ਸ਼ਕਰਕੰਦੀ ਬਾਰੇ ਜਾਣਕਾਰੀ

ਆਮ ਜਾਣਕਾਰੀ

ਸ਼ਕਰਕੰਦੀ ਦਾ ਬੋਟੈਨੀਕਲ ਨਾਮ ਇਪੋਮੋਈਆ ਬਟਾਟਸ ਹੈ। ਇਹ ਫਸਲ ਮੁੱਖ ਤੌਰ 'ਤੇ ਇਸਦੇ ਮਿੱਠੇ ਸੁਆਦ ਅਤੇ ਸਟਾਰਚੀ ਜੜ੍ਹਾਂ ਕਾਰਨ ਉਗਾਈ ਜਾਂਦੀ ਹੈ। ਇਸ ਦੀਆਂ ਗੰਢੀਆਂ ਬੀਟਾ-ਕੈਰੋਟੀਨ ਦੀਆਂ ਸ੍ਰੋਤ ਹੁੰਦੀਆਂ ਹਨ ਅਤੇ ਐਂਟੀ-ਆੱਕਸੀਡੈਂਟ ਦੇ ਤੌਰ 'ਤੇ ਵਰਤੀਆਂ ਜਾਂਦੀਆਂ ਹਨ। ਇਹ ਜੜ੍ਹੀ-ਬੂਟੀ ਵਾਲੀ ਸਦਾਬਹਾਰ ਵੇਲ ਹੈ, ਜਿਸਦੇ ਪੱਤੇ ਖੰਡ-ਦਾਰ ਜਾਂ ਦਿਲ ਦੇ ਆਕਾਰ ਦੇ ਹੁੰਦੇ ਹਨ। ਇਸਦੇ ਫਲ ਖਾਣਯੋਗ, ਮੁਲਾਇਮ ਛਿਲਕੇ ਵਾਲੇ, ਪਤਲੇ ਅਤੇ ਲੰਬੇ ਹੁੰਦੇ ਹਨ। ਇਸਦੇ ਫਲਾਂ ਦੇ ਛਿਲਕੇ ਦਾ ਰੰਗ ਵੱਖ-ਵੱਖ, ਜਿਵੇਂ ਕਿ ਜਾਮਨੀ, ਭੂਰਾ, ਚਿੱਟਾ ਹੁੰਦਾ ਹੈ ਅਤੇ ਇਸਦਾ ਗੁੱਦਾ ਪੀਲਾ, ਸੰਤਰੀ, ਚਿੱਟਾ ਅਤੇ ਜਾਮਨੀ ਹੁੰਦਾ ਹੈ। ਭਾਰਤ ਵਿੱਚ ਲਗਭਗ 2 ਲੱਖ ਹੈਕਟੇਅਰ ਜ਼ਮੀਨ 'ਤੇ ਸ਼ਕਰਕੰਦੀ ਉਗਾਈ ਜਾਂਦੀ ਹੈ। ਬਿਹਾਰ, ਪੱਛਮੀ ਬੰਗਾਲ, ਉੱਤਰ ਪ੍ਰਦੇਸ਼ ਅਤੇ ਉੜੀਸਾ ਆਦਿ ਭਾਰਤ ਦੇ ਮੁੱਖ ਸ਼ਕਰਕੰਦੀ ਉਗਾਉਣ ਵਾਲੇ ਰਾਜ ਹਨ।

ਜਲਵਾਯੂ

 • Season

  Temperature

  26-30°C
 • Season

  Rainfall

  750-1200mm
 • Season

  Temperature

  26-30°C
 • Season

  Rainfall

  750-1200mm

ਮਿੱਟੀ

ਇਹ ਬਹੁਤ ਤਰ੍ਹਾਂ ਦੀ ਮਿੱਟੀ ਜਿਵੇਂ ਕਿ ਰੇਤਲੀ ਤੋਂ ਦੋਮਟ ਮਿੱਟੀ ਵਿੱਚ ਉਗਾਈ ਜਾ ਸਕਦੀ ਹੈ, ਪਰ ਇਹ ਵਧੇਰੇ ਉਪਜਾਊ ਅਤੇ ਚੰਗੇ ਨਿਕਾਸ ਵਾਲੀ ਮਿੱਟੀ ਵਿੱਚ ਵਧੀਆ ਪੈਦਾਵਾਰ ਦਿੰਦੀ ਹੈ। ਇਸਦੀ ਖੇਤੀ ਹਲਕੀ ਰੇਤਲੀ ਅਤੇ ਭਾਰੀ ਚੀਕਣੀ ਮਿੱਟੀ ਵਿੱਚ ਨਾ ਕਰੋ, ਕਿਉਂਕਿ ਇਸ ਵਿੱਚ ਗੰਢੀਆਂ ਦਾ ਵਿਕਾਸ ਸਹੀ ਤਰ੍ਹਾਂ ਨਹੀਂ ਹੁੰਦਾ ਹੈ। ਇਸਦੇ ਲਈ ਮਿੱਟੀ ਦਾ pH 5.8-6.7 ਹੋਣਾ ਚਾਹੀਦਾ ਹੈ।

ਪ੍ਰਸਿੱਧ ਕਿਸਮਾਂ ਅਤੇ ਝਾੜ

Punjab Sweet Potato-21: ਇਸ ਕਿਸਮ ਦੀ ਵੇਲ ਦੀ ਲੰਬਾਈ ਦਰਮਿਆਨੀ ਹੁੰਦੀ ਹੈ। ਇਸਦੇ ਪੱਤਿਆਂ ਦਾ ਆਕਾਰ ਚੌੜਾ ਅਤੇ ਰੰਗ ਗੂੜਾ ਹਰਾ, ਤਣਾ ਲੰਬਾ ਅਤੇ ਮੋਟਾ, ਟਾਹਣੀਆਂ ਵਿੱਚਲਾ ਫਾਸਲਾ 4.5 ਸੈ.ਮੀ. ਅਤੇ ਪੱਤਿਆਂ ਦੀ ਲੰਬਾਈ 9 ਸੈ.ਮੀ. ਹੁੰਦੀ ਹੈ। ਇਸਦੇ ਫਲ ਗੂੜੇ ਲਾਲ ਰੰਗ ਦੇ ਹੁੰਦੇ ਹਨ, ਜੋ 20 ਸੈ.ਮੀ. ਲੰਬੇ ਅਤੇ 4 ਸੈ.ਮੀ.ਚੌੜੇ ਹੁੰਦੇ ਹਨ ਅਤੇ ਇਨ੍ਹਾਂ ਦਾ ਗੁੱਦਾ ਚਿੱਟੇ ਰੰਗ ਦਾ ਹੁੰਦਾ ਹੈ। ਇਹ ਕਿਸਮ 145 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਸਦੇ ਫਲਾਂ ਦਾ ਔਸਤਨ ਭਾਰ 75 ਗ੍ਰਾਮ ਹੁੰਦਾ ਹੈ। ਇਸਦੇ ਫਲ ਵਿੱਚ 35% ਸੁੱਕਾ ਪਦਾਰਥ ਅਤੇ 81 ਮਿ.ਲੀ. ਪ੍ਰਤੀ ਗ੍ਰਾਮ ਸਟਾਰਚ ਦੀ ਮਾਤਰਾ ਹੁੰਦੀ ਹੈ। ਇਸਦਾ ਔਸਤਨ ਝਾੜ 75 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

ਹੋਰ ਰਾਜਾਂ ਦੀਆਂ ਕਿਸਮਾਂ

Varsha: ਇਹ ਕਿਸਮ ਮਹਾਂਰਾਸ਼ਟਰ ਵਿੱਚ ਉਗਾਉਣ ਦੀ ਸਿਫਾਰਸ਼ ਕੀਤੀ ਜਾਂਦੀ ਹੈ। ਇਹ ਵਰਖਾ ਰੁੱਤ ਵਿੱਚ ਉਗਾਉਣ ਲਈ ਅਨੁਕੂਲ ਹੈ। ਇਸਦਾ ਔਸਤਨ ਝਾੜ 62.5 ਕਿਲੋ ਪ੍ਰਤੀ ਏਕੜ ਹੁੰਦਾ ਹੈ।

Konkan Ashwini: ਇਹ ਕਿਸਮ ਮਹਾਂਰਾਸ਼ਟਰ ਵਿੱਚ ਉਗਾਉਣ ਲਈ ਤਿਆਰ ਕੀਤੀ ਗਈ ਹੈ। ਇਹ ਘੱਟ ਸਮੇਂ ਦੀ ਫਸਲ ਹੈ ਅਤੇ ਵਧੇਰੇ ਝਾੜ ਦਿੰਦੀ ਹੈ।

Sree Arun: ਇਹ ਛੇਤੀ ਪੱਕਣ ਵਾਲੀ ਕਿਸਮ ਹੈ ਜਿਸਦਾ ਛਿਲਕਾ ਗੁਲਾਬੀ ਅਤੇ ਗੁੱਦਾ ਕਰੀਮ ਰੰਗ ਦਾ ਹੁੰਦਾ ਹੈ। ਇਹ ਕਿਸਮ ਸੈਂਟਰਲ ਟਿਊਬਰ ਕਰੋਪ ਰਿਸਰਚ ਇੰਸਟੀਟਿਊਟ(ਸੀ ਟੀ ਸੀ ਆਰ ਆਈ), ਸ੍ਰੀਕਰੀਅਮ ਦੁਆਰਾ ਤਿਆਰ ਕੀਤੀ ਗਈ ਹੈ। ਇਸਦਾ ਔਸਤਨ ਝਾੜ 83-116 ਕਿਲੋ ਪ੍ਰਤੀ ਏਕੜ ਹੁੰਦਾ ਹੈ।

Sree Kanaka: ਇਹ ਕਿਸਮ ਸੈਂਟਰਲ ਟਿਊਬਰ ਕਰੋਪ ਰਿਸਰਚ ਇੰਸਟੀਟਿਊਟ(ਸੀ ਟੀ ਸੀ ਆਰ ਆਈ), ਸ੍ਰੀਕਰੀਅਮ ਦੁਆਰਾ ਤਿਆਰ ਕੀਤੀ ਗਈ ਹੈ। ਇਸ ਦਾ ਛਿਲਕਾ ਕਰੀਮ ਰੰਗ ਦਾ ਹੁੰਦਾ ਹੈ ਅਤੇ ਗੁੱਦਾ ਗੂੜੇ ਸੰਤਰੀ ਰੰਗ ਦਾ ਹੁੰਦਾ ਹੈ। ਇਸਦਾ ਔਸਤਨ ਝਾੜ 41-62.5 ਕਿਲੋ ਪ੍ਰਤੀ ਏਕੜ ਹੁੰਦਾ ਹੈ।

Sree Varun: ਇਹ ਕਿਸਮ ਸੈਂਟਰਲ ਟਿਊਬਰ ਕਰੋਪ ਰਿਸਰਚ ਇੰਸਟੀਟਿਊਟ(ਸੀ ਟੀ ਸੀ ਆਰ ਆਈ), ਸ੍ਰੀਕਰੀਅਮ ਦੁਆਰਾ ਤਿਆਰ ਕੀਤੀ ਗਈ ਹੈ। ਇਸਦਾ ਛਿਲਕਾ ਕਰੀਮ ਰੰਗ ਦਾ ਹੁੰਦਾ ਹੈ। ਇਹ ਛੇਤੀ ਪੱਕ ਜਾਣ ਵਾਲੀ ਫਸਲ ਹੈ, ਜੋ 90-100 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ। ਇਸਦਾ ਔਸਤਨ ਝਾੜ 80-110 ਕਿਲੋ ਪ੍ਰਤੀ ਏਕੜ ਹੁੰਦਾ ਹੈ।

ਉੱਨਤ ਕਿਸਮਾਂ:

H-41, H-42, Co 3, Co CIP 1, Sree Vardhini, Sree Rethna, Sree Bhadra, Sree Nandini, Kanjanghad, Gouri, Sankar and Kiran.

ਖੇਤ ਦੀ ਤਿਆਰੀ

ਸ਼ਕਰਕੰਦੀ ਦੀ ਖੇਤੀ ਲਈ, ਖੇਤ ਨੂੰ ਚੰਗੀ ਤਰ੍ਹਾਂ ਤਿਆਰ ਕਰੋ। ਮਿੱਟੀ ਨੂੰ ਚੰਗੀ ਤਰ੍ਹਾਂ ਭੁਰਭੁਰਾ ਬਣਾਉਣ ਲਈ, ਬਿਜਾਈ ਤੋਂ ਪਹਿਲਾਂ ਖੇਤ ਨੂੰ 3-4 ਵਾਰ ਵਾਹੋ ਅਤੇ ਫਿਰ ਸੁਹਾਗਾ ਫੇਰੋ। ਖੇਤ ਨਦੀਨ-ਮੁਕਤ ਹੋਣਾ ਚਾਹੀਦਾ ਹੈ।

ਬਿਜਾਈ

ਬਿਜਾਈ ਦਾ ਸਮਾਂ
ਉਚਿੱਤ ਝਾੜ ਲਈ, ਗੰਢੀਆਂ ਨੂੰ ਨਰਸਰੀ ਬੈੱਡਾਂ 'ਤੇ ਜਨਵਰੀ ਤੋਂ ਫਰਵਰੀ ਮਹੀਨੇ ਵਿੱਚ ਬੀਜੋ ਅਤੇ ਵੇਲਾਂ ਦੀ ਬਿਜਾਈ ਦਾ ਉਚਿੱਤ ਸਮਾਂ ਅਪ੍ਰੈਲ ਤੋਂ ਜੁਲਾਈ ਦਾ ਹੁੰਦਾ ਹੈ।

ਫਾਸਲਾ
ਕਤਾਰਾਂ ਵਿੱਚਲਾ ਫਾਸਲਾ 60 ਸੈ.ਮੀ. ਅਤੇ ਪੌਦਿਆਂ ਵਿੱਚਲਾ ਫਾਸਲਾ 30 ਸੈ.ਮੀ. ਰੱਖੋ।

ਬੀਜ ਦੀ ਡੂੰਘਾਈ
ਗੰਢੀਆਂ ਦੀ ਬਿਜਾਈ 20-25 ਸੈ.ਮੀ. ਡੂੰਘਾਈ 'ਤੇ ਕਰੋ।

ਬਿਜਾਈ ਦਾ ਢੰਗ
ਇਸਦਾ ਪ੍ਰਜਣਨ ਮੁੱਖ ਤੌਰ 'ਤੇ ਫਲਾਂ ਜਾਂ ਵੇਲਾਂ ਨੂੰ ਕੱਟ ਕੇ ਕੀਤਾ ਜਾਂਦਾ ਹੈ। ਵੇਲਾਂ ਕੱਟਣ ਵਾਲੇ ਤਰੀਕੇ ਵਿੱਚ(ਜੋ ਆਮ ਵਰਤਿਆ ਜਾਂਦਾ ਹੈ), ਪੁਰਾਣੀਆਂ ਵੇਲਾਂ ਤੋਂ ਫਲ ਲਏ ਜਾਂਦੇ ਹਨ ਅਤੇ ਤਿਆਰ ਕੀਤੇ ਨਰਸਰੀ ਬੈੱਡਾਂ 'ਤੇ ਬੀਜ ਦਿੱਤੇ ਜਾਂਦੇ ਹਨ। ਵੇਲਾਂ ਨੂੰ ਮੁੱਖ ਤੌਰ 'ਤੇ ਵੱਟਾਂ ਜਾਂ ਤਿਆਰ ਕੀਤੇ ਪੱਧਰੇ ਬੈੱਡਾਂ 'ਤੇ ਉਗਾਇਆ ਜਾਂਦਾ ਹੈ। ਇਹ ਦੇਖਿਆ ਗਿਆ ਹੈ ਕਿ ਵੇਲ ਦੇ ਉੱਪਰਲੇ ਭਾਗ ਨੂੰ ਕੱਟ ਕੇ ਵਰਤਣ ਨਾਲ ਵਧੀਆ ਪੈਦਾਵਾਰ ਹੁੰਦੀ ਹੈ। ਨਵੇਂ ਪੌਦੇ ਦੀਆਂ ਘੱਟ ਤੋਂ ਘੱਟ 4 ਟਾਹਣੀਆਂ ਹੋਣੀਆਂ ਚਾਹੀਦੀਆਂ ਹਨ। ਕਤਾਰਾਂ ਵਿੱਚਲਾ ਫਾਸਲਾ 60 ਸੈ.ਮੀ. ਅਤੇ ਪੌਦਿਆਂ ਵਿੱਚਲਾ ਫਾਸਲਾ 30 ਸੈ.ਮੀ. ਰੱਖੋ। ਬਿਜਾਈ ਤੋਂ ਪਹਿਲਾਂ ਵਰਤੀਆਂ ਜਾਣ ਵਾਲੀਆਂ ਵੇਲਾਂ ਨੂੰ ਡੀ ਡੀ ਟੀ 50% ਦੇ ਘੋਲ ਨਾਲ 8-10 ਮਿੰਟਾਂ ਲਈ ਸੋਧੋ।

ਬੀਜ

ਬੀਜ ਦੀ ਮਾਤਰਾ
ਇੱਕ ਏਕੜ ਵਿੱਚ ਬਿਜਾਈ ਲਈ 25,000 - 30,000 ਕੱਟੀਆਂ ਵੇਲਾਂ ਜਾਂ 280-320 ਕਿਲੋ ਗੰਢੀਆਂ ਦੀ ਵਰਤੋਂ ਕਰੋ।

ਬੀਜ ਦੀ ਸੋਧ
ਗੰਢੀਆਂ ਨੂੰ ਪਲਾਸਟਿਕ ਬੈਗ ਵਿੱਚ ਪਾ ਕੇ ਵਧੇਰੇ ਮਾਤਰਾ ਵਾਲੇ ਸਲਫਿਊਰਿਕ ਐਸਿਡ ਵਿੱਚ 10-40 ਮਿੰਟ ਲਈ ਡੋਬੋ।

ਫਸਲ ਚੱਕਰ

ਸਿੰਚਿਤ ਸਥਿਤੀਆਂ ਵਿੱਚ ਸ਼ਕਰਕੰਦੀ + ਝੋਨੇ ਦਾ ਫਸਲੀ ਚੱਕਰ ਅਪਨਾਇਆ ਜਾ ਸਕਦਾ ਹੈ। ਸ਼ਕਰਕੰਦੀ ਦੀ ਫਸਲ ਦਸੰਬਰ-ਜਨਵਰੀ ਮਹੀਨੇ ਵਿੱਚ ਝੋਨੇ ਦੀ ਦੂਜੀ ਕਟਾਈ ਤੋਂ ਬਾਅਦ ਬੀਜੋ।

ਖਾਦਾਂ

ਖਾਦਾਂ(ਕਿਲੋ ਪ੍ਰਤੀ ਏਕੜ)

NITROGEN K20
P2O5
30 20 25


ਤੱਤ(ਕਿਲੋ ਪ੍ਰਤੀ ਏਕੜ)

CAN SSP MOP
125 155 35


ਰੂੜੀ ਦੀ ਖਾਦ 100 ਕੁਇੰਟਲ ਪ੍ਰਤੀ ਏਕੜ ਪਾਓ। ਰੂੜੀ ਦੀ ਖਾਦ ਦੇ ਨਾਲ-ਨਾਲ ਕੈਲਸ਼ੀਅਮ ਅਮੋਨੀਅਮ ਨਾਈਟ੍ਰੇਟ 125 ਕਿਲੋ, ਸਿੰਗਲ ਸੁਪਰ ਫਾਸਫੇਟ 155 ਕਿਲੋ ਅਤੇ ਮਿਊਰੇਟ ਆੱਫ ਪੋਟਾਸ਼ 35 ਕਿਲੋ ਪ੍ਰਤੀ ਏਕੜ ਪਾਓ।

ਪੋਟਾਸ਼ੀਅਮ ਅਤੇ ਫਾਸਫੋਰਸ ਦੀ ਪੂਰੀ ਮਾਤਰਾ ਬਿਜਾਈ ਸਮੇਂ ਪਾਓ। ਨਾਈਟ੍ਰੋਜਨ ਦੀ ਮਾਤਰਾ 2 ਭਾਗਾਂ ਵਿੱਚ ਪਾਓ, ਪਹਿਲੀ ਬਿਜਾਈ ਸਮੇਂ ਅਤੇ ਦੂਜੀ ਬਿਜਾਈ ਤੋਂ 5 ਹਫਤੇ ਬਾਅਦ।

ਨਦੀਨਾਂ ਦੀ ਰੋਕਥਾਮ

ਨਦੀਨਾਂ ਦੇ ਪੁੰਗਰਾਅ ਤੋਂ ਪਹਿਲਾਂ ਮੈਟਰੀਬਿਊਜ਼ਾਈਨ 70 ਡਬਲਿਊ ਪੀ 200 ਗ੍ਰਾਮ ਜਾਂ ਐਲਾਕਲੋਰ 2 ਲੀਟਰ ਪ੍ਰਤੀ ਏਕੜ ਪਾਓ। ਕੇਵਲ 5-10% ਪੁੰਗਰਾਅ ਅਤੇ ਵੱਟਾਂ 'ਤੇ ਨਦੀਨਾਂ ਦਾ ਹਮਲਾ ਹੋਣ 'ਤੇ ਪੈਰਾਕੁਐਟ 500-750 ਮਿ.ਲੀ. ਪ੍ਰਤੀ ਏਕੜ ਪਾਓ।

ਸਿੰਚਾਈ

ਬਿਜਾਈ ਤੋਂ ਬਾਅਦ, ਪਹਿਲੇ 10 ਦਿਨ 2 ਦਿਨਾਂ 'ਚ ਇੱਕ ਵਾਰ ਸਿੰਚਾਈ ਕਰੋ ਅਤੇ ਫਿਰ 7-10 ਦਿਨਾਂ ਵਿੱਚ ਇੱਕ ਵਾਰ ਸਿੰਚਾਈ ਕਰੋ। ਪੁਟਾਈ ਤੋਂ 3 ਹਫਤੇ ਪਹਿਲਾਂ ਸਿੰਚਾਈ ਕਰਨਾ ਬੰਦ ਕਰ ਦਿਓ। ਪਰ ਪੁਟਾਈ ਤੋਂ 2 ਦਿਨ ਪਹਿਲਾਂ ਇੱਕ ਸਿੰਚਾਈ ਜ਼ਰੂਰੀ ਹੁੰਦੀ ਹੈ।

ਪੌਦੇ ਦੀ ਦੇਖਭਾਲ

ਫਲ 'ਤੇ ਕਾਲੇ ਧੱਬੇ
 • ਬਿਮਾਰੀਆਂ ਅਤੇ ਉਨ੍ਹਾਂ ਦੀ ਰੋਕਥਾਮ

ਫਲ \'ਤੇ ਕਾਲੇ ਧੱਬੇ: ਇਸ ਬਿਮਾਰੀ ਨਾਲ ਫਲਾਂ \'ਤੇ ਕਾਲੇ ਰੰਗ ਦੇ ਧੱਬੇ ਦਿਖਾਈ ਦਿੰਦੇ ਹਨ। ਨੁਕਸਾਨੇ ਪੌਦੇ ਸੁੱਕਣਾ ਸ਼ੁਰੂ ਹੋ ਜਾਂਦੇ ਹਨ। ਨੁਕਸਾਨੇ ਫਲਾਂ \'ਤੇ ਪੁੰਗਰਾਅ ਸਮੇਂ ਅੱਖਾਂ ਭੂਰੇ ਜਾਂ ਕਾਲੇ ਰੰਗ ਦੀਆਂ ਹੋ ਜਾਂਦੀਆਂ ਹਨ।

ਇਸ ਰੋਕਥਾਮ ਲਈ ਬਿਮਾਰੀ ਮੁਕਤ ਬੀਜ ਵਰਤੋ। ਬਿਜਾਈ ਤੋਂ ਪਹਿਲਾਂ ਬੀਜਾਂ ਨੂੰ ਮਰਕਰੀ ਨਾਲ ਜ਼ਰੂਰ ਸੋਧੋ। ਇੱਕੋ ਜਗ੍ਹਾ \'ਤੇ ਬਾਰ ਬਾਰ ਇੱਕੋ ਫਸਲ ਨਾ ਉਗਾਓ, ਸਗੋਂ ਫਸਲੀ-ਚੱਕਰ ਅਪਨਾਓ। ਜੇਕਰ ਜ਼ਮੀਨ ਨੂੰ ਦੋ ਸਾਲ ਲਈ ਖਾਲੀ ਛੱਡ ਦਿੱਤਾ ਜਾਵੇ ਤਾਂ ਇਸ ਬਿਮਾਰੀ ਦੇ ਫੈਲਣ ਦਾ ਖਤਰਾ ਘੱਟ ਜਾਂਦਾ ਹੈ।

ਅਗੇਤਾ ਝੁਲਸ ਰੋਗ

ਅਗੇਤਾ ਝੁਲਸ ਰੋਗ: ਇਸ ਬਿਮਾਰੀ ਨਾਲ ਹੇਠਲੇ ਪੱਤਿਆਂ \'ਤੇ ਗੋਲ ਧੱਬੇ ਪੈ ਜਾਂਦੇ ਹਨ। ਇਹ ਮਿੱਟੀ ਵਿੱਚ ਫੰਗਸ ਕਾਰਨ ਫੈਲਦੀ ਹੈ। ਇਹ ਵੱਧ ਨਮੀ ਅਤੇ ਘੱਟ ਤਾਪਮਾਨ ਵਿੱਚ ਤੇਜ਼ੀ ਨਾਲ ਫੈਲਦਾ ਹੈ।

ਇਸਦੀ ਰੋਕਥਾਮ ਲਈ ਇੱਕ ਫਸਲ ਖੇਤ ਵਿੱਚ ਬਾਰ-ਬਾਰ ਉਗਾਉਣ ਦੀ ਬਜਾਏ ਫਸਲੀ-ਚੱਕਰ ਅਪਨਾਓ। ਜੇਕਰ ਇਸਦਾ ਹਮਲਾ ਦਿਖੇ ਤਾਂ ਮੈਨਕੋਜ਼ੇਬ 30 ਗ੍ਰਾਮ ਜਾਂ ਕੋਪਰ ਆਕਸੀਕਲੋਰਾਈਡ 30 ਗ੍ਰਾਮ ਨੂੰ ਪ੍ਰਤੀ 10 ਲੀਟਰ ਪਾਣੀ ਵਿੱਚ ਮਿਲਾ ਕੇ ਬਿਜਾਈ ਤੋਂ 45 ਦਿਨ ਬਾਅਦ 10 ਦਿਨਾਂ ਦੇ ਫਾਸਲੇ \'ਤੇ 2-3 ਵਾਰ ਸਪਰੇਅ ਕਰੋ।

ਧੱਫੜੀ ਰੋਗ

ਧੱਫੜੀ ਰੋਗ: ਇਹ ਬਿਮਾਰੀ ਖੇਤ ਅਤੇ ਸਟੋਰ ਦੋਨਾਂ ਵਿੱਚ ਹਮਲਾ ਕਰ ਸਕਦੀ ਹੈ। ਇਹ ਘੱਟ ਨਮੀ ਵਾਲੀ ਸਥਿਤੀ ਵਿੱਚ ਤੇਜ਼ੀ ਨਾਲ ਫੈਲਦੀ ਹੈ। ਨੁਕਸਾਨੇ ਫਲਾਂ \'ਤੇ ਹਲਕੇ ਭੂਰੇ ਤੋਂ ਗੂੜੇ ਭੂਰੇ ਧੱਬੇ ਦਿਖਾਈ ਦਿੰਦੇ ਹਨ।

ਇਸਦੀ ਰੋਕਥਾਮ ਲਈ ਖੇਤ ਵਿੱਚ ਹਮੇਸ਼ਾ ਚੰਗੀ ਤਰ੍ਹਾਂ ਗਲਿਆ ਹੋਇਆ ਗੋਹਾ ਹੀ ਖੇਤ ਵਿੱਚ ਪਾਓ। ਬਿਮਾਰੀ-ਮੁਕਤ ਬੀਜਾਂ ਦੀ ਹੀ ਵਰਤੋਂ ਕਰੋ। ਬੀਜਾਂ ਨੂੰ ਜ਼ਿਆਦਾ ਡੂੰਘਾਈ ਵਿੱਚ ਨਾ ਬੀਜੋ। ਇੱਕ ਫਸਲ ਖੇਤ ਵਿੱਚ ਬਾਰ-ਬਾਰ ਉਗਾਉਣ ਦੀ ਬਜਾਏ ਫਸਲੀ-ਚੱਕਰ ਅਪਨਾਓ। ਬਿਜਾਈ ਤੋਂ ਪਹਿਲਾਂ ਬੀਜਾਂ ਨੂੰ ਐਮੀਸਾਨ 6@0.25%(2.5 ਗ੍ਰਾਮ ਪ੍ਰਤੀ ਲੀਟਰ ਪਾਣੀ) ਨਾਲ ਪੰਜ ਮਿੰਟਾਂ ਲਈ ਸੋਧੋ।

ਸ਼ਕਰਕੰਦੀ ਦੀ ਭੂੰਡੀ
 • ਕੀੜੇ ਮਕੌੜੇ ਤੇ ਰੋਕਥਾਮ

ਸ਼ਕਰਕੰਦੀ ਦੀ ਭੂੰਡੀ: ਇਹ ਪੱਤਿਆਂ ਅਤੇ ਵੇਲ ਦੀ ਉੱਪਰਲੀ ਪਰਤ ਨੂੰ ਆਪਣਾ ਭੋਜਨ ਬਣਾ ਕੇ ਨੁਕਸਾਨ ਪਹੁੰਚਾਉਂਦੇ ਹਨ।

ਰੋਕਥਾਮ: ਇਸਦੀ ਰੋਕਥਾਮ ਲਈ 200 ਮਿ.ਲੀ. ਰੋਗੋਰ ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਪਾਓ।

ਫਲ ਦਾ ਪਤੰਗਾ

ਫਲ ਦਾ ਪਤੰਗਾ: ਇਹ ਖੇਤ ਅਤੇ ਸਟੋਰ ਵਿੱਚ ਹਮਲਾ ਕਰਨ ਵਾਲਾ ਮੁੱਖ ਕੀੜਾ ਹੈ। ਇਹ ਫਲਾਂ ਵਿੱਚ ਸੁਰੰਗ ਬਣਾ ਕੇ ਇਸਦਾ ਗੁੱਦਾ ਖਾਂਦਾ ਹੈ।

ਇਸਦੀ ਰੋਕਥਾਮ ਲਈ ਬਿਮਾਰੀ-ਮੁਕਤ ਬੀਜਾਂ ਦੀ ਵਰਤੋਂ ਕਰੋ ਅਤੇ ਪੂਰੀ ਤਰ੍ਹਾਂ ਗਲਿਆ ਸੜਿਆ ਗੋਹਾ ਪਾਓ। ਜੇਕਰ ਇਸਦਾ ਹਮਲਾ ਦਿਖੇ ਤਾਂ ਕਾਰਬਰਿਲ 400 ਗ੍ਰਾਮ ਪ੍ਰਤੀ 100 ਲੀਟਰ ਵਿੱਚ ਪਾਓ।

ਚੇਪਾ

ਚੇਪਾ: ਇਹ ਛੋਟੇ ਅਤੇ ਵੱਡੇ ਕੀੜੇ ਰਸ ਚੂਸ ਕੇ ਪੌਦੇ ਨੂੰ ਕਮਜ਼ੋਰ ਕਰ ਦਿੰਦੇ ਹਨ। ਇਨ੍ਹਾਂ ਦੇ ਗੰਭੀਰ ਹਮਲੇ ਨਾਲ ਪੱਤੇ ਮੁੜ ਜਾਂਦੇ ਹਨ ਅਤੇ ਇਨ੍ਹਾਂ ਦਾ ਆਕਾਰ ਵੀ ਬਦਲ ਜਾਂਦਾ ਹੈ। ਇਹ ਸ਼ਹਿਦ ਦੀ ਬੂੰਦ ਵਰਗਾ ਪਦਾਰਥ ਛੱਡਦੇ ਹਨ ਅਤੇ ਨੁਕਸਾਨੇ ਭਾਗਾਂ ਤੇ ਕਾਲੀ, ਸਫੇਦ ਫੰਗਸ ਪੈਦਾ ਹੋ ਜਾਂਦੀ ਹੈ।

ਚੇਪੇ ਦੇ ਹਮਲੇ ਦੀ ਜਾਂਚ ਲਈ, ਖੇਤਰ ਦੇ ਮੌਸਮ ਅਨੁਸਾਰ ਪੱਤਿਆਂ ਨੂੰ ਕੱਟ ਦਿਓ। ਜੇਕਰ ਚੇਪੇ ਅਤੇ ਤੇਲੇ ਦਾ ਹਮਲਾ ਦਿਖੇ ਤਾਂ, ਇਮੀਡਾਕਲੋਪ੍ਰਿਡ 50 ਮਿ.ਲੀ. ਜਾਂ ਥਾਇਆਮੈਥੋਕਸਮ 40 ਗ੍ਰਾਮ ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ।

ਫਸਲ ਦੀ ਕਟਾਈ

ਇਹ ਫਸਲ 120 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਸਦੀ ਪੁਟਾਈ ਆਮ ਤੌਰ 'ਤੇ ਫਲ ਪੱਕਣ ਅਤੇ ਪੱਤੇ ਪੀਲੇ ਹੋਣ 'ਤੇ ਕੀਤੀ ਜਾਂਦੀ ਹੈ। ਇਸਦੀ ਪੁਟਾਈ ਫਲ ਨੂੰ ਪੁੱਟ ਕੇ ਕੀਤੀ ਜਾਂਦੀ ਹੈ।  ਪੁੱਟੇ ਗਏ ਤਾਜ਼ਾ ਫਲ ਮੰਡੀਕਰਨ ਲਈ ਤਿਆਰ ਹੁੰਦੇ ਹਨ।