ਟਿੰਡੇ ਦੀ ਖੇਤੀ

ਆਮ ਜਾਣਕਾਰੀ

ਟਿੰਡੇ ਨੂੰ ਪੰਜਾਬ ਵਿੱਚ ਟੀਂਡਾ ਵੀ ਕਿਹਾ ਜਾਂਦਾ ਹੈ। ਇਹ ਉੱਤਰੀ ਭਾਰਤ ਦੀ ਮਹੱਤਵਪੂਰਨ ਸਬਜ਼ੀ ਵਾਲੀ ਫਸਲ ਹੈ। ਇਸਦਾ ਮੂਲ ਸਥਾਨ ਭਾਰਤ ਹੈ। ਇਹ ਕੁਕੁਰਬਿਟੇਸਿਆਏ ਪ੍ਰਜਾਤੀ ਨਾਲ ਸੰਬੰਧ ਰੱਖਦਾ ਹੈ। ਇਸਦੇ ਕੱਚੇ ਫਲ ਸਬਜ਼ੀ ਬਣਾਉਣ ਲਈ ਵਰਤੇ ਜਾਂਦੇ ਹਨ। 100 ਗ੍ਰਾਮ ਦੇ ਕੱਚੇ ਫਲ ਵਿੱਚ 1.4% ਪ੍ਰੋਟੀਨ, 0.4% ਚਰਬੀ, 3.4% ਕਾਰਬੋਹਾਈਡ੍ਰੇਟਸ, 13 ਮਿ.ਗ੍ਰਾ. ਕੈਰੋਟੀਨ ਅਤੇ 18 ਮਿ.ਗ੍ਰਾ.  ਵਿਟਾਮਿਨ ਦੀ ਮਾਤਰਾ ਹੁੰਦੀ ਹੈ। ਇਸਦੇ ਫਲਾਂ ਤੋਂ ਕਈ ਤਰ੍ਹਾਂ ਦੀਆਂ ਦਵਾਈਆਂ ਵੀ ਤਿਆਰ ਹੁੰਦੀਆਂ ਹਨ, ਜਿਵੇਂ ਕਿ ਸੁੱਕੀ ਖੰਘ ਅਤੇ ਖੂਨ ਦੇ ਦੌਰੇ ਦੇ ਇਲਾਜ ਲਈ ਆਦਿ।

ਜਲਵਾਯੂ

 • Season

  Rainfall

  200-300mm
 • Season

  Temperature

  10-28°C
 • Season

  Sowing Temperature

  10-20°C
 • Season

  Harvesting Temperature

  20-28°C
 • Season

  Rainfall

  200-300mm
 • Season

  Temperature

  10-28°C
 • Season

  Sowing Temperature

  10-20°C
 • Season

  Harvesting Temperature

  20-28°C
 • Season

  Rainfall

  200-300mm
 • Season

  Temperature

  10-28°C
 • Season

  Sowing Temperature

  10-20°C
 • Season

  Harvesting Temperature

  20-28°C

ਮਿੱਟੀ

ਵਧੀਆ ਵਿਕਾਸ ਅਤੇ ਪੈਦਾਵਾਰ ਲਈ ਇਸਨੂੰ ਜੈਵਿਕ ਤੱਤਾਂ ਨਾਲ ਭਰਪੂਰ ਵਧੀਆ ਨਿਕਾਸ ਵਾਲੀ ਰੇਤਲੀ-ਦੋਮਟ ਮਿੱਟੀ ਦੀ ਲੋੜ ਹੁੰਦੀ ਹੈ। ਉਚਿੱਤ ਵਾਧੇ ਲਈ ਮਿੱਟੀ ਦਾ pH 6-7 ਹੋਣਾ ਚਾਹੀਦਾ ਹੈ। ਇਹ ਪਾਣੀ ਦੇ ਉੱਤਲੇ ਸਤਰ ਵਾਲੀਆਂ ਮਿੱਟੀਆਂ ਵਿੱਚ ਵਧੀਆ ਪੈਦਾਵਾਰ ਦਿੰਦੀ ਹੈ।

ਪ੍ਰਸਿੱਧ ਕਿਸਮਾਂ ਅਤੇ ਝਾੜ

Tinda 48: ਇਸ ਕਿਸਮ ਦੀਆਂ ਵੇਲਾਂ ਦੀ ਲੰਬਾਈ 75-100 ਸੈ.ਮੀ. ਹੁੰਦੀ ਹੈ। ਇਸਦੇ ਪੱਤੇ ਹਲਕੇ ਹਰੇ ਰੰਗ ਦੇ ਅਤੇ ਫਲ ਦਰਮਿਆਨੇ ਆਕਾਰ ਦੇ ਹੁੰਦੇ ਹਨ। ਇਸਦੇ ਫਲਾਂ ਦਾ ਰੰਗ ਚਮਕੀਲਾ ਹਲਕਾ ਹਰਾ ਹੁੰਦਾ ਹੈ। ਇਸਦਾ ਔਸਤਨ ਝਾੜ 25 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

Tinda Ludhiana:
ਇਸਦੇ ਫਲਾਂ ਦਾ ਰੰਗ ਹਲਕਾ ਹਰਾ, ਆਕਾਰ ਦਰਮਿਆਨਾ ਅਤੇ ਗੋਲ ਹੁੰਦਾ ਹੈ। ਇਸਦੀ ਹਰੇਕ ਵੇਲ 8-10 ਫਲ ਪੈਦਾ ਕਰਦੀ ਹੈ। ਇਸਦਾ ਗੁੱਦਾ ਨਰਮ, ਸਫੇਦ ਰੰਗ ਦਾ, ਘੱਟ ਬੀਜਾਂ ਵਾਲਾ ਅਤੇ ਪਕਾਉਣ ਲਈ ਵਧੀਆ ਕੁਆਲਿਟੀ ਦਾ ਹੁੰਦਾ ਹੈ। ਇਹ ਬਿਜਾਈ ਤੋਂ 60 ਦਿਨ ਬਾਅਦ ਤੱਕ ਪੱਕ ਕੇ ਤਿਆਰ ਹੋ ਜਾਂਦਾ ਹੈ। ਇਸਦਾ ਔਸਤਨ ਝਾੜ 18-24 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

Punjab Tinda-1: ਇਹ ਕਿਸਮ 2018 ਵਿੱਚ ਜਾਰੀ ਕੀਤੀ ਗਈ ਹੈ। ਇਸ ਕਿਸਮ ਦੇ ਪੱਤੇ ਹਰੇ ਅਤੇ ਥੋੜੇ ਮੁੜੇ ਹੋਏ ਹੁੰਦੇ ਹਨ। ਇਹ ਛੇਤੀ ਤਿਆਰ ਹੋਣ ਵਾਲੀ ਕਿਸਮ ਹੈ ਅਤੇ ਬਸੰਤ ਰੁੱਤ ਵਿੱਚ ਬਿਜਾਈ ਲਈ ਢੁੱਕਵੀਂ ਹੈ। ਇਸ ਦੇ ਫਲ ਗੋਲ, ਚਮਕੀਲੇ ਅਤੇ ਚਿੱਟੇ ਗੁੱਦੇ ਵਾਲੇ ਹੁੰਦੇ ਹਨ, ਜਿਨ੍ਹਾਂ ਦਾ ਔਸਤਨ ਭਾਰ 60 ਗ੍ਰਾਮ ਹੁੰਦਾ ਹੈ। ਇਸ ਕਿਸਮ ਦੀ ਪਹਿਲੀ ਤੁੜਾਈ ਬਿਜਾਈ ਤੋਂ 54 ਦਿਨ ਬਾਅਦ ਕੀਤੀ ਜਾ ਸਕਦੀ ਹੈ। ਇਸ ਕਿਸਮ ਦਾ ਝਾੜ 72 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

ਹੋਰ ਰਾਜਾਂ ਦੀਆਂ ਕਿਸਮਾਂ

Arka Tinda: ਇਹ ਕਿਸਮ ਇੰਡੀਅਨ ਇੰਸਟੀਟਿਊਟ ਆੱਫ ਹੋਰਟੀਕਲਚਰ ਰਿਸਰਚ, ਬੰਗਲੌਰ ਵਿਖੇ ਤਿਆਰ ਕੀਤੀ ਗਈ ਹੈ।

Anamalai Tinda

Mahyco Tinda

Swati: ਇਸਦੇ ਫਲ ਗੂੜੇ ਹਰੇ ਰੰਗ ਦੇ ਹੁੰਦੇ ਹਨ, ਜੋ ਦੋ ਮਹੀਨਿਆਂ ਵਿੱਚ ਪੱਕ ਕੇ ਤਿਆਰ ਹੋ ਜਾਂਦੇ ਹਨ।

ਖੇਤ ਦੀ ਤਿਆਰੀ

ਜ਼ਮੀਨ ਨੂੰ ਭੁਰਭੁਰਾ ਬਣਾਉਣ ਲਈ ਚੰਗੀ ਤਰ੍ਹਾਂ ਵਾਹੋ। ਖੇਤ ਦੀ ਤਿਆਰੀ ਸਮੇਂ 8-10 ਟਨ ਕਿਲੋ ਰੂੜੀ ਦੀ ਖਾਦ ਪਾਓ। ਫਿਰ ਬਿਜਾਈ ਲਈ ਬੈੱਡ ਤਿਆਰ ਕਰੋ। ਬੀਜਾਂ ਨੂੰ ਵੱਟਾਂ ਜਾਂ ਟੋਇਆਂ ਵਿੱਚ ਬੀਜਿਆ ਜਾ ਸਕਦਾ ਹੈ।

ਬਿਜਾਈ

ਬਿਜਾਈ ਦਾ ਸਮਾਂ
ਉੱਤਰੀ ਭਾਰਤ ਵਿੱਚ, ਇਸਦੀ ਖੇਤੀ ਦੋ ਵਾਰ ਕੀਤੀ ਜਾ ਸਕਦੀ ਹੈ। ਇਸਨੂੰ ਫਰਵਰੀ-ਮਾਰਚ ਅਤੇ ਜੂਨ-ਜੁਲਾਈ ਵਿੱਚ ਬੀਜਿਆ ਜਾਂਦਾ ਹੈ।

ਫਾਸਲਾ
ਬੀਜਾਂ ਨੂੰ ਬੈੱਡ ਦੇ ਦੋਨੋਂ ਪਾਸੇ 45 ਸੈ.ਮੀ. ਦੇ ਫਾਸਲੇ 'ਤੇ ਬੀਜੋ।

ਬੀਜ ਦੀ ਡੂੰਘਾਈ
ਬੀਜਾਂ ਨੂੰ 2-3 ਸੈ.ਮੀ. ਡੂੰਘਾਈ 'ਤੇ ਬੀਜਿਆ ਜਾਂਦਾ ਹੈ।

ਬਿਜਾਈ ਦਾ ਢੰਗ
ਬੀਜਾਂ ਨੂੰ ਸਿੱਧਾ ਬੈੱਡਾਂ ਜਾਂ ਵੱਟਾਂ 'ਤੇ ਬੀਜਿਆ ਜਾਂਦਾ ਹੈ।

ਬੀਜ

ਬੀਜ ਦੀ ਮਾਤਰਾ
ਹਰੇਕ ਜਗ੍ਹਾ ਤੇ ਦੋ ਬੀਜ ਬੀਜੋ। ਇੱਕ ਏਕੜ ਜ਼ਮੀਨ ਲਈ 1.5 ਕਿਲੋ ਬੀਜਾਂ ਦੀ ਵਰਤੋਂ ਕਰੋ।

ਬੀਜ ਦੀ ਸੋਧ
ਬਿਜਾਈ ਤੋਂ ਪਹਿਲਾਂ ਬੀਜਾਂ ਨੂੰ 12-24 ਘੰਟੇ ਲਈ ਪਾਣੀ ਵਿੱਚ ਡੋਬੋ। ਇਸ ਨਾਲ ਪੁੰਗਰਾਅ ਦੀ ਪ੍ਰਤੀਸ਼ਤਤਾ ਵੱਧ ਜਾਂਦੀ ਹੈ।
ਮਿੱਟੀ ਚੋਂ ਪੈਦਾ ਹੋਣ ਵਾਲੀ ਫੰਗਸ ਤੋਂ ਬੀਜਾਂ ਨੂੰ ਬਚਾਉਣ ਲਈ, ਬਿਜਾਈ ਤੋਂ ਪਹਿਲਾਂ ਕਾਰਬੈਂਡਾਜ਼ਿਮ 2 ਗ੍ਰਾਮ ਜਾਂ ਥੀਰਮ 2.5 ਗ੍ਰਾਮ ਨਾਲ ਪ੍ਰਤੀ ਕਿਲੋ ਬੀਜਾਂ ਨੂੰ ਸੋਧੋ। ਰਸਾਇਣਿਕ ਸੋਧ ਤੋਂ ਬਾਅਦ ਟ੍ਰਾਈਕੋਡਰਮਾ ਵਿਰਾਈਡ 4 ਗ੍ਰਾਮ ਜਾਂ ਸਿਊਡੋਮੋਨੱਸ ਫਲੂਰੋਸੈਂਸ 10 ਗ੍ਰਾਮ ਨਾਲ ਪ੍ਰਤੀ ਕਿਲੋ ਬੀਜਾਂ ਨੂੰ ਸੋਧੋ।

ਫੰਗਸਨਾਸ਼ੀ ਦਾ ਨਾਮ ਮਾਤਰਾ ਪ੍ਰਤੀ ਕਿਲੋ ਬੀਜ
Carbendazim 2gm
Thiram 2.5gm

ਖਾਦਾਂ

ਖਾਦਾਂ(ਕਿਲੋ ਪ੍ਰਤੀ ਏਕੜ)

UREA SSP MURIATE OF POTASH
90 125 35

 

ਤੱਤ(ਕਿਲੋ ਪ੍ਰਤੀ ਏਕੜ)

NITROGEN PHOSPHORUS POTASH
40 20 20

 

ਟਿੰਡੇ ਦੀ ਫਸਲ ਨੂੰ ਕੁੱਲ ਨਾਈਟ੍ਰੋਜਨ 40 ਕਿਲੋ(ਯੂਰੀਆ 90 ਕਿਲੋ), ਫਾਸਫੋਰਸ 20 ਕਿਲੋ( (ਸਿੰਗਲ ਸੁਪਰ ਫਾਸਫੇਟ 125 ਕਿਲੋ) ਅਤੇ ਪੋਟਾਸ਼ 20 ਕਿਲੋ( (ਮਿਊਰੇਟ ਆੱਫ ਪੋਟਾਸ਼ 35 ਕਿਲੋ) ਪ੍ਰਤੀ ਏਕੜ ਦੀ ਲੋੜ ਹੁੰਦੀ ਹੈ। ਨਾਈਟ੍ਰੋਜਨ ਦੀ ਇੱਕ-ਤਿਹਾਈ ਅਤੇ ਫਾਸਫੋਰਸ ਅਤੇ ਪੋਟਾਸ਼ ਦੀ ਪੂਰੀ ਮਾਤਰਾ ਬਿਜਾਈ ਸਮੇਂ ਪਾਓ। ਬਾਕੀ ਬਚੀ ਨਾਈਟ੍ਰੋਜਨ ਫਸਲ ਦੇ ਵਿਕਾਸ ਦੇ ਸ਼ੁਰੂਆਤੀ ਸਮੇਂ ਵਿੱਚ ਪਾਓ।

ਨਦੀਨਾਂ ਦੀ ਰੋਕਥਾਮ

ਨਦੀਨਾਂ ਦੀ ਰੋਕਥਾਮ ਅਤੇ ਮਿੱਟੀ ਵਿੱਚਲੀ ਨਮੀ ਨੂੰ ਬਰਕਰਾਰ ਰੱਖਣ ਲਈ ਕਾਲੀ ਪੋਲੀਥੀਨ ਸ਼ੀਟ ਨਾਲ ਮਲਚਿੰਗ ਕਰਨੀ ਸਹਾਈ ਹੋਵੇਗੀ। ਖੇਤ ਨੂੰ ਨਦੀਨ-ਮੁਕਤ ਬਣਾਉਣ ਲਈ ਹੱਥੀਂ ਗੋਡੀ ਕਰੋ ਅਤੇ ਨਦੀਨਾਂ ਦੀ ਜਾਂਚ ਕਰਦੇ ਰਹੋ। ਬਿਜਾਈ ਤੋਂ 15-20 ਦਿਨ ਬਾਅਦ ਪਹਿਲੀ ਹੱਥੀਂ ਗੋਡੀ ਕਰੋ। ਬਾਕੀ ਬਚੀਆਂ ਗੋਡੀਆਂ ਨਦੀਨਾਂ ਦੀ ਸੰਖਿਆ ਅਨੁਸਾਰ ਕਰੋ।

ਸਿੰਚਾਈ

ਘੱਟ ਸਮੇਂ ਦੀ ਫਸਲ ਹੋਣ ਕਾਰਨ ਇਸਨੂੰ ਬਾਰ-ਬਾਰ ਸਿੰਚਾਈ ਦੀ ਲੋੜ ਹੁੰਦੀ ਹੈ। ਜੇਕਰ ਬੀਜਾਂ ਨੂੰ ਪਹਿਲਾਂ ਹੀ ਸਿੰਚਿਤ ਵੱਟਾਂ ਤੇ ਬੀਜਿਆ ਹੋਵੇ, ਤਾਂ ਪਹਿਲੀ ਸਿੰਚਾਈ ਬਿਜਾਈ ਤੋਂ ਦੂਜੇ ਜਾਂ ਤੀਜੇ ਦਿਨ ਤੇ ਕਰੋ। ਮੌਸਮ, ਮਿੱਟੀ ਦੀ ਕਿਸਮ ਅਨੁਸਾਰ, ਗਰਮੀਆਂ ਵਿੱਚ 4-5 ਦਿਨਾਂ ਦੇ ਫਾਸਲੇ ਤੇ ਸਿੰਚਾਈ ਕਰੋ। ਵਰਖਾ ਰੁੱਤ ਸਮੇਂ ਸਿੰਚਾਈ ਵਰਖਾ ਦੀ ਆਵਰਤੀ ਅਨੁਸਾਰ ਕਰੋ। ਇਹ ਫਸਲ ਤੁਪਕਾ ਸਿੰਚਾਈ ਨੂੰ ਵਧੀਆ ਹੁੰਗਾਰਾ ਦਿੰਦੀ ਹੈ ਅਤੇ ਪੈਦਾਵਾਰ ਵਿੱਚ ਵੀ 28% ਤੱਕ ਸੁਧਾਰ ਆਉਂਦਾ ਹੈ।

ਪੌਦੇ ਦੀ ਦੇਖਭਾਲ

ਚੇਪਾ ਅਤੇ ਥਰਿੱਪ
 • ਕੀੜੇ ਮਕੌੜੇ ਤੇ ਰੋਕਥਾਮ

ਚੇਪਾ ਅਤੇ ਥਰਿੱਪ: ਇਹ ਪੱਤਿਆਂ ਦਾ ਰਸ ਚੂਸ ਲੈਂਦੇ ਹਨ, ਜਿਸ ਨਾਲ ਪੱਤੇ ਪੀਲੇ ਪੈ ਕੇ ਝੱੜ ਜਾਂਦੇ ਹਨ। ਥਰਿੱਪ ਦੇ ਹਮਲੇ ਨਾਲ ਪੱਤੇ ਮੁੜ ਜਾਂ ਹਨ ਅਤੇ ਕੱਪ ਦਾ ਆਕਾਰ ਲੈ ਲੈਂਦੇ ਹਨ।

ਜੇਕਰ ਇਨ੍ਹਾਂ ਦਾ ਹਮਲਾ ਦਿਖੇ ਤਾਂ ਰੋਕਥਾਮ ਲਈ ਥਾਇਆਮੈਥੋਕਸਮ 5 ਗ੍ਰਾਮ ਨੂੰ ਪ੍ਰਤੀ 15 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ।

ਪੱਤਿਆਂ ਤੇ ਧੱਬੇ
 • ਬਿਮਾਰੀਆਂ ਅਤੇ ਉਨ੍ਹਾਂ ਦੀ ਰੋਕਥਾਮ

ਪੱਤਿਆਂ ਦੇ ਸਫੇਦ ਧੱਬੇ: ਇਸ ਬਿਮਾਰੀ ਨਾਲ ਪੱਤਿਆਂ ਦੇ ਉੱਤਲੇ ਪਾਸੇ ਅਤੇ ਤਣੇ ਤੇ ਸਫੇਦ ਪਾਊਡਰ ਵਰਗੇ ਧੱਬੇ ਬਣ ਜਾਂਦੇ ਹਨ। ਇਹ ਪੌਦੇ ਨੂੰ ਭੋਜਨ ਦੇ ਰੂਪ ਵਿੱਚ ਵਰਤ ਕੇ ਨੁਕਸਾਨ ਪਹੁੰਚਾਉਂਦੀ ਹੈ। ਗੰਭੀਰ ਹਮਲਾ ਹੋਣ ਤੇ ਪੱਤੇ ਅਤੇ ਫਲ ਪੱਕਣ ਤੋਂ ਪਹਿਲਾਂ ਡਿੱਗ ਜਾਂਦੇ ਹਨ।

ਜੇਕਰ ਇਸਦਾ ਹਮਲਾ ਦਿਖੇ ਤਾਂ ਪਾਣੀ ਵਿੱਚ ਘੁਲਣਸ਼ੀਲ ਸਲਫਰ 20 ਗ੍ਰਾਮ ਨੂੰ ਪ੍ਰਤੀ 10 ਲੀਟਰ ਪਾਣੀ ਵਿੱਚ ਮਿਲਾ ਕੇ 2-3 ਵਾਰ 10 ਦਿਨਾਂ ਦੇ ਫਾਸਲੇ ਤੇ ਸਪਰੇਅ ਕਰੋ।

ਐਂਥਰਾਕਨੌਸ

ਐਂਥਰਾਕਨੌਸ: ਇਸ ਬਿਮਾਰੀ ਦਾ ਹਮਲਾ ਫਲਾਂ ਤੇ ਹੁੰਦਾ ਹੈ, ਜਿਸ ਕਾਰਨ ਫਲ ਸੁੱਕੇ ਹੋਏ ਦਿਖਾਈ ਦਿੰਦੇ ਹਨ। ਇਸਦੇ ਹਮਲੇ ਨੂੰ ਰੋਕਣ ਲਈ ਕਾਰਬੈਂਡਾਜ਼ਿਮ 2 ਗ੍ਰਾਮ ਨਾਲ ਪ੍ਰਤੀ ਕਿਲੋ ਬੀਜਾਂ ਨੂੰ ਸੋਧੋ। ਜੇਕਰ ਇਸਦਾ ਹਮਲਾ ਖੇਤ ਵਿੱਚ ਦਿਖੇ ਤਾਂ ਮੈਨਕੋਜ਼ੇਬ 2 ਗ੍ਰਾਮ ਜਾਂ ਕਾਰਬੈਂਡਾਜ਼ਿਮ 0.5 ਗ੍ਰਾਮ ਨੂੰ ਪ੍ਰਤੀ ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ।

ਫਸਲ ਦੀ ਕਟਾਈ

ਫਸਲ ਦੀ ਕਿਸਮ ਅਨੁਸਾਰ ਇਸਦੇ ਫਲ ਬਿਜਾਈ ਤੋਂ 60 ਦਿਨ ਬਾਅਦ ਤੱਕ ਪੱਕ ਕੇ ਤਿਆਰ ਹੋ ਜਾਂਦੇ ਹਨ। ਜਦੋਂ ਇਸਦੇ ਫਲ ਨਰਮ ਅਤੇ ਦਰਮਿਆਨੇ ਆਕਾਰ ਦੇ ਹੋ ਜਾਣ ਤਾਂ ਤੁੜਾਈ ਕਰ ਲਓ। ਇਸਦੀ ਤੁੜਾਈ 4-5 ਦਿਨਾਂ ਦੇ ਫਾਸਲੇ 'ਤੇ ਕਰੋ।

ਬੀਜ ਉਤਪਾਦਨ

ਟਿੰਡੇ ਨੂੰ ਹੋਰਨਾਂ ਕਿਸਮਾਂ ਤੋਂ 800 ਮੀਟਰ ਦੂਰੀ 'ਤੇ ਰੱਖੋ। ਖੇਤ 'ਚੋਂ ਨੁਕਸਾਨੇ ਪੌਦਿਆਂ ਨੂੰ ਕੱਢ ਦਿਓ। ਜਦੋ ਫਲ ਪੱਕ ਜਾਣ ਭਾਵ ਉਨ੍ਹਾਂ ਦਾ ਰੰਗ ਫਿੱਕਾ ਹੋ ਜਾਵੇ, ਤਾਂ ਤਾਜ਼ੇ ਪਾਣੀ ਵਿੱਚ ਫਲਾਂ ਨੂੰ ਹੱਥਾਂ ਨਾਲ ਮਸਲੋ ਅਤੇ ਫਿਰ ਬੀਜਾਂ ਨੂੰ ਗੁੱਦੇ ਤੋਂ ਵੱਖ ਕਰ ਲਓ। ਹੇਠਲੇ ਤਲ 'ਤੇ ਟਿਕੇ ਬੀਜਾਂ ਨੂੰ ਬੀਜਾਈ ਲਈ ਵਰਤਿਆ ਜਾ ਸਕਦਾ ਹੈ।

ਰੈਫਰੈਂਸ

1.Punjab Agricultural University Ludhiana

2.Department of Agriculture

3.Indian Agricultural Research Instittute, New Delhi

4.Indian Institute of Wheat and Barley Research

5.Ministry of Agriculture & Farmers Welfare