ਹਲਵਾ ਕੱਦੂ ਦਾ ਉਤਪਾਦਨ

ਆਮ ਜਾਣਕਾਰੀ

ਹਲਵਾ ਕੱਦੂ ਭਾਰਤ ਦੀ ਪ੍ਰਸਿੱਧ ਸਬਜ਼ੀ ਹੈ ਜੋ ਕਿ ਵਰਖਾ ਦੇ ਮੌਸਮ ਵਿੱਚ ਉਗਾਈ ਜਾਂਦੀ ਹੈ। ਇਸਨੂੰ "ਹਲਵਾ ਕੱਦੂ" ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਅਤੇ ਇਹ ਕੁਕੁਰਬਿਟਸਿਆਏ ਪ੍ਰਜਾਤੀ ਨਾਲ ਸੰਬੰਧ ਰੱਖਦੀ ਹੈ। ਭਾਰਤ ਹਲਵਾ ਕੱਦੂ ਦੀ ਪੈਦਾਵਾਰ ਵਿੱਚ ਦੂਜੇ ਸਥਾਨ ਤੇ ਆਉਂਦਾ ਹੈ। ਇਸਨੂੰ ਖਾਣਾ ਪਕਾਉਣ ਅਤੇ ਮਿਠਾਈ ਬਣਾਉਣ ਲਈ ਵਰਤਿਆ ਜਾਂਦਾ ਹੈ। ਇਹ ਵਿਟਾਮਿਨ ਏ ਅਤੇ ਪੋਟਾਸ਼ ਦਾ ਵਧੀਆ ਸ੍ਰੋਤ ਹੈ। ਹਲਵਾ ਕੱਦੂ ਨਜ਼ਰ ਤੇਜ਼ ਕਰਨ, ਬਲੱਡ ਪ੍ਰੈਸ਼ਰ ਨੂੰ ਘੱਟ ਕਰਨ ਅਤੇ ਐਂਟੀਓਕਸੀਡੈਂਟ ਲਈ ਵਰਤਿਆ ਜਾਂਦਾ ਹੈ। ਇਸਦੇ ਪੱਤੇ, ਤਣੇ, ਫਲ ਦੇ ਰਸ ਅਤੇ ਫੁੱਲਾਂ ਨੂੰ ਦਵਾਈਆਂ ਬਣਾਉਣ ਲਈ ਵਰਤਿਆ ਜਾਂਦਾ ਹੈ।

ਜਲਵਾਯੂ

  • Season

    Temperature

    25-28°C

ਮਿੱਟੀ

ਹਲਵਾ ਕੱਦੂ ਦੀ ਫਸਲ ਦੇ ਵਧੀਆ ਵਿਕਾਸ ਲਈ ਨਿਕਾਸ ਵਾਲੀ ਦੋਮਟ ਮਿੱਟੀ, ਜਿਸ ਵਿੱਚ ਜੈਵਿਕ ਤੱਤਾਂ ਦੀ ਮਾਤਰਾ ਜ਼ਿਆਦਾ ਹੋਵੇ, ਦੀ ਲੋੜ ਹੁੰਦੀ ਹੈ। ਹਲਵਾ ਕੱਦੂ ਦੀ ਖੇਤੀ ਲਈ ਮਿੱਟੀ ਦਾ pH 6-7 ਹੋਣਾ ਚਾਹੀਦਾ ਹੈ।

ਪ੍ਰਸਿੱਧ ਕਿਸਮਾਂ ਅਤੇ ਝਾੜ

ਹਾਈਬ੍ਰਿਡ ਕਿਸਮਾਂ

PAU Magaz Kaddoo-1: ਇਹ ਕਿਸਮ 2018 ਵਿੱਚ ਜਾਰੀ ਹੋਈ ਹੈ। ਇਸ ਕਿਸਮ ਦੀ ਵਰਤੋਂ ਖਾਣ ਵਾਲੇ ਬੀਜ(ਮਗਜ਼ ਅਤੇ ਸਨੈਕਸ) ਬਣਾਉਣ ਲਈ ਕੀਤੀ ਜਾਂਦੀ ਹੈ। ਇਸ ਦੇ ਬੀਜ ਛਿਲਕੇ ਰਹਿਤ, ਵੇਲਾਂ ਛੋਟੀਆਂ ਅਤੇ ਪੱਤੇ ਗੂੜ੍ਹੇ ਹਰੇ ਰੰਗ ਦੇ ਹੁੰਦੇ ਹਨ। ਇਸ ਕਿਸਮ ਦੇ ਫਲ ਦਰਮਿਆਨੇ, ਗੋਲ ਅਤੇ ਪੱਕਣ ਸਮੇਂ ਪੀਲੇ ਰੰਗ ਦੇ ਹੋ ਜਾਂਦੇ ਹਨ। ਇਸ ਕਿਸਮ ਦੇ ਬੀਜ ਵਿੱਚ 32% ਉਮੇਗਾ-6, 3% ਪ੍ਰੋਟੀਨ ਅਤੇ 27% ਤੇਲ ਹੁੰਦਾ ਹੈ। ਇਸ ਕਿਸਮ ਦੇ ਬੀਜ ਦਾ ਔਸਤਨ ਝਾੜ 2.9 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

PPH-1: ਇਹ ਕਿਸਮ 2016 ਵਿੱਚ ਤਿਆਰ ਕੀਤੀ ਗਈ ਹੈ। ਇਹ ਜਲਦੀ ਪੱਕਣ ਵਾਲੀ ਕਿਸਮ ਹੈ। ਇਸ ਦੀਆਂ ਵੇਲਾਂ ਛੋਟੇ ਕੱਦ ਦੀਆਂ ਹੁੰਦੀਆਂ ਹਨ ਅਤੇ ਪੱਤਿਆਂ ਵਿਚਕਾਰਲਾ ਹਿੱਸਾ ਛੋਟਾ ਅਤੇ ਪੱਤੇ ਗੂੜੇ ਹਰੇ ਰੰਗ ਦੇ ਹੁੰਦੇ ਹਨ। ਇਸਦੇ ਫਲ ਛੋਟੇ ਅਤੇ ਗੋਲ ਆਕਾਰ ਦੇ ਹੁੰਦੇ ਹਨ। ਇਸ ਦੇ ਫਲ ਜਦ ਕੱਚੇ ਹੁੰਦੇ ਹਨ ਤਾਂ ਚਿਤਕਬਰੇ ਹਰੇ ਰੰਗ ਦੇ ਹੁੰਦੇ ਹਨ, ਜੋ ਪੱਕਣ ਸਮੇਂ ਚਿਤਕਬਰੇ ਭੂਰੇ ਰੰਗ ਦੇ ਹੋ ਜਾਂਦੇ ਹਨ। ਇਸਦੇ ਫਲ ਦਾ ਗੁੱਦਾ ਸੁਨਹਿਰੀ ਪੀਲੇ ਰੰਗ ਦਾ ਹੁੰਦਾ ਹੈ। ਇਸਦਾ ਔਸਤਨ ਝਾੜ 206 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

PPH-2: ਇਹ ਕਿਸਮ 2016 ਵਿੱਚ ਤਿਆਰ ਕੀਤੀ ਗਈ ਹੈ। ਇਹ ਬਹੁਤ ਜਲਦੀ ਪੱਕਣ ਵਾਲੀ ਕਿਸਮ ਹੈ। ਇਸ ਦੀਆਂ ਬੇਲਾਂ ਛੋਟੇ ਕੱਦ ਦੀਆਂ ਹੁੰਦੀਆਂ ਹਨ ਅਤੇ ਪੱਤਿਆਂ ਵਿਚਕਾਰਲਾ ਹਿੱਸਾ ਛੋਟਾ ਅਤੇ ਪੱਤੇ ਗੂੜੇ ਹਰੇ ਰੰਗ ਦੇ ਹੁੰਦੇ ਹਨ। ਇਸਦੇ ਫਲ ਛੋਟੇ ਅਤੇ ਗੋਲ ਆਕਾਰ ਦੇ ਹੁੰਦੇ ਹਨ। ਇਸਦੇ ਫਲ ਜਦ ਕੱਚੇ ਹੁੰਦੇ ਹਨ ਤਾਂ ਚਿਤਕਬਰੇ ਹਰੇ ਰੰਗ ਦੇ ਹੁੰਦੇ ਹਨ, ਜੋ ਪੱਕਣ ਸਮੇਂ ਨਰਮ ਅਤੇ ਭੂਰੇ ਰੰਗ ਦੇ ਹੋ ਜਾਂਦੇ ਹਨ। ਫਲ ਦਾ ਗੁੱਦਾ ਸੁਨਹਿਰੀ ਪੀਲੇ ਰੰਗ ਦਾ ਹੁੰਦਾ ਹੈ। ਇਸਦਾ ਔਸਤਨ ਝਾੜ 222 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

Punjab Samrat (Released in 2008): ਇਸ ਦੀਆਂ ਬੇਲਾਂ ਦਰਮਿਆਨੀ ਲੰਬੀਆਂ ਹੁੰਦੀਆਂ ਹਨ। ਇਸ ਕਿਸਮ ਦਾ ਤਣਾ ਤਿੱਖਾ ਅਤੇ ਪੱਤਿਆਂ ਦਾ ਰੰਗ ਗੂੜਾ ਹਰਾ ਹੁੰਦਾ ਹੈ। ਇਸਦੇ ਫਲ ਛੋਟੇ ਅਤੇ ਗੋਲ ਆਕਾਰ ਦੇ ਹੁੰਦੇ ਹਨ। ਇਸ ਦੇ ਫਲ ਜਦ ਕੱਚੇ ਹੁੰਦੇ ਹਨ ਤਾਂ ਹਰੇ ਰੰਗ ਦੇ ਅਤੇ ਪੱਕਣ ਸਮੇਂ ਹਲਕੇ ਭੂਰੇ ਰੰਗ ਦੇ ਹੋ ਜਾਂਦੇ ਹਨ। ਫਲ ਦਾ ਗੁੱਦਾ ਸੁਨਹਿਰੀ ਪੀਲੇ ਰੰਗ ਦਾ ਹੁੰਦਾ ਹੈ। ਇਸਦਾ ਔਸਤਨ ਝਾੜ 165 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

ਹੋਰ ਰਾਜਾਂ ਦੀਆਂ ਕਿਸਮਾਂ

CO 2: ਇਹ ਕਿਸਮ 1974 ਵਿੱਚ ਤਿਆਰ ਕੀਤੀ ਗਈ ਹੈ। ਇਸਦੇ ਹਰੇਕ ਫਲ ਦਾ ਔਸਤਨ ਭਾਰ 1.5-2 ਕਿਲੋਗ੍ਰਾਮ ਹੁੰਦਾ ਹੈ। ਇਸਦੇ ਫਲ ਦਾ ਗੁੱਦਾ ਸੰਤਰੀ ਰੰਗ ਦਾ ਹੁੰਦਾ ਹੈ। ਇਸਦਾ ਔਸਤਨ ਝਾੜ 100 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। ਇਹ ਕਿਸਮ 135 ਦਿਨਾਂ ਵਿੱਚ ਪੱਕ ਜਾਂਦੀ ਹੈ।

CO1, Arka Suryamukhi, Pusa Viswesh, TCR 011, Ambilli and Arka Chandan ਆਦਿ ਹਲਵਾ ਕੱਦੂ ਦੀਆਂ ਮਹੱਤਵਪੂਰਨ ਕਿਸਮਾਂ ਹਨ।

ਖੇਤ ਦੀ ਤਿਆਰੀ

ਹਲਵਾ ਕੱਦੂ ਦੀ ਖੇਤੀ ਲਈ ਚੰਗੀ ਤਰ੍ਹਾਂ ਤਿਆਰ ਜ਼ਮੀਨ ਦੀ ਲੋੜ ਹੁੰਦੀ ਹੈ। ਮਿੱਟੀ ਨੂੰ ਭੁਰਭੁਰਾ ਬਣਾਉਣ ਲਈ ਟ੍ਰੈਕਟਰ ਨਾਲ ਖੇਤ ਦੀ ਵਾਹੀ ਕਰੋ।

ਬਿਜਾਈ

ਬਿਜਾਈ ਦਾ ਸਮਾਂ
ਬਿਜਾਈ ਲਈ ਫਰਵਰੀ-ਮਾਰਚ ਅਤੇ ਜੂਨ-ਜੁਲਾਈ ਦਾ ਸਮਾਂ ਉਚਿੱਤ ਹੁੰਦਾ ਹੈ।

ਫਾਸਲਾ
ਇੱਕ ਜਗ੍ਹਾ ਤੇ ਦੋ ਬੀਜ ਬੀਜੋ ਅਤੇ 60 ਸੈ.ਮੀ. ਦਾ ਫਾਸਲਾ ਰੱਖੋ। ਹਾਈਬ੍ਰਿਡ ਕਿਸਮਾਂ ਲਈ, ਬੀਜਾਂ ਨੂੰ ਬੈੱਡਾਂ ਦੇ ਦੋਨਾਂ ਪਾਸੇ 45 ਸੈ.ਮੀ. ਦੇ ਫਾਸਲੇ ਤੇ ਬੀਜੋ।

ਬੀਜ ਦੀ ਡੂੰਘਾਈ
ਮਿੱਟੀ ਵਿੱਚ ਬੀਜਾਂ ਨੂੰ 1 ਇੰਚ ਡੂੰਘਾ ਬੀਜੋ।

ਬਿਜਾਈ ਦਾ ਢੰਗ
ਸਿੱਧਾ ਖੇਤ ਵਿੱਚ ਬਿਜਾਈ ਕਰੋ।

ਬੀਜ

ਬੀਜ ਦੀ ਮਾਤਰਾ
ਇੱਕ ਏਕੜ ਖੇਤ ਵਿੱਚ 1 ਕਿਲੋ ਬੀਜ ਕਾਫ਼ੀ ਹਨ।

ਬੀਜ ਦੀ ਸੋਧ
ਬੀਜਾਂ ਨੂੰ ਮਿੱਟੀ 'ਚੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਉਣ ਲਈ ਬੇਨਲੇਟ ਜਾਂ ਬਵਿਸਟਨ 2.5 ਗ੍ਰਾਮ ਨਾਲ ਪ੍ਰਤੀ ਕਿਲੋ ਬੀਜਾਂ ਨੂੰ ਸੋਧੋ।

ਖਾਦਾਂ

ਖਾਦਾਂ(ਕਿਲੋ ਪ੍ਰਤੀ ਏਕੜ)

NITROGEN PHOSPHORUS POTASSIUM
40 20 20

 

ਤੱਤ(ਕਿਲੋ ਪ੍ਰਤੀ ਏਕੜ)

UREA
SSP MOP
90 125 35


ਬੈੱਡਾਂ ਨੂੰ ਤਿਆਰ ਕਰਨ ਤੋਂ ਪਹਿਲਾਂ ਰੂੜੀ ਦੀ ਖਾਦ 8-10 ਟਨ ਪਾਓ। ਖਾਦ ਦੇ ਤੌਰ ਤੇ ਨਾਈਟ੍ਰੋਜਨ 40 ਕਿਲੋ(ਯੂਰੀਆ 90 ਕਿਲੋ), ਫਾਸਫੋਰਸ 20 ਕਿਲੋ(ਸਿੰਗਲ ਸੁਪਰ ਫਾਸਫੇਟ 125 ਕਿਲੋ) ਅਤੇ ਪੋਟਾਸ਼ 20 ਕਿਲੋ(ਮਿਊਰੇਟ ਆਫ ਪੋਟਾਸ਼ 35 ਕਿਲੋ) ਪ੍ਰਤੀ ਏਕੜ ਵਿੱਚ ਪਾਓ। ਨਾਈਟ੍ਰੋਜਨ ਦੀ ਮਾਤਰਾ ਨੂੰ ਦੋ ਬਰਾਬਰ ਹਿੱਸਿਆਂ ਵਿੱਚ ਪਾਓ। ਨਾਈਟ੍ਰੋਜਨ ਦੀ ਅੱਧੀ ਮਾਤਰਾ ਬਿਜਾਈ ਤੋਂ ਪਹਿਲੇ ਅਤੇ ਬਾਕੀ ਬਚੀ ਹੋਈ ਨਾਈਟ੍ਰੋਜਨ ਦੀ ਖਾਦ ਦਾ 3-4 ਹਫਤਿਆਂ ਵਿੱਚ ਖੜੀ ਫਸਲ ਤੇ ਛਿੱਟਾ ਦਿਓ।

ਨਦੀਨਾਂ ਦੀ ਰੋਕਥਾਮ

ਨਦੀਨਾਂ ਦੀ ਰੋਕਥਾਮ ਲਈ, ਲਗਾਤਾਰ ਗੋਡੀ ਕਰਨ ਅਤੇ ਮਿੱਟੀ ਚੜਾਉਣ ਦੀ ਕਿਰਿਆ ਦੀ ਲੋੜ ਹੁੰਦੀ ਹੈ। ਗੋਡੀ ਕਹੀ ਜਾਂ ਹੱਥਾਂ ਨਾਲ ਕੀਤੀ ਜਾਂਦੀ ਹੈ। ਪਹਿਲੀ ਗੋਡੀ ਬਿਜਾਈ ਤੋਂ 2-3 ਹਫਤਿਆਂ ਬਾਅਦ ਕੀਤੀ ਜਾਂਦੀ ਹੈ। ਖੇਤ ਨੂੰ ਨਦੀਨ-ਮੁਕਤ ਬਣਾਉਣ ਲਈ ਕੁੱਲ 3-4 ਗੋਡੀਆਂ ਕਰੋ।

ਸਿੰਚਾਈ

ਇਸ ਫਸਲ ਲਈ ਸਹੀ ਸਮੇਂ ਦੇ ਫਾਸਲੇ 'ਤੇ ਉਚਿੱਤ ਸਿੰਚਾਈ ਦੀ ਲੋੜ ਹੁੰਦੀ ਹੈ। ਬੀਜ ਬੀਜਣ ਤੋਂ ਤੁਰੰਤ ਬਾਅਦ ਸਿੰਚਾਈ ਕਰੋ। ਮੌਸਮ ਦੇ ਆਧਾਰ 'ਤੇ, 6-7 ਦਿਨਾਂ ਦੇ ਫਾਸਲੇ 'ਤੇ ਲਗਾਤਾਰ ਸਿੰਚਾਈ ਕਰਨੀ ਚਾਹੀਦੀ ਹੈ। ਕੁੱਲ 8-10 ਸਿੰਚਾਈਆਂ ਕਰੋ।

ਪੌਦੇ ਦੀ ਦੇਖਭਾਲ

ਚੇਪਾ ਅਤੇ ਥਰਿੱਪ
  • ਕੀੜੇ-ਮਕੌੜੇ ਅਤੇ ਰੋਕਥਾਮ

ਚੇਪਾ ਅਤੇ ਥਰਿੱਪ: ਇਹ ਕੀੜੇ ਪੱਤਿਆਂ ਦਾ ਰਸ ਚੂਸਦੇ ਹਨ, ਜਿਸ ਨਾਲ ਪੱਤੇ ਪੀਲੇ ਹੋ ਕੇ ਝੜ ਜਾਂਦੇ ਹਨ। ਥਰਿੱਪ ਦੇ ਕਾਰਨ ਪੱਤੇ ਮੁੜ ਜਾਂਦੇ ਹਨ ਅਤੇ ਕੱਪ ਦੇ ਆਕਾਰ ਵਾਂਗ ਹੋ ਜਾਂਦੇ ਹਨ ਜਾਂ ਉੱਪਰ ਨੂੰ ਮੁੜ ਜਾਂਦੇ ਹਨ।

ਜੇਕਰ ਇਹਨਾਂ ਦਾ ਹਮਲਾ ਦਿਖੇ ਤਾਂ ਥਾਇਆਮੈਥੋਕਸਮ 5 ਗ੍ਰਾਮ ਨੂੰ 15 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ।

ਹਲਵਾ ਕੱਦੂ ਦੀ ਮੱਖੀ

ਹਲਵਾ ਕੱਦੂ ਦੀ ਮੱਖੀ: ਇਸਦੇ ਹਮਲੇ ਕਾਰਨ ਫਲਾਂ \'ਤੇ ਭੂਰੇ ਰੰਗ ਦੇ ਧੱਬੇ ਪੈ ਜਾਂਦੇ ਹਨ ਅਤੇ ਚਿੱਟੇ ਰੰਗ ਦੇ ਛੋਟੇ ਕੀੜੇ ਫਲ \'ਤੇ ਵਿਕਸਿਤ ਹੁੰਦੇ ਹਨ।

ਹਲਵਾ ਕੱਦੂ ਦੀ ਮੱਖੀ ਦੀ ਰੋਕਥਾਮ ਲਈ ਪੱਤਿਆਂ \'ਤੇ ਨਿੰਮ ਦੇ ਤੇਲ 3.0% ਦੀ ਸਪਰੇਅ ਕਰੋ।

ਚਿੱਟੀ ਫੰਗਸ
  • ਬਿਮਾਰੀਆਂ ਅਤੇ ਉਨ੍ਹਾਂ ਦੀ ਰੋਕਥਾਮ

ਚਿੱਟੀ ਫੰਗਸ: ਇਸ ਬਿਮਾਰੀ ਨਾਲ ਪ੍ਰਭਾਵਿਤ ਪੌਦੇ ਦੇ ਮੁੱਖ ਤਣੇ ਅਤੇ ਪੱਤਿਆਂ ਦੀ ਉੱਪਰੀ ਪਰਤ \\\'ਤੇ ਚਿੱਟੇ ਰੰਗ ਦੇ ਧੱਬੇ ਪੈ ਜਾਂਦੇ ਹਨ। ਇਸਦੇ ਕੀੜੇ ਪੌਦੇ ਨੂੰ ਖਾਣੇ ਦੇ ਤੌਰ \\\'ਤੇ ਵਰਤਦੇ ਹਨ। ਇਸ ਬਿਮਾਰੀ ਦੇ ਜਿਆਦਾ ਹਮਲੇ ਨਾਲ ਪੱਤੇ ਝੜਨ ਲੱਗ ਜਾਂਦੇ ਹਨ ਅਤੇ ਫਲ ਸਮੇਂ ਤੋਂ ਪਹਿਲਾਂ ਪੱਕ ਜਾਂਦੇ ਹਨ।

ਜੇਕਰ ਇਸਦਾ ਹਮਲਾ ਦਿਖੇ ਤਾਂ, ਪਾਣੀ ਵਿੱਚ ਘੁਲਣਸ਼ੀਲ ਸਲਫ਼ਰ 20 ਗ੍ਰਾਮ ਨੂੰ 10 ਲੀਟਰ ਪਾਣੀ ਵਿੱਚ ਮਿਲਾ ਕੇ 10 ਦਿਨਾਂ ਦੇ ਫਾਸਲੇ \\\'ਤੇ 2-3 ਵਾਰ ਸਪਰੇਅ ਕਰੋ।

ਪੱਤਿਆਂ ਦੇ ਹੇਠਲੇ ਪਾਸੇ ਧੱਬੇ

ਪੱਤਿਆਂ ਦੇ ਹੇਠਲੇ ਪਾਸੇ ਧੱਬੇ: ਇਸ ਬਿਮਾਰੀ ਸੂਡੋਪੇਰੋਨੋਸਪੋਰਾ ਕਿਊਬਿਨਸਿਸ ਦੇ ਕਾਰਨ ਹੁੰਦੀ ਹੈ। ਇਸ ਨਾਲ ਪੱਤਿਆਂ ਦੇ ਹੇਠਲੇ ਪਾਸੇ ਚਿਤਕਬਰੇ ਅਤੇ ਜਾਮੁਨੀ ਰੰਗ ਦੇ ਧੱਬੇ ਦੇਖੇ ਜਾ ਸਕਦੇ ਹਨ।

ਜੇਕਰ ਇਸਦਾ ਹਮਲਾ ਦਿਖੇ ਤਾਂ 400 ਗ੍ਰਾਮ ਡਾਈਥੇਨ ਐਮ-45 ਜਾਂ ਡਾਈਥੇਨ ਜ਼ੈੱਡ-78 ਦੀ ਵਰਤੋਂ ਕਰੋ।

ਐਂਥਰਾਕਨੌਸ

ਐਂਥਰਾਕਨੌਸ: ਐਂਥਰਾਕਨੌਸ ਨਾਲ ਪ੍ਰਭਾਵਿਤ ਪੱਤੇ ਝੁਲਸੇ ਹੋਏ ਦਿਖਦੇ ਹਨ।

ਇਸਦੀ ਰੋਕਥਾਮ ਲਈ ਕਾਰਬੈਂਡਾਜ਼ਿਮ 2 ਗ੍ਰਾਮ ਨਾਲ ਪ੍ਰਤੀ ਕਿਲੋ ਬੀਜਾਂ ਨੂੰ ਸੋਧੋ। ਜੇਕਰ ਇਸਦਾ ਹਮਲਾ ਖੇਤ ਵਿੱਚ ਦਿਖੇ ਤਾਂ, ਮੈਨਕੋਜ਼ੇਬ 2 ਗ੍ਰਾਮ ਜਾਂ ਕਾਰਬੈਂਡਾਜ਼ਿਮ 3 ਗ੍ਰਾਮ ਨੂੰ ਪ੍ਰਤੀ ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ।

ਸੋਕਾ

ਸੋਕਾ: ਇਸ ਬਿਮਾਰੀ ਦੇ ਕਾਰਨ ਜੜ੍ਹ ਗਲਣ ਹੁੰਦਾ ਹੈ।

ਜੇਕਰ ਇਸਦਾ ਹਮਲਾ ਦਿਖੇ ਤਾਂ 400 ਗ੍ਰਾਮ ਐੱਮ-45 ਨੂੰ 100 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ \ਤੇ ਸਪਰੇਅ ਕਰੋ।

ਫਸਲ ਦੀ ਕਟਾਈ

ਮੁੱਖ ਤੌਰ 'ਤੇ ਫਲ ਦੇ ਛਿੱਲਕੇ ਦਾ ਹਲਕਾ ਭੂਰਾ ਰੰਗ ਅਤੇ ਅੰਦਰੂਨੀ ਗੁੱਦਾ ਸੁਨਹਿਰੀ ਪੀਲੇ ਰੰਗ ਦਾ ਹੋਣ 'ਤੇ ਤੁੜਾਈ ਕਰੋ। ਲੰਬੀ ਦੂਰੀ ਵਾਲੇ ਸਥਾਨ 'ਤੇ ਲਿਜਾਣ ਲਈ ਪੱਕੇ ਫਲਾਂ ਨੂੰ ਚੰਗੀ ਤਰ੍ਹਾਂ ਸਟੋਰ ਕੀਤਾ ਜਾਂਦਾ ਹੈ। ਵੇਚਣ ਦੇ ਉਦੇਸ਼ ਲਈ ਇਸਦੇ ਕੱਚੇ ਫਲਾਂ ਦੀ ਤੁੜਾਈ ਕੀਤੀ ਜਾਂਦੀ ਹੈ।

ਬੀਜ ਉਤਪਾਦਨ

ਹਲਵਾ ਕੱਦੂ ਦੀਆਂ ਹੋਰ ਕਿਸਮ ਨਾਲ ਫਾਊਂਡੇਸ਼ਨ ਬੀਜ ਲਈ 1000 ਲੀਟਰ ਅਤੇ ਪ੍ਰਮਾਣਿਤ ਬੀਜ ਉਤਪਾਦਨ ਲਈ 500 ਮੀਟਰ ਦਾ ਫਾਸਲਾ ਰੱਖੋ। ਖੇਤ ਵਿੱਚੋਂ ਬਿਮਾਰ ਪੌਦਿਆਂ ਨੂੰ ਕੱਢ ਦਿਓ। ਜਦੋਂ ਫਲ ਪੱਕ ਜਾਂਦੇ ਹਨ ਤਾਂ ਰੰਗ ਬਦਲ ਕੇ ਗੂੜਾ ਹੋ ਜਾਂਦਾ ਹੈ। ਉਸ ਤੋਂ ਬਾਅਦ ਉਹਨਾਂ ਨੂੰ ਤਾਜ਼ੇ ਪਾਣੀ ਵਿੱਚ ਹੱਥਾਂ ਨਾਲ ਤੋੜਿਆ ਜਾਂਦਾ ਹੈ ਅਤੇ ਗੁੱਦੇ ਵਿੱਚੋ ਬੀਜਾਂ ਨੂੰ ਵੱਖ ਕਰ ਲਿਆ ਜਾਂਦਾ ਹੈ। ਜਿਹੜੇ ਬੀਜ ਹੇਠਲੀ ਪਰਤ 'ਤੇ ਬੈਠ ਜਾਂਦੇ ਹਨ, ਉਹ ਬੀਜ ਇਕੱਠੇ ਕਰ ਲਏ ਜਾਂਦੇ ਹਨ।