ਸਾਡੇ ਬਾਰੇ

ਪੇਂਡੂ ਭਾਰਤ ਦਾ ਡਿਜੀਟਲ ਰੂਪ ਵਿੱਚ ਸਸ਼ਕਤੀਕਰਨ

ਕਿਸਾਨਾਂ ਨੂੰ ਅਸੀਂ ਆਉਣ ਵਾਲੇ ਸਮੇਂ ਵਿੱਚ ਖੁਰਾਕ ਸੁਰੱਖਿਆ ਦੀ ਗਰੰਟੀ ਦਿੰਦੇ ਹਾਂ। ਭੋਜਨ ਵਿਵਸਥਾ ਦੇ ਇਸ ਜ਼ਰੂਰੀ ਕੰਮ ਤੋਂ ਇਲਾਵਾ ਵੀ ਹੋਰ ਕਈ ਭੂਮਿਕਾਵਾਂ ਨੂੰ ਵੀ ਪੂਰਾ ਕਰਦੇ ਹਾਂ ਜਿਸ ਨਾਲ ਵਾਤਾਵਰਣ, ਆਰਥਿਕਤਾ ਅਤੇ ਸਮਾਜ ਨੂੰ ਲਾਭ ਹੁੰਦਾ ਹੈ।

ਆਪਣੀ ਖੇਤੀ :- ਆਪਣੀ ਖੇਤੀ, ਖੇਤੀਬਾੜੀ ਅਤੇ ਪਸ਼ੂ ਪਾਲਣ ਦਾ ਇੱਕ ਵਿਆਪਕ ਅਤੇ ਨਵੀਨ ਪਲੇਟਫਾਰਮ (ਮੰਚ) ਹੈ, ਜੋ ਪੂਰੇ ਦੇਸ਼ ਦੇ ਕਿਸਾਨਾਂ ਅਤੇ ਦਿਹਾਤੀ ਵਰਗ ਦੇ ਆਮ ਲੋਕਾਂ ਨੂੰ ਆਪਸ ਵਿੱਚ ਜੋੜਦਾ ਹੈ ਅਤੇ ਆਪਣੇ ਕੰਮ ਤੋਂ ਚੰਗਾ ਉਤਪਾਦਨ ਲੈਣ ਅਤੇ ਕਾਰੋਬਾਰ ਦਾ ਪ੍ਰਬੰਧਨ ਕਰਨ ਵਿੱਚ ਉਨ੍ਹਾਂ ਦੀ ਮਦਦ ਕਰਦਾ ਹੈ। ਅਸੀਂ ਕਿਸਾਨਾਂ ਨੂੰ ਪਹਿਲਾਂ ਨਾਲੋਂ ਵਧੇਰੇ ਏਕੀਕ੍ਰਿਤ ਅਤੇ ਸੂਚਿਤ ਬਣਨ ਵਿੱਚ ਮਦਦ ਕਰਦੇ ਹਾਂ। ਅਸੀਂ ਫ਼ਸਲ ਦੀ ਬਿਜਾਈ, ਪਾਲਣ ਪੋਸ਼ਣ, ਸੁਰੱਖਿਆ ਤੋਂ ਲੈ ਕੇ ਫਸਲ ਦੀ ਕਟਾਈ ਤੱਕ ਸਹੀ ਜਾਣਕਾਰੀ ਪ੍ਰਦਾਨ ਕਰਦੇ ਹਾਂ। ਆਪਣੀ ਖੇਤੀ ਤੁਹਾਨੂੰ ਖੇਤ ਵਿੱਚ ਹੀ ਸਹੀ ਸੁਝਾਅ ਲੈਣ, ਆਪਣੇ ਕੰਮ ਵਿੱਚ ਸੁਧਾਰ ਕਰਨ ਅਤੇ ਆਉਣ ਵਾਲੇ ਸਮੇਂ ਦਾ ਸਹੀ ਅਨੁਮਾਨ ਲਗਾਉਣ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰਨ ਵਿੱਚ ਮਦਦ ਕਰਦੀ ਹੈ।

ਹੋਰ ਆਕਰਸ਼ਕ ਕੰਮ:

  • ਤੁਸੀ ਆਪਣੀ ਮਰਜੀ ਨਾਲ ਕਿਸੇ ਵੀ ਖੇਤਰ/ਸਥਾਨ ਦੇ ਲਾਈਵ ਮੰਡੀ ਰੇਟ ਦੇਖ ਸਕਦੇ ਹੋ।
  • ਤੁਸੀ ਖੇਤੀਬਾੜੀ ਅਤੇ ਪਸ਼ੂ ਪਾਲਣ ਨਾਲ ਸੰਬੰਧਿਤ ਤਾਜ਼ਾ ਖ਼ਬਰਾਂ ਇੱਕੋ ਥਾਂ ਤੋਂ ਪ੍ਰਾਪਤ ਕਰ ਸਕਦੇ ਹੋ ।
  • ਤੁਸੀ ਨਵੇਂ ਉਤਪਾਦ ਲਾਂਚ ਅਤੇ ਜਾਂਚ ਕਰ ਸਕਦੇ ਹੋ।|
  • ਤੁਸੀ ਆਪਣੇ ਖੇਤਰ ਲਈ ਮੌਸਮ ਦਾ ਹਾਲ ਅਤੇ ਮੌਸਮ ਦੀ ਜਾਣਕਾਰੀ ਲੈ ਸਕਦੇ ਹੋ।

ਖੇਤੀਬਾੜੀ ਉਤਪਾਦ ਜਾਂ ਉਤਪਾਦ ਖਰੀਦੋ/ਵੇਚੋ (ਪੁਰਾਣੇ ਜਾਂ ਨਵੇਂ)

ਆਪਣੀ ਖੇਤੀ ਭਾਰਤ ਦਾ ਅਲੱਗ ਅਤੇ ਮੁਫਤ ਪੇਂਡੂ ਵਰਗੀਕ੍ਰਿਤ ਪੋਰਟਲ ਪੇਸ਼ ਕਰਦਾ ਹੈ ਜਿੱਥੇ ਤੁਸੀਂ ਆਪਣੀਆਂ ਸ਼ਰਤਾਂ 'ਤੇ ਕੁਝ ਵੀ ਖਰੀਦ ਜਾਂ ਵੇਚ ਸਕਦੇ ਹੋ, ਆਪਣੇ ਘਰ ,ਖੇਤ,ਜਾਂ ਇੱਥੋਂ ਤੱਕ ਕਿ ਯਾਤਰਾ ਦੇ ਦੋਰਾਨ ਵੀ। ਸਾਡਾ ਪੋਰਟਲ ਤੁਹਾਨੂੰ ਆਪਣੇ ਖਰੀਦਦਾਰਾਂ ਨਾਲ ਜੁੜਨ ਵਿੱਚ ਮਦਦ ਕਰਦਾ ਹੈ ਅਤੇ ਤੁਹਾਡਾ ਮੁਨਾਫਾ ਵਧਾਉਣ, ਵੱਡੇ ਦਰਸ਼ਕਾਂ ਨਾਲ ਜੋੜਦਾ ਹੈ ਅਤੇ ਸਾਰੇ ਵਿਚੋਲਿਆਂ ਨੂੰ ਖਤਮ ਕਰਦਾ ਹੈ।

ਆਪਣੀਆਂ ਫਸਲਾਂ ਲਈ ਖੇਤੀਬਾੜੀ ਇਨਪੁੱਟ ਖਰੀਦੋ

ਆਪਣੀ ਖੇਤੀ ਦੇ ਈ-ਕਾਮਰਸ ਪਲੇਟਫਾਰਮ ਰਾਹੀਂ, ਤੁਸੀ ਕਿਸਾਨਾਂ ਨੂੰ ਵਧੀਆ ਕੀਮਤ ਅਤੇ ਸਭ ਤੋਂ ਘੱਟ ਡਿਲੀਵਰੀ ਸਮੇਂ ਵਿੱਚ ਸਹੀ ਅਤੇ ਵਧੀਆ ਉਤਪਾਦਾਂ ਦਾ ਸੁਝਾਅ ਦਿੰਦਾ ਹੈ। ਅਸੀਂ ਖੇਤੀਬਾੜੀ ਲਈ ਕਿਸਾਨਾਂ ਦੀ ਭੂਗੋਲਿਕ ਸਥਿਤੀ, ਗਤੀਵਿਧੀਆਂ ਅਤੇ ਵਿੱਤ ਨਾਲ ਸੰਬੰਧਿਤ ਸਮੱਸਿਆਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਅਸਲ ਉਤਪਾਦ ਪ੍ਰਦਾਨ ਕਰਨ ਦੇ ਨਾਲ-ਨਾਲ ਸਭ ਤੋਂ ਉੱਚਿਤ ਸੰਭਵ ਹੱਲ ਪ੍ਰਦਾਨ ਕਰਦਾ ਹੈ।

ਦੇਸ਼ ਭਰ ਦੇ ਮਾਹਿਰਾਂ ਨਾਲ ਜੁੜੋ

ਕੁਨੈਕਟੀਵਿਟੀ ਵਿੱਚ ਅਸਲ ਸ਼ਕਤੀ ਹੈ। ਸਾਡੇ ਪੋਰਟਲ ਦੀ ਵਰਤੋਂ ਕਰਕੇ, ਖੇਤੀਬਾੜੀ ਖੇਤਰ ਵਿੱਚ ਨਵੀਆਂ ਖੋਜਾਂ, ਟਿਕਾਊ ਖੇਤੀਬਾੜੀ ਰਣਨੀਤੀਆਂ, ਪੈਦਾਵਾਰ ਵਧਾਉਣ ਦੇ ਤਰੀਕਿਆਂ ਅਤੇ ਸਰੋਤਾਂ ਦੀ ਵਧੇਰੇ ਕੁਸ਼ਲਤਾ ਨਾਲ ਪ੍ਰਯੋਗ ਅਤੇ ਬਹੁਤ ਕੁੱਝ ਸਿੱਖਣ ਦੇ ਨਾਲ ਨਾਲ ਦੇਸ਼ ਭਰ ਦੇ ਅਲੱਗ ਅਲੱਗ ਮਾਹਿਰਾਂ ਅਤੇ ਪ੍ਰਗਤੀਸ਼ੀਲ ਕਿਸਾਨਾਂ ਨਾਲ ਜੁੜੋ। ਆਪਣੀ ਖੇਤੀ ਤੁਹਾਡੀ ਰੋਜਮਰਾ ਦੀਆਂ ਸਮੱਸਿਆਵਾਂ ਦੇ ਸਹੀ ਅਤੇ ਵਾਜਬ ਹੱਲ ਪ੍ਰਾਪਤ ਕਰਨ ਵਿੱਚ ਤੁਹਾਡੀ ਮਦਦ ਕਰਦੀ ਹੈ।

ਮੁਫਤ ਵਿੱਚ ਵੈਬਸਾਈਟ ਬਣਵਾਓ - ਡਿਜੀਟਲ ਬਣੋਂ !

ਆਪਣੀ ਖੇਤੀ ਨਾਲ 'ਹਰ ਕਿਸਾਨ ਲਈ ਵੈਬਸਾਈਟ' ਬਣਾਉਣ ਦੀ ਸਹੂਲਤ ਨਾਲ ਅਗਲੇ ਪੱਧਰ 'ਤੇ ਪੁੱਜੋ, ਜਿਸ ਵਿੱਚ ਅਸੀਂ ਤੁਹਾਡੇ ਲਈ ਇਕ ਵੈੱਬਸਾਈਟ ਬਣਾਉਂਦੇ ਹਾਂ, ਬਿਲਕੁਲ ਮੁਫਤ, ਜਿਸ ਦੀ ਵਰਤੋਂ ਕਰਨਾ ਆਸਾਨ ਹੈ ਅਤੇ ਉਸਨੂੰ ਅਨੁਕੂਲਿਤ ਕੀਤਾ ਜਾ ਸਕਦਾ ਹੈ। ਡਿਜੀਟਲ ਬਣੋਂ ਅਤੇ ਆਪਣਾ ਖੁਦ ਦਾ ਗਲੋਬਲ ਬ੍ਰਾਂਡ ਬਣਾਓ। ਵੈੱਬਸਾਈਟ ਕੰਪਿਊਟਰ ਦੇ ਨਾਲ-ਨਾਲ ਮੋਬਾਈਲ 'ਤੇ ਵੀ ਉਪਲੱਬਧ ਹੋਵੇਗੀ।

You have successfully login.

Your email and password is incorrect!

Hide

Forgot your password?

Sign Up With Email:

Hide

Lost your password?
Please enter your email address. You will receive a link to create a new password.

Your login details have been sent to your registered email address. Please check your email.
This email not exits in our system!.

Back to log-in

Close