ਪੰਜਾਬ ਵਿੱਚ ਖਰਬੂਜ਼ੇ ਦੀ ਫਸਲ

ਆਮ ਜਾਣਕਾਰੀ

ਇਹ ਭਾਰਤ ਦੀ ਮਹੱਤਵਪੂਰਨ ਸਬਜ਼ੀਆਂ ਵਾਲੀ ਫਸਲ ਹੈ। ਇਸ ਨੂੰ ਕਈ ਵਧੀਆਂ ਮੰਨੀਆਂ ਜਾਣ ਵਾਲੀਆਂ ਕਿਸਮਾਂ ਦੀ ਮਾਂ ਵੀ ਮੰਨਿਆਂ ਜਾਂਦਾ ਹੈ। ਖਰਬੂਜ਼ਾ  ਇਰਾਨ, ਅਨਾਟੋਲੀਆਂ  ਅਤੇ ਅਰਮੀਨੀਆ  ਦਾ ਮੂਲ ਹੈ । ਖਰਬੂਜ਼ਾ  ਵਿਟਾਮਿਨ ਏ ਅਤੇ ਵਿਟਾਮਿਨ ਸੀ ਦਾ ਵਧੀਆ ਸ੍ਰੋਤ  ਹੈ। ਇਸਦੇ ਵਿੱਚ 90% ਪਾਣੀ  ਅਤੇ 9% ਕਾਰਬੋਹਾਈਡਰੇਟ ਹੁੰਦੇ ਹਨ। ਭਾਰਤ ਵਿਚ ਖਰਬੂਜ਼ਾ ਉਗਾਉਣ ਵਾਲੇ ਸੂਬਿਆਂ ਵਿੱਚ  ਪੰਜਾਬ, ਤਾਮਿਲਨਾਡੂ, ਮਹਾਰਾਸ਼ਟਰ, ਅਤੇ ਉੱਤਰ ਪ੍ਰਦੇਸ਼ ਵੀ ਸ਼ਾਮਲ ਹੈ।

ਜਲਵਾਯੂ

 • Season

  Temperature

  18-30°C
 • Season

  Rainfall

  50-75mm
 • Season

  Sowing Temperature

  18-20°C
 • Season

  Harvesting Temperature

  25-30°C
 • Season

  Temperature

  18-30°C
 • Season

  Rainfall

  50-75mm
 • Season

  Sowing Temperature

  18-20°C
 • Season

  Harvesting Temperature

  25-30°C
 • Season

  Temperature

  18-30°C
 • Season

  Rainfall

  50-75mm
 • Season

  Sowing Temperature

  18-20°C
 • Season

  Harvesting Temperature

  25-30°C
 • Season

  Temperature

  18-30°C
 • Season

  Rainfall

  50-75mm
 • Season

  Sowing Temperature

  18-20°C
 • Season

  Harvesting Temperature

  25-30°C

ਮਿੱਟੀ

ਇਹ ਡੂੰਘੀ ਉਪਜਾਊ ਅਤੇ ਜਲਦੀ ਪਾਣੀ ਦਾ ਨਿਕਾਸ ਕਰਨ ਵਾਲੀ ਮਿੱਟੀ ਵਿੱਚ ਜਲਦੀ ਵੱਧਦਾ ਹੈ । ਇਸ ਦੀ ਵਧੀਆਂ ਪੈਦਾਵਾਰ ਲਈ ਚੀਕਣੀ, ਰੇਤਲੀ ਅਤੇ ਪਾਣੀ ਨੂੰ ਜਲਦੀ ਸੋਖਣ ਵਾਲੀ ਮਿੱਟੀ ਵਧੀਆ ਮੰਨੀ ਜਾਂਦੀ ਹੈ। ਫਸਲ ਚੱਕਰ ਦੇ ਅਨੁਸਾਰ ਹੀ ਫਸਲ ਬੀਜਣੀ ਚਾਹੀਦੀ ਹੈ। ਕਿਉਕਿ ਇੱਕੋ ਖੇਤ ਵਿੱਚ ਵਾਰ ਵਾਰ ਇੱਕ ਹੀ ਫਸਲ ਬੀਜਣ ਨਾਲ ਮਿੱਟੀ ਦੇ ਪੋਸ਼ਕ ਤੱਤ ਅਤੇ ਪੈਦਵਾਰ ਵੀ ਘੱਟਦੀ ਹੈ । ਬਿਮਾਰੀਆ ਦਾ ਖਤਰਾ ਵੀ ਵੱਧ ਜਾਂਦਾ ਹੈ। ਮਿੱਟੀ ਦੀ pH 6-7 ਹੋਣੀ ਚਾਹੀਦੀ ਹੈ। ਨਮਕ ਦੀ  ਜਿਆਦਾ ਮਾਤਰਾ ਵਾਲੀ ਖਾਰੀ ਮਿੱਟੀ ਇਸ ਦੀ ਪੈਦਾਵਾਰ ਲਈ ਠੀਕ ਨਹੀ।

ਪ੍ਰਸਿੱਧ ਕਿਸਮਾਂ ਅਤੇ ਝਾੜ

Hara Madhu: ਇਹ ਦੇਰ ਨਾਲ ਪੱਕਣ ਵਾਲੀ ਕਿਸਮ ਹੈ। ਇਸ ਦੇ ਫਲ ਦਾ ਅਕਾਰ ਗੋਲ ਅਤੇ ਵੱਡਾ ਹੁੰਦਾ ਹੈ । ਫਲ ਦਾ ਔਸਤਨ ਭਾਰ 1 ਕਿਲੋਗ੍ਰਾਮ ਹੁੰਦਾ ਹੈ। ਛਿਲਕਾ ਹਲਕੇ ਪੀਲੇ ਰੰਗ ਦਾ ਹੁੰਦਾ ਹੈ। ਟੀ ਐਸ ਐਸ ਦੀ ਮਾਤਰਾ 13 ਪ੍ਰਤੀਸ਼ਤ ਹੁੰਦੀ ਹੈ ਅਤੇ ਸਵਾਦ ਵਿੱਚ ਬਹੁਤ ਮਿੱਠਾ ਹੁੰਦਾ ਹੈ। ਬੀਜ ਅਕਾਰ ਵਿੱਚ ਛੋਟੇ ਹੁੰਦੇ ਹਨ । ਇਹ ਚਿੱਟਾ ਰੋਗ ਨੂੰ ਸਹਾਰਣ ਯੋਗ ਹੁੰਦਾ ਹੈ। ਇਸਦਾ ਔਸਤਨ ਝਾੜ 50 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

Punjab Sunehri: ਇਹ ਹਰਾ ਮਧੂ ਕਿਸਮ ਤੋਂ 12 ਦਿਨ ਪਹਿਲਾਂ ਪੱਕ ਜਾਂਦੀ ਹੈ। ਫਲ ਦਾ ਅਕਾਰ ਗੋਲ, ਜ਼ਾਲੀਦਾਰ ਛਿਲਕਾ ਅਤੇ ਰੰਗ ਹਲਕਾ ਭੂਰਾ ਹੁੰਦਾ ਹੈ। ਇਸਦਾ ਔਸਤਨ ਭਾਰ 700 -800 ਗ੍ਰਾਮ ਹੁੰਦਾ ਹੈ। ਇਸ ਦਾ ਆਕਾਰ ਮੋਟਾ ਅਤੇ ਰੰਗ ਸੰਤਰੀ ਹੁੰਦਾ ਹੈ।  ਟੀ ਐਸ ਐਸ ਦੀ ਮਾਤਰਾ 11 %  ਹੁੰਦੀ ਹੈ ।ਇਹ ਫਲ ਦੀ ਮੱਖੀ ਦੇ ਹਮਲੇ ਨੂੰ ਸਹਿਣਯੋਗ ਹੈ। ਇਸਦਾ ਔਸਤਨ ਝਾੜ 65 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

Punjab Hybrid: ਇਹ ਜਲਦੀ ਪੱਕਣ ਵਾਲੀ ਕਿਸਮ ਹੈ । ਇਸਦਾ ਫਲ ਜਾਲੀਦਾਰ ਛਿਲਕੇ ਵਾਲਾ ਹਰੇ ਰੰਗ ਦਾ ਹੁੰਦਾ ਹੈ । ਇਸ ਦਾ ਆਕਾਰ ਮੋਟਾ ਅਤੇ  ਰੰਗ ਸੰਤਰੀ ਹੁੰਦਾ ਹੈ । ਖਾਣ ਵਿੱਚ ਇਹ ਰਸੀਲਾ ਅਤੇ ਮਜ਼ੇਦਾਰ ਹੁੰਦਾ ਹੈ। ਇਸ ਵਿੱਚ ਟੀ ਐਸ ਐਸ ਦੀ ਮਾਤਰਾ 12 % ਹੁੰਦੀ ਹੈ ਅਤੇ ਔਸਤਨ ਭਾਰ 800 ਗ੍ਰਾਮ ਹੁੰਦਾ ਹੈ । ਇਹ ਫਲ ਵਾਲੀ ਮੱਖੀ ਦੇ ਹਮਲੇ ਦਾ ਮੁਕਾਬਲਾ ਕਰਨ ਵਾਲੀ ਕਿਸਮ ਹੈ। ਇਸਦਾ ਔਸਤਨ ਝਾੜ 65 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

ਹੋਰ ਰਾਜਾਂ ਦੀਆਂ ਕਿਸਮਾਂ

Arka Jeet

Arka rajhans

MH 10

Pusa madhurima

ਖੇਤ ਦੀ ਤਿਆਰੀ

ਖੇਤ ਨੂੰ ਚੰਗੀ ਤਰਾਂ ਵਾਹ ਕੇ ਤਿਆਰ ਕਰੋ। ਉੱਤਰੀ ਭਾਰਤ ਵਿੱਚ ਇਸ ਦੀ ਬਿਜਾਈ ਫਰਵਰੀ ਦੇ ਅੱਧ ਵਿੱਚ ਕੀਤੀ ਜਾਂਦੀ ਹੈ। ਉੱਤਰੀ ਪੂਰਬੀ ਅਤੇ ਪੱਛਮੀ ਭਾਰਤ ਵਿੱਚ ਬਿਜਾਈ ਨਵੰਬਰ ਤੋਂ ਜਨਵਰੀ ਵਿੱਚ ਕੀਤੀ ਜਾਂਦੀ ਹੈ। ਖਰਬੂਜੇ ਨੂੰ ਸਿੱਧਾ ਬੀਜ ਰਾਹੀ ਅਤੇਂ ਪਨੀਰੀ ਲਗਾ ਕੇ ਵੀ ਬੀਜਿਆਂ ਜਾ ਸਕਦਾ ਹੈ।

ਬਿਜਾਈ

ਬਿਜਾਈ ਦਾ ਸਮਾਂ
ਖਰਬੂਜੇ ਦੀ ਬਿਜਾਈ ਲਈ ਅੱਧ ਫਰਵਰੀ ਦਾ ਸਮਾਂ ਸਹੀ ਮੰਨਿਆਂ ਜਾਂਦਾ ਹੈ ।

ਫਾਸਲਾ
ਬੀਜਣ ਵਾਲੀ ਕਿਸਮ ਦੇ ਅਧਾਰ ਤੇ 3-4 ਮੀਟਰ ਦੇ ਬੈੱਡ ਤਿਆਰ ਕਰੋ। ਬੈੱਡ ਤੇ ਦੋ ਬੀਜ ਹਰ ਵੱਟ ਤੇ ਬੀਜੋ ਅਤੇ ਵੱਟਾਂ ਦਾ ਫਾਸਲਾ 60 ਸੈ:ਮੀ: ਹੋਣਾ ਚਾਹੀਦਾ ਹੈ ।
 
ਬੀਜ ਦੀ ਡੂੰਘਾਈ
ਬਿਜਾਈ ਲਈ 1.5 ਸੈ:ਮੀ:ਡੂੰਘੇ ਬੀਜ ਬੀਜੋ।

ਬਿਜਾਈ ਦਾ ਢੰਗ
ਇਸ ਦੀ ਬਿਜਾਈ ਟੋਆ ਪੁੱਟ ਕੇ ਅਤੇ ਦੂਜੇ ਖੇਤ ਵਿੱਚ ਪਨੀਰੀ ਲਗਾ ਕੇ, ਇਹ ਢੰਗ ਵਰਤ ਸਕਦੇ ਹੋਂ।

ਪਨੀਰੀ ਲਗਾ ਕੇ: ਜਨਵਰੀ ਦੇ ਅਖੀਰਲੇ ਹਫਤੇ ਤੋਂ ਫਰਵਰੀ ਦੇ ਪਹਿਲੇ ਹਫਤੇ ਤੱਕ 100 ਗਜ਼ ਦੀ ਮੋਟਾਈ ਵਾਲੇ 15 ਸੈ:ਮੀ:x12 ਸੈ:ਮੀ: ਅਕਾਰ ਦੇ ਪੋਲੀਥੀਨ ਬੈਗ ਵਿੱਚ ਬੀਜ ਬੀਜਿਆ  ਜਾ ਸਕਦਾ ਹੈ। ਪੋਲੀਥੀਨ ਬੈਗ ਵਿੱਚ ਗਾਂ ਦਾ ਗੋਬਰ ਅਤੇ ਮਿੱਟੀ ਨੂੰ  ਇੱਕੋ ਜਿੰਨੀ ਮਾਤਰਾ ਵਿੱਚ ਭਰ ਲਵੋ।  ਪੌਦੇ ਫਰਵਰੀ ਦੇ ਅਖੀਰ ਜਾਂ ਮਾਰਚ ਦੇ ਪਹਿਲੇ ਹਫਤੇ ਬਿਜਾਈ ਲਈ ਤਿਆਰ ਹੋ ਜਾਂਦੇ ਹਨ । 25-30 ਦਿਨਾਂ ਦੇ ਪੌਦੇ ਨੂੰ ਪੁੱਟ ਕੇ ਖੇਤ ਵਿੱਚ ਲਗਾ ਦਿੳ ਅਤੇ ਪੌਦੇ ਖੇਤ ਵਿੱਚ ਲਗਾਉਣ ਤੋਂ ਤੁਰੰਤ ਬਾਦ ਪਹਿਲਾਂ ਪਾਣੀ ਲਗਾਉਣਾ ਚਾਹੀਦਾ ਹੈ।

ਬੀਜ

ਬੀਜ ਦੀ ਮਾਤਰਾ
ਬਿਜਾਈ ਲਈ 400 ਗ੍ਰਾਮ ਬੀਜ ਪ੍ਰਤੀ ਏਕੜ ਵਰਤੋ।

ਬੀਜ ਦੀ ਸੋਧ
ਬਿਜਾਈ ਤੋਂ ਪਹਿਲਾਂ 2 ਗ੍ਰਾਮ ਕਾਰਬੈਂਡਾਜ਼ਿਮ ਪ੍ਰਤੀ ਕਿਲੋਗ੍ਰਾਮ ਬੀਜ ਵਿੱਚ ਪਾ ਕੇ ਬੀਜ ਦੀ ਸੋਧ ਕਰੋ। ਰਸਾਇਣਿਕ ਸੋਧ ਤੋਂ ਬਾਅਦ ਟਰਾਈਕੋਡਰਮਾ ਵਿਰਾਇਡ 4 ਗ੍ਰਾਮ ਪ੍ਰਤੀ ਕਿਲੋਗ੍ਰਾਮ ਨਾਲ ਬੀਜ ਨੂੰ ਸੋਧੋ। ਬੀਜ ਨੂੰ ਛਾ ਵਿੱਚ ਸੁਕਾ ਕੇ ਤੁਰੰਤ ਬੀਜ ਦਿਉ।

ਖਾਦਾਂ

ਖਾਦਾਂ(ਕਿਲੋ ਪ੍ਰਤੀ ਏਕੜ)

UREA SSP MURIATE OF POTASH
110 155 40

 

ਤੱਤ(ਕਿਲੋ ਪ੍ਰਤੀ ਏਕੜ) 

NITROGEN PHOSPHORUS POTASH
50 25 25

 

10-15 ਟਨ ਗਲੀ ਸੜੀ ਰੂੜੀ ਦੀ ਖਾਦ ਪ੍ਰਤੀ ਏਕੜ ਵਿੱਚ ਪਾਉ। ਨਾਈਟ੍ਰੋਜਨ 50 ਕਿਲੋਗ੍ਰਾਮ (ਯੂਰੀਆ 110 ਕਿਲੋਗ੍ਰਾਮ ) , ਫਾਸਫੋਰਸ 25 ਕਿਲੋਗ੍ਰਾਮ (ਸਿੰਗਲ ਸੁਪਰ ਫਾਸਫੇਟ 155 ਕਿਲੋਗ੍ਰਾਮ ),ਪੋਟਾਸ਼ 25 ਕਿਲੋਗ੍ਰਾਮ  (ਮਿਊਰੇਟ ਆਫ ਪੋਟਾਸ਼ 40 ਕਿਲੋਗ੍ਰਾਮ ) ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ।
ਫਾਸਫੋਰਸ ਅਤੇ ਪੋਟਾਸ਼ ਦੀ ਪੂਰੀ ਮਾਤਰਾ ਅਤੇ ਨਾਈਟ੍ਰੋਜਨ ਦਾ ਤੀਜ਼ਾ ਹਿੱਸਾ (1/3) ਬਿਜਾਈ ਤੋਂ ਪਹਿਲਾਂ ਪਾਉ । ਨਾਈਟ੍ਰੋਜਨ ਦੀ ਬਚੀ ਹੋਈ ਮਾਤਰਾ ਸ਼ੁਰੁਆਤੀ ਵਿਕਾਸ ਸਮੇਂ ਮਿੱਟੀ ਵਿੱਚ ਚੰਗੀ ਤਰਾਂ ਮਿਲਾ ਕੇ ਪਾਉ ਅਤੇ ਪੱਤਿਆਂ ਨੂੰ ਛੂਹਣ ਤੋ ਪਰਹੇਜ਼ ਕਰੋ।

ਜਦੌ ਫਸਲ 10-15 ਦਿਨਾਂ ਦੀ ਹੋ ਜਾਵੇ ਤਾਂ ਫਸਲ ਦੇ ਚੰਗੇ ਵਿਕਾਸ ਅਤੇ ਝਾੜ ਲਈ 19:19:19 + ਸੂਖਮ ਤੱਤ 2-3 ਗ੍ਰਾਮ  ਪ੍ਰਤੀ ਲੀਟਰ ਪਾਣੀ ਵਿੱਚ ਪਾ ਕੇ ਸਪਰੇਅ ਕਰੋ। ਫੁੱਲਾਂ ਦੇ ਝੜਨ ਤੋਂ ਰੋਕਣ ਅਤੇ ਫਸਲ ਦਾ 10 % ਝਾੜ ਵਧਾਉਣ ਲਈ ਸ਼ੁਰੂਆਤੀ ਫੁੱਲਾਂ ਦੇ ਦਿਨਾਂ ਵਿੱਚ ਹਿਊਮਿਕ ਐਸਿਡ 3 ਮਿ:ਲੀ:+ ਐਮ ਏ ਪੀ (12:61:00) 5 ਗ੍ਰਾਮ ਪ੍ਰਤੀ ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ। ਸਾਲੀਸਾਈਕਲ ਐਸਿਡ (4-5 ਐਸਪਰਿਨ ਗੋਲੀਆਂ 350 ਐਮ ਜੀ) ਪ੍ਰਤੀ 15 ਲੀਟਰ ਪਾਣੀ ਵਿੱਚ ਮਿਲਾ ਕੇ ਫੁੱਲਾਂ ਦੇ ਬਣਨ ਅਤੇ ਪੱਕਣ ਦੇ ਸਮੇ 30  ਦਿਨਾਂ ਦੇ ਫਾਸਲੇ ਤੇ 1-2  ਵਾਰ ਸਪਰੇਅ ਕਰੋ। ਬਿਜਾਈ ਤੋਂ 55 ਦਿਨਾਂ ਬਾਅਦ 13:00:45 @ 100 ਗ੍ਰਾਮ + ਹੈਕਸਾਕੋਨਾਜੋਲ 25 ਮਿ:ਲੀ: ਪ੍ਰਤੀ 15 ਲੀਟਰ ਪਾਣੀ ਦੇ ਹਿਸਾਬ ਨਾਲ ਫਲ ਦੇ ਪਹਿਲੇ ਵਿਕਾਸ ਪੜਾਅ ਅਤੇ ਚਿੱਟੇ ਧੱਬਾ ਰੋਗ ਤੋਂ ਬਚਾਅ ਲਈ ਸਪਰੇਅ ਕਰੋ। ਬਿਜਾਈ ਤੋਂ 65 ਦਿਨਾਂ ਬਾਅਦ ਫਲ ਦੇ ਆਕਾਰ, ਸੁਆਦ ਅਤੇ ਰੰਗ ਨੂੰ ਵਧਾਉਣ ਲਈ  00:00:50 @1.5 ਕਿਲੋਗ੍ਰਾਮ ਪ੍ਰਤੀ ਏਕੜ 100 ਗ੍ਰਾਮ ਨੂੰ ਪ੍ਰਤੀ 15 ਲੀਟਰ ਪਾਣੀ ਵਿੱਚ ਪਾ ਕੇ ਸਪਰੇਅ ਕਰੋ।

ਨਦੀਨਾਂ ਦੀ ਰੋਕਥਾਮ

ਪੌਦੇ ਦੇ ਵਿਕਾਸ ਦੇ ਸ਼ੁਰੁਆਤੀ ਸਮੇਂ ਦੌਰਾਨ  ਬੈਡ ਨੂੰ ਨਦੀਨਾਂ ਤੋਂ ਮੁਕਤ ਰੱਖਣਾ ਜਰੂਰੀ ਹੁੰਦਾ ਹੈ।  ਸਹੀ ਤਰਾਂ ਨਾਲ ਨਦੀਨਾਂ ਦੀ ਰੋਕਥਾਮ ਨਾ ਹੋਵੇ ਤਾਂ ਫਸਲ ਬੀਜਣ ਤੋਂ 15-20 ਦਿਨਾਂ ਵਿੱਚ  ਝਾੜ 30 % ਤੱਕ ਘੱਟ  ਜਾਂਦਾ ਹੈ। ਇਸ ਦੌਰਾਨ ਗੋਡੀ ਕਰਦੇ ਰਹਿਣਾ ਚਾਹੀਦਾ ਹੈ । ਨਦੀਂਨ ਤੇਜੀ ਨਾਲ ਵੱਧਦੇ ਹਨ ਇਸ ਲਈ 2-3 ਗੋਡੀਆਂ ਦੀ ਜਰੂਰਤ ਪੈਦੀ ਹੈ।

ਸਿੰਚਾਈ

ਗਰਮੀਆਂ ਦੇ ਮੌਸਮ ਵਿੱਚ ਹਰ ਹਫਤੇ ਸਿੰਚਾਈ ਕਰਨੀ ਚਾਹੀਦੀ ਹੈ। ਫਸਲ ਪੱਕਣ ਦੇ ਸਮੇ ਉਦੋ ਸਿੰਚਾਈ ਕਰੋ ਜਦੋਂ ਜਰੂਰਤ ਹੋਵੇ। ਜਰੂਰਤ ਤੋਂ ਜਿਆਦਾ ਪਾਣੀ ਨਹੀ ਲਗਾਉਣਾ ਚਾਹੀਦਾ। ਸਿੰਚਾਈ ਸਮੇਂ ਖਰਬੂਜੇ ਦੇ ਫਲ ਤੇ ਪਾਣੀ ਨਹੀ ਪੈਣਾ ਚਾਹੀਦਾ । ਭਾਰੀਆਂ ਮਿੱਟੀਆ ਵਿੱਚ ਜਿਆਦਾ ਸਿੰਚਾਈ ਨਹੀ ਕਰਨੀ ਚਾਹੀਦੀ ਕਿਉਕਿ ਇਹ ਪੌਦੇ ਨੂੰ ਲੋੜ ਤੋਂ ਜਿਆਦਾ ਵਧਾ ਦਿੰਦਾ ਹੈ। ਜਿਆਦਾ ਮਿਠਾਸ ਲਈ ਕਟਾਈ ਤੋਂ 3-6 ਦਿਨ ਪਹਿਲਾਂ ਸਿੰਚਾਈ ਨਹੀ ਕਰਨੀ ਚਾਹੀਦੀ।

ਪੌਦੇ ਦੀ ਦੇਖਭਾਲ

ਚੇਪਾ ਅਤੇ ਥਰਿੱਪ
 • ਕੀੜੇ ਮਕੌੜੇ ਤੇ ਰੋਕਥਾਮ

ਚੇਪਾ ਅਤੇ ਥਰਿੱਪ: ਇਹ ਕੀੜੇ ਪੌਦੇ ਦੇ ਪੱਤਿਆਂ ਦਾ ਰਸ ਚੂਸ ਲੈਦੇ ਹਨ ਜਿਸ ਨਾਲ ਪੱਤੇ ਪੀਲੇ ਪੈ ਜਾਂਦੇ ਹਨ ਤੇ ਲਟਕ ਜਾਂਦੇ ਹਨ ।  ਇਹ ਕੀੜੇ ਪੱਤਿਆਂ ਨੂੰ ਉੱਪਰ ਨੂੰ ਮੋੜ ਦਿੰਦੇ ਹਨ। ਜੇਕਰ ਖੇਤ ਵਿੱਚ ਇਸਦਾ ਹਮਲਾ ਦਿਖੇ ਤਾਂ ਥਾਇਉਮੈਥੋਅਕਸਮ 5 ਗ੍ਰਾਮ ਵਿੱਚ 15 ਲੀਟਰ ਪਾਣੀ ਪਾ ਕੇ ਛਿੜਕਾਅ ਕਰੋ ਅਤੇ ਸਪਰੇਅ ਕਰਨ ਦੇ 15 ਦਿਨ ਬਾਅਦ ਡਾਈਮੈਥੋਏਟ 10 ਮਿ:ਲੀ:+ ਟਰਾਈਡਮੋਰਫ 10 ਮਿ:ਲੀ: ਨੂੰ 10 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ।

ਪੱਤੇ ਦਾ ਸੁਰੰਗੀ ਕੀੜਾ

ਪੱਤੇ ਦਾ ਸੁਰੰਗੀ ਕੀੜਾ: ਇਹ ਪੱਤਿਆਂ ਵਿਚਲੇ ਸੁਰੰਗੀ ਕੀੜੇ ਹਨ ਜੋ ਕਿ ਪੱਤਿਆਂ ਵਿੱਚ ਲੰਬੀਆਂ ਸੁਰੰਗਾਂ ਬਣਾ ਦਿੰਦੇ ਹਨ ਅਤੇ ਪੱਤੇ ਤੋਂ ਆਪਣਾ ਭੋਜਨ ਲੈਂਦੇ ਹਨ।ਇਹ ਪ੍ਰਕਾਸ਼ ਸੰਸਲੇਸ਼ਣ ਕਿਰਿਆ ਅਤੇ ਫਲਾਂ ਦੇ ਬਣਨ ਨੂੰ ਪ੍ਰਭਾਵਿਤ ਕਰਦੇ ਹਨ।
ਇਸ ਦੀ ਰੋਕਥਾਮ ਲਈ ਐਬਾਮੈਕਟਿਨ 6 ਮਿ:ਲੀ: ਨੂੰ ਪ੍ਰਤੀ 15 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ।

ਫਲ ਦੀ ਮੱਖੀ

ਫਲ ਦੀ ਮੱਖੀ: ਇਹ ਬਹੁਤ ਨੁਕਸਾਨਦਾਇਕ ਕੀੜਾ ਹੈ । ਮਾਦਾ ਮੱਖੀ ਫ਼ਲ ਦੀ ਉੱਪਰਲੀ ਸਤ੍ਹਾ ਤੇ ਆਂਡੇ ਦਿੰਦੀ ਹੈ ਅਤੇ ਬਾਅਦ ਵਿੱਚ ਉਹ ਕੀੜੇ ਫਲ ਦੇ ਗੁੱਦੇ ਨੂੰ ਖਾਂਦੇ ਹਨ ।ਜਿਸ ਕਰਕੇ ਫਲ ਸੜਨਾ ਸ਼ੁਰੂ ਹੋ ਜਾਂਦਾ ਹੈ ।
ਨੁਕਸਾਨੇ ਫਲ ਨੂੰ ਖੇਤ ਵਿੱਚੋ ਪੁੱਟ ਕੇ ਨਸ਼ਟ ਕਰ ਦਿਉ। ਜੇਕਰ ਨੁਕਸਾਨ ਨਜ਼ਰ ਆਵੇ ਤਾਂ ਸ਼ੁਰੁਆਤੀ ਸਮੇਂ ਵਿੱਚ ਨੀਮ ਸੀਡ ਕਰਨਾਲ ਐਕਸਟਰੈਟ 50 ਗ੍ਰਾਮ ਨੂੰ ਪ੍ਰਤੀ ਲੀਟਰ ਪਾਣੀ   ਵਿੱਚ ਮਿਲਾ ਕੇ ਸਪਰੇਅ ਕਰੋ । 10 ਦਿਨਾਂ ਦੇ ਫਾਸਲੇ ਤੇ 3-4 ਵਾਰ ਮੈਲਾਥਿਆਨ 20 ਮਿ:ਲੀ:+ 100  ਗ੍ਰਾਮ ਗੁੜ ਨੂੰ 10 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰਦੇ ਰਹੋ।

ਐਂਥਰਾਕਨੌਸ
 • ਬਿਮਾਰੀਆਂ ਅਤੇ ਉਨ੍ਹਾਂ ਦੀ ਰੋਕਥਾਮ

ਪੱਤਿਆਂ ਤੇ ਉੱਪਰਲੇ ਪਾਸੇ ਚਿੱਟੇ ਧੱਬੇ : ਕਈ ਵਾਰੀ ਪੌਦੇ ਦੇ ਪੱਤਿਆਂ ਅਤੇ ਤਣੇ ਦੀ ਉਪਰਲੀ ਸਤ੍ਹਾ ਤੇ ਸਫੈਦ ਰੰਗ ਦੇ ਧੱਬੇ ਦਿਖਾਈ ਦਿੰਦੇ ਹਨ । ਇਸ ਦੇ ਪਰਜੀਵੀ ਪੌਦੇ ਨੂੰ ਭੋਜਨ ਦੀ ਤਰਾਂ ਖਾਂਦੇ ਹਨ । ਇਸ ਰੋਗ ਦੇ ਜਿਆਦਾ ਵੱਧਣ ਨਾਲ ਪੱਤੇ ਝੜਨ ਲੱਗਦੇ ਹਨ ਅਤੇ ਫਲ ਸਮੇਂ ਤੋਂ ਪਹਿਲਾਂ ਹੀ ਪੱਕਣ ਲੱਗ ਜਾਂਦੇ ਹਨ ।

ਇਸ ਦਾ ਨੁਕਸਾਨ ਦਿਖਣ ਤੇ ਪਾਣੀ ਵਿੱਚ ਘੁਲਣਸ਼ੀਲ ਸਲਫਰ 20 ਗ੍ਰਾਮ ਪ੍ਰਤੀ 10 ਲੀਟਰ ਪਾਣੀ ਵਿੱਚ ਮਿਲਾ ਕੇ 10 ਦਿਨਾਂ ਦੇ ਫਾਸਲੇ ਤੇ 2-3 ਵਾਰ ਛਿੜਕਾਅ ਕਰੋ।

ਅਚਾਨਕ ਸੋਕਾ

ਅਚਾਨਕ ਸੋਕਾ: ਇਹ ਬਿਮਾਰੀ ਪੌਦੇ ਦੇ ਕਿਸੇ ਵੀ ਪੜਾਅ ਤੇ ਹੋ ਸਕਦੀ ਹੈ ।ਸ਼ੁਰੁਆਤ ਵਿੱਚ ਪੌਦਾ ਕਮਜ਼ੋਰ ਅਤੇ ਪੀਲੇ ਰੰਗ ਦਾ ਹੋ ਜਾਂਦਾ ਹੈ ਅਤੇ ਬਿਮਾਰੀ ਵੱਧਣ ਤੱਕ ਪੂਰਾ ਸੁੱਕ ਜਾਂਦਾ ਹੈ ।
ਇਸ ਤੋਂ ਬਚਾਅ ਲਈ ਖੇਤ ਵਿੱਚ ਜਿਆਦਾ ਪਾਣੀ ਨਾ ਖੜਨ ਦਿਉ। ਪ੍ਰਭਾਵਿਤ ਪੌਦਿਆ  ਨੂੰ ਖੇਤ ਵਿੱਚੋ ਪੁੱਟ ਦੇਣਾ ਚਾਹੀਦਾ ਹੈ । ਟਰਾਈਕੋਡਰਮਾ ਵਿਰਾਇਡ 10 ਕਿਲੋਗ੍ਰਾਮ ਪ੍ਰਤੀ ਏਕੜ ਨੂੰ 50 ਕਿਲੋਗ੍ਰਾਮ ਐਫ ਵਾਈ ਐਮ ਜਾਂ ਰੂੜੀ ਦੀ ਖਾਦ ਵਿੱਚ ਮਿਲਾ ਕੇ ਖੇਤ ਵਿੱਚ ਪਾਉ। ਜੇਕਰ ਨੁਕਸਾਨ ਵੱਧ ਜਾਵੇ ਤਾਂ ਮੈਨਕੋਜਿਬ ਜਾਂ ਕੋਪਰ ਆਕਸੀ ਕਲੋਰਾਈਡ 2.5 ਗ੍ਰਾਮ ਪ੍ਰਤੀ ਲੀਟਰ ਜਾਂ ਕਾਰਬੈਂਡਾਜ਼ਿਮ ਜਾਂ ਥਾਈਉਫਿਨੇਟ- ਮਿਥਾਈਲ 1 ਗ੍ਰਾਮ ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰੋ।

ਐਂਥਰਾਕਨੌਸ

ਐਥਰਾਕਨੋਸ: ਇਸ ਰੋਗ ਨਾਲ ਪੌਦਿਆਂ ਦੇ ਪੱਤੇ ਝੁਲਸੇ ਹੋਏ ਨਜ਼ਰ ਆਉਦੇ ਹਨ ।ਇਸ ਦੀ ਰੋਕਥਾਮ ਲਈ ਕਾਰਬੈਂਡਾਜ਼ਿਮ 2 ਗ੍ਰਾਮ ਨਾਲ ਪ੍ਰਤੀ ਕਿਲੋ ਬੀਜ ਦੀ ਸੋਧ ਕਰੋ। ਜੇਕਰ ਖੇਤ ਵਿੱਚ ਨੁਕਸਾਨ ਦਿਖੇ ਤਾਂ ਮੈਂਨਕੋਜ਼ਿਬ  300 ਗ੍ਰਾਮ ਜਾਂ ਕਾਰਬੈਂਡਾਜ਼ਿਮ 400 ਗ੍ਰਾਮ ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਮਿਲਾ ਕੇ ਸਪਰੇਅ ਕਰੋ।

ਪੱਤਿਆਂ ਦੇ ਹੇਠਲੇ ਪਾਸੇ ਧੱਬੇ

ਪੱਤਿਆਂ ਤੇ ਹੇਠਲੇ ਪਾਸੇ ਚਿੱਟੇ ਧੱਬੇ: ਇਹ ਬਿਮਾਰੀ ਆਮ ਤੌਰ ਤੇ ਖਰਬੂਜ਼ੇ ਤੇ ਪਾਈ ਜਾਂਦੀ ਹੈ । ਇਸ ਬਿਮਾਰੀ ਨਾਲ ਪੱਤਿਆਂ ਦਾ ੳੇਪਰਲਾ ਹਿੱਸਾ ਪੀਲਾ  ਹੋ ਜਾਂਦਾ ਹੈ ਅਤੇ ਹੌਲੀ-ਹੌਲੀ ਪੀਲਾਪਣ ਵਧਣਾ ਸ਼ੁਰੂ ਹੋ ਜਾਂਦਾ ਹੈ ਅਤੇ ਪੱਤਿਆਂ ਦਾ ਵਿੱਚਕਾਰਲਾ ਹਿੱਸਾ ਭੂਰੇ ਰੰਗ ਦਾ ਹੋ ਜਾਂਦਾ ਹੈ । ਪੱਤਿਆਂ ਦੇ ਹੇਠਲੇ ਹਿੱਸੇ ਵਿੱਚ ਸੁਰਮਈ ਜਾਂ ਹਲਕੇ ਨੀਲੇ ਰੰਗ ਦੀ ਉੱਲੀ ਨਜ਼ਰ ਆਉਦੀ ਹੈ । ਬੱਦਲਵਾਹੀ, ਮੀਂਹ ਅਤੇ ਨਮੀ ਵਾਲੇ ਮੌਸਮ ਵਿੱਚ  ਇਹ ਬਿਮਾਰੀ ਜਿਆਦਾ ਵੱਧਦੀ ਹੈ।

ਜੇਕਰ ਖੇਤ ਵਿੱਚ ਨੁਕਸਾਨ ਦਿਖੇ ਤਾਂ ਮੈਟਾਐਕਸਲ 8 % + ਮੈਂਨਕੋਜ਼ਿਬ 64 % ਡਬਲਿਊ ਪੀ 2 ਗ੍ਰਾਮ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰਨਾ ਚਾਹੀਦਾ ਹੈ।

ਫਸਲ ਦੀ ਕਟਾਈ

ਹਰਾ ਮਧੂ ਕਿਸਮ  ਦੀ ਕਟਾਈ ਉਦੋ ਹੀ ਕਰ ਲੈਣੀ ਚਾਹੀਦੀ ਹੈ ਜਦੋਂ ਫਲ ਪੀਲੇ ਰੰਗ ਦੇ ਹੋ ਜਾਣ। ਦੂਜੀਆਂ ਕਿਸਮਾਂ ਦੀ ਕਟਾਈ ਮੰਡੀ ਦੀ ਦੂਰੀ  ਦੇ ਅਨੁਸਾਰ ਕੀਤੀ ਜਾਂਦੀ ਹੈ।ਜੇਕਰ ਮੰਡੀ ਦੀ ਦੂਰੀ ਜਿਆਦਾ ਹੋਵੇ ਤਾਂ ਜਦੋ ਫਲ ਹਰੇ ਰੰਗ ਦਾ ਹੋਵੇ ਉਦੋ ਕਟਾਈ ਕਰ ਦੇਣੀ ਚਾਹੀਦੀ  ਹੈ ਜੇਕਰ ਮੰਡੀ ਨੇੜੇ ਹੋਵੇ ਤਾਂ ਫਲ ਅੱਧਾ ਪੱਕਣ ਤੇ ਤੇ ਕਟਾਈ ਕਰਨੀ ਚਾਹੀਦੀ ਹੈ। ਜਦੋਂ ਤਣਾ ਥੋੜਾ ਜਿਹਾ ਢਿੱਲਾ ਨਜ਼ਰ ਆਵੇ ਉਸਨੂੰ ਹਾਫ ਸਲਿੱਪ ਕਹਿੰਦੇ ਹਨ ।

ਕਟਾਈ ਤੋਂ ਬਾਅਦ

ਕਟਾਈ ਤੋਂ ਬਾਅਦ ਫ਼ਲਾਂ ਦਾ ਤਾਪਮਾਨ ਅਤੇ ਗਰਮੀ ਘਟਾਉਣ ਲਈ ਉਹਨਾਂ ਨੂੰ ਠੰਡਾ ਕੀਤਾ ਜਾਂਦਾ ਹੈ । ਫਲਾਂ ਨੂੰ ਉਹਨਾਂ ਦੇ ਆਕਾਰ ਦੇ ਹਿਸਾਬ ਨਾਲ ਵੰਡਿਆਂ ਜਾਂਦਾ ਹੈ । ਖਰਬੂਜ਼ਿਆਂ ਨੂੰ ਕਟਾਈ ਤੋਂ ਬਾਅਦ 15 ਦਿਨਾਂ ਲਈ 2 ਤੋਂ 5° ਸੈਲਸੀਅਸ ਤਾਪਮਾਨ ਅਤੇ 95 ਪ੍ਰਤੀਸ਼ਤ ਤੇ ਰੱਖਿਆ ਜਾਂਦਾ ਹੈ ਇਸ ਤੋਂ ਬਾਅਦ ਜਦੋਂ ਇਹ ਪੂਰਾ ਪੱਕ ਜਾਂਦਾ ਹੈ ਤਾਂ ਇਸ ਨੂੰ 5 ਤੋਂ 14 ਦਿਨਾਂ ਲਈ 0-2.2° ਸੈਸਲਸੀਅਸ ਤਾਪਮਾਨ ਅਤੇ 95 % ਨਮੀ ਵਿੱਚ ਰੱਖਿਆਂ ਜਾਂਦਾ ਹੈ।

ਰੈਫਰੈਂਸ

1.Punjab Agricultural University Ludhiana

2.Department of Agriculture

3.Indian Agricultural Research Instittute, New Delhi

4.Indian Institute of Wheat and Barley Research

5.Ministry of Agriculture & Farmers Welfare