ, ਕਾਲੀ ਸੁੰਡੀ ਸਾਗਵਾਨ ਰੁੱਖ ਦੇ ਗੰਭੀਰ ਕੀੜੇ ਹਨ, ਜੋ ਕਿ ਭਾਰੀ ਮਾਤਰਾ ਵਿੱਚ ਰੁੱਖ ਨੂੰ ਨੁਕਸਾਨ ਪੁਹੰਚਾਉਂਦੇ ਹਨ। ਇਸ ਦੀ ਰੋਕਥਾਮ ਦੇ ਲਈ ਕ਼ੁਇਨਲਫੋਸ@300 ਮਿ:ਲੀ ਨੂੰ 150 ਲੀਟਰ ਪਾਣੀ ਨਾਲ ਮਿਲਾ ਕੇ ਸਪਰੇ ਕਰੋ।

ਗੁਲਾਬੀ ਰੋਗ
  • ਬਿਮਾਰੀਆਂ ਅਤੇ ਉਨ੍ਹਾਂ ਦੀ ਰੋਕਥਾਮ

ਗੁਲਾਬੀ ਰੋਗ, ਪੱਤਿਆਂ ਤੇ ਚਿੱਟੇ ਧੱਬੇ ਅਤੇ ਜੜ੍ਹ ਗਲਣ ਸਾਗਵਾਨ ਦੇ ਪੌਦੇ ਦੀਆਂ ਮੁੱਖ ਬਿਮਾਰੀਆਂ ਹਨ।ਇਸ ਦੀ ਰੋਕਥਾਮ ਦੇ ਲਈ M-45@400 ਗ੍ਰਾਮ ਦੀ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ।

ਫਸਲ ਦੀ ਕਟਾਈ

ਜਦੋਂ ਰੁੱਖ ਕਟਾਈ ਦੀ ਅਵਸਥਾ ਤੇ ਪਹੁੰਚ ਜਾਵੇ, ਤਾਂ ਉਸ ਰੁੱਖ ਨੂੰ ਨਿਸ਼ਾਨ ਲਗਾਓ ਅਤੇ ਇਸਦੀ ਰਿਪੋਰਟ ਚੀਫ ਰਿਜ਼ਨਲ ਫੋਰੇਸਟ੍ਰੀ ਆਫਿਸ ਵਿੱਚ ਦਿਓ। ਅਨੁਮਤੀ ਮਿਲਣ ਤੋਂ ਬਾਅਦ ਕਟਾਈ ਕੀਤੀ ਜਾ ਸਕਦੀ ਹੈ। ਸਾਗਵਾਨ ਦੀ ਖੇਤੀ ਸਭ ਤੋਂ ਜਿਆਦਾ ਫਾਇਦੇਮੰਦ ਹੁੰਦੀ ਹੈ ਕਿਉਂਕਿ ਇਸਦੀ ਭਾਰਤ ਦੇ ਨਾਲ-ਨਾਲ ਵਿਦੇਸ਼ਾਂ ਵਿੱਚ ਵੀ ਭਾਰੀ ਮੰਗ ਹੈ। 14 ਸਾਲ ਦਾ ਸਾਗਵਾਨ ਰੁੱਖ 10-15 ਕਿਊਬਿਕ ਫੁੱਟ ਦੀ ਲੱਕੜੀ ਦਿੰਦਾ ਹੈ।

ਰੈਫਰੈਂਸ

1.Punjab Agricultural University Ludhiana

2.Department of Agriculture

3.Indian Agricultural Research Instittute, New Delhi

4.Indian Institute of Wheat and Barley Research

5.Ministry of Agriculture & Farmers Welfare