• ਪਾਸਚੁਰੇਲੋਸਿਸ: ਨਮੂਨੀਆ, ਤਾਪਮਾਨ ਵਿੱਚ ਵਾਧਾ, ਸਾਹ ਦੀ ਬਿਮਾਰੀ ਅਤੇ ਛਿੱਕਾਂ ਆਉਣਾ ਇਸ ਰੋਗ ਦੇ ਲੱਛਣ ਹਨ। ਇਹ ਬਿਮਾਰੀ ਜ਼ਿਆਦਾਤਰ ਛੋਟੇ ਖਰਗੋਸ਼ਾਂ ਵਿੱਚ ਆਉਂਦੀ ਹੈ।
ਇਲਾਜ: ਇਸ ਰੋਗ ਦੇ ਇਲਾਜ ਲਈ ਪੈਨਿਸਿਲਿਨ ਐੱਲ ਏ 4 ਜਾਂ ਸਟ੍ਰੈਪਟੋਮਾਈਸੀਨ ਦਾ ਟੀਕਾ(3-5 ਦਿਨ) 0.5 ਗ੍ਰਾਮ ਦਿਓ।
• ਥਨੈਲਾ ਰੋਗ: ਇਹ ਜੀਵਾਣੂ ਰੋਗ ਹੈ, ਜੋ ਸਟਰੈਪਟੋਕੋਕੱਸ ਕਾਰਨ ਹੁੰਦਾ ਹੈ। ਇਸ ਬਿਮਾਰੀ ਨਾਲ ਥਣਾਂ 'ਤੇ ਨੀਲੇ ਰੰਗ ਦੇ ਧੱਬੇ ਬਣ ਜਾਂਦੇ ਹਨ, ਜਿਸ ਦੇ ਨਤੀਜੇ ਵਜੋਂ ਮਾਦਾ ਬੱਚਿਆਂ ਨੂੰ ਦੁੱਧ ਚੁੰਘਣ ਨਹੀਂ ਦਿੰਦੀ।
ਇਲਾਜ: ਸ਼ੁਰੂਆਤੀ ਸਮੇਂ ਵਿੱਚ ਪੈਨੀਸਿਲਿਨ ਐੱਲ ਏ 3, ਸਟ੍ਰੈਪਟੋਮਾਈਸਿਨ ਜਾਂ ਹੋਰ ਐਂਟੀਬਾਇਓਟਿਕ ਦਵਾਈਆਂ ਦਾ ਟੀਕਾ 3-5 ਦਿਨ ਤੱਕ ਲਗਾਤਾਰ ਦਿਓ।
• ਮਿਕਸੋਮੈਟੋਸਿਸ: ਇਹ ਰੋਗ ਮੁੱਖ ਤੌਰ 'ਤੇ ਖਰਗੋਸ਼ ਵਿੱਚ ਪਿੱਸੂ ਅਤੇ ਮੱਛਰਾਂ ਰਾਹੀਂ ਫੈਲਦਾ ਹੈ। ਇਸਦੇ ਲੱਛਣ ਕੰਨ, ਪੂਛ, ਜਣਨ ਅੰਗ ਅਤੇ ਅੱਖਾਂ ਦੀਆਂ ਪਲਕਾਂ 'ਤੇ ਦੇਖੇ ਜਾ ਸਕਦੇ ਹਨ।
ਇਲਾਜ: ਇਸ ਦਾ ਕੋਈ ਅਸਰਦਾਰ ਇਲਾਜ ਨਹੀਂ ਹੈ। ਹੋਰਨਾਂ ਸਹਾਇਕ ਪ੍ਰਭਾਵਾਂ ਤੋਂ ਬਚਣ ਲਈ ਐਂਟੀਬਾਇਓਟਿਕ ਦਿੱਤੇ ਜਾ ਸਕਦੇ ਹਨ।
• ਕੋਕਸੀਡਿਓਸਿਸ: ਇਸ ਦੇ ਮੁੱਖ ਲੱਛਣ ਖ਼ੂਨ ਵਾਲੇ ਦਸਤ ਹਨ।
ਇਲਾਜ: ਇਸ ਬਿਮਾਰੀ ਦੇ ਇਲਾਜ ਲਈ ਸਲਫਾ ਦਵਾਈਆਂ (ਸਲਫਾਮੇਰਾਜੀਨ ਸੋਡੀਅਮ (0.2%), ਸਲਫਾਕੁਈਨਾਕਿਸਲੀਨ (0.05-0.1%)) ਜਾਂ ਨਾਈਟਰੋਫਿਊਰਾਨ (0.5-2 ਗ੍ਰਾਮ ਪ੍ਰਤੀ ਕਿਲੋ ਭਾਰ ਦੇ ਅਨੁਸਾਰ) ਦਿੱਤਾ ਜਾਂਦਾ ਹੈ।
• ਮਿਊਕੋਈਡ ਇੰਟਰੋਪੈਥੀ: ਇਸ ਦੇ ਲੱਛਣ ਦਸਤ ਅਤੇ ਸਰੀਰ ਵਿੱਚ ਪਾਣੀ ਦੀ ਕਮੀ ਹੋਣਾ ਆਦਿ ਹਨ।
ਇਲਾਜ: ਇਸ ਦਾ ਕੋਈ ਅਸਰਦਾਰ ਇਲਾਜ ਨਹੀਂ ਹੁੰਦਾ। ਹੋਰਨਾਂ ਸਹਾਇਕ ਪ੍ਰਭਾਵਾਂ ਤੋਂ ਬਚਣ ਲਈ ਐਂਟੀਬਾਇਓਟਿਕ ਦਿੱਤੇ ਜਾ ਸਕਦੇ ਹਨ।
• ਕੰਨ ਦਾ ਕੋਹੜ(ਕੈਂਕਰ): ਇਸ ਦੇ ਲੱਛਣ ਸਿਰ ਹਿਲਾਉਣਾ, ਕੰਨਾਂ ਵਿੱਚ ਪਪੜੀ ਅਤੇ ਲੱਤਾਂ ਨਾਲ ਕੰਨਾਂ ਨੂੰ ਖੁਰਕਣਾ ਆਦਿ ਹਨ।
ਇਲਾਜ: ਪਹਿਲਾਂ ਪਪੜੀ ਹਟਾਓ ਅਤੇ ਫਿਰ ਕੰਨ ਨੂੰ ਸਾਫ਼ ਕਰੋ ਅਤੇ ਫਿਰ ਬੇਂਜਾਈਲ ਬੇਂਜੋਏਟ ਦਵਾਈ 3-4 ਦਿਨ ਤੱਕ ਲਗਾਓ।
.jpg)
• ਸਰੀਰ ‘ਤੇ ਖੁਜਲੀ ਅਤੇ ਦੱਦਰੀ: ਇਸ ਦਾ ਮੁੱਖ ਲੱਛਣ ਨੱਕ ਅਤੇ ਕੰਨਾਂ ਤੋਂ ਵਾਲਾਂ ਦਾ ਝੜਨਾ ਹੈ।
ਇਲਾਜ: ਪਹਿਲਾਂ ਪਪੜੀ ਹਟਾਓ ਅਤੇ ਫਿਰ ਕੰਨ ਨੂੰ ਸਾਫ਼ ਕਰੋ ਅਤੇ ਫਿਰ ਬੇਂਜਾਈਲ ਬੇਂਜੋਏਟ ਦਵਾਈ 3-4 ਦਿਨ ਤੱਕ ਲਗਾਓ।
.jpeg)
- ਸਾੱਰ ਹਾੱਕ ਜਾਂ ਪੈਰਾਂ ਦੇ ਜ਼ਖਮ: ਇਸ ਬਿਮਾਰੀ ਦੇ ਲੱਛਣ ਭਾਰ ਦਾ ਘਟਣਾ, ਅਨੋਰੈਕਸੀਆ ਅਤੇ ਸੁੰਨ ਹੋਣਾ ਆਦਿ ਹਨ।
ਇਲਾਜ: ਜ਼ਿੰਕ ਦਾ ਲੇਪ ਅਤੇ ਆਇਓਡੀਨ ਅਤੇ ਐਂਮਮੋਨੀਅਮ ਐਸੀਟੇਟ ਘੋਲ 0.2% ਸਾੱਰ ਹਾੱਕ ਦੇ ਇਲਾਜ ਲਈ ਦਿੱਤਾ ਜਾਂਦਾ ਹੈ।