ਆਮ ਜਾਣਕਾਰੀ

ਇਹ ਨਸਲ Malay breeds(English game bird) ਅਤੇ ਅਸੀਲ ਨਸਲ ਦੇ ਸੁਮੇਲ ਤੋਂ ਤਿਆਰ ਕੀਤੀ ਗਈ ਹੈ। ਇਸ ਨਸਲ ਦੇ ਸਰੀਰ ਦਾ ਭਾਰ ਜ਼ਿਆਦਾ ਹੁੰਦਾ ਹੈ। ਇਸ ਨਸਲ ਨੂੰ ਇਸ ਦੀ ਕਲਗੀ ਅਤੇ ਸੰਘਣੀ ਛਾਤੀ ਦੇ ਲਈ ਜਾਣਿਆ ਜਾਂਦਾ ਹੈ। ਇਸ ਦੀ ਚਮੜੀ ਚਿੱਟੇ ਰੰਗ ਦੀ ਅਤੇ ਕਲਗੀ ਪੀਲੇ ਰੰਗ ਦੀ ਹੁੰਦੀ ਹੈ। ਇਸ ਨਸਲ ਦਾ ਮੁਰਗਾ ਮੀਟ ਦੀ ਵਧੀਆ ਕਿਸਮ ਵਾਲੇ ਬ੍ਰਾਇਲਰ ਦਾ ਉਤਪਾਦਨ ਕਰਨ ਲਈ ਵਰਤਿਆ ਜਾਂਦਾ ਹੈ।

ਫੀਡ

ਪ੍ਰੋਟੀਨ: 0-10 ਹਫਤਿਆਂ ਦੇ ਚੂਚਿਆਂ ਨੂੰ ਆਹਾਰ ਵਿੱਚ 10-20% ਪ੍ਰੋਟੀਨ ਹੋਣਾ ਜ਼ਰੂਰੀ ਹੈ। ਮੀਟ ਪੰਛੀਆਂ ਜਿਵੇਂ ਕਿ ਤਿੱਤਰ, ਬਟੇਰ ਅਤੇ ਟਰਕੀ ਲਈ 22-24% ਪ੍ਰੋਟੀਨ ਜ਼ਰੂਰੀ ਹੁੰਦਾ ਹੈ। ਪ੍ਰੋਟੀਨ ਦੀ ਉੱਚ ਮਾਤਰਾ ਨਾਲ ਚੂਚਿਆਂ ਦੇ ਵਿਕਾਸ ਵਿੱਚ ਮਦਦ ਮਿਲਦੀ ਹੈ। ਉਨ੍ਹਾਂ ਦੇ ਵਾਧੇ ਲਈ ਆਹਾਰ ਵਿੱਚ 15-16% ਪ੍ਰੋਟੀਨ ਹੋਣਾ ਜ਼ਰੂਰੀ ਹੈ ਅਤੇ ਅੰਡੇ ਦੇਣ ਵਾਲੀਆਂ ਮੁਰਗੀਆਂ(ਲੇਅਰਰਸ) ਲਈ ਉਨ੍ਹਾਂ ਦੇ ਆਹਾਰ  ਵਿੱਚ 16% ਪ੍ਰੋਟੀਨ ਦੀ ਮਾਤਰਾ ਹੋਣੀ ਜ਼ਰੂਰੀ ਹੈ।

ਪਾਣੀ: ਚੂਚਿਆਂ ਦੇ ਪਹਿਲੇ ਪਾਣੀ ਵਿੱਚ 1/4 ਕੱਪ ਖੰਡ ਅਤੇ 1 ਚਮਚ ਟੈਰਾਮਾਈਸਿਨ/ਗੈਲਨ ਸ਼ਾਮਲ ਹੋਣਾ ਚਾਹੀਦਾ ਹੈ ਅਤੇ ਦੂਜੇ ਪਾਣੀ ਵਿੱਚ 1 ਚਮਚ ਟੈਰਾਮਾਈਸਿਨ ਸ਼ਾਮਲ ਹੋਣਾ ਚਾਹੀਦਾ ਹੈ ਅਤੇ ਫਿਰ ਉਸ ਤੋਂ ਬਾਅਦ ਸਧਾਰਨ ਪਾਣੀ ਦਿੱਤਾ ਜਾਣਾ ਚਾਹੀਦਾ ਹੈ। ਹਰ ਚਾਰ ਚੂਚਿਆਂ ਨੂੰ 1/4 ਪਾਣੀ ਦਿਓ। ਪਾਣੀ ਤਾਜ਼ਾ ਅਤੇ ਸਾਫ ਹੋਣਾ ਚਾਹੀਦਾ ਹੈ।

ਕਾਰਬੋਹਾਈਡ੍ਰੇਟਸ: ਸਰੀਰਕ ਫੈਟ ਅਤੇ ਤਾਪਮਾਨ ਨੂੰ ਸੰਤੁਲਿਤ ਬਣਾਈ ਰੱਖਣ ਲਈ ਕਾਰਬੋਹਾਈਡ੍ਰੇਟਸ ਜ਼ਰੂਰੀ ਹੈ। ਇਸ ਲਈ ਉਨ੍ਹਾਂ ਨੂੰ ਊਰਜਾ ਦੀ ਜ਼ਰੂਰਤ ਹੁੰਦੀ ਹੈ, ਜੋ ਕਿ ਕਾਰਬੋਹਾਈਡ੍ਰੇਟ ਤੋਂ ਮਿਲਦੀ ਹੈ। ਉਨ੍ਹਾਂ ਦੇ ਭੋਜਨ ਵਿੱਚ ਕਾਰਬੋਹਾਈਡ੍ਰੇਟ ਦੀ ਮਾਤਰਾ 10% ਤੋਂ ਜ਼ਿਆਦਾ ਹੋਣੀ ਚਾਹੀਦੀ ਹੈ, ਕਿਉਂਕਿ ਇਸਨੂੰ ਪਚਾਉਣਾ ਉਨ੍ਹਾਂ ਲਈ ਮੁਸ਼ਕਿਲ ਹੋ ਸਕਦਾ ਹੈ।

ਖਣਿਜ ਸਮੱਗਰੀ: ਖਣਿਜਾਂ ਦੀ ਵਰਤੋਂ ਹੱਡੀਆਂ ਅਤੇ ਅੰਡੇ ਬਣਾਉਣ ਅਤੇ ਹੋਰ ਸਰੀਰਕ ਕਿਰਿਆਵਾਂ ਲਈ ਕੀਤੀ ਜਾਂਦੀ ਹੈ। ਖਣਿਜ ਸਮੱਗਰੀ ਵਿੱਚ ਕੈਲਸ਼ੀਅਮ, ਮੈਗਨੀਸ਼ੀਅਮ, ਸੋਡੀਅਮ, ਪੋਟਾਸ਼ੀਅਮ, ਫਾਸਫੋਰਸ, ਕਲੋਰੀਨ, ਸਲਫਰ, ਮੈਗਨੀਜ਼, ਆਇਰਨ, ਕਾੱਪਰ, ਆਇਓਡੀਨ, ਜ਼ਿੰਕ, ਕੋਬਾਲਟ ਅਤੇ ਸੇਲੇਨਿਅਮ ਸ਼ਾਮਲ ਹਨ। ਮੁੱਖ ਤੌਰ ਤੇ ਇਨ੍ਹਾਂ ਸਮੱਗਰੀਆਂ ਨੂੰ ਫੀਡ ਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ।

ਸਾਂਭ ਸੰਭਾਲ

ਸ਼ੈਲਟਰ ਅਤੇ ਦੇਖਭਾਲ: ਮੁਰਗੀ ਪਾਲਣ ਲਈ ਲੋੜੀਂਦੀ ਜ਼ਮੀਨ ਚੁਣੋ, ਜਿੱਥੇ ਜ਼ਿਆਦਾ ਤੋਂ ਜ਼ਿਆਦਾ ਚੂਚੇ ਅਤੇ ਅੰਡੇ ਵਿਕਸਿਤ ਹੋ ਸਕਣ। ਸ਼ੈਲਟਰ ਸੜਕ ਤੋਂ ਕੁੱਝ ਉੱਚਾਈ 'ਤੇ ਹੋਣਾ ਚਾਹੀਦਾ ਹੈ, ਤਾਂ ਕਿ ਵਰਖਾ ਦਾ ਪਾਣੀ ਆਸਾਨੀ ਨਾਲ ਬਾਹਰ ਨਿਕਲ ਜਾਵੇ ਅਤੇ ਇਸ ਨਾਲ ਹੜ੍ਹ ਤੋਂ ਵੀ ਬਚਾਅ ਹੁੰਦਾ ਹੈ। ਸ਼ੈਲਟਰ ਵਿੱਚ ਤਾਜ਼ੇ ਪਾਣੀ ਦਾ ਵੀ ਪ੍ਰਬੰਧ ਹੋਣਾ ਚਾਹੀਦਾ ਹੈ। 24 ਘੰਟੇ ਬਿਜਲੀ ਉਪਲੱਬਧ ਹੋਣੀ ਚਾਹੀਦੀ ਹੈ। ਪੋਲਟਰੀ ਫਾਰਮ ਉਦਯੋਗਿਕ ਅਤੇ ਸ਼ਹਿਰੀ ਖੇਤਰ ਤੋਂ ਦੂਰ ਹੋਣਾ ਚਾਹੀਦਾ ਹੈ, ਕਿਉਂਕਿ ਇਸ ਨਾਲ ਮੁਰਗੀਆਂ ਦੀਆਂ ਖਾਦਾਂ ਵਾਤਾਵਰਣ ਨੂੰ ਪ੍ਰਦੂਸ਼ਿਤ ਕਰਨਗੀਆਂ ਅਤੇ ਮੱਖੀਆਂ ਦੀ ਸਮੱਸਿਆ ਵੀ ਆਵੇਗੀ। ਅਜਿਹਾ ਅਵਾਸ ਚੁਣੋ, ਜੋ ਸ਼ੋਰ ਰਹਿਤ ਹੋਵੇ। ਸ਼ੋਰ ਦੀ ਸਮੱਸਿਆ ਪੰਛੀਆਂ ਦੇ ਉਤਪਾਦਨ 'ਤੇ ਪ੍ਰਭਾਵ ਪਾਵੇਗੀ। ਫੈਕਟਰੀਆਂ ਦਾ ਧੂੰਆਂ ਵੀ ਪੰਛੀਆਂ ਨੂੰ ਪ੍ਰਭਾਵਿਤ ਕਰਦਾ ਹੈ।

ਨਵੇਂ ਜਨਮੇਂ ਚੂਚਿਆਂ ਦੀ ਦੇਖਭਾਲ: ਚੂਚਿਆਂ ਦੇ ਵਾਧੇ ਲਈ ਉਚਿੱਤ ਧਿਆਨ ਅਤੇ ਇਨਕਿਊਬੇਟਰ ਦੀ ਲੋੜ ਹੁੰਦੀ ਹੈ। ਅੰਡਿਆਂ ਨੂੰ ਲੋੜੀਂਦਾ ਤਾਪਮਾਨ ਦੇ ਕੇ 21 ਦਿਨਾਂ ਲਈ ਇਨਕਿਊਬੇਟਰ ਵਿੱਚ ਰੱਖਿਆ ਜਾਂਦਾ ਹੈ। ਅੰਡੇ ਸੇਣ ਤੋਂ ਬਾਅਦ ਚੂਚਿਆਂ ਨੂੰ 48 ਘੰਟੇ ਬਾਅਦ ਇਕਿਊਬੇਟਰ 'ਚੋਂ ਕੱਢ ਲਿਆ ਜਾਂਦਾ ਹੈ। ਇਨਕਿਊਬੇਟਰ 'ਚੋਂ ਚੂਚੇ ਕੱਢਣ ਦੌਰਾਨ ਬਹੁਤ ਸਾਵਧਾਨੀ ਵਰਤਣੀ ਚਾਹੀਦੀ ਹੈ। ਇਨਕਿਊਬੇਟਰ 'ਚੋਂ ਚੂਚੇ ਕੱਢਣ ਤੋਂ ਬਾਅਦ ਉਨ੍ਹਾਂ ਨੂੰ ਬਰੂਡਰ ਵਿੱਚ ਰੱਖਿਆ ਜਾਂਦਾ ਹੈ। ਪਹਿਲੇ ਹਫਤੇ ਲਈ ਬਰੂਡਰ ਦਾ ਤਾਪਮਾਨ 95° ਫਾਰਨਹੀਟ ਹੋਣਾ ਚਾਹੀਦਾ ਹੈ ਅਤੇ ਹਰ ਹਫਤੇ ਇਸਦਾ ਤਾਪਮਾਨ 5° ਫਾਰਨਹੀਟ ਘੱਟ ਕਰਨਾ ਜ਼ਰੂਰੀ ਹੈ। ਚੂਚਿਆਂ ਨੂੰ ਉਚਿੱਤ ਫੀਡ ਸਹੀ ਸਮੇਂ 'ਤੇ ਦੇਣੀ ਚਾਹੀਦੀ ਹੈ ਅਤੇ ਬਰੂਡਰ ਵਿੱਚ ਤਾਜ਼ਾ ਪਾਣੀ ਹਰ ਸਮੇਂ ਉਪਲੱਬਧ ਹੋਣਾ ਚਾਹੀਦਾ ਹੈ।

ਸਿਫਾਰਸ਼ ਕੀਤਾ ਟੀਕਾਕਰਨ: ਚੂਚਿਆਂ ਦੇ ਚੰਗੇ ਵਾਧੇ ਲਈ ਅੱਪਡੇਟ ਕੀਤਾ ਗਿਆ ਟੀਕਾਕਰਨ ਵੀ ਜ਼ਰੂਰੀ ਹੈ। ਕੁੱਝ ਮੁੱਖ ਟੀਕੇ ਅਤੇ ਦਵਾਈਆਂ ਜੋ ਕਿ ਮੁਰਗੀਆਂ ਦੀ ਚੰਗੀ ਸਿਹਤ ਬਣਾਈ ਰੱਖਣ ਲਈ ਜ਼ਰੂਰੀ ਹਨ, ਹੇਠ ਲਿਖੇ ਅਨੁਸਾਰ ਹਨ:

  • ਜਦੋਂ ਚੂਚਾ ਇੱਕ ਦਿਨ ਦਾ ਹੋਵੇ ਤਾਂ ਉਸਨੂੰ Marek’s ਬਿਮਾਰੀ ਤੋਂ ਬਚਾਉਣ ਲਈ HVT ਦਾ ਟੀਕਾ ਲਗਵਾਓ। ਇਸ ਟੀਕੇ ਦਾ ਪ੍ਰਭਾਵ 18 ਮਹੀਨੇ ਤੱਕ ਰਹਿੰਦਾ ਹੈ।
  • ਜਦੋਂ ਚੂਚਾ 4-7 ਦਿਨ ਦਾ ਹੋਵੇ ਤਾਂ ਉਸਨੂੰ ਰਾਣੀਖੇਤ ਬਿਮਾਰੀ ਤੋਂ ਬਚਾਉਣ ਲਈ RD vaccination (F1 strain) ਦਾ ਟੀਕਾ ਲਗਵਾਓ। ਇਸ ਟੀਕੇ ਦਾ ਪ੍ਰਭਾਵ 2-4 ਮਹੀਨੇ ਤੱਕ ਰਹੇਗਾ।
  • ਜਦੋਂ ਚੂਚਾ 18-21 ਦਿਨ ਦਾ ਹੋ ਜਾਵੇ, ਤਾਂ ਉਸ ਨੂੰ ਗੁਮਬੋਰੀ ਬਿਮਾਰੀ ਤੋਂ ਬਚਾਉਣ ਲਈ IBD ਦਾ ਟੀਕਾ ਲਗਵਾਓ।
  • ਜਦੋਂ ਚੂਚਾ 4-5 ਹਫਤਿਆਂ ਦਾ ਹੋ ਜਾਵੇ, ਤਾਂ ਉਸਨੂੰ ਰਾਣੀਖੇਤ ਬਿਮਾਰੀ ਤੋਂ ਬਚਾਉਣ ਲਈ RD (F1 strain) ਦਾ ਟੀਕਾ ਲਗਵਾਓ।
  • ਜਦੋਂ ਚੂਚਾ 6-8 ਹਫਤਿਆਂ ਦਾ ਹੋ ਜਾਵੇ ਤਾਂ ਉਸਨੂੰ ਰਾਣੀਖੇਤ ਬਿਮਾਰੀ ਤੋਂ ਬਚਾਉਣ ਲਈ RD (F2B strain) ਦਾ ਟੀਕਾ ਲਗਵਾਓ। ਚੂਚੇ ਨੂੰ 0.5 ਮਿ.ਲੀ. ਦਵਾਈ ਦਿੱਤੀ ਜਾਂਦੀ ਹੈ।
  • ਜਦੋਂ ਚੂਚਾ 8-10 ਹਫਤਿਆਂ ਦਾ ਹੋ ਜਾਵੇ ਤਾਂ ਉਸ ਨੂੰ ਚਿਕਨ ਪਾੱਕਸ ਬਿਮਾਰੀ ਤੋਂ ਬਚਾਉਣ ਲਈ ਟੀਕਾ ਲਗਵਾਓ।

 

ਬਿਮਾਰੀਆਂ ਅਤੇ ਰੋਕਥਾਮ

ਬਰਡ ਫਲੂ(Bird flu (Avian influenza)): ਇਹ ਇਨਫਲੂਏਂਜ਼ਾ ਕਾਰਨ ਹੁੰਦਾ ਹੈ ਅਤੇ 100% ਮੌਤ ਦਰ ਵਧਾਉਂਦਾ ਹੈ। ਇਹ ਸੰਕਰਮਣ ਸਾਹ ਨਾਲੀ, ਹੰਝੂ ਅਤੇ ਵਿਅਰਥ ਪਦਾਰਥਾਂ ਨਾਲ ਆਉਂਦਾ ਹੈ। ਇਹ ਬਿਮਾਰੀ ਇੱਕ ਪੰਛੀ ਤੋਂ ਦੂਜੇ ਪੰਛੀ ਤੱਕ ਬੜੀ ਜਲਦੀ ਫੈਲਦੀ ਹੈ। ਇਸ ਅਸਵਸਥ ਆਹਾਰ, ਪਾਣੀ ਦੇ ਬਰਤਨ, ਕੱਪੜਿਆਂ ਆਦਿ ਤੋਂ ਵੀ ਫੈਲ ਸਕਦੀ ਹੈ। ਇਸਦੇ ਲੱਛਣ ਹਨ: ਮੁਰਗੀਆਂ ਦਾ ਸੁਸਤ ਹੋ ਜਾਣਾ, ਭੁੱਖ ਘੱਟ ਲੱਗਣਾ, ਅੰਡਿਆਂ ਦਾ ਉਤਪਾਦਨ ਘੱਟ ਜਾਣਾ ਅਤੇ ਕਲਗੀ ਦਾ ਰੰਗ ਪੀਲਾ ਹੋ ਜਾਣਾ ਅਤੇ ਛੇਤੀ ਹੀ ਮੌਤ ਹੋਣਾ।
ਇਲਾਜ: ਪੋਲਟਰੀ ਫਾਰਮ ਤੋਂ ਕੁੱਝ ਵੀ ਬਾਹਰ ਲਿਜਾਣਾ ਜਾਂ ਅੰਦਰ ਲਿਆਉਣਾ ਬੰਦ ਕਰ ਦਿਓ। ਫਾਰਮ ਵਿੱਚ ਵਰਤੀਆਂ ਜਾਣ ਵਾਲੀਆਂ ਜੁੱਤੀਆਂ ਅਲੱਗ ਰੱਖੋ। ਟੋਆ ਪੁੱਟੋ ਅਤੇ ਉਸ ਵਿੱਚ ਦੱਸੀ ਗਈ ਮਾਤਰਾ ਵਿੱਚ ਦਵਾਈ ਪਾਓ, ਤਾਂ ਕਿ ਫਾਰਮ ਵਿੱਚ ਜਾਣ ਤੋਂ ਪਹਿਲਾਂ ਆਪਣੇ ਪੈਰਾਂ ਨੂੰ ਇਸ ਉਪਚਾਰਿਤ ਪਾਣੀ ਵਿੱਚ ਡੋਬਿਆ ਜਾ ਸਕੇ। ਫਾਰਮ ਦੇ ਚਾਰੋ ਪਾਸੇ Qualitol ਦੀ ਸਪਰੇਅ ਕਰਕੇ ਕੀਟਾਣੂਆਂ ਨੂੰ ਨਸ਼ਟ ਕਰੋ।
ਬਿਮਾਰੀ ਦੌਰਾਨ ਸਾਵਧਾਨੀਆਂ: ਇਹ ਬਿਮਾਰੀ ਇਨਸਾਨਾਂ ਨੂੰ ਵੀ ਪ੍ਰਭਾਵਿਤ ਕਰਦੀ ਹੈ, ਇਸ ਲਈ ਬਿਮਾਰੀ ਤੋਂ ਪ੍ਰਭਾਵਿਤ ਮੁਰਗੀਆਂ ਨੂੰ ਚੁੱਕਣ ਤੋਂ ਪਹਿਲਾਂ ਹੱਥਾਂ 'ਤੇ ਕੱਪੜਾ ਜਾਂ ਦਸਤਾਨੇ ਪਾਓ। ਮਰ ਚੁੱਕੀਆਂ ਅਤੇ ਸੰਕ੍ਰਮਿਤ ਮੁਰਗੀਆਂ ਨੂੰ ਸਾੜ ਦਿਓ ਜਾਂ ਮਿੱਟੀ ਵਿੱਚ ਦਬਾ ਦਿਓ। ਮੀਟ ਨੂੰ 70° ਸੈਲਸੀਅਸ 'ਤੇ ਪਕਾਓ, ਇਸ ਨਾਲ ਸੰਕਰਮਣ ਖਤਮ ਹੋ ਜਾਂਦਾ ਹੈ ਅਤੇ ਇਸਨੂੰ ਖਾਣ ਲਈ ਵਰਤਿਆ ਜਾ ਸਕਦਾ ਹੈ।


ਵਿਟਾਮਿਨ ਏ ਦੀ ਕਮੀ: ਇਸ ਬਿਮਾਰੀ ਦੇ ਲੱਛਣ ਹਨ ਚੁੰਝ ਅਤੇ ਲੱਤਾਂ ਦਾ ਪੀਲਾ ਪੈਣਾ ਅਤੇ ਸਿਰ ਚਕਰਾਉਣਾ।
ਇਲਾਜ: ਆਹਾਰ ਵਿੱਚ ਵਿਟਾਮਿਨ ਏ ਦੀ ਮਾਤਰਾ ਵਧਾ ਦਿਓ ਅਤੇ ਹਰੀ ਫੀਡ ਦਿਓ।

 

 


ਪੰਜਿਆਂ ਦਾ ਕਮਜ਼ੋਰ ਹੋਣਾ:
ਇਹ ਬਿਮਾਰੀ ਮੁੱਖ ਤੌਰ 'ਤੇ ਵਿਟਾਮਿਨ ਬੀ 2 ਦੀ ਕਮੀ ਕਾਰਨ ਹੁੰਦੀ ਹੈ ਅਤੇ ਇਹ ਮੁੱਖ ਤੌਰ 'ਤੇ ਵੱਧ ਰਹੇ ਪੰਛੀਆਂ ਵਿੱਚ ਦੇਖੀ ਜਾਂਦੀ ਹੈ। ਇਸ ਨਾਲ ਪੰਜੇ ਅੰਦਰ ਨੂੰ ਮੁੜ ਜਾਂਦੇ ਹਨ।
ਇਲਾਜ: ਫੀਡ ਵਿੱਚ ਵਿਟਾਮਿਨ ਬੀ 2 ਦਿਓ।

ਵਿਟਾਮਿਨ ਡੀ ਦੀ ਕਮੀ:
ਇਹ ਬਿਮਾਰੀ ਮੁੱਖ ਤੌਰ 'ਤੇ ਵਿਟਾਮਿਨ ਬੀ 2 ਦੀ ਕਮੀ ਕਾਰਨ ਅਤੇ ਸਰੀਰ ਵਿੱਚ ਕੈਲਸ਼ੀਅਮ ਅਤੇ ਫਾਸਫੋਰਸ ਦਾ ਸੰਤੁਲਨ ਵਿਗੜਨ ਕਾਰਨ ਹੁੰਦੀ ਹੈ।
ਇਲਾਜ: ਫੀਡ ਵਿੱਚ ਵਿਟਾਮਿਨ ਡੀ 3 ਦਿਓ।

 ਚਿਕਨ ਪਾੱਕਸ:
ਇਹ ਸੰਕਰਮਣ ਦੁਆਰਾ ਫੈਲਣ ਵਾਲੀ ਬਿਮਾਰੀ ਹੈ ਅਤੇ ਇਹ ਕਿਸੇ ਵੀ ਉਮਰ ਦੇ ਪੰਛੀ ਵਿੱਚ ਫੈਲ ਸਕਦੀ ਹੈ। ਇਸਦੇ ਲੱਛਣ ਹਨ ਕਲਗੀ, ਅੱਖਾਂ ਅਤੇ ਕੰਨਾਂ ਦੇ ਨੇੜੇ ਫੋੜੇ ਹੋਣਾ।
ਇਲਾਜ: ਚਿਕਨ ਪਾੱਕਸ ਤੋਂ ਬਚਾਅ ਲਈ ਹੋਮਿਓਪੈਥਿਕ ਦਵਾਈ antimonium torterix @5 ਮਿ.ਲੀ. ਪ੍ਰਤੀ 100 ਪੰਛੀਆਂ ਨੂੰ ਦਿਓ।

 

 ਕੋਕਸੀਡਿਓਸਿਸ:
ਇਹ ਇੱਕ ਪਰਜੀਵੀ ਬਿਮਾਰੀ ਹੈ, ਜੋ ਕਿ ਕੋਕਸੀਡਿਆੱਨ ਪ੍ਰੋਟੋਜ਼ੋਆਨ ਕਾਰਨ ਹੁੰਦੀ ਹੈ। ਇਹ ਬਿਮਾਰੀ ਮੁੱਖ ਤੌਰ 'ਤੇ 3-10 ਹਫਤੇ ਦੇ ਚੂਚਿਆਂ ਵਿੱਚ ਆਉਂਦੀ ਹੈ। ਇਹ ਪ੍ਰੋੜ ਚੂਚਿਆਂ ਨੂੰ ਵੀ ਪ੍ਰਭਾਵਿਤ ਕਰਦੀ ਹੈ।
ਇਲਾਜ: ਫਾਰਮ ਦੀ ਸਫਾਈ ਦਾ ਧਿਆਨ ਰੱਖੋ। ਲਗਭਗ 12 ਹਫਤੇ ਦੇ ਚੂਚਿਆਂ ਨੂੰ ਫੀਡ ਵਿੱਚ ਕੋਕਸੀਡੀਓਸਟੈਟ ਦਿਓ, ਜਿਵੇਂ befran ਜਾਂ amprol 50 ਗ੍ਰਾਮ, clopidol 125 ਗ੍ਰਾਮ ਪ੍ਰਤੀ ਕੁਇੰਟਲ, stanorol 50 ਗ੍ਰਾਮ ਪ੍ਰਤੀ ਟਨ ਫੀਡ ਵਿੱਚ ਦਿਓ। ਹਰੇਕ 1-2 ਸਾਲ ਬਾਅਦ ਦਵਾਈ ਬਦਲਦੇ ਰਹੇ। ਦਵਾਈ ਨੂੰ ਫੀਡ ਵਿੱਚ ਚੰਗੀ ਤਰ੍ਹਾਂ ਮਿਕਸ ਕਰਕੇ ਦਿਓ।

 


Leucosis and marek’s:
ਇਹ ਇੱਕ ਸੰਕਰਾਮਕ ਬਿਮਾਰੀ ਹੈ ਜੋ ਕਿ ਇੱਕ ਤੋਂ ਦੂਜੇ ਪੰਛੀ ਤੱਕ ਹਵਾ, ਖੰਭਾਂ, ਮਿੱਟੀ ਆਦਿ ਦੁਆਰਾ ਫੈਲਦੀ ਹੈ। Leucosis ਹਵਾ ਦੁਆਰਾ ਨਹੀਂ ਫੈਲਦੀ ਅਤੇ ਨਾ ਹੀ ਪ੍ਰਦੂਸ਼ਿਤ ਵਾਤਾਵਰਣ ਦੁਆਰਾ ਫੈਲਦੀ ਹੈ।
Marek’s ਦੇ ਲੱਛਣ: ਇਹ ਮੁੱਖ ਤੌਰ 'ਤੇ 1-4 ਮਹੀਨੇ ਦੇ ਚੂਚਿਆਂ ਵਿੱਚ ਫੈਲਦੀ ਹੈ ਅਤੇ ਕਈ ਵਾਰ ਇਹ 30 ਦਿਨ ਦੇ ਚੂਚਿਆਂ ਨੂੰ ਵੀ ਹੋ ਜਾਂਦੀ ਹੈ। ਇਸਦੇ ਲੱਛਣ ਹਨ ਲੱਤਾਂ, ਖੰਭਾਂ ਅਤੇ ਗਰਦਨ ਦਾ ਕਮਜ਼ੋਰ ਹੋਣਾ, ਅੱਖਾਂ ਸਲੇਟੀ ਰੰਗ ਦੀਆਂ ਹੋਣਾ ਅਤੇ ਪੰਛੀ ਦਾ ਅੰਨ੍ਹਾ ਹੋ ਜਾਣਾ।
Leucosis ਦੇ ਲੱਛਣ: ਇਹ ਮੁੱਖ ਤੌਰ 'ਤੇ 4 ਮਹੀਨੇ ਤੋਂ ਜ਼ਿਆਦਾ ਉਮਰ ਦੇ ਚੂਚਿਆਂ ਵਿੱਚ ਹੁੰਦੀ ਹੈ। ਇਸਦੇ ਲੱਛਣ ਹਨ ਮਿਹਦੇ ਦਾ ਆਕਾਰ ਵੱਧਣਾ ਅਤੇ ਨਸਾਂ ਨੂੰ ਛੱਡ ਕੇ ਬਾਕੀ ਸਾਰੇ ਸਰੀਰ ਦੇ ਭਾਗਾਂ ਵਿੱਚ ਅਲਸਰ ਹੋਣਾ।
ਇਲਾਜ: ਜਦੋਂ ਚੂਚਾ 1 ਦਿਨ ਦਾ ਹੋਵੇ ਤਾਂ ਉਸਨੂੰ Marek’s ਦਾ ਟੀਕਾ ਲਗਵਾਓ। ਸਾਫ ਸਫਾਈ ਦਾ ਉਚਿੱਤ ਧਿਆਨ ਰੱਖੋ ਅਤੇ ਚੰਗੀ ਤਰ੍ਹਾਂ ਨਾਲ ਦੇਖਭਾਲ ਕਰੋ।

ਰਾਣੀਖੇਤ ਬਿਮਾਰੀ:
ਇਸਨੂੰ ਨਿਊ ਕੈਸਲ ਬਿਮਾਰੀ(New Castle disease) ਵੀ ਕਿਹਾ ਜਾਂਦਾ ਹੈ। ਇਹ ਬਹੁਤ ਹੀ ਸੰਕਰਾਮਕ ਬਿਮਾਰੀ ਹੈ ਅਤੇ ਹਰ ਉਮਰ ਦੇ ਪੰਛੀ ਵਿੱਚ ਫੈਲਦੀ ਹੈ। ਇਸਦੇ ਲੱਛਣ ਹਨ, ਮੌਤ ਦਰ ਦਾ ਵੱਧਣਾ, ਸਾਹ ਲੈਣ 'ਚ ਸਮੱਸਿਆ, ਲੱਤਾਂ ਅਤੇ ਖੰਭਾਂ ਦਾ ਕਮਜ਼ੋਰ ਹੋਣਾ।
ਇਲਾਜ: ਜਦੋਂ ਬੱਚੇ 1-6 ਦਿਨ ਦੇ ਹੋਣ ਤਾਂ ਇਨ੍ਹਾਂ ਨੂੰ ਰਾਣੀਖੇਤ ਦਵਾਈ F strain ਦਾ ਟੀਕਾ ਲਗਵਾਓ ਅਤੇ 4 ਹਫਤੇ ਦੇ ਅੰਤਰਾਲ 'ਤੇ F-1 ਦਾ ਟੀਕਾ ਪੰਛੀਆਂ ਨੂੰ ਲਗਵਾਓ।

Fatty liver syndrome (FLS):
ਇਹ ਬਿਮਾਰੀ ਮੁੱਖ ਤੌਰ 'ਤੇ ਫੀਡ ਨਾ ਪਚਣ ਦੀ ਸਮੱਸਿਆ ਕਾਰਨ ਹੁੰਦੀ ਹੈ, ਜਿਸਦੇ ਨਾਲ ਸਰੀਰ ਵਿੱਚ ਫੈਟ ਜੰਮ ਜਾਂਦੀ ਹੈ। ਇਹ ਬਿਮਾਰੀ ਮੁੱਖ ਤੌਰ 'ਤੇ ਅੰਡੇ ਉਤਪਾਦਿਤ ਮੁਰਗੀਆਂ ਅਤੇ ਬ੍ਰਾਇਲਰਾਂ ਵਿੱਚ ਪਾਈ ਜਾਂਦੀ ਹੈ, ਜਿਨ੍ਹਾਂ ਨੂੰ ਜ਼ਿਆਦਾ ਤਾਕਤ ਵਾਲਾ ਭੋਜਨ ਦਿੱਤਾ ਜਾਂਦਾ ਹੈ। ਇਸਦੇ ਲੱਛਣ ਹਨ ਅੰਡਿਆਂ ਦਾ ਉਤਪਾਦਨ 50% ਘੱਟਣਾ, ਭਾਰ 20-25% ਘੱਟਣਾ ਅਤੇ ਮਿਹਦੇ ਅਤੇ ਸਰੀਰ 'ਤੇ ਖੂਨ ਦੇ ਧੱਬੇ ਦਿਖਣਾ ਆਦਿ।
ਇਲਾਜ: ਫੀਡ ਵਿੱਚ ਊਰਜਾ ਘਟਾ ਦਿਓ। 1 ਕੁਇੰਟਲ ਫੀਡ ਵਿੱਚ 100 ਗਰਾਮ choline chloride, 10000  I U Vitamin E, 1.2 ਮਿ.ਗ੍ਰਾ. Vitamin B12 ਅਤੇ 100 ਗ੍ਰਾਮ incitol ਮਿਕਸ ਕਰੋ।

Aflatoxin:
ਇਹ ਮੁੱਖ ਤੌਰ 'ਤੇ ਨਮੀ, ਗਰਮੀ ਅਤੇ ਵਰਖਾ ਵਾਲੇ ਮੌਸਮ ਕਾਰਨ ਹੁੰਦੀ ਹੈ। ਇਸਦੇ ਲੱਛਣ ਹਨ ਭੁੱਖ ਘੱਟ ਲੱਗਣਾ, ਅੰਡੇ ਉਤਪਾਦਨ ਵਿੱਚ ਕਮੀ, ਪਿਆਸ ਦਾ ਵੱਧਣਾ ਅਤੇ ਖੂਨ ਦਾ ਪੱਧਰ ਘੱਟਣਾ ਆਦਿ।
ਇਲਾਜ: Livol ਜਾਂ liv-52 ਜਾਂ tefroli tonic ਫੀਡ ਅਤੇ ਪਾਣੀ ਵਿੱਚ ਦਿਓ। ਵਿਟਾਮਿਨ ਏ ਅਤੇ ਵਿਟਾਮਿਨ ਈ 60000 IU ਅਤੇ 300 IU ਪ੍ਰਤੀ ਏਕੜ ਵਿੱਚ ਦਿਓ।