ਆਮ ਜਾਣਕਾਰੀ

ਇਹ ਹਾਈਬ੍ਰਿਡ ਨਸਲ, TANUVAS ਦੁਆਰਾ ਤਿਆਰ ਕੀਤੀ ਗਈ ਹੈ। ਇਸ ਦਾ ਔਸਤਨ ਭਾਰ ਲਗਭਗ 250 ਗ੍ਰਾਮ ਹੁੰਦਾ ਹੈ। ਇਸ ਬਟੇਰ ਦਾ ਮੁੱਖ ਉਤਪਾਦਨ ਤਾਮਿਲਨਾਡੂ ਅਤੇ ਕੇਰਲਾ ਰਾਜ ਵਿੱਚ ਹੁੰਦਾ ਹੈ। ਇਸ ਦੇ ਜੀਵਤ ਰਹਿਣ ਦੀ ਯੋਗਤਾ 98% ਹੁੰਦੀ ਹੈ। ਇਸ ਨਸਲ ਦੇ ਆਂਡਿਆਂ ਦਾ ਔਸਤਨ ਭਾਰ 14-15 ਗ੍ਰਾਮ ਹੁੰਦਾ ਹੈ।

ਫੀਡ

ਸ਼ੁਰੂਆਤੀ ਫੀਡ: ਸ਼ੁਰੂਆਤੀ ਜਿਵੇਂ ਕਿ 1 ਤੋਂ 3 ਹਫਤੇ ਦੀ ਬਟੇਰ ਨੂੰ ਫੀਡ ਵਿੱਚ ਜ਼ਿਆਦਾ ਪ੍ਰੋਟੀਨ ਦੀ ਲੋੜ ਹੁੰਦੀ ਹੈ। ਬ੍ਰਾਇਲਰ ਬਟੇਰ ਦੇ ਚੂਚੇ ਨੂੰ ਉਨ੍ਹਾਂ ਦੀ ਫੀਡ ਵਿੱਚ ਜ਼ਿਆਦਾ 23% ਪ੍ਰੋਟੀਨ, 1% ਕੈਲਸ਼ੀਅਮ, 0.5% ਮੈਥਿਓਨਾਈਨ ਅਤੇ 0.5% ਫਾਸਫੋਰਸ ਦੀ ਲੋੜ ਹੁੰਦੀ ਹੈ ਅਤੇ ਲੇਅਰ ਬਟੇਰ ਦੇ ਚੂਚਿਆਂ ਨੂੰ ਉਨ੍ਹਾਂ ਦੀ ਫੀਡ ਵਿੱਚ 24% ਪ੍ਰੋਟੀਨ, 0.85% ਕੈਲਸ਼ੀਅਮ, 0.5% ਮੈਥਿਓਨਾਈਨ ਅਤੇ 0.6% ਫਾਸਫੋਰਸ ਦੀ ਲੋੜ ਹੁੰਦੀ ਹੈ। 1-3 ਹਫਤੇ ਦੇ ਚੂਚੇ ਨੂੰ ਪ੍ਰਤੀ ਦਿਨ 3.8-9.8 ਗ੍ਰਾਮ ਫੀਡ ਦੀ ਲੋੜ ਹੁੰਦੀ ਹੈ ਅਤੇ ਵੱਧਣ ਵਾਲੇ ਚੂਚਿਆਂ ਨੂੰ ਹਰ ਰੋਜ਼ 14-18 ਗ੍ਰਾਮ ਫੀਡ ਦੀ ਲੋੜ ਹੁੰਦੀ ਹੈ ਅਤੇ 7 ਹਫਤੇ ਦੇ ਚੂਚੇ ਨੂੰ ਪ੍ਰਤੀ ਦਿਨ 20 ਗ੍ਰਾਮ ਫੀਡ ਦੀ ਲੋੜ ਹੁੰਦੀ ਹੈ।

ਨਿਯਮਿਤ ਫੀਡ: ਪੌਸ਼ਟਿਕ ਆਹਾਰ ਬਟੇਰ ਦੀ ਸਿਹਤ, ਵਿਕਾਸ ਅਤੇ ਬਟੇਰ ਦੇ ਵਧੀਆ ਉਤਪਾਦਨ ਵਿੱਚ ਮਹੱਤਵਪੂਰਨ ਨਿਭਾਉਂਦਾ ਹੈ। ਇੱਕ ਪ੍ਰੋੜ ਬਟੇਰ ਦੁਆਰਾ ਮੁੱਖ ਤੌਰ ਤੇ ਹਰ ਰੋਜ਼ 30 ਗ੍ਰਾਮ ਫੀਡ ਖਾਧੀ ਜਾਂਦੀ ਹੈ। ਛੋਟੀ ਬਟੇਰ ਨੂੰ ਆਮ ਤੌਰ ਤੇ 27% ਪ੍ਰੋਟੀਨ ਦੀ ਲੋੜ ਹੁੰਦੀ ਹੈ ਅਤੇ ਪ੍ਰੋੜ ਬਟੇਰ ਨੂੰ 22-24% ਫੀਡ ਦੀ ਲੋੜ ਹੁੰਦੀ ਹੈ।

ਫੀਡ ਦੀ ਸਮੱਗਰੀ: ਬਟੇਰ ਨੂੰ ਇਹ ਫੀਡ ਦੇਣਾ ਬਹੁਤ ਆਸਾਨ ਹੈ। ਬਟੇਰ ਨੂੰ ਖਾਣ ਲਈ ਖਲ਼, ਸਵੀਟ ਕਾੱਰਨ, ਪਾਸਤਾ, ਚਾਵਲ ਅਤੇ ਲੈੱਟਸ ਦੇ ਮਿਸ਼ਰਣ ਦੀ ਲੋੜ ਹੁੰਦੀ ਹੈ। ਹੋਰ ਫੀਡ ਸਮੱਗਰੀ ਜਿਵੇਂ ਕਿ ਮੱਕੀ, ਜਵਾਰ, ਮੂੰਗਫਲੀ ਦੀ ਖਲ਼, ਡੀਆੱਇਲਡ ਚੌਲਾਂ ਦਾ ਚੋਕਰ, ਫਿਸ਼-ਮੀਲ, ਖਣਿਜਾਂ ਦਾ ਮਿਸ਼ਰਣ, ਸ਼ੈੱਲ ਗ੍ਰਿਟ, ਸੋਇਆ ਮੀਲ ਆਦਿ।

ਪਾਣੀ: ਚੰਗੇ ਅਤੇ ਪੌਸ਼ਟਿਕ ਭੋਜਨ ਨਾਲ ਹਰ ਵਾਰ ਬਟੇਰਾਂ ਨੂੰ ਸਾਫ ਅਤੇ ਤਾਜ਼ਾ ਪਾਣੀ ਦੇਣਾ ਬਹੁਤ ਜ਼ਰੂਰੀ ਹੈ।

ਸਾਂਭ ਸੰਭਾਲ

ਸ਼ੈਲਟਰ ਅਤੇ ਦੇਖਭਾਲ: ਸਭ ਤੋਂ ਪਹਿਲਾਂ ਬਟੇਰ ਦੇ ਰਹਿਣ ਲਈ ਉਚਿੱਤ ਜਗ੍ਹਾ ਤਿਆਰ ਕਰੋ। ਘੱਟੋ-ਘੱਟ 1 ਵਰਗਾਕਾਰ ਫੁੱਟ ਜਗ੍ਹਾ ਹੋਣੀ ਜ਼ਰੂਰੀ ਹੈ, ਜਿਸਦਾ ਔਸਤਨ ਤਾਪਮਾਨ 15-20° ਸੈਲਸੀਅਸ ਹੋਣਾ ਚਾਹੀਦਾ ਹੈ ਅਤੇ ਨਮੀ 40-70% ਹੋਣੀ ਚਾਹੀਦੀ ਹੈ। ਕਮਰਾ ਚੰਗੀ ਤਰ੍ਹਾਂ ਹਵਾਦਾਰ, ਧੂੜ ਰਹਿਤ ਅਤੇ ਅੱਲਗ ਹੋਣਾ ਚਾਹੀਦਾ ਹੈ। ਆਵਾਸ ਪ੍ਰਬੰਧਨ ਦੇ ਦੋ ਤਰੀਕੇ ਹਨ:

  • ਡੀਪ ਲਿੱਟਰ ਸਿਸਟਮ: ਬਟੇਰ ਨੂੰ ਇੱਕ ਛੋਟੇ ਫਰਸ਼ ਵਾਲੀ ਜਗ੍ਹਾ ਦੀ ਲੋੜ ਹੁੰਦੀ ਹੈ। ਇਸ ਸਿਸਟਮ ਵਿੱਚ 4-6 ਪੰਛੀ ਪ੍ਰਤੀ ਵਰਗ ਫੁੱਟ ਵਿੱਚ ਪਾਲੇ ਜਾ ਸਕਦੇ ਹਨ। 2 ਹਫਤੇ ਬਾਅਦ ਉਨ੍ਹਾਂ ਨੂੰ ਪਿੰਜਰੇ ਵਿੱਚ ਪਾਇਆ ਜਾਂਦਾ ਹੈ।
  • ਪਿੰਜਰਾ ਸਿਸਟਮ: ਪਿੰਜਰੇ ਦਾ ਆਕਾਰ ਪਹਿਲੇ ਦੋ ਹਫਤੇ ਲਈ 3x2.5x1.5 ਫੁੱਟ ਹੋਣਾ ਚਾਹੀਦਾ ਹੈ। ਇਸ ਵਿੱਚ ਲਗਭਗ 100 ਬਟੇਰ ਆ ਸਕਦੀਆਂ ਹਨ। 3-6 ਹਫਤੇ ਦੀ ਬਟੇਰ ਲਈ ਪਿੰਜਰੇ ਦਾ ਆਕਾਰ 4x2.5x1.5 ਫੁੱਟ ਹੋਣਾ ਚਾਹੀਦਾ ਹੈ। ਇਸ ਵਿੱਚ ਲਗਭਗ 50 ਬਟੇਰ ਆ ਸਕਦੀਆਂ ਹਨ। ਹਰੇਕ ਯੂਨਿਟ 6 ਫੁੱਟ ਲੰਬੀ ਅਤੇ ਇੱਕ ਫੁੱਟ ਚੌੜੀ ਹੋਣੀ ਚਾਹੀਦੀ ਹੈ, ਜਿਸਨੂੰ 6 ਸਬ-ਯੂਨਿਟਾਂ ਵਿੱਚ ਵੰਡਿਆ ਜਾ ਸਕੇ। ਪਿੰਜਰੇ ਲੱਕੜੀ ਦੀਆਂ ਪਲੇਟਾਂ ਨਾਲ ਫਿਕਸ ਹੋਣਾ ਚਾਹੀਦੇ ਹਨ। ਫਾਰਮ ਵਿੱਚ ਉਚਿੱਤ ਵੈਂਟੀਲੇਸ਼ਨ ਬਹੁਤ ਜ਼ਰੂਰੀ ਹੈ। ਜਿਸ ਬਰਤਨ ਵਿੱਚ ਫੀਡ ਦਿੱਤੀ ਜਾਂਦੀ ਹੈ, ਉਹ ਪਿੰਜਰੇ ਦੇ ਸਾਹਮਣੇ ਹੋਣਾ ਚਾਹੀਦਾ ਹੈ।

ਪਹਿਲੇ 3 ਮਹੀਨੇ ਵਿੱਚ ਬਟੇਰ ਦੇ ਚੂਚਿਆਂ ਦੀ ਉਚਿੱਤ ਦੇਖਭਾਲ ਕੀਤੀ ਜਾਣੀ ਚਾਹੀਦੀ ਹੈ। 1 ਦਿਨ ਦੇ ਚੂਚੇ ਦਾ ਭਾਰ 7-8 ਗ੍ਰਾਮ ਹੁੰਦਾ ਹੈ। ਪਹਿਲੇ 3 ਹਫਤੇ ਵਿੱਚ ਲਗਭਗ 27% ਪ੍ਰੋਟੀਨ ਦਿਓ ਅਤੇ ਬਾਅਦ ਦੇ 3 ਹਫਤਿਆਂ ਵਿੱਚ 24% ਪ੍ਰੋਟੀਨ ਦਿਓ ਅਤੇ 2800 ਕਿਲੋ ਕੈਲਰੀ ਪ੍ਰਤੀ ਕਿਲੋ ਦੀ ਮੋਲੀਬਡੇਨਮ ਐਨਰਜੀ ਦੀ ਲੋੜ ਹੁੰਦੀ ਹੈ।

ਅੰਡੇ ਦੇਣ ਵਾਲੀਆਂ ਬਟੇਰਾਂ ਦੀ ਦੇਖਭਾਲ: ਮਾਦਾ ਬਟੇਰ ਮੁੱਖ ਤੌਰ 'ਤੇ 7-22 ਹਫਤੇ ਦੀ ਉਮਰ ਵਿੱਚ ਅੰਡੇ ਦਿੰਦੀ ਹੈ। ਇਹ ਮੁੱਖ ਤੌਰ 'ਤੇ ਦਿਨ ਵਿੱਚ ਸ਼ਾਮ ਦੇ ਸਮੇਂ ਅੰਡੇ ਦਿੰਦੀ ਹੈ। ਅੰਡੇ ਦੇਣ ਵਾਲੀ ਬਟੇਰ ਲਈ 16 ਘੰਟੇ ਪ੍ਰਕਾਸ਼ ਪ੍ਰਤੀ ਦਿਨ ਹੋਣਾ ਚਾਹੀਦਾ ਹੈ।

ਬਟੇਰ ਦੇ ਚੂਚਿਆਂ ਦੀ ਦੇਖਭਾਲ: ਮੁੱਖ ਤੌਰ 'ਤੇ ਇੱਕ ਦਿਨ ਦੇ ਚੂਚੇ ਦਾ ਭਾਰ 8-10 ਗ੍ਰਾਮ ਹੁੰਦਾ ਹੈ। ਛੋਟੀ ਬਟੇਰ ਦੀ ਦੇਖਭਾਲ ਲਈ ਜ਼ਿਆਦਾ ਤਾਪਮਾਨ ਦੀ ਲੋੜ ਹੁੰਦੀ ਹੈ। ਪਹਿਲੇ ਹਫਤੇ ਲਈ ਬਰੂਡਰ ਦਾ ਤਾਪਮਾਨ 95° ਫਾਰਨਹੀਟ ਹੋਣਾ ਜ਼ਰੂਰੀ ਹੈ ਅਤੇ ਇਸਨੂੰ ਹਰ ਹਫਤੇ 5° ਫਾਰਨਹੀਟ ਘੱਟ ਕਰਨਾ ਜ਼ਰੂਰੀ ਹੈ। ਚੂਚੇ ਨੂੰ ਉਚਿੱਤ ਫੀਡ ਦੇਣੀ ਚਾਹੀਦੀ ਹੈ ਅਤੇ ਹਰ ਸਮੇਂ ਬਰੂਡਰ ਵਿੱਚ ਸਾਫ ਪਾਣੀ ਉਪਲੱਬਧ ਹੋਣਾ ਚਾਹੀਦਾ ਹੈ।

ਬਿਮਾਰੀਆਂ ਅਤੇ ਰੋਕਥਾਮ

Coccidiosis: ਇਹ ਇੱਕ ਪ੍ਰਜੀਵੀ ਬਿਮਾਰੀ ਹੈ, ਜੋ ਕਿ Coccidian protozoa ਦੇ ਕਾਰਨ ਹੁੰਦੀ ਹੈ। ਇਹ ਪ੍ਰੋੜ ਪੰਛੀਆਂ ਨੂੰ ਜ਼ਿਆਦਾ ਪ੍ਰਭਾਵਿਤ ਕਰਦੀ ਹੈ। ਇਹ ਬਟੇਰ ਦੀਆਂ ਅੰਤੜੀਆਂ ਦੀਆਂ ਦੀਵਾਰਾਂ ਨੂੰ ਨੁਕਸਾਨ ਪਹੁੰਚਾਉਂਦੀ ਹੈ ਅਤੇ ਇਸ ਤੋਂ ਬਾਅਦ ਪੰਛੀ ਦੀ ਮੌਤ ਹੋ ਜਾਂਦੀ ਹੈ।
ਇਲਾਜ: ਇਸ ਬਿਮਾਰੀ ਨੂੰ ਰੋਕਣ ਦੇ ਲਈ ਇੱਕ ਐਂਟੀਕੋਕਸੀਡਿਆਲ ਏਜੰਟ ਜਿਵੇਂ ਕਿ Amprolin ਜਾਂ Baycox ਦਿਓ।

Ulcerative enteritis: ਇਸ ਨੂੰ 'ਬਟੇਰ ਦੀ ਬਿਮਾਰੀ' ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਹ ਇੱਕ ਵਿਸ਼ਾਣੂ ਰੋਗ ਹੈ। ਇਹ ਮੁੱਖ ਤੌਰ 'ਤੇ ਗੰਦਗੀ ਵਾਲੇ ਹਾਲਾਤਾਂ ਵਿੱਚ ਹਮਲਾ ਕਰਦਾ ਹੈ ਅਤੇ ਤੇਜ਼ੀ ਨਾਲ ਬਟੇਰਾਂ ਨੂੰ ਪ੍ਰਭਾਵਿਤ ਕਰਦਾ ਹੈ। ਇਸ ਦੇ ਲੱਛਣ ਸੁਸਤੀ, ਘੱਟ ਆਹਾਰ ਖਾਣਾ, ਭਾਰ ਘੱਟਣਾ ਅਤੇ ਫਿਰ ਮੌਤ ਹੋਣਾ ਆਦਿ ਹਨ।
ਇਲਾਜ: Duramycin ਦੀ ਖੁਰਾਕ ਤੁਰੰਤ ਦਿਓ। ਇੱਕ ਗੈਲਨ ਪਾਣੀ ਵਿੱਚ ਇੱਕ ਵੱਡਾ ਚਮਚ ਦੇਣਾ ਜ਼ਰੂਰੀ ਹੈ।

Coryza: ਇਹ ਇੱਕ ਵਿਸ਼ਾਣੂ ਸੰਕਰਮਣ ਹੈ, ਜੋ ਕਿ ਬਟੇਰ ਤੋਂ ਚੂਚਿਆਂ ਵਿੱਚ ਫੈਲਦਾ ਹੈ। ਇਸਦੇ ਲੱਛਣ ਸੋਜ ਪੈਣਾ, ਸਾਹ ਲੈਣ ਵਿੱਚ ਸਮੱਸਿਆ, ਅੱਖਾਂ ਵਿੱਚੋਂ ਗੰਧ ਵਾਲਾ ਡਿਸਚਾਰਜ ਨਿਕਲਣਾ ਅਤੇ ਨੱਕ-ਪਲਕਾਂ ਦਾ ਚਿਪਚਿਪਾ ਹੋਣਾ ਆਦਿ ਹਨ।
ਇਲਾਜ: ਇਸ ਬਿਮਾਰੀ ਤੋਂ ਬਚਾਅ ਲਈ Sulfadimethoxine ਦੀ ਖੁਰਾਕ ਦਿਓ। ਇੱਕ ਗੈਲਣ ਪਾਣੀ ਵਿੱਚ ਇੱਕ ਵੱਡਾ ਚਮਚ ਦੇਣਾ ਜ਼ਰੂਰੀ ਹੈ।

Quail bronchitis: ਬਟੇਰਾਂ ਵਿੱਚ ਇਹ ਬਿਮਾਰੀ ਮੁੱਖ ਤੌਰ 'ਤੇ ਮੱਛਰਾਂ ਦੁਆਰਾ ਫੈਲਦੀ ਹੈ।। ਇਸਦੇ ਲੱਛਣ ਗਰਦਨ ਹਿਲਾਉਣਾ, ਮਿਹਦਾ ਦੀ ਸਮੱਸਿਆ ਅਤੇ ਲਕਵਾ ਆਦਿ ਹਨ।
ਇਲਾਜ: ਬਟੇਰ ਦੇ ਆਵਾਸ ਸਥਾਨ 'ਤੇ ਮੱਛਰ ਰੋਧਕਾਂ ਦਾ ਪ੍ਰਯੋਗ ਕਰੋ।

MG (Mycoplasma Gallisepticum): ਇਸਨੂੰ chronic respiratory disease (CRD) ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਜੋ ਕਿ ਸਾਹ ਪ੍ਰਣਾਲੀ ਵਿੱਚ ਵਿਸ਼ਾਣੂ ਸੰਕਰਮਣ ਕਾਰਨ ਹੁੰਦੀ ਹੈ।
ਇਲਾਜ: Duramycin ਦੀ ਖੁਰਾਕ ਦਿਓ। ਇੱਕ ਗੈਲਨ ਪਾਣੀ ਵਿੱਚ ਇੱਕ ਵੱਡਾ ਚਮਚ ਦੇਣਾ ਜ਼ਰੂਰੀ ਹੈ।

Bumblefoot: ਇਹ ਬਿਮਾਰੀ ਮੁੱਖ ਤੌਰ 'ਤੇ ਧੱਫੜੀ ਦੀ ਮੌਜੂਦਗੀ ਕਾਰਨ ਹੁੰਦੀ ਹੈ।
ਇਲਾਜ: ਪੈਰਾਂ ਨੂੰ Epsom salts ਭਿਓਂ ਦਿਓ। ਉਸ ਤੋਂ ਬਾਅਦ ਪ੍ਰਭਾਵਿਤ ਭਾਗ ਨੂੰ dilute Bitadine ਜਾਂ Chlorhexidine ਨਾਲ ਸਾਫ ਕਰੋ ਅਤੇ ਉਸ ਤੋਂ ਬਾਅਦ sterile ਪਾਣੀ ਨਾਲ ਕੱਢ ਦਿਓ।