ਅਰਵੀ ਦੀ ਫਸਲ

ਆਮ ਜਾਣਕਾਰੀ

ਇਹ ਇੱਕ ਸਦਾਬਹਾਰ ਜੜ੍ਹੀ-ਬੂਟੀ ਵਾਲਾ ਪੌਦਾ ਹੈ, ਜੋ ਊਸ਼ਣ ਅਤੇ ਉਪ-ਊਸ਼ਣ ਖੇਤਰਾਂ ਵਿੱਚ ਉਗਾਇਆ ਜਾਂਦਾ ਹੈ। ਇਸ ਫਸਲ ਦੇ ਵਾਧੇ ਲਈ ਗਰਮ ਮੌਸਮ ਦੀ ਲੋੜ ਹੁੰਦੀ ਹੈ। ਇਸਦੀ ਵਪਾਰਕ ਪੈਦਾਵਾਰ ਦਾ ਮੁੱਖ ਕਾਰਨ ਇਸਦੇ ਖਾਣਯੋਗ ਮਿੱਠੇ ਅਤੇ ਸਟਾਰਚੀ ਫਲ ਹਨ। ਅਰਵੀ ਨੂੰ ਤਾਰੋ ਅਤੇ ਤਾਰੋ ਦੀਆਂ ਜੜ੍ਹਾਂ ਨੂੰ ਇੱਡੋ, ਦਾਸ਼ੀਨ ਤੇ ਕਾਲੋ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਸਦਾ ਪੌਦਾ 1-2 ਮੀਟਰ ਕੱਦ ਦਾ ਹੁੰਦਾ ਹੈ। ਇਸਦੇ ਪੱਤਿਆਂ ਦਾ ਰੰਗ ਹਲਕਾ ਹਰਾ ਹੁੰਦਾ ਹੈ ਅਤੇ ਪੱਤੇ ਲੰਬੇ ਅਤੇ ਦਿਲ ਦੇ ਆਕਾਰ ਦੇ ਹੁੰਦੇ ਹਨ। ਇਹ ਸਿਹਤ ਲਈ ਵੀ ਬਹੁਤ ਲਾਭਦਾਇਕ ਹੈ, ਕਿਉਂਕਿ ਇਸ ਤੋਂ ਕੈਂਸਰ, ਬਲੱਡ ਪ੍ਰੈਸ਼ਰ, ਦਿਲ ਦੀਆਂ ਬਿਮਾਰੀਆਂ, ਸ਼ੂਗਰ, ਪਾਚਣ  ਕਿਰਿਆ, ਚਮੜੀ ਅਤੇ ਨਜ਼ਰ ਤੇਜ਼ ਕਰਨ ਆਦਿ ਲਈ ਦਵਾਈਆਂ ਤਿਆਰ ਕੀਤੀਆਂ ਜਾਂਦੀਆਂ ਹਨ। ਭਾਰਤ ਵਿੱਚ ਪੰਜਾਬ, ਮਨੀਪੁਰ, ਹਿਮਾਚਲ ਪ੍ਰਦੇਸ਼, ਅਸਾਮ, ਗੁਜਰਾਤ, ਮਹਾਂਰਾਸ਼ਟਰ, ਕੇਰਲਾ, ਆਂਧਰਾ ਪ੍ਰਦੇਸ਼, ਉੱਤਰਾਖੰਡ, ਉੜੀਸਾ, ਪੱਛਮੀ ਬੰਗਾਲ, ਬਿਹਾਰ, ਕਰਨਾਟਕ ਅਤੇ ਤੇਲੰਗਾਨਾ ਮੁੱਖ ਅਰਵੀ ਉਗਾਉਣ ਵਾਲੇ ਪ੍ਰਾਂਤ ਹਨ।

ਜਲਵਾਯੂ

 • Season

  Temperature

  18-35°C
 • Season

  Rainfall

  120-150mm
 • Season

  Sowing Temperature

  18-22°C
 • Season

  Harvesting Temperature

  25-35°C
 • Season

  Temperature

  18-35°C
 • Season

  Rainfall

  120-150mm
 • Season

  Sowing Temperature

  18-22°C
 • Season

  Harvesting Temperature

  25-35°C

ਮਿੱਟੀ

ਅਰਵੀ ਦੀ ਖੇਤੀ ਕਈ ਤਰ੍ਹਾਂ ਦੀ ਮਿੱਟੀ ਜਿਵੇਂ ਕਿ ਰੇਤਲੀ ਤੋਂ ਦੋਮਟ ਮਿੱਟੀ ਵਿੱਚ ਕੀਤੀ ਜਾਂਦੀ ਹੈ। ਪਰ ਇਹ ਰੇਤਲੀ ਦੋਮਟ ਜਾਂ ਜੈਵਿਕ ਤੱਤਾਂ ਦੀ ਭਰਪੂਰ ਮਾਤਰਾ ਵਾਲੀ ਮਿੱਟੀ ਵਿੱਚ ਵਧੀਆ ਪੈਦਾਵਾਰ ਦਿੰਦੀ ਹੈ। ਮਾੜੇ ਨਿਕਾਸ ਵਾਲੀ ਮਿੱਟੀ ਵਿੱਚ ਇਸਦੀ ਖੇਤੀ ਨਾ ਕਰੋ। ਘੱਟ ਉਪਜਾਊ ਅਤੇ ਨਮੀ ਵਾਲੀ ਮਿੱਟੀ ਇਸਦੀ ਪੈਦਾਵਾਰ ਦੀ ਕੁਆਲਿਟੀ ਨੂੰ ਘਟਾ ਦਿੰਦੀ ਹੈ।
 

ਪ੍ਰਸਿੱਧ ਕਿਸਮਾਂ ਅਤੇ ਝਾੜ

Punjab Arvi-1: ਇਹ ਕਿਸਮ 2009 ਵਿੱਚ ਤਿਆਰ ਕੀਤੀ ਗਈ। ਇਸਦੇ ਪੌਦੇ ਲੰਬੇ ਕੱਦ ਦੇ ਅਤੇ ਹਰੇ ਪੱਤਿਆਂ ਵਾਲੇ, ਜੋ ਤਿਰਛੇ ਸਿੱਧੇ ਅਤੇ ਵੱਡੇ ਆਕਾਰ ਦੇ ਹੁੰਦੇ ਹਨ। ਇਸਦੇ ਫਲ ਦਰਮਿਆਨੇ ਮੋਟੇ ਅਤੇ ਲੰਬੇ ਹੁੰਦੇ ਹਨ। ਇਸਦੇ ਫਲ ਭੂਰੇ ਰੰਗ ਦੇ ਹੁੰਦੇ ਹਨ ਅਤੇ ਇਨ੍ਹਾਂ ਦਾ ਅੰਦਰੂਨੀ ਗੁੱਦਾ ਕਰੀਮ ਵਰਗੇ ਰੰਗ ਦਾ ਹੁੰਦਾ ਹੈ। ਇਹ ਕਿਸਮ ਬਿਜਾਈ ਤੋਂ 175 ਦੁਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਸਦਾ ਔਸਤਨ ਝਾੜ 90 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

ਹੋਰ ਰਾਜਾਂ ਦੀਆਂ ਕਿਸਮਾਂ
Sree Pallavi, Sree Kiran, Sree Rashmi, Satamukhi (Kovvur), Co1 and Panchamukhi are the popular varieties for Arvi.

ਖੇਤ ਦੀ ਤਿਆਰੀ

ਅਰਵੀ ਦੀ ਖੇਤੀ ਲਈ, ਜ਼ਮੀਨ ਚੰਗੀ ਤਰ੍ਹਾਂ ਤਿਆਰ ਹੋਣੀ ਚਾਹੀਦੀ ਹੈ। ਮਿੱਟੀ ਨੂੰ ਭੁਰਭੁਰਾ ਬਣਾਉਣ ਲਈ, ਬਿਜਾਈ ਤੋਂ ਪਹਿਲਾਂ ਜ਼ਮੀਨ ਨੂੰ 2-3 ਵਾਰ ਵਾਹੋ ਅਤੇ ਫਿਰ ਸੁਹਾਗਾ ਫੇਰੋ। ਖੇਤ ਨਦੀਨ-ਮੁਕਤ ਹੋਣਾ ਚਾਹੀਦਾ ਹੈ।

ਬਿਜਾਈ

ਬਿਜਾਈ ਦਾ ਸਮਾਂ
ਉਚਿੱਤ ਪੈਦਾਵਾਰ ਲਈ, ਪੰਜਾਬ ਵਿੱਚ ਫਰਵਰੀ ਦੇ ਪਹਿਲੇ ਪੰਦਰਵਾੜੇ ਗੰਢੀਆਂ ਨੂੰ ਨਰਸਰੀ ਬੈੱਡਾਂ ਤੇ ਬੀਜੋ।

ਫਾਸਲਾ
ਕਤਾਰਾਂ ਵਿੱਚਲਾ ਫਾਸਲਾ 60 x 15 ਜਾਂ 45 x 20 ਸੈ.ਮੀ. ਰੱਖੋ।

ਬੀਜ ਦੀ ਡੂੰਘਾਈ
ਗੰਢਾਂ 6-7.5 ਸੈ.ਮੀ. ਦੀ ਡੂੰਘਾਈ ਤੇ ਬੀਜੋ।

ਬਿਜਾਈ ਦਾ ਢੰਗ

ਇਸਦੀਆਂ ਗੰਢੀਆਂ ਮਿੱਟੀ ਵਿੱਚ ਡੂੰਘਾਈ ਤੇ ਹੱਥੀਂ ਬੀਜੀਆਂ ਜਾਂਦੀਆਂ ਹਨ। ਇਸਦੀ ਬਿਜਾਈ ਟੋਏ ਪੁੱਟ ਕੇ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਇਸਦੀ ਬਿਜਾਈ ਆਲੂਆਂ ਵਾਂਗ ਮਸ਼ੀਨ ਨਾਲ ਵੀ ਕੀਤੀ ਜਾ ਸਕਦੀ ਹੈ।

ਬੀਜ

ਬੀਜ ਦੀ ਮਾਤਰਾ
ਇੱਕ ਏਕੜ ਜ਼ਮੀਨ ਲਈ 300-400 ਕਿਲੋ ਗੰਢੀਆਂ ਦੀ ਲੋੜ ਹੁੰਦੀ ਹੈ।

ਬੀਜ ਦੀ ਸੋਧ
ਬੀਜ ਦੀ ਸੋਧ ਲਈ ਗੰਢੀਆਂ ਨੂੰ ਬਵਿਸਟਿਨ ਦੇ 2% ਘੋਲ ਵਿੱਚ 30 ਮਿੰਟਾਂ ਲਈ ਡੋਬੋ। ਇਸ ਸੋਧ ਨਾਲ ਗੰਢੀਆਂ ਨੂੰ ਮਿੱਟੀ ਤੋਂ ਪੈਦਾ ਹੋਣਾ ਵਾਲੀਆਂ ਬਿਮਾਰੀਆਂ ਤੋਂ ਬਚਾਇਆ ਜਾ ਸਕਦਾ ਹੈ।

ਖਾਦਾਂ

ਖਾਦਾਂ (ਕਿਲੋ ਪ੍ਰਤੀ ਏਕੜ)

UREA SSP MOP
90 125 35

 

 

ਤੱਤ(ਕਿਲੋ ਪ੍ਰਤੀ ਏਕੜ)

NITROGEN P2O5 K2O
40 20 20

 

 

 ਬਿਜਾਈ ਤੋਂ ਪਹਿਲਾਂ 5-7 ਟਨ ਪ੍ਰਤੀ ਏਕੜ ਰੂੜੀ ਦੀ ਖਾਦ ਪਾਓ। ਰੂੜੀ ਦੀ ਖਾਦ ਦੇ ਨਾਲ ਯੂਰੀਆ 90 ਕਿਲੋ, ਸਿੰਗਲ ਸੁਪਰ ਫਾਸਫੇਟ 125 ਕਿਲੋ ਅਤੇ ਮਿਊਰੇਟ ਆੱਫ ਪੋਟਾਸ਼ 35 ਕਿਲੋ ਪ੍ਰਤੀ ਏਕੜ ਪਾਓ।

ਪੋਟਾਸ਼ੀਅਮ ਅਤੇ ਫਾਸਫੋਰਸ ਦੀ ਪੂਰੀ ਮਾਤਰਾ ਬਿਜਾਈ ਸਮੇਂ ਪਾਓ। ਨਾਈਟ੍ਰੋਜਨ ਦੀ ਮਾਤਰਾ 2 ਬਰਾਬਰ ਹਿੱਸਿਆਂ ਵਿੱਚ ਪਾਓ, ਪਹਿਲਾਂ ਬਿਜਾਈ ਸਮੇਂ ਅਤੇ ਫਿਰ ਬਾਕੀ ਬਚੀ ਖਾਦ ਗੋਡੀ ਅਤੇ ਜੜ੍ਹਾਂ 'ਤੇ ਮਿੱਟੀ ਚੜਾਉਣ ਸਮੇਂ ਪਾਓ।

ਨਦੀਨਾਂ ਦੀ ਰੋਕਥਾਮ

ਖੇਤ ਨੂੰ ਨਦੀਨ-ਮੁਕਤ ਰੱਖਣ ਲਈ, 1-2 ਵਾਰ ਕਹੀ ਨਾਲ ਗੋਡੀ ਕਰੋ ਅਤੇ ਹਰ ਗੋਡੀ ਤੋਂ ਬਾਅਦ ਜੜ੍ਹਾਂ 'ਤੇ ਮਿੱਟੀ ਚੜਾਓ।

ਸਿੰਚਾਈ

ਜ਼ਰੂਰਤ ਤੋਂ ਪਹਿਲਾਂ ਸਿੰਚਾਈ ਫਸਲ ਦੀ ਵਧੀਆ ਪੈਦਾਵਾਰ ਲਈ ਬਹੁਤ ਲਾਹੇਵੰਦ ਹੁੰਦੀ ਹੈ। ਗਰਮੀਆਂ ਵਿੱਚ, ਸਿੰਚਾਈ 3-4 ਦਿਨਾਂ ਦੇ ਫਾਸਲੇ ਤੇ ਕਰੋ ਅਤੇ ਵਰਖਾ ਰੁੱਤ ਵਿੱਚ ਸਿੰਚਾਈ ਦੀ ਲੋੜ ਨਹੀਂ ਹੁੰਦੀ ਹੈ। ਪਰ ਕਈ ਵਾਰ ਲੋੜ ਅਨੁਸਾਰ ਜੀਵਨ-ਰੱਖਿਅਕ ਸਿੰਚਾਈ ਜ਼ਰੂਰੀ ਹੁੰਦੀ ਹੈ। ਇਸ ਫਸਲ ਨੂੰ ਨਿਯਮਿਤ ਪੁੰਗਰਾਅ ਲਈ ਸਥਿਰ ਸਿੰਚਾਈ ਦੀ ਲੋੜ ਹੁੰਦੀ ਹੈ। ਇਸ ਲਈ ਬਿਜਾਈ ਤੋਂ ਤੁਰੰਤ ਬਾਅਦ ਸਿੰਚਾਈ ਕਰੋ। ਬੀਜਾਂ ਦੇ ਪੁੰਗਰਾਅ ਤੱਕ ਖੇਤ ਵਿੱਚ ਨਮੀ ਬਣਾਈ ਰੱਖੋ।

ਪੌਦੇ ਦੀ ਦੇਖਭਾਲ

ਪੱਤਿਆਂ ਦਾ ਝੁਲਸ ਰੋਗ
 • ਬਿਮਾਰੀਆਂ ਅਤੇ ਉਨ੍ਹਾਂ ਦੀ ਰੋਕਥਾਮ

ਪੱਤਾ ਝੁਲਸ ਰੋਗ: ਇਹ ਬਿਮਾਰੀ ਜ਼ਿਆਦਾਤਰ ਵਰਖਾ ਰੁੱਤ ਸਮੇਂ ਹਮਲਾ ਕਰਦੀ ਹੈ, ਜਦੋਂ ਰਾਤ ਦਾ ਤਾਪਮਾਨ 20-22° ਸੈ. ਅਤੇ ਦਿਨ ਦਾ ਤਾਪਮਾਨ 25-28° ਸੈ.  ਹੁੰਦਾ ਹੈ। ਇਸ ਬਿਮਾਰੀ ਨਾਲ ਨਵੇਂ ਪੱਤਿਆਂ ਤੇ ਪਾਣੀ ਵਰਗੇ ਧੱਬੇ ਪੈ ਜਾਂਦੇ ਹਨ, ਜੋ ਸੁੱਕਣ ਤੋਂ ਬਾਅਦ ਪੀਲੇ ਜਾਂ ਗੂੜੇ ਜਾਮਣੀ ਰੰਗ ਦੇ ਹੋ ਜਾਂਦੇ ਹਨ।

ਰੋਕਥਾਮ: ਇਸ ਬਿਮਾਰੀ ਦੀ ਰੋਕਥਾਮ ਲਈ 400-500 ਗ੍ਰਾਮ ਡਾਈਥੇਨ ਐੱਮ-45  ਨੂੰ 100-150 ਲੀਟਰ ਪਾਣੀ ਵਿੱਚ ਮਿਲਾ ਕੇ 7-14 ਦਿਨਾਂ ਦੇ ਫਾਸਲੇ ਤੇ ਪਾਓ।

ਐਲੋਮਏ ਬਾੱਬੋਨ ਵਾਇਰਸ

ਐਲੋਮਏ/ਬਾੱਬੋਨ ਵਾਇਰਸ: ਇਹ ਇੱਕ ਵਿਸ਼ਾਣੂ ਵਾਲੀ ਬਿਮਾਰੀ ਹੈ, ਜੋ ਕਿ ਬੇਸਿਲਾਈ ਫਾੱਰਮ ਵਾਇਰਸ ਕਾਰਨ ਹੁੰਦੀ ਹੈ। ਇਸ ਬਿਮਾਰੀ ਨਾਲ ਨਵੇਂ ਪੱਤਿਆਂ ਤੇ ਝੁਰੜੀਆਂ ਅਤੇ ਵੱਡੇ ਖੰਭਾਂ ਵਰਗਾ ਚਿਤਕਬਰਾ ਰੋਗ ਆ ਜਾਂਦਾ ਹੈ।

ਰੋਕਥਾਮ: ਇਸਦੀ ਰੋਕਥਾਮ ਲਈ ਰੋਧਕ ਕਿਸਮਾਂ ਦੀ ਵਰਤੋਂ ਕਰੋ ਅਤੇ ਨੁਕਸਾਨੇ ਪੌਦਿਆਂ ਨੂੰ ਖੇਤ ਚੋਂ ਪੁੱਟ ਦਿਓ।

 
ਦਾਸ਼ੀਨ ਦਾ ਚਿਤਕਬਰਾ ਰੋਗ

ਦਾਸ਼ੀਨ ਦਾ ਚਿਤਕਬਰਾ ਰੋਗ: ਇਹ ਇੱਕ ਵਿਸ਼ਾਣੂ ਵਾਲੀ ਬਿਮਾਰੀ ਹੈ, ਜੋ ਚੇਪੇ ਕਾਰਨ ਹੁੰਦੀ ਹੈ। ਇਸ ਬਿਮਾਰੀ ਦੇ ਲੱਛਣ ਠੰਡੇ ਮਹੀਨਿਆਂ ਵਿੱਚ ਦੇਖਣ ਨੂੰ ਮਿਲਦੇ ਹਨ। ਇਸ ਨਾਲ ਨਾੜੀ ਦਾ ਚਿਤਕਬਰਾ ਰੋਗ ਫੈਲ ਜਾਂਦਾ ਹੈ ਅਤੇ ਪੱਤਿਆਂ \ਤੇ ਵੱਖ-ਵੱਖ ਤਰ੍ਹਾਂ ਦੇ ਨਿਸ਼ਾਨ ਬਣੇ ਮਿਲਦੇ ਹਨ।

ਰੋਕਥਾਮ: ਇਸਦੀ ਰੋਕਥਾਮ ਲਈ ਅਰਵੀ ਦੀਆਂ ਵੱਖ-ਵੱਖ ਕਿਸਮਾਂ ਉਗਾਓ।

ਗੰਢੀਆਂ ਦਾ ਗਲਣਾ

ਗੰਢੀਆਂ ਦਾ ਗਲਣਾ: ਇਸ ਬਿਮਾਰੀ ਨਾਲ ਪੌਦੇ ਅਤੇ ਪੱਤਿਆਂ ਦਾ ਵਿਕਾਸ ਰੁੱਕ ਜਾਂਦਾ ਹੈ ਅਤੇ ਪੱਤੇ ਸਿਰ੍ਹਿਆਂ ਤੋਂ ਮੁੜ ਜਾਂਦੇ ਹਨ ਅਤੇ ਝੁਰੜੀਆਂ ਪੈ ਜਾਂਦੀਆਂ ਹਨ। ਪੱਤੇ ਪੀਲੇ ਅਤੇ ਧੱਬੇਦਾਰ ਹੋ ਜਾਂਦੇ ਹਨ।

ਰੋਕਥਾਮ: ਜੇਕਰ ਇਸਦਾ ਹਮਲਾ ਦਿਖੇ ਤਾਂ ਜ਼ਿਨੇਬ 75 ਡਬਲਿਯੂ ਪੀ ਜਾਂ ਐੱਮ-45 @400 ਗ੍ਰਾਮ ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ।

ਕੀੜੇ ਮਕੌੜਿਆਂ ਦਾ ਹਮਲਾ
 • ਕੀੜੇ ਮਕੌੜੇ ਤੇ ਰੋਕਥਾਮ

ਕੀੜੇ ਮਕੌੜਿਆਂ ਦਾ ਹਮਲਾ: ਇਹ ਬੀਜਾਂ ਤੇ ਹਮਲਾ ਕਰਦੇ ਹਨ ਅਤੇ ਬੀਜ ਉਤਪਾਦਨ ਨੂੰ ਨੁਕਸਾਨ ਪਹੁੰਚਾਉਂਦੇ ਹਨ।
ਰੋਕਥਾਮ: ਇਨ੍ਹਾਂ ਦੀ ਰੋਕਥਾਮ ਲਈ ਮੈਲਾਥਿਆਨ 50 ਈ ਸੀ @250 ਮਿ.ਲੀ. ਦੀ ਵਰਤੋਂ ਕਰੋ।

ਫਸਲ ਦੀ ਕਟਾਈ

ਇਸ ਫਸਲ ਦੀ ਪੁਟਾਈ ਪੱਤੇ ਪੀਲੇ ਪੈਣ 'ਤੇ ਬਿਜਾਈ ਤੋਂ 175-200 ਦਿਨ ਬਾਅਦ ਕੀਤੀ ਜਾਂਦੀ ਹੈ। ਨਰਮ ਅਰਵੀ ਦੀ ਪ੍ਰਾਪਤੀ ਲਈ, ਅਗੇਤੀ ਪੁਟਾਈ ਕਰੋ। ਪੁਟਾਈ ਦੇ ਕੰਮ ਨੂੰ ਹੋਰ ਆਸਾਨ ਕਰਨ ਲਈ ਖੇਤ ਨੂੰ ਚੰਗੀ ਤਰ੍ਹਾਂ ਪਾਣੀ ਲਾਓ। ਇਸਦੀ ਪੁਟਾਈ ਕਹੀ ਜਾਂ ਹੋਰ ਹੱਥੀਂ ਸੰਦਾਂ ਨਾਲ ਕੀਤੀ ਜਾਂਦੀ ਹੈ। ਪੁਟਾਈ ਤੋਂ ਬਾਅਦ ਅਰਵੀ ਨੂੰ ਸਾਫ ਕੀਤਾ ਜਾਂਦਾ ਹੈ ਅਤੇ ਫਿਰ ਛਾਂਟੀ ਕੀਤੀ ਜਾਂਦੀ ਹੈ।

ਕਟਾਈ ਤੋਂ ਬਾਅਦ

ਪੁਟਾਈ ਤੋਂ ਬਾਅਦ ਅਰਵੀ ਨੂੰ ਠੰਡੀ ਅਤੇ ਖੁਸ਼ਕ ਜਗ੍ਹਾ 'ਤੇ ਬੀਜ ਉਤਪਾਦਨ ਲਈ ਸਟੋਰ ਕਰ ਲਿਆ ਜਾਂਦਾ ਹੈ। ਠੰਡੀ ਅਤੇ ਖੁਸ਼ਕ ਜਗ੍ਹਾ 'ਤੇ ਸਟੋਰ ਕਰਨ ਨਾਲ ਅਰਵੀ ਨੂੰ ਗਲਣ ਰੋਗ ਤੋਂ ਬਚਾਇਆ ਜਾਂਦਾ ਹੈ। ਅਰਵੀ ਨੂੰ ਕੋਲਡ ਸਟੋਰ ਜਾਂ ਟੋਇਆਂ ਵਿੱਚ ਵੀ ਸਟੋਰ ਕੀਤਾ ਜਾ ਸਕਦਾ ਹੈ।