ਫੁੱਲ ਗੋਭੀ ਕੀ ਸਿੰਚਾਈ

ਆਮ ਜਾਣਕਾਰੀ

ਇਹ ਸਬਜ਼ੀ ਦਿਲ ਦੀ ਤਾਕਤ ਵਧਾਉਂਦੀ ਹੈ ਅਤੇ ਇਹ ਕੈਂਸਰ ਦੀ ਰੋਕਥਾਮ ਲਈ ਵਰਤੀ ਜਾਂਦੀ ਹੈ। ਇਹ ਸਰੀਰ ਦਾ ਕੋਲੈਸਟਰੋਲ ਵੀ ਘਟਾਉਂਦੀ ਹੈ। ਫੁੱਲ ਗੋਭੀ ਬੀਜਣ ਵਾਲੇ ਮੁੱਖ ਰਾਜ ਬਿਹਾਰ, ਉੱਤਰ ਪ੍ਰਦੇਸ਼, ਉੜੀਸਾ, ਪੱਛਮੀ ਬੰਗਾਲ, ਆਸਾਮ, ਹਰਿਆਣਾ ਅਤੇ ਮਹਾਂਰਾਸ਼ਟਰ ਹਨ।

ਜਲਵਾਯੂ

 • Season

  Temperature

  12-30°C
 • Season

  Rainfall

  120-125mm
 • Season

  Sowing Temperature

  25-30°C
 • Season

  Harvesting Temperature

  12-18°C
 • Season

  Temperature

  12-30°C
 • Season

  Rainfall

  120-125mm
 • Season

  Sowing Temperature

  25-30°C
 • Season

  Harvesting Temperature

  12-18°C
 • Season

  Temperature

  12-30°C
 • Season

  Rainfall

  120-125mm
 • Season

  Sowing Temperature

  25-30°C
 • Season

  Harvesting Temperature

  12-18°C
 • Season

  Temperature

  12-30°C
 • Season

  Rainfall

  120-125mm
 • Season

  Sowing Temperature

  25-30°C
 • Season

  Harvesting Temperature

  12-18°C

ਮਿੱਟੀ

ਇਹ ਫਸਲ ਹਲਕੀ ਤੋਂ ਭਾਰੀ ਕਿਸੇ ਵੀ ਤਰ੍ਹਾਂ ਦੀ ਮਿੱਟੀ ਵਿੱਚ ਉਗਾਈ ਜਾ ਸਕਦੀ ਹੈ। ਦੇਰ ਨਾਲ ਬੀਜਣ ਵਾਲੀਆਂ ਕਿਸਮਾਂ ਲਈ ਭਾਰੀਆਂ ਮਿੱਟੀਆਂ ਨੂੰ  ਮਹੱਤਤਾ ਦਿੱਤੀ ਜਾਂਦੀ ਹੈ। ਜਲਦੀ ਪੱਕਣ ਵਾਲੀਆਂ ਲਈ ਦਰਮਿਆਨੀ ਮਿੱਟੀ ਵਰਤੋ। ਮਿੱਟੀ ਦੀ pH 6-7 ਹੋਣੀ ਚਾਹੀਦੀ ਹੈ ਅਤੇ ਘੱਟ pH ਵਾਲੀ ਮਿੱਟੀ ਵਿੱਚ ਕਲੀ ਪਾਉ।

ਪ੍ਰਸਿੱਧ ਕਿਸਮਾਂ ਅਤੇ ਝਾੜ

Pusa Snowball 1: ਇਹ ਕਿਸਮ ਬੀਜਣ ਤੋਂ 100 ਦਿਨਾਂ ਬਾਅਦ ਕਟਾਈ ਲਈ ਤਿਆਰ ਹੋ ਜਾਂਦੀ ਹੈ। ਬਾਹਰਲੇ ਪੱਤੇ ਉੱਪਰ ਨੂੰ ਅਤੇ ਫੁੱਲ ਦਰਮਿਆਨੇ ਅਕਾਰ ਦੇ ਗੁੱਛੇ ਦੀ ਤਰਾਂ ਹੋ ਜਾਂਦਾ ਹੈ। ਇਸ ਦਾ ਰੰਗ ਸਫੇਦ ਬਰਫ ਵਰਗਾ ਹੁੰਦਾ ਹੈ। ਇਸਦਾ ਔਸਤਨ ਝਾੜ 90 ਕੁਇੰਟਲ ਪ੍ਰਤੀ ਏਕੜ ਹੈ।

Pusa Snowball K-1: ਇਹ ਕਿਸਮ ਬਿਜਾਈ ਕਰਨ ਤੋਂ 100 ਦਿਨ ਬਾਅਦ ਕਟਾਈ ਲਈ ਤਿਆਰ ਹੋ ਜਾਂਦੀ ਹੈ। ਬਾਹਰਲੇ ਪੱਤੇ ਉੱਪਰ ਨੂੰ ਅਤੇ ਫੁੱਲ ਦਰਮਿਆਨੇ ਅਕਾਰ ਦੇ ਗੁੱਛੇ ਦੀ ਤਰਾਂ ਹੋ ਜਾਂਦਾ ਹੈ। ਇਸ ਦਾ ਰੰਗ ਸਫੇਦ ਬਰਫ ਵਰਗਾ ਹੁੰਦਾ ਹੈ। ਇਸਦਾ ਔਸਤਨ ਝਾੜ 90 ਕੁਇੰਟਲ ਪ੍ਰਤੀ ਏਕੜ ਹੈ।

ਹੋਰ ਰਾਜਾਂ ਦੀਆਂ ਕਿਸਮਾਂ

Snowball 16: ਇਹ ਦੇਰੀ ਨਾਲ ਪੱਕਣ ਵਾਲੀ ਕਿਸਮ ਹੈ। ਫੁੱਲ ਠੋਸ ਅਤੇ ਆਕਰਸ਼ਿਤ ਛੋਟੇ ਰੰਗ ਦੇ ਹੁੰਦੇ ਹਨ ।ਇਸਦਾ ਔਸਤਨ ਝਾੜ 100-125 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

Pant Shubhra: ਇਹ ਜਲਦੀ ਪੱਕਣ ਵਾਲੀ ਕਿਸਮ ਹੈ ਅਤੇ ਉੱਤਰੀ ਭਾਰਤ ਵਿੱਚ ਬੀਜੀ ਜਾਂਦੀ ਹੈ । ਫੁੱਲ ਚਿੱਟੇ ਰੰਗ ਦੇ ਹੁੰਦੇ ਹਨ ਤੇ ਔਸਤਨ ਝਾੜ 80 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

Early Kunwari: ਇਹ ਜਲਦੀ ਪੱਕਣ ਵਾਲੀ ਕਿਸਮ ਹੈ ਅਤੇ ਹਰਿਆਣਾ,ਪੰਜਾਬ ਅਤੇ ਦਿੱਲੀ ਵਿੱਚ ਉਗਾਈ ਜਾਂਦੀ ਹੈ । ਇਸ ਦਾ ਔਸਤਨ ਝਾੜ 32 ਕੁਇੰਟਲ ਪ੍ਰਤੀ ਏਕੜ ਹੈ।

Pusa Deepali: ਇਹ ਜਲਦੀ ਪੱਕਣ ਵਾਲੀ ਕਿਸਮ ਹੈ ਜੋ ਕਿ ਆਈ ਏ ਆਰ ਆਈ ਦੁਆਰਾ ਤਿਆਰ ਕੀਤੀ ਗਈ ਹੈ । ਇਹ ਉੱਤਰੀ ਭਾਰਤ ਵਿੱਚ ਉਗਾਈ ਜਾਂਦੀ ਹੈ। ਫੁੱਲ ਦਰਮਿਆਨੇ ਅਤੇ ਚਿੱਟੇ ਰੰਗ ਦੇ ਹੁੰਦੇ ਹਨ। ਇਸਦਾ ਔਸਤਨ ਝਾੜ 48 ਕੁਇੰਟਲ ਪ੍ਰਤੀ ਏਕੜ ਹੈ।

ਖੇਤ ਦੀ ਤਿਆਰੀ

ਵਹਾਈ ਕਰਕੇ ਮਿੱਟੀ ਨੂੰ ਬਰੀਕ ਕਰਨਾ ਚਾਹੀਦਾ ਹੈ। ਇਸ ਨੂੰ ਅਖੀਰਲੀ ਵਹਾਈ ਵੇਲੇ ਰੂੜੀ ਦੀ ਗਲੀ ਹੋਈ ਖਾਦ ਮਿੱਟੀ ਵਿੱਚ ਚੰਗੀ ਤਰਾਂ ਰਲਾ ਦੇਣੀ ਚਾਹੀਦੀ ਹੈ।

ਬਿਜਾਈ

ਬਿਜਾਈ ਦਾ ਸਮਾਂ
ਅਗੇਤੀ ਰੁੱਤ ਦੀ ਕਿਸਮ ਲਈ ਇਸ ਦੀ ਬਿਜਾਈ ਜੂਨ-ਜੁਲਾਈ ਮਹੀਨੇ ਵਿੱਚ ਕਰੋ। ਮੁੱਢਲੀ ਰੁੱਤ ਦੀ ਕਿਸਮ ਲਈ ਬਿਜਾਈ ਅਗਸਤ ਤੋਂ ਅੱਧ ਸਤੰਬਰ ਅਤੇ ਅਕਤੂਬਰ ਤੋਂ ਨਵੰਬਰ ਦੇ ਪਹਿਲੇ ਹਫਤੇ ਪਿਛੇਤੀ ਕਿਸਮ ਦੀ ਬਿਜਾਈ ਕਰੋ।

ਫਾਸਲਾ
ਮੁੱਢਲੀ ਰੁੱਤ ਦੀ ਫਸਲ ਲਈ 45x45 ਸੈ:ਮੀ: ਦਾ ਫਾਸਲਾ ਰੱਖੋ । ਅਗੇਤੀ ਅਤੇ ਪਿਛੇਤੀ ਪੱਕਣ ਵਾਲੀਆ ਕਿਸਮਾਂ ਲਈ 45x30 ਸੈ:ਮੀ: ਦਾ ਫਾਸਲਾ ਰੱਖੋ।

ਬੀਜ ਦੀ ਡੂੰਘਾਈ
ਬੀਜ ਨੂੰ 1-2 ਸੈ:ਮੀ: ਡੂੰਘਾ ਬੀਜਣਾ ਚਾਹੀਦਾ ਹੈ ।

ਬਿਜਾਈ ਦਾ ਢੰਗ
ਨਰਸਰੀ ਵਿੱਚ ਬੀਜ ਬੀਜੋ ਅਤੇ ਸਿੰਚਾਈ ਕਰੋ ਅਤੇ ਜਰੂਰਤ ਅਨੁਸਾਰ ਖਾਦਾਂ ਪਾਉ। ਬਿਜਾਈ ਤੋਂ  25-30 ਦਿਨ ਬਾਅਦ ਪੌਦੇ ਜਾਂ ਪਨੀਰੀ ਨਵੇ ਖੇਤ ਵਿੱਚ ਲਗਾਉਣ ਲਈ ਤਿਆਰ ਹੋ ਜਾਂਦੇ ਹਨ । ਪਨੀਰੀ ਲਈ 3-4 ਹਫਤੇ ਪੁਰਾਣੇ ਪੌਦੇ ਹੀ ਵਰਤੋ।

ਬੀਜ

ਬੀਜ ਦੀ ਮਾਤਰਾ
ਜਲਦੀ ਪੱਕਣ ਵਾਲੀਆਂ ਕਿਸਮਾਂ ਦਾ ਬੀਜ 500 ਗ੍ਰਾਮ ਹੋਣਾ ਚਾਹੀਦਾ ਹੈ ਅਤੇ ਮੁੱਢਲੀ ਰੁੱਤ ਦੇ ਸਮੇਂ ਅਤੇ ਦੇਰ ਨਾਲ ਪੱਕਣ ਵਾਲੀਆਂ ਕਿਸਮਾਂ ਲਈ ਬੀਜ 250 ਗ੍ਰਾਮ ਪ੍ਰਤੀ ਏਕੜ ਚਾਹੀਦਾ ਹੈ।

ਬੀਜ ਦੀ ਸੋਧ
ਬੀਜਣ ਤੋਂ ਪਹਿਲਾ ਬੀਜ ਨੂੰ ਗਰਮ ਪਾਣੀ ਵਿੱਚ (50° ਸੈਲਸੀਅਸ/ 30 ਮਿੰਟ) ਜਾਂ 0.01 ਗ੍ਰਾਮ ਸਟਰੈਪਟੋਸਾਈਕਲਿਨ ਪ੍ਰਤੀ ਲੀਟਰ ਦੋ ਘੰਟਿਆ ਲਈ ਰੱਖੋ। ਇਸ ਤੋਂ ਬਾਅਦ ਬੀਜ ਨੂੰ ਛਾਂ ਵਿੱਚ ਸੁਖਾਉ ਅਤੇ ਕਿਆਰੀਆਂ ਵਿੱਚ ਬੀਜ਼ ਦਿਉ। ਹਾੜੀ ਦੇ ਮੌਸਮ ਵਿੱਚ ਗਲਣ ਦੀ ਬਿਮਾਰੀ ਜਿਆਦਾ ਆਉਦੀ  ਹੈ। ਬੀਜ ਨੂੰ 1 ਗ੍ਰਾਮ  ਮਰਕਰੀ ਕਲੋਰਾਈਡ ਪ੍ਰਤੀ ਲੀਟਰ ਪਾਣੀ ਨਾਲ 30 ਮਿੰਟ ਲਈ ਸੋਧੋ ਅਤੇ ਸੁਕਾ ਲਉ। ਰੇਤਲੀਆਂ ਜਮੀਨਾਂ ਵਿਚ ਫ਼ਸਲ ਜਿਆਦਾਤਾਰ ਤਣੇ ਤੋ ਗਲ ਜਾਂਦੀ ਹੈ। ਇਸ ਤੋਂ ਬਚਾਉਣ ਲਈ 3 ਗ੍ਰਾਮ ਕਾਰਬੈਂਡਾਜਿਮ 50 ਪ੍ਰਤੀਸ਼ਤ ਡਬਲਿਯੂ ਪੀ ਪ੍ਰਤੀ ਕਿੱਲੋ ਨਾਲ ਬੀਜ ਨੂੰ ਸੋਧੋ।

ਖਾਦਾਂ

ਖਾਦਾਂ ( ਕਿਲੋ ਪ੍ਰਤੀ ਏਕੜ) 

ਯੂਰੀਆ ਸੁਪਰ ਫਾਸਫੇਟ ਮਿਊਰੇਟ ਆਫ ਪੋਟਾਸ਼
110 155 40

 

ਤੱਤ ( ਕਿਲੋ ਪ੍ਰਤੀ ਏਕੜ)

ਨਾਈਟ੍ਰੋਜਨ ਫਾਸਫੋਰਸ ਪੋਟਾਸ਼
50 25 25

 

ਖੇਤ ਵਿਚ 40 ਟਨ  ਪੂਰੀ ਤਰ੍ਹਾਂ ਗਲੀ ਹੋਈ ਰੂੜੀ ਦੀ ਖਾਦ ਪਾਉ ਤੇ ਨਾਲ ਹੀ 50 ਕਿੱਲੋ ਨਾਈਟ੍ਰੋਜਨ, 25 ਕਿੱਲੋ ਫਾਸਫੋਰਸ ਅਤੇ 25 ਕਿੱਲੋ ਪੋਟਾਸ਼ (110 ਕਿੱਲੋ ਯੂਰੀਆ, 155 ਕਿੱਲੋ ਸੁਪਰ ਫਾਸਫੇਟ ਅਤੇ 40 ਕਿੱਲੋ ਮਿਊਰੇਟ ਆਫ ਪੋਟਾਸ਼) ਸਾਰੀ ਰੂੜੀ ਦੀ ਖਾਦ , ਸੁਪਰ ਫਾਸਫੇਟ ਅਤੇ ਮਿਊਰੇਟ ਆਫ ਪੋਟਾਸ਼ ਅਤੇ ਅੱਧਾ ਯੂਰੀਆ ਫ਼ਸਲ ਬੀਜਣ ਤੋਂ ਪਹਿਲਾ ਪਾਉ। ਬਾਕੀ ਬਚਿਆ ਯੂਰੀਆ ਬੀਜਣ ਦੇ ਚਾਰ ਹਫਤੇ ਬਾਅਦ ਪਾ ਦੇਣਾ ਚਾਹੀਦਾ ਹੈ।

ਚੰਗਾ ਝਾੜ ਲੈਣ ਲਈ ਅਤੇ ਵੱਧ ਫੁੱਲਾਂ ਲਈ 57 ਗ੍ਰਾਮ ਘੁੱਲਣਸ਼ੀਲ ਖਾਦਾਂ  (19:19:19) ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਵਰਤੋ ਕਰੋ। ਬਿਜਾਈ ਦੇ 40 ਦਿਨਾਂ ਬਾਅਦ 4-5 ਗ੍ਰਾਮ 12:16:0, 2.5-3 ਗ੍ਰਾਮ ਲਘੂ ਤੱਤ ਅਤੇ 1 ਗ੍ਰਾਮ ਬੋਰੋਨ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰੋ। ਘੁਲਣਸ਼ੀਲ  ਘੋਲ ਬਣਾਉਣ ਲਈ 8-10 ਗ੍ਰਾਮ ਘੁਲਣਸ਼ੀਲ ਖਾਦਾਂ (13:00:45) ਪ੍ਰਤੀ ਲੀਟਰ ਪਾਣੀ ਵਿੱਚ ਮਿਲਾਉ ਅਤੇ ਸਪਰੇਅ ਕਰੋ। ਮਿੱਟੀ ਦਾ ਪਰੀਖਣ ਕਰਾਉ ਅਤੇ ਮੈਗਨੀਸ਼ੀਅਮ ਦੀ ਘਾਟ ਨੂੰ ਪੂਰਾ ਕਰਨ ਲਈ 5 ਗਾ੍ਮ ਮੈਗਨੀਸ਼ੀਅਮ ਸਲਫੇਟ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਬੀਜਣ ਦੇ 30-35 ਦਿਨਾ ਬਾਅਦ ਸਪਰੇਅ ਕਰੋ ਅਤੇ ਕੈਲਸ਼ੀਅਮ ਦੀ ਕਮੀ ਹੋਣ ਤੇ 5 ਗ੍ਰਾਮ ਕੈਲਸ਼ੀਅਮ ਨਾਈਟ੍ਰੇਟ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਬਿਜਾਈ ਦੇ 30-35 ਦਿਨਾਂ ਬਾਅਦ ਸਪਰੇਅ ਕਰੋ।

ਨਦੀਨਾਂ ਦੀ ਰੋਕਥਾਮ

ਨਦੀਨਾਂ ਨੂੰ ਰੋਕਣ ਲਈ ਫ਼ਸਲ ਨੂੰ ਖੇਤ ਵਿੱਚ ਲਾਉਣ ਤੋਂ ਬਾਅਦ ਫਲੂਕਲੋਰਾਲਿਨ 800 ਮਿ.ਲੀ. ਨੂੰ ਪ੍ਰਤੀ 150 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ ਅਤੇ 30-40 ਦਿਨ ਬਾਅਦ ਗੋਡੀ ਕਰੋ। ਫ਼ਸਲ ਨੂੰ ਖੇਤ ਵਿੱਚ ਲਾਉਣ ਤੋਂ 1 ਦਿਨ ਪਹਿਲਾ 1 ਲੀਟਰ ਪੈਂਡੀਮੈਥਾਲਿਨ  ਦੀ ਪ੍ਰਤੀ ਏਕੜ ਤੇ ਸਪਰੇਅ ਕਰੋ।

ਸਿੰਚਾਈ

ਫਸਲ ਨੁੰ ਖੇਤ ਵਿੱਚ ਲਾਉਣ ਤੋਂ ਬਾਅਦ ਪਹਿਲੀ ਸਿੰਚਾਈ ਕਰੋ। ਮਿੱਟੀ ਅਤੇ ਵਾਤਾਵਰਨ ਦੇ ਅਨੁਸਾਰ ਗਰਮੀਆਂ ਵਿੱਚ 7-8 ਦਿਨ ਬਾਅਦ ਅਤੇ ਸਰਦੀਆਂ ਵਿੱਚ 10-15 ਦਿਨਾਂ ਬਾਅਦ ਸਿੰਚਾਈ ਕਰੋ।

ਪੌਦੇ ਦੀ ਦੇਖਭਾਲ

ਰਸ ਚੂਸਣ ਵਾਲੇ ਕੀੜੇ
 • ਕੀੜੇ-ਮਕੌੜੇ ਤੇ ਰੋਕਥਾਮ

ਰਸ ਚੂਸਣ ਵਾਲੇ ਕੀੜੇ: ਇਹ ਪੱਤਿਆਂ ਦਾ ਰਸ ਚੂਸ ਕੇ ਉਨ੍ਹਾਂ ਨੂੰ ਪੀਲੇ ਅਤੇ ਡਿੱਗਣ ਲਾ ਦਿੰਦੇ ਹਨ। ਪੱਤੇ ਮੁੜ ਜਾਦੇ ਹਨ ਅਤੇ ਠੂਠੀ ਦੇ ਅਕਾਰ ਦੇ ਹੋ ਜਾਦੇ ਹਨ।

ਜੇਕਰ ਚੇਪੇ ਅਤੇ ਤੇਲੇ ਦਾ ਨੁਕਸਾਨ ਵੱਧ ਹੋਵੇ ਤਾ ਇਮੀਡਾਕਲੋਪ੍ਰਿਡ 17.8ਐੱਸ ਐੱਲ 60 ਮਿ.ਲੀ. ਪ੍ਰਤੀ ਨੂੰ 150 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ। ਜੇਕਰ ਖੇਤ ਵਿੱਚ ਕੀੜੇ ਦਾ ਨੁਕਸਾਨ ਦਿਖੇ ਤਾਂ ਟ੍ਰਾਈਜ਼ੋਫਾੱਸ+ਡੈਲਟਾਮੈਥਰਿਨ 20 ਮਿ.ਲੀ. ਜਾਂ ਸਾਈਪਰਮੈਥਰਿਨ 5 ਮਿ.ਲੀ. ਨੂੰ ਪ੍ਰਤੀ 10 ਲੀਟਰ ਪਾਣੀ ਵਿੱਚ ਪਾ ਕੇ ਸਪਰੇਅ ਕਰੋ।

ਚਮਕੀਲੀ ਪਿੱਠ ਵਾਲਾ ਪਤੰਗਾ

ਚਮਕੀਲੀ ਪਿੱਠ ਵਾਲਾ ਪਤੰਗਾ: ਇਹ ਫੁੱਲ ਗੋਭੀ ਦਾ ਇੱਕ ਖਤਰਨਾਕ ਕੀੜਾ ਹੈ, ਜੋ ਕਿ ਪੱਤਿਆਂ ਦੇ ਹੇਠਲੇ ਪਾਸੇ ਆਂਡੇ ਦਿੰਦਾ ਹੈ। ਹਰੇ ਰੰਗ ਦੀ ਸੁੰਡੀ ਪੱਤੇ ਖਾਂਦੀ ਹੈ ਅਤੇ ਉਨਾਂ ਵਿੱਚ ਮੋਰੀਆਂ ਕਰ ਦਿੰਦੀ ਹੈ। ਜੇਕਰ ਇਸਨੂੰ ਨਾ ਰੋਕਿਆ ਜਾਵੇ ਤਾਂ 80-90 ਪ੍ਰਤੀਸ਼ਤ ਤੱਕ ਫਸਲ ਨੂੰ ਨੁਕਸਾਨ ਹੋ ਸਕਦਾ ਹੈ।

ਸ਼ੁਰੂਆਤ ਵਿੱਚ ਨਿੰਮ ਦੀਆਂ ਨਿਮੋਲੀਆਂ ਦਾ ਰਸ 40 ਗ੍ਰਾਮ ਪ੍ਰਤੀ ਲੀਟਰ ਪਾਣੀ ਵਿੱਚ ਮਿਲਾ ਕੇ ਫੁੱਲ ਬਣਨ ਦੇ ਸ਼ੁਰੂਆਤੀ ਸਮੇਂ ਸਪਰੇਅ ਕਰੋ ਅਤੇ 10-15 ਦਿਨ ਬਾਅਦ ਦੋਬਾਰਾ ਸਪਰੇਅ ਕਰੋ। ਫੁੱਲ ਪੂਰਾ ਵਿਕਸਿਤ ਹੋਣ ਤੇ ਸਪਰੇਅ ਨਾ ਕਰੋ। ਇਸ ਤੋਂ ਬਿਨਾ ਬੀ ਟੀ ਘੋਲ 200 ਗ੍ਰਾਮ ਪ੍ਰਤੀ ਏਕੜ ਦੀ ਸਪਰੇਅ ਪਨੀਰੀ ਲਾਉਣ ਤੋਂ 35ਵੇਂ ਅਤੇ 50ਵੇਂ ਦਿਨ ਸਪਰੇਅ ਕਰੋ। ਜੇਕਰ ਹਮਲਾ ਵੱਧ ਜਾਵੇ ਤਾਂ ਸਪਾਈਨੋਸੈੱਡ 25% ਐੱਸ ਸੀ 80 ਮਿ.ਲੀ. ਨੂੰ ਪ੍ਰਤੀ 150 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ।

ਸੁੰਡੀ

ਸੁੰਡੀ: ਇਹ ਸੁੰਡੀ ਪੱਤਿਆ ਨੂੰ ਖਾਦੀ ਹੈ ਅਤੇ ਫ਼ਸਲ ਨੂੰ ਖਰਾਬ ਕਰਦੀ ਹੈ। ਮੀਹਾਂ ਦੇ ਸਮੇਂ ਸਪੋਡੋਪਟੇਰਾ ਦਾ ਨੁਕਸਾਨ ਆਮ ਦਿਖਾਈ ਦਿੰਦਾ ਹੈ।

ਜੇਕਰ ਇੱਕ ਬੂਟੇ ਤੇ ਦੋ ਸੁੰਡੀਆਂ ਦਿਖਣ ਤਾਂ ਬੀ ਟੀ 10 ਗ੍ਰਾਮ ਪ੍ਰਤੀ 10 ਲੀਟਰ ਪਾਣੀ ਦੀ ਸਪਰੇਅ ਕਰੋ ਅਤੇ ਬਾਅਦ ਵਿੱਚ ਨਿੰਮ ਦੇ 40 ਗ੍ਰਾਮ ਅਰਕ ਨੂੰ ਪ੍ਰਤੀ ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ। ਜੇਕਰ ਹਮਲਾ ਵੱਧ ਹੋਵੇ ਤਾਂ ਥਾਇਉਡੀਕਾਰਬ 75 ਡਬਲਿਯੂ ਪੀ 40 ਗ੍ਰਾਮ ਪ੍ਰਤੀ 15 ਲੀਟਰ ਪਾਣੀ ਸਪਾਈਨੋਸੈਡ 25 ਈ ਸੀ ਜਾਂ 100 ਗ੍ਰਾਮ ਇਮਾ ਮੈਕਟਿਨ ਬੈਂਜੋਏਟ 5 ਐੱਸ ਜੀ ਪ੍ਰਤੀ ਏਕੜ 150 ਲੀਟਰ ਪਾਣੀ ਦੀ ਸਪਰੇਅ ਕਰੋ।

ਮੁਰਝਾਉਣਾ
 • ਬਿਮਾਰੀਆਂ ਅਤੇ ਉਹਨਾਂ ਦੀ ਰੋਕਥਾਮ

ਮੁਰਝਾਉਣਾ: ਇਸ ਨਾਲ ਫ਼ਸਲ ਪੀਲੀ ਹੋ ਜਾਦੀ ਹੈ ਅਤੇ ਪੱਤੇ ਡਿੱਗ ਜਾਂਦੇ  ਹਨ ਅਤੇ ਸਾਰਾ ਪੌਦਾ ਸੁੱਕ ਜਾਂਦਾ ਹੈ। ਇਹ ਜੜ੍ਹਾ ਦੇ ਗਲਣ ਨਾਲ ਵੀ ਹੋ ਸਕਦਾ ਹੈ।

ਇਸ ਨੂੰ ਰੋਕਣ ਲਈ ਟਰਾਈਕੋਡਰਮਾ 2.5 ਕਿੱਲੋ ਪ੍ਰਤੀ 500 ਲੀਟਰ ਪਾਣੀ ਜੜ੍ਹਾਂ ਦੇ ਕੋਲ ਪਾਉ ਅਤੇ ਉਲੀ ਕਰਕੇ ਹੋਣ ਵਾਲੇ ਨੁਕਸਾਨ ਨੂੰ ਰੋਕੋ। ਪੌਦਿਆਂ ਦੀਆਂ ਜੜ੍ਹਾ ਵਿੱਚ ਰਿਡੋਮਿਲ ਗੋਲਡ 2.5 ਗ੍ਰਾਮ ਪ੍ਰਤੀ ਲੀਟਰ ਪਾਣੀ ਪਾਉ ਅਤੇ ਲੋੜ ਅਨੁਸਾਰ ਸਿੰਚਾਈ ਕਰੋ। ਪਾਣੀ ਨੂੰ ਖੜਨ ਨਾ ਦਿਉ।

ਪੱਤਿਆਂ ਦੇ ਹੇਠਲੇ ਪਾਸੇ ਧੱਬੇ

ਪੱਤਿਆਂ ਦੇ ਹੇਠਲੇ ਪਾਸੇ ਧੱਬੇ: ਪੱਤਿਆਂ ਦੇ ਹੇਠਲੇ ਪਾਸੇ ਚਿੱਟੇ ਜਾਂ ਬਦਾਮੀ ਰੰਗ ਦੇ ਦਾਣੇ ਜਿਹੇ ਬਣ ਜਾਂਦੇ ਹਨ।

ਬਿਮਾਰੀ ਘਟਾਉਣ ਲਈ ਸਫਾਈ ਅਤੇ ਫਸਲ ਚੱਕਰ ਅਪਨਾਉ। ਜੇ ਚਿੱਟੀ ਕੁੰਗੀ ਦਾ ਹਮਲਾ ਹੁੰਦਾ ਹੈ, ਤਾ 2 ਗ੍ਰਾਮ ਮੈਟਾਲੈਕਸਿਲ ਜਾਂ ਮੈਨਕੋਜੈਬ ਪ੍ਰਤੀ ਲੀਟਰ 10 ਦਿਨਾਂ ਦੇ ਅੰਤਰ ਤੇ ਤਿੰਨ ਸਪਰੇਆ ਕਰੋ।

ਪੱਤਿਆਂ ਤੇ ਧੱਬੇ ਅਤੇ ਝੁਲਸ ਰੋਗ

ਪੱਤਿਆਂ ਤੇ ਧੱਬੇ ਅਤੇ ਝੁਲਸ ਰੋਗ: ਬੀਮਾਰੀ ਆਉਣ ਤੇ ਇਸ ਦੀ  ਰੋਕਥਾਮ ਲਈ 300 ਗ੍ਰਾਮ ਮੈਨਕੋਜਿਬ ਜਾਂ ਕੋਪਰ ਆੱਕਸੀਕਲੋਰਾਈਡ ਪ੍ਰਤੀ 150 ਲੀਟਰ ਦੇ ਨਾਲ 20 ਮਿਲੀਲੀਟਰ ਸਟਿੱਕਰ ਪਾਉ।

ਝੁਲਸ ਰੋਗ

ਝੁਲਸ ਰੋਗ: ਸਵੇਰ ਦੇ ਸਮੇਂ ਹਮਲੇ ਵਾਲੇ ਪੱਤੇ ਤੋੜ ਕੇ ਮਚਾ ਦਿਉ ਅਤੇ 120 ਗ੍ਰਾਮ ਟੈਬੂਕੋਨਾਜੋਲ 50% + ਟ੍ਰਾਈਫਲੋਕਸੀਸਟ੍ਰੋਬਿਨ 25% ਪ੍ਰਤੀ ਏਕੜ ਜਾਂ 2 ਗ੍ਰਾਮ ਮੈਨਕੋਜਿਬ  ਜਾਂ 1 ਗ੍ਰਾਮ ਕਾਰਬੈਂਡਾਜ਼ਿਮ  ਪ੍ਰਤੀ ਲੀਟਰ ਪਾਣੀ ਵਿੱਚ ਮਿਲਾਉ।

ਫਸਲ ਦੀ ਕਟਾਈ

ਪੂਰਾ ਫੁੱਲ ਬਨਣ ਤੇ ਫਸਲ ਕੱਟ ਲਉ। ਸਵੇਰ ਦੇ ਸਮੇਂ ਫੁੱਲ ਨੂੰ ਵੱਢ ਲਉ। ਫੁੱਲਾਂ ਨੁੰ ਠੰਡੀ ਜਗਾ ਤੇ ਕੱਟ ਕੇ ਰੱਖੋ।

ਕਟਾਈ ਤੋਂ ਬਾਅਦ

ਫ਼ਸਲ ਕੱਟਣ ਤੋ ਬਾਅਦ ਫੁੱਲ ਦੇ ਅਕਾਰ ਦੇ ਅਨੁਸਾਰ ਛਾਂਟ ਲਉ।

ਰੈਫਰੈਂਸ

1.Punjab Agricultural University Ludhiana

2.Department of Agriculture

3.Indian Agricultural Research Instittute, New Delhi

4.Indian Institute of Wheat and Barley Research

5.Ministry of Agriculture & Farmers Welfare