ਆਮ ਜਾਣਕਾਰੀ
ਕਤਲਾ ਇੱਕ ਪ੍ਰਸਿੱਧ ਅਤੇ ਜਲਦੀ ਵੱਧਣ ਵਾਲੀ ਕਾਰਪ ਹੈ। ਇਹ ਕੁਦਰਤ ਵਿੱਚ ਗੈਰ-ਹਿੰਸਕ ਹੁੰਦੀ ਹੈ। ਇਹ ਜ਼ਿਆਦਾਤਰ ਬੰਗਲਾਦੇਸ਼ ਦੀ ਪਦਮਾ, ਮੇਘਨਾ ਅਤੇ ਬਰੀਗੰਗਾ ਨਦੀਆਂ ਵਿੱਚ ਪਾਈ ਜਾਂਦੀ ਹੈ। ਭਾਰਤ ਵਿੱਚ ਇਸਨੂੰ ਭਾਕੁਰਾ ਦੇ ਤੌਰ ਤੇ ਜਾਣਿਆ ਜਾਂਦਾ ਹੈ। ਇਸਦਾ ਸਰੀਰ ਚੌੜਾ, ਸਿਰ ਲੰਬਾ, ਹੇਠਲਾ ਬੁੱਲ੍ਹ ਸਮਤਲ ਅਤੇ ਮੋਟਾ, ਰੰਗ ਕਾਲਾ-ਸਲੇਟੀ, ਕਿਨਾਰਿਆਂ ਦਾ ਸਿਲਵਰ ਰੰਗ ਦੇ ਅਤੇ ਚਾਨੇ ਦਾ ਹਲਕਾ ਗੁਲਾਬੀ ਰੰਗ ਹੁੰਦਾ ਹੈ। ਇਹ ਪਾਣੀ ਦੀ ਉੱਪਰੀ ਸਤਹਿ ਤੋਂ ਭੋਜਨ ਲੈਂਦੀਆਂ ਹਨ ਅਤੇ ਇਸਦੇ ਵਿਕਾਸ ਲਈ ਕਿਨਾਰੇ ਅਤੇ ਸਤਹਿ ਦੀ ਬਨਸਪਤੀ ਬਹੁਤ ਉਪਯੋਗੀ ਹੁੰਦੀ ਹੈ। ਇਹ ਮੌਨਸੂਨ ਦੇ ਮੌਸਮ ਦੌਰਾਨ ਸਾਲ ਵਿੱਚ ਇੱਕ ਵਾਰ ਅੰਡੇ ਦਿੰਦੀ ਹੈ। ਸੁਆਦੀ ਭੋਜਨ ਅਤੇ ਉੱਚ-ਪ੍ਰੋਟੀਨ ਸਮੱਗਰੀ ਕਾਰਨ ਇਸਦੀ ਮੰਗ ਵਧੇਰੇ ਹੁੰਦੀ ਹੈ। ਇਸਨੂੰ ਆਸਾਨੀ ਨਾਲ ਸਾਫ ਅਤੇ ਗਹਿਰੇ ਪਾਣੀ ਦੇ ਟੈਂਕਾਂ ਅਤੇ ਤਲਾਬਾਂ ਵਿੱਚ ਪਾਲਿਆ ਜਾ ਸਕਦਾ ਹੈ। ਇਨ੍ਹਾਂ ਦਾ ਵਿਕਾਸ ਟੈਂਕਾਂ ਨਾਲੋਂ ਝੋਨੇ ਵਾਲੇ ਖੇਤਾਂ ਵਿੱਚ ਜ਼ਿਆਦਾ ਹੁੰਦਾ ਹੈ। ਇਹ ਇੱਕ ਸਾਲ ਵਿੱਚ 1.5 ਕਿਲੋ ਤੋਂ ਜ਼ਿਆਦਾ ਭਾਰ ਵਧਾਉਂਦੀ ਹੈ। ਇਹ ਆਪਣੇ ਸਰੀਰ ਦੇ ਪ੍ਰਤੀ ਕਿਲੋ ਭਾਰ ਅਨੁਸਾਰ 0.80-1.20 ਲੱਖ ਤੱਕ ਅੰਡੇ ਦਿੰਦੀ ਹੈ। ਇਸਨੂੰ ਮਰੀਗਲ ਅਤੇ ਰੋਹੂ ਮੱਛੀ ਨਾਲ ਸਮਾਨ ਅਨੁਪਾਤ ਵਿੱਚ ਪਾਲਿਆ ਜਾਂਦਾ ਹੈ। ਇਸ ਨਸਲ ਦਾ ਸਲਾਨਾ ਔਸਤਨ ਉਤਪਾਦਨ 0.08 ਮਿਲੀਅਨ ਪ੍ਰਤੀ ਏਕੜ ਹੁੰਦਾ ਹੈ। ਇਹ ਜਲਦੀ ਵਧਣ ਵਾਲੀ ਮੱਛੀ ਹੈ ਜੋ ਕਿ ਇੱਕ ਸਾਲ ਵਿੱਚ 1200-1400 ਗ੍ਰਾਮ ਭਾਰ ਪ੍ਰਾਪਤ ਕਰਦੀ ਹੈ। ਇਹ 25-32° ਸੈਲਸੀਅਸ ਦੇ ਤਾਪਮਾਨ ਤੇ ਵੱਧਦੀਆਂ ਹਨ। ਤਲਾਬ ਵਿੱਚੋਂ ਕੱਢਣ ਸਮੇਂ ਕਤਲਾ ਦਾ ਭਾਰ 1.5-2.0 ਕਿਲੋ ਹੁੰਦਾ ਹੈ।