ਪੰਜਾਬ ਵਿਚ ਪਪੀਤੇ ਦੀ ਬਾਗਬਾਨੀ

ਆਮ ਜਾਣਕਾਰੀ

ਪਪੀਤਾ ਊਸ਼ਣ ਕਟੀਬੰਧੀ ਫਲ਼ ਹੈ, ਜਿਸ ਦਾ ਮੂਲ ਸਥਾਨ ਮੈਕਸਿਕੋ ਹੈ। ਇਹ ਕੈਰੀਕੇਸਿਆਏ ਪਰਿਵਾਰ ਅਤੇ ਕੈਰੀਕੇ ਪ੍ਰਜਾਤੀ ਨਾਲ ਸੰਬੰਧਿਤ ਹੈ। ਇਹ ਇੱਕ ਤੇਜੀ ਨਾਲ ਵਧਣ ਵਾਲਾ ਪੌਦਾ ਹੈ, ਜੋ ਲੰਬੇ ਸਮੇਂ ਤਕ ਫਲ਼ ਦਿੰਦਾ ਹੈ ਅਤੇ ਇਸ ਵਿੱਚ ਪੋਸ਼ਕ ਤੱਤ ਉੱਚ ਮਾਤਰਾ ਵਿੱਚ ਹੁੰਦੇ ਹਨ। ਭਾਰਤ ਨੂੰ ਪਪੀਤੇ ਦੇ ਸਭ ਤੋਂ ਵੱਡੇ ਉਤਪਾਦਕ ਦੇ ਤੌਰ ਤੇ ਜਾਣਿਆ ਜਾਂਦਾ ਹੈ। ਇਸ ਨੂੰ ਗਮਲਿਆਂ, ਗ੍ਰੀਨਹਾਊਸ, ਪੋਲੀਹਾਊਸ ਅਤੇ ਕੰਟੇਨਰਾਂ ਵਿੱਚ ਉਗਾਇਆ ਜਾ ਸਕਦਾ ਹੈ। ਇਸ ਦੇ ਸਰੀਰਕ ਲਾਭ ਵੀ ਹਨ, ਜਿਵੇਂ ਕਿ ਕਬਜ਼ ਅਤੇ ਕੈਂਸਰ ਨੂੰ ਦੂਰ ਕਰਨ ਵਿੱਚ ਮਦਦ ਕਰਨਾ, ਕੋਲੈਸਟ੍ਰੋਲ ਨੂੰ ਘੱਟ ਕਰਨ ਵਿੱਚ ਮਦਦ ਕਰਨਾ ਅਤੇ ਕੈਂਸਰ ਕੋਸ਼ਿਕਾਵਾਂ ਨਾਲ ਲੜਨ ਵਿੱਚ ਮਦਦ ਕਰਨਾ ਆਦਿ। ਇਹ ਵਿਟਾਮਿਨ ਏ ਅਤੇ ਸੀ ਦਾ ਉੱਚ ਸ੍ਰੋਤ ਹੈ। ਭਾਰਤ ਵਿੱਚ ਮਹਾਂਰਾਸ਼ਟਰ, ਕਰਨਾਟਕ, ਪੱਛਮੀ ਬੰਗਾਲ, ਉੜੀਸਾ, ਜੰਮੂ-ਕਸ਼ਮੀਰ, ਬਿਹਾਰ, ਗੁਜਰਾਤ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਤਾਮਿਲਨਾਡੂ ਅਤੇ ਆਂਧਰਾ ਪ੍ਰਦੇਸ਼ ਪਪੀਤਾ ਉਗਾਉਣ ਵਾਲੇ ਮੁੱਖ ਰਾਜ ਹਨ।

 

ਮਿੱਟੀ

ਇਸ ਨੂੰ ਮਿੱਟੀ ਦੀਆਂ ਵਿਆਪਕ ਕਿਸਮਾਂ ਵਿੱਚ ਉਗਾਇਆ ਜਾਂਦਾ ਹੈ। ਵਧੀਆ ਨਿਕਾਸ ਵਾਲੀ ਪਹਾੜੀ ਮਿੱਟੀ ਪਪੀਤੇ ਦੀ ਖੇਤੀ ਦੇ ਲਈ ਅਨੁਕੂਲ ਹੈ। ਰੇਤਲੀ ਅਤੇ ਭਾਰੀ ਮਿੱਟੀ ਵਿੱਚ ਇਸ ਦੀ ਖੇਤੀ ਨਾ ਕਰੋ। ਪਪੀਤੇ ਦੀ ਖੇਤੀ ਲਈ ਮਿੱਟੀ ਦਾ pH 6.5-7.0 ਹੋਣਾ ਚਾਹੀਦਾ ਹੈ।

 

ਪ੍ਰਸਿੱਧ ਕਿਸਮਾਂ ਅਤੇ ਝਾੜ

Red Lady: ਇਹ ਕਿਸਮ 2013 ਵਿੱਚ ਜਾਰੀ ਕੀਤੀ ਗਈ। ਇਸ ਕਿਸਮ ਦੇ ਪੌਦਿਆਂ ਦਾ ਵਾਧਾ ਤੇਜੀ ਨਾਲ ਹੁੰਦਾ ਹੈ ਅਤੇ ਇਸਦੇ ਪੌਦੇ ਖੁਦ ਹੀ ਫਲ ਤਿਆਰ ਕਰਦੇ ਹਨ। ਇਸ ਕਿਸਮ ਦੇ ਪੌਦੇ ਦੀ ਉੱਚਾਈ 238 ਸੈ.ਮੀ. ਹੁੰਦੀ ਹੈ ਅਤੇ ਪੌਦੇ ਦਾ ਕੱਦ 86 ਸੈ.ਮੀ. ਹੋਣ ‘ਤੇ ਇਹ ਫਲ਼ ਦੇਣਾ ਸ਼ੁਰੂ ਕਰ ਦਿੰਦਾ ਹੈ। ਇਸਦੇ ਫਲ ਦਰਮਿਆਨੇ ਆਕਾਰ ਦੇ, ਲੰਬੇਕਾਰ ਤੋਂ ਅੰਡਾਕਾਰ ਹੁੰਦੇ ਹਨ ਅਤੇ ਵਧੀਆ ਸਵਾਦ ਵਾਲਾ ਲਾਲ-ਸੰਤਰੀ ਰੰਗ ਦਾ ਗੁੱਦਾ ਹੁੰਦਾ ਹੈ। ਇਸ ਕਿਸਮ ਦੇ ਪੌਦੇ 10 ਮਹੀਨੇ ਵਿੱਚ ਫਲ ਦੇਣ ਲਈ ਤਿਆਰ ਹੋ ਜਾਂਦੇ ਹਨ ਅਤੇ ਇਸ ਦੀ ਔਸਤਨ ਪੈਦਾਵਾਰ 50 ਕਿਲੋ ਪ੍ਰਤੀ ਰੁੱਖ ਹੁੰਦੀ ਹੈ। ਇਹ ਕਿਸਮ ਕੀਟਾਂ ਅਤੇ ਬਿਮਾਰੀਆਂ ਦੀ ਪ੍ਰਤੀਰੋਧਕ ਹੈ।

Punjab Sweet: ਇਹ ਕਿਸਮ 1993 ਵਿੱਚ ਜਾਰੀ ਕੀਤੀ ਗਈ। ਇਹ ਦੋ ਲਿੰਗੀ ਕਿਸਮ ਹੈ, ਜਿਸ ਦੇ ਪੌਦੇ ਦੀ ਉੱਚਾਈ 190 ਸੈ.ਮੀ. ਹੁੰਦੀ ਹੈ ਅਤੇ ਪੌਦੇ 100 ਸੈ.ਮੀ. ਦੇ ਹੋਣ ਤੇ ਫਲ਼ ਦੇਣਾ ਸ਼ੁਰੂ ਕਰ ਦਿੰਦੇ ਹਨ। ਇਸਦੇ ਫਲ ਵੱਡੇ ਆਕਾਰ ਦੇ, ਲੰਬਕਾਰ ਅਤੇ ਗੂੜੇ ਪੀਲੇ ਰੰਗ ਦੇ ਗੁੱਦੇ ਵਾਲੇ ਹੁੰਦੇ ਹਨ। ਇਸ ਕਿਸਮ ਦੇ ਫਲ਼ਾਂ ਵਿੱਚ T.S.S. ਦੀ ਮਾਤਰਾ 9.0-10.5% ਹੁੰਦੀ ਹੈ ਅਤੇ ਔਸਤਨ ਪੈਦਾਵਾਰ 50 ਕਿਲੋ ਪ੍ਰਤੀ ਪੌਦਾ ਹੁੰਦੀ ਹੈ। ਇਹ ਕਿਸਮ ਨਿੰਬੂ ਜਾਤੀ ਦੇ ਫਲਾਂ ਵਾਲੀ ਮਕੌੜਾ ਜੂੰ ਦੀ ਘੱਟ ਸੰਵੇਦਨਸ਼ੀਲ ਹੈ।

Pusa Delicious: ਇਹ ਕਿਸਮ 1992 ਵਿੱਚ ਜਾਰੀ ਕੀਤੀ ਗਈ। ਇਸ ਕਿਸਮ ਦੇ ਪੌਦਿਆਂ ਵਿੱਚ ਨਰ ਅਤੇ ਮਾਦਾ ਇੱਕ ਹੀ ਫੁੱਲ਼ ਤੇ ਹੁੰਦੇ ਹਨ ਅਤੇ ਇਸਦਾ ਪੌਦਾ 210 ਸੈ.ਮੀ. ਉੱਚਾ ਹੁੰਦਾ ਹੈ। ਪੌਦਾ 110 ਸੈ.ਮੀ. ਦਾ ਹੋਣ ਤੇ ਫਲ਼ ਦੇਣਾ ਸ਼ੁਰੂ ਕਰ ਦਿੰਦਾ ਹੈ। ਇਸ ਦੇ ਫਲ ਦਰਮਿਆਨੇ ਤੋਂ ਵੱਡੇ ਆਕਾਰ ਦੇ, ਲੰਬਕਾਰ ਤੋਂ ਅੰਡਾਕਾਰ ਅਤੇ ਗੂੜੇ ਸੰਤਰੀ ਰੰਗ ਦੇ ਗੁੱਦੇ ਵਾਲੇ ਹੁੰਦੇ ਹਨ, ਜਿਸ ਦਾ ਸਵਾਦ ਬਹੁਤ ਚੰਗਾ ਹੁੰਦਾ ਹੈ। ਇਸ ਵਿੱਚ T.S.S. ਦੀ ਮਾਤਰਾ 8-10% ਹੁੰਦਾ ਹੈ ਅਤੇ ਔਸਤਨ ਪੈਦਾਵਾਰ 46 ਕਿਲੋ ਪ੍ਰਤੀ ਪੌਦਾ ਹੁੰਦੀ ਹੈ।

Pusa Dwarf: ਇਹ ਕਿਸਮ 1992 ਵਿੱਚ ਜਾਰੀ ਕੀਤੀ ਗਈ। ਇਹ ਦੋ ਲਿੰਗੀ ਅਤੇ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਦੀ ਉੱਚਾਈ 165 ਸੈ.ਮੀ. ਹੁੰਦੀ ਹੈ ਅਤੇ 100 ਸੈ.ਮੀ. ਤੱਕ ਹੋਣ ਤੇ ਫਲ਼ ਲੱਗਣੇ ਸ਼ੁਰੂ ਹੋ ਜਾਂਦੇ ਹਨ। ਇਸ ਦੇ ਫਲ ਦਰਮਿਆਨੇ ਆਕਾਰ ਦੇ, ਲੰਬਕਾਰ ਤੋਂ ਅੰਡਾਕਾਰ ਅਤੇ ਗੂੜੇ ਸੰਤਰੀ ਰੰਗ ਦੇ ਗੁੱਦੇ ਵਾਲੇ ਹੁੰਦੇ ਹਨ। ਇਸ ਵਿੱਚ T.S.S. ਦੀ ਮਾਤਰਾ 8-10% ਹੁੰਦੀ ਹੈ ਅਤੇ ਔਸਤਨ ਪੈਦਾਵਾਰ 35 ਕਿਲੋ ਪ੍ਰਤੀ ਪੌਦਾ ਹੁੰਦੀ ਹੈ।

Honey Dew: ਇਹ ਕਿਸਮ 1975 ਵਿੱਚ ਜਾਰੀ ਕੀਤੀ ਗਈ। ਇਸ ਨੂੰ Madhu Bindu ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਸ ਦੇ ਪੌਦੇ ਦਾ ਕੱਦ ਮੱਧਮ ਹੁੰਦਾ ਹੈ। ਇਸ ਦੇ ਫਲ ਵੱਡੇ ਆਕਾਰ ਦੇ, ਲੰਬਕਾਰ ਅਤੇ ਘੱਟ ਬੀਜਾਂ ਵਾਲੇ ਹੁੰਦੇ ਹਨ। ਇਸ ਦੇ ਫਲ਼ ਦਾ ਗੁੱਦਾ ਵਧੀਆ, ਮਿੱਠਾ ਅਤੇ ਚੰਗੇ ਸਵਾਦ ਵਾਲਾ ਹੁੰਦਾ ਹੈ। 

ਦੂਸਰੇ ਰਾਜਾਂ ਦੀਆਂ ਕਿਸਮਾਂ

Washington: ਇਸ ਕਿਸਮ ਦੇ ਫਲਾਂ ਵਿੱਚ ਬੀਜ ਘੱਟ ਹੁੰਦੇ ਹਨ। ਫਲ਼ ਦਾ ਆਕਾਰ ਵੱਡਾ, ਗੁੱਦਾ ਪੀਲੇ ਰੰਗ ਦਾ ਅਤੇ ਸੁਆਦ ਮਿੱਠਾ ਹੁੰਦਾ ਹੈ। ਨਰ ਪੌਦਾ ਮਾਦਾ ਪੌਦੇ ਤੋਂ ਛੋਟਾ ਹੁੰਦਾ ਹੈ ਅਤੇ ਇਸ ਕਿਸਮ ਦੇ ਪੌਦੇ ਬਾਕੀ ਕਿਸਮਾਂ ਤੋਂ ਛੋਟੇ ਆਕਾਰ ਦੇ ਹੁੰਦੇ ਹਨ।

Coorg Honey: ਇਸ ਕਿਸਮ ਦੇ ਫਲਾਂ ਵਿੱਚ ਬੀਜ ਬਹੁਤ ਘੱਟ ਹੁੰਦੇ ਹਨ। ਇਸਦੇ ਫਲ Honey Dew ਕਿਸਮ ਤੋਂ ਬਹੁਤ ਘੱਟ ਮਿੱਠੇ ਹੁੰਦੇ ਹਨ ਅਤੇ ਪੌਦੇ ਦਾ ਕੱਦ ਵੱਡਾ ਹੁੰਦਾ ਹੈ। ਇਸ ਕਿਸਮ ਵਿੱਚ ਨਰ ਅਤੇ ਮਾਦਾ ਫੁੱਲ ਇੱਕੋ ਹੀ ਪੌਦੇ ਤੇ ਹੁੰਦੇ ਹਨ।

CO.2: ਇਸ ਕਿਸਮ ਦੇ ਫਲ਼ ਵੱਡੇ ਆਕਾਰ ਦੇ ਅਤੇ ਪੌਦੇ ਦਰਮਿਆਨੇ ਕੱਦ ਦੇ ਹੁੰਦੇ ਹਨ।

CO.1, CO.3, Solo, Pusa Nanha, Ranchi Selection, Coorg Green Sunrise Solo, Taiwan ਅਤੇ Coorg Green ਆਦਿ ਕਿਸਮਾਂ ਵੱਖ-ਵੱਖ ਰਾਜਾਂ ਵਿੱਚ ਉਗਾਉਣ ਲਈ ਅਨੁਕੂਲ ਹਨ।

 

ਖੇਤ ਦੀ ਤਿਆਰੀ

ਪਪੀਤੇ ਦੀ ਖੇਤੀ ਦੇ ਲਈ, ਚੰਗੀ ਤਰ੍ਹਾਂ ਤਿਆਰ ਜ਼ਮੀਨ ਦੀ ਲੋੜ ਹੁੰਦੀ ਹੈ। ਜ਼ਮੀਨ ਨੂੰ ਸਮਤਲ ਕਰਨਾ ਜ਼ਰੂਰੀ ਹੈ। ਆਖਰੀ ਵਾਰ ਵਾਹੀ ਸਮੇਂ, ਗਲੀ-ਸੜੀ ਰੂੜ੍ਹੀ ਦੀ ਖਾਦ ਪਾਓ।

ਬੀਜ

ਬੀਜ ਦੀ ਮਾਤਰਾ

150-200 ਗ੍ਰਾਮ ਬੀਜ ਪ੍ਰਤੀ ਏਕੜ ਵਿੱਚ ਵਰਤੋ।

ਬੀਜ ਦੀ ਸੋਧ

ਬਿਜਾਈ ਤੋਂ ਪਹਿਲਾਂ, ਮਿੱਟੀ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਲਈ ਕਪਤਾਨ 3 ਗ੍ਰਾਮ ਨਾਲ ਪ੍ਰਤੀ ਕਿਲੋ ਬੀਜਾਂ ਨੂੰ ਸੋਧੋ।

ਬਿਜਾਈ

ਬਿਜਾਈ ਦਾ ਸਮਾਂ

ਜੁਲਾਈ ਦੇ ਦੂਜੇ ਹਫਤੇ ਤੋਂ ਸਤੰਬਰ ਦੇ ਤੀਜੇ ਹਫਤੇ ਤੱਕ ਬੀਜਾਂ ਦੀ ਬਿਜਾਈ ਕੀਤੀ ਜਾਂਦੀ ਹੈ ਅਤੇ ਸਤੰਬਰ ਦੇ ਪਹਿਲੇ ਹਫਤੇ ਤੋਂ ਅੱਧ ਅਕਤੂਬਰ ਤੱਕ ਰੋਪਣ ਕੀਤਾ ਜਾਂਦਾ ਹੈ।

ਫਾਸਲਾ

ਪੌਦਿਆਂ ਵਿੱਚਲਾ ਫਾਸਲਾ 1.5x1.5 ਮੀਟਰ ਰੱਖੋ।

ਬੀਜ ਦੀ ਡੂੰਘਾਈ

ਬੀਜ ਨੂੰ 1 ਸੈ.ਮੀ. ਦੀ ਡੂੰਘਾਈ ਤੇ ਬੀਜੋ।

ਬਿਜਾਈ ਦਾ ਢੰਗ

ਇਸ ਦੀ ਬਿਜਾਈ ਪ੍ਰਜਣਨ ਵਿਧੀ ਦੁਆਰਾ ਕੀਤੀ ਜਾਂਦੀ ਹੈ।

ਪਨੀਰੀ ਦੀ ਸਾਂਭ-ਸੰਭਾਲ ਅਤੇ ਰੋਪਣ

ਨਵੇਂ ਪੌਦਿਆਂ ਨੂੰ 25x10 ਸੈ.ਮੀ. ਦੇ ਪੋਲੀਥੀਨ ਬੈਗਾਂ ਵਿੱਚ ਤਿਆਰ ਕੀਤਾ ਜਾਂਦਾ ਹੈ। ਪੋਲੀਥੀਨ ਬੈਗ ਵਿੱਚ ਪਾਣੀ ਦੇ ਉਚਿੱਤ ਨਿਕਾਸ ਲਈ ਹੇਠਲੇ ਹਿੱਸੇ ਵਿੱਚ 1 ਮਿ.ਮੀ. ਵਿਆਸ ਵਿੱਚ 8-10 ਸੁਰਾਖ ਕਰੋ। ਰੂੜੀ ਦੀ ਖਾਦ, ਮਿੱਟੀ ਅਤੇ ਰੇਤ ਦੇ ਸਮਾਨ ਅਨੁਪਾਤ ਨਾਲ ਪੋਲੀਥੀਨ ਬੈਗਾਂ ਨੂੰ ਭਰੋ। ਮੁੱਖ ਤੌਰ ਤੇ ਬੈਗਾਂ ਵਿੱਚ ਜੁਲਾਈ ਦੇ ਦੂਜੇ ਹਫਤੇ ਤੋਂ ਸਤੰਬਰ ਦੇ ਤੀਜੇ ਹਫ਼ਤੇ ਤੱਕ ਬੀਜ ਬੀਜੇ ਜਾਂਦੇ ਹਨ। ਬਿਜਾਈ ਤੋਂ ਪਹਿਲਾਂ ਕਪਤਾਨ 3 ਗ੍ਰਾਮ ਨਾਲ ਪ੍ਰਤੀ ਕਿਲੋ ਬੀਜਾਂ ਨੂੰ ਸੋਧੋ। ਨਵੇਂ ਨਿਕਲੇ ਪੌਦਿਆਂ ਨੂੰ ਉਖੇੜਾ ਰੋਗ ਤੋਂ ਬਚਾਉਣ ਲਈ ਕਪਤਾਨ 0.2% ਦਾ ਮਿੱਟੀ ਵਿੱਚ ਛਿੜਕਾਅ ਕਰੋ। ਨਵੇਂ ਪੌਦਿਆਂ ਦਾ ਰੋਪਣ ਸਤੰਬਰ-ਅਕਤੂਬਰ ਮਹੀਨੇ ਵਿੱਚ ਕੀਤਾ ਜਾਂਦਾ ਹੈ।

ਖਾਦਾਂ

ਰੋਪਣ ਸਮੇਂ ਕੋਈ ਵੀ ਖਾਦ ਨਾ ਪਾਓ। ਉਸ ਤੋਂ ਬਾਅਦ ਫਰਵਰੀ ਮਹੀਨੇ ਵਿੱਚ N:P:K(19:19:19) @1 ਕਿਲੋ ਦੋ ਵਾਰ ਪਾਓ।

ਨਦੀਨਾਂ ਦੀ ਰੋਕਥਾਮ

ਨਦੀਨਾਂ ਨੂੰ ਹੱਥ ਨਾਲ ਗੋਡਾਈ ਕਰਕੇ ਜਾਂ ਰਸਾਇਣਾ ਦੁਆਰਾ ਰੋਕਿਆਂ ਜਾ ਸਕਦਾ ਹੈ । ਗਲਾਈਫੋਸੇਟ 1.6 ਲੀਟਰ ਨੂੰ ਪ੍ਰਤੀ 150 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ। ਗਲਾਈਫੋਸੇਟ ਦੀ ਸਪਰੇਅ ਸਿਰਫ ਨਦੀਨਾਂ ਤੇ ਹੀ ਕਰੋ , ਮੁੱਖ ਫਸਲ ਤੇ ਨਾ ਕਰੋ।

ਸਿੰਚਾਈ

ਮੌਸਮ, ਫਸਲ ਦੇ ਵਾਧੇ ਅਤੇ ਮਿੱਟੀ ਦੀ ਕਿਸਮ ਦੇ ਆਧਾਰ ਤੇ ਸਿੰਚਾਈ ਕਰੋ।

ਪੌਦੇ ਦੀ ਦੇਖਭਾਲ

ਤਣੇ ਦਾ ਗਲਣਾ
  • ਬਿਮਾਰੀਆਂ ਅਤੇ ਉਨ੍ਹਾਂ ਦੀ ਰੋਕਥਾਮ

ਤਣੇ ਦਾ ਗਲਣਾ: ਇਸ ਬਿਮਾਰੀ ਨਾਲ ਪੌਦੇ ਦੇ ਤਣੇ ‘ਤੇ ਪਾਣੀ ਵਰਗੇ ਧੱਬੇ ਦਿਖਾਈ ਦਿੰਦੇ ਹਨ। ਇਹ ਧੱਬੇ ਪੌਦੇ ਦੇ ਸਾਰੇ ਪਾਸੇ ਫੈਲ ਜਾਂਦੇ ਹਨ। ਪੌਦੇ ਦੇ ਪੱਤੇ ਪੂਰੀ ਤਰ੍ਹਾਂ ਵਿਕਸਿਤ ਹੋਣ ਤੋਂ ਪਹਿਲਾਂ ਹੀ ਡਿੱਗ ਜਾਂਦੇ ਹਨ।

ਇਲਾਜ: ਇਸ ਬਿਮਾਰੀ ਦੀ ਰੋਕਥਾਮ ਲਈ ਐੱਮ-45 @300 ਗ੍ਰਾਮ ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ।

ਪੱਤਿਆਂ ਦੇ ਚਿੱਟੇ ਧੱਬੇ

ਪੱਤਿਆਂ ਤੇ ਚਿੱਟੇ ਧੱਬੇ: ਇਸ ਬਿਮਾਰੀ ਨਾਲ ਪੱਤਿਆਂ ਦੀ ਸਤਹਿ ਤੇ ਚਿੱਟੇ ਰੰਗ ਦੇ ਧੱਬੇ ਬਣ ਜਾਂਦੇ ਹਨ। ਇਹ ਧੱਬੇ ਪ੍ਰਭਾਵਿਤ ਪੌਦੇ ਦੇ ਤਣੇ ਤੇ ਵੀ ਦਿਖਾਈ ਦਿੰਦੇ ਹਨ। ਇਹ ਰੋਗ ਪੌਦੇ ਨੂੰ ਭੋਜਨ ਦੇ ਰੂਪ ਵਿੱਚ ਵਰਤ ਕੇ ਨੁਕਸਾਨ ਪਹੁੰਚਾਉਂਦਾ ਹੈ। ਗੰਭੀਰ ਹਮਲੇ ਕਾਰਨ ਪੱਤੇ ਝੜ ਜਾਂਦੇ ਹਨ ਅਤੇ ਫਲ਼ ਸਮੇਂ ਤੋਂ ਪਹਿਲਾਂ ਹੀ ਪੱਕ ਜਾਂਦੇ ਹਨ।

ਇਲਾਜ: ਇਸ ਬਿਮਾਰੀ ਦੀ ਰੋਕਥਾਮ ਦੇ ਲਈ ਥਾਇਓਫੇਨੇਟ ਮਿਥਾਈਲ 70% ਡਬਲਯੂ ਪੀ @300 ਗ੍ਰਾਮ ਨੂੰ 150-160 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਵਿੱਚ ਸਪਰੇਅ ਕਰੋ।

ਜੜ੍ਹ ਦਾ ਗਲਣਾ ਅਤੇ ਸੁੱਕਣਾ

ਜੜ੍ਹ ਦਾ ਗਲਣਾ ਜਾਂ ਸੋਕਾ: ਇਸ ਬਿਮਾਰੀ ਕਾਰਨ ਜੜ੍ਹਾਂ ਗਲ਼ ਜਾਂਦੀਆ ਹਨ, ਜਿਸ ਨਾਲ ਪੌਦੇ ਸੁੱਕ ਜਾਂਦੇ ਹਨ।

ਇਲਾਜ: ਇਸ ਬਿਮਾਰੀ ਦੀ ਰੋਕਥਾਮ ਲਈ ਸਾਫ਼ 400 ਗ੍ਰਾਮ ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਛਿੜਕਾਅ ਕਰੋ।

 

ਪਪੀਤੇ ਦਾ ਚਿਤਕਬਰਾ ਰੋਗ

ਪਪੀਤੇ ਦਾ ਚਿਤਕਬਰਾ ਰੋਗ: ਇਸ ਬਿਮਾਰੀ ਦੇ ਲੱਛਣ ਪੌਦੇ ਦੇ ਨਵੇਂ ਪੱਤਿਆਂ ਤੇ ਦੇਖੇ ਜਾ ਸਕਦੇ ਹਨ।

ਇਲਾਜ: ਇਸ ਬਿਮਾਰੀ ਦੀ ਰੋਕਥਾਮ ਲਈ ਮੈਲਾਥਿਆੱਨ 300 ਮਿ.ਲੀ. ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ।

ਚੇਪਾ
  • ਕੀੜੇ ਮਕੌੜੇ ਤੇ ਰੋਕਥਾਮ

ਚੇਪਾ: ਇਹ ਕੀਟ ਪੌਦੇ ਦਾ ਰਸ ਚੂਸਦੇ ਹਨ। ਚੇਪਾ ਪੌਦਿਆਂ ਵਿੱਚ ਬਿਮਾਰੀ ਫੈਲਾਉਣ ਵਿੱਚ ਮਦਦ ਕਰਦਾ ਹੈ।

ਇਲਾਜ: ਚੇਪੇ ਦੀ ਰੋਕਥਾਮ ਲਈ ਮੈਲਾਥਿਆੱਨ 300 ਮਿ.ਲੀ. ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ।

ਫਲ ਦੀ ਮੱਖੀ

ਫਲ਼ ਦੀ ਮੱਖੀ: ਮਾਦਾ ਮੱਖੀ ਫਲ਼ ਦੇ ਅੰਦਰ ਅੰਡੇ ਦਿੰਦੀ ਹੈ, ਅੰਡੇ ਚੋਂ ਨਿਕਲਣ ਬਾਅਦ ਛੋਟੇ ਕੀਟ ਫਲ਼ ਦਾ ਗੁੱਦਾ ਖਾਂਦੇ ਹਨ, ਜਿਸ ਨਾਲ ਫਲ਼ ਨਸ਼ਟ ਹੋ ਜਾਂਦਾ ਹੈ।

ਇਲਾਜ: ਇਸ ਬਿਮਾਰੀ ਦੀ ਰੋਕਥਾਮ ਲਈ, ਮੈਲਾਥਿਆੱਨ 300 ਮਿ.ਲੀ. ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ।

ਫਸਲ ਦੀ ਕਟਾਈ

ਮੁੱਖ ਤੌਰ ਤੇ ਫਲ਼ ਨੂੰ ਪੂਰਾ ਆਕਾਰ ਲੈਣ ਅਤੇ ਹਰੇ ਤੋਂ ਹਲਕਾ ਪੀਲੇ ਰੰਗ ਦਾ ਹੋਣ ਤੇ ਤੁੜਾਈ ਕੀਤੀ ਜਾਂਦੀ ਹੈ। ਪਹਿਲੀ ਤੁੜਾਈ ਬਿਜਾਈ ਤੋਂ 14-15 ਮਹੀਨੇ ਬਾਅਦ ਕੀਤੀ ਜਾ ਸਕਦੀ ਹੈ। ਹਰ ਮੌਸਮ ਵਿੱਚ 4-5 ਵਾਰ ਤੁੜਾਈ ਕੀਤੀ ਜਾ ਸਕਦੀ ਹੈ।