ਗਲੇਡੀਓਲਸ ਦੀ ਫਸਲ

ਆਮ ਜਾਣਕਾਰੀ

ਗਲੇਡੀਓਲਸ ਦੇ ਫੁੱਲਾਂ ਨੂੰ ਸਾਰੇ ਸੰਸਾਰ ਦੇ ਲੋਕ ਬਹੁਤ ਪਸੰਦ ਕਰਦੇ ਹਨ। ਇਹ ਇੱਕ ਸਦਾਬਹਾਰ ਫੁੱਲਾਂ ਵਾਲਾ ਪੌਦਾ ਹੈ, ਜਿਸਦੇ ਪੱਤੇ ਤਲਵਾਰ ਵਰਗੇ ਹੁੰਦੇ ਹਨ ਅਤੇ ਫੁੱਲ ਦਾ ਬਾਹਰੀ ਹਿੱਸਾ ਚਿਮਨੀ ਵਾਂਗ ਮੁੜਿਆ ਹੋਇਆ ਅਤੇ ਸ਼ਾਖਾਵਾਂ ਚਮਚ ਵਾਂਗ ਹੁੰਦੀਆਂ ਹਨ। ਇਸਦੇ ਫੁੱਲ ਅਕਤੂਬਰ-ਮਾਰਚ ਦੇ ਮਹੀਨੇ ਵਿੱਚ ਖਿੜਦੇ ਹਨ। ਇਸ ਤੋਂ ਕਈ ਰੰਗਾਂ ਦੇ ਫੁੱਲ ਪ੍ਰਾਪਤ ਹੁੰਦੇ ਹਨ, ਜਿਵੇਂ ਗੁਲਾਬੀ ਤੋਂ ਲਾਲ, ਹਲਕੇ ਜਾਮੁਨੀ ਤੋਂ ਚਿੱਟੇ, ਚਿੱਟੇ ਤੋਂ ਕਰੀਮ ਅਤੇ ਸੰਤਰੀ ਤੋਂ ਲਾਲ ਰੰਗ ਦੇ ਆਦਿ। ਇਹ ਕਈ ਬਿਮਾਰੀਆਂ ਜਿਵੇਂ ਜ਼ੁਕਾਮ, ਦਸਤ, ਫੰਗਸ, ਗਰਦਨ ਤੋੜ, ਬੁਖਾਰ ਆਦਿ ਦੇ ਇਲਾਜ ਦੇ ਲਈ ਵਰਤਿਆ ਜਾਂਦਾ ਹੈ। ਭਾਰਤ ਵਿੱਚ ਪੰਜਾਬ, ਹਰਿਆਣਾ, ਆਂਧਰਾ ਪ੍ਰਦੇਸ਼, ਉੱਤਰ ਪ੍ਰਦੇਸ਼ ਅਤੇ ਮਹਾਂਰਾਸ਼ਟਰ ਆਦਿ ਗਲੇਡੀਓਲਸ ਉਗਾਉਣ ਵਾਲੇ ਮੁੱਖ ਖੇਤਰ ਹਨ।

ਜਲਵਾਯੂ

  • Season

    Temperature

    25-30°C

ਮਿੱਟੀ

ਇਹ ਫਸਲ ਵਧੀਆ ਉਪਜਾਊ ਅਤੇ ਪਾਣੀ ਦੇ ਚੰਗੇ ਨਿਕਾਸ ਵਿੱਚ ਵਧੀਆ ਨਤੀਜਾ ਦਿੰਦੀ ਹੈ। ਚਿਪਕਣ ਵਾਲੀ ਅਤੇ ਤੇਜ਼ਾਬੀ ਮਿੱਟੀ ਵਿੱਚ ਇਸਦੀ ਖੇਤੀ ਨਾ ਕਰੋ ਅਤੇ ਖੇਤ ਵਿੱਚ ਪਾਣੀ ਨਾ ਖੜਾ ਹੋਣ ਦਿਓ।

ਪ੍ਰਸਿੱਧ ਕਿਸਮਾਂ ਅਤੇ ਝਾੜ

White prosperity: ਇਹ ਕਿਸਮ 110-120 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸਦੀ 75 ਸੈ.ਮੀ. ਦੀ ਡੰਡੀ ਅਤੇ 17 ਛੋਟੇ ਫੁੱਲ ਗੁੱਛਿਆਂ ਵਿੱਚ ਲੱਗਦੇ ਹਨ।

Nova Lux: ਇਹ ਕਿਸਮ 110-120 ਦਿਨਾਂ ਵਿੱਚ ਪੱਕ ਜਾਂਦੀ ਹੈ| ਇਸਦੀ ਡੰਡੀ ਦੀ ਲੰਬਾਈ 79 ਸੈ.ਮੀ. ਹੁੰਦੀ ਹੈ ਜਿਸ ਤੇ ਪੀਲੇ ਰੰਗ ਦੇ ਫੁੱਲ ਉੱਗਦੇ ਹਨ| ਹਰੇਕ ਪੌਦਾ ਲਗਭਗ 47 ਗੰਢਾਂ ਤਿਆਰ ਕਰਦਾ ਹੈ|

Urovian: ਇਹ ਕਿਸਮ 110-120 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸਦੀ 84 ਸੈ.ਮੀ. ਲੰਬੀ ਡੰਡੀ ਤੇ 16 ਲਾਲ ਛੋਟੇ ਫੁੱਲ ਗੁੱਛਿਆਂ ਵਿੱਚ ਲੱਗਦੇ ਹਨ।

Golden Melody: ਇਹ ਕਿਸਮ 90-100 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ। ਇਸਦੀ 87 ਸੈ.ਮੀ. ਲੰਬੀ ਡੰਡੀ ਤੇ 15 ਛੋਟੇ ਫੁੱਲ ਗੁੱਛਿਆਂ ਵਿੱਚ ਲੱਗਦੇ ਹਨ। ਹਰੇਕ ਪੌਦਾ ਲਗਭਗ 67 ਗੰਢਾਂ ਤਿਆਰ ਕਰਦਾ ਹੈ। ਇਸਦੇ ਫੁੱਲ ਹਲਕੇ ਪੀਲੇ ਰੰਗ ਦੇ ਹੁੰਦੇ ਹਨ|

Snow Princess: ਇਹ ਕਿਸਮ 80-90 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ। ਇਸਦੀ 65 ਸੈ.ਮੀ. ਦੀ ਡੰਡੀ ਤੇ 11-14 ਛੋਟੇ ਫੁੱਲ ਗੁੱਛਿਆਂ ਵਿੱਚ ਲੱਗਦੇ ਹਨ। ਹਰੇਕ ਪੌਦਾ ਲਗਭਗ 15 ਗੰਢਾਂ ਤਿਆਰ ਕਰਦਾ ਹੈ। ਇਹ ਕਿਸਮ ਚਿੱਟੇ ਰੰਗ ਦੇ ਫੁੱਲ ਤਿਆਰ ਕਰਦੀ ਹੈ।

Silvia: ਇਹ ਕਿਸਮ 120 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ। ਇਸਦੀ 75 ਸੈ.ਮੀ. ਦੀ ਡੰਡੀ ਤੇ 13-15 ਛੋਟੇ ਫੁੱਲ ਗੁੱਛਿਆਂ ਵਿੱਚ ਲੱਗਦੇ ਹਨ। ਹਰੇਕ ਪੌਦਾ ਲਗਭਗ 15 ਗੰਢਾਂ ਤਿਆਰ ਕਰਦਾ ਹੈ। ਇਹ ਕਿਸਮ ਸੁਨਹਿਰੀ ਪੀਲੇ ਰੰਗ ਦੇ ਫੁੱਲ ਤਿਆਰ ਕਰਦਾ ਹੈ।

Sansray: ਇਹ ਕਿਸਮ 120 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ।  ਇਸਦੀ 75.5 ਸੈ.ਮੀ. ਦੀ ਡੰਡੀ ਤੇ 15-17 ਛੋਟੇ ਫੁੱਲ ਗੁੱਛਿਆਂ ਵਿੱਚ ਲੱਗਦੇ ਹਨ। ਹਰੇਕ ਪੌਦਾ ਲਗਭਗ 91 ਗੰਢਾਂ ਤਿਆਰ ਕਰਦਾ ਹੈ। ਇਹ ਕਿਸਮ ਚਿੱਟੇ ਰੰਗ ਦੇ ਫੁੱਲ ਤਿਆਰ ਕਰਦੀ ਹੈ।

Suchitra: ਇਹ ਕਿਸਮ 90-95 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ। ਇਸਦੀ 83 ਸੈ.ਮੀ. ਡੰਡੀ ਤੇ 15-16 ਛੋਟੇ ਫੁੱਲ ਗੁੱਛਿਆਂ ਵਿੱਚ ਲੱਗਦੇ ਹਨ। ਹਰੇਕ ਪੌਦਾ ਲਗਭਗ 85 ਗੰਢਾਂ ਤਿਆਰ ਕਰਦਾ ਹੈ। ਇਹ ਕਿਸਮ ਗੁਲਾਬੀ ਰੰਗ ਦੇ ਫੁੱਲ ਤਿਆਰ ਕਰਦੀ ਹੈ।

Mayur: ਇਹ ਕਿਸਮ 100-110 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ।  ਇਸ ਦੀ 76.6 ਸੈ.ਮੀ. ਡੰਡੀ ਤੇ 14-16 ਛੋਟੇ ਫੁੱਲ ਗੁੱਛਿਆਂ ਵਿੱਚ ਲੱਗਦੇ ਹਨ। ਹਰੇਕ ਪੌਦਾ ਲਗਭਗ 88 ਗੰਢਾਂ ਤਿਆਰ ਕਰਦਾ ਹੈ। ਇਹ ਕਿਸਮ ਜਾਮੁਨੀ ਰੰਗ ਦੇ ਫੁੱਲ ਤਿਆਰ ਕਰਦੀ ਹੈ।

Punjab Pink Elegance: ਇਹ ਕਿਸਮ ਦੀਆਂ ਡੰਡੀਆਂ ਸਜਾਵਟ ਦੇ ਲਈ ਵਰਤੀਆਂ ਜਾਂਦੀਆਂ ਹਨ। ਇਹ ਕਿਸਮ 86 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ। ਹਰੇਕ ਪੌਦਾ ਲਗਭਗ 39 ਛੋਟੇ ਆਕਾਰ ਦੀਆਂ ਗੰਢਾਂ ਤਿਆਰ ਕਰਦਾ ਹੈ। ਇਸਦੇ ਹਲਕੇ ਗੁਲਾਬੀ ਰੰਗ ਦੇ ਫੁੱਲ ਅਤੇ ਡੰਡੀ ਲੰਬੀ ਹੁੰਦੀ ਹੈ।

Punjab flame: ਇਸ ਕਿਸਮ ਦੀਆਂ ਡੰਡੀਆਂ ਸਜਾਵਟ ਦੇ ਲਈ ਵਰਤੀਆਂ ਜਾਂਦੀਆਂ ਹਨ। ਇਹ ਕਿਸਮ 114 ਦਿਨਾਂ ਵਿੱਚ ਪੱਕ ਜਾਂਦੀ ਹੈ। ਹਰੇਕ ਪੌਦਾ ਲਗਭਗ 60 ਛੋਟੇ ਆਕਾਰ ਦੀਆਂ ਗੰਢਾਂ ਤਿਆਰ ਕਰਦਾ ਹੈ। ਇਸਦੇ ਹਲਕੇ ਗੁਲਾਬੀ ਲਾਲ ਰੰਗ ਦੇ ਫੁੱਲ ਹੁੰਦੇ ਹਨ, ਜੋ ਵਿੱਚਕਾਰੋਂ ਲਾਲ ਰੰਗ ਦੇ ਹੁੰਦੇ ਹਨ।

Punjab Glance: ਇਸ ਕਿਸਮ ਦੀਆਂ ਡੰਡੀਆਂ ਸਜਾਵਟ ਦੇ ਲਈ ਵਰਤੀਆਂ ਜਾਂਦੀਆਂ ਹਨ। ਇਹ ਕਿਸਮ 114 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ। ਹਰੇਕ ਪੌਦਾ ਲਗਭਗ 14 ਛੋਟੇ ਆਕਾਰ ਦੀਆਂ ਗੰਢਾਂ ਤਿਆਰ ਕਰਦਾ ਹੈ। ਇਸਦੇ ਸੰਤਰੀ ਰੰਗ ਦੇ ਫੁੱਲ ਹੁੰਦੇ ਹਨ ਅਤੇ ਡੰਡੀ ਲੰਬੀ ਹੁੰਦੀ ਹੈ।

Punjab Lemon Delight: ਇਸਨੂੰ ਸਜਾਵਟ ਲਈ ਵਰਤਿਆ ਜਾਂਦਾ ਹੈ। ਇਹ ਕਿਸਮ 80 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ। ਹਰੇਕ ਪੌਦਾ ਲਗਭਗ 11 ਛੋਟੇ ਆਕਾਰ ਦੀਆਂ ਗੰਢਾਂ ਤਿਆਰ ਕਰਦਾ ਹੈ। ਇਸਦੇ ਹਲਕੇ ਪੀਲੇ ਰੰਗ ਦੇ ਫੁੱਲ ਹੁੰਦੇ ਹਨ ਅਤੇ ਡੰਡੀ ਲੰਬੀ ਹੁੰਦੀ ਹੈ।

Punjab Glad 1: ਇਹ ਕਿਸਮ 80 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ। ਇਸਦੀ 84 ਸੈ.ਮੀ.ਦੀ ਡੰਡੀ ਤੇ 15 ਛੋਟੇ ਫੁੱਲ ਗੁੱਛਿਆਂ ਵਿੱਚ ਲੱਗਦੇ ਹਨ। ਹਰੇਕ ਪੌਦਾ ਲਗਭਗ 44 ਛੋਟੇ ਆਕਾਰ ਦੀਆਂ ਗੰਢਾਂ ਤਿਆਰ ਕਰਦਾ ਹੈ। ਇਹ ਸੰਤਰੀ ਰੰਗ ਦੇ ਫੁੱਲ ਤਿਆਰ ਕਰਦਾ ਹੈ।

ਖੇਤ ਦੀ ਤਿਆਰੀ

ਗਲੇਡੀਓਲਸ ਦੀ ਖੇਤੀ ਲਈ, ਬਿਜਾਈ ਤੋਂ ਪਹਿਲਾਂ ਖੇਤ ਦੀ ਚੰਗੀ ਤਰ੍ਹਾਂ ਵਾਹੀ ਕਰੋ। ਮਿੱਟੀ ਨੂੰ ਭੁਰਭੁਰਾ ਬਣਾਉਣ ਲਈ ਵਾਹੀ ਦੀ ਲੋੜ ਹੁੰਦੀ ਹੈ। 20-25 ਟਨ ਰੂੜੀ ਦੀ ਖਾਦ ਮਿੱਟੀ ਵਿੱਚ ਮਿਲਾਓc ਇਸਦੀ ਖੇਤੀ ਵੱਟਾਂ ਤੇ ਖਾਲੀਆਂ ਬਣਾ ਕੇ ਕੀਤੀ ਜਾਂਦੀ ਹੈ

ਬਿਜਾਈ

ਬਿਜਾਈ ਦਾ ਸਮਾਂ
ਬਿਜਾਈ ਦੇ ਲਈ ਗੰਢਾਂ ਨੂੰ ਸਤੰਬਰ ਤੋਂ ਮੱਧ-ਨਵੰਬਰ ਦੇ ਮਹੀਨੇ ਵਿੱਚ ਬੀਜਿਆ ਜਾਂਦਾ ਹੈ।

ਫਾਸਲਾ
ਕਤਾਰਾਂ ਵਿੱਚਲਾ ਫਾਸਲਾ 30 ਸੈ.ਮੀ. ਅਤੇ ਗੰਢਾਂ ਵਿੱਚਲਾ ਫਾਸਲਾ 20 ਸੈ.ਮੀ. ਰੱਖੋ।

ਬੀਜ ਦੀ ਡੂੰਘਾਈ
ਵਧੀਆ ਵਿਕਾਸ ਦੇ ਲਈ, ਗੰਢਾਂ ਨੂੰ 7 ਸੈ.ਮੀ. ਡੂੰਘਾਈ 'ਤੇ ਬੀਜੋ|

ਬੀਜ

ਬੀਜ ਦੀ ਮਾਤਰਾ
ਪ੍ਰਤੀ ਏਕੜ ਖੇਤ ਲਈ 62500-67000 ਗੰਢਾਂ ਦੀ ਵਰਤੋਂ ਕਰੋ।

ਬੀਜ ਦੀ ਸੋਧ
ਮਿੱਟੀ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਲਈ ਬਿਜਾਈ ਤੋਂ ਪਹਿਲਾ ਗੰਢਾਂ ਨੂੰ 0.2% ਬਵਿਸਟਨ ਦੇ ਘੋਲ ਵਿੱਚ ਅੱਧੇ ਘੰਟੇ ਲਈ ਡੋਬੋ।

ਖਾਦਾਂ

ਖਾਦਾਂ (ਕਿਲੋ ਪ੍ਰਤੀ ਏਕੜ)

UREA SSP MOP
250 250 66

 

ਤੱਤ (ਕਿਲੋ ਪ੍ਰਤੀ ਏਕੜ)

NITROGEN PHOSPHORUS POTASH
115 40 40

 

ਬੀਜ ਨੂੰ ਬੀਜਣ ਦੇ 20 ਦਿਨ ਪਹਿਲੇ 20 ਟਨ ਗਲੀ ਹੋਈ ਰੂੜੀ ਦੀ ਖਾਦ ਮਿੱਟੀ ਵਿਚ ਮਿਲਾਓ। ਖੇਤ ਦੀ ਤਿਆਰੀ ਦੇ ਸਮੇਂ ਨਾਈਟ੍ਰੋਜਨ 115 ਕਿਲੋ(ਯੂਰੀਆ 250 ਕਿਲੋ), ਫਾਸਫੋਰਸ 40 ਕਿਲੋ(ਸਿੰਗਲ ਸੁਪਰ ਫਾਸਫੇਟ 250 ਕਿਲੋ) ਅਤੇ ਪੋਟਾਸ਼ 40 ਕਿਲੋ(ਮਿਊਰੇਟ ਆਫ ਪੋਟਾਸ਼ 66 ਕਿਲੋ) ਪ੍ਰਤੀ ਏਕੜ ਸ਼ੁਰੂਆਤੀ ਖਾਦ ਦੇ ਤੌਰ ਤੇ ਪਾਓ। ਨਾਈਟ੍ਰੋਜਨ ਖਾਦ ਦੋ ਹਿੱਸਿਆਂ ਵਿੱਚ ਪਾਓ, ਪਹਿਲੀ ਅੱਧੀ ਮਾਤਰਾ 2-3 ਪੱਤੇ ਨਿਕਲਣ 'ਤੇ ਅਤੇ ਬਾਕੀ ਬਚੀ ਖਾਦ 5-6 ਪੱਤੇ ਨਿਕਲਣ 'ਤੇ ਪਾਓ।

ਨਦੀਨਾਂ ਦੀ ਰੋਕਥਾਮ

ਵਧੀਆ ਪੈਦਾਵਾਰ ਪ੍ਰਾਪਤ ਕਰਨ ਦੇ ਲਈ ਮੁੱਖ ਤੌਰ ਤੇ ਹੱਥਾਂ ਨਾਲ ਗੁਡਾਈ ਕੀਤੀ ਜਾਂਦੀ ਹੈ ਜਿਸ ਨਾਲ ਮਜਦੂਰ ਦੀ ਲਾਗਤ ਵਿੱਚ ਵਾਧਾ ਹੁੰਦਾ ਹੈ । ਨਦੀਨਾਂ ਦੀ ਪ੍ਰਭਾਵੀ ਰੋਕਥਾਮ ਦੇ ਲਈ  4-5  ਵਾਰੀ ਹੱਥੀਂ ਗੁਡਾਈ ਜਰੂਰੀ ਕਰੋ । ਨਦੀਨਾਂ ਦੀ ਰੋਕਥਾਮ ਦੇ ਲਈ ਫਸਲ ਦੀ ਗਰੋਥ ਤੋਂ ਪਹਿਲਾਂ ਸਟੋਪ 30 EC 650 ਮਿਲੀਲੀਟਰ ਨੂੰ ਪ੍ਰਤੀ ਏਕੜ ਵਿੱਚ ਪਾਓ।

 

ਸਿੰਚਾਈ

ਸਿੰਚਾਈ ਮਿੱਟੀ ਅਤੇ ਜਲਵਾਯੂ ਦੇ ਆਧਾਰ 'ਤੇ ਕਰੋ। ਰੇਤਲੀ ਮਿੱਟੀ ਵਿਚ 7-10 ਦਿਨਾਂ ਦੇ ਫਾਸਲੇ 'ਤੇ ਸਿੰਚਾਈ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ।

ਘਾਟ ਅਤੇ ਇਸਦਾ ਇਲਾਜ

ਆਇਰਨ ਦੀ ਕਮੀ: ਗਲੇਡੀਓਲਸ ਦੀ ਫਸਲ ਵਿਚ ਆਇਰਨ ਦੀ ਕਮੀ ਦੇ ਲੱਛਣ ਪੱਤਿਆਂ ਦਾ ਪੀਲਾ ਪੈਣਾ ਹੈ। ਜਦ ਪੌਦੇ ਦੇ 3-6 ਪੱਤੇ ਨਿਕਲਦੇ ਹਨ ਤਾਂ ਫੈਰਸ ਸਲਫ਼ੇਟ 0.2% ਦੀ ਸਪਰੇਅ ਕਰੋ। ਇਹ ਆਇਰਨ ਦੀ ਕਮੀ ਦੀ ਪੂਰਤੀ ਕਰਦੀ ਹੈ।

ਪੌਦੇ ਦੀ ਦੇਖਭਾਲ

ਗੰਢਾਂ ਦਾ ਗਲਣਾ
  • ਬਿਮਾਰੀਆਂ ਅਤੇ ਰੋਕਥਾਮ

ਗੰਢਾਂ ਦਾ ਗਲਣਾ: ਇਹ ਬਿਮਾਰੀ ਦੇ ਲੱਛਣ ਪੱਤੇ ਪੱਕਣ ਤੋਂ ਪਹਿਲਾ ਪੀਲੇ ਪੈਣਾ, ਤਣੇ ਦਾ ਸੁੰਘੜਨਾ ਅਤੇ ਜੜ੍ਹਾਂ ਤੇ ਗੰਢਾਂ ਦਾ ਲਾਲ-ਭੂਰਾ ਹੋ ਕੇ ਸੁੱਕ ਜਾਣਾ ਆਦਿ ਹਨ।

ਇਲਾਜ: ਜੇਕਰ ਇਸਦਾ ਹਮਲਾ ਦਿਖੇ ਤਾਂ ਜ਼ਿਨੇਬ 75 ਡਬਲਿਯੂ ਪੀ ਜਾਂ ਐੱਮ-45 @400 ਗ੍ਰਾਮ ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ।

ਗੰਢਾਂ ਦਾ ਕਾਲਾ ਪੈਣਾ: ਇਹ ਬਿਮਾਰੀ ਸੈਪਟੋਰੀਆ ਗਲੈਡੀਓਲੀ ਦੇ ਕਾਰਨ ਹੁੰਦੀ ਹੈ। ਇਸਦੇ ਲੱਛਣ ਗੰਢਾਂ ਦੇ ਅੰਦਰ ਦੇ ਵੱਲ ਧੱਸੇ ਹੋਏ ਗੂੜੇ-ਭੂਰੇ ਅਤੇ ਕਾਲੇ ਰੰਗ ਦੇ ਧੱਬੇ ਹੁੰਦੇ ਹਨ।

ਇਲਾਜ: ਇਸ ਬਿਮਾਰੀ ਦੀ ਰੋਕਥਾਮ ਲਈ ਗੰਢਾਂ ਨੂੰ ਥਾਇਓਫੈਨੇਟ ਮਿਥਾਈਲ 85-120° ਫਾਰਨਹਾਈਟ ਤਾਪਮਾਨ ਅਤੇ ਇਪਰੋਡਾਇਓਨ ਨੂੰ ਅਨੁਕੂਲ ਤਾਪਮਾਨ ਤੇ 15-30 ਮਿੰਟ ਲਈ ਡੋਬੋ।

ਜੜ੍ਹਾਂ ਦਾ ਗਲਣਾ

ਜੜ੍ਹਾਂ ਦਾ ਗਲਣਾ: ਇਹ ਬਿਮਾਰੀ ਮੈਲੋਇਡੋਗਾਈਨ ਇਨਕੋਗਨਿਟਾ ਦੇ ਕਾਰਨ ਹੁੰਦੀ ਹੈ। ਇਸਦੇ ਲੱਛਣ ਪੱਤਿਆਂ ਦਾ ਵਿਕਾਸ ਰੁੱਕ ਜਾਣਾ, ਸੁੱਕਣਾ ਅਤੇ ਪੀਲੇ ਪੈਣਾ, ਜੜ੍ਹਾਂ ਦਾ ਗਲਣਾ ਆਦਿ ਹਨ।

ਇਲਾਜ: ਇਸਦੀ ਰੋਕਥਾਮ ਲਈ ਓਕਸਾਮਿਲ ਦੀ ਸਪਰੇਅ ਨੁਕਸਾਨੇ ਖੇਤ ਵਿੱਚ ਪਾਓ।

ਚਿਤਕਬਰਾ ਰੋਗ

ਚਿਤਕਬਰਾ ਰੋਗ: ਇਸ ਬਿਮਾਰੀ ਦੇ ਲੱਛਣ ਪੌਦੇ ਦਾ ਪੀਲਾ ਪੈਣਾ, ਵਿਕਾਸ ਰੁੱਕ ਜਾਣਾ ਅਤੇ ਰੰਗ-ਬਿਰੰਗੇ ਅਤੇ ਗੋਲ ਧੱਬੇ ਆਦਿ ਹਨ।

ਇਲਾਜ: ਇਸਦੀ ਰੋਕਥਾਮ ਲਈ ਐਸੀਫੇਟ 600 ਗ੍ਰਾਮ ਨੂੰ 150 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ।

ਚੇਪਾ
  • ਕੀੜੇ ਮਕੌੜੇ ਅਤੇ ਰੋਕਥਾਮ

ਚੇਪਾ: ਇਹ ਪੌਦੇ ਦੇ ਨਵੇਂ ਭਾਗਾਂ ਨੂੰ ਨਸ਼ਟ ਕਰਦਾ ਹੈ ਅਤੇ ਵਿਕਾਸ ਨੂੰ ਰੋਕਦਾ ਹੈ।

ਇਲਾਜ: ਚੇਪੇ ਦੀ ਰੋਕਥਾਮ ਲਈ ਰੋਗੋਰ 30 ਈ ਸੀ ਜਾਂ ਮੈਲਾਥਿਆਨ 50 ਈ ਸੀ 3 ਮਿ.ਲੀ. ਪ੍ਰਤੀ ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ।

ਚੇਪਾ

ਥਰਿੱਪ: ਇਹ ਪੱਤਿਆਂ ਦਾ ਰਸ ਚੂਸ ਕੇ ਅਤੇ ਫੁੱਲਾਂ ਨੂੰ ਖਾ ਕੇ ਪੌਦੇ ਨੂੰ ਨੁਕਸਾਨ ਕਰਦਾ ਹੈ।

ਇਲਾਜ: ਥਰਿਪ ਦੀ ਰੋਕਥਾਮ ਲਈ ਰੋਗੋਰ 30 ਈ ਸੀ ਜਾਂ ਮੈਲਾਥਿਆਨ 50 ਈ ਸੀ 3 ਮਿ.ਲੀ. ਨੂੰ ਪ੍ਰਤੀ ਲੀਟਰ ਪਾਣੀ ਵਿੱਚ ਮਿਲਾ ਕੇ ਫੁੱਲ ਬਣਨ ਸਮੇਂ ਸਪਰੇਅ ਕਰੋ।

ਫਸਲ ਦੀ ਕਟਾਈ

ਤੁੜਾਈ ਮੁੱਖ ਤੌਰ 'ਤੇ ਪਨੀਰੀ ਲਗਾਉਣ ਤੋਂ 3-4 ਮਹੀਨੇ(90-120 ਦਿਨ) ਬਾਅਦ ਕੀਤੀ ਜਾਂਦੀ ਹੈ। ਇਸਦੀ ਕਟਾਈ 4-5 ਸ਼ੁਰੂਆਤੀ ਪੱਤਿਆਂ ਨੂੰ ਛੱਡ ਕੇ ਕੀਤੀ ਜਾਂਦੀ ਹੈ ਤਾਂ ਕਿ ਗੰਢਾਂ ਦੇ ਵਿਕਾਸ ਵਿੱਚ ਕੋਈ ਸਮੱਸਿਆ ਨਾ ਆਵੇ। ਇਸਦਾ ਔਸਤਨ ਝਾੜ 40000-125000 ਡੰਡੀਆਂ ਪ੍ਰਤੀ ਏਕੜ ਅਤੇ 7500-8,000 ਗੰਢਾਂ ਪ੍ਰਤੀ ਏਕੜ ਹੁੰਦਾ ਹੈ।

ਗੰਢਾਂ ਦੀ ਤੁੜਾਈ: ਫੁੱਲਾਂ ਦੀ ਤੁੜਾਈ ਤੋਂ 6-8 ਹਫਤਿਆਂ ਬਾਅਦ ਗੰਢਾਂ ਦੀ ਤੁੜਾਈ ਕਰੋ। ਗੰਢਾਂ ਤੋਂ ਪੱਤਿਆਂ ਨੂੰ ਹਟਾ ਕੇ ਸਾਫ ਕਰੋ। ਫਿਰ ਗੰਢਾਂ ਨੂੰ 0.2% ਬਵਿਸਟੀਨ ਦੇ ਘੋਲ ਵਿੱਚ ਅੱਧੇ ਘੰਟੇ ਲਈ ਡੋਬੋ। ਡੋਬਣ ਤੋਂ ਬਾਅਦ ਇਸਨੂੰ 2-3 ਹਫਤਿਆਂ ਲਈ ਛਾਂ ਵਿੱਚ ਸੁਕਾਓ। ਸੁਕਾਉਣ ਤੋਂ ਬਾਅਦ ਪਲਾਸਟਿਕ ਦੇ ਲਿਫਾਫਿਆਂ ਵਿੱਚ 4° ਸੈਲਸੀਅਸ 'ਤੇ ਸਟੋਰ ਕੀਤਾ ਜਾਂਦਾ ਹੈ।

ਕਟਾਈ ਤੋਂ ਬਾਅਦ

ਤੁੜਾਈ ਤੋਂ ਬਾਅਦ ਤਾਜ਼ੇ ਫੁੱਲਾਂ ਨੂੰ ਗੱਤੇ ਦੇ ਬੱਕਸਿਆਂ ਵਿੱਚ ਸਟੋਰ ਕੀਤਾ ਜਾਂਦਾ ਹੈ। ਇਹ ਬੱਕਸਿਆਂ ਨੂੰ ਨੇੜੇ ਦੀਆਂ ਮੰਡੀਆਂ ਵਿੱਚ ਵੇਚਣ ਲਈ ਭੇਜਿਆ ਜਾਂਦਾ ਹੈ।