ਆਮ ਜਾਣਕਾਰੀ
ਇਸ ਨੂੰ "ਲੁਫਾ" ਕਾਲੀ ਤੋਰੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ । ਕਾਲੀ ਤੋਰੀ ਦੀਆਂ ਵੇਲਾਂ ਦਾ ਕੱਦ 30 ਫੁੱਟ ਅਤੇ ਇਸਤੋਂ ਜਿਆਦਾ ਵੀ ਹੁੰਦਾ ਹੈ। ਕਾਲੀ ਤੋਰੀ ਦੇ ਫਲ ਵੇਲਣਾ ਆਕਾਰ ਦੇ ਅਤੇ ਇਹਨਾਂ ਦਾ ਬਾਹਰੀ ਛਿਲਕਾ ਨਰਮ ਹਰੇ ਰੰਗ ਦਾ ਹੁੰਦਾ ਹੈ। ਫਲਾਂ ਦਾ ਅੰਦਰਲਾ ਗੁੱਦਾ ਸਫੈਦ ਰੰਗ ਦਾ ਰੇਸ਼ਿਆਂ ਵਾਲਾ ਹੁੰਦਾ ਹੈ ਅਤੇ ਇਸ ਦਾ ਸਵਾਦ ਥੋੜਾ ਕਰੇਲੇ ਦੀ ਤਰਾਂ ਹੁੰਦਾ ਹੈ। ਫਲਾਂ ਦਾ ਕੱਦ 1-2 ਫੁੱਟ ਹੁੰਦਾ ਹੈ। ਕਾਲੀ ਤੋਰੀ ਦੇ ਪੂਰੀ ਤਰਾਂ ਪੱਕੇ ਹੋਏ ਫਲਾਂ ਵਿੱਚ ਉੱਚ ਮਾਤਰਾ ਵਿੱਚ ਫਾਈਬਰ ਹੁੰਦਾ ਹੈ, ਜਿਸਦੀ ਵਰਤੋਂ ਕਲੀਨਿੰਗ ਏਜੰਟ ਦੇ ਰੂਪ ਵਿੱਚ ਅਤੇ ਟੇਬਲ ਮੈਟ, ਜੁੱਤਿਆਂ ਦੇ ਤਲਵੇ ਆਦਿ ਬਣਾਉਣ ਦੇ ਲਈ ਕੀਤੀ ਜਾਂਦੀ ਹੈ। ਚਮੜੀ ਦੀਆਂ ਬਿਮਾਰੀਆਂ ਦੇ ਇਲਾਜ਼ ਦੇ ਲਈ ਵੀ ਇਸ ਦੀ ਵਰਤੋਂ ਕੀਤੀ ਜਾਂਦੀ ਹੈ । ਭਾਰਤ ਵਿੱਚ ਇਸ ਨੂੰ ਪੰਜਾਬ, ਬਿਹਾਰ , ਉੱਤਰ ਪ੍ਰਦੇਸ਼, ਦਿੱਲੀ, ਗੁਜ਼ਰਾਤ, ਹਰਿਆਣਾ, ਰਾਜਸਥਾਨ ਅਤੇ ਝਾਰਖੰਡ ਵਿੱਚ ਉਗਾਇਆ ਜਾਂਦਾ ਹੈ।