ਪੰਜਾਬ ਵਿੱਚ ਬਾਜਰਾ ਉਤਪਾਦਨ

ਆਮ ਜਾਣਕਾਰੀ

ਬਾਜਰੇ ਨੂੰ ਦਾਣਿਆਂ ਅਤੇ ਚਾਰੇ ਦੇ ਉਦੇਸ਼ ਲਈ ਉਗਾਇਆ ਜਾਂਦਾ ਹੈ, ਪਰ ਨੇਪੀਅਰ ਅਤੇ ਹਾਥੀ ਘਾਹ ਦੀ ਖੇਤੀ ਚਾਰੇ ਦੀ ਫਸਲ ਦੇ ਤੌਰ 'ਤੇ ਕੀਤੀ ਜਾਂਦੀ ਹੈ। ਇਹ ਫਸਲ ਬਾਜਰਾ ਅਤੇ ਹਾਥੀ ਘਾਹ ਦੇ ਸੁਮੇਲ ਤੋਂ ਤਿਆਰ ਕੀਤੀ ਗਈ ਹੈ। ਇਹ ਹਾਈਬ੍ਰਿਡ ਪੌਦਿਆਂ ਦੀ ਪੈਦਾਵਾਰ ਵਿੱਚ ਵਾਧਾ ਕਰਦਾ ਹੈ। ਇਹ ਪ੍ਰਜਾਤੀ ਦੇ ਚੰਗੇ ਉਤਪਾਦਨ ਦੇ ਨਾਲ-ਨਾਲ ਚੰਗੀ ਗੁਣਵੱਤਾ ਵਾਲੀ ਖਾਦ ਵੀ ਮਿਲਦੀ ਹੈ। ਰੋਪਣ ਦੇ ਬਾਅਦ, ਇਹ ਲਗਾਤਾਰ 2-3 ਸਾਲ ਝਾੜ ਦਿੰਦਾ ਹੈ।

ਜਲਵਾਯੂ

  • Season

    Temperature

    30°C
  • Season

    Rainfall

    30-60 cm
  • Season

    Sowing Temperature

    30°C - 32°C
  • Season

    Harvesting Temperature

    20-25 degree
  • Season

    Temperature

    30°C
  • Season

    Rainfall

    30-60 cm
  • Season

    Sowing Temperature

    30°C - 32°C
  • Season

    Harvesting Temperature

    20-25 degree
  • Season

    Temperature

    30°C
  • Season

    Rainfall

    30-60 cm
  • Season

    Sowing Temperature

    30°C - 32°C
  • Season

    Harvesting Temperature

    20-25 degree
  • Season

    Temperature

    30°C
  • Season

    Rainfall

    30-60 cm
  • Season

    Sowing Temperature

    30°C - 32°C
  • Season

    Harvesting Temperature

    20-25 degree

ਮਿੱਟੀ

ਇਸਨੂੰ ਕਈ ਤਰ੍ਹਾਂ ਦੀ ਮਿੱਟੀ ਵਿੱਚ ਉਗਾਇਆ ਜਾ ਸਕਦਾ ਹੈ, ਪਰ ਇਹ ਭਾਰੀ ਮਿੱਟੀ, ਜਿਸ ਵਿੱਚ ਪੋਸ਼ਕ ਤੱਤ ਜ਼ਿਆਦਾ ਮਾਤਰਾ ਵਿੱਚ ਹੋਣ, ਵਿੱਚ ਉਗਾਉਣ 'ਤੇ ਵਧੀਆ ਨਤੀਜਾ ਦਿੰਦੀ ਹੈ। ਇਹ ਖਾਰੇ ਪਾਣੀ ਨੂੰ ਵੀ ਸਹਿਣਯੋਗ ਹੈ। ਨੇਪੀਅਰ ਬਾਜਰਾ ਹਾਈਬ੍ਰਿਡ ਦੀ ਖੇਤੀ ਲਈ ਜਲ-ਜਮਾਓ ਵਾਲੀ ਮਿੱਟੀ ਤੋਂ ਬਚੋ।

ਪ੍ਰਸਿੱਧ ਕਿਸਮਾਂ ਅਤੇ ਝਾੜ

PNB 233: ਇਹ ਹਾਈਬ੍ਰਿਡ, ਮੁਲਾਇਮ ਅਤੇ ਚੌੜੇ-ਲੰਬੇ ਪੱਤਿਆਂ ਵਾਲੀ ਕਿਸਮ ਹੈ। ਇਸਦਾ ਔਸਤਨ ਝਾੜ 1100 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

PNB 83: ਇਹ ਜਲਦੀ ਵੱਧਣ ਵਾਲੀ ਹਾਈਬ੍ਰਿਡ ਕਿਸਮ ਹੈ ਅਤੇ ਇਸ ਨੂੰ ਫੁੱਲ ਦੇਰੀ ਨਾਲ ਲਗਦੇ ਹਨ। ਇਸਦਾ ਹਰੇ ਚਾਰੇ ਦੇ ਤੌਰ ਤੇ ਝਾੜ 961 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

PBN 346: ਇਸਦੀ ਔਸਤਨ ਪੈਦਾਵਾਰ 715 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ ਇਸ ਕਿਸਮ ਦੇ ਪੌਦੇ ਨਰਮ, ਲੰਬੇ ਅਤੇ ਚੋੜੇ ਹੁੰਦੇ ਹਨ।

ਹੋਰ ਰਾਜਾਂ ਦੀਆਂ ਕਿਸਮਾਂ

CO 3, Pusa Giant Napier, Gajraj, NB-5, NB-6, NB 37 and NB-35

ਖੇਤ ਦੀ ਤਿਆਰੀ

ਮਿੱਟੀ ਨੂੰ ਭੁਰਭੁਰਾ ਕਰਨ ਲਈ ਹਲ ਨਾਲ ਵਾਹੋ ਅਤੇ ਦੋ ਵਾਰ ਹੈਰੋ ਫੇਰੋ। ਵਾਹੀ ਤੋਂ ਬਾਅਦ ਸੁਹਾਗੇ ਨਾਲ ਮਿੱਟੀ ਨੂੰ ਸਮਤਲ ਕਰੋ। 60 ਸੈ.ਮੀ. ਦੇ ਫਾਸਲੇ ਤੇ ਵੱਟਾਂ ਅਤੇ ਖਾਲੀਆਂ ਬਣਾਓ।

ਬਿਜਾਈ

ਬਿਜਾਈ ਦਾ ਸਮਾਂ
ਸਿੰਚਾਈ ਵਾਲੇ ਖੇਤਰਾਂ ਵਿੱਚ, ਫਰਵਰੀ ਤੋਂ ਮਈ ਦੇ ਅਖੀਰ ਵਾਲੇ ਹਫਤੇ ਵਿੱਚ ਰੋਪਣ ਕਰੋ। ਬਰਾਨੀ ਖੇਤਰਾਂ ਵਿੱਚ, ਜੂਨ ਤੋਂ ਅਗਸਤ ਵਿੱਚ ਬਿਜਾਈ ਕੀਤੀ ਜਾਂਦੀ ਹੈ।

ਫਾਸਲਾ
ਵਧੀਆ ਵਿਕਾਸ ਅਤੇ ਝਾੜ ਲਈ 90x40 ਜਾਂ 60x60 ਸੈ.ਮੀ. ਦੇ ਫਾਸਲੇ ਦੀ ਸਿਫਾਰਿਸ਼ ਕੀਤੀ ਜਾਂਦੀ ਹੈ।

ਬੀਜ ਦੀ ਡੂੰਘਾਈ
ਤਣੇ ਦੇ ਭਾਗ ਨੂੰ 7-8 ਸੈ.ਮੀ. ਡੂੰਘਾ ਬੀਜੋ।

ਬੀਜ

ਬੀਜ ਦੀ ਮਾਤਰਾ
ਨੇਪੀਅਰ ਬਾਜਰਾ ਦੇ ਬੀਜ ਬਹੁਤ ਛੋਟੇ ਹੁੰਦੇ ਹਨ, ਵਪਾਰਕ ਖੇਤੀ ਲਈ ਇਸਦਾ ਪ੍ਰਜਣਨ ਤਣੇ ਦੇ ਭਾਗ(ਦੋ-ਤਿੰਨ ਗੰਢੀਆਂ) ਅਤੇ ਜੜ੍ਹ ਦੇ ਭਾਗ(30 ਸੈ.ਮੀ. ਲੰਬੇ) ਦੁਆਰਾ ਕੀਤਾ ਜਾਂਦਾ ਹੈ। ਰੋਪਣ ਦੇ ਲਈ 11000 ਡੰਡੀਆਂ ਜਾਂ ਤਣੇ ਦੇ ਭਾਗਾਂ ਦੀ ਵਰਤੋਂ ਕੀਤੀ ਜਾਂਦੀ ਹੈ।

ਖਾਦਾਂ

ਖਾਦਾਂ(ਕਿਲੋਗ੍ਰਾਮ ਪ੍ਰਤੀ ਏਕੜ)

UREA SSP MOP
70 240 -

 

ਤੱਤ(ਕਿਲੋਗ੍ਰਾਮ ਪ੍ਰਤੀ ਏਕੜ)

NITROGEN PHOSPHORUS POTASH
30 40 -

 

ਖੇਤੀ ਦੀ ਤਿਆਰੀ ਦੇ ਸਮੇਂ ਪਸ਼ੂਆਂ ਦਾ ਗਲ਼ਿਆ ਹੋਇਆ ਗੋਬਰ 20 ਟਨ ਪ੍ਰਤੀ ਏਕੜ ਵਿੱਚ ਪਾਓ। ਬਿਜਾਈ ਦੇ 15 ਦਿਨ ਬਾਅਦ, ਨਾਈਟ੍ਰੋਜਨ 30 ਕਿਲੋ(ਯੂਰੀਆ 70 ਕਿਲੋ) ਪ੍ਰਤੀ ਏਕੜ ਵਿੱਚ ਪਾਓ। ਹਰੇਕ ਕਟਾਈ ਤੋਂ ਬਾਅਦ ਫਿਰ ਨਾਈਟ੍ਰੋਜਨ ਦੀ ਖਾਦ ਪਾਓ। ਫਾਸਫੋਰਸ 40 ਕਿਲੋ(ਸਿੰਗਲ ਸੁਪਰ ਫਾਸਫੇਟ 240 ਕਿਲੋ) ਦੋ ਬਰਾਬਰ ਹਿੱਸਿਆਂ ਵਿੱਚ ਪਾਓ। ਪਹਿਲਾ ਹਿੱਸਾ ਬਸੰਤ ਰੁੱਤ ਅਤੇ ਦੂਜਾ ਮਾਨਸੂਨ ਦੇ ਮੌਸਮ ਵਿੱਚ ਪਾਓ।

 

ਨਦੀਨਾਂ ਦੀ ਰੋਕਥਾਮ

ਨਦੀਨਾਂ ਦੀ ਰੋਕਥਾਮ ਦੇ ਲਈ ਫਲੀਆਂ ਵਾਲੀਆਂ ਫਸਲਾਂ ਨਾਲ ਅੰਤਰ-ਫਸਲੀ ਲਗਾਓ। ਅੰਤਰ-ਫਸਲੀ ਨਾਲ ਮਿੱਟੀ ਵਿੱਚ, ਪੋਸ਼ਕ ਤੱਤ ਬਣੇ ਰਹਿੰਦੇ ਹਨ, ਜਿਸ ਨਾਲ ਚਾਰੇ ਵਿੱਚ ਵੀ ਪੋਸ਼ਕ ਤੱਤ ਆਓਂਦੇ ਹਨ ਜੋ ਕਿ ਪਸ਼ੂਆਂ ਲਈ ਚੰਗੇ ਹੁੰਦੇ ਹਨ।

ਸਿੰਚਾਈ

ਬਿਜਾਈ ਦੇ ਬਾਅਦ ਸਿੰਚਾਈ ਕਰੋ। ਗਰਮੀਆਂ ਦੇ ਮਹੀਨੇ ਵਿੱਚ ਜਾਂ ਖੁਸ਼ਕ ਮੌਸਮ ਵਿੱਚ 10-15 ਦਿਨਾਂ ਦੇ ਅੰਤਰਾਲ 'ਤੇ ਸਿੰਚਾਈ ਕਰੋ।

ਫਸਲ ਦੀ ਕਟਾਈ

ਬਿਜਾਈ ਤੋਂ 50 ਦਿਨ ਬਾਅਦ ਫਸਲ ਕਟਾਈ ਲਈ ਤਿਆਰ ਹੋ ਜਾਂਦੀ ਹੈ। ਪਹਿਲੀ ਕਟਾਈ ਦੇ ਬਾਅਦ, ਦੂਜੀ ਕਟਾਈ ਫਸਲ ਦੇ 1 ਮੀਟਰ ਉੱਚਾ ਹੋਣ ਤੇ ਕਰੋ। ਫਸਲ ਨੂੰ 2 ਮੀਟਰ ਤੋਂ ਜ਼ਿਆਦਾ ਉੱਚਾ ਨਾ ਹੋਣ ਦਿਓ, ਇਸ ਨਾਲ ਚਾਰੇ ਦੇ ਪੋਸ਼ਕ ਤੱਤ ਘੱਟ ਜਾਂਦੇ ਹਨ। ਇਸ ਤਰ੍ਹਾਂ ਦੇ ਚਾਰੇ ਪਾਚਣ ਲਈ ਭਾਰੀ ਹੁੰਦੇ ਹਨ।

ਰੈਫਰੈਂਸ

1.Punjab Agricultural University Ludhiana

2.Department of Agriculture

3.Indian Agricultural Research Instittute, New Delhi

4.Indian Institute of Wheat and Barley Research

5.Ministry of Agriculture & Farmers Welfare