indian-hive-bee.jpg

ਆਮ ਜਾਣਕਾਰੀ

ਇਹ ਏਪਿਸ ਸੇਰਾਨਾ ਇੰਡੀਕਾ ਪ੍ਰਜਾਤੀ ਹੈ। ਇਸ ਨੂੰ ਏਸ਼ੀਆਈ ਮਧੂ ਮੱਖੀ ਅਤੇ ਪੂਰਬੀ ਮਧੂ ਮੱਖੀ ਦੇ ਤੌਰ ਤੇ ਵੀ ਜਾਣਿਆ ਜਾਂਦਾ ਹੈ। ਇਨ੍ਹਾਂ ਦਾ ਮੂਲ ਸਥਾਨ ਭਾਰਤ ਜਾਂ ਏਸ਼ੀਆ ਹੈ। ਇਸ ਪ੍ਰਜਾਤੀ ਦੀ ਵਰਤੋਂ ਵਪਾਰਕ ਪੱਧਰ ਤੇ ਸ਼ਹਿਦ ਉਤਪਾਦਨ ਅਤੇ ਹੋਰ ਸ਼ਹਿਦ ਪਦਾਰਥ ਬਣਉਣ ਲਈ ਕੀਤਾ ਜਾਂਦਾ ਹੈ। ਇਹ ਪ੍ਰਜਾਤੀ ਨਾਰੀਅਲ ਦੇ ਪੌਦਿਆਂ ਲਈ ਮਹੱਤਵਪੂਰਨ ਪਰਾਂਗਣ ਹੈ। ਇਹ ਮਧੂ ਮੱਖੀਆਂ ਝੁੰਡ ਵਿੱਚ ਹੀ ਸੈਰ ਕਰਦੀਆਂ ਹਨ। ਇਹ ਪ੍ਰਜਾਤੀ ਪਹਾੜੀ ਅਤੇ ਸੰਜਮੀ ਖੇਤਰਾਂ ਵਿੱਚ ਰਹਿ ਸਕਦੀਆਂ ਹਨ, ਜਿੱਥੇ ਲੰਬੇ ਸਮੇਂ ਤੱਕ ਸਰਦੀ ਜਾਂ ਤਾਪਮਾਨ ਠੰਡਾ ਰਹਿੰਦਾ ਹੈ। ਇਹ ਮਧੂ ਮੱਖੀਆਂ ਦੀ ਘਰੇਲੂ ਪ੍ਰਜਾਤੀ ਹੈ, ਜੋ ਕਿ ਬਹੁਤ ਸਾਰੇ ਸਮਾਨ ਝੁੰਡ ਬਣਾਉਂਦੀ ਹੈ। ਇਹ ਇੱਕ ਸਾਲ ਵਿੱਚ 8-10 ਕਿਲੋ ਸ਼ਹਿਦ ਪ੍ਰਤੀ ਕਲੋਨੀ ਪ੍ਰਤੀ ਸਾਲ ਦਿੰਦੀ ਹੈ।

ਫੀਡ

ਇਹਨਾਂ ਫਸਲਾਂ ਨੂੰ ਉਗਾਉਣ ਨਾਲ ਮਧੂ ਮੱਖੀਆਂ ਨੂੰ ਪਰਾਗਣ ਲਈ ਆਕਰਸ਼ਿਤ ਕਰਨ ਵਿੱਚ ਮਦਦ ਮਿਲਦੀ ਹੈ। ਇਸ ਦੇ ਸਿੱਟੇ ਵਜੋਂ ਮੱਖੀਆਂ ਦੀ ਸੰਖਿਆ ਵੱਧ ਜਾਂਦੀ ਹੈ।

  • ਸਬਜੀਆਂ ਵਾਲੀ ਫਸਲਾਂ: ਸ਼ਲਗਮ, ਮੂਲੀ, ਫੁੱਲ-ਗੋਭੀ, ਗਾਜਰ, ਪਿਆਜ਼, ਖਰਬੂਜ਼ਾ, ਹਲਵਾ ਕੱਦੂ, ਬੰਦ ਗੋਭੀ ਅਤੇ ਧਨੀਆ।
  • ਫਲ ਅਤੇ ਗਿਰੀ ਵਾਲੀਆਂ ਫਸਲਾਂ: ਆੜੂ, ਸਟਰਾੱਬੇਰੀ, ਲੀਚੀ, ਸਿਟਰਸ( ਨਿੰਬੂ ਜਾਤੀ ਦੇ ਫਲ਼), ਸੇਬ, ਬਾਦਾਮ ਅਤੇ ਖੁਰਮਾਨੀ।
  • ਤੇਲ ਵਾਲੀਆਂ ਫਸਲਾਂ: ਕਸੁੰਭੜਾ, ਸਰੋਂ, ਨਾਈਜਰ, ਸੂਰਜਮੁਖੀ ਅਤੇ ਰੇਪ ਸੀਡ।
  • ਚਾਰੇ ਵਾਲੀਆਂ ਫਸਲਾਂ: ਲੂਸਣ ਅਤੇ ਕਲੋਵਰ।

ਇਹ ਫਸਲਾਂ ਮਧੂ ਮੱਖੀ ਦੇ ਪਰਾਗਣ ਦੀ ਪ੍ਰਕਿਰਿਆ ਨੂੰ ਵਧਾਉਂਦੀਆਂ ਹਨ, ਜਿਸ ਦੇ ਸਿੱਟੇ ਵਜੋਂ ਮਧੂ ਮੱਖੀਆਂ ਦੀ ਸੰਖਿਆ ਵਿੱਚ ਵਾਧਾ ਹੁੰਦਾ ਹੈ।

ਫਸਲ % ਪੈਦਾਵਾਰ ਵਿੱਚ ਵਾਧਾ
ਸਰੋਂ 44
ਸੂਰਜਮੁਖੀ 32-45
ਕਪਾਹ 17-20
ਲੂਸਣ 110
ਪਿਆਜ਼ 90
ਸੇਬ 45

 

 

ਸਾਂਭ ਸੰਭਾਲ

  • ਮਧੂ ਮੱਖੀਆਂ ਦੇ ਪਾਲਣ ਦੇ ਸਥਾਨ ਦੀਆਂ ਵਿਸ਼ੇਸ਼ਤਾਵਾਂ:

ਪਾਣੀ: ਮਧੂ ਮੱਖੀਆਂ ਦੇ ਲਈ ਭਰਪੂਰ ਮਾਤਰਾ ਵਿੱਚ ਕੁਦਰਤੀ ਅਤੇ ਬਣਾਉਟੀ ਪਾਣੀ ਦਾ ਸ੍ਰੋਤ ਹੋਣਾ ਚਾਹੀਦਾ ਹੈ।

ਆਵਾਸ: ਕੁਦਰਤੀ ਅਤੇ ਬਣਾਉਟੀ ਤੌਰ 'ਤੇ ਬਣੇ ਸ਼ੈੱਡ ਵਿੱਚ ਛੱਤੇ ਨੂੰ ਰੱਖਿਆ ਜਾਣਾ ਚਾਹੀਦਾ ਹੈ। ਸਰਦੀਆਂ ਵਿੱਚ ਛੱਤਿਆਂ ਨੂੰ ਠੰਡ ਅਤੇ ਠੰਡੀ ਹਵਾ ਤੋਂ ਬਚਾਉਣ ਲਈ ਪੌਦਿਆਂ ਦੇ ਆਲ਼ੇ ਦੁਆਲ਼ੇ ਜਾਂ ਕਿਸੇ ਆਵਾਸ ਦੇ ਨੇੜੇ ਰੱਖਣਾ ਚਾਹੀਦਾ ਹੈ।

  • ਪ੍ਰਬੰਧਨ:

ਬਸੰਤ(ਅੱਧ ਫਰਵਰੀ ਤੋਂ ਮੱਧ ਅਪ੍ਰੈਲ): ਇਸ ਨੂੰ ਸ਼ਹਿਦ ਦੇ ਵਹਾਅ ਦੇ ਮੌਸਮ ਦੇ ਤੌਰ 'ਤੇ ਜਾਣਿਆ ਜਾਂਦਾ ਹੈ। ਜਿਵੇਂ ਹੀ ਇਹ ਮੌਸਮ ਆਉਂਦਾ ਹੈ, ਮਧੂ-ਮੱਖੀਆਂ ਦੇ ਛੱਤਿਆਂ ਨੂੰ ਖੋਲੋ। ਮੌਸਮ ਦੇ ਸ਼ੁਰੂ ਹੋਣ 'ਤੇ, ਦੁਪਹਿਰ ਦੇ ਸਮੇਂ ਸਾਫ ਧੁੱਪ ਵਿੱਚ ਛੱਤਿਆਂ ਦੀ ਜਾਂਚ ਕਰੋ। ਜਿਵੇਂ ਹੀ ਛੱਤਿਆਂ ਦੇ ਵਿੱਚ ਵਾਧਾ ਹੋਵੇਗਾ ਤਾਂ ਉਹਨਾਂ ਨੂੰ ਭੋਜਨ ਅਤੇ ਸਥਾਨ ਪ੍ਰਦਾਨ ਕਰੋ। ਉਪ ਨਿਵੇਸ਼ਾਂ ਦੇ ਚੰਗੇ ਵਾਧੇ ਅਤੇ ਵਿਕਾਸ ਲਈ ਕਾਫੀ ਮਾਤਰਾ ਵਿੱਚ ਆਹਾਰ (ਮੁੱਖ ਤੌਰ 'ਤੇ 1:2 ਦੇ ਅਨੁਪਾਤ ਵਿੱਚ ਖੰਡ ਅਤੇ ਮਿੱਟੀ ਦਾ ਮਿਸ਼ਰਣ) ਪ੍ਰਦਾਨ ਕਰੋ। ਸੰਘਣੇ ਛੱਤੇ ਝੁੰਡਾਂ ਨੂੰ ਖਰਾਬ ਕਰ ਦਿੰਦੇ ਹਨ। ਛੱਤਿਆਂ ਨੂੰ ਇਸ ਤਰ੍ਹਾਂ ਵੰਡੋ ਕਿ ਝੁੰਡ ਨੂੰ ਰਹਿਣ ਲਈ ਇੱਕ ਸਹੀ ਜਗ੍ਹਾ ਮਿਲ ਜਾਵੇ। 3 ਤੋਂ ਜਿਆਦਾ ਉਮਰ ਵਾਲੇ ਛੱਤੇ ਅਤੇ 1.5 ਸਾਲ ਤੋਂ ਵੱਡੀ ਰਾਣੀ ਮਧੂ-ਮੱਖੀ ਨੂੰ ਹਟਾ ਦੇਣਾ ਚਾਹੀਦਾ ਹੈ। ਝੁੰਡਾਂ ਵਿੱਚ ਵਾਧੇ, ਰਾਣੀ ਮਧੂ-ਮੱਖੀ ਦੇ ਪਾਲਣ, ਪਰਾਗ ਸੰਗ੍ਰਹਿ ਅਤੇ ਰੋਇਲ ਜੈਲੀ ਉਤਪਾਦਨ ਦੇ ਲਈ ਬਸੰਤ ਰੁੱਤ ਬਹੁਤ ਚੰਗੀ ਹੁੰਦੀ ਹੈ।

ਗਰਮੀ ਦਾ ਮੌਸਮ(ਅੱਧ ਅਪ੍ਰੈਲ ਤੋਂ ਜੂਨ): ਗਰਮੀ ਦੇ ਮੌਸਮ ਵਿੱਚ ਮਧੂ ਮੱਖੀਆਂ ਦੀ ਜਿਉਣ ਲਈ ਲੋੜੀਂਦੀ ਮਾਤਰਾ ਵਿੱਚ ਪਾਣੀ ਅਤੇ ਛਾਂ ਪ੍ਰਦਾਨ ਕਰੋ। ਮਧੂ-ਮੱਖੀਆਂ ਨੂੰ ਇਸ ਮੌਸਮ ਵਿੱਚ ਮਰਨ ਤੋਂ ਬਚਾਉਣਾ ਚਾਹੀਦਾ ਹੈ ਅਤੇ ਇਸ ਮੌਸਮ ਵਿੱਚ ਸ਼ਹਿਦ ਦੀ ਉਪਜ ਵੀ ਘੱਟ ਹੁੰਦੀ ਹੈ।

ਮੌਨਸੂਨ ਦਾ ਮੌਸਮ(ਜੁਲਾਈ ਤੋਂ ਅੱਧ ਸਤੰਬਰ): ਇਹ ਯਕੀਨੀ ਬਣਾਓ ਕਿ ਮਧੂ ਮੱਖੀਆਂ ਦੇ ਰਹਿਣ ਦੀ ਜਗ੍ਹਾ 'ਤੇ ਨਮੀ ਨਾ ਹੋਵੇ। ਇਸ ਵਿੱਚ ਉਚਿੱਤ ਜਲ਼ ਨਿਕਾਸ ਦਾ ਪ੍ਰਬੰਧ ਹੋਣਾ ਚਾਹੀਦਾ ਹੈ। ਇਹਨਾਂ ਨੂੰ ਖੰਡ ਦਾ ਘੋਲ ਆਹਾਰ ਦੇ ਰੂਪ ਵਿੱਚ ਪ੍ਰਦਾਨ ਕਰੋ। ਜੇਕਰ ਛੱਤਿਆਂ ਦੇ ਵਿੱਚ ਪਰਾਗ ਦੀ ਕਮੀ ਹੋਵੇ, ਤਾਂ ਉਹਨਾਂ ਨੂੰ ਪਰਾਗ ਦਾ ਕੋਈ ਹੋਰ(42 ਗ੍ਰਾਮ ਸ਼ਰਾਬ ਬਣਾਉਣ ਵਾਲਾ ਖਮੀਰ+4 ਗ੍ਰਾਮ ਦੁੱਧ ਪਾਊਡਰ 50% ਏਕਸਾ ਵਾਲੀ ਖੰਡ ਦਾ ਮਿਸ਼ਰਣ 50 ਗ੍ਰਾਮ+4 ਗ੍ਰਾਮ ਪੁਣਿਆ ਹੋਇਆ ਆਟਾ) 10% ਪਰਾਗ ਵਿਕਲਪ ਮਿਲਾ ਕੇ ਦਿਓ।

ਪਤਝੜ ਦਾ ਮੌਸਮ(ਅੱਧ ਸਤੰਬਰ ਤੋਂ ਨਵੰਬਰ): ਪਤਝੜ ਦਾ ਮੌਸਮ ਛੱਤਿਆਂ ਦੇ ਵਾਧੇ ਲਈ ਦੂਸਰਾ ਸਭ ਤੋਂ ਚੰਗਾ ਮੌਸਮ ਮੰਨਿਆ ਜਾਂਦਾ ਹੈ। ਛੱਤੇ ਮੁੱਖ ਤੌਰ 'ਤੇ ਮਟਰ, ਤੋਰੀਏ, ਅਮਰੂਦ ਅਤੇ ਬੇਰ ਆਦਿ ਫਸਲਾਂ ਵਿੱਚ ਰੱਖ ਦਿਓ। ਨਵੰਬਰ ਦੇ ਅੰਤ ਵਿੱਚ, ਮਧੂ-ਮੱਖੀਆਂ ਚੰਗੀ ਪੈਦਾਵਾਰ ਦਿੰਦੀਆਂ ਹਨ। ਬਸੰਤ ਦੇ ਮੌਸਮ ਵਿੱਚ ਅਪਣਾਏ ਗਏ ਸਾਰੇ ਉਪਾਅ ਉਸੇ ਤਰ੍ਹਾਂ ਹੀ ਅਪਣਾਓ। ਮੌਨਸੂਨ ਦੇ ਅੰਤ ਵਿੱਚ, ਕਲੋਨੀਆਂ ਨੂੰ ਹੌਲੀ-ਹੌਲੀ ਧੁੱਪ ਵਾਲੇ ਸਥਾਨਾਂ 'ਤੇ ਲਿਜਾਣਾ ਚਾਹੀਦਾ ਹੈ।

ਠੰਡ ਵਾਲਾ ਮੌਸਮ(ਦਸੰਬਰ ਤੋਂ ਅੱਧ ਫਰਵਰੀ): ਬਰੂਡ ਪਾਲਣ ਲਈ, ਛੱਤਿਆਂ ਨੂੰ ਰਾਇਆ(ਸਰੋਂ) ਅਤੇ ਧੁੱਪ ਵਾਲੇ ਖੇਤਰਾਂ ਵਿੱਚ ਰੱਖੋ। ਕਮਜ਼ੋਰ ਕਲੋਨੀਆਂ ਦੀ ਜਾਂਚ ਕਰੋ, ਉਹਨਾਂ ਨੂੰ ਮਜ਼ਬੂਤ ਕਲੋਨੀਆਂ ਦੇ ਨਾਲ ਮਿਲਾਓ। ਕਮਜ਼ੋਰ ਕਲੋਨੀਆਂ ਨੂੰ ਪੂਰਾ ਆਹਾਰ ਖੰਡ ਅਤੇ ਪਾਣੀ 2:1 ਵਿੱਚ ਮਿਲਾ ਕੇ ਦਿਓ। ਠੰਡੀਆਂ ਹਵਾਵਾਂ ਤੋਂ ਬਚਾਉਣ ਲਈ ਛੱਤਿਆਂ ਨੂੰ ਦੱਖਣ-ਪੂਰਬ ਵਿੱਚ ਰੱਖੋ।

 

 

ਬਿਮਾਰੀਆਂ ਅਤੇ ਰੋਕਥਾਮ

  • ਕੀਟ ਅਤੇ ਪ੍ਰਬੰਧਨ

ਮੋਮ ਪਤੰਗੇ: ਮੋਮ ਪਤੰਗੇ ਮਧੂ ਮੱਖੀਆਂ ਦੇ ਦੁਸ਼ਮਣ ਹਨ। ਇਹ ਮਧੂ-ਮੱਖੀਆਂ ਦੀਆਂ ਜੀਵਿਤ ਕਲੋਨੀਆਂ ਅਤੇ ਸੰਗ੍ਰਹਿਤ ਛੱਤਿਆਂ 'ਤੇ ਹਮਲਾ ਕਰਦੇ ਹਨ। ਮੋਮ ਪਤੰਗਿਆਂ ਦਾ ਲਾਰਵਾ ਛੱਤਿਆਂ ਨੂੰ ਖਾਂਦਾ ਹੈ। ਇਸ ਦੇ ਹਮਲੇ ਨਾਲ ਛੱਤੇ ਹੇਠਲੇ ਪਾਸੇ ਕਾਲੇ ਰੰਗ ਦੇ ਧੱਬੇ ਪੈ ਜਾਂਦੇ ਹਨ।
ਪ੍ਰਬੰਧਨ: ਵਾਧੂ ਛੱਤਿਆਂ ਨੂੰ ਚੈਂਬਰਾਂ ਵਿੱਚ ਰੱਖਿਆ ਜਾਂਦਾ ਹੈ। ਹਵਾ ਰਹਿਤ ਸਥਿਤੀ ਵਿੱਚ ਸਲਫਰ 250 ਗ੍ਰਾਮ ਪ੍ਰਤੀ ਘਣ ਮੀਟਰ ਨਾਲ ਧੂਣੀ ਕਰੋ। ਇਹ ਕਿਰਿਆ ਹਰ 15 ਦਿਨਾਂ ਦੇ ਅੰਤਰਾਲ 'ਤੇ ਕੀਤੀ ਜਾਂਦੀ ਹੈ।

ਬਰੂਡ ਮਾਈਟ: ਇਹ ਕੀਟ ਟ੍ਰੋਪਿਲਾਇਲੇਪਸ ਕਲੇਰੀਅਰ ਹੈ। ਇਨ੍ਹਾਂ ਦੇ ਹਮਲੇ ਨਾਲ ਬਰੂਡ ਸੈੱਲ ਧੱਬੇਦਾਰ ਜਾਂ ਦਬੇ ਹੋਏ ਦਿਖਾਈ ਦਿੰਦੇ ਹਨ, ਮਧੂ-ਮੱਖੀਆਂ ਦੇ ਖੰਭ ਮੁੜ ਜਾਂਦੇ ਹਨ ਅਤੇ ਨਵਜਾਤ ਮਧੂ ਮੱਖੀਆਂ ਛੱਤਿਆਂ ਤੋਂ ਹੇਠਾਂ ਜ਼ਮੀਨ 'ਤੇ ਡਿੱਗੀਆਂ ਦਿਖਾਈ ਦਿੰਦੀਆਂ ਹਨ।
ਪ੍ਰਬੰਧਨ: ਇਨ੍ਹਾਂ ਦੇ ਇਲਾਜ ਲਈ ਸਲਫਰ ਪਾਊਡਰ @1 ਗ੍ਰਾਮ ਪ੍ਰਤੀ ਛੱਤਾ ਜਾਂ ਫੋਰਮਿਕ ਐਸਿਡ (85%) @5 ਮਿ.ਲੀ. ਪ੍ਰਤੀ ਦਿਨ ਦੇ ਹਿਸਾਬ ਨਾਲ 14 ਦਿਨਾਂ ਦੇ ਅੰਤਰਾਲ 'ਤੇ ਕਰੋ।

ਵੈਰੋਆ ਮਾਈਟ: ਇਹ ਹਲਕੇ ਤੋਂ ਗੂੜੇ ਭੂਰੇ ਰੰਗ ਅਤੇ ਚਮਕਦਾਰ ਸਰੀਰ ਵਾਲੇ ਹੁੰਦੇ ਹਨ। ਇਨ੍ਹਾਂ ਦੇ ਹਮਲੇ ਨਾਲ ਬਰੂਡ ਸੈੱਲਾਂ 'ਤੇ ਧੱਬੇ ਪੈ ਜਾਂਦੇ ਹਨ, ਮਧੂ-ਮੱਖੀਆਂ ਦੇ ਖੰਭ ਅਤੇ ਲੱਤਾਂ ਮੁੜ ਜਾਂਦੀਆਂ ਹਨ ਅਤੇ ਨਵਜਾਤ ਮਧੂ ਮੱਖੀਆਂ ਛੱਤਿਆਂ ਤੋਂ ਹੇਠਾਂ ਜ਼ਮੀਨ 'ਤੇ ਡਿੱਗੀਆਂ ਦਿਖਾਈ ਦਿੰਦੀਆਂ ਹਨ।
ਪ੍ਰਬੰਧਨ: ਇਸਦੇ ਇਲਾਜ ਲਈ ਫੋਰਮਿਕ ਐਸਿਡ(85%) @5 ਮਿ.ਲੀ. ਪ੍ਰਤੀ ਦਿਨ ਲਗਾਤਾਰ ਦੋ ਹਫ਼ਤੇ ਕੀਤਾ ਜਾਂਦਾ ਹੈ। ਇਸ ਤੋਂ ਬਿਨਾਂ ਆੱਕਸੈਲਿਕ ਐਸਿਡ @5 ਮਿ.ਲੀ. ਦੀ ਵਰਤੋਂ 3 ਹਫ਼ਤੇ ਲਈ ਹਰੇਕ ਦੋ ਛੱਤਿਆਂ 'ਤੇ ਇੱਕ ਹਫਤੇ ਦੇ ਅੰਤਰਾਲ 'ਤੇ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਵਰੋਆ ਮਾਈਟ ਤੋਂ ਬਚਾਅ ਲਈ ਗਰਾਊਂਡ ਸ਼ੂਗਰ 20 ਗ੍ਰਾਮ ਪ੍ਰਤੀ 10 ਮਧੂ-ਮੱਖੀਆਂ ਦੀ ਦੇਰ ਸ਼ਾਮ ਵਿੱਚ ਧੂੜੀ ਦਿੱਤੀ ਜਾ ਸਕਦੀ ਹੈ।

ਭੂੰਡ(ਘਰਕੀਣ): ਇਹ ਭੂਰੇ ਰੰਗ ਦੇ ਹੁੰਦੇ ਹਨ, ਜਿਨ੍ਹਾਂ ਦੇ ਸਰੀਰ 'ਤੇ ਪੀਲੇ ਰੰਗ ਦੇ ਧੱਬੇ ਬਣੇ ਹੁੰਦੇ ਹਨ। ਇਹ ਜੁਲਾਈ- ਨਵੰਬਰ ਮਹੀਨੇ ਵਿੱਚ ਮੌਨਸੂਨ ਤੋਂ ਬਾਅਦ ਅਤੇ ਮੌਨਸੂਨ ਵਿੱਚ ਪੰਜਾਬ ਦੇ ਖੇਤਰਾਂ ਵਿੱਚ, ਸਭ ਤੋਂ ਵੱਧ ਸਤੰਬਰ ਮਹੀਨੇ ਵਿੱਚ ਮਧੂ-ਮੱਖੀਆਂ ਨੂੰ ਫੜ ਕੇ ਕਲੋਨੀਆਂ ਨੂੰ ਜੋੜਦੇ ਹਨ।
ਪ੍ਰਬੰਧਨ: ਪਲਾਸਟਿਕ ਜਾਲ ਜਾ ਵੱਡੀ ਨਾਇਲੋਨ ਜਾਲੀ ਜਾਂ ਫਿਕਸਿੰਗ ਕੁਈਨ ਗਾਰਡ ਨਾਲ ਇਨ੍ਹਾਂ ਨੂੰ ਛੱਤਿਆਂ ਵਿੱਚ ਜਾਣ ਤੋਂ ਰੋਕਿਆ ਜਾ ਸਕਦਾ ਹੈ।

ਕਾਲੀਆਂ ਕੀੜੀਆਂ: ਜੇਕਰ ਕੀੜੀਆਂ ਦਾ ਹਮਲਾ ਵੱਡਾ ਹੋਵੇ, ਤਾਂ ਇਸ ਨਾਲ ਮਧੂ ਮੱਖੀਆਂ ਦੀ ਪੂਰੀ ਕਲੋਨੀ ਖਤਮ ਹੋ ਜਾਂਦੀ ਹੈ।
ਪ੍ਰਬੰਧਨ: ਸਭ ਤੋਂ ਪਹਿਲਾਂ ਕੀਟਨਾਸ਼ਕਾਂ ਨੂੰ ਮਿੱਟੀ ਵਿੱਚ ਮਿਲਾਓ ਅਤੇ ਫਿਰ ਇਸ ਨੂੰ ਸੁੱਕੀ ਮਿੱਟੀ ਨਾਲ ਢੱਕ ਦਿਓ ਤਾਂ ਜੋ ਕੀੜੀਆਂ ਦਾ ਆਵਾਸ ਨਸ਼ਟ ਕੀਤਾ ਜਾ ਸਕੇ।

ਮਧੂ-ਮੱਖੀਆਂ ਖਾਣ ਵਾਲੇ ਪੰਛੀ: ਹਰੀ ਮਧੂ ਮੱਖੀਆਂ ਖਾਣ ਵਾਲੇ ਪੰਛੀ ਅਤੇ ਕਾਂ ਉੱਡਦੀਆਂ ਹੋਈਆਂ ਆਮ ਅਤੇ ਰਾਣੀ ਮਧੂ-ਮੱਖੀਆਂ ਨੂੰ ਫੜ ਕੇ ਉਹਨਾਂ ਦੀਆਂ ਕਲੋਨੀਆਂ ਨੂੰ ਨਸ਼ਟ ਕਰ ਦਿੰਦੇ ਹਨ। ਹਰੀ ਮਧੂ ਮੱਖੀਆਂ ਖਾਣ ਵਾਲੇ ਪੰਛੀ ਹਮਲੇ ਲਈ ਜਿਆਦਾ ਗੰਭੀਰ ਹੁੰਦੇ ਹਨ ਕਿਉਂਕਿ ਇਹ ਮਧੂ ਮੱਖੀਆਂ 'ਤੇ ਝੁੰਡ ਵਿੱਚ ਹਮਲਾ ਕਰਦੇ ਹਨ।
ਪ੍ਰਬੰਧਨ: ਪੰਛੀਆਂ ਨੂੰ ਡਰਾਉਣ ਲਈ ਟਿਨਸਲ ਟੇਪ, ਜਾਲ ਜਾਂ ਸਕੇਅਰਰ ਦਾ ਇਸਤੇਮਾਲ ਕਰੋ।

  • ਬਿਮਾਰੀਆਂ ਅਤੇ ਪ੍ਰਬੰਧਨ

ਯੂਰਪੀਅਨ ਫੋਲਬਰੂਡ(ਈ ਐਫ ਬੀ): ਇਹ ਇਕ ਜੀਵਾਣੂ ਰੋਗ ਹੈ ਜੋ ਖੁੱਲ਼ੇ ਸੈੱਲਾਂ ਵਿੱਚ ਮੌਜੂਦ ਲਾਰਵੇ ਨੂੰ ਪ੍ਰਭਾਵਿਤ ਕਰਦਾ ਹੈ। ਸਭ ਤੋਂ ਪਹਿਲਾਂ ਇਹ ਫਿੱਕੇ ਸਫੇਦ ਤੋਂ ਪੀਲੇ-ਸਫੇਦ ਰੰਗ ਦੇ ਹੁੰਦੇ ਹਨ ਅਤੇ ਫਿਰ ਭੂਰੇ-ਪੀਲੇ ਤੋਂ ਬੂਰੇ ਰੰਗ ਦੇ ਹੋ ਜਾਂਦੇ ਹਨ। ਇਸਦੇ ਲੱਛਣ ਹਨ ਲਾਰਵੇ ਦਾ ਨਰਮ ਅਤੇ ਚਿਪਕਵਾਂ ਹੋਣਾ, ਬੇਹੋਸ਼ ਹੋਣਾ ਅਤੇ ਅੰਤ ਮੌਤ ਹੋਣਾ।
ਪ੍ਰਬੰਧਨ: ਈ ਐਫ ਬੀ ਬਿਮਾਰੀ ਤੋਂ ਛੁਟਕਾਰਾ ਪਾਉਣ ਲਈ ਐਂਟੀਬਾਇਓਟਿਕ ਦਵਾਈ ਦੇ ਨਾਲ ਸ਼ੂਕ ਸਵਾਰਮ ਢੰਗ ਅਪਨਾਓ। ਇਸ ਤੋਂ ਇਲਾਵਾ ਬਿਮਾਰੀ ਨਾਲ ਪ੍ਰਭਾਵਿਤ ਨੇੜਲੀਆਂ ਕਲੋਨੀਆਂ ਨੂੰ ਨਸ਼ਟ ਕਰ ਦਿਓ।

ਸੈਕਬਰੂਡ(ਐਸ ਬੀ ਵੀ): ਇਹ ਇਕ ਜੀਵਾਣੂ ਰੋਗ ਹੈ ਜੋ ਪ੍ਰੀਪੁਅਲ ਜਾਂ ਲਾਰਵੇ ਨੂੰ ਆਖਰੀ ਸਟੇਜ ਵਿੱਚ ਪ੍ਰਭਾਵਿਤ ਕਰਦਾ ਹੈ। ਇਸ ਦੇ ਲੱਛਣ ਸੂਚਕ ਅਤੇ ਗਹਿਰੇ ਰੰਗ ਦੇ ਮਰੇ ਹੋਏ ਲਾਰਵਾ ਸਿਰ ਹਨ। ਪ੍ਰਭਾਵਿਤ ਲਾਰਵਾ ਪਹਿਲਾਂ ਸਲੇਟੀ, ਫਿਰ ਤੂੜੀ ਵਰਗੇ ਅਤੇ ਆਖਿਰ ਵਿੱਚ ਗੂੜੇ ਰੰਗ ਵਿੱਚ ਬਦਲ ਜਾਂਦਾ ਹੈ।