ਰਜਨੀਗੰਧਾ ਦੀ ਖੇਤੀ

ਆਮ ਜਾਣਕਾਰੀ

ਰਜਨੀਗੰਧਾ ਨੂੰ "ਨਿਸ਼ੀਗੰਧਾ" ਅਤੇ “ਸਵੋਰਡ ਲਿੱਲੀ” ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਹ ਇੱਕ ਸਦਾਬਹਾਰ ਜੜ੍ਹੀ-ਬੂਟੀ ਵਾਲਾ ਪੌਦਾ ਹੈ, ਜਿਸਦੀਆਂ 75-100 ਸੈ.ਮੀ. ਲੰਬੀਆਂ ਡੰਡੀਆਂ ਹੁੰਦੀਆਂ ਹਨ। ਇਹ ਚਿੱਟੇ ਚਿਮਣੀ ਦੇ ਆਕਾਰ ਵਰਗੇ 10-20 ਫੁੱਲ ਤਿਆਰ ਕਰਦੀ ਹੈ। ਇਹ ਦਿਖਣ ਵਿੱਚ ਆਕਰਸ਼ਕ ਅਤੇ ਮਿੱਠੀ ਖੁਸ਼ਬੂ ਵਾਲੇ ਹੁੰਦੇ ਹਨ। ਇਨ੍ਹਾਂ ਨੂੰ ਜ਼ਿਆਦਾ ਸਮੇਂ ਲਈ ਸਟੋਰ ਕਰਕੇ ਰੱਖਿਆ ਜਾ ਸਕਦਾ ਹੈ। ਕੱਟ ਫਲਾਵਰ ਦੀ ਵਰਤੋਂ ਗੁਲਦਸਤੇ ਬਣਾਉਣ ਲਈ ਕੀਤੀ ਜਾਂਦੀ ਹੈ। ਇਸਦੇ ਵੱਖ-ਵੱਖ ਫੁੱਲਾਂ ਨੂੰ ਗਾਰਲੰਦਾ ਅਤੇ ਵੇਣੀ ਬਣਾਉਣ ਲਈ ਵਰਤਿਆ ਜਾਂਦਾ ਹੈ। ਇਨ੍ਹਾਂ ਨੂੰ ਬੈੱਡਾਂ ਅਤੇ ਗਮਲਿਆਂ ਵਿੱਚ ਉਗਾਇਆ ਜਾ ਸਕਦਾ ਹੈ ਅਤੇ ਇਨ੍ਹਾਂ ਦੀ ਵਰਤੋਂ ਤੇਲ ਕੱਢਣ ਲਈ ਕੀਤੀ ਜਾਂਦੀ ਹੈ।

ਮਿੱਟੀ

ਰੇਤਲੀ ਚੀਕਣੀ ਅਤੇ ਪਾਣੀ ਦੇ ਵਧੀਆ ਨਿਕਾਸ ਵਾਲੀ ਮਿੱਟੀ ਰਜਨੀਗੰਧਾ ਦੀ ਖੇਤੀ ਲਈ ਉਚਿੱਤ ਹੈ। ਇਸਦੀ ਖੇਤੀ ਲਈ ਮਿੱਟੀ ਦਾ pH 6.5-7.5 ਹੋਣਾ ਚਾਹੀਦਾ ਹੈ।

ਪ੍ਰਸਿੱਧ ਕਿਸਮਾਂ ਅਤੇ ਝਾੜ

ਸਿੰਗਲ ਕਿਸਮਾਂ

Calcutta Single: ਇਹ ਚਿੱਟੇ ਫੁੱਲਾਂ ਦੀ ਕਿਸਮ ਹੈ। ਇਸਦੀ ਹਰੇਕ ਡੰਡੀ 60 ਸੈ.ਮੀ. ਲੰਬੀ ਹੁੰਦੀ ਹੈ ਜੋ ਲਗਭਗ 40 ਫੁੱਲ ਤਿਆਰ ਕਰਦੀ ਹੈ। ਇਹ ਮੁੱਖ ਤੌਰ 'ਤੇ ਲੂਜ਼ ਅਤੇ ਕੱਟ ਫਲਾਵਰ ਲਈ ਵਰਤੀ ਜਾਂਦੀ ਹੈ।

Prajwal: ਇਹ ਕਿਸਮ ਆਈ. ਆਈ. ਐਚ. ਆਰ, ਬੰਗਲੌਰ ਦੁਆਰਾ ਤਿਆਰ ਕੀਤੀ ਗਈ ਹੈ। ਇਹ ਕਿਸਮ “Mexican Single” ਅਤੇ “Shrinagar” ਦੇ ਸੁਮੇਲ ਤੋਂ ਤਿਆਰ ਕੀਤੀ ਗਈ ਹੈ। ਇਸਦੇ ਫੁੱਲਾਂ ਦੀਆਂ ਕਲੀਆਂ ਹਲਕੇ ਗੁਲਾਬੀ ਰੰਗ ਦੀਆਂ ਹੁੰਦੀਆਂ ਹਨ, ਜਿਹਨਾਂ ਤੋਂ ਚਿੱਟੇ ਰੰਗ ਦੇ ਫੁੱਲ ਤਿਆਰ ਹੁੰਦੇ ਹਨ। ਇਹ ਕਿਸਮ ਮੁੱਖ ਤੌਰ 'ਤੇ ਲੂਜ਼ ਅਤੇ ਕੱਟ ਫਲਾਵਰ ਲਈ ਵਰਤੀ ਜਾਂਦੀ ਹੈ।

ਡਬਲ ਕਿਸਮਾਂ

Rajat Rekha: ਇਹ ਕਿਸਮ ਐਨ. ਬੀ. ਆਈ., ਲਖਨਊ ਦੁਆਰਾ ਤਿਆਰ ਕੀਤੀ ਗਈ ਹੈ। ਇਸਦੇ ਪੱਤਿਆਂ ਦੇ ਵਿਚਕਾਰ ਅਤੇ ਫੁੱਲਾਂ 'ਤੇ ਚਾਂਦੀ ਵਰਗੇ ਅਤੇ ਚਿੱਟੇ ਰੰਗ ਦੀ ਧਾਰੀਆਂ ਹੁੰਦੀਆਂ ਹਨ।

Pearl double: ਇਸਦਾ ਇਹ ਨਾਮ ਇਸਦੇ ਲਾਲ ਰੰਗ ਦੇ ਫੁੱਲਾਂ ਦੇ ਕਰਕੇ ਪਿਆ, ਜੋ ਮੋਤੀਆਂ ਦੇ ਵਰਗੇ ਹੁੰਦੇ ਹਨ। ਇਸਨੂੰ ਕੱਟ ਫਲਾਵਰ, ਲੂਜ਼ ਫਲਾਵਰ ਅਤੇ ਤੇਲ ਦੀ ਪ੍ਰਾਪਤੀ ਲਈ ਵਰਤਿਆ ਜਾਂਦਾ ਹੈ।

Vaibhav: ਇਹ ਕਿਸਮ ਆਈ. ਆਈ. ਐੱਚ. ਆਰ., ਬੰਗਲੌਰ ਦੁਆਰਾ ਤਿਆਰ ਕੀਤੀ ਗਈ ਹੈ। ਇਹ ਕਿਸਮ “Mexican Single” ਅਤੇ “IIHR 2” ਦੇ ਸੁਮੇਲ ਤੋਂ ਤਿਆਰ ਕੀਤੀ ਗਈ ਹੈ। ਇਸਦੇ ਫੁੱਲਾਂ ਦੀਆਂ ਕਲੀਆਂ ਹਲਕੇ ਹਰੇ ਰੰਗ ਦੀਆਂ ਹੁੰਦੀਆਂ ਹਨ ਜਿਹਨਾਂ ਤੋਂ ਚਿੱਟੇ ਰੰਗ ਦੇ ਫੁੱਲ ਤਿਆਰ ਹੁੰਦੇ ਹਨ। ਇਸ ਦੀ ਵਰਤੋਂ ਕੱਟ ਫਲਾਵਰ ਲਈ ਕੀਤੀ ਜਾਂਦੀ ਹੈ।

ਹੋਰ ਰਾਜਾਂ ਦੀਆਂ ਕਿਸਮਾਂ

Single varieties: Arka Nirantra, Pune Single, Hyderabad single, Khahikuchi Single, Shrinagar, Phule Rajani, Mexican Single.

Double varieties: Hyderabad Double, Calcutta Double.

Semi-double varieties: Kalyani Double, Suvasini.

Variegated varieties: Swarna Rekha.

Variegated single varieties: Rajat (having white margin)

Variegated double varieties: Dhawal (having golden margin)

ਖੇਤ ਦੀ ਤਿਆਰੀ

ਰਾਜਨੀਗੰਧਾ ਦੀ ਖੇਤੀ ਲਈ, ਜ਼ਮੀਨ ਨੂੰ ਚੰਗੀ ਤਰ੍ਹਾਂ ਤਿਆਰ ਕਰੋ। ਮਿੱਟੀ ਨੂੰ ਭੁਰਭੁਰਾ ਕਰਨ ਲਈ, 2-3 ਵਾਹੀ ਕਰਨੀ ਜ਼ਰੂਰੀ ਹੈ। ਬਿਜਾਈ ਸਮੇਂ, 10-12 ਟਨ ਰੂੜੀ ਦੀ ਖਾਦ ਮਿੱਟੀ ਵਿੱਚ ਮਿਲਾਓ।

ਬੀਜ

ਬੀਜ ਦੀ ਮਾਤਰਾ
ਪ੍ਰਤੀ ਏਕੜ ਵਿੱਚ 2100-2500 ਗੰਢਾਂ ਦੀ ਵਰਤੋਂ ਕਰੋ।

ਬੀਜ ਦੀ ਸੋਧ
ਬਿਜਾਈ ਤੋਂ ਪਹਿਲਾ ਗੰਢਾਂ ਨੂੰ ਥੀਰਮ 0.3% ਜਾਂ ਕਪਤਾਨ 0.2% ਜਾਂ ਐਮੀਸਨ 0.2% ਜਾਂ ਬੈਨਲੇਟ 0.2% ਜਾਂ ਬਵਿਸਟਨ 0.2% ਨਾਲ 30 ਮਿੰਟ ਲਈ ਸੋਧੋ, ਤਾਂ ਜੋ ਮਿੱਟੀ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਇਆ ਜਾ ਸਕੇ।

ਬਿਜਾਈ

ਬਿਜਾਈ ਦਾ ਸਮਾਂ
ਬਿਜਾਈ ਲਈ ਮਾਰਚ-ਅਪ੍ਰੈਲ ਮਹੀਨੇ ਦਾ ਸਮਾਂ ਉਚਿੱਤ ਹੁੰਦਾ ਹੈ।

ਫਾਸਲਾ
ਰੋਪਣ ਲਈ 45 ਸੈ.ਮੀ. ਫਾਸਲੇ 'ਤੇ 90 ਸੈ.ਮੀ. ਚੌੜੇ ਬੈੱਡ ਤਿਆਰ ਕਰੋ|

ਬੀਜ ਦੀ ਡੂੰਘਾਈ
ਗੰਢਾਂ ਨੂੰ 5-7 ਸੈ.ਮੀ. ਡੂੰਘਾਈ 'ਤੇ ਬੀਜੋ।

ਬਿਜਾਈ ਦਾ ਢੰਗ
ਇਸਦੀ ਬਿਜਾਈ ਪ੍ਰਜਣਨ ਦੁਆਰਾ ਕੀਤੀ ਜਾਂਦੀ ਹੈ।

ਪ੍ਰਜਣਨ

ਇਸ ਫਸਲ ਦਾ ਪ੍ਰਜਣਨ ਗੰਢੀਆਂ ਦੁਆਰਾ ਹੁੰਦਾ ਹੈ। 1.5-2.0 ਸੈ.ਮੀ. ਵਿਆਸ ਅਤੇ 30 ਗ੍ਰਾਮ ਤੋਂ ਵੱਧ ਭਾਰ ਵਾਲੀਆਂ ਗੰਢੀਆਂ ਪ੍ਰਜਣਨ ਲਈ ਵਰਤੀਆਂ ਜਾਂਦੀਆਂ ਹਨ। ਇੱਕ ਤੁੜਾਈ ਲਈ, ਇੱਕ ਸਾਲ ਪੁਰਾਣੀ ਫਸਲ ਦੀਆਂ 1 ਜਾਂ 2 ਜਾਂ 3 ਗੰਢੀਆਂ ਜਾਂ ਗੰਢੀਆਂ ਦੇ ਇੱਕ ਗੁੱਛੇ ਨੂੰ ਇੱਕ ਜਗ੍ਹਾ 'ਤੇ ਬੀਜੋ ਅਤੇ ਇੱਕ ਸਾਲ ਤੋਂ ਵੱਧ ਪੁਰਾਣੀ ਫਸਲ ਦੀਆਂ 1 ਜਾਂ 2 ਗੰਢੀਆਂ ਇੱਕ ਜਗ੍ਹਾ 'ਤੇ ਬੀਜੋ। ਦੋਹਰੀ ਤੁੜਾਈ ਲਈ ਇੱਕ ਸਾਲ ਪੁਰਾਣੀ ਫਸਲ ਦੀ ਇੱਕ ਗੰਢੀ ਹੀ ਬੀਜੋ।

ਖਾਦਾਂ

ਖਾਦਾਂ (ਕਿਲੋ ਪ੍ਰਤੀ ਏਕੜ)

UREA SSP MOP
640 250 60


ਤੱਤ (ਕਿਲੋ ਪ੍ਰਤੀ ਏਕੜ)

NITROGEN PHOSPHORUS POTASH
296 40 40

 

ਖੇਤ ਦੀ ਤਿਆਰੀ ਦੇ ਸਮੇਂ, 5-10 ਟਨ ਰੂੜੀ ਦੀ ਖਾਦ ਪਾਓ। ਖਾਦ ਦੇ ਤੌਰ 'ਤੇ ਫਾਸਫੋਰਸ 40 ਕਿਲੋ(ਸਿੰਗਲ ਸੁਪਰ ਫਾਸਫੇਟ 250 ਕਿਲੋ), ਪੋਟਾਸ਼ 40 ਕਿਲੋ(ਮਿਊਰੇਟ ਆਫ ਪੋਟਾਸ਼ 60 ਕਿਲੋ) ਪ੍ਰਤੀ ਏਕੜ ਵਿੱਚ ਬਿਜਾਈ ਸਮੇਂ ਪਾਓ।

ਫਸਲ ਦੇ ਵਿਕਾਸ ਸਮੇਂ, ਨਾਈਟ੍ਰੋਜਨ 296 ਕਿਲੋ(ਯੂਰੀਆ 640 ਕਿਲੋ) ਪ੍ਰਤੀ ਏਕੜ ਪਾਓ। ਨਾਈਟ੍ਰੋਜਨ ਦੀ ਅੱਧੀ ਮਾਤਰਾ ਬਿਜਾਈ ਤੋਂ ਇੱਕ ਮਹੀਨਾ ਪਹਿਲਾਂ ਪਾਓ ਅਤੇ ਬਾਕੀ ਬਚੀ ਹੋਈ ਨਾਈਟ੍ਰੋਜਨ ਦੀ ਮਾਤਰਾ ਇੱਕ ਮਹੀਨੇ ਦੇ ਫਾਸਲੇ 'ਤੇ ਅਗਸਤ ਤੱਕ ਪਾਓ। ਖਾਦਾਂ ਪਾਉਣ ਤੋਂ ਬਾਅਦ, ਸਿੰਚਾਈ ਜ਼ਰੂਰ ਕਰੋ|


 

ਨਦੀਨਾਂ ਦੀ ਰੋਕਥਾਮ

ਖੇਤ ਨੂੰ ਨਦੀਨ-ਮੁਕਤ ਕਰਨ ਲਈ, 3-4 ਵਾਰੀ ਹੱਥਾਂ ਨਾਲ ਗੋਡੀ ਕਰੋ। ਰੋਪਣ ਤੋਂ ਤੁਰੰਤ ਬਾਅਦ ਅਤੇ ਰੋਪਣ ਤੋਂ 45 ਦਿਨ ਬਾਅਦ, ਐਟਰਾਜ਼ੀਨ 0.6 ਕਿਲੋ ਜਾਂ ਆਕਸੀਫਲੋਰਫੈਨ 0.2 ਕਿਲੋ ਜਾਂ ਪੈਂਡੀਮੈਥਾਲਿਨ 800 ਮਿ.ਲੀ. ਨੂੰ 200 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ 'ਚ ਨਦੀਨਾਂ ਦੇ ਉੱਗਣ ਤੋਂ ਪਹਿਲਾਂ ਸਪਰੇਅ ਕਰੋ।

ਸਿੰਚਾਈ

ਗੰਢਾਂ ਦੇ ਪੁੰਗਰਨ ਤੱਕ ਕੋਈ ਸਿੰਚਾਈ ਨਾ ਕਰੋ। ਪੁੰਗਰਨ ਤੋਂ ਬਾਅਦ ਅਤੇ 4-6 ਪੱਤੇ ਨਿਕਲਣ 'ਤੇ ਹਫਤੇ ਵਿੱਚ ਇੱਕ ਵਾਰ ਸਿੰਚਾਈ ਕਰੋ। ਮਿੱਟੀ ਅਤੇ ਜਲਵਾਯੂ ਦੇ ਅਧਾਰ 'ਤੇ, 8-12 ਸਿੰਚਾਈਆਂ ਕਰਨੀਆਂ ਜ਼ਰੂਰੀ ਹਨ।

ਘਾਟ ਅਤੇ ਇਸਦਾ ਇਲਾਜ

ਨਾਈਟ੍ਰੋਜਨ ਦੀ ਕਮੀ: ਨਾਈਟ੍ਰੋਜਨ ਦੀ ਕਮੀ ਹੋਣ ਕਰਕੇ, ਡੰਡੀਆਂ ਅਤੇ ਫੁੱਲਾਂ ਦੀ ਪੈਦਾਵਾਰ ਘੱਟ ਜਾਂਦੀ ਹੈ। ਪੱਤੇ ਪੀਲੇ-ਹਰੇ ਰੰਗ ਦੇ ਹੋ ਜਾਂਦੇ ਹਨ।

ਫਾਸਫੋਰਸ ਦੀ ਕਮੀ: ਫਾਸਫੋਰਸ ਦੀ ਕਮੀ ਹੋਣ ਕਰਕੇ, ਉੱਪਰ ਵਾਲੇ ਪੱਤੇ ਗੂੜੇ ਹਰੇ ਰੰਗ ਦੇ ਅਤੇ ਹੇਠਲੇ ਪੱਤੇ ਜਾਮੁਨੀ ਰੰਗ ਦੇ ਹੋ ਜਾਂਦੇ ਹਨ। ਇਸਦੇ ਲੱਛਣ ਵਿਕਾਸ ਰੁੱਕ ਜਾਣਾ ਅਤੇ ਫੁੱਲਾਂ ਦੀ ਗਿਣਤੀ ਘੱਟ ਹੋਣਾ ਆਦਿ ਹਨ।

ਕੈਲਸ਼ੀਅਮ ਦੀ ਕਮੀ: ਇਸਦੀ ਕਮੀ ਦੇ ਕਾਰਨ ਡੰਡੀਆਂ ਵਿੱਚ ਤਰੇੜ ਪੈ ਜਾਂਦੀ ਹੈ। ਕੈਲਸ਼ੀਅਮ ਦੀ ਜ਼ਿਆਦਾ ਕਮੀ ਹੋਣ ਕਰਕੇ ਕਲੀ ਗਲ ਜਾਂਦੀ ਹੈ।

ਮੈਗਨੀਸ਼ੀਅਮ ਦੀ ਕਮੀ: ਇਸਦੀ ਕਮੀ ਦੇ ਕਾਰਨ ਪੁਰਾਣੇ ਪੱਤਿਆਂ 'ਤੇ ਪੀਲਾਪਨ ਦੇਖਿਆ ਜਾ ਸਕਦਾ ਹੈ।

ਆਇਰਨ ਦੀ ਕਮੀ: ਇਸਦੀ ਕਮੀ ਦੇ ਕਾਰਨ ਨਵੇਂ ਪੱਤਿਆਂ 'ਤੇ ਪੀਲਾਪਨ ਦੇਖਿਆ ਜਾ ਸਕਦਾ ਹੈ।

ਬੋਰੋਨ ਦੀ ਕਮੀ: ਇਸਦੇ ਕਾਰਨ ਫੁੱਲਾਂ ਦਾ ਵਿਕਾਸ ਰੁੱਕ ਜਾਂਦਾ ਹੈ, ਪੱਤਿਆਂ ਵਿੱਚ ਤਰੇੜਾਂ ਪੈ ਜਾਂਦੀਆਂ ਹਨ ਅਤੇ ਪੱਤਿਆਂ ਦਾ ਆਕਾਰ ਬੇ-ਢੰਗਾ ਹੋ ਜਾਂਦਾ ਹੈ।

ਮੈਗਨੀਜ਼ ਦੀ ਕਮੀ: ਇਸਦੀ ਕਮੀ ਦੇ ਕਾਰਨ ਪੱਤਿਆਂ ਦੇ ਹੇਠਲੇ ਪਾਸੇ ਦੀਆਂ ਨਾੜਾਂ 'ਤੇ ਪੀਲਾਪਨ ਦੇਖਿਆ ਜਾ ਸਕਦਾ ਹੈ।

ਪੌਦੇ ਦੀ ਦੇਖਭਾਲ

ਤਣੇ ਦਾ ਗਲਣਾ
  • ਬਿਮਾਰੀਆਂ ਅਤੇ ਰੋਕਥਾਮ

ਤਣਾ ਗਲਣ: ਇਹ ਸਕਲੇਰੋਟੀਅਮ ਰੋਲਫਸੀ ਦੇ ਕਾਰਨ ਹੁੰਦੀ ਹੈ। ਇਸ ਬਿਮਾਰੀ ਦੇ ਲੱਛਣ ਪੱਤਿਆਂ ਦੀ ਪਰਤ ਤੇ ਫੰਗਸ ਦਿਖਾਈ ਦੇਣਾ, ਹਰੇ ਰੰਗ ਦੇ ਧੱਬੇ ਅਤੇ ਪੱਤੇ ਝੜ ਜਾਣਾ ਆਦਿ ਹਨ।

ਇਲਾਜ: ਇਸਦੀ ਰੋਕਥਾਮ ਲਈ ਬਰਾਸੀਕੋਲ(20%) 12.5 ਕਿਲੋ ਪ੍ਰਤੀ ਏਕੜ ਮਿੱਟੀ ਵਿਚ ਪਾਓ।

धब्बे और झुलस रोग

ਧੱਬੇ ਅਤੇ ਝੁਲਸ ਰੋਗ: ਇਹ ਬਿਮਾਰੀ ਮੁੱਖ ਤੌਰ \'ਤੇ ਵਰਖਾ ਵਾਲੇ ਮੌਸਮ ਵਿਚ ਫੈਲਦੀ ਹੈ। ਇਸ ਬਿਮਾਰੀ ਦੇ ਕਾਰਨ ਫੁੱਲਾਂ \'ਤੇ ਗੂੜੇ ਭੂਰੇ ਰੰਗ ਦੇ ਧੱਬੇ ਦਿਖਾਈ ਦਿੰਦੇ ਹਨ ਅਤੇ ਫੁੱਲ ਦੇ ਸਾਰੇ ਭਾਗ ਸੁੱਕ ਜਾਂਦੇ ਹਨ।

ਇਲਾਜ:
ਇਸਦੀ ਰੋਕਥਾਮ ਲਈ ਕਾਰਬੈਂਡਾਜ਼ਿਮ 2 ਗ੍ਰਾਮ ਪ੍ਰਤੀ ਲੀਟਰ ਪਾਣੀ ਵਿੱਚ ਮਿਲਾ ਕੇ 15 ਦਿਨਾਂ ਦੇ ਫਾਸਲਾ \'ਤੇ ਸਪਰੇਅ ਕਰੋ।

ਸੋਕਾ: ਇਸ ਬਿਮਾਰੀ ਦੇ ਕਾਰਨ ਪੱਤੇ ਝੜਨੇ ਸ਼ੁਰੂ ਹੋ ਜਾਂਦੇ ਹਨ। ਪਹਿਲਾਂ ਪੱਤੇ ਪੀਲੇ ਪੈਂਦੇ ਹਨ, ਫਿਰ ਸੁੱਕ ਕੇ ਝੜ ਜਾਂਦੇ ਹਨ। ਇਹ ਹੌਲੀ-ਹੌਲੀ ਪੂਰੇ ਪੌਦੇ 'ਤੇ ਹਮਲਾ ਕਰਦੇ ਹਨ। ਨੁਕਸਾਨੇ ਤਣੇ ਅਤੇ ਪੱਤਿਆਂ 'ਤੇ ਰੂੰ ਵਰਗੀ ਮੋਟੀ ਪਰਤ ਬਣੀ ਦਿਖਾਈ ਦਿੰਦੀ ਹੈ।

ਇਲਾਜ: ਇਸਦੀ ਰੋਕਥਾਮ ਲਈ ਜ਼ਿਨੇਬ 0.3%@ 2 ਗ੍ਰਾਮ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਪ੍ਰਤੀ ਏਕੜ 'ਤੇ ਸਪਰੇਅ ਕਰੋ।

ਚੇਪਾ
  • ਕੀੜੇ ਮਕੌੜੇ ਅਤੇ ਰੋਕਥਾਮ

ਚੇਪਾ: ਇਹ ਛੋਟੇ ਕੀੜੇ ਹੁੰਦੇ ਹਨ ਜੋ ਫੁੱਲ ਦੀਆਂ ਕਲੀਆਂ ਅਤੇ ਨਵੇਂ ਪੱਤਿਆਂ ਨੂੰ ਖਾ ਕੇ ਨੁਕਸਾਨ ਕਰਦੇ ਹਨ।

ਇਲਾਜ: ਚੇਪੇ ਦੀ ਰੋਕਥਾਮ ਲਈ ਮੈਲਾਥਿਆਨ 0.1%@ 3 ਮਿ.ਲੀ. ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਪ੍ਰਤੀ ਏਕੜ ਤੇ 15 ਦਿਨਾਂ ਦੇ ਫਾਸਲੇ ਤੇ ਸਪਰੇਅ ਕਰੋ|

थ्रिप्स

ਥਰਿੱਪ: ਇਹ ਫੁੱਲ ਦੀ ਡੰਡੀ, ਪੱਤੇ ਅਤੇ ਫੁੱਲਾਂ ਨੂੰ ਖਾ ਕੇ ਨੁਕਸਾਨ ਕਰਦਾ ਹੈ।

ਇਲਾਜ:
ਥਰਿੱਪ ਦੀ ਰੋਕਥਾਮ ਲਈ ਮੈਲਾਥਿਆਨ 0.1%@ 3 ਮਿ.ਲੀ. ਨੂੰ ਪ੍ਰਤੀ ਲੀਟਰ ਦੇ ਹਿਸਾਬ ਨਾਲ ਪ੍ਰਤੀ ਏਕੜ \\\'ਤੇ ਸਪਰੇਅ ਕਰੋ।

भुंडी

ਭੂੰਡੀ: ਇਹ ਪੌਦੇ ਦੇ ਪੱਤਿਆਂ ਅਤੇ ਸ਼ਾਖਾਵਾਂ ਨੂੰ ਨੁਕਸਾਨ ਪਹੁੰਚਾਉਂਦੀ ਹੈ। ਇਹ ਪੱਤਿਆਂ ਅਤੇ ਜੜ੍ਹਾਂ ਨੂੰ ਸਿਰੇ ਤੋਂ ਖਾ ਕੇ ਪੌਦੇ ਨੂੰ ਨੁਕਸਾਨ ਕਰਦੀ ਹੈ।

ਇਲਾਜ: ਇਸਦੀ ਰੋਕਥਾਮ ਲਈ BHC dust @10% ਮਿੱਟੀ ਵਿੱਚ ਮਿਲਾਓ।

टिड्डे

ਟਿੱਡਾ: ਇਹ ਨਵੇਂ ਪੱਤਿਆਂ ਅਤੇ ਫੁੱਲਾਂ ਦੀਆਂ ਕਲੀਆਂ ਨੂੰ ਖਾਂਦੇ ਹਨ, ਜਿਸ ਨਾਲ ਪੱਤਿਆਂ ਅਤੇ ਫੁੱਲਾਂ ਨੂੰ ਨੁਕਸਾਨ ਹੁੰਦਾ ਹੈ।

ਇਲਾਜ:
ਇਸਦੀ ਰੋਕਥਾਮ ਲਈ ਮੈਲਾਥਿਆਨ 0.1% @ 3 ਮਿ.ਲੀ. ਜਾਂ ਕੁਇਨਲਫੋਸ 0.05%@ 2 ਮਿ.ਲੀ.  ਜਾਂ ਕਾਰਬਰਿਲ 0.2% @ 6 ਗ੍ਰਾਮ ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰੋ।

ਕਲੀ ਦਾ ਗੜੂੰਆ

ਕਲੀ ਦਾ ਗੜੂੰਆ: ਇਹ ਮੁੱਖ ਤੌਰ ਤੇ ਕਲੀਆਂ ਤੇ ਅੰਡੇ ਦੇ ਕੇ ਉਹਨਾਂ ਨੂੰ ਨੁਕਸਾਨ ਕਰਦੇ ਹਨ, ਫਿਰ ਲਾਰਵਾ ਫੁੱਲ ਦੀ ਕਲੀਆਂ ਨੂੰ ਖਾਂਦਾ ਹੈ, ਜਿਸ ਨਾਲ ਕਲੀਆਂ ਵਿੱਚ ਸੁਰਾਖ ਹੋ ਜਾਂਦੇ ਹਨ।

ਇਲਾਜ: ਇਸਦੀ ਰੋਕਥਾਮ ਲਈ ਕਾਰਬਰਿਲ@0.2% @ 6 ਗ੍ਰਾਮ ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਪ੍ਰਤੀ ਏਕੜ ਤੇ ਸਪਰੇਅ ਕਰੋ।

ਫਸਲ ਦੀ ਕਟਾਈ

ਰੋਪਣ ਦੇ 3-3.5 ਮਹੀਨੇ ਬਾਅਦ ਫੁੱਲਾਂ ਦੀ ਤੁੜਾਈ ਕੀਤੀ ਜਾਂਦੀ ਹੈ। ਇਸਦੇ ਫੁੱਲ ਖਿੱੜਣ ਦਾ ਸਮਾਂ ਅਗਸਤ-ਸਤੰਬਰ ਮਹੀਨੇ ਦਾ ਹੁੰਦਾ ਹੈ। ਇਸਦੀ ਤੁੜਾਈ ਹੇਠਲੇ 2-3 ਫੁੱਲ ਖਿੱੜਣ 'ਤੇ ਕਰਨੀ ਚਾਹੀਦੀ ਹੈ। ਡੰਡੀਆਂ ਨੂੰ ਤਿੱਖੇ ਚਾਕੂ ਨਾਲ ਕੱਟ ਦਿਓ। ਕੱਟ ਫਲਾਵਰ ਤੋਂ ਪਹਿਲੇ ਸਾਲ ਵਿੱਚ ਔਸਤਨ ਪੈਦਾਵਾਰ ਨਾਲ 1.4-2 ਲੱਖ ਪ੍ਰਤੀ ਏਕੜ ਦੀ ਅਤੇ ਲੂਜ਼ ਫੁੱਲਾਂ ਨਾਲ 2.5-4 ਲੱਖ ਪ੍ਰਤੀ ਏਕੜ ਦੀ ਕਮਾਈ ਕੀਤੀ ਜਾ ਸਕਦੀ ਹੈ। ਦੂਜੇ ਅਤੇ ਅਗਲੇ ਸਾਲ, ਇਸਦੀ ਔਸਤਨ ਪੈਦਾਵਾਰ ਨਾਲ ਕੱਟ ਫਲਾਵਰ 2-2.5 ਲੱਖ ਪ੍ਰਤੀ ਏਕੜ ਦੀ ਅਤੇ ਲੂਜ਼ ਫੁੱਲਾਂ ਨਾਲ 4-5 ਲੱਖ ਪ੍ਰਤੀ ਏਕੜ ਦੀ ਕਮਾਈ ਕੀਤੀ ਜਾ ਸਕਦੀ ਹੈ। ਫੁੱਲਾਂ ਦੀ ਤੁੜਾਈ ਤੋਂ ਬਾਅਦ, ਫੁੱਲਾਂ ਦੀਆਂ ਡੰਡੀਆਂ ਵੱਖ ਕਰ ਦਿੱਤੀਆਂ ਜਾਂਦੀਆਂ ਹਨ ਅਤੇ ਫੁੱਲਾਂ ਨੂੰ ਬੋਰੀਆਂ ਵਿੱਚ ਜਾਂ ਸੂਤੀ ਕਪੜੇ ਵਿੱਚ ਲਪੇਟ ਕੇ ਛਾਂ ਵਿੱਚ ਰੱਖੋ।