Improved Shipper: ਇਹ ਕਿਸਮ ਪੀ ਏ ਯੂ ਲੁਧਿਆਣਾ ਵੱਲੌ ਤਿਆਰ ਕੀਤੀ ਗਈ ਹੈ. ਇਸ ਦੀ ਬਾਹਰਲੀ ਪਰਤ ਹਰੀ ਅਤੇ ਫਲ ਵੱਡੇ ਆਕਾਰ ਦੇ ਹੁੰਦੇ ਹਨ । ਇਸ ਵਿੱਚ ਜਿਆਦਤਾਰ ਮਿਠਾਸ 8-9 ਪ੍ਰਤੀਸ਼ਤ ਹੁੰਦੀ ਹੈ। ਇਸ ਦਾ ਔਸਤਨ ਝਾੜ 70-80 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।
Special No.1: ਇਹ ਕਿਸਮ ਪੀ ਏ ਯੂ ਲੁਧਿਆਣਾ ਵੱਲੌ ਤਿਆਰ ਕੀਤੀ ਗਈ ਹੈ।ਇਸ ਦਾ ਗੁੱਦਾ ਲਾਲ, ਗੋਲ ਅਤੇ ਛੋਟੇ ਆਕਾਰ ਦਾ ਹੁੰਦਾ ਹੈ । ਇਹ ਅਗੇਤੀ ਪੱਕਣ ਵਾਲੀ ਫਸਲ ਹੈ ।ਇਸ ਦੀ ਮਿਠਾਸ Improved Shipper ਕਿਸਮ ਤੋ ਘੱਟ ਹੁੰਦੀ ਹੈ ।
ਹੋਰ ਰਾਜਾਂ ਦੀਆਂ ਕਿਸਮਾਂ
Varun, Yuvaraj, Aayesha, Madhubala, chetan, NS 295, NS 34, NS 450, Arjun, Sumo, KSP 1081, Lalima and Raja.
Exotic Varieties: China - Watermelon Hybrid Yellow Doll, Water Melon Hybrid Red Doll. USA - Regency, Royal Flush, Royal Majesty, Royal Sweet, Paradise, Ferrari, Sunrise etc.
Asahi Yamato : ਇਹ ਕਿਸਮ ਆਈ ਏ ਆਰ ਆਈ ਨਵੀ ਦਿੱਲੀ ਦੀ ਹੈ । ਇਸ ਕਿਸਮ ਦੇ ਦਰਮਿਆਨੇ ਆਕਾਰ ਦੇ ਫਲ ਹੁੰਦੇ ਹਨ। ਜਿਹਨਾ ਦਾ ਭਾਰ 6-8 ਕਿਲੋ ਹੁੰਦਾ ਹੈ । ਇਹ ਫਸਲ 95 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦਾ ਗੁੱਦਾ ਗੁਲਾਬੀ ਰੰਗ ਦਾ ਹੁੰਦਾ ਹੈ ਅਤੇ ਮਿਠਾਸ 11-13 % ਹੁੰਦੀ ਹੈ ।
Sugar Baby : ਇਹ ਕਿਸਮ ਆਈ ਏ ਆਰ ਆਈ ਨਵੀ ਦਿੱਲੀ ਦੀ ਹੈ ।ਇਸ ਕਿਸਮ ਦੇ ਤਰਬੂਜ ਛੋਟੇ, ਗੋਲ ਅਤੇ ਦਰਮਿਆਨੇ ਆਕਾਰ ਦੇ ਹੁੰਦੇ ਹਨ । ਇਹਨਾ ਦਾ ਆਮ ਭਾਰ 3-5 ਕਿਲੋ ਹੁੰਦਾ ਹੈ ।ਇਸ ਦੀ ਬਾਹਰਲੀ ਪਰਤ ਨੀਲੀ ਕਾਲੀ ਅਤੇ ਗੁੱਦਾ ਗੂੜਾ ਗੁਲਾਬੀ ਹੁੰਦਾ ਹੈ । ਬੀਜ ਛੋਟੇ ਆਕਾਰ ਦੇ ਹੁੰਦੇ ਹਨ । ਇਸ ਵਿੱਚ ਮਿਠਾਸ 11-13 ਪ੍ਰਤੀਸ਼ਤ ਹੁੰਦੀ ਹੈ ਇਸ ਦਾ ਔਸਤਨ ਝਾੜ 72 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ।