लीची फल बारे में जानकारी

ਆਮ ਜਾਣਕਾਰੀ

ਇਹ ਬਹੁਤ ਹੀ ਰਸੀਲਾ ਅਤੇ ਗੁਣਵੱਤਾ ਵਾਲਾ ਫ਼ਲ ਹੁੰਦਾ ਹੈ । ਇਹ ਵਿਟਾਮਿਨ ਸੀ ਅਤੇ ਵਿਟਾਮਿਨ ਬੀ ਕੰਪਲੈਕਸ ਦਾ ਮਹੱਤਵਪੂਰਨ ਸਰੋਤ ਹੈ । ਇਸ ਦੀ ਖੋਜ ਦੱਖਣੀ ਚੀਨ ਵਿਚ ਕੀਤੀ ਗਈ ਸੀ। ਚੀਨ ਤੋਂ ਬਾਅਦ ਵਿਸ਼ਵ ਪੱਧਰ ਉਤੇ ਭਾਰਤ ਇਸ ਦੀ ਪੈਦਾਵਾਰ ਵਿਚ ਦੂਸਰੇ ਸਥਾਨ ਉਤੇ ਆਉਂਦਾ ਹੈ । ਭਾਰਤ ਵਿਚ ਇਸ ਦੀ ਖੇਤੀ ਸਿਰਫ਼ ਜੰਮੂ ਕਸ਼ਮੀਰ, ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਵਿਚ ਹੁੰਦੀ ਹੈ । ਪਰੰਤੂ ਵੱਧਦੀ ਮੰਗ ਨੂੰ ਦੇਖਦਿਆਂ ਇਸ ਦੀ ਖੇਤੀ ਹੁਣ ਬਿਹਾਰ, ਝਾਰਖੰਡ, ਛੱਤੀਸਗੜ੍ਹ, ਉੜੀਸਾ, ਪੰਜਾਬ, ਹਰਿਆਣਾ, ਉਤਰਾਂਚਲ, ਆਸਾਮ ਅਤੇ ਤ੍ਰਿਪੁਰਾ ਅਤੇ ਪੱਛਮੀ ਬੰਗਾਲ ਆਦਿ ਵਿਚ ਵੀ ਕੀਤੀ ਜਾਣ ਲੱਗ ਪਈ ਹੈ ।

ਜਲਵਾਯੂ

 • Season

  Temperature

  25-35°C
 • Season

  Rainfall

  1200mm
 • Season

  Sowing Temperature

  25-35°C
 • Season

  Harvesting Temperature

  25-30°C
 • Season

  Temperature

  25-35°C
 • Season

  Rainfall

  1200mm
 • Season

  Sowing Temperature

  25-35°C
 • Season

  Harvesting Temperature

  25-30°C
 • Season

  Temperature

  25-35°C
 • Season

  Rainfall

  1200mm
 • Season

  Sowing Temperature

  25-35°C
 • Season

  Harvesting Temperature

  25-30°C
 • Season

  Temperature

  25-35°C
 • Season

  Rainfall

  1200mm
 • Season

  Sowing Temperature

  25-35°C
 • Season

  Harvesting Temperature

  25-30°C

ਮਿੱਟੀ

ਇਸ ਨੂੰ ਮਿੱਟੀ ਦੀਆਂ ਵੱਖ-ਵੱਖ ਕਿਸਮਾਂ ਵਿਚ ਉਗਾਇਆ ਜਾ ਸਕਦਾ ਹੈ । ਲੀਚੀ ਦੀ ਪੈਦਾਵਾਰ ਲਈ ਡੂੰਘੀ ਪਰਤ ਵਾਲੀ, ਉਪਜਾਊ, ਚੰਗੇ ਨਿਕਾਸ ਵਾਲੀ ਅਤੇ ਦਰਮਿਆਨੀ ਰਚਨਾ ਵਾਲੀ ਮਿੱਟੀ ਢੁਕਵੀਂ ਹੁੰਦੀ ਹੈ । ਮਿੱਟੀ ਦੀ pH 7.5 ਤੋਂ 8 ਦੇ ਵਿਚਕਾਰ ਹੋਣੀ ਚਾਹੀਦੀ ਹੈ । ਜ਼ਿਆਦਾ pH ਅਤੇ ਲੂਣ ਵਾਲੀ ਮਿੱਟੀ ਲੀਚੀ ਦੀ ਫ਼ਸਲ ਲਈ ਚੰਗੀ ਨਹੀਂ ਹੁੰਦੀ ।

ਪ੍ਰਸਿੱਧ ਕਿਸਮਾਂ ਅਤੇ ਝਾੜ

 

Calcuttia :ਇਸ ਕਿਸਮ ਦੇ ਫ਼ਲ ਵੱਡੇ ਅਤੇ ਆਕਰਿਸ਼ਕ ਹੁੰਦੇ ਹਨ । ਇਸ ਦੀ ਤੁੜਾਈ ਜੂਨ ਦੇ ਤੀਜੇ ਹਫ਼ਤੇ ਦੌਰਾਨ ਕੀਤੀ ਜਾ ਸਕਦੀ ਹੈ। ਇਸ ਕਿਸਮ ਤੇ ਫਲਾਂ ਦੇ ਸੰਘਣੇ ਗੁੱਛੇ ਲੱਗਦੇ ਹਨ । ਇਸ ਦੀ  ਗੁਣਵੱਤਾ ਵੀ ਵਧੀਆ ਹੁੰਦੀ ਹੈ । ਇਸ ਦੇ ਫ਼ਲ ਰਸਭਰੇ ਅਤੇ ਸਵਾਦੀ ਹੁੰਦੇ ਹਨ ।

Dehradun: ਇਹ ਛੇਤੀ ਤਿਆਰ ਹੋਣ ਅਤੇ ਲਗਾਤਾਰ ਫ਼ਲ ਦੇਣ ਵਾਲੀ ਕਿਸਮ ਹੈ । ਇਸ ਦੇ ਫ਼ਲ ਜੂਨ ਦੇ ਦੂਜੇ ਹਫ਼ਤੇ ਵਿਚ ਤੋੜੇ ਜਾ ਸਕਦੇ ਹਨ । ਇਸ ਦੇ ਫ਼ਲ ਦਿਲਕਸ਼ ਰੰਗ ਵਾਲੇ ਹੁੰਦੇ ਹਨ ਪਰ ਇਹ ਬੜੀ ਛੇਤੀ ਤਰੇੜਾਂ ਛੱਡ ਜਾਂਦੇ ਹਨ । ਇਸ ਦੇ ਫ਼ਲ ਮਿੱਠੇ, ਨਰਮ, ਰਸਭਰੇ ਅਤੇ ਬਹੁਤ ਸਵਾਦੀ ਹੁੰਦੇ ਹਨ ।

Seedless Late :ਇਸ ਦਾ ਫ਼ਲ ਗੁੱਦੇ ਨਾਲ ਭਰਪੂਰ ਹੁੰਦਾ ਹੈ । ਇਨ੍ਹਾਂ ਦਾ ਰੰਗ ਗੂੜਾ ਲਾਲ ਅਤੇ ਸਵਾਦ ਮਿੱਠਾ ਅਤੇ ਰਸ ਭਰਿਆ ਹੁੰਦਾ ਹੈ । ਇਸ ਦੀ ਫ਼ਸਲ ਜੂਨ ਦੇ ਤੀਜੇ ਹਫ਼ਤੇ ਵਿਚ ਤਿਆਰ ਹੋ ਜਾਂਦੀ ਹੈ।
 

ਹੋਰ ਰਾਜਾਂ ਦੀਆਂ ਕਿਸਮਾਂ

Rose Scented: ਇਹ ਪ੍ਰਸਿੱਧ ਅਤੇ ਮੱਧਮ ਰੁੱਤ ਦੀ ਕਿਸਮ ਹੈ। ਇਸ ਦੇ ਫਲ ਦਰਮਿਆਨੇ ਅਤੇ ਵੱਡੇ ਆਕਾਰ ਦੇ ਹੁੰਦੇ ਹਨ। ਇਸ ਦੇ ਫਲ ਜੂਸੀ ਜਾਂ ਰਸ ਭਰੇ, ਮਿੱਠੇ ਅਤੇ ਹਲਕੇ ਸਲੇਟੀ ਰੰਗ ਦੇ ਹੁੰਦੇ ਹਨ।
Saharanpur
Muzaffarpur
Khatti
Gulabi

ਖੇਤ ਦੀ ਤਿਆਰੀ

ਖੇਤ ਨੂੰ  2 ਵਾਰ ਤਿਰਸ਼ਾ ਵਾਹੋ ਅਤੇ ਫਿਰ ਸਮਤਲ ਕਰੋ। ਖੇਤ ਨੂੰ ਇਸ ਤਰਾਂ ਤਿਆਰ ਕਰੋ ਕੇ ਉਸ ਦੇ ਵਿੱਚ ਪਾਣੀ ਨਹੀ ਖੜਾ ਰਹਿਣਾ ਚਾਹੀਦਾ।

ਬਿਜਾਈ

ਬਿਜਾਈ ਦਾ ਸਮਾਂ
ਇਸ ਦੀ ਬਿਜਾਈ ਮਾਨਸੂਨ ਤੋਂ ਤੁਰੰਤ ਬਾਅਦ ਅਗਸਤ -ਸਤੰਬਰ ਦੇ ਮਹੀਨੇ ਕੀਤੀ ਜਾਂਦੀ ਹੈ। ਕਈ ਵਾਰ ਪੰਜਾਬ ਵਿੱਚ ਇਸ ਦੀ ਬਿਜਾਈ ਨਵੰਬਰ ਮਹੀਨੇ ਤੱਕ ਕੀਤੀ ਜਾਂਦੀ ਹੈ।ਇਸ ਦੀ ਬਿਜਾਈ ਲਈ ਦੋ ਸਾਲ ਪੁਰਾਣੇ ਪੌਦੇ ਚੁਣੇ ਜਾਂਦੇ ਹਨ।

ਫਾਸਲਾ
ਬਿਜਾਈ ਲਈ ਵਰਗਾਕਾਰ ਢੰਗ ਲਈ ਕਤਾਰ ਤੋਂ ਕਤਾਰ ਦਾ ਫਾਸਲਾ 8-10 ਮੀਟਰ ਅਤੇ ਪੌਦੇ ਤੋਂ ਪੌਦੇ ਦਾ ਫਾਸਲਾ 8-10 ਮੀਟਰ ਰੱਖਿਆ ਜਾਂਦਾ ਹੈ।
 

ਬੀਜ ਦੀ ਡੂੰਘਾਈ
ਕੁੱਝ ਦਿਨ ਪਹਿਲਾਂ  1 ਮੀਟਰ x 1 ਮੀਟਰ x 1 ਮੀਟਰ ਦੇ ਟੋਏ ਧੁੱਪ ਵਿੱਚ ਪੁੱਟੋ। ਇਸ ਤੋਂ ਬਾਅਦ ਇਹਨਾਂ ਟੋਇਆਂ ਨੂੰ 20-25 ਕਿਲੋਗ੍ਰਾਮ ਗਲੀ ਸੜੀ ਰੂੜੀ ਦੀ ਖਾਦ ਨਾਲ ਭਰ ਦਿਓ।300 ਗ੍ਰਾਮ ਮਿਊਰੇਟ ਆਫ ਪੋਟਾਸ਼ ਅਤੇ 2 ਕਿਲੋਗ੍ਰਾਮ ਬੋਨ ਮੀਲ ਪਾਓ। ਇਹਨਾਂ ਟੋਇਆ ਨੂੰ ਭਰਨ ਤੋਂ ਬਾਅਦ ਉੱਪਰ ਪਾਣੀ ਦਾ ਛਿੜਕਾਅ ਕਰ ਦਿਓ।ਪੌਦੇ ਟੋਏ ਦੇ ਵਿਚਕਾਰ ਲਾਓ।
 

ਬਿਜਾਈ ਦਾ ਢੰਗ
ਇਸ ਦੀ ਬਿਜਾਈ, ਸਿੱਧੇ ਬੀਜ ਲਗਾ ਕੇ ਅਤੇ ਪਨੀਰੀ ਲਗਾ ਕੇ ਕੀਤੀ ਜਾਂਦੀ ਹੈ।

ਪ੍ਰਜਣਨ

ਵੱਡੇ ਪੱਧਰ ਤੇ ਲੀਚੀ ਉਗਾਉਣ ਲਈ ਏਅਰ ਲੇਅਰਿੰਗ ਤਰੀਕਾ ਅਪਣਾਇਆ ਜਾਂਦਾ ਹੈ । ਬੀਜ ਬਣਾਉਣਾ ਇੱਕ ਅਸਾਨ ਤਰੀਕਾ ਨਹੀਂ ਹੈ ਇਸ ਕਿਰਿਆ ਲਈ ਪੌਦਾ ਲੰਬਾ ਸਮਾਂ ਲੈਂਦਾ ਹੈ। ਏਅਰ ਲੇਅਰਿੰਗ ਲਈ ਪੌਦੇ ਦੀਆਂ ਟਹਿਣੀਆ ਕੀੜੇ ਅਤੇ ਬਿਮਾਰੀਆਂ ਰਹਿਤ ਹੋਣੀਆਂ ਚਾਹੀਦੀਆਂ ਹਨ ਜਿਨਾਂ ਦਾ ਵਿਆਸ 2-3 ਸੈ:ਮੀ: ਅਤੇ ਲੰਬਾਈ 30-60 ਸੈ:ਮੀ: ਹੋਵੇ। ਚਾਕੂ ਦੀ ਮੱਦਦ ਨਾਲ ਟਹਿਣੀਆਂ ਦੇ ਉੱਪਰ 4 ਸੈ:ਮੀ:ਚੌੜਾ ਗੋਲ ਆਕਾਰ ਦਾ ਕੱਟ ਲਗਾਉ। ਉਸ ਕੱਟ ਦੇ ਉੱਪਰ ਦੂਜੀ ਟਹਿਣੀ ਲਾ ਕੇ ਲਿਫਾਫੇ ਨਾਲ ਬੰਨ ਦਿਉ।ਚਾਰ ਹਫਤਿਆਂ ਬਾਅਦ ਜੜਾਂ ਬਣਨੀਆਂ ਸ਼ੁਰੂ ਹੋ ਜਾਂਦੀਆਂ ਹਨ।ਜਦੋ ਜੜਾਂ ਪੂਰੀ ਤਰਾਂ ਬਣ ਜਾਣ ਤਾਂ ਉਸ ਨੂੰ ਮੁੱਖ ਪੌਦੇ ਤੋਂ ਅਲੱਗ ਕਰ ਦਿਉ।ਇਸ ਤੋਂ ਤੁਰੰਤ ਬਾਅਦ ਪੌਦੇ ਨੂੰ ਮਿੱਟੀ ਵਿੱਚ ਲਗਾ ਦਿਓ ਅਤੇ ਪਾਣੀ ਦੇਣਾ ਸ਼ੁਰੂ ਕਰ ਦਿਓ। ਏਅਰ ਲੇਅਰਿੰਗ ਅੱਧ ਜੁਲਾਈ ਤੋਂ ਸਤੰਬਰ ਮਹੀਨੇ ਵਿੱਚ ਕੀਤੀ ਜਾਂਦੀ ਹੈ।

ਕਟਾਈ ਅਤੇ ਛੰਗਾਈ

ਸ਼ੁਰੁਆਤੀ ਸਮੇਂ ਵਿੱਚ ਪੌਦੇ ਨੂੰ ਵਧੀਆ ਆਕਾਰ ਦੇਣ ਲਈ ਕਟਾਈ ਕਰਨੀ ਜਰੂਰੂੀ ਹੁੰਦੀ ਹੈ। ਲੀਚੀ ਦੇ ਪੌਦਿਆਂ ਲਈ ਛੰਗਾਈ ਦੀ ਜਿਆਦਾ ਜਰੂਰਤ ਨਹੀਂ ਹੁੰਦੀ।ਫਲਾਂ ਦੀ ਕਟਾਈ ਤੋਂ ਬਾਅਦ ਨਵੀਆਂ ਟਹਿਣੀਆ ਲਿਆਉਣ ਲਈ ਹਲਕੀ ਛੰਗਾਈ ਕਰੋ।

ਅੰਤਰ-ਫਸਲਾਂ

ਇਹ ਹੌਲੀ ਗਤੀ ਨਾਲ ਉੱਗਣ ਵਾਲੀ ਫਸਲ ਹੈ ਜੋ ਕਿ 7-10 ਸਾਲ ਦਾ ਸਮਾਂ ਲੈਦੀਂ ਹੈ।ਸ਼ੁਰੂਆਤੀ 3-4 ਸਾਲ ਤੱਕ ਅੰਤਰ ਫਸਲਾਂ ਉਗਾਈਆਂ ਜਾ ਸਕਦੀਆਂ ਹਨ ਜਿਸ ਨਾਲ ਕਿ ਆਮਦਨ ਵਧਦੀ ਹੈ ਅਤੇ ਮਿੱਟੀ ਦੀ ਉਪਜਾਊ ਸ਼ਕਤੀ ਵਿੱਚ ਵੀ ਵਾਧਾ ਹੁੰਦਾ ਹੈ। ਇਸ ਤੋਂ ਇਲਾਵਾ ਨਦੀਨਾਂ ਨੂੰ ਵੀ ਕੰਟਰੋਲ ਕੀਤਾ ਜਾ ਸਕਦਾ ਹੈ। ਤੇਜ਼ੀ ਨਾਲ ਉੱਗਣ ਵਾਲੇ ਪੌਦੇ ਜਿਵੇਂ ਕਿ ਆੜੂ, ਆਲੂ-ਬੁਖਾਰਾ, ਕਿਨੂੰ ਅੰਤਰ ਫਸਲਾਂ ਦੇ ਰੂਪ ਵਿੱਚ ਉਗਾਏ ਜਾ ਸਕਦੇ ਹਨ।ਇਸ ਤੋਂ ਇਲਾਵਾ ਦਾਲਾਂ ਅਤੇ ਸਬਜ਼ੀਆਂ ਨੂੰ ਵੀ ਅੰਤਰ ਫਸਲਾਂ ਦੇ ਤੌਰ ਤੇ ਉਗਾਇਆ ਜਾ ਸਕਦਾ ਹੈ।ਜਦੋਂ ਮੁੱਖ ਫਸਲ ਦਾ ਬਾਗ ਪੂਰੀ ਤਰਾਂ ਵੱਡੇ ਪੱਧਰ ਤੇ ਵਿਕਾਸ ਕਰ ਲਵੇ ਤਾਂ ਅੰਤਰ ਫਸਲਾਂ ਨੂੰ ਪੁੱਟ ਦਿਉ।
ਲੀਚੀ ਦਾ ਪਰਾਗਣ ਕੀੜਿਆਂ, ਪਤੰਗਿਆਂ ਅਤੇ ਸ਼ਹਿਤ ਦੀਆਂ ਮੱਖੀਆਂ ਦੁਆਰਾ ਕੀਤਾ ਜਾਂਦਾ ਹੈ। 20-25 ਸ਼ਹਿਦ ਦੀਆਂ ਮੱਖੀਆਂ ਦੇ ਡੱਬੇ ਪਰਾਗਣ ਕਰਨ ਲਈ ਪ੍ਰਤੀ ਹੈਕਟੇਅਰ ਰੱਖੇ ਜਾਂਦੇ ਹਨ।

ਨਵੇਂ ਪੌਦਿਆਂ ਦੀ ਦੇਖਭਾਲ

ਨਵੇਂ ਪੌਦਿਆਂ ਨੂੰ ਗਰਮ ਅਤੇ ਠੰਡੀ ਹਵਾਂ ਤੋਂ ਬਚਾਉਣ ਲਈ ਲੀਚੀ ਦੇ ਪੌਦਿਆਂ ਦੇ ਆਲੇ- ਦੁਆਲੇ 4-5 ਸਾਲ ਦੇ ਹਵਾ ਰੋਧਕ ਦਰੱਖਤ ਲਗਾਉ।ਜੰਤਰ ਦੀ ਫਸਲ ਲਗਾਉਣ ਨਾਲ ਫਰਵਰੀ ਦੇ ਮਹੀਨੇ ਵਿੱਚ ਇਸ ਤੋਂ ਬੀਜ ਵੀ ਪ੍ਰਾਪਤ ਕੀਤਾ ਜਾ ਸਕਦਾ ਹੈ।ਲੀਚੀ ਦੇ ਪੌਦਿਆਂ ਨੂੰ ਤੇਜ਼ ਹਵਾਵਾਂ ਤੋਂ ਬਚਾਉਣ ਲਈ ਆਲੇ ਦੁਆਲੇ ਅੰਬ ਅਤੇ ਜਾਮੁਣ ਵਰਗੇ  ਲੰਬੇ  ਦਰੱਖਤ ਲਗਾਉ।

ਖਾਦਾਂ

Age of crop

(Year)

Well decomposed cow dung

(in kg)

Urea

(in gm)

SSP

(in gm)

MOP

(in gm)

First to three years 10-20 150-500 200-600 60-150
Four to six years 25-40 500-1000 750-1250 200-300
Seven to ten year 40-50 1000-1500 1500-2000 300-500
Ten year and above 60 1600 2250 600

 

1 ਤੋਂ 3  ਸਾਲ ਪੁਰਾਣੀ ਫਸਲ ਲਈ 10-20 ਕਿਲੋ ਗਲੀ ਸੜੀ ਰੂੜੀ ਦੀ ਖਾਦ ਦੇ ਨਾਲ-ਨਾਲ ਯੂਰੀਆ 150-500 ਗ੍ਰਾਮ, ਸਿੰਗਲ ਸੁਪਰ ਫਾਸਫੇਟ 200-600 ਗ੍ਰਾਮ ਅਤੇ ਮਿਊਰੇਟ ਆਫ ਪੋਟਾਸ਼ 60-150 ਗ੍ਰਾਮ ਪ੍ਰਤੀ ਦਰੱਖਤ ਪਾਓ।  4-6 ਸਾਲ ਪੁਰਾਣੀ ਫਸਲ ਲਈ ਗਲੀ ਸੜੀ ਰੂੜੀ ਦੀ ਖਾਦ ਦੀ ਮਾਤਰਾ ਵਧਾ ਕੇ 25-40 ਕਿਲੋਗ੍ਰਾਮ ,  ਯੂਰੀਆ 500-1000 ਗ੍ਰਾਮ, ਸਿੰਗਲ ਸੁਪਰ ਫਾਸਫੇਟ 750-1250 ਗ੍ਰਾਮ ਅਤੇ ਮਿਊਰੇਟ ਆਫ ਪੋਟਾਸ਼ 200-300 ਗ੍ਰਾਮ ਪ੍ਰਤੀ ਦਰੱਖਤ ਪਾਓ। 7-10 ਸਾਲ ਪੁਰਾਣੀ ਫਸਲ ਲਈ ਗਲੀ ਸੜੀ ਰੂੜੀ ਦੀ ਖਾਦ ਦੀ ਮਾਤਰਾ ਵਧਾ ਕੇ 40-50 ਕਿਲੋਗ੍ਰਾਮ ,  ਯੂਰੀਆ 1000-1500 ਗ੍ਰਾਮ, ਸਿੰਗਲ ਸੁਪਰ ਫਾਸਫੇਟ 1000 ਗ੍ਰਾਮ ਅਤੇ ਮਿਊਰੇਟ ਆਫ ਪੋਟਾਸ਼ 300-500 ਗ੍ਰਾਮ ਪ੍ਰਤੀ ਦਰੱਖਤ ਪਾਓ। ਜਦੋਂ ਫਸਲ 10 ਸਾਲ ਪੁਰਾਣੀ ਹੋ ਜਾਵੇ ਤਾਂ ਗਲੀ ਸੜੀ ਰੂੜੀ ਦੀ ਖਾਦ ਦੀ ਮਾਤਰਾ ਵਧਾ ਕੇ 60 ਕਿਲੋਗ੍ਰਾਮ ,  ਯੂਰੀਆ 1600 ਗ੍ਰਾਮ, ਸਿੰਗਲ ਸੁਪਰ ਫਾਸਫੇਟ 2250 ਗ੍ਰਾਮ ਅਤੇ ਮਿਊਰੇਟ ਆਫ ਪੋਟਾਸ਼ 600 ਗ੍ਰਾਮ ਪ੍ਰਤੀ ਦਰੱਖਤ ਪਾਓ।

ਸਿੰਚਾਈ

 ਵਿਕਾਸ ਦੇ ਹਰ ਪੜਾਅ ਤੇ ਪਾਣੀ ਦੀ ਸਿੰਚਾਈ ਕਰੋਂ । ਵਿਕਾਸ ਦੇ ਸ਼ੁਰੂਆਤੀ ਸਮੇਂ ਵਿੱਚ ਪਾਣੀ ਲਗਾਉਣਾ ਬਹੁਤ ਜ਼ਰੂਰੀ ਹੁੰਦਾ ਹੈ।ਗਰਮੀਆਂ ਦੀ ਰੁੱਤ ਵਿੱਚ ਨਵੇਂ ਪੌਦਿਆਂ ਨੂੰ 1 ਹਫਤੇ ਵਿੱਚ 2 ਵਾਰ ਅਤੇ ਪੁਰਾਣੇ ਪੌਦਿਆਂ ਨੂੰ ਹਫਤੇ ਵਿੱਚ 1 ਵਾਰ ਪਾਣੀ ਦਿਓ।ਖਾਦਾਂ ਪਾਉਣ ਤੋਂ ਬਾਅਦ ਇੱਕ ਸਿੰਚਾਈ ਜਰੂਰ ਕਰੋ।ਫਸਲ ਨੂੰ ਕੋਰੇ ਤੋਂ ਬਚਾਉਣ ਲਈ ਨਵੰਬਰ ਦੇ ਅੰਤ ਅਤੇ ਦਸੰਬਰ ਦੇ ਪਹਿਲੇ ਹਫਤੇ ਪਾਣੀ ਦਿਉ।ਫਲ ਬਣਨ ਦੇ ਸਮੇਂ ਸਿੰਚਾਈ ਬਹੁਤ ਜ਼ਰੂਰੀ ਹੁੰਦੀ ਹੈ। ਇਸ ਪੜਾਅ ਤੇ ਹਫਤੇ ਵਿੱਚ 2 ਵਾਰ ਪਾਣੀ ਦਿਓ। ਇਸ ਤਰਾਂ ਕਰਨ ਨਾਲ ਫਲ ਵਿੱਚ ਤਰੇੜਾ ਨਹੀਂ ਆਉਦੀਆਂ ਅਤੇ ਫਲ ਦਾ ਵਿਕਾਸ ਵਧੀਆ ਹੁੰਦਾ ਹੈ।

ਪੌਦੇ ਦੀ ਦੇਖਭਾਲ

ਫਲ ਦਾ ਗੜੂੰਆਂ
 • ਕੀੜੇ ਮਕੌੜੇ ਤੇ ਰੋਕਥਾਮ

ਫਲ ਦਾ ਗੜੂੰਆਂ: ਇਹ ਫਲ ਦੇ ਉੱਪਰਲੇ ਛਿਲਕੇ ਤੋਂ ਭੋਜਨ ਲੈਂਦਾ ਹੈ ਅਤੇ ਫਲ ਨੂੰ ਨੁਕਸਾਨ ਪਹੁੰਚਾਉਦਾ ਹੈ। ਨਿੱਕੇ-ਨਿੱਕੇ ਬਰੀਕੀ ਸੁਰਾਖ ਫਲਾਂ ਦੇ ਉੱਤੇ ਦੇਖਣ ਨੂੰ ਮਿਲਦੇ ਹਨ। ਬਾਗ ਨੂੰ ਸਾਫ ਰੱਖੋ । ਨੁਕਸਾਨੇ ਅਤੇ ਡਿੱਗੇ ਹੋਏ ਫ਼ਲਾਂ ਨੂੰ ਦੂਰ ਤੋਂ ਲਿਜਾ ਕੇ ਨਸ਼ਟ ਕਰ ਦਿਓ।ਟਰਾਈਕੋਡਰਮਾ 20000 ਅੰਡੇ ਪ੍ਰਤੀ ਏਕੜ ਜਾਂ ਨਿੰਬੀਸਾਈਡਿਨ 50 ਗ੍ਰਾਮ ਪ੍ਰਤੀ 10 ਲੀਟਰ ਪਾਣੀ + ਸਾਈਪਰਮੈਥਰਿਨ 25 ਈ ਸੀ 8 ਮਿਲੀਲੀਟਰ ਪ੍ਰਤੀ 10 ਲੀਟਰ ਅਤੇ ਡਾਈਕਲੋਰੋਵਾਸ 20 ਮਿਲੀਲੀਟਰ ਪ੍ਰਤੀ 10 ਲੀਟਰ ਫਲ ਬਣਨ ਸਮੇਂ ਅਤੇ ਰੰਗ ਬਣਨ ਸਮੇਂ ਸਪਰੇਅ ਕਰੋ। 7 ਦਿਨਾਂ ਦੇ ਫਾਸਲੇ ਤੇ ਦੁਬਾਰਾ ਸਪਰੇਅ ਕਰੋ।ਫਲ ਬਣਨ ਸਮੇਂ ਡਾਈਫਲੂਬੈਨਜ਼ਿਊਰੋਨ 25 ਡਬਲਿਯੂ ਪੀ 2 ਗ੍ਰਾਮ ਪ੍ਰਤੀ ਲੀਟਰ ਦੇ ਹਿਸਾਬ ਨਾਲ ਕੀਤੀ ਗਈ ਸਪਰੇਅ ਪ੍ਰਭਾਵਸ਼ਾਲੀ ਹੁੰਦੀ ਹੈ।ਆਖਰੀ ਸਪਰੇਅ ਕਟਾਈ ਤੋਂ 15 ਦਿਨ ਪਹਿਲਾਂ ਕਰੋ।

ਜੂੰ

ਜੂੰ: ਇਹ ਲੀਚੀ ਦੀ ਫਸਲ ਨੂੰ ਲੱਗਣ ਵਾਲਾ ਖਤਰਨਾਕ ਕੀੜਾ  ਹੈ । ਇਸ ਦਾ ਲਾਰਵਾ ਅਤੇ ਕੀੜਾ ਪੱਤਿਆਂ ਦੇ ਹੇਠਲੇ ਪਾਸੋਂ ਅਤੇ ਤਣਿਆਂ ਆਦਿ ਦਾ ਰਸ ਚੂਸ ਲੈਂਦੀ ਹੈ । ਇਸ ਦੇ  ਹਮਲੇ ਕਾਰਨ ਪੱਤਿਆਂ ਦਾ ਰੰਗ ਪੀਲਾ ਪੈਣਾ ਸ਼ੁਰੂ ਹੋ ਜਾਂਦਾ ਹੈ । ਇਸ ਦਾ ਸ਼ਿਕਾਰ ਹੋਏ ਪੱਤੇ ਮੁੜਨੇ ਸ਼ੁਰੂ ਹੋ ਜਾਂਦੇ ਹਨ ਅਤੇ ਬਾਅਦ ਵਿਚ ਝੜ ਕੇ ਡਿੱਗ ਪੈਂਦੇ ਹਨ । ਇਸ ਬਿਮਾਰੀ ਦੇ ਸ਼ਿਕਾਰ ਹਿੱਸਿਆਂ ਦੀ ਛਗਾਂਈ ਕਰਕੇ ਉਨ੍ਹਾਂ ਨੂੰ ਨਸ਼ਟ ਕਰ ਦੇਣਾ ਚਾਹੀਦਾ ਹੈ। 3 ਮਿਲੀਲੀਟਰ ਡੀਕੋਫੋਲ 17.8 ਈ.ਸੀ 3 ਮਿ:ਲੀ ਪ੍ਰਤੀ ਲੀਟਰ  ਜਾਂ ਪ੍ਰੋਪਰਗਾਈਟ  57 ਈ.ਸੀ 2.5 ਮਿ:ਲੀ ਪ੍ਰਤੀ ਲੀਟਰ ਪਾਣੀ ਵਿਚ ਘੋਲ ਤਿਆਰ ਕਰਕੇ 7 ਦਿਨਾਂ ਦੇ ਵਕਫੇ ਦੌਰਾਨ ਸਪਰੇਅ ਕਰੋ। ਇਸ ਘੋਲ ਦਾ ਛਿੜਕਾਅ ਕਰੂੰਬਲਾਂ ਫੁੱਟਣ ਤੋਂ ਪਹਿਲਾਂ ਨਵੇਂ ਤਣਿਆਂ ਤੇ ਕਰਨਾ ਚਾਹੀਦਾ ਹੈ।

ਪੱਤੇ ਵਿਚ ਸੁਰਾਖ ਕਰਨ ਵਾਲਾ ਕੀੜਾ

ਪੱਤੇ ਵਿਚ ਸੁਰਾਖ ਕਰਨ ਵਾਲਾ ਕੀੜਾ: ਇਸ ਦਾ ਹਮਲਾ ਦਿਖਾਈ ਦੇਣ ਤੇ ਨੁਕਸਾਨੇ  ਪੱਤਿਆਂ ਨੂੰ ਤੋੜ ਦੇਣਾ ਚਾਹੀਦਾ ਹੈ । ਡਾਈਮੈਥੋਏਟ 30  ਈ.ਸੀ. 200 ਮਿ:ਲੀ:  ਜਾਂ  ਇਮੀਡਾਕਲੋਪਰਿਡ 17.8 ਐਸ.ਐਲ. 60 ਮਿ:ਲੀ: ਦਾ 150 ਲੀਟਰ ਪਾਣੀ ਵਿਚ ਘੋਲ ਤਿਆਰ ਕਰਕੇ ਫਲ ਪੈਣ ਵੇਲੇ ਇਸ ਦਾ ਛਿੜਕਾਅ ਕਰਨਾ ਚਾਹੀਦਾ ਹੈ। ਦੂਜੀ ਸਪਰੇਅ 15 ਦਿਨਾਂ ਦੇ ਅੰਤਰਾਲ ਦੌਰਾਨ ਕਰਨੀ ਚਾਹੀਦੀ ਹੈ।

ਪੱਤਿਆਂ ਦੇ ਹੇਠਲੇ ਪਾਸੇ ਚਿੱਟੇ ਧੱਬੇ
 • ਬਿਮਾਰੀਆਂ ਅਤੇ ਉਨ੍ਹਾਂ ਦੀ ਰੋਕਥਾਮ

ਪੱਤਿਆਂ ਦੇ ਹੇਠਲੇ ਪਾਸੇ ਚਿੱਟੇ ਧੱਬੇ: ਇਸ ਨੂੰ ਭੂਰੇਪਣ ਦਾ ਰੋਗ ਵੀ ਕਿਹਾ ਜਾਂਦਾ ਹੈ। ਪੱਤਿਆਂ, ਫੁੱਲਾਂ ਅਤੇ ਕੱਚੇ ਫਲਾਂ ਦੇ ਉੱਪਰ ਚਿੱਟੇ ਧੱਬਿਆਂ ਦੇ ਨਾਲ ਭੂਰੇ ਦਾਗ ਨਜ਼ਰ ਆਉਦੇ ਹਨ।   ਇਹ ਪੱਕੇ ਫਲਾਂ ਉੱਤੇ ਵੀ ਹਮਲਾ ਕਰਦੀ ਹੈ। ਦਿਨ ਦੇ ਸਮੇਂ ਜਿਆਦਾ ਤਾਪਮਾਨ ਅਤੇ ਰਾਤ ਦੇ ਸਮੇਂ ਘੱਟ ਤਾਪਮਾਨ, ਜਿਆਦਾ ਨਮੀ ਅਤੇ ਲਗਾਤਾਰ ਮੀਂਹ ਦਾ ਪੈਣਾ ਇਸ ਬਿਮਾਰੀ ਦੇ ਫੈਲਣ ਦਾ ਕਾਰਨ ਹੁੰਦਾ ਹੈੋ।

ਕਟਾਈ ਤੋਂ ਬਾਅਦ ਬਾਗਾਂ ਨੂੰ ਚੰਗੀ ਤਰਾਂ ਸਾਫ ਕਰ ਦਿਓ। ਸਰਦੀਆਂ ਵਿੱਚ ਇਸ ਬਿਮਾਰੀ ਤੋਂ ਬਚਣ ਲਈ ਕੋਪਰ ਆਕਸੀਕਲੋਰਾਈਡ ਦੀ ਸਪਰੇਅ ਕਰੋ।

ਐਂਥਰਾਕਨੋਸ

ਐਂਥਰਾਕਨੋਸ: ਚਾਕਲੇਟੀ ਰੰਗ ਦੇ ਬੇਢੰਗੇ ਆਕਾਰ ਦੇ ਪੱਤਿਆਂ, ਟਹਿਣੀਆਂ , ਫੁੱਲਾਂ ਅਤੇ ਫਲਾਂ ਉੱਤੇ ਧੱਬੇ ਨਜ਼ਰ ਆਉਦੇ ਹਨ।ਫਾਲਤੂ ਟਹਿਣੀਆ ਨੂੰ ਹਟਾ ਦਿਓ ਅਤੇ ਪੌਦੇ ਦੀ ਵਧੀਆ ਢੰਗ ਨਾਲ ਛੰਗਾਈ ਕਰੋ।ਫਰਵਰੀ ਦੇ ਮਹੀਨੇ ਵਿੱਚ ਬੋਰਡਿਊਕਸ ਦੀ ਸਪਰੇਅ ਕਰੋ, ਅਪ੍ਰੈਲ ਅਤੇ ਅਕਤੂਬਰ ਮਹੀਨੇ ਵਿੱਚ ਕਪਤਾਨ ਡਬਲਿਯੂ ਪੀ 0.2 % ਇਸ ਬਿਮਾਰੀ ਦੀ ਰੋਕਥਾਮ ਲਈ ਵਰਤੋ।

ਪੌਦੇ ਦਾ ਸੁੱਕਣਾ ਅਤੇ ਜੜਾਂ ਗਲਣ

ਪੌਦੇ ਦਾ ਸੁੱਕਣਾ ਅਤੇ ਜੜਾਂ ਗਲਣ: ਇਹ ਬਿਮਾਰੀ ਦੇ ਕਾਰਨ ਪੌਦੇ ਦੀਆਂ  1 ਜਾਂ 2 ਟਹਿਣੀਆਂ ਜਾਂ ਸਾਰਾ ਪੌਦਾ ਸੁੱਕਣਾ ਸ਼ੁਰੂ ਹੋ ਜਾਂਦਾ ਹੈ। ਪੌਦੇ ਵਿੱਚ ਅਚਾਨਕ ਸੋਕਾ ਆਉਣਾ ਇਸ ਬਿਮਾਰੀ ਦੇ ਮੁੱਖ ਲੱਛਣ ਹਨ। ਜੇਕਰ ਇਸ ਬਿਮਾਰੀ ਦਾ ਇਲਾਜ ਜਲਦੀ ਨਾ ਕੀਤਾ ਜਾਵੇ ਤਾਂ ਜੜਾਂ ਗਲਣ ਦੀ ਬਿਮਾਰੀ ਦਰੱਖਤ ਨੂੰ ਬਹੁਤ ਤੇਜ਼ੀ ਨਾਲ ਮਾਰ ਦਿੰਦੀ ਹੈ।
ਨਵੇਂ ਬਾਗ ਲਗਾਉਣ ਤੋਂ ਪਹਿਲਾਂ ਖੇਤ ਨੂੰ ਸਾਫ ਕਰੋ ਅਤੇ ਪੁਰਾਣੀ ਫਸਲ ਦੀਆਂ ਜੜਾਂ ਨੂੰ ਖੇਤ ਵਿੱਚੋ ਬਾਹਰ ਕੱਢ ਦਿਓ।ਪੌਦੇ ਦੇ ਆਸੇ ਪਾਸੇ ਪਾਣੀ ਖੜਾ ਨਾ ਹੋਣ ਦਿਓ ਅਤੇ ਸਹੀ ਜਲ ਨਿਕਾਸ ਦਾ ਢੰਗ ਅਪਣਾਓ।ਪੌਦੇ ਦੀ ਛੰਗਾਈ ਕਰੋ ਅਤੇ ਫਾਲਤੂ ਟਹਿਣੀਆਂ ਨੂੰ ਕੱਟ ਦਿਓ।

ਲਾਲ ਕੁੰਗੀ

ਲਾਲ ਕੁੰਗੀ: ਪੱਤਿਆਂ ਦੇ ਹੇਠਲੇ ਪਾਸੇ ਗੂੜੇ ਉੱਲੀ ਦੇ ਧੱਬੇ ਨਜ਼ਰ ਆਉਦੇ ਹਨ। ਇਹ ਬਹੁਤ ਤੇਜ਼ੀ ਨਾਲ ਫੈਲਦੀ ਹੈ ਅਤੇ ਬਾਅਦ ਵਿੱਚ ਜਾਮਣੀ ਲਾਲ ਭੂਰੀ ਤੋਂ ਸੰਤਰੀ ਰੰਗ ਦੀ ਹੋ ਕੇ ਵੱਧਦੀ ਹੈ ।ਨੁਕਸਾਨੇ ਪੱਤੇ ਮੁੜ ਜਾਂਦੇ ਹਨ।
ਇਸ ਦੀ ਰੋਕਥਾਮ ਲਈ ਜੂਨ ਤੋਂ ਅਕਤੂਬਰ ਮਹੀਨੇ ਵਿੱਚ ਕੋਪਰ ਆਕਸੀ ਕਲੋਰਾਈਡ 0.3 % ਦੀ ਸਪਰੇਅ ਕਰੋ । ਜੇਕਰ ਖੇਤ ਵਿੱਚ ਨੁਕਸਾਨ ਜਿਆਦਾ ਦਿਖੇ ਤਾਂ ਬੋਰਡਿਊਕਸ ਘੋਲ ਦੀ ਸਤੰਬਰ ਤੋਂ ਅਕਤੂਬਰ ਮਹੀਨੇ ਅਤੇ ਫਰਵਰੀ ਤੋਂ ਮਾਰਚ ਮਹੀਨੇ ਵਿੱਚ ਸਪਰੇਅ ਕਰੋ।ਜਰੂਰਤ ਪੈਣ ਤੇ 15 ਦਿਨਾਂ ਦੇ ਫਾਸਲੇ ਤੇ ਸਪਰੇਅ ਕਰਦੇ ਰਹੋ।

ਫਲ ਗਲਣ

ਫਲ ਗਲਣ : ਇਹ ਲੀਚੀ ਦੀ ਫਸਲ ਦੀ ਕਟਾਈ ਤੋਂ ਬਾਅਦ ਦੀ ਖਤਰਨਾਕ ਬਿਮਾਰੀ ਹੈ। ਜੇਕਰ ਸਟੋਰੇਜ ਸਹੀ ਢੰਗ ਨਾਲ ਨਹੀਂ ਕੀਤੀ ਗਈ ਤਾਂ ਫਲਾਂ ਉੱਤੇ ਪਾਣੀ ਦੇ ਰੂਪ ਦੇ ਧੱਬੇ ਬਣ ਜਾਂਦੇ ਹਨ ਅਤੇ ਬਾਅਦ ਵਿੱਚ ਉਹਨਾਂ ਵਿੱਚੋ ਗੰਦੀ ਬਦਬੂ ਆਉਣੀ ਸ਼ੁਰੂ ਹੋ ਜਾਂਦੀ ਹੈ।
ਕਟਾਈ ਤੋਂ ਬਾਅਦ ਫਲਾਂ ਨੂੰ ਘੱਟ ਤਾਪਮਾਨ ਤੇ ਸਟੋਰ ਕਰੋ।ਘੱਟ ਤਾਪਮਾਨ ਫਲ ਗਲਣ ਦੀ ਦਰ ਨੂੰ ਘਟਾ ਦਿੰਦਾ ਹੈ।

ਫਸਲ ਦੀ ਕਟਾਈ

ਫਲ ਹਰੇ ਰੰਗ ਤੋਂ ਗੁਲਾਬੀ ਰੰਗ ਦਾ ਹੋਣਾ ਅਤੇ ਫਲ ਦੀ ਸਤਹ ਦਾ ਪੱਧਰਾ ਹੋਣਾ, ਫਲ ਪੱਕਣ ਦੀਆਂ ਨਿਸ਼ਾਨੀਆਂ ਹਨ । ਫਲ ਨੂੰ ਗੁੱਛਿਆਂ ਵਿਚ ਤੋੜਿਆ ਜਾਂਦਾ ਹੈ । ਫਲ ਤੋੜਨ ਵੇਲੇ ਇਸ ਦੇ ਨਾਲ ਕੁਝ ਟਾਹਣੀਆਂ ਅਤੇ ਪੱਤੇ ਵੀ ਤੋੜਨੇ ਚਾਹੀਦੇ ਹਨ । ਇਸ ਨੂੰ ਜ਼ਿਆਦਾ ਲੰਮੇ ਸਮੇਂ ਤੱਕ ਸਟੋਰ ਨਹੀਂ ਕੀਤਾ ਜਾ ਸਕਦਾ। ਘਰੇਲੂ ਬਾਜ਼ਾਰ ਵਿਚ ਵੇਚਣ ਲਈ ਇਸ ਦੀ ਤੁੜਾਈ ਪੂਰੀ ਤਰਾਂ ਪੱਕਣ ਤੋਂ ਬਾਅਦ ਕਰਨੀ ਚਾਹੀਦੀ ਹੈ ਜਦੋਂ ਕਿ ਦੂਰ-ਦੁਰਾਡੇ ਦੇ ਖੇਤਰਾਂ ਵਿਚ ਭੇਜਣ ਲਈ ਇਸ ਦੀ ਤੁੜਾਈ ਫਲ ਦੇ ਗੁਲਾਬੀ ਹੋਣ ਸਮੇਂ ਕਰਨੀ ਚਾਹੀਦੀ ਹੈ ।

ਕਟਾਈ ਤੋਂ ਬਾਅਦ

ਤੁੜਾਈ ਤੋਂ ਬਾਅਦ ਫਲਾਂ ਨੂੰ ਇਨ੍ਹਾਂ ਦੇ ਰੰਗ ਅਤੇ ਆਕਾਰ ਅਨੁਸਾਰ ਵੱਖਰਾ-ਵੱਖਰਾ ਕਰਨਾ ਚਾਹੀਦਾ ਹੈ। ਨੁਕਸਾਨੇ ਅਤੇ ਤਰੇੜਾਂ ਵਾਲੇ ਫਲਾਂ ਨੂੰ ਅਲੱਗ ਕਰ ਦੇਣਾ ਚਾਹੀਦਾ ਹੈ । ਲੀਚੀ ਦੇ ਹਰੇ ਪੱਤਿਆਂ ਨੂੰ ਵਿਛਾ ਕੇ ਛੋਟੀਆਂ ਟੋਕਰੀਆਂ ਵਿਚ ਇਨ੍ਹਾਂ ਦੀ ਪੈਕਿੰਗ ਕਰਨੀ ਚਾਹੀਦੀ ਹੈ । ਲੀਚੀ ਦੇ ਫਲਾਂ ਨੂੰ 1.6-1.7° ਸੈਲਸੀਅਸ ਤਾਪਮਾਨ ਅਤੇ 85-90%  ਨਮੀ ਵਿਚ ਸਟੋਰ ਕਰਨਾ ਚਾਹੀਦਾ ਹੈ । ਫਲਾਂ ਨੂੰ ਇਸ ਤਾਪਮਾਨ ਤੇ 8-12 ਹਫਤਿਆਂ ਲਈ ਸਟੋਰ ਕੀਤਾ ਜਾ ਸਕਦਾ ਹੈ।

ਰੈਫਰੈਂਸ

1.Punjab Agricultural University Ludhiana

2.Department of Agriculture

3.Indian Agricultural Research Instittute, New Delhi

4.Indian Institute of Wheat and Barley Research

5.Ministry of Agriculture & Farmers Welfare