ਗੇਂਦੇ ਦੀ ਫਸਲ ਬਾਰੇ ਜਾਣਕਾਰੀ

ਆਮ ਜਾਣਕਾਰੀ

ਇਹ ਫੁੱਲ ਆਮ ਤੋਰ ਤੇ ਭਾਰਤ ਵਿੱਚ ਪਾਇਆ ਜਾਂਦਾ ਹੈ।ਇਹ ਬਹੁਤ ਹੀ ਮਹੱਤਵਪੂਰਨ ਫੁੱਲ ਹੈ ਜੋ ਕਿ ਧਾਰਮਿਕ ਅਤੇ ਸਮਾਜਿਕ ਕਾਰਜ ਵਿੱਚ ਵਿਆਪਕ ਤੋਰ ਤੇ ਵਰਤਿਆ ਜਾਂਦਾ ਹੈ। ਇਹ ਫਸਲ ਹੋਰਨਾਂ ਫਸਲਾਂ ਨੂੰ ਕੀਟਾਂ ਦੇ ਹਮਲੇ ਤੋਂ ਬਚਾਉਣ ਲਈ ਵਰਤੀ ਜਾਂਦੀ ਹੈ। ਇਹ ਘੱਟ ਸਮੇਂ ਵਾਲੀ ਫਸਲ ਹੈ, ਜਿਸ ਤੇ ਲਾਗਤ ਘੱਟ ਹੁੰਦੀ ਹੈ, ਇਹ ਭਾਰਤ ਦੀ ਪ੍ਰਸਿੱਧ ਫਸਲ ਹੈ। ਗੇਂਦੇ ਦੇ ਫੁੱਲ ਦਾ ਆਕਾਰ ਅਤੇ ਰੰਗ ਆਕਰਸ਼ਕ ਹੁੰਦਾ ਹੈ। ਇਸਦੀ ਖੇਤੀ ਆਸਾਨ ਹੋਣ ਕਾਰਨ ਇਹ ਫਸਲ ਬਹੁਤ ਸਾਰੇ ਕਿਸਾਨਾਂ ਦੁਆਰਾ ਅਪਨਾਈ ਜਾਂਦੀ ਹੈ। ਰੰਗ ਅਤੇ ਆਕਾਰ ਦੇ ਅਧਾਰ ਤੇ ਇਸ ਦੀਆਂ ਮੁੱਖ ਦੋ ਕਿਸਮਾਂ ਅਫਰੀਕਨ ਗੇਂਦਾ ਅਤੇ ਫਰੈਂਚ ਗੇਂਦਾ ਹਨ। ਫਰੈਂਚ ਗੇਂਦੇ ਦੇ ਪੌਦੇ ਅਤੇ ਇਸਦੇ ਫੁੱਲਾਂ ਦਾ ਆਕਾਰ ਅਫਰੀਕਨ ਗੇਂਦੇ ਦੇ ਮੁਕਾਬਲੇ ਛੋਟਾ ਹੁੰਦਾ ਹੈ। ਭਾਰਤ ਵਿੱਚ ਮਹਾਂਰਾਸ਼ਟਰ, ਕਰਨਾਟਕ, ਗੁਜਰਾਤ, ਆਂਧਰਾ ਪ੍ਰਦੇਸ਼, ਤਾਮਿਲਨਾਡੂ ਅਤੇ ਮੱਧ ਪ੍ਰਦੇਸ਼ ਗੇਂਦੇ ਦੀ ਪੈਦਾਵਾਰ ਲਈ ਮੁੱਖ ਹਨ। ਇਸ ਫਸਲ ਦੀ ਖਰੀਦਾਰੀ ਸਭ ਤੋਂ ਵੱਧ ਦੁਸ਼ਹਿਰਾ ਅਤੇ ਦਿਵਾਲੀ ਇਨ੍ਹਾਂ ਦੋ ਤਿਉਹਾਰਾਂ ਤੇ ਕੀਤੀ ਜਾਂਦੀ ਹੈ।

ਜਲਵਾਯੂ

 • Season

  Temperature

  25-35°C
 • Season

  Rainfall

  100-150cm
 • Season

  Harvesting Temperature

  28-32°C
 • Season

  Sowing Temperature

  25-35°C
 • Season

  Temperature

  25-35°C
 • Season

  Rainfall

  100-150cm
 • Season

  Harvesting Temperature

  28-32°C
 • Season

  Sowing Temperature

  25-35°C
 • Season

  Temperature

  25-35°C
 • Season

  Rainfall

  100-150cm
 • Season

  Harvesting Temperature

  28-32°C
 • Season

  Sowing Temperature

  25-35°C
 • Season

  Temperature

  25-35°C
 • Season

  Rainfall

  100-150cm
 • Season

  Harvesting Temperature

  28-32°C
 • Season

  Sowing Temperature

  25-35°C

ਮਿੱਟੀ

ਇਸਨੂੰ ਕਈ ਤਰ੍ਹਾਂ ਦੀ ਮਿੱਟੀ ਵਿੱਚ ਉਗਾਇਆ ਜਾ ਸਕਦਾ ਹੈ। ਇਹ ਵਧੀਆ ਨਿਕਾਸ ਵਾਲੀ ਉਪਜਾਊ ਮਿੱਟੀ ਵਿੱਚ ਬਹੁਤ ਵਧੀਆ ਉਗਦੀ ਹੈ। ਮਿੱਟੀ ਵਧੀਆ ਨਿਕਾਸ ਵਾਲੀ ਹੋਣੀ ਚਾਹੀਦੀ ਹੈ, ਇਹ ਫਸਲ ਪਾਣੀ ਨੂੰ ਰੋਕਣ ਵਾਲੀ ਮਿੱਟੀ ਵਿੱਚ ਸਥਿਰ ਨਹੀਂ ਰਹਿ ਸਕਦੀ। ਮਿੱਟੀ ਦੀ pH 6.5 ਤੋਂ 7.5 ਹੋਣੀ ਚਾਹੀਦੀ ਹੈ। ਤੇਜ਼ਾਬੀ ਅਤੇ ਖਾਰੀ ਮਿੱਟੀ ਇਸ ਦੀ ਖੇਤੀ ਲਈ ਅਨੁਕੂਲ ਨਹੀਂ ਹੈ। ਫਰੈਂਚ ਗੇਂਦੇ ਦੀ ਕਿਸਮ ਹਲਕੀ ਮਿੱਟੀ ਵਿੱਚ ਵਧੀਆ ਵਿਕਾਸ ਕਰਦੀ ਹੈ, ਜਦ ਕਿ ਅਫਰੀਕਨ ਗੇਂਦੇ ਦੀ ਕਿਸਮ ਜਿਆਦਾ ਜੈਵਿਕ ਖਾਦ ਵਾਲੀ ਮਿੱਟੀ ਵਿੱਚ ਵਿਕਾਸ ਕਰਦੀ ਹੈ।
 

ਪ੍ਰਸਿੱਧ ਕਿਸਮਾਂ ਅਤੇ ਝਾੜ

African Marigold: ਇਹ ਕਿਸਮ  90 ਸੈ. ਮੀ. ਲੰਬੀ ਹੁੰਦੀ ਹੈ। ਇਸਦੇ ਫੁੱਲ ਆਕਾਰ ਵਿੱਚ ਵੱਡੇ ਅਤੇ ਲੈਮਨ, ਪੀਲੇ, ਸੁਨਹਿਰੇ, ਸੰਤਰੀ ਅਤੇ ਗੁੜੇ ਪੀਲੇ ਰੰਗ ਦੇ ਹੁੰਦੇ ਹਨ। ਇਹ ਲੰਬੇ ਸਮੇਂ ਦੀ ਕਿਸਮ ਹੈ। ਇਸ ਦੀਆਂ ਕਈ ਹੋਰ ਕਿਸਮਾਂ ਜਿਵੇਂ ਕਿ Giant Double African Orange, Crown of Gold, Giant Double African Yellow, Chrysanthemum Charm, Golden Age, Cracker Jack ਆਦਿ ਹਨ।

French Marigold: ਇਹ ਛੋਟੇ ਕੱਦ ਦੀ ਅਤੇ ਜਲਦੀ ਪੱਕਣ ਵਾਲੀ ਕਿਸਮ ਹੈ। ਇਸਦੇ ਫੁੱਲ ਆਕਾਰ ਵਿੱਚ ਛੋਟੇ ਅਤੇ ਪੀਲੇ, ਸੰਤਰੀ, ਸੁਨਹਿਰੇ ਪੀਲੇ, ਲਾਲ ਜੰਗੀ ਅਤੇ ਭੂਰਾ-ਲਾਲ ਰੰਗ ਦੇ ਹੁੰਦੇ ਹਨ। ਇਸ ਦੀਆਂ ਕਈ ਹੋਰ ਕਿਸਮਾਂ ਜਿਵੇਂ ਕਿ Rusty Red, Butter Scotch, Red Borcade, Star of India, Lemon drop ਆਦਿ ਹੈ।

Pusa Basanti Gainda: ਇਹ ਲੰਬੇ ਸਮੇਂ ਦੀ ਕਿਸਮ ਹੈ। ਇਸਦਾ ਪੌਦਾ 58.80 ਸੈ.ਮੀ. ਲੰਬਾ ਅਤੇ ਇਸਦੇ ਪੱਤੇ ਗੁੜੇ ਹਰੇ ਰੰਗ ਦੇ ਹੁੰਦੇ ਹਨ। ਇਸਦੇ ਫੁੱਲ ਗੰਧਕ ਵਰਗੇ ਪੀਲੇ, ਦੋਹਰੇ ਅਤੇ ਕਾਰਨੇਸ਼ਨ ਕਿਸਮ ਦੇ ਹੁੰਦੇ ਹਨ।

Pusa Narangi Gainda: ਫੁੱਲ ਨਿਕਲਣ ਦੇ ਲਈ 125-136 ਦਿਨਾਂ ਦੀ ਲੌੜ ਹੁੰਦੀ ਹੈ। ਇਸਦਾ ਪੌਦਾ ਲੰਬਾ ਅਤੇ 73.30 ਸੈ.ਮੀ. ਕੱਦ ਦਾ ਹੁੰਦਾ ਹੈ ਅਤੇ ਪੱਤੇ ਗੁੜੇ ਹਰੇ ਰੰਗ ਦੇ ਹੁੰਦੇ ਹਨ। ਇਸਦੇ ਫੁੱਲ ਸੰਤਰੀ ਰੰਗ ਦੇ ਅਤੇ ਕਾਰਨੇਸ਼ਨ ਕਿਸਮ ਦੇ ਹੁੰਦੇ ਹਨ। ਫੁੱਲ ਸੰਘਣੇ ਅਤੇ ਦੋਹਰੀ ਪਰਤ ਵਾਲੇ ਹੁੰਦੇ ਹਨ। ਇਸਦੇ ਤਾਜ਼ੇ ਫੁੱਲਾਂ ਦਾ ਝਾੜ 140 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

ਖੇਤ ਦੀ ਤਿਆਰੀ

ਮਿੱਟੀ ਨੂੰ ਭੁਰਭੂਰਾ ਹੋਣ ਤੱਕ ਖੇਤ ਨੂੰ ਜੋਤੋ। ਮਿੱਟੀ ਦੀ ਉਪਜਾੳ ਸ਼ਕਤੀ ਵਧਾੳਣ ਲਈ ਆਖਿਰ ਵਿੱਚ ਖੇਤ ਜੋਤਣ ਦੇ ਸਮੇਂ 250 ਕੁਇੰਟਲ ਰੂੜੀ ਦੀ ਖਾਦ ਅਤੇ ਗਾਂ ਦਾ ਗੋਬਰ ਮਿੱਟੀ 'ਚ ਮਿਲਾਓ।

ਬਿਜਾਈ

ਬਿਜਾਈ ਦਾ ਸਮਾਂ
ਗੇਂਦੇ ਦੀ ਬਿਜਾਈ ਇੱਕ ਸਾਲ ਵਿੱਚ ਕਿਸੇ ਵੀ ਸਮੇਂ ਕੀਤੀ ਜਾ ਸਕਦੀ ਹੈ। ਮੀਂਹ ਦੇ ਮੋਸਮ ਵਿੱਚ ਇਸਦੀ ਬਿਜਾਈ ਅੱਧ ਜੂਨ ਤੋਂ ਅੱਧ ਜੁਲਾਈ ਵਿੱਚ ਕਰੋਂ। ਸਰਦੀਆਂ ਵਿੱਚ ਇਸਦੀ ਬਿਜਾਈ ਅੱਧ ਸੰਤਬਰ ਤੋਂ ਅੱਧ ਅਕਤੂਬਰ ਵਿੱਚ ਪੂਰੀ ਕਰ ਲਓ।

ਫਾਸਲਾ
ਨਰਸਰੀ ਬੈੱਡ  3x1 ਮੀਟਰ ਆਕਾਰ ਦੇ ਤਿਆਰ ਕਰੋਂ। ਗਾਂ ਦਾ ਗੋਬਰ ਮਿਲਾਓ। ਬੈੱਡਾ ਨੂੰ ਪਾਣੀ ਦਿਓ ਅਤੇ ਨਮੀ ਬਣਾਏ ਰੱਖੋ। ਸੁੱਕੇ ਫੁੱਲਾਂ ਦਾ ਚੂਰਾ ਕਰਕੇ ਉਨ੍ਹਾਂ ਨੂੰ ਕਤਾਰਾਂ ਅਤੇ ਬੈੱਡਾ ਤੇ ਛਿੱੜਕ ਦਿਓ। ਜਦੋਂ ਪੌਦਿਆਂ ਦਾ ਕੱਦ 10-15  ਸੈ.ਮੀ. ਹੋ ਜਾਵੇਂ ਤਾਂ ਇਹ ਪਨੀਰੀ ਲਗਾਉਣ ਲਈ ਤਿਆਰ ਹੁੰਦੇ ਹਨ। ਫਰੈਂਚ ਕਿਸਮ ਨੂੰ 35x35 ਸੈ.ਮੀ. ਅਤੇ ਅਫਰੀਕੀ ਕਿਸਮ ਨੂੰ 45x45 ਸੈ.ਮੀ, ਦੇ ਫਾਸਲੇ ਤੇ ਪਨੀਰੀ ਲਾਉ।

ਬੀਜ ਦੀ ਡੂੰਘਾਈ
ਨਰਸਰੀ ਬੈੱਡਾ ਤੇ ਬੀਜਾਂ ਦਾ ਛਿੱੜਕਾਅ ਕਰੋਂ।

ਬਿਜਾਈ ਦਾ ਢੰਗ
ਬਿਜਾਈ ਦੇ ਲਈ ਪਨੀਰੀ ਵਾਲੇ ਢੰਗ ਦੀ ਵਰਤੋਂ ਕੀਤੀ ਜਾਂਦੀ ਹੈ।

ਬੀਜ

ਬੀਜ ਦੀ ਮਾਤਰਾ
ਇੱਕ ਏਕੜ ਖੇਤ ਵਿੱਚ 600 ਗ੍ਰਾਮ ਤੋਂ 800 ਗ੍ਰਾਮ ਬੀਜਾਂ ਦੀ ਲੌੜ ਹੁੰਦੀ ਹੈ।
ਜਦੋ ਫਸਲ 30-45 ਦਿਨ ਦੀ ਹੋ ਜਾਵੇਂ, ਤਾਂ ਇਸਨੂੰ ਸਿਰੇ ਤੋਂ ਕੱਟ ਦਿਓ। ਇਸ ਨਾਲ ਪੌਦੇ ਨੂੰ ਝਾੜੀਦਾਰ ਅਤੇ ਸੰਘਣਾ ਹੋਣ ਚ ਮਦਦ ਮਿਲਦੀ ਹੈ, ਇਸ ਨਾਲ ਫੁੱਲਾਂ ਦੀ ਕੁਆਲਿਟੀ ਅਤੇ ਵਧੀਆ ਆਕਾਰ ਮਿਲਦਾ ਹੈ।

ਬੀਜ ਦੀ ਸੋਧ

ਬਿਜਾਈ ਦੇ ਪਹਿਲੇ ਬੀਜਾਂ ਨੂੰ ਏਜ਼ੋਸਪੀਰਿਅਮ 200 ਗ੍ਰਾਮ ਨੂੰ 50 ਮਿ.ਲੀ. ਚਾਵਲ ਦੇ ਦਲੀਏ ਵਿੱਚ ਮਿਲਾ ਕੇ ਸੋਧੋ।

ਖਾਦਾਂ

ਖਾਦਾਂ(ਕਿਲੋ ਪ੍ਰਤੀ ਏਕੜ)

UREA SSP MURIATE OF POTASH
70 100 53

 

ਤੱਤ(ਕਿਲੋ ਪ੍ਰਤੀ ਏਕੜ)

NITROGEN PHOSPHORUS POTASH
32 16 32

 

ਸ਼ੁਰਆਤ ਵਿੱਚ ਖਰਾਕ ਦੇ ਤੋਰ 'ਤੇ ਵਧੀਆ ਵਿਕਾਸ ਲਈ ਨਾਈਟ੍ਰੋਜਨ 32 ਕਿਲੋ (ਯੂਰੀਆ 70 ਕਿਲੋ), ਫਾਸਫੋਰਸ 16 ਕਿਲੋ (ਐਸ ਐਸ ਪੀ 100 ਕਿਲੋ ), ਪੋਟਾਸ਼ 32 ਕਿਲੋ (ਮਿਉਰੇਟ ਆਫ ਪੋਟਾਸ਼ 53 ਕਿਲੋ) ਪ੍ਰਤੀ ਏਕੜ ਵਿੱਚ ਪਾਓ। ਮਿੱਟੀ ਦੀ ਕਿਸਮ ਦੇ ਅਨੁਸਾਰ ਖਾਦ ਦੀ ਖੁਰਾਕ ਬਦਲ ਦਿਓ। ਠੀਕ ਖੁਰਾਕ ਦੇਣ ਲਈ ਮਿੱਟੀ ਦੀ ਜਾਂਚ ਕਰਵਾਓ ਅਤੇ ਉਸ ਦੇ ਆਧਾਰ 'ਤੇ ਖੁਰਾਕ ਦਿਓ।

ਨਦੀਨਾਂ ਦੀ ਰੋਕਥਾਮ

ਨਦੀਨਾਂ ਦੀ ਸੰਖਿਆ ਦੇ ਅਨੁਸਾਰ ਗੋਡੀ ਕਰੋ।

ਸਿੰਚਾਈ

ਖੇਤ ਵਿੱਚ ਪਨੀਰੀ ਲਗਾਉਣ ਤੋਂ ਬਾਅਦ ਤੁਰੰਤ ਸਿੰਚਾਈ ਕਰੋਂ। ਕਲੀ ਬਣਨ ਤੋਂ ਲੈ ਕੇ ਕਟਾਈ ਤੱਕ ਦੀ ਸਥਿਤੀ  ਸਿੰਚਾਈ ਲਈ ਬਹੁਤ ਮਹੱਤਵਪੂਰਨ ਹੁੰਦੀ ਹੈ। ਅਪ੍ਰੈਲ ਤੋਂ ਜੂਨ ਦੇ ਮਹੀਨੇ ਵਿੱਚ 4-5 ਦਿਨਾਂ ਦੇ ਅੰਤਰਾਲ ਤੇ ਲਗਾਤਾਰ ਸਿੰਚਾਈ ਕਰਨਾ ਜਰੂਰੀ ਹੁੰਦਾ ਹੈ।

ਪੌਦੇ ਦੀ ਦੇਖਭਾਲ

ਮਿਲੀ ਬੱਗ
 • ਕੀੜੇ ਮਕੋੜੇ ਅਤੇ ਰੋਕਥਾਮ

ਮਿਲੀ ਬੱਗ: ਇਹ ਪੱਤਿਆਂ, ਤਣਿਆਂ ਅਤੇ ਨਵੇਂ  ਪੱਤਿਆਂ 'ਤੇ ਦੇਖਿਆ ਜਾਂਦਾ ਹੈ। ਇਹ ਪੱਤਿਆਂ ਉੱਤੇ ਸ਼ਹਿਦ ਵਰਗਾ ਪਦਾਰਥ ਛੱਡਦਾ ਹੈ। ਉਸ 'ਤੇ ਬਾਅਦ ਵਿੱਚ ਕਾਲੇ ਰੰਗ ਦੀ ਫੰਗਸ ਹੁੰਦੀ ਹੈ, ਜਿਸ ਨੂੰ ਉੱਲੀ  ਵੀ ਕਿਹਾ ਜਾਂਦਾ ਹੈ।

ਜੇਕਰ ਇਸ ਦਾ ਹਮਲਾ ਦਿਖੇ ਤਾਂ ਡਾਈਮੈਥੋਏਟ 2 ਮਿ.ਲੀ. ਨੂੰ ਪ੍ਰਤੀ ਲੀਟਰ ਪਾਣੀ 'ਚ ਮਿਲਾ ਕੇ ਸਪਰੇਅ ਕਰੋ।

ਥ੍ਰਿਪਸ

ਥ੍ਰਿਪਸ: ਇਸ ਨਾਲ ਪੌਦੇ ਦੇ ਟਿਸ਼ੂ ਦਾ ਰੰਗ ਫਿੱਕਾ ਪੈ ਜਾਂਦਾ ਹੈ। ਥ੍ਰਿਪਸ ਦੇ ਨਾਲ ਪੱਤਿਆਂ ਦਾ ਰੰਗ ਫਿੱਕਾ ਪੈਣਾ, ਪੱਤਿਆਂ ਦਾ ਮੁੜਨਾ ਅਤੇ ਝੜਨਾ ਸ਼ੁਰੂ ਹੋ ਜਾਂਦਾ ਹੈ।

ਥ੍ਰਿਪਸ ਦੀ ਸੰਖਿਆ ਦੇ ਅਨੁਸਾਰ ਇੱਕ ਏਕੜ ਵਿੱਚ 20 ਚਿਪਕਣ ਵਾਲੇ ਟ੍ਰੈਪ ਦੀ ਵਰਤੋਂ ਕਰੋ। ਜੇਕਰ ਇਸਦਾ ਹਮਲਾ ਦਿਖੇ ਤਾਂ ਫਿਪਰੋਨਿਲ 1.5 ਮਿ.ਲੀ. ਜਾਂ ਅਜ਼ੈਡੀਰੈਕਟਿਨ 3 ਮਿ.ਲੀ. ਨੂੰ ਪ੍ਰਤੀ ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ।

ਪੱਤਿਆਂ 'ਤੇ ਧੱਬੇ
 • ਬਿਮਾਰੀਆਂ ਅਤੇ ਉਨ੍ਹਾਂ ਦੀ ਰੋਕਥਾਮ

ਪੱਤਿਆਂ 'ਤੇ ਧੱਬੇ: ਇਸ ਨਾਲ ਪੱਤਿਆਂ ਦੇ ਹੇਠਲੇ ਪਾਸੇ ਚਿੱਟੇ ਧੱਬੇ ਪੈ ਜਾਂਦੇ ਹਨ। ਇਹ ਪੌਦੇ ਨੂੰ ਅਪਣਾ ਭੋਜਨ ਬਣਾਉਦੀ ਹੈ। ਇਹ ਜਿਆਦਾਤਰ ਪੁਰਾਣੇ ਪੱਤਿਆਂ 'ਤੇ ਹਮਲਾ ਕਰਦੀ ਹੈ, ਪਰ ਇਹ ਫਸਲ 'ਤੇ ਕਿਸੇ ਵੀ ਸਮੇਂ ਹਮਲਾ ਕਰ ਸਕਦੀ ਹੈ। ਇਸ ਦੇ ਹਮਲੇ ਦੇ ਕਾਰਨ ਪੱਤੇ ਝੜ ਜਾਂਦੇ ਹਨ।

ਇਸ ਦੀ ਰੋਕਥਾਮ ਲਈੇ ਖੇਤ ਵਿੱਚ ਪਾਣੀ ਨਾ ਖੜਾ ਹੋਣ ਦਿਓ। ਖੇਤ ਨੂੰ ਸਾਫ਼ ਰੱਖੋ। ਜੇਕਰ ਇਸ ਦਾ ਹਮਲਾ ਦਿਖੇ ਤਾਂ ਘੁਲਣਸ਼ੀਲ  ਸਲਫਰ 20 ਗ੍ਰਾਮ ਨੂੰ 10 ਲੀਟਰ ਪਾਣੀ ਵਿੱਚ ਮਿਲਾ ਕੇ 10 ਦਿਨਾਂ ਦੇ ਅੰਤਰਾਲ 'ਤੇ ਦੋ ਵਾਰ ਸਪਰੇਅ ਕਰੋ।

ਉਖੇੜਾ ਰੋਗ

ਉਖੇੜਾ ਰੋਗ: ਇਹ ਬਿਮਾਰੀ ਨਮੀ ਅਤੇ ਘਟੀਆ ਨਿਕਾਸ ਵਾਲੀ ਮਿੱਟੀ ਦੇ ਕਾਰਨ ਹੁੰਦੀ ਹੈ। ਇਹ ਮਿੱਟੀ ਤੋਂ ਪੈਦਾ ਹੋਣ ਵਾਲੀ ਬਿਮਾਰੀ ਹੈ। ਇਸ ਨਾਲ ਤਣਾ ਗਿੱਲਾ ਰਹਿਣਾ ਅਤੇ ਸੁੰਘੜਣਾ ਸ਼ੁਰੂ ਹੋ ਜਾਂਦਾ ਹੈ। ਜੇਕਰ ਇਸ ਦਾ ਹਮਲਾ ਨਰਸਰੀ ਵਿੱਚ ਹੋ ਜਾਵੇ ਤਾਂ ਕਾਫੀ ਮਾਤਰਾ ਵਿੱਚ ਨਵੇਂ ਪੌਦਿਆਂ ਦਾ ਨੁਕਸਾਨ ਹੁੰਦਾ ਹੈ।

ਇਸਦੀ ਰੋਕਥਾਮ ਲਈ ਕਾੱਪਰ ਆਕਸੀਕਲੋਰਾਈਡ 25 ਗ੍ਰਾਮ ਜਾਂ ਕਾਰਬੈਂਡਾਜ਼ਿਮ 20 ਗ੍ਰਾਮ ਨੂੰ 10 ਲੀਟਰ ਪਾਣੀ ਵਿੱਚ ਮਿਲਾ ਕੇ ਖਾਲੀਆਂ ਵਿੱਚ ਪਾਓ।

ਫਸਲ ਦੀ ਕਟਾਈ

ਕਿਸਮ ਦੇ ਆਧਾਰ ਤੇ ਗੇਂਦਾ 2 ਤੋਂ 2.5 ਮਹੀਨੇ ਵਿੱਚ ਕਟਾਈ ਲਈ ਤਿਆਰ ਹੋ ਜਾਂਦੇ ਹਨ। ਫਰੈਂਚ ਗੇਂਦੇ ਦੀ ਕਿਸਮ 1.5 ਮਹੀਨੇ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਜਦਕਿ ਅਫਰੀਕੀ ਗੇਂਦੇ ਦੀ ਕਿਸਮ ਦੋ ਮਹੀਨੇ ਵਿੱਚ ਤਿਆਰ ਹੋ ਜਾਂਦੀ ਹੈ। ਜਦੋਂ ਗੇਂਦੇ ਦੇ ਫੁੱਲ ਪੂਰਾ ਆਕਾਰ ਲੈ ਲੈਣ ਤਾਂ ਉਸ ਸਮੇਂ ਇਨ੍ਹਾਂ ਨੂੰ ਤੋੜ ਲਓ। ਤੁੜਾਈ ਸਵੇਰੇ ਅਤੇ ਸ਼ਾਮ ਦੇ ਸਮੇਂ ਕਰੋਂ। ਫੁੱਲਾਂ ਦੀ ਤੁੜਾਈ ਤੋਂ ਪਹਿਲਾਂ ਸਿੰਚਾਈ ਕਰੋਂ, ਇਸ ਨਾਲ ਫੁੱਲਾਂ ਦੀ ਕੁਆਲਿਟੀ ਲੰਬੇ ਸਮੇਂ ਤੱਕ ਬਣੀ ਰਹਿੰਦੀ ਹੈ।

ਕਟਾਈ ਤੋਂ ਬਾਅਦ

ਕਟਾਈ ਤੋਂ ਬਾਅਦ ਫੁੱਲਾਂ ਨੂੰ ਬਾਂਸ ਦੀ ਟੋਕਰੀ ਜਾਂ ਬੋਰੀਆਂ ਵਿੱਚ ਪੈਕ ਕਰਕੇ ਲੋਕਲ ਜਾਂ ਲੰਬੀ ਦੂਰੀ ਵਾਲੇ ਸਥਾਨਾਂ ਤੇ ਭੇਜ ਦਿਓ। ਵਰਖਾ ਦੇ ਦਿਨਾਂ ਵਿੱਚ ਤਾਜ਼ੇ ਫੁੱਲਾਂ ਦੀ ਪੈਦਾਵਾਰ 80-90 ਕੁਇੰਟਲ ਪ੍ਰਤੀ ਏਕੜ ਅਤੇ ਸਰਦੀਆਂ ਵਿੱਚ 60-70 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ।

ਰੈਫਰੈਂਸ

1.Punjab Agricultural University Ludhiana

2.Department of Agriculture

3.Indian Agricultural Research Instittute, New Delhi

4.Indian Institute of Wheat and Barley Research

5.Ministry of Agriculture & Farmers Welfare