emu.jpg

ਆਮ ਜਾਣਕਾਰੀ

ਭਾਰਤ ਵਿੱਚ ਈਮੂ ਪਾਲਣ ਬਹੁਤ ਪ੍ਰਸਿੱਧ ਹੈ ਅਤੇ ਵਧੀਆ ਮੁਨਾਫਾ ਕਮਾਉਣ ਵਾਲਾ ਵਪਾਰ ਹੈ। ਭਾਰਤ ਵਿੱਚ ਇਹ ਮੁੱਖ ਤੌਰ ਤੇ ਦਿੱਲੀ, ਆਂਧਰਾ ਪ੍ਰਦੇਸ਼, ਕਰਨਾਟਕ, ਤਾਮਿਲਨਾਡੂ ਅਤੇ ਮਹਾਂਰਾਸ਼ਟਰ ਵਿੱਚ ਕੀਤਾ ਜਾਂਦਾ ਹੈ, ਪਰ ਕੇਰਲਾ ਅਤੇ ਉੱਤਰ-ਪੂਰਬੀ ਭਾਰਤ ਦੇ ਕੁੱਝ ਖੇਤਰਾਂ ਵਿੱਚ ਵੀ ਇਸ ਦਾ ਵਾਪਾਰ ਕੀਤਾ ਜਾਂਦਾ ਹੈ। ਈਮੂ ਆਪਣੇ ਫੈਟ ਰਹਿਤ ਮੀਟ ਉਤਪਾਦਨ ਦੇ ਲਈ ਪ੍ਰਸਿੱਧ ਹੈ। ਈਮੂ ਦੇ ਮੀਟ ਵਿੱਚ ਵੱਧ ਮਾਤਰਾ ਵਿੱਚ ਆਇਰਨ, ਪ੍ਰੋਟੀਨ ਅਤੇ ਵਿਟਾਮਿਨ ਸੀ ਹੁੰਦਾ ਹੈ। ਈਮੂ ਨੂੰ ਕੁਝ ਖੇਤਰਾਂ ਵਿੱਚ ਇਸ ਦੇ ਕੀਮਤੀ ਮੀਟ, ਤੇਲ, ਚਮੜੀ ਅਤੇ ਖੰਭਾਂ ਲਈ ਵਪਾਰਕ ਤੌਰ ਤੇ ਵੇਚਿਆ ਜਾਂਦਾ ਹੈ। ਪ੍ਰੋੜ ਈਮੂ ਦਾ ਕੱਦ 5-6 ਫੁੱਟ ਅਤੇ ਔਸਤਨ ਭਾਰ 50-60 ਕਿਲੋ ਹੁੰਦਾ ਹੈ। ਮਾਦਾ ਈਮੂ ਹਰ ਸਾਲ 300 ਆਂਡੇ ਦਿੰਦੀ ਹੈ। ਇੱਕ ਆਂਡੇ ਦਾ ਭਾਰ ਲਗਭਗ 500-700 ਗ੍ਰਾਮ ਹੁੰਦਾ ਹੈ। ਈਮੂ ਦੇ ਆਂਡੇ ਦਾ ਆਕਾਰ ਮੁਰਗੀ ਦੇ ਆਂਡੇ ਵਰਗਾ ਹੁੰਦਾ ਹੈ। ਈਮੂ ਦੀ ਉਮਰ ਲਗਭਗ 30 ਸਾਲ ਹੁੰਦੀ ਹੈ। ਭਾਰਤ ਵਿੱਚ ਵਪਾਰਕ ਤੌਰ ਤੇ ਈਮੂ ਪਾਲਣ ਬਹੁਤ ਆਸਾਨੀ ਨਾਲ ਕੀਤਾ ਜਾਂਦਾ ਹੈ। ਜੇਕਰ ਤੁਸੀਂ ਈਮੂ ਪਾਲਣ ਵਪਾਰਕ ਤੌਰ ਤੇ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਫੈਲੇ ਹੋਏ ਖੇਤਰ ਅਤੇ ਜ਼ਮੀਨ ਦੀ ਲੋੜ ਹੁੰਦੀ ਹੈ।

ਫੀਡ

ਆਮ ਚਾਰਾ: ਪਹਿਲੇ 9 ਹਫਤਿਆਂ ਵਿੱਚ ਈਮੂ ਨੂੰ ਭੋਜਨ ਵਿੱਚ 20% ਪ੍ਰੋਟੀਨ ਅਤੇ  2750 ਕਿਲੋ ਕੈਲੋਰੀ ਪ੍ਰਤੀ ਕਿਲੋ metabolizable energy ਦੀ ਲੋੜ ਹੁੰਦੀ ਹੈ, ਉਸ ਤੋਂ ਬਾਅਦ 9-42 ਹਫਤੇ ਦੇ ਈਮੂ ਨੂੰ ਉਸ ਦੇ ਭੋਜਨ ਵਿੱਚ16% ਪ੍ਰੋਟੀਨ ਅਤੇ  2750 ਕਿਲੋ ਕੈਲੋਰੀ ਪ੍ਰਤੀ ਕਿਲੋ metabolizable energy ਦੀ ਲੋੜ ਹੁੰਦੀ ਹੈ ਅਤੇ ਫਿਰ  42 ਹਫਤੇ ਬਾਅਦ ਉਹਨਾਂ ਦੇ ਭੋਜਨ ਵਿੱਚ14% ਪ੍ਰੋਟੀਨ ਅਤੇ  2750 ਕਿਲੋ ਕੈਲੋਰੀ ਪ੍ਰਤੀ ਕਿਲੋ metabolizable energy ਦੀ ਲੋੜ ਹੁੰਦੀ ਹੈ। ਆਂਡੇ ਦੇ ਉਤਪਾਦਨ ਤੋਂ 4-5 ਹਫਤੇ ਪਹਿਲਾਂ ਉਹਨਾਂ ਦੇ ਭੋਜਨ ਵਿੱਚ ਪ੍ਰੋਟੀਨ ਦੀ ਮਾਤਰਾ 21% ਵੱਧਣੀ ਚਾਹੀਦੀ ਹੈ ਅਤੇ 29000 ਕਿਲੋ ਕੈਲੋਰੀ ਪ੍ਰਤੀ ਕਿਲੋ metabolizable energy ਹੋਣੀ ਚਾਹੀਦੀ ਹੈ।
 
ਫੀਡ ਦੀ ਸਮੱਗਰੀ: ਫੀਡ ਵਿੱਚ ਵਿਟਾਮਿਨਾਂ ਦੀ ਉਚਿੱਤ ਮਾਤਰਾ ਜਿਵੇਂ ਵਿਟਾਮਿਨ ਏ, ਵਿਟਾਮਿਨ ਬੀ12, ਵਿਟਾਮਿਨ ਡੀ, ਅਮੀਨੋ ਐਸਿਡ(Licin Tripoli Fen), ਪ੍ਰੋਟੀਨ ਅਤੇ ਖਣਿਜ(ਕੈਲਸ਼ਿਅਮ, ਜ਼ਿੰਕ, ਅਤੇ ਆਇਓਡੀਨ) ਹੋਣੇ ਚਾਹੀਦੇ ਹਨ। ਇਹ ਜ਼ਰੂਰੀ ਨਹੀਂ ਕਿ ਹਰ ਈਮੂ ਦੀ ਖੁਰਾਕ ਸਮਾਨ ਹੋਵੇ। ਪੰਛੀਆਂ ਵਿੱਚ ਉਚਿੱਤ ਆਹਾਰ ਦੀ ਕਮੀ ਕਾਰਨ ਬਿਮਾਰੀਆਂ ਹੋ ਜਾਂਦੀਆਂ ਹਨ।

ਚੂਚਿਆਂ ਦੀ ਖੁਰਾਕ: 0-8 ਹਫਤੇ ਦੇ ਪੰਛੀਆਂ ਨੂੰ ਹਰ ਦਿਨ 2 ਪੌਂਡ ਆਹਾਰ ਦੀ ਲੋੜ ਹੁੰਦੀ ਹੈ ਅਤੇ ਉਹਨਾਂ ਨੂੰ ਹਰ ਦਿਨ ਕਈ ਵਾਰ ਆਹਾਰ ਦੀ ਲੋੜ ਹੁੰਦੀ ਹੈ। ਜਦੋਂ ਚੂਚੇ 2 ਤੋਂ 14 ਮਹੀਨੇ ਦੇ ਹੋਣ ਤਾਂ ਉਹਨਾਂ ਦੀ ਖੁਰਾਕ 20% ਵਧਾ ਦਿਓ ਅਤੇ ਉਸ ਤੋਂ ਬਾਅਦ ਲੋੜ ਅਨੁਸਾਰ ਖੁਰਾਕ ਦਿਓ।

ਪ੍ਰਜਨਕਾਂ(breeders) ਦੀ ਖੁਰਾਕ: ਪ੍ਰਜਨਕ, ਜਿਨ੍ਹਾਂ ਦੀ ਉਮਰ 24 ਮਹੀਨੇ ਜਾਂ ਉਸ ਤੋਂ ਜ਼ਿਆਦਾ ਹੁੰਦੀ ਹੈ, ਉਹਨਾਂ ਨੂੰ ਹਰ ਦਿਨ 2 ਪੌਂਡ ਆਹਾਰ ਦੀ ਜ਼ਰੂਰਤ ਹੁੰਦੀ ਹੈ। ਪਰ ਹੌਲੀ-ਹੌਲੀ ਉਹਨਾਂ ਦੀ ਖੁਰਾਕ 1 ਪੌਂਡ ਤੱਕ ਲਿਆਈ ਜਾਂਦੀ ਹੈ। ਪ੍ਰਜਨਕ ਈਮੂ ਨੂੰ 21% ਆਹਾਰ ਦੀ ਜ਼ਰੂਰਤ ਹੁੰਦੀ ਹੈ। ਪ੍ਰਜਣਨ ਤੋਂ ਇੱਕ ਮਹੀਨਾ ਪਹਿਲਾਂ ਕੋਸ਼ਿਸ਼ ਕਰੋ ਕਿ ਪ੍ਰਜਨਕ ਈਮੂ ਨੂੰ ਵੱਧ ਮਾਤਰਾ ਵਾਲਾ ਪ੍ਰੋਟੀਨ ਹੀ ਦਿਓ।

ਸਾਂਭ ਸੰਭਾਲ

ਆਵਾਸ ਅਤੇ ਦੇਖਭਾਲ: ਵਪਾਰਕ ਤੌਰ 'ਤੇ ਈਮੂ ਪਾਲਣ ਦੇ ਲਈ ਉਚਿੱਤ ਜ਼ਮੀਨ ਦੀ ਚੋਣ ਕਰੋ। ਸ਼ੈਲਟਰ ਵਾਲੀ ਜ਼ਮੀਨ 'ਤੇ ਤਾਜ਼ੇ ਅਤੇ ਸਾਫ ਪਾਣੀ ਦੀ ਉਚਿੱਤ ਉਪਲੱਧਤਾ, ਚੰਗਾ ਅਤੇ ਪੋਸ਼ਕ ਤੱਤ ਵਾਲਾ ਭੋਜਨ ਸ੍ਰੋਤ, ਮਜ਼ਦੂਰਾਂ ਦੀ ਉਪਲੱਬਧਤਾ, ਆਵਾਜਾਈ ਪ੍ਰਣਾਲੀ, ਅਨੁਕੂਲ ਮੰਡੀਕਰਨ ਆਦਿ ਹੋਣਾ ਚਾਹੀਦਾ ਹੈ।

ਛੋਟੇ ਚੂਚਿਆਂ ਦੀ ਦੇਖਭਾਲ:
ਇਕ ਦਿਨ ਦੇ ਈਮੂ ਦਾ ਭਾਰ 370-450 ਗ੍ਰਾਮ ਹੁੰਦਾ ਹੈ। ਨਵੇਂ ਪੈਦਾ ਹੋਏ ਚੂਚੇ ਨੂੰ ਚੰਗੀ ਤਰ੍ਹਾਂ ਨਾਲ ਸੁੱਕਣ ਦੇ ਲਈ 2-3 ਦਿਨ ਦੇ ਲਈ ਇਨਕਿਊਬੇਟਰ ਵਿੱਚ ਰੱਖੋ। ਉਸ ਤੋਂ ਬਾਅਦ ਹਰੇਕ ਚੂਚੇ ਨੂੰ 3 ਹਫਤੇ ਲਈ 4 ਵਰਗ ਫੁੱਟ ਦੇ ਬਰੂਡਰ ਵਿੱਚ ਰੱਖੋ। ਪਹਿਲੇ 10 ਦਿਨ ਲਈ ਬਰੂਡਿੰਗ ਦਾ ਤਾਪਮਾਨ  90° ਫਾਰਨਹੀਟ ਅਤੇ ਫਿਰ 3-4 ਹਫਤੇ ਲਈ ਹਰ ਰੋਜ਼ 5° ਫਾਰਨਹੀਟ ਘੱਟ ਕਰ ਦਿਓ। ਚੂਚਿਆਂ ਦੇ ਵਾਧੇ ਅਤੇ ਵਿਕਾਸ ਲਈ ਉਚਿੱਤ ਤਾਪਮਾਨ ਹੋਣਾ ਬਹੁਤ ਜ਼ਰੂਰੀ ਹੈ।

ਵੱਧਣ ਵਾਲੇ ਚੂਚਿਆਂ ਦੀ ਦੇਖਭਾਲ: ਈਮੂ ਨੂੰ ਦੌੜਨ ਦੇ ਲਈ 30 ਫੁੱਟ ਪ੍ਰਤੀ ਏਕੜ ਖੁੱਲ਼ੀ ਜਗ੍ਹਾ ਦੀ ਜ਼ਰੂਰਤ ਹੁੰਦੀ ਹੈ। ਇਸ ਤਰ੍ਹਾਂ 50 ਚੂਚਿਆਂ ਦੇ ਲਈ 50x30 ਫੁੱਟ ਖੁੱਲੀ ਜਗ੍ਹਾ ਦੀ ਜ਼ਰੂਰਤ ਹੁੰਦੀ ਹੈ। ਨਰ ਅਤੇ ਮਾਦਾ ਪੰਛੀਆਂ ਨੂੰ ਇੱਕ-ਦੂਜੇ ਤੋਂ ਅਲੱਗ ਰੱਖੋ।

ਪ੍ਰਜਨਕਾਂ ਦੀ ਦੇਖਭਾਲ: ਈਮੂ 18-24 ਮਹੀਨੇ ਦੀ ਉਮਰ ਵਿੱਚ ਪ੍ਰੋੜ ਹੋ ਜਾਂਦੇ ਹਨ। ਪ੍ਰਜਨਕ ਈਮੂ ਨੂੰ ਉਹਨਾਂ ਦੇ ਭੋਜਨ ਵਿੱਚ ਵੱਧ ਵਿਟਾਮਿਨ ਅਤੇ ਖਣਿਜ ਦਿਓ। ਪਹਿਲੇ ਸਾਲ ਮਾਦਾ ਈਮੂ 15 ਆਂਡੇ ਦਿੰਦੀ ਹੈ ਅਤੇ ਉਸ ਤੋਂ ਬਾਅਦ ਦੂਜੇ ਸਾਲ ਵਿੱਚ ਆਂਡਿਆਂ ਦਾ ਉਤਪਾਦਨ 30-40 ਪ੍ਰਤੀ ਸਾਲ ਹੁੰਦਾ ਹੈ।

ਸਿਫਾਰਸ਼ ਕੀਤਾ ਗਿਆ ਟੀਕਾਕਰਣ: ਸਮੇਂ ਦੇ ਸਹੀ ਅੰਤਰਾਲ 'ਤੇ ਹੇਠਾਂ ਦਿੱਤੇ ਟੀਕਾਕਰਣ ਦੀ ਲੋੜ ਹੁੰਦੀ ਹੈ:

  • ਰਣੀਖੇਤ ਬਿਮਾਰੀ ਤੋਂ ਬਚਾਅ ਲਈ 1 ਹਫਤੇ ਦੀ ਉਮਰ ਦੇ ਪੰਛੀ ਨੂੰ ਲੋਸੇਟਾ ਸਟ੍ਰੇਨ ਟੀਕਾ ਲਗਵਾਓ ਅਤੇ 4 ਹਫਤੇ ਦੀ ਉਮਰ ਦੇ ਪੰਛੀ ਨੂੰ ਲੋਸੇਟਾ ਬੂਸਟਰ ਟੀਕਾ ਲਗਵਾਓ।
  • ਰਣੀਖੇਤ ਬਿਮਾਰੀ ਤੋਂ ਬਚਾਅ ਲਈ 8, 15 ਅਤੇ 40 ਹਫਤੇ ਪੰਛੀ ਨੂੰ ਮੁਕਤੇਸਵਰ ਸਟ੍ਰੇਨ ਟੀਕਾ ਲਗਵਾਓ।

ਬਿਮਾਰੀਆਂ ਅਤੇ ਰੋਕਥਾਮ

ਨਿਮੋਟੋਡ: ਇਸ ਦੇ ਲੱਛਣ ਸਿਰ ਹਿਲਾਉਣਾ, ਗਰਦਨ ਦਾ ਟੇਢਾ ਹੋਣਾ, ਸਾਹ ਲੈਣ ਵਿੱਚ ਸਮੱਸਿਆ ਅਤੇ ਅਚਾਨਕ ਮੌਤ ਹੋ ਜਾਣਾ ਆਦਿ ਹਨ।
ਇਲਾਜ: ਨਿਮੋਟੋਡ ਤੋਂ ਬਚਾਅ ਲਈ ਹਰੇਕ ਮਹੀਨੇ ਇੱਕ ਵਾਰ ਆਈਵਰਮੈਕੱਟਿਨ ਦਵਾਈ ਦਿਓ।

ਐਕੁਵਾਇਨ ਇਨਸੇਫਲਾਇਟਸ ਵਾਇਰਸ(ਈ ਈ ਈ): ਇਸ ਵਿਸ਼ਾਣੂ ਕਾਰਨ ਈਮੂ ਨੂੰ ਖੂਨੀ ਦਸਤ ਹੋ ਜਾਂਦੇ ਹਨ।
ਇਲਾਜ: ਦਸਤ ਦੀ ਰੋਕਥਾਮ ਲਈ ਪ੍ਰੋਬਾਇਓਟਿਕਸ ਉਪਚਾਰ ਦਿਓ।

ਚੰਦਲੁਰੀਲਾ ਕੁਇਜ਼ਲੀ: ਇਹ ਇੱਕ ਪ੍ਰਜੀਵੀ ਬਿਮਾਰੀ ਹੈ, ਜੋ ਕੱਟਣ ਵਾਲੇ ਕੀੜਿਆਂ ਕਾਰਨ ਹੁੰਦੀ ਹੇੈ।
ਇਲਾਜ: ਇਸ ਬਿਮਾਰੀ ਤੋਂ ਬਚਾਅ ਲਈ ਉਚਿੱਤ ਟੀਕਾਕਰਣ ਕਰਵਾਓ ਜਾਂ ਇਹ ਪ੍ਰਜੀਵੀ ਸੰਕ੍ਰਮਣ ਹੋਣ ਤੋਂ ਪਹਿਲਾਂ ਹੀ ਇਸਦਾ ਇਲਾਜ ਕਰੋ।
 
ਸਕੋਲਿਓਸਿਸ: ਇਹ ਇਕ ਪ੍ਰਜੀਵੀ, ਅਨੁਵੰਸ਼ਿਕ ਅਤੇ ਪੋਸ਼ਕ ਤੱਤਾਂ ਤੋਂ ਪੈਦਾ ਹੋਈ ਬਿਮਾਰੀ ਹੈ।
ਇਲਾਜ: ਇਸ ਬਿਮਾਰੀ ਤੋਂ ਬਚਾਅ ਲਈ ਉਚਿੱਤ ਟੀਕਾਕਰਣ ਕਰਵਾਓ ਜਾਂ ਇਹ ਪ੍ਰਜੀਵੀ ਸੰਕ੍ਰਮਣ ਹੋਣ ਤੋਂ ਪਹਿਲਾਂ ਹੀ ਇਸਦਾ ਇਲਾਜ ਕਰੋ।

ਰਣੀਖੇਤ ਬਿਮਾਰੀ: ਇਸ ਨੂੰ ਨਿਊ ਕੈਸਟਲ ਬਿਮਾਰੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਹ ਇਕ ਸੰਕਰਮਿਤ ਬਿਮਾਰੀ ਹੈ ਅਤੇ ਇਹ ਬਿਮਾਰੀ ਹਰੇਕ ਉਮਰ ਦੇ ਪੰਛੀ 'ਤੇ ਹਮਲਾ ਕਰ ਸਕਦੀ ਹੈ। ਇਸ ਦੇ ਲੱਛਣ ਮੌਤ ਦਰ ਵਿੱਚ ਵਾਧਾ, ਸਾਹ ਲੈਣ ਵਿੱਚ ਤਕਲੀਫ, ਲੱਤਾਂ ਅਤੇ ਖੰਭਾਂ ਦਾ ਕਮਜ਼ੋਰ ਹੋਣਾ ਆਦਿ ਹਨ।
ਇਲਾਜ: R2B ਸਟ੍ਰੇਨ ਦਾ ਟੀਕਾ ਜ਼ਰੂਰ ਲਗਵਾਓ ਅਤੇ ਈਮੂ ਨੂੰ 40 ਹਫਤਿਆਂ ਦਾ ਹੋ ਜਾਣ 'ਤੇ ਦੋਬਾਰ ਟੀਕਾ ਲਗਵਾਓ।