• ਐਸਿਡੋਸਿਸ(ਜ਼ਿਆਦਾ ਅਨਾਜ ਖਾਣ ਨਾਲ): ਕਣਕ ਜਾਂ ਜੌਂ ਜ਼ਿਆਦਾ ਖਾ ਜਾਣ ਕਾਰਨ ਇਹ ਰੋਗ ਹੁੰਦਾ ਹੈ ਅਤੇ ਇਹ ਰੋਗ ਜਾਨਵਰ ਦੇ ਪੇਟ ਨੂੰ ਨੁਕਸਾਨ ਪਹੁੰਚਾਉਂਦਾ ਹੈ।
ਇਲਾਜ: ਜੇਕਰ ਇਸ ਬਿਮਾਰੀ ਦੇ ਲੱਛਣ ਦਿਖਾਈ ਦੇਣ ਤਾਂ, 10 ਗ੍ਰਾਮ ਪ੍ਰਤੀ ਭੇਡ ਦੇ ਹਿਸਾਬ ਨਾਲ ਸੋਡੀਅਮ ਬਾਈਕਾਰਬੋਨੇਟ ਦੀ ਖੁਰਾਕ ਦਿੱਤੀ ਜਾਂਦੀ ਹੈ।
• ਸਲਾਨਾ ਰਾਈ-ਘਾਹ ਜ਼ਹਿਰਬਾ(ਏ ਆਰ ਜੀ ਟੀ): ਇਹ ਬਿਮਾਰੀ ਰਾਈ ਘਾਹ ਖਾਣ ਕਾਰਨ ਹੁੰਦੀ ਹੈ। (ਏ ਆਰ ਜੀ ਟੀ ਜ਼ਹਿਰੀਲੇ ਪਦਾਰਥਾਂ ਦੇ ਕਾਰਨ ਹੁੰਦਾ ਹੈ, ਜੋ ਖਾਣ ਸਮੇਂ ਜਾਨਵਰ ਦੇ ਦਿਮਾਗ ਨੂੰ ਗੰਭੀਰ ਨੁਕਸਾਨ ਪਹੁੰਚਾਉਂਦੇ ਹਨ। ਜ਼ਹਿਰੀਲੇ ਪਦਾਰਥਾਂ ਨੂੰ ਇੱਕ ਜੀਵਾਣੂ ਦੁਆਰਾ ਉਤਪਾਦਿਤ ਕੀਤਾ ਜਾਂਦਾ ਹੈ, ਜੋ ਨਿਮਾਟੋਡ ਦੀ ਇੱਕ ਪ੍ਰਜਾਤੀ ਹੈ ਜੋ ਸਲਾਨਾ ਰਾਈ ਘਾਹ ਦੇ ਪੌਦਿਆਂ ਨੂੰ ਇਕੱਠਾ ਕਰਦਾ ਹੈ।) ਪ੍ਰਭਾਵਿਤ ਬੀਜ ਭੇਡ ਦੁਆਰਾ ਖਾਧੇ ਜਾਂਦੇ ਹਨ, ਜੋ ਕਿ ਉਨ੍ਹਾਂ ਦੀ ਸਿਹਤ ਲਈ ਜ਼ਹਿਰੀਲੇ ਹੁੰਦੇ ਹਨ। ਇਸ ਨਾਲ ਜਾਨਵਰ ਦੀ ਮੌਤ ਹੋ ਸਕਦੀ ਹੈ ਅਤੇ ਇਹ ਮੁੱਖ ਤੌਰ 'ਤੇ ਅੱਧ-ਅਕਤੂਬਰ ਤੋਂ ਅੱਧ-ਦਸੰਬਰ ਤੱਕ ਹੁੰਦਾ ਹੈ।
ਇਲਾਜ: ਜੇਕਰ ਰਾਈ ਘਾਹ ਨੇੜੇ ਹੋਵੇ ਤਾਂ ਜਾਨਵਰਾਂ ਅੱਲਗ ਜਗ੍ਹਾ 'ਤੇ ਲੈ ਜਾਓ।
• ਚੀਜ਼ੀ ਗਲੈਂਡ: ਇਹ ਇੱਕ ਜੀਵਾਣੂ ਦੁਆਰਾ ਫੈਲਣ ਵਾਲੀ ਬਿਮਾਰੀ ਹੈ, ਜੋ ਫੇਫੜਿਆਂ ਜਾਂ ਲਿੰਫ ਗੰਢਾਂ ਵਿੱਚ ਪਸ(ਪਾਕ) ਭਰਨ ਕਾਰਨ ਹੁੰਦੀ ਹੈ, ਜਿਸ ਨਾਲ ਉੱਨ ਦਾ ਉਤਪਾਦਨ ਘੱਟ ਜਾਂਦਾ ਹੈ।
ਇਲਾਜ: ਕਲੋਸਟ੍ਰੀਡਿਅਲ ਦਵਾਈ ਦਾ ਟੀਕਾਕਰਨ ਇਸ ਰੋਗ ਨੂੰ ਠੀਕ ਕਰਨ ਲਈ ਕੀਤਾ ਜਾਂਦਾ ਹੈ।
• ਕੋਬਾਲਟ ਦੀ ਕਮੀ: ਭੇਡ ਵਿੱਚ ਮੁੱਖ ਤੌਰ 'ਤੇ ਬੀ12 ਦੀ ਕਮੀ ਕਾਰਨ ਇਹ ਰੋਗ ਹੁੰਦਾ ਹੈ।
ਇਲਾਜ: ਜਦੋਂ ਇਸ ਬਿਮਾਰੀ ਦੇ ਲੱਛਣ ਦਿਖਾਈ ਦਿੰਦੇ ਹਨ ਤਾਂ ਤੁਰੰਤ ਵਿਟਾਮਿਨ ਬੀ12 ਦਾ ਇੰਜੈੱਕਸ਼ਨ ਦਿਓ।
• ਕੁਕੜੀਆ ਰੋਗ(ਕੋਕਸੀਡਿਓਸਿਸ): ਇਹ ਇੱਕ ਪ੍ਰਜੀਵੀ ਬਿਮਾਰੀ ਹੈ, ਜੋ ਇੱਕ ਜਾਨਵਰ ਤੋਂ ਦੂਜੇ ਜਾਨਵਰ ਤੱਕ ਫੈਲਦੀ ਹੈ। ਦਸਤ(ਡਾਇਰੀਆ) ਇਸ ਰੋਗ ਦੇ ਮੁੱਖ ਲੱਛਣ ਹਨ, ਜਿਸ ਨਾਲ ਖੂਨ ਵੀ ਆ ਸਕਦਾ ਹੈ। ਇਹ ਪ੍ਰਜੀਵੀ ਰੋਗ ਹੈ, ਜੋ ਭੇਡ ਦੀ ਅੰਤੜੀਆਂ ਨੂੰ ਨੁਕਸਾਨ ਪਹੁੰਚਾਉਂਦਾ ਹੈ। ਇਸ ਨਾਲ ਭੇਡ ਦੀ ਮੌਤ ਹੋ ਸਕਦੀ ਹੈ।
ਇਲਾਜ: ਸਲਫਾ ਦਵਾਈ ਦੀਆਂ ਦੋ ਖੁਰਾਕਾਂ ਡ੍ਰੈਂਚਿੰਗ ਦੁਆਰਾ 3 ਦਿਨਾਂ ਦੇ ਅੰਤਰਾਲ 'ਤੇ ਦਿੱਤੀ ਜਾਂਦੀ ਹੈ ਜਾਂ ਇੰਜੈੱਕਸ਼ਨ ਦਿੱਤਾ ਜਾਂਦਾ ਹੈ।
• ਕਾੱਪਰ ਦੀ ਕਮੀ: ਇਹ ਤਾਂਬੇ ਦੀ ਕਮੀ ਕਾਰਨ ਹੁੰਦਾ ਹੈ ਅਤੇ ਇਸ ਨਾਲ ਭੇਡਾਂ ਵਿੱਚ ਅਸਮਾਨਤਾਵਾਂ ਹੋ ਜਾਂਦੀਆਂ ਹਨ।
ਇਲਾਜ: ਇਸਦਾ ਇਲਾਜ ਕਰਨ ਲਈ ਕਾੱਪਰ ਆੱਕਸਾਈਡ ਜਾਂ ਕਾੱਪਰ ਗਲਾਈਸੀਨੇਟ ਦੇ ਇੰਜੈੱਕਸ਼ਨ ਜਾ ਕੈਪਸੂਲ ਦਿੱਤੇ ਜਾਂਦੇ ਹਨ।
• ਡਰਮਾਟੋਫਿਲੋਸਿਸ(ਡਰਮੀ ਜਾਂ ਲੁੰਪੀ ਉੱਨ): ਮੁੱਖ ਤੌਰ 'ਤੇ ਮੈਰੀਨੋ ਭੇਡ ਇਸ ਰੋਗ ਦੀ ਸ਼ਿਕਾਰ ਹੁੰਦੀ ਹੈ। ਇਸ ਬਿਮਾਰੀ ਨੂੰ ਗੈਰ-ਉੱਨ ਵਾਲੇ ਖੇਤਰਾਂ ਵਿੱਚ ਦੇਖਿਆ ਜਾ ਸਕਦਾ ਹੈ।
ਇਲਾਜ: ਐਂਟੀਬਾਇਓਟਿਕ ਨਾਲ ਡਰਮਾਟੋਫਿਲੋਸਿਸ ਰੋਗ ਦਾ ਇਲਾਜ ਕੀਤਾ ਜਾਂਦਾ ਹੈ।
• ਐਕਸਪੋਜ਼ਰ ਲੋਸਸ: ਇਹ ਮੁੱਖ ਤੌਰ 'ਤੇ ਭੇਡਾਂ ਦੇ ਵਾਲ ਕੱਟਣ ਤੋਂ 2 ਹਫਤੇ ਦੇ ਵਿੱਚ ਹੁੰਦੀ ਹੈ, ਕਿਉਂਕਿ ਭੇਡਾਂ ਗਰਮੀ ਕਾਰਨ ਆਮ ਤਾਪਮਾਨ ਨੂੰ ਬਣਾਈ ਰੱਖਣ ਵਿੱਚ ਅਸਮਰੱਥ ਹੁੰਦੀਆਂ ਹਨ।
ਇਲਾਜ: ਭੇਡਾਂ ਨੂੰ ਮੌਸਮ ਵਿੱਚ ਬਦਲਾਅ ਸਮੇਂ ਬਚਾਅ ਕੇ ਰੱਖੋ।
• ਪੈਰਾਂ 'ਤੇ ਫੋੜਾ ਹੋਣਾ: ਇਹ ਸਮੱਸਿਆ ਮੁੱਖ ਤੌਰ 'ਤੇ ਵਰਖਾ ਦੇ ਮੌਸਮ ਵਿੱਚ ਆਉਂਦੀ ਹੈ। ਬੈਕਟੀਰੀਆ ਦੀ ਇਨਫੈੱਕਸ਼ਨ ਪੈਰ ਦੇ ਅੰਗਾਂ ਨੂੰ ਪ੍ਰਭਾਵਿਤ ਕਰਦੀ ਹੈ।
ਇਲਾਜ: ਇਸ ਤੋਂ ਛੁਟਕਾਰਾ ਪਾਉਣ ਲਈ ਪੈਰ ਦਾ ਐਂਟੀਬਾਇਓਟਿਕ ਨਾਲ ਇਲਾਜ ਕਰੋ।
• ਲਿਸਟ੍ਰਿਓਸਿਸ(ਸਰਕਲਿੰਗ ਰੋਗ): ਇਹ ਇੱਕ ਦਿਮਾਗ ਦੇ ਜੀਵਾਣੂਆਂ ਦੀ ਇਨਫੈੱਕਸ਼ਨ ਨਾਲ ਹੋਣ ਵਾਲਾ ਰੋਗ ਹੈ, ਜੋ ਜਾਨਵਰਾਂ ਅਤੇ ਮਨੁੱਖਾਂ ਦੋਨਾਂ ਲਈ ਨੂੰ ਪ੍ਰਭਾਵਿਤ ਕਰਦਾ ਹੈ। ਵੱਗ ਵਿੱਚ ਖਰਾਬ ਘਾਹ ਖਾਣ ਕਾਰਨ ਇਹ ਰੋਗ ਹੁੰਦਾ ਹੈ।
ਇਲਾਜ: ਪਸ਼ੂਆਂ ਦੇ ਡਾਕਟਰ ਦੁਆਰਾ ਐਂਟੀਬਾਇਓਟਿਕ ਇਲਾਜ ਕਰਵਾਓ।
• ਗੁਲਾਬੀ ਅੱਖ: ਇਹ ਮੁੱਖ ਤੌਰ 'ਤੇ ਆਸ-ਪਾਸ ਦਾ ਵਾਤਾਵਰਨ ਪ੍ਰਦੂਸ਼ਿਤ ਹੋਣ ਕਾਰਨ ਹੁੰਦੀ ਹੈ।
ਇਲਾਜ: ਗੁਲਾਬੀ ਅੱਖ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਐਂਟੀਬਾਇਓਟਿਕ ਸਪਰੇਅ ਜਾਂ ਪਾਊਡਰ ਦਿੱਤਾ ਜਾਂਦਾ ਹੈ।
• ਥਣਾਂ ਦੀ ਬਿਮਾਰੀ(ਮੈੱਸਟਾਈਟਿਸ): ਇਸ ਬਿਮਾਰੀ ਵਿੱਚ ਜਾਨਵਰ ਦੇ ਥਣ ਵੱਡੇ ਹੋ ਜਾਂਦੇ ਹਨ ਅਤੇ ਸੋਜ ਪੈ ਜਾਂਦੀ ਹੈ। ਦੁੱਧ ਪਾਣੀ ਬਣ ਜਾਂਦਾ ਹੈ ਅਤੇ ਦੁੱਧ ਆਉਣਾ ਘੱਟ ਜਾਂਦਾ ਹੈ।